LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਿਆਲਾ ਸ਼ਹਿਰ 'ਚ ਬੇਲਗਾਮ ਦੌੜਾਈ ਕਾਰ, ਜਿਹੜਾ ਆਇਆ ਅੱਗੇ ਮਾਰੀ ਟੱਕਰ, ਲੋਕਾਂ ਨੇ ਪਿੱਛਾ ਕਰ ਕੀਤੇ ਕਾਬੂ, ਫਿਰ ਕੀਤੀ 'ਖਾਤਿਰਦਾਰੀ'

patiala car two

ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਇਕ ਕਾਰ ਬੇਲਗਾਮ ਦੌੜੀ। ਇਸ ਖੂਨੀ ਕਾਰ ਨੇ ਸਨਸਨੀ ਫੈਲਾ ਦਿੱਤੀ। 6 ਤੋਂ 7 ਕਿਲੋਮੀਟਰ ਤੱਕ ਲੋਕਾਂ ਨੇ ਉਸ ਕਾਰ ਦਾ ਪਿੱਛਾ ਕੀਤਾ। ਇਸ ਦੌਰਾਨ ਜਿਹੜਾ ਵੀ ਅੱਗੇ ਆਇਆ ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਅੱਗੇ ਵੱਧਦੀ ਗਈ। ਅੰਤ ਵਿੱਚ ਉਸ ਨੂੰ ਫੜ ਲਿਆ ਗਿਆ। ਭੜਕੇ ਲੋਕਾਂ ਨੇ ਕਾਰ ਵਿਚ ਤੋੜਭੰਨ ਕੀਤੀ। ਮੁਲਜ਼ਮਾਂ ਨੂੰ ਫੜ ਕੇ ਹਵਾਲੇ ਕੀਤੇ ਗਏ। ਫੜੇ ਗਏ ਮੁਲਜ਼ਮ ਨਾਬਾਲਿਗ ਲਗ ਰਹੇ ਸਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਘਟਨਾ ਅੱਜ ਦੁਪਹਿਰ ਤਕਰੀਬਨ 2 ਤੋਂ ਢਾਈ ਵਜੇ ਦੀ ਹੈ। ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਕੋਲੋਂ ਇੱਕ ਹਰਿਆਣਾ ਨੰਬਰ HR26/CG6977 ਕਾਰ ਲੰਘੀ। ਕਾਰ ਵਿੱਚ ਡਰਾਈਵਰ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਉਹ ਕਾਰ ਤੇਜ਼ ਚਲਾ ਰਹੇ ਹਨ। ਉਹ ਰੇਲਵੇ ਸਟੇਸ਼ਨ ਕੋਲ ਬ੍ਰਿਜ ਦੇ ਪਹਿਲੇ ਹੇਠਾਂ ਰੇਹੜੀ ਵਾਲੇ ਤੇ ਐਕਟਿਵਾ ਚਾਲਕ ਨੂੰ ਟਕਰ ਮਾਰੀ। ਇਸ ਤੋਂ ਬਾਅਦ ਵੀ ਇਹ ਕਾਰ ਰੁਕੀ ਨਹੀਂ ਅਤੇ ਅੱਗੇ ਆਉਣ ਵਾਲੀ ਹਰ ਚੀਜ਼ ਨੂੰ ਦਰੜਦੀ ਚਲੀ ਗਈ। 
ਸੜਕ 'ਤੇ ਟਕਰ ਮਾਰਦੀ ਹੋਈ ਕਾਰ ਨੂੰ ਦੇਖ ਇਲਾਕੇ ਵਿਚ ਹੜਕੰਪ ਮਚ ਗਿਆ। ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਕਾਰ ਤਕਰੀਬਨ 6 ਕਿਲੋਮੀਟਰ ਤਕ ਬੇਲਗਾਮ ਹੋ ਕੇ ਦੌੜਦੀ ਰਹੀ। ਕਾਰ ਦੇ ਸਾਹਮਣੇ ਜੋ ਵੀ ਆਇਆ, ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਨੇ ਦੋ ਦਰਜਨ ਦੇ ਕਰੀਬ ਈ-ਰਿਕਸ਼ਾ, ਰੇਹੜੀਆਂ, ਦੋ ਵਾਹਨ ਸਵਾਰਾਂ ਅਤੇ ਦੁਕਾਨਾਂ ਦੇ ਬਾਹਰ ਲਾਏ ਸਾਈਨ ਬੋਰਡਾਂ ਨੂੰ ਟਕਰ ਮਾਰੀ। ਅੰਤ ਵਿੱਚ ਇੱਕ ਚੌਕੇ ਉੱਤੇ ਲੋਕਾਂ ਨੇ ਕਾਰ ਨੂੰ ਰੋਕ ਲਿਆ। ਭੜਕੇ ਲੋਕਾਂ ਨੇ ਕਾਰ ਤੋਂ ਨਿਕਲੇ ਨੌਜਵਾਨਾਂ ਦੀ ਜਮ ਕੇ ਖਾਤਿਰਦਾਰੀ ਕੀਤੀ। ਕਾਰ ਦੀ ਵੀ ਤੋੜ ਭੰਨ ਕਰ ਦਿੱਤੀ। ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਤੇ ਕਾਰ ਵਿਚੋਂ ਨਿਕਲੇ ਦੋ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਨਾਬਾਲਿਗ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market