LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
punjab news
amritpal news 0307

ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਸੀ। ਹੁਣ ਅੰਮ੍ਰਿਤਪਾਲ ਸਿੰਘ ਨੂੰ ਕੱਲ੍ਹ ਭਾਵ ਸ਼ੁੱਕਰਵਾਰ (5 ਜੁਲਾਈ) ਨੂੰ 4 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਅੰਮ੍ਰਿਤਪਾਲ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। 2017 ਦੇ ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇਜਾਜ਼ਤ ਤੋਂ ਬਾਅਦ ਕੱਲ੍ਹ ਸਹੁੰ ਚੁੱਕਣਗੇ। ਅਜਿਹੇ 'ਚ ਚਰਚਾ ਹੈ ਕਿ ਅੰਮ੍ਰਿਤਪਾਲ ਵੀ ਭਲਕੇ ਸਹੁੰ ਚੁੱਕ ਸਕਦੇ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਦੇ ਕਮਰੇ 'ਚ ਇਹ ਸਹੁੰ ਚੁੱਕਣਗੇ। ਉਨ੍ਹਾਂ ਨੂੰ ਏਜੰਸੀਆਂ ਅਤੇ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਲਾਂਕਿ ਨਾ ਤਾਂ ਅੰਮ੍ਰਿਤਪਾਲ ਦੇ ਵਕੀਲ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (ਡੀਸੀ) ਘਣਸ਼ਿਆਮ ਥੋਰੀ ਨੇ ਦੱਸਿਆ- ਅੰਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਦਿੱਤੀ ਗਈ ਹੈ, ਜਿਸ ਬਾਰੇ ਜੇਲ੍ਹ ਸੁਪਰਡੈਂਟ ਡਿਬਰੂਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

narega workers

ਨਾਭਾ : ਪਰਵਾਸੀ ਮਜ਼ਦੂਰ ਨੇ ਤੇਜ਼ ਰਫ਼ਤਾਰ ਟਰੈਕਟਰ ਨਰੇਗਾ ਮਜ਼ਦੂਰਾਂ ਉਤੇ ਚੜ੍ਹਾਅ ਦਿੱਤਾ। ਇਸ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ। ਇਹ ਹਾਦਸਾ ਨਾਭਾ ਬਲਾਕ ਦੇ ਪਿੰਡ ਹਸਨਪੁਰ ਪੁਲ ਦੇ ਨਜ਼ਦੀਕ ਵਾਪਰਿਆ। ਜ਼ਖਮੀਆਂ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਸਨਪੁਰ ਪਿੰਡ ਦੇ ਪੁਲ 'ਤੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਾ ਸਨ ਕਿ ਬੇਲਗਾਮ ਟਰੈਕਟਰ ਜਿਸ ਨੂੰ ਪਰਵਾਸੀ ਮਜ਼ਦੂਰ ਚਲਾ ਰਿਹਾ ਸੀ, ਤੇਜ਼ਰਫ਼ਤਾਰੀ ਕਾਰਨ ਬੇਲਗਾਮ ਹੋਇਆ ਮਜ਼ਦੂਰਾਂ ਉੱਪਰ ਆ ਚੜ੍ਹਾ ਦਿੱਤਾ। ਇਸ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ 12 ਦੇ ਕਰੀਬ ਜ਼ਖਮੀ ਹੋ ਗਏ। ਮ੍ਰਿਤਕ ਔਰਤਾਂ ਵਿਚ ਹਸਨਪੁਰ ਦੀ ਰਹਿਣ ਵਾਲੀ ਜਰਨੈਲ ਕੌਰ ਅਤੇ ਤੁੰਗਾਂ ਪਿੰਡ ਦੀ ਰਹਿਣ ਵਾਲੀ ਦਰੋਪਤੀ ਸ਼ਾਮਲ ਹੈ। ਹਾਦਸੇ ਵਿਚ ਕਈ ਔਰਤਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਕਈਆਂ ਦੀਆਂ ਬਾਹਾਂ। ਇਸ ਹਾਦਸੇ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਟਰੈਕਟਰ ਸਿੱਧਾ ਚੋਏ ਵਿਚ ਉਤਾਰ ਦਿੱਤਾ ਜੋ ਕਿ ਝੋਨੇ ਦੇ ਨਾਲ ਲੱਦਿਆ ਹੋਇਆ ਸੀ।ਪ੍ਰਤੱਖਦਰਸ਼ੀ ਫੱਟੜ ਬਜ਼ੁਰਗ ਨੇ ਦੱਸਿਆ ਕਿ ਅਸੀਂ ਨਰੇਗਾ ਦੀ ਹਾਜ਼ਰੀ ਲਗਵਾ ਰਹੇ ਸੀ ਤਾਂ ਪਰਵਾਸੀ ਮਜ਼ਦੂਰ ਨੇ ਸਾਡੇ ਉੱਪਰ ਟਰੈਕਟਰ ਚੜ੍ਹਾ ਦਿੱਤਾ ਅਤੇ ਮੇਰੇ ਵੀ ਢਿੱਡ ਦੇ ਉੱਪਰ ਟਾਇਰ ਲੰਘ ਗਿਆ ਜਦਕਿ ਦਰਜਨ ਦੇ ਕਰੀਬ ਹੋਰ ਵੀ ਮਜ਼ਦੂਰ ਫੱਟੜ ਹੋ ਗਏ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਟਰੈਕਟਰ ਬਹੁਤ ਤੇਜ਼ ਸੀ ਅਤੇ ਇਕ ਪਾਸੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਗਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। 

kangna ranaut slap

National News : ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦੀ ਪੰਜਾਬ ਤੋਂ ਮੀਲਾਂ ਦੂਰ ਬਦਲੀ ਕੀਤੀ ਗਈ ਹੈ। ਹੁਣ ਉਨ੍ਹਾਂ ਦੀ ਚੰਡੀਗੜ੍ਹ ਤੋਂ ਬੰਗਲੌਰ ਵਿਚ ਬਦਲੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸਾਨ ਬੀਬੀਆਂ ਬਾਰੇ ਮਾੜਾ ਬੋਲਣ ਕਾਰਨ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਨੇ 6 ਜੂਨ ਨੂੰ ਥੱਪੜ ਮਾਰ ਦਿੱਤਾ ਸੀ। ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੇ ਪੂਰੇ ਦੇਸ਼ ਵਿਚ ਤੂਲ ਫੜ ਲਿਆ ਸੀ। ਮਾਮਲੇ 'ਚ ਮੋਹਾਲੀ ਪੁਲਿਸ ਨੇ ਜਾਂਚ ਲਈ SIT ਵੀ ਬਣਾਈ ਸੀ। 

amarnath bus news

ਹੁਸ਼ਿਆਰਪੁਰ ਤੇ ਲੁਧਿਆਣਾ ਦੇ ਸ਼ਰਧਾਲੂਆਂ ਨੂੰ ਸ਼੍ਰੀ ਅਮਰ ਨਾਥ ਯਾਤਰਾ ਲਈ ਲਿਜਾ ਰਹੀ ਬੱਸ ਦੀ ਬ੍ਰੇਕ ਫੇਲ੍ਹ ਹੋ ਗਏ। ਕਈ ਯਾਤਰੀਆਂ ਨੇ ਚਲਦੀ ਬੱਸ ਵਿਚੋਂ ਛਾਲਾਂ ਮਾਰ ਦਿੱਤੀਆਂ। ਪੁਲਿਸ ਤੇ ਸੁਰੱਖਿਆ ਫੋਰਸਾਂ ਦੀ ਮੁਸਤੈਦੀ ਸਦਕਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ 'ਚ ਕਰੀਬ ਅੱਠ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਰਾਮਬਨ ਜ਼ਿਲ੍ਹੇ ਦੇ ਨਚੀਲਾਨਾ ਨੇੜੇ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੋਂ ਆ ਰਹੀ ਬੱਸ ਜਿਸ ਦੀ ਰਜਿਸਟ੍ਰੇਸ਼ਨ (ਪੀ.ਬੀ.-02-ਬੀ.ਐਨ.ਐਲ.ਐਮ.-9389) ਸੀ, ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਰਾਮਬਨ ਜ਼ਿਲ੍ਹੇ ਦੇ ਨਚੀਲਾਨਾ ਨੇੜੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।ਜਾਣਕਾਰੀ ਮੁਤਾਬਕ ਘਟਨਾ ਵੇਲੇ ਬੱਸ ਵਿੱਚ 45 ਦੇ ਕਰੀਬ ਲੋਕ ਸਵਾਰ ਸਨ। ਰਾਹਤ ਵਾਲੀ ਗੱਲ ਰਹੀ ਕਿ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ। ਇਹ ਹਾਦਸਾ ਬ੍ਰੇਕ ਫੇਲ ਹੋਣ ਕਰ ਕੇ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸੂਝ-ਬੂਝ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਹੋਏ ਲੋਕਾਂ ਵਿੱਚ ਰੋਹਨ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਹੁਸ਼ਿਆਰਪੁਰ, ਸੁੰਦਰਪਾਲ ਪੁੱਤਰ ਤੇਜ ਚੰਦ, ਰਜਨੀ ਦੇਵੀ ਪਤਨੀ ਰਾਜ ਕੁਮਾਰ, ਵਿਕਰਮ ਪੁੱਤਰ ਰਾਜ ਕੁਮਾਰ, ਰਾਜ ਕੁਮਾਰ ਸ਼ਰਮਾ ਪੁੱਤਰ ਅਮਰਨਾਥ ਵਾਸੀ ਹਮੀਰਪੁਰ, ਹਿਮਾਚਲ, ਸ਼ਿਵ ਕੁਮਾਰ ਪੁੱਤਰ ਕਮਲਦੀਪ ਵਾਸੀ ਸਹਾਰਨਪੁਰ, ਲੁਧਿਆਣਾ ਦੇ ਰਹਿਣ ਵਾਲੇ ਸਾਗਰ ਸ਼ਰਮਾ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਿਮਰਨ ਨਾਗਰਵਾਲ ਹਨ। ਨਾਚਲਾਨਾ ਪਿੰਡ ਦੇ 23RR ਹਸਪਤਾਲ ਵਿੱਚ ਸ਼ਾਮਲ ਹਨ।   Providential escape to Amarnath bound pilgrims. The brakes of the bus carrying pilgrims stopped working while the bus was going from Baltal to Hoshiarpur. Some of the passengers jumped out of the moving bus to save themselves. J&K Police and Army managed to stop the bus by… pic.twitter.com/0eNqm3Twyq — Pramod Kumar Singh (@SinghPramod2784) July 2, 2024...

mercedes

Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਬਾਅਦ ਦੁਪਹਿਰ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ ਉਪਰ ਪਿੰਡ ਨਦਾਮਪੁਰ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਾਪਰਿਆ।ਜਾਣਕਾਰੀ ਅਨੁਸਾਰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾ ਰਹੀ ਇੱਕ ਮਰਸਿਡੀਜ਼ ਕਾਰ ਜਦੋਂ ਪਿੰਡ ਨਦਾਮਪੁਰ ਬਾਈਪਾਸ ਪੁੱਲ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਹਾਈਵੇ ਦੇ ਦੂਜੇ ਪਾਸੇ ਚਲੀ ਗਈ ਤੇ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਪਿੱਕਅਪ ਗੱਡੀ ਤੇ ਉਸ ਦੇ ਪਿੱਛੇ ਆ ਰਹੀ ਮਹਿੰਦਰਾ ਐਕਸਯੂਵੀ ਕਾਰ ਨਾਲ ਸਿੱਧੀ ਟਕਰਾ ਗਈ।ਇਸ ਭਿਆਨਕ ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ ਦਫੜੀ ਮਚ ਗਈ ਤੇ ਮਰਸਿਡੀ ਕਾਰ ਦੇ ਚਾਲਕ ਸੁਖਪ੍ਰੀਤ ਸੰਧੂ ਵਾਸੀ ਅਬੋਹਰ ਤੇ ਪਿਕਅੱਪ ਗੱਡੀ ਦੇ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਮਰਸਿਡੀਜ਼ 'ਚ ਬੈਠੇ ਇਕ ਹੋਰ ਵਿਅਕਤੀ ਮੋਹਿਤ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿੱਚ ਇਨ੍ਹਾਂ ਤੋਂ ਇਲਾਵਾ 3 ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।

mohali rain

Weather Update : ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ ਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ ਵਿਚ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਹੁਮਸ ਬਰਕਰਾਰ ਹੈ। ਉਧਰ, ਅੱਜ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿਚ ਮੀਂਹ ਲਈ ਯੈਲੋ ਅਲਰਟ ਅਤੇ ਚਾਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫ਼ਿਰੋਜ਼ਪੁਰ 24 ਘੰਟਿਆਂ 'ਚ ਸਭ ਤੋਂ ਗਰਮ ਰਿਹਾ ਹੈ। ਇੱਥੇ 42.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ ਪਟਿਆਲਾ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਬਹੁਤ ਭਾਰੀ ਮੀਂਹ ਦਾ ਔਰੇਂਜ ਅਲਰਟ 'ਤੇ ਹਨ।ਤਹਿਸੀਲ ਪੱਧਰ 'ਤੇ ਸਵੇਰੇ 9 ਵਜੇ ਤਕ ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾਂ, ਖਰੜ ਵਿੱਚ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮੱਧਮ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪਟਿਆਲਾ, ਰਾਜਪੁਰਾ ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਫਗਵਾੜਾ, ਜਲੰਧਰ ਦੋ, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ, ਬਟਾਲਾ, ਭੁਲੱਥ, ਦਸੂਹਾ, ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਮਾਨਸੂਨ ਪੰਜਾਬ ਪਹੁੰਚ ਗਿਆ ਹੈ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ। ਇਸ ਕਾਰਨ ਗਰਮੀ ਅਤੇ ਨਮੀ ਹੈ। 24 ਘੰਟਿਆਂ 'ਚ 2 ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਹੈ। ਇਨ੍ਹਾਂ ਵਿੱਚ ਮੁਹਾਲੀ ਵਿੱਚ 17.5 ਮਿਲੀਮੀਟਰ ਅਤੇ ਰੂਪਨਗਰ ਵਿੱਚ 5.5 ਮਿਲੀਮੀਟਰ ਮੀਂਹ ਸ਼ਾਮਲ ਹੈ।

patiala car two

ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਇਕ ਕਾਰ ਬੇਲਗਾਮ ਦੌੜੀ। ਇਸ ਖੂਨੀ ਕਾਰ ਨੇ ਸਨਸਨੀ ਫੈਲਾ ਦਿੱਤੀ। 6 ਤੋਂ 7 ਕਿਲੋਮੀਟਰ ਤੱਕ ਲੋਕਾਂ ਨੇ ਉਸ ਕਾਰ ਦਾ ਪਿੱਛਾ ਕੀਤਾ। ਇਸ ਦੌਰਾਨ ਜਿਹੜਾ ਵੀ ਅੱਗੇ ਆਇਆ ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਅੱਗੇ ਵੱਧਦੀ ਗਈ। ਅੰਤ ਵਿੱਚ ਉਸ ਨੂੰ ਫੜ ਲਿਆ ਗਿਆ। ਭੜਕੇ ਲੋਕਾਂ ਨੇ ਕਾਰ ਵਿਚ ਤੋੜਭੰਨ ਕੀਤੀ। ਮੁਲਜ਼ਮਾਂ ਨੂੰ ਫੜ ਕੇ ਹਵਾਲੇ ਕੀਤੇ ਗਏ। ਫੜੇ ਗਏ ਮੁਲਜ਼ਮ ਨਾਬਾਲਿਗ ਲਗ ਰਹੇ ਸਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਘਟਨਾ ਅੱਜ ਦੁਪਹਿਰ ਤਕਰੀਬਨ 2 ਤੋਂ ਢਾਈ ਵਜੇ ਦੀ ਹੈ। ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਕੋਲੋਂ ਇੱਕ ਹਰਿਆਣਾ ਨੰਬਰ HR26/CG6977 ਕਾਰ ਲੰਘੀ। ਕਾਰ ਵਿੱਚ ਡਰਾਈਵਰ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਉਹ ਕਾਰ ਤੇਜ਼ ਚਲਾ ਰਹੇ ਹਨ। ਉਹ ਰੇਲਵੇ ਸਟੇਸ਼ਨ ਕੋਲ ਬ੍ਰਿਜ ਦੇ ਪਹਿਲੇ ਹੇਠਾਂ ਰੇਹੜੀ ਵਾਲੇ ਤੇ ਐਕਟਿਵਾ ਚਾਲਕ ਨੂੰ ਟਕਰ ਮਾਰੀ। ਇਸ ਤੋਂ ਬਾਅਦ ਵੀ ਇਹ ਕਾਰ ਰੁਕੀ ਨਹੀਂ ਅਤੇ ਅੱਗੇ ਆਉਣ ਵਾਲੀ ਹਰ ਚੀਜ਼ ਨੂੰ ਦਰੜਦੀ ਚਲੀ ਗਈ। ਸੜਕ 'ਤੇ ਟਕਰ ਮਾਰਦੀ ਹੋਈ ਕਾਰ ਨੂੰ ਦੇਖ ਇਲਾਕੇ ਵਿਚ ਹੜਕੰਪ ਮਚ ਗਿਆ। ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਕਾਰ ਤਕਰੀਬਨ 6 ਕਿਲੋਮੀਟਰ ਤਕ ਬੇਲਗਾਮ ਹੋ ਕੇ ਦੌੜਦੀ ਰਹੀ। ਕਾਰ ਦੇ ਸਾਹਮਣੇ ਜੋ ਵੀ ਆਇਆ, ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਨੇ ਦੋ ਦਰਜਨ ਦੇ ਕਰੀਬ ਈ-ਰਿਕਸ਼ਾ, ਰੇਹੜੀਆਂ, ਦੋ ਵਾਹਨ ਸਵਾਰਾਂ ਅਤੇ ਦੁਕਾਨਾਂ ਦੇ ਬਾਹਰ ਲਾਏ ਸਾਈਨ ਬੋਰਡਾਂ ਨੂੰ ਟਕਰ ਮਾਰੀ। ਅੰਤ ਵਿੱਚ ਇੱਕ ਚੌਕੇ ਉੱਤੇ ਲੋਕਾਂ ਨੇ ਕਾਰ ਨੂੰ ਰੋਕ ਲਿਆ। ਭੜਕੇ ਲੋਕਾਂ ਨੇ ਕਾਰ ਤੋਂ ਨਿਕਲੇ ਨੌਜਵਾਨਾਂ ਦੀ ਜਮ ਕੇ ਖਾਤਿਰਦਾਰੀ ਕੀਤੀ। ਕਾਰ ਦੀ ਵੀ ਤੋੜ ਭੰਨ ਕਰ ਦਿੱਤੀ। ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਤੇ ਕਾਰ ਵਿਚੋਂ ਨਿਕਲੇ ਦੋ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਨਾਬਾਲਿਗ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

amritpal singh winner 0207

 Punjab News : ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਦੇ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਸਬੰਧੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਕੇਸ ਦਰਜ ਹੈ।  ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ। ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਵੱਲੋਂ ਅਰਜ਼ੀ ਭੇਜ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ।ਖਾਲਸਾ ਨੇ ਕਿਹਾ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਾਂਸਦ ਦੇ ਤੌਰ 'ਤੇ ਨਾਂ ਅਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਨ੍ਹਾਂ ਨੂੰ ਨਿਰਧਾਰਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅੰਮ੍ਰਿਤਪਾਲ ਨੂੰ ਇੱਕ ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।  

asnbdw3356gh

Indian Origin Girl Death In Qantas Airline Flight: क्वांटास की मेलबर्न-दिल्ली फ्लाइट में भारतीय महिला की मौत हो गई. वह केवल 24 वर्षिया थी. बताया जा रहा है कि महिला 4 साल में पहली बार अपने परिवार से मिलने के लिए भारत आ रही थी, लेकिन अपने परिवार से मिलने से पहले ही उसकी मौत हो गई. अचानक हुई इस मौत से फ्लाइट में हड़कंप मच गया. जानकारी के मुताबिक महिला का नाम मनप्रीत कौर था. जो 20 जून को दिल्ली आने के लिए क्वांटास फ्लाइट में सवार हुई थी. मृतक महिला के दोस्त गुरप्रीत ग्रेवाल ने बताया कि एयरपोर्ट पहुंचने से कुछ घंटे पहले मनप्रीत की तबीयत खराब हो गई थी और वह बीमार महसूस कर रही थी. किसी तरह वह एयरपोर्ट पहुंची. फ्लाइट में चढ़ते वक्त वह अपनी सीट बेल्ट बांधने की कोशिश कर रही थीं और अचानक फर्श पर गिर गईं और उनकी मौत हो गई. उड़ान भरने से पहले ही मौतइस हादसे से फ्लाइट में बैठे लोग भी हैरान रह गए. दोस्त गुरप्रीत ने बताया कि जब वह मनप्रीत को प्लेन में लेकर गया था तभी उन्हें सीट बेल्ट बांधने में दिक्कत हो रही थी. फ्लाइट के उड़ान भरने से ठीक पहले वह गिर पड़े और उनकी मौके पर ही मौत हो गई. केबिन क्रू द्वारा आपातकालीन सहायता प्रदान की गई लेकिन कोई फायदा नहीं हुआ. मनप्रीत शेफ बनना चाहती थीमनप्रीत के रूममेट कुलदीप ने बताया कि मनप्रीत का सपना शेफ बनने का था. वह होटल मैनेजमेंट की पढ़ाई कर रही थी. उन्होंने ऑस्ट्रेलिया पोस्ट में भी काम किया. रूममेट ने बताया कि मनप्रीत बेहद मिलनसार, ईमानदार और दयालु लड़की थी.उन्हें घूमने-फिरने का बहुत शौक था.

asnbdw331

Punjab Weather Update: पंजाब में आज गर्मी के बाद से मौसम सुहावना हो गया है और बादल छाए हुए हैं, जिससे लोगों को गर्मी से राहत मिल रही है. पंजाब (punjab weather update) में मानसून  ने जोर पकड़ लिया है और आज बादल छाए रहने और भारी बारिश का अलर्ट है. मॉनसून के आने से पंजाब को गर्मी से कुछ राहत मिलेगी. इसके साथ ही बता दें कि लोग उमस से काफी परेशान थे. बारिश की चेतावनीयह अगले 3 दिनों में पूरे पंजाब को कवर कर लेगा. इसके साथ ही मौसम विभाग ने पंजाब के अलग-अलग जिलों में बारिश को लेकर समय-समय पर अलर्ट जारी किया है. मौसम विभाग के मुताबिक पूरे चंडीगढ़ को मानसून ने कवर कर लिया है. इसके बाद लुधियाना और राजपुरा में भी मानसून पहुंच गया है. हालांकि, पंजाब में मानसून को दाखिल हुए कई दिन हो चुके हैं, लेकिन कुछ जिलों को छोड़कर अभी तक बारिश नहीं हुई है. दरअसल, इन सबके बीच पंजाब में तापमान तो सामान्य हो गया है, लेकिन उमस ने लोगों को परेशान करना शुरू कर दिया है. मौसम विभाग की ओर से जारी जानकारी के मुताबिक, पंजाब के माझा और दोआबा के बाद 1 जुलाई को मालवा में मानसून ने दस्तक देनी शुरू कर दी है. अगले 2-3 दिनों तक आंधी और बारिश की संभावना है, जिससे राज्य में गर्मी से राहत मिलेगी. पिछले कुछ दिनों में लुधियाना और दो दिन पहले अमृतसर में लगभग 47 मिमी बारिश हुई. जबकि अधिकांश जिले बारिश के लिए तरस रहे हैं. पंजाब के शहरों में तापमान सामान्य हो गया है, लेकिन उमस से लोग परेशान हो रहे हैं.

thar auto

ਰੂਪਨਗਰ : ਤੇਜ਼ ਰਫ਼ਤਾਰ ਥਾਰ ਨੇ ਛੋਟਾ ਹਾਥੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਛੋਟਾ ਹਾਥੀ ਨਹਿਰ ਵਿਚ ਜਾ ਡਿੱਗਾ। ਇਸ ਵਿਚ ਸਵਾਰ ਚਾਲਕ ਸਮੇਤ ਸਵਾਰੀਆਂ ਨਹਿਰ ਵਿਚ ਰੁੜ੍ਹ ਗਈਆਂ। ਇਹ ਭਿਆਨਕ ਹਾਦਸਾ ਰੋਪੜ ਵਿਖੇ ਨਗਰ ਕੌਂਸਲ ਦਫਤਰ ਦੇ ਨਜ਼ਦੀਕ ਵਾਪਰਿਆ। ਛੋਟਾ ਹਾਥੀ ਸਵਾਰੀ ਟੈਂਪੂ ਸਰਹੰਦ ਨਹਿਰ ਵਿਚ ਜਾ ਡਿੱਗਿਆ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਹਾਈਡਰਾਂ ਮਸ਼ੀਨ ਨਾਲ ਨਹਿਰ ਵਿਚੋਂ ਟੈਂਪੂ ਕੱਢ ਲਿਆ ਪਰ ਸਵਾਰੀਆਂ ਰੁੜ੍ਹ ਗਈਆਂ। NDRF ਵੱਲੋਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ, ਰਾਧਾਸਵਾਮੀ ਸਤਿਸੰਗ ਘਰ ਵੱਲੋਂ ਟੈਂਪੂ ਚਾਲਕ ਸਵਾਰੀਆਂ ਲੈ ਕੇ ਸ਼ਹਿਰ ਵੱਲ ਸਰਹੰਦ ਨਹਿਰ ਦੇ ਨਾਲ ਵਾਲੀ ਸੜਕ ’ਤੇ ਆ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਟੈਂਪੂ ਸਿੱਧਾ ਸਰਹਿੰਦ ਨਹਿਰ ਵਿਚ ਜਾ ਡਿੱਗਾ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਵਿੱਚ ਡਰਾਈਵਰ ਸਮੇਤ ਪੰਜ ਸਵਾਰੀਆਂ ਸਵਾਰ ਸਨ।ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਰ ਕਾਰ ਦੀ ਟੱਕਰ ਨਾਲ ਟੈਂਪੂ ਜਿਸ ਨੂੰ ਛੋਟਾ ਹਾਥੀ ਵੀ ਕਹਿੰਦੇ ਹਨ, ਸਰਹੰਦ ਨਹਿਰ ਵਿਚ ਡਿੱਗਿਆ ਹੈ ਪਰ ਉਸ ਵਿਚ ਕਿੰਨੀਆਂ ਸਵਾਰੀਆਂ ਸਵਾਰ ਸਨ, ਇਸ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ ਹੈ ਪਰ ਥਾਰ ਦਾ ਚਾਲਕ ਚਾਰ ਸਵਾਰੀਆਂ ਦੱਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈਡਰਾ ਮਸ਼ੀਨ ਦੀ ਮਦਦ ਨਾਲ ਟੈਂਪੂ ਬਾਹਰ ਕੱਢ ਲਿਆ ਹੈ ਪਰ ਸਵਾਰੀ ਵਿਚ ਕੋਈ ਨਹੀਂ ਸੀ। ਪੁਲਿਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਸਵਾਰੀਆਂ ਦੀ ਭਾਲ ਜਾਰੀ ਹੈ ਪਰ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਮੌਕੇ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ, ਡੀਐੱਸਪੀ ਹਰਪਿੰਦਰ ਕੌਰ ਗਿੱਲ ਹਾਜ਼ਰ ਸਨ। ਉੱਧਰ ਮੌਕੇ ’ਤੇ ਹਾਜ਼ਰ ਟੈਂਪੂ ਚਾਲਕ ਦੇ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਮ ਸਿੰਘ 2012 ਤੋਂ ਟੈਪੂ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਉੱਧਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਦੇਸ਼ ਜਾਰੀ ਕਰਕੇ ਨਹਿਰ ਵਿੱਚ ਪਾਣੀ ਦਾ ਵਹਾਅ ਘਟਾਉਣ ਦੀ ਹਦਾਇਤ ਦਿੱਤੀ ਹੈ।

