LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਬਰ 'ਚ ਦਫਨਾਉਣ ਮੌਕੇ ਉਠ ਬੈਠ ਗਈ 74 ਸਾਲਾ ਔਰਤ, ਬੋਲੀ-ਇਹ ਕੀ ਹੋ ਰਿਹੈ, ਡਰੇ ਲੋਕਾਂ ਦੇ ਫੁੱਲ ਗਏ ਸਾਹ, ਫਿਰ...

woman grave

ਇਕ 74 ਸਾਲਾ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਤਾਂ ਨਜ਼ਦੀਕੀ ਲੋਕ ਲਾਸ਼ ਕਬਰਿਸਤਾਨ ਵਿਚ ਦਫਨਾਉਣ ਪੁੱਜੇ। ਜਿਵੇਂ ਹੀ ਲਾਸ਼ ਦਫਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਉਕਤ ਔਰਤ ਉਠ ਕੇ ਬੈਠ ਗਈ। ਬੈਠਦਿਆਂ ਹੀ ਬੋਲੀ, ਇਹ ਕੀ ਹੋ ਰਿਹਾ ਹੈ? ਉਥੇ ਮੌਜੂਦ ਹਰ ਕੋਈ ਬੁਰੀ ਤਰ੍ਹਾਂ ਡਰ ਗਿਆ ਤੇ ਉਨ੍ਹਾਂ ਦੇ ਸਾਹ ਉਪਰ ਦੇ ਉਪਰ ਤੇ ਹੈਠਾਂ ਦੇ ਹੇਠਾਂ ਰਹਿ ਗਏ। ਦਰਅਸਲ, ਮਾਮਲਾ ਹੈ ਅਮਰੀਕਾ ਦਾ ਜਿਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੀ ਇੱਕ ਔਰਤ ਅੰਤਿਮ ਸਸਕਾਰ ਦੀਆਂ ਤਿਆਰੀਆਂ ਦੌਰਾਨ ਅਚਾਨਕ ਜ਼ਿੰਦਾ ਹੋ ਗਈ
ਇਕ ਰਿਪੋਰਟ ਮੁਤਾਬਕ ਕਾਂਸਟੈਂਸ ਗਲੈਨਜ਼ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਸੀ। ਇਸ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੇ ਉਸ ਦੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਰਿਸਤਾਨ ਵਿੱਚ ਲਿਜਾਇਆ ਗਿਆ ਪਰ ਦਫ਼ਨਾਉਣ ਤੋਂ ਠੀਕ ਪਹਿਲਾਂ ਕਾਂਸਟੈਂਸ ਦੁਬਾਰਾ ਜਿਊਂਦੀ ਹੋ ਗਈ। ਉਹ ਆਖਰੀ ਸਮੇਂ ਉਤੇ ਜ਼ਿੰਦਾ ਹੋ ਗਈ। ਫਿਰ ਉਸਨੇ ਕਿਹਾ- ਇਹ ਕੀ ਹੋ ਰਿਹਾ ਹੈ? ਔਰਤ ਨੂੰ ਜ਼ਿੰਦਾ ਦੇਖ ਕੇ ਉਥੇ ਮੌਜੂਦ ਹਰ ਕੋਈ ਡਰ ਗਿਆ। ਇਸ ਘਟਨਾ ਨਾਲ ਕੁਝ ਦੇਰ ਤੱਕ ਸਹਿਮੇ ਪਰਿਵਾਰਕ ਮੈਂਬਰਾਂ ਵਿੱਚ ਹਲਚਲ ਮਚ ਗਈ, ਇਸ ਦੌਰਾਨ ਕੁਝ ਲੋਕਾਂ ਨੇ ਬਜ਼ੁਰਗ ਔਰਤ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਫਿਰ ਔਰਤ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਡਾਕਟਰ ਬੇਨ ਹੈਚਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 31 ਸਾਲਾਂ ਦੇ ਕਰੀਅਰ ‘ਚ ਅਜਿਹਾ ਕੋਈ ਮਾਮਲਾ ਨਹੀਂ ਦੇਖਿਆ।
ਹਾਲਾਂਕਿ ਕੁਝ ਸਮੇਂ ਬਾਅਦ ਔਰਤ ਦੁਬਾਰਾ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਉਸ ਨੂੰ ਦੁਬਾਰਾ ਮ੍ਰਿਤਕ ਐਲਾਨ ਦਿੱਤਾ। ਰਿਪੋਰਟ ਮੁਤਾਬਕ ਔਰਤ ਨੂੰ ਸਵੇਰੇ 9.44 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਘੰਟੇ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜ਼ਿੰਦਾ ਹੈ। ਇਹ ਕਿਵੇਂ ਹੋਇਆ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

In The Market