LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਮੁੰਦਰ ਕੰਢੇ ਰੋਮਾਂਸ ਕਰ ਰਿਹਾ ਸੀ ਜੋੜਾ, ਲਹਿਰਾਂ ਵਿਚ ਰੁੜ੍ਹ ਗਈ ਕੁੜੀ, ਵੇਖੋ ਵਾਇਰਲ ਹੋ ਰਹੀ ਵੀਡੀਓ, ਹੋ ਜਾਣਗੇ ਰੌਂਗਟੇ ਖੜ੍ਹੇ

sea couple

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ, ਜੋ ਤੁਹਾਨੂੰ ਵੀ ਹਿਲਾ ਕੇ ਰੱਖ ਦੇਵੇਗੀ। ਦਰਅਸਲ, ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਜੋੜਾ ਸਮੁੰਦਰ ਕਿਨਾਰੇ ਰੋਮਾਂਸ ਕਰ ਰਿਹਾ ਸੀ ਕਿ ਸਮੁੰਦਰ ਵਿਚ ਉਠੀ ਲਹਿਰ ਕੁੜੀ ਨੂੰ ਵਹਾਅ ਕੇ ਲੈ ਗਈ। ਮੁੰਡਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦਾ ਵੱਸ ਨਹੀਂ ਚਲਦਾ। ਇਹ ਵੀਡੀਓ ਰੂਸ ਦੇ ਸੋਚੀ ਦੀ ਦੱਸੀ ਜਾ ਰਹੀ ਹੈ। ਹਾਲਾਂਕਿ, ਲਿਵਿੰਗ ਇੰਡੀਆ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਦੀ ਸ਼ੁਰੂਆਤ 'ਚ ਜੋੜਾ ਬੀਚ 'ਤੇ ਸੈਰ ਕਰਦੇ ਹੋਏ ਤੇ ਇਕ-ਦੂਜੇ ਨੂੰ ਜੱਫੀ ਪਾਉਂਦੇ ਅਤੇ ਚੁੰਮਦੇ ਹੋਏ ਨਜ਼ਰ ਆਉਂਦਾ ਹੈ। ਇਸ ਮਗਰੋਂ ਸਮੁੰਦਰ ਵਿਚੋਂ ਲਹਿਰਾਂ ਉਠਦੀਆਂ ਹਨ। ਮੁੰਡਾ ਕੁੜੀ ਨੂੰ ਲਹਿਰਾਂ ਵਿਚੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਛੋਟੀਆਂ ਲਹਿਰਾਂ ਤੋਂ ਬਾਅਦ ਕੁੜੀ ਵੱਡੀਆਂ ਲਹਿਰਾਂ ਵਿਚ ਫਸ ਜਾਂਦੀ ਹੈ। ਲੜਕਾ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਅਤੇ ਆਪਣੇ ਆਪ ਨੂੰ ਬਚਾ ਲੈਂਦਾ ਹੈ ਪਰ ਕੁੜੀ ਲਹਿਰਾਂ ਵਿਚ ਵਹਿ ਜਾਂਦੀ ਹੈ। ਵੀਡੀਓ ਦੇ ਅੰਤ 'ਚ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦੀ ਭਾਲ ਕਰਦੇ ਦੇਖਿਆ ਜਾ ਸਕਦਾ ਹੈ।
ਇਸ ਖੌਫਨਾਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੋਲਿਨ ਰਗ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਤਿੰਨ ਦਿਨਾਂ ਤੋਂ ਔਰਤ ਦੀ ਭਾਲ ਕਰ ਰਹੇ ਸਨ ਪਰ ਬਿਨਾਂ ਕਿਸੇ ਨਤੀਜੇ ਦੇ ਵਾਪਸ ਪਰਤ ਆਏ। ਉਸ ਨੇ ਕਿਹਾ ਕਿ ਦੱਖਣੀ ਖੇਤਰੀ ਖੋਜ ਅਤੇ ਬਚਾਅ ਬ੍ਰਿਗੇਡ ਨੇ ਆਪਣੀ ਖੋਜ ਮੁਹਿੰਮ 'ਰਿਵੇਰਾ ਬੀਚ ਤੋਂ ਮਾਮਾਇਕਾ ਮਾਈਕ੍ਰੋਡਿਸਟ੍ਰਿਕਟ ਤੱਕ ਦਿੱਤਾ ਸੀ।

ਸੋਸ਼ਲ ਮੀਡੀਆ ਯੂਜ਼ਰਜ਼ ਨੇ ਦਿੱਤੇ ਰਿਐਕਸ਼ਨ
ਇਕ ਯੂਜ਼ਰ ਨੇ ਕੁਮੈਂਟ 'ਚ ਲਿਖਿਆ, 'ਦਿਲ ਦਹਿਲਾ ਦੇਣ ਵਾਲਾ। ਇਹ ਦੇਖ ਕੇ ਮੈਂ ਮਹਿਸੂਸ ਕਰ ਸਕਦਾ ਸੀ ਕਿ ਉਹ ਕਿੰਨਾ ਬੇਚੈਨ ਸੀ। 
ਇਕ ਹੋਰ ਯੂਜ਼ਰ ਨੇ ਕਿਹਾ, 'ਜਦੋਂ ਵੀਡੀਓ ਸ਼ੁਰੂ ਹੋਈ ਤਾਂ ਧਿਆਨ ਨਾਲ ਦੇਖਣ 'ਤੇ ਪਤਾ ਲੱਗਾ ਕਿ ਉਹ ਉਸ ਨੂੰ ਲਹਿਰਾਂ 'ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਦੋਵੇਂ ਕੰਟਰੋਲ ਗੁਆ ਬੈਠੇ। ਉਸ ਨੂੰ ਸ਼ੁਰੂ ਤੋਂ ਹੀ ਖ਼ਤਰੇ ਦਾ ਅਹਿਸਾਸ ਸੀ। 
ਤੀਜੇ ਯੂਜ਼ਰ ਨੇ ਲਿਖਿਆ, 'ਛੋਟੀਆਂ ਲਹਿਰਾਂ ਦੀ ਤਾਕਤ ਨੂੰ ਕਦੇ ਵੀ ਘੱਟ ਨਾ ਸਮਝੋ, ਉਹ ਤੁਹਾਡੀਆਂ ਲੱਤਾਂ ਤੋੜ ਦੇਣਗੀਆਂ, ਤੁਹਾਨੂੰ ਪਾਣੀ ਦੇ ਹੇਠਾਂ ਖਿੱਚਣਗੀਆਂ ਅਤੇ ਫਿਰ ਤੁਹਾਨੂੰ ਬਾਹਰ ਕੱਢ ਦੇਣਗੀਆਂ। 5 ਫੁੱਟ ਉੱਚੀ ਅਤੇ 10 ਫੁੱਟ ਚੌੜੀ ਲਹਿਰ ਦਾ ਭਾਰ ਹਜ਼ਾਰਾਂ ਪੌਂਡ ਹੁੰਦਾ ਹੈ।' 
ਇਕ ਹੋਰ ਉਪਭੋਗਤਾ ਨੇ ਕਿਹਾ, 'ਅਫ਼ਸੋਸ ਦੀ ਗੱਲ ਹੈ ਕਿ ਸਮੁੰਦਰ ਬੇਰਹਿਮ ਹੈ ਅਤੇ ਇਹ ਇਸ ਦੀ ਸ਼ਕਤੀ ਦੀ ਇਕ ਭਿਆਨਕ ਯਾਦ ਦਿਵਾਉਂਦਾ ਹੈ। ਉਸ ਦੇ ਅਜ਼ੀਜ਼ਾਂ ਪ੍ਰਤੀ ਮੇਰੀ ਸੰਵੇਦਨਾ।

In The Market