punjabi girl aus

Punjabi Girl Died in Flight : ਆਸਟਰੇਲੀਆ ਦੇ ਮੈਲਬਾਰਨ ਤੋਂ 20 ਜੂਨ ਨੂੰ ਨਵੀਂ ਦਿੱਲੀ ਰਸਤੇ ਪੰਜਾਬ ਪਰਤਣ ਲਈ ਫਲਾਈਟ ’ਚ ਸਵਾਰ ਹੋਈ ਪੰਜਾਬਣ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਪਰਤ ਰਹੀ ਸੀ। ਆਸਟਰੇਲੀਆਈ ਮੀਡੀਆ ਮੁਤਾਬਕ ਕੁੜੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹ ਰਹੀ ਸੀ।ਉਸ ਦੇ ਦੋਸਤਾਂ ਨੇ ਆਸਟਰੇਲੀਆਈ ਮੀਡੀਆ ਨੂੰ ਦੱਸਿਆ ਕਿ ਮਨਪ੍ਰੀਤ ਹਵਾਈ ਅੱਡੇ ’ਤੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਬਿਮਾਰ ਮਹਿਸੂਸ ਕਰ ਰਹੀ ਸੀ। ਉਹ ਫਲਾਈਟ ਚੜ੍ਹਨ ’ਚ ਸਫਲ ਰਹੀ ਪਰ ਉਹ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਉਡਾਣ ਅਜੇ ਵੀ ਮੈਲਬਾਰਨ ਹਵਾਈ ਅੱਡੇ ਦੇ ਬੋਰਡਿੰਗ ਗੇਟ ਨਾਲ ਜੁੜੀ ਹੋਈ ਸੀ, ਜਿਸ ਕਾਰਨ ਕੈਬਿਨ ਕਰੂ ਤੇ ਐਮਰਜੈਂਸੀ ਉਸ ਤਕ ਪਹੁੰਚ ਸਕੇ ਪਰ ਉਸ ਨੂੰ ਬਚਾ ਨਹੀਂ ਸਕੇ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਤਪਦਿਕ (ਟੀਬੀ) ਤੋਂ ਪੀੜਤ ਸੀ, ਹੋ ਸਕਦਾ ਹੈ ਕਿ ਬਿਮਾਰੀ ਤੋਂ ਪੈਦਾ ਹੋਈ ਪੇਚੀਦਗੀ ਕਾਰਨ ਉਸ ਦੀ ਮੌਤ ਹੋ ਗਈ ਹੋਵੇ। ਉਸ ਦੇ ਦੋਸਤ ਨੇ ਕਿਹਾ ਕਿ ਮਨਪ੍ਰੀਤ ਮਾਰਚ 2020 ’ਚ ਆਸਟਰੇਲੀਆ ਆਈ ਸੀ। ਉਹ ਸ਼ੈੱਫ ਬਣਨ ਲਈ ਪੜ੍ਹਾਈ ਕਰ ਰਹੀ ਸੀ ਅਤੇ ਆਸਟਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ। ਉਸ ਦੇ ਮਿੱਤਰ ਗੁਰਦੀਪ ਗਰੇਵਾਲ ਨੇ ਕਿਹਾ, ‘‘ਜਦੋਂ ਉਹ ਜਹਾਜ਼ ’ਚ ਚੜ੍ਹੀ, ਤਾਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਲਈ ਸੰਘਰਸ਼ ਕਰ ਰਹੀ ਸੀ। ਉਡਾਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ...

