ਲੁਧਿਆਣਾ : ਇਨਸਾਨੀਅਤ ਲਈ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਨਾਨਕੇ ਗਈ 14 ਸਾਲਾ ਬੱਚੀ ਗਰਭਵਤੀ ਹੋ ਗਈ ਜਿਸ ਨੇ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਬੱਚੀ ਨੇ ਮਾਂ ਨੂੰ ਦੱਸਿਆ ਕਿ ਗੁਆਂਢੀ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬੱਚੀ ਆਪਣੀ ਮਾਂ ਦੇ ਨਾਲ ਨਾਨਕੇ ਘਰ ਦੇਹਰਾਦੂਨ ਗਈ ਹੋਈ ਸੀ, ਜਿੱਥੇ ਉਸ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਉਸ ਨੇ ਮਾਂ ਨੂੰ ਦੱਸਿਆ ਕਿ ਲੁਧਿਆਣਾ ਵਿਚ ਗੁਆਂਢ ਵਿਚ ਰਹਿਣ ਵਾਲੇ ਅਮਿਤ ਨਾਂ ਦੇ ਨੌਜਵਾਨ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਬੱਚੀ ਦੀ ਮਾਂ ਨੇ ਦੇਹਰਾਦੂਨ ਵਿਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਸ ਜ਼ੀਰੋ FIR ਦਰਜ ਕਰ ਲੁਧਿਆਣਾ ਪੁਲਸ ਨੂੰ ਭੇਜ ਦਿੱਤੀ। ਹੁਣ ਲੁਧਿਆਣਾ ਦੀ ਟਿੱਬਾ ਪੁਲਸ ਨੇ ਮੁਲਜ਼ਮ ਅਮਿਤ 'ਤੇ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Shakarkand Halwa in Winters: सर्दियों में घर पर बनाएं शकरकंद का हलवा; सेहत को मिलेंगे कई फायदे, जाने रेसिपी
Winter Diet : सर्दियों में शरीर को गर्म रखने के लिए इन सूखे मेवों को डाईट में करें शामिल, मजबूत होगी इम्यूनिटी
Om Birla News: ओम बिरला ने लंदन यात्रा के दौरान 180 से अधिक भारतीय छात्रों से की मुलाकात