LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁਰਾਨ ਦਾ ਅਪਮਾਨ ਕਰਨ 'ਤੇ ਭੀੜ ਨੇ ਥਾਣੇ 'ਚੋਂ ਕੱਢ ਕੇ ਵਿਅਕਤੀ ਨੂੰ ਕੁੱਟ ਕੁੱਟ ਕੀਤਾ ਅਧ ਮਰਿਆ, ਫਿਰ ਅੱਗ ਲਾ ਫੂਕ ਦਿੱਤਾ, ਸਾਹਮਣੇ ਆਈਆਂ ਵੀਡੀਓਜ਼

mob pak

ਕੁਰਾਨ ਸ਼ਰੀਫ ਦਾ ਕਥਿਤ ਅਪਮਾਨ ਕਰਨ ਉਤੇ ਭੀੜ ਨੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਲਹੂ ਲੁਹਾਨ ਕਰ ਦਿੱਤਾ। ਪੁਲਿਸ ਭੀੜ ਕੋਲੋਂ ਬਚਾ ਕੇ ਉਕਤ ਵਿਅਕਤੀ ਨੂੰ ਥਾਣੇ ਲੈ ਗਈ ਪਰ ਭੀੜ ਨੇ ਥਾਣੇ ਉਤੇ ਹਮਲਾ ਕਰ ਦਿੱਤਾ ਤੇ ਉਕਤ ਵਿਅਕਤੀ ਨੂੰ ਬਾਹਰ ਕੱਢ ਕੇ ਜਿਊਂਦੇ ਨੂੰ ਅੱਗ ਲਾ ਦਿੱਤੀ। ਇਹ ਘਟਨਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਦੇ ਮਦਿਆਨ ਇਲਾਕੇ 'ਚ ਵਾਪਰੀ। 
ਸਵਾਤ ਜ਼ਿਲ੍ਹੇ ਦੇ ਡੀਪੀਓ ਡਾਕਟਰ ਜ਼ਾਹਿਦੁੱਲਾ ਖ਼ਾਨ ਨੇ ਦੱਸਿਆ ਕਿ ਇਸ ਹੰਗਾਮੇ ਵਿੱਚ 8 ਲੋਕ ਜ਼ਖ਼ਮੀ ਵੀ ਹੋਏ ਹਨ। ਕੁਰਾਨ ਸ਼ਰੀਫ ਦੇ ਕਥਿਤ ਅਪਮਾਨ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਭੀੜ ਤੋਂ ਬਚਾ ਕੇ ਥਾਣੇ ਲੈ ਗਈ ਸੀ ਪਰ ਭੀੜ ਨੇ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਸ਼ੱਕੀ ਨੂੰ ਆਪਣੇ ਨਾਲ ਲੈ ਗਈ।
ਡੀਪੀਓ ਨੇ ਦੱਸਿਆ ਕਿ ਭੀੜ ਨੇ ਥਾਣੇ ਤੇ ਥਾਣੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਕਥਿਤ ਦੋਸ਼ੀ ਨੂੰ ਵੀ ਅੱਗ ਲਗਾ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਜੇ ਤੱਕ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਪਈ ਲਾਸ਼ ਨੂੰ ਭੀੜ ਨੇ ਅੱਗ ਲਗਾ ਦਿੱਤੀ। ਮੁਲਜ਼ਮ ਨੂੰ ਅੱਗ ਲਗਾਉਣ ਤੋਂ ਬਾਅਦ ਭੀੜ ਆਲੇ-ਦੁਆਲੇ ਖੜ੍ਹੀ ਹੋ ਕੇ ਜਸ਼ਨ ਮਨਾ ਰਹੀ ਹੈ। ਇੱਕ ਹੋਰ ਵੀਡੀਓ ਵਿੱਚ ਪੁਲਿਸ ਥਾਣੇ ਦੇ ਬਾਹਰ ਭੀੜ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਦਯਾਨ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਦਯਾਨ ਸਵਾਤ ਘਾਟੀ ਦਾ ਇੱਕ ਮਸ਼ਹੂਰ ਸੈਲਾਨੀ ਸਥਾਨ ਹੈ। 

In The Market