ludhiana rain 0207

Weather Update : ਬੀਤੇ ਕੱਲ੍ਹ ਤੋਂ ਮਾਨਸੂਨ ਪੰਜਾਬ ਵਿਚ ਦਾਖਲ ਹੋ ਚੁੱਕਾ ਹੈ। ਤੇਜ਼ ਰਫਤਾਰ ਨਾਲ ਪੂਰੇ ਪੰਜਾਬ ਨੂੰ ਕਵਰ ਕਰ ਰਿਹਾ ਹੈ। ਮਾਨਸੂਨ ਦੇ ਐਕਟਿਵ ਹੋਣ ਨਾਲ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਫਿਲਹਾਲ ਮੀਂਹ ਪਿਆ ਹੈ। ਰੂਪਨਗਰ ਤੇ ਲੁਧਿਆਣਾ ਵਿਚ ਠੀਕ-ਠਾਕ ਮੀਂਹ ਪਿਆ, ਜਦਕਿ ਬਾਕੀ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ। ਉਧਰ, ਮਾਨਸੂਨ ਨੇ ਪੂਰੇ ਚੰਡੀਗੜ੍ਹ ਨੂੰ ਕਵਰ ਕਰ ਲਿਆ ਹੈ। ਚੰਡੀਗੜ੍ਹ ਵਿਚ ਸਵੇਰੇ 8 ਤੋਂ 10 ਵਜੇ ਦੇ ਵਿਚਾਲੇ ਭਾਰੀ ਮੀਂਹ ਪਿਆ। ਉਧਰ, ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ। ਇਹ ਆਉਣ ਵਾਲੇ 3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਿਸ਼ ਨੂੰ ਲੈ ਕੇ ਸਮੇਂ-ਸਮੇਂ 'ਤੇ ਅਲਰਟ ਜਾਰੀ ਕੀਤਾ ਹੈ।ਇਸ ਸਭ ਦੇ ਵਿਚਕਾਰ ਪੰਜਾਬ 'ਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਕਈ ਇਲਾਕਿਆਂ ਵਿਚ ਹੁਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਝਾ ਅਤੇ ਦੁਆਬੇ ਤੋਂ ਬਾਅਦ ਮਾਲਵਾ ਵਿੱਚ ਵੀ ਮਾਨਸੂਨ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਮਾਨਸੂਨ ਨੂੰ ਪੰਜਾਬ ਵਿੱਚ ਦਾਖ਼ਲ ਹੋਏ ਕਈ ਦਿਨ ਹੋ ਗਏ ਹਨ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਹਾਲੇ ਤੱਕ ਮੀਂਹ ਨਹੀਂ ਪਿਆ। ਪਿਛਲੇ ਦਿਨਾਂ ਵਿੱਚ ਲੁਧਿਆਣਾ ਵਿੱਚ ਕਰੀਬ 47 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ ਦੋ ਦਿਨ ਪਹਿਲਾਂ ਮੀਂਹ ਪਿਆ। ਜਦੋਂ ਕਿ ਜ਼ਿਆਦਾਤਰ ਜ਼ਿਲ੍ਹੇ ਮੀਂਹ ਨੂੰ ਤਰਸ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਨ੍ਹਾਂ 7 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ਪੰਜਾਬ 'ਚ ਭਾਵੇਂ ਮਾਨਸੂਨ ਸਰਗਰਮ ਹੋ ਗਿਆ ਹੈ ਪਰ ਫਿਰ ਵੀ ਲੋਕ ਮੀਂਹ ਨੂੰ ਤਰਸ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਸਿਰਫ਼ 8 ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ ਹੈ। ਜਿਸ ਵਿੱਚ ਰੂਪਨਗਰ ਵਿੱਚ 10 ਐਮਐਮ, ਪਠਾਨਕੋਟ ਵਿੱਚ 4 ਐਮਐਮ, ਗੁਰਦਾਸਪੁਰ ਵਿੱਚ 4.7 ਐਮਐਮ, ਬਠਿੰਡਾ ਵਿੱਚ 1 ਐਮਐਮ, ਲੁਧਿਆਣਾ ਵਿੱਚ 9.6 ਐਮਐਮ ਅਤੇ ਅੰਮ੍ਰਿਤਸਰ ਵਿੱਚ 0.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ। 7 ਜ਼ਿਲਿਆਂ 'ਚ ਯੈਲੋ ਅਲਰਟ, 7 'ਚ ਆਰੇਂਜ ਅਲਰਟਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਸਾਰੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।...

sangrur roof news fell

Sangrur : ਜ਼ਿਲ੍ਹਾ ਸੰਗਰੂਰ ਵਿਖੇ ਇਕ ਪੁਰਾਣੇ ਘਰ ਦੀਆਂ ਛੱਤਾਂ ਡਿੱਗ ਗਈਆਂ। ਮਲਬੇ ਹੇਠ ਆਈ 70 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਜ਼ੋਰਦਾਰ ਆਵਾਜ਼ ਆਉਣ ਮਗਰੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਕਰੀਬ ਦੋ ਘੰਟੇ ਦੀ ਮਸ਼ਕਤ ਤੋਂ ਬਾਅਦ ਲਾਸ਼ ਨੂੰ ਮਲਬੇ ਹੇਠੋਂ ਕੱਢਿਆ ਗਿਆ।ਮ੍ਰਿਤਕਾ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੌਂ ਰਹੇ ਸਨ। ਉਸ ਦੇ ਪਿਤਾ ਰਾਤ ਬਾਥਰੂਮ ਕਰਨ ਲਈ ਉਠੇ ਤਾਂ ਅਚਾਨਕ ਹੀ ਘਰ ਦੀਆਂ ਦੋਵੇਂ ਛੱਤਾਂ ਡਿੱਗ ਗਈਆਂ। ਇਸ ਨਾਲ ਅੰਦਰ ਸੁੱਤੇ ਮੇਰੇ ਮਾਤਾ ਜੀ ਲੈਂਟਰ ਦੇ ਹੇਠਾਂ ਆ ਗਏ। ਜਿਵੇਂ ਹੀ ਸਾਨੂੰ ਇਸ ਪੂਰੇ ਮਾਮਲੇ ਬਾਰੇ ਪਤਾ ਲੱਗਾ ਤਾਂ ਅਸੀਂ ਮੌਕੇ ਉੱਤੇ ਪਹੁੰਚੇ ਅਤੇ ਮਾਤਾ ਨੂੰ ਬਾਹਰ ਕੱਢਿਆ ਤਾਂ ਉਸ ਸਮੇਂ ਤੱਕ ਮਾਤਾ ਦੀ ਮੌਤ ਹੋ ਚੁੱਕੀ ਸੀ।ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਸੁੱਤੇ ਸਮੇਂ ਸਾਨੂੰ ਇੱਕੋ ਦਮ ਹੀ ਕੁਝ ਡਿੱਗਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਘਰ ਦਾ ਦਰਵਾਜਾ ਖੜਕਾਇਆ ਗਿਆ ਪਰ ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਵੱਲੋਂ ਦਰਵੱਜੇ ਨੂੰ ਧੱਕੇ ਨਾਲ ਤੋੜਿਆ ਗਿਆ ਅਤੇ ਘਰ ਵਿੱਚ ਵੜ ਦੇਖਿਆ ਗਿਆ ਤਾਂ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਮਲਵੇ ਦੇ ਹੇਠਾਂ ਦਬੀ ਹੋਈ ਸੀ ਜਿਸ ਤੋਂ ਬਾਅਦ ਲੰਬੀ ਮਸ਼ੱਕ ਤੋਂ ਬਾਅਦ ਮਹਿਲਾਂ ਨੂੰ ਬਾਹਰ ਕੱਢਿਆ ਗਿਆ।

cars alto new

ਕਾਠਗੜ੍ਹ-ਬਿਆਸ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਇਕ ਆਲਟੋ ਕਾਰ ਦੀ ਸਵਿਫਟ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਜਣੇ ਜ਼ਖਮੀ ਹੋ ਗਏ ਜਦਕਿ ਇਕ ਕੁੜੀ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਨਵਾਂਸ਼ਹਿਰ-ਰੋਪੜ ਮੁੱਖ ਮਾਰਗ ’ਤੇ ਸਥਿਤ ਘਈ ਪੈਟਰੋਲ ਪੰਪ ਨੇੜੇ ਵਾਪਰਿਆ।ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ (ਐੱਚਪੀ 12 ਈ 2568) ਜੋ ਕਿ ਬਿਆਸ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਜਾ ਰਹੀ ਸੀ। ਜਦੋਂ ਇਹ ਕਾਰ ਘਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਅੱਗੇ ਇਕ ਸਵਿੱਫਟ ਕਾਰ (ਪੀਬੀ. 20 ਡੀ 5630) ਜੋ ਕਿ ਸਬਜ਼ੀ ਲੈ ਕੇ ਅਚਾਨਕ ਸੜਕ ’ਤੇ ਚੜ੍ਹੀ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਦੀ ਇਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ ਅਤੇ ਆਲਟੋ ਕਾਰ ਪਲਟੀਆਂ ਖਾਂਦੀ ਹੋਈ ਕਾਫ਼ੀ ਦੂਰ ਜਾ ਡਿੱਗੀ। ਜਿਸ ਵਿਚ ਇਕੋ ਪਰਿਵਾਰ ਦੇ ਪੰਜ ਲੋਕ ਸਵਾਰ ਸਨ, ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ੍ਹ ਜਾ ਰਹੇ ਸੀ।ਇਸ ਮੌਕੇ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਬੜੀ ਮੁਸ਼ਕਿਲ ਨਾਲ ਰਾਹਗੀਰਾਂ ਦੀ ਮਦਦ ਨਾਲ ਆਲਟੋ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਜਿੱਥੇ ਰਣਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ (50), ਸੌਰਵ ਪੁੱਤਰ ਰਣਜੀਤ ਕੁਮਾਰ (19), ਸੁਮਨ ਪਤਨੀ ਰਣਜੀਤ ਕੁਮਾਰ (45), ਬੰਦਨਾ ਪੁੱਤਰੀ ਰਣਜੀਤ ਕੁਮਾਰ (20), ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਇਲਾਜ ਦੌਰਾਨ ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਸਾਲ ਦੀ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਰਣਜੀਤ ਕੁਮਾਰ, ਸੁਮਨ, ਬੰਧਨਾ ਅਤੇ ਸੌਰਵ ਨੂੰ ਚੰਡੀਗੜ੍ਹ 32 ਸੈਕਟਰ ਹਸਪਤਾਲ ਭੇਜ ਦਿੱਤਾ ਹੈ। ਸਵਿੱਫਟ ਕਾਰ ਵਿਚ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜੋ ਕਿ ਹਸਪਤਾਲ ਤੋਂ ਮੁੱਢਲੀ ਸਹਾਇਤਾ ਲੈ ਕੇ ਚਲੇ ਗਏ ਹਨ।

samrala bike

ਸਮਰਾਲਾ : ਐਤਵਾਰ ਸਵੇਰੇ ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 2 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਵਾਪਰਿਆ।ਜਾਣਕਾਰੀ ਅਨੁਸਾਰ ਪਿੰਡ ਹੇਡੋਂ ਤੋਂ ਇਕ ਮਾਂ ਤੇ ਉਸ ਦਾ ਪੁੱਤਰ ਸਮਰਾਲਾ ਵੱਲ ਨੂੰ ਆਪਣੀ ਐਕਟਿਵਾ ’ਤੇ ਆ ਰਹੇ ਸਨ ਤੇ ਅਚਾਨਕ ਘਰ ਕੁਝ ਸਾਮਾਨ ਭੁੱਲ ਆਏ। ਜਦੋਂ ਪਿੰਡ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਆਉਣ ਲਈ ਮੁੜਨ ਲੱਗੇ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਇਕ ਤੇਜ਼ ਰਫ਼ਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਨਾਲ ਰੇਸਰ ਮੋਟਰਸਾਈਕਲ ਸਵਾਰ ਤੇ ਐਕਟਿਵਾ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਹੇਡੋਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖ਼ਲ ਕਰਵਾਇਆ ਗਿਆ।ਇਹ ਜ਼ੋਰਦਾਰ ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਮੋਟਰਸਾਈਕਲ ਨੂੰ ਮੌਕੇ ’ਤੇ ਹੀ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਥਾਣਾ ਮੁਖੀ ਰਾਉ ਵਰਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਤੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਦੀ ਪਛਾਣ ਪਰਮਿੰਦਰ ਕੌਰ (55) ਪਤਨੀ ਪਰਮਿੰਦਰ ਸਿੰਘ ਵਾਸੀ ਹੇਡੋਂ ਵਜੋਂ ਹੋਈ ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਚੌਹਾਨ ਪੁੱਤਰ ਜਸਪਾਲ ਚੌਹਾਨ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।

gas cylinder july

Cylinder price : ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਹੀ ਲੋਕਾਂ ਲਈ ਖੁਸ਼ਖਬਰੀ ਆ ਗਈ ਹੈ। ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ, ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਦਰਅਸਲ, 19 ਕਿਲੋ ਵਾਲੇ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਪੰਜਾਬ ਵਿਚ 19 ਕਿਲੋ ਵਾਲੇ ਸਿਲੰਡਰ 30 ਤੋਂ 31 ਰੁਪਏ ਤਕ ਸਸਤੇ ਹੋ ਗਏ ਹਨ। ਵੱਖ-ਵੱਖ ਸ਼ਹਿਰਾਂ ਵਿਚ ਇਨ੍ਹਾਂ ਦੀ ਕੀਮਤ ਵੱਖ-ਵੱਖ ਹੈ। ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1676 ਰੁਪਏ ਤੋਂ ਘੱਟ ਕੇ 1646 ਰੁਪਏ ਹੋ ਗਈ ਹੈ। ਮੁੰਬਈ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਘਟਾ ਕੇ 1598 ਰੁਪਏ ਹੋ ਗਈ ਹੈ। ਕੋਲਕਾਤਾ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 31 ਰੁਪਏ ਘਟ ਕੇ 1756 ਰੁਪਏ ਹੋ ਗਈ ਹੈ। ਚੇਨਈ ਵਿਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1840.50 ਰੁਪਏ ਦੀ ਬਜਾਏ 1809.50 ਰੁਪਏ ਹੋ ਗਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਆਖਰੀ ਵਾਰ 9 ਮਾਰਚ, 2024 ਨੂੰ ਬਦਲਿਆ ਗਿਆ ਸੀ ਅਤੇ ਦਰ 100 ਰੁਪਏ ਘਟਾ ਦਿੱਤੀ ਗਈ ਸੀ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਹੈ। 1 ਜੂਨ 2023 ਨੂੰ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਸੀ। ਕੰਪਨੀਆਂ ਨੇ 30 ਅਗਸਤ 2023 ਨੂੰ ਇਸ ‘ਚ 200 ਰੁਪਏ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ ਅਤੇ ਫਿਰ ਕੀਮਤ 903 ਰੁਪਏ ‘ਤੇ ਆ ਗਈ। ਇਸ ਤੋਂ ਬਾਅਦ ਫਿਰ 9 ਮਾਰਚ 2024 ਨੂੰ ਕੰਪਨੀਆਂ ਨੇ ਇਸ ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ।

pregnant news

ਲੁਧਿਆਣਾ : ਇਨਸਾਨੀਅਤ ਲਈ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਨਾਨਕੇ ਗਈ 14 ਸਾਲਾ ਬੱਚੀ ਗਰਭਵਤੀ ਹੋ ਗਈ ਜਿਸ ਨੇ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਬੱਚੀ ਨੇ ਮਾਂ ਨੂੰ ਦੱਸਿਆ ਕਿ ਗੁਆਂਢੀ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬੱਚੀ ਆਪਣੀ ਮਾਂ ਦੇ ਨਾਲ ਨਾਨਕੇ ਘਰ ਦੇਹਰਾਦੂਨ ਗਈ ਹੋਈ ਸੀ, ਜਿੱਥੇ ਉਸ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਉਸ ਨੇ ਮਾਂ ਨੂੰ ਦੱਸਿਆ ਕਿ ਲੁਧਿਆਣਾ ਵਿਚ ਗੁਆਂਢ ਵਿਚ ਰਹਿਣ ਵਾਲੇ ਅਮਿਤ ਨਾਂ ਦੇ ਨੌਜਵਾਨ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਬੱਚੀ ਦੀ ਮਾਂ ਨੇ ਦੇਹਰਾਦੂਨ ਵਿਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਸ ਜ਼ੀਰੋ FIR ਦਰਜ ਕਰ ਲੁਧਿਆਣਾ ਪੁਲਸ ਨੂੰ ਭੇਜ ਦਿੱਤੀ। ਹੁਣ ਲੁਧਿਆਣਾ ਦੀ ਟਿੱਬਾ ਪੁਲਸ ਨੇ ਮੁਲਜ਼ਮ ਅਮਿਤ 'ਤੇ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

nmhj1890

Weather Update: पंजाब में भीषण गर्मी से लोगों को राहत मिली है. मौसम विभाग (IMD) ने देश के 25 राज्यों में आज और अगले 5 दिन बारिश का रेड अलर्ट जारी किया है. पंजाब के पठानकोट और हिमाचल की सीमा पर दो दिन से रुका मानसून अब फिर से जोर पकड़ चुका है.(Punjab weather update)  9 जिलों में भारी बारिश की संभावनामौसम विभाग के मुताबिक, पंजाब के 9 जिलों मानसा, संगरूर, फतेहगढ़ साहिब, रूपनगर, पटियाला, एसएएस नगर, मालेरकोटला, पठानकोट, होशियारपुर और नवांशहर में ऑरेंज अलर्ट जारी किया गया है. जबकि अन्य सभी जिलों में येलो अलर्ट जारी किया गया है. मौसम विभाग ने सोमवार और मंगलवार को पंजाब के कुछ इलाकों में भारी बारिश की आशंका जताई है. ऐसे में लोगों को बेहद सावधान रहने को कहा गया है.मौसम विभाग ने पंजाब में भारी बारिश का येलो अलर्ट जारी किया है. जानकारी के मुताबिक, मौसम विभाग ने अगले 4 दिनों के दौरान पंजाब के कई जिलों में भारी बारिश और हवा की चेतावनी जारी की है. मौसम विभाग ने 1 जुलाई से 4 जुलाई तक पूरे पंजाब में भारी बारिश की आशंका जताई है और पठानकोट, होशियारपुर, नवांशहर, मानसा, संगरूर, फतेहगढ़ साहिब, रूपनगर, पटियाला और एस.ए.एस. अगले दो दिनों के दौरान शहर में भारी बारिश और हवा की चेतावनी  जारी की गई है.

ladowal toll 0107

ਲੁਧਿਆਣਾ : ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਉਤੇ ਕਿਸਾਨਾਂ ਦੇ 15 ਦਿਨਾਂ ਤੋਂ ਚੱਲ ਰਹੇ ਧਰਨੇ ਮਗਰੋਂ ਟੋਲ ਵਸੂਲੀ ਫਿਲਹਾਲ ਪੱਕੀ ਬੰਦ ਹੋ ਗਈ ਹੈ। ਕਿਸਾਨ ਜੱਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ’ਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ। ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਟੋਲ ਵਸੂਲੀ ਬੰਦ ਕਰ ਦਿੱਤੀ ਗਈ ਹੈ। ਟੋਲ ਪਲਾਜ਼ਾ ’ਤੇ ਕਿਸਾਨ ਸੰਗਠਨਾਂ ਨੇ ਇਕ ਵਿਸ਼ਾਲ ਇਕੱਠ ਕਰਦੇ ਹੋਏ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿਲ, ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨਾਜਾਇਜ਼ ਤੌਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਦੇ ਬੰਦ ਹੋਣ ਦੀ ਆਖ਼ਰੀ ਤਾਰੀਖ਼ 10 ਮਈ, 2024 ਸੀ ਪਰ ਟੋਲ ਨੂੰ ਬੰਦ ਕਰਨ ਦੀ ਜਗ੍ਹਾ ਲੋਕਾਂ ਤੋਂ ਧੱਕੇਸ਼ਾਹੀ ਨਾਲ ਟੋਲ ਟੈਕਸ ਵਸੂਲ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੋਲ ਪਲਾਜ਼ਾ ’ਤੇ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਦਾ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਨਾਲ ਖ਼ੁਦ ਗੱਲ ਕਰ ਕੇ ਇਨ੍ਹਾਂ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਣਗੇ।ਪ੍ਰਧਾਨ ਗਿੱਲ ਅਤੇ ਕਾਦੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਦ ਤੱਕ ਉਨ੍ਹਾਂ ਦੀ ਬੈਠਕ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਕਰਵਾ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਸਹਿਮਤੀ ਨਹੀਂ ਬਣੇਗੀ ਤਦ ਤੱਕ ਲਾਡੋਵਾਲ ਟੋਲ ਪਲਾਜ਼ਾ ਇਸੇ ਤਰ੍ਹਾਂ ਹੀ ਫਰੀ ਚੱਲਦਾ ਰਹੇਗਾ। ਟੋਲ ਪਲਾਜ਼ਾ ’ਤੇ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਟੈਕਸ ਨਹੀਂ ਵਸੂਲ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਟੋਲ ਪਲਾਜ਼ਾ ਤੋਂ ਆਪਣਾ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ। ਲਾਡੋਵਾਲ ਟੋਲ ਪਲਾਜ਼ਾ ’ਤੇ ਕਿਸਾਨ ਸੰਗਠਨਾਂ ਨੇ ਸਾਰੇ ਬੂਥਾਂ ਨੂੰ ਤਿਰਪਾਲਾਂ ਲਗਾ ਕੇ ਬੰਦ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ’ਤੇ ਸਹਿਮਤੀ ਨਹੀਂ ਹੋ ਜਾਂਦੀ, ਤਦ ਇਹ ਬੂਥ ਬੰਦ ਹਮੇਸ਼ਾ ਲਈ ਬੰਦ ਰਹਿਣਗੇ।