LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਪਾਨ 'ਚ ਓਸਾਕਾ ਸ਼ਹਿਰ ਦੇ ਹੈਲਥ ਕਲੀਨਿਕ 'ਚ ਅੱਗ, 10 ਔਰਤਾਂ ਸਣੇ 27 ਦੀ ਮੌਤ

17d japan

ਟੋਕੀਓ: ਜਪਾਨ ਦੇ ਓਸਾਕਾ ਸ਼ਹਿਰ (Osaka, Japan) ਦੀ ਇਕ ਬਿਲਡਿੰਗ (Building) ਵਿਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਲੋਕਲ ਮੀਡੀਆ (Local media) ਮੁਤਾਬਕ ਘਟਨਾ ਵਿਚ 27 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਨ੍ਹਾਂ ਵਿਚ 10 ਔਰਤਾਂ ਸ਼ਾਮਲ ਹਨ। ਜਾਪਾਨ ਸਰਕਾਰ (Government of Japan) ਨੇ ਹੁਣ ਤੱਕ ਮਾਰੇ ਗਏ ਲੋਕਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਪੋਰਟਸ ਮੁਤਾਬਕ ਜ਼ਿਆਦਾਤਰ ਲੋਕਾਂ ਦੀ ਮੌਤ ਸਾਹ ਘੁੱਟਣ ਕਾਰਣ ਹੋਈ। ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਲੋਕ ਸਨ ਜੋ ਇਕ ਮਾਨਸਿਕ ਰੋਗ ਕਲੀਨਿਕ (Mental Illness Clinic) ਵਿਚ ਇਲਾਜ ਲਈ ਆਏ ਸਨ। ਅੱਗ ਲੱਗਣ ਦੀ ਵਜ੍ਹਾ ਅਜੇ ਤੱਕ ਸਾਫ ਨਹੀਂ ਹੋ ਸਕੀ ਹੈ। Also Read : ਜਿਓ ਯੂਜ਼ਰਸ ਲਈ ਵੱਡੀ ਖਬਰ, ਇਸ ਤਰ੍ਹਾਂ ਸਸਤੇ 'ਚ ਖਰੀਦ ਸਕਦੇ ਹੋ ਪ੍ਰੀਪੇਡ ਪਲਾਨ


ਜਪਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਓਸਾਕਾ ਦੇ ਕਮਰਸ਼ੀਅਲ ਬਲਾਕ ਵਿਚ ਇਕ ਮਲਟੀਸਟੋਰੀ ਬਿਲਡਿੰਗ ਹੈ। ਇਸ ਦੇ ਚੌਥੇ ਫਲੋਰ 'ਤੇ ਇਕ ਮੈਂਟਲ ਹੈਲਥ ਕਲੀਨਿਕ ਹੈ ਅਤੇ ਅਕਸਰ ਇਥੇ ਕਈ ਲੋਕ ਮੌਜੂਦ ਰਹਿੰਦੇ ਹਨ। ਸ਼ੁੱਕਰਵਾਰ ਸਵੇਰੇ ਵੀ ਇਥੇ ਕਈ ਮਰੀਜ਼ ਆਏ ਸਨ। ਅਚਾਨਕ ਅੱਗ ਲੱਗ ਗਈ। ਐਮਰਜੈਂਸੀ ਸਰਵਿਸ ਅਲਰਟ ਤੋਂ ਬਾਅਦ 20 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਇਥੇ ਪਹੁੰਚੀਆਂ। ਕਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ 27 ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਕ ਚਸ਼ਮਦੀਦ ਮੁਤਾਬਕ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਾਰਣ ਹੋਈ। Also Read : ਰੇਲ ਰੋਕੋ ਮੁਹਿੰਮ ਲਈ ਕਿਸਾਨਾਂ ਖਿੱਚੀ ਤਿਆਰੀ, ਅੰਦੋਲਨ ਦੀ ਦਿੱਤੀ ਚਿਤਾਵਨੀ


ਅੱਗ ਲੱਗਣ ਦੌਰਾਨ ਕੁਝ ਲੋਕ ਮਦਦ ਲਈ ਚੀਕਦੇ ਨਜ਼ਰ ਆਏ। ਪੰਜਵੀਂ ਅਤੇ 6ਵੀਂ ਮੰਜ਼ਿਲ 'ਤੇ ਲਪਟਾਂ ਪਹੁੰਚੀਆਂ। ਹਾਲਾਂਕਿ ਇਥੇ ਮੌਜੂਦ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ। ਫਾਇਰ ਡਿਪਾਰਟਮੈਂਟ ਦੇ ਮੁਤਾਬਕ ਬਿਲਡਿੰਗ ਦੇ ਜਿਸ ਹਿੱਸੇ ਵਿਚ ਅੱਗ ਲੱਗੀ। ਉਹ ਕਾਫੀ ਭੀੜੀ ਸੀ। ਲੋਕ ਉਥੇ ਫੱਸ ਗਏ ਅਤੇ ਇਸੇ ਕਾਰਣ ਤੇਜ਼ੀ ਨਾਲ ਸਾਹ ਘੁੱਟਿਆ ਗਿਆ। 2019 ਵਿਚ ਕਿਓਟੋ ਵਿਚ ਇਕ ਵਿਅਕਤੀ ਨੇ ਫਿਲਮ ਸਟੂਡੀਓ ਵਿਚ ਅੱਗ ਲਗਾ ਦਿੱਤੀ ਸੀ।ਘਟਨਾ ਵਿਚ 36 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ 2001 ਦੇ ਕਾਬੁਕਿਚੋ ਸ਼ਹਿਰ ਦੀ ਇਕ ਰੈਸਟੋਰੈਂਟ ਵਿਚ ਵੀ ਭਿਆਨਕ ਅੱਗ ਲੱਗੀ ਸੀ। ਇਸ ਘਟਨਾ ਵਿਚ 44 ਲੋਕ ਮਾਰੇ ਗਏ ਸਨ। Also Read : ਮਛੇਰਿਆਂ ਦੀ ਇੰਝ ਬਦਲੀ ਕਿਸਮਤ, ਸੁੱਟਿਆ ਜਾਲ ਤੇ ਹੋ ਗਏ 'ਮਾਲਾਮਾਲ'

ਕੁਝ ਮੀਡੀਆ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਤੇ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰੇਗੀ ਕਿ ਫਾਇਰ ਡਿਪਾਰਟਮੈਂਟ ਨੂੰ ਅੱਗ ਬੁਝਾਉਣ ਵਿਚ 2 ਘੰਟੇ ਕਿਉਂ ਲੱਗੇ, ਜਦੋਂ ਕਿ ਪੂਰੀ ਟੀਮ ਉਥੇ ਕਾਫੀ ਪਹਿਲਾਂ ਪਹੁੰਚ ਗਈ ਸੀ। ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਫਾਇਰ ਬ੍ਰਿਗੇਡ ਦੇ ਕੋਲ ਚੌਥੀ ਮੰਜ਼ਿਲ ਤੱਕ ਪਹੁੰਚਣ ਵਾਲੀਆਂ ਪੌੜੀਆਂ ਯਾਨੀ ਲੈਡਰ ਹੀ ਨਹੀਂ ਸਨ, ਇਸ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ ਕਿਉਂਕਿ ਟੀਮ ਉਨ੍ਹਾਂ ਨੂੰ ਉਤਾਰ ਨਹੀਂ ਸਕੀ। ਕਲੀਨਿਕ ਵਿਚ ਇੰਨੇ ਲੋਕਾਂ ਦੀ ਮੌਜੂਦਗੀ ਅਤੇ ਨਾਕਾਫੀ ਇੰਤਜ਼ਾਮ ਵੀ ਸਵਾਲਾਂ ਦੇ ਘੇਰੇ ਵਿਚ ਹਨ।

In The Market