husband-wife relationship: ਜੇਕਰ ਤੁਹਾਡੇ ਵਿਆਹ ਨੂੰ ਕਾਫੀ ਸਾਲ ਬੀਤ ਚੁੱਕੇ ਹਨ ਹੁਣ ਤੁਸੀਂ ਦੋਵੇਂ ਇਕ-ਦੂਜੇ ਤੋਂ ਅੱਕ ਚੁੱਕੇ ਹੋ ਤਾਂ ਇਹ ਟਿੱਪਸ ਤੁਹਾਡੇ ਲਈ ਬੜੇ ਖਾਸ ਹਨ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਮੋਹ ਦੀਆਂ ਤੰਦਾਂ ਹਰ ਰੋਜ਼ ਤਾਜੀਆ ਹੋਣੀਆਂ ਚਾਹੀਦੀਆਂ ਹਨ ਤਾਂ ਇਕ ਤੁਸੀਂ ਰਿਸ਼ਤੇ ਨੂੰ ਹੋਰ ਰੁਮਾਂਟਿਕ ਬਣਾ ਸਕੋ। ਮਨ ਦੀ ਗੱਲ ਸ਼ੇਅਰ ਕਰੋ - ਪਤੀ-ਪਤਨੀ ਨੂੰ ਇਕ-ਦੂਜੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਹੋਰ ਮਿਠਾਸ ਆ ਸਕੇ। ਮਨ ਦੀ ਗੱਲ ਸ਼ੇਅਰ ਕਰਨ ਨਾਲ ਤੁਹਾਡੇ ਦਿਲ ਵਿਚੋਂ ਬੋਝ ਖਤਮ ਹੁੰਦਾ ਹੈ। ਜੇਕਰ ਪਤੀ-ਪਤਨੀ ਵਿਚਾਲੇ ਕਿਸੇ ਤਰ੍ਹਾਂ ਦਾ ਝਗੜਾ ਹੈ ਤਾਂ ਗੱਲਬਾਤ ਹੀ ਇਕੋ-ਇਕ ਢੰਗ ਹੈ ਜਿਸ ਨਾਲ ਤੁਸੀਂ ਖੁਸ਼ ਰਹਿ ਸਕੋਗੇ। ਸੈਕਸ ਵਿੱਚ ਰੁਚੀ ਘੱਟਣੀ- ਪਤੀ-ਪਤਨੀ ਦੇ ਰਿਸ਼ਤੇ ਵਿੱਚ ਉਦੋਂ ਵੀ ਨਿਰਾਸ਼ਤਾ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਪਾਰਟਨਰ ਵਿਚ ਸੈਕਸ ਪ੍ਰਤੀ ਰੁਚੀ ਘੱਟ ਜਾਵੇ। ਪਤੀ ਵਿੱਚ ਜਾਂ ਪਤਨੀ ਦੋਨਾਂ ਵਿਚੋਂ ਇਕ ਦੀ ਰੁਚੀ ਘੱਟਦੀ ਹੈ ਤਾਂ ਮਨ ਵਿੱਚ ਨਿਰਾਸ਼ਤਾ ਹੁੰਦੀ ਹੈ। ਇਸ ਲਈ ਪਤੀ-ਪਤਨੀ ਦੇ ਮਨ ਵਿੱਚ ਸੈਕਸ ਦੀ ਰੁਚੀ ਘੱਟਣੀ ਨਹੀਂ ਚਾਹੀਦੀ ਹੈ। ਇਸ ਲਈ ਦੋਵੇ ਇਕ -ਦੂਜੇ ਉਤਸ਼ਾਹਿਤ ਕਰਦੇ ਰਹਿਣ। ਲਾਈਫ ਦੀ ਪਲਾਨਿੰਗ- ਜੇਕਰ ਤੁਸੀਂ ਪਤੀ-ਪਤਨੀ ਦੇ ਰਿਸ਼ਤੇ ਨੂੰ ਗੂੜਾ ਬਣਾਉਣਾ ਚਾਹੁੰਦੇ ਹੋ ਤਾਂ ਵਰਤਮਾਨ ਵਿੱਚ ਜਿਉਂਣਾ ਚਾਹੀਦਾ ਹੈ ਨਾ ਕਿ ਬੀਤੇ ਸਮੇਂ ਨੂੰ ਲੈ ਕੇ ਫਿਕਰ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਲਈ ਖਾਸ ਵਿਉਂਤ ਬਣਾਉਣੀ ਚਾਹੀਦੀ ਹੈ। ਰੋਜ਼ਾਨਾ ਕਸਰਤ - ਹਰ ਰੋਜ਼ ਕਸਰਤ ਕਰਨ ਨਾਲ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ। ਇਸ ਲਈ ਪਤੀ-ਪਤਨੀ ਨੂੰ ਰੋਜ਼ਾਨਾ ਨਿਯਮਿਤ ਰੂਪ ਵਿੱਚ ਸੈਰ ਕਰਨੀ ਚਾਹੀਦੀ ਹੈ। ਮਨ ਦੀ ਤਾਜ਼ਗੀ ਲਈ ਵੀ ਕਸਰਤ ਬਹੁਤ ਲਾਜ਼ਮੀ ਹੈ। ...
ਚੰਡੀਗੜ੍ਹ: ਮਾਂ ਬਣਨ ਦਾ ਸੁਫਨਾ ਹਰ ਔਰਤ ਦਾ ਹੁੰਦਾ ਹੈ। ਕਈ ਵਾਰੀ ਜਿਹੇ ਕੇਸ ਸਾਹਮਣੇ ਆਉਂਦੇ ਹਨ ਕਿ ਔਰਤਾਂ ਵੱਡੀ ਉਮਰ ਵਿੱਚ ਮਾਂ ਬਣਨ ਦੀਆਂ ਹਨ। ਜੋ ਔਰਤਾਂ ਵੱਡੀ ਉਮਰ ਵਿੱਚ ਮਾਂ ਬਣਨ ਉਸ ਸਮੇਂ ਕੁਝ ਸਿਹਤ ਦਾ ਕੁਝ ਖਾਸ ਧਿਆਨ ਰੱਖਣਾ ਪੈਂਦਾ ਹੈ। ਕਈ ਵਾਰੀ ਵੱਡੀ ਉਮਰ ਵਿੱਚ ਮਾਂ ਬਣਨ ਲੱਗੇ ਮਹਿਲਾ ਦੀ ਮੌਤ ਵੀ ਹੋ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗਰਭ ਧਾਰਨ ਲਈ ਮਰਦ ਦੇ ਸ਼ੁਕਰਾਣੂ ਦੀ ਗੁਣਵੱਤਾ ਅਤੇ ਮਾਤਰਾ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਔਰਤ ਦੇ ਅੰਡੇ ਦੀ ਗੁਣਵੱਤਾ ਅਤੇ ਮਾਤਰਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਵਧਦੀ ਉਮਰ ਦੇ ਨਾਲ ਇਸਦੀ ਗੁਣਵੱਤਾ ਘਟਣ ਲੱਗਦੀ ਹੈ ਜਿਸ ਕਾਰਨ ਉਹ ਗਰਭ ਧਾਰਨ ਕਰਨ ਵਿੱਚ ਅਸਫਲ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀ ਪ੍ਰਜਨਨ ਸ਼ਕਤੀ ਨੂੰ ਵਧਾ ਸਕਦੇ ਹੋ। ਹੈਲਥੀ ਭੋਜਨ ਖਾਓ- ਮਹਿਲਾ ਜਦੋਂ ਵੀ ਗਰਭਧਾਰਨ ਕਰਦੀ ਹੈ ਤਾਂ ਉਸ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗਰਭਧਾਰਨ ਕਰਨ ਤੋਂ ਬਾਅਦ ਹੈਲਥੀ ਭੋਜਨ ਕਰਨਾ ਚਾਹੀਦਾ ਹੈ। ਮਹਿਲਾਵਾਂ ਨੂੰ ਸਲਾਦ ਅਤੇ ਫਲ ਲੈਣੇ ਚਾਹੀਦੇ ਹਨ। ਕਸਤਰ ਕਰੋ ਅਤੇ ਤਣਾਓ ਤੋਂ ਦੂਰ ਰਹੋ- ਵੱਡੀ ਉਮਰ ਦੀ ਮਹਿਲਾ ਨੂੰ ਗਰਭਧਾਰਨ ਕਰਨ ਤੋਂ ਬਾਅਦ ਡਾਕਟਰ ਦੀ ਸਲਾਹ ਨਾਲ ਹਲਕੀ ਜਿਹੀ ਕਸਰਤ ਕਰਨੀ ਚਾ੍ਹੀਦੀ ਹੈ ਤਾਂ ਕਿ ਉਹ ਤਣਾਓ ਤੋਂ ਮੁਕਤ ਰਹਿ ਸਕੇ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਨਸ਼ਿਆ ਤੋਂ ਬਚੋ-- ਔਰਤਾਂ ਨੂੰ ਨਸ਼ਿਆ ਤੋਂ ਬਚਣਾ ਚਾਹੀਦਾ ਹੈ। ਨਸ਼ੇ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਅਤੇ ਸਿਗਰਟ ਦੇ ਸੇਵਨ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਵੱਡੀ ਉਮਰ ਦੀਆਂ ਔਰਤਾਂ ਗਰਭਧਾਰਨ ਕਰਨ ਲਈ ਕੀ ਕਰਨ- ਜੋ ਵੱਡੀ ਉਮਰ ਦੀਆਂ ਔਰਤਾਂ ਹਨ ਪਰ ਉਹ ਮਾਂ ਨਹੀਂ ਬਣੀਆ ਤਾਂ ਉਨ੍ਹਾਂ ਨੂੰ ਆਪਣੇ ਪਾਰਟਨਰ ਨਾਲ ਵੱਧ ਤੋਂ ਵੱਧ ਸੈਕਸ ਕਰਨਾ ਚਾਹੀਦਾ ਹੈ ਤਾਂ ਕਿ ਗਰਭਵਤੀ ਹੋਣ ਦੀ ਸੰਭਾਵਨਾ ਵੱਧ ਸਕੇ।
ਚੰਡੀਗੜ੍ਹ: ਜ਼ਿੰਦਗੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਅਹਿਮ ਮੰਨਿਆ ਜਾਂਦਾ ਹੈ। ਜੋ ਇਕ ਦੂਜੇ ਦਾ ਸਹਾਰਾ ਹੁੰਦੇ ਹਨ। ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਜ ਵਿੱਚ ਇੰਨਾਂ ਕੁ ਰੁਝਿਆ ਹੁੰਦਾ ਹੈ ਤਾਂ ਉਸ ਨੂੰ ਆਪਣੀ ਪਰਸਨਲ ਜਿੰਦਗੀ ਨੂੰ ਅਣਗੋਹਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਪਤੀ -ਪਤਨੀ ਦੋਵਾਂ ਨੂੰ ਇਕ -ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਪੁਰਸ਼ ਆਪਣੀ ਔਰਤ ਦੇ ਮਨ ਨੂੰ ਹੀ ਨਹੀਂ ਪੜ ਪਾਉਂਦੇ ਹਨ। ਇਕ-ਦੂਜੇ ਨੂੰ ਸਮਾਂ ਦਿਓ- ਪਤੀ-ਪਤਨੀ ਨੂੰ ਇਕ-ਦੂਜੇ ਨੂੰ ਸਮਝਣ ਲਈ ਸਮਾਂ ਦਿਓ। ਜਦੋਂ ਤੁਸੀਂ ਰਿਸ਼ਤੇ ਵਿੱਚ ਜਲਦਬਾਜ਼ੀ ਕਰਦੇ ਹੋ ਤਾਂ ