ਵਾਸ਼ਿੰਗਟਨ- 23 ਜੂਨ ਦੇ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ਵਿਚ ਹੋਈ ਗੋਲੀਬਾਰੀ ਦੌਰਾਨ ਆਂਧਰਾ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ ਗੋਪੀ ਕ੍ਰਿਸ਼ਨ ਵਜੋਂ ਹੋਈ ਹੈ। ਗੋਪੀ ਕ੍ਰਿਸ਼ਨ ਨੇ ਅਮਰੀਕਾ ਵਿਚ ਆਪਣੀ ਐੱਮ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਉਹ ਦੱਖਣੀ ਅਰਕਾਨਸਾਸ 'ਚ ਰਹਿੰਦਾ ਸੀ ਜਿਥੇ ਉਹ ਫੋਰਡੀਜ਼, ਮੈਚ ਬੁਚਰ ਨਾਂ ਦੇ ਸਟੋਰ ਵਿਚ ਪਾਰਟ-ਟਾਈਮ ਕੰਮ ਕਰਦਾ ਸੀ।
ਜਿੱਥੇ 23 ਜੂਨ ਨੂੰ ਇਕ ਹਮਲਾਵਰ ਨੇ ਬਾਜ਼ਾਰ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਘਟਨਾ ਵਿਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਵਿਚੋਂ ਹੀ ਇੱਕ ਗੋਪੀ ਕ੍ਰਿਸ਼ਨ ਵੀ ਸੀ। ਹਮਲਾਵਰ ਦੀ ਗੋਲੀਬਾਰੀ 'ਚ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਚੱਲਦੇ ਇਲਾਜ ਦੌਰਾਨ ਹੀ ਗੋਪੀ ਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
दिल्ली में हर जगह पानी ही पानी; फसे लोग, रेस्क्यू ऑपरेशन जारी... देखें VIDEO
चाय बनाने से किया इनकार; भड़की सास ने दुपट्टे से गला घोटकर ले ली जान
पोती ने चुराए 90 लाख, पहले मंदिर में दिए एक लाख का दान, फिर मनाली में उड़ाया कैश, ऐसे खुला राज