LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਡ ਉਤੇ ਅਚਾਨਕ ਆ ਚੜ੍ਹੀ ਸਵਿਫਟ ਕਾਰ, ਪਿੱਛੋਂ ਵਿਚ ਜਾ ਵੱਜੀ ਆਲਟੋ, ਇਕੋ ਪਰਿਵਾਰ ਦੇ ਪੰਜ ਜੀਅ ਫੱਟੜ, ਇਕ ਦੀ ਮੌਤ

cars alto new

ਕਾਠਗੜ੍ਹ-ਬਿਆਸ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਇਕ ਆਲਟੋ ਕਾਰ ਦੀ ਸਵਿਫਟ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਜਣੇ ਜ਼ਖਮੀ ਹੋ ਗਏ ਜਦਕਿ ਇਕ ਕੁੜੀ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਨਵਾਂਸ਼ਹਿਰ-ਰੋਪੜ ਮੁੱਖ ਮਾਰਗ ’ਤੇ ਸਥਿਤ ਘਈ ਪੈਟਰੋਲ ਪੰਪ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ (ਐੱਚਪੀ 12 ਈ 2568) ਜੋ ਕਿ ਬਿਆਸ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਜਾ ਰਹੀ ਸੀ। ਜਦੋਂ ਇਹ ਕਾਰ ਘਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਅੱਗੇ ਇਕ ਸਵਿੱਫਟ ਕਾਰ (ਪੀਬੀ. 20 ਡੀ 5630) ਜੋ ਕਿ ਸਬਜ਼ੀ ਲੈ ਕੇ ਅਚਾਨਕ ਸੜਕ ’ਤੇ ਚੜ੍ਹੀ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਦੀ ਇਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ ਅਤੇ ਆਲਟੋ ਕਾਰ ਪਲਟੀਆਂ ਖਾਂਦੀ ਹੋਈ ਕਾਫ਼ੀ ਦੂਰ ਜਾ ਡਿੱਗੀ। ਜਿਸ ਵਿਚ ਇਕੋ ਪਰਿਵਾਰ ਦੇ ਪੰਜ ਲੋਕ ਸਵਾਰ ਸਨ, ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ੍ਹ ਜਾ ਰਹੇ ਸੀ।
ਇਸ ਮੌਕੇ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਬੜੀ ਮੁਸ਼ਕਿਲ ਨਾਲ ਰਾਹਗੀਰਾਂ ਦੀ ਮਦਦ ਨਾਲ ਆਲਟੋ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਜਿੱਥੇ ਰਣਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ (50), ਸੌਰਵ ਪੁੱਤਰ ਰਣਜੀਤ ਕੁਮਾਰ (19), ਸੁਮਨ ਪਤਨੀ ਰਣਜੀਤ ਕੁਮਾਰ (45), ਬੰਦਨਾ ਪੁੱਤਰੀ ਰਣਜੀਤ ਕੁਮਾਰ (20), ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਲਾਜ ਦੌਰਾਨ ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਸਾਲ ਦੀ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਰਣਜੀਤ ਕੁਮਾਰ, ਸੁਮਨ, ਬੰਧਨਾ ਅਤੇ ਸੌਰਵ ਨੂੰ ਚੰਡੀਗੜ੍ਹ 32 ਸੈਕਟਰ ਹਸਪਤਾਲ ਭੇਜ ਦਿੱਤਾ ਹੈ। ਸਵਿੱਫਟ ਕਾਰ ਵਿਚ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜੋ ਕਿ ਹਸਪਤਾਲ ਤੋਂ ਮੁੱਢਲੀ ਸਹਾਇਤਾ ਲੈ ਕੇ ਚਲੇ ਗਏ ਹਨ।

In The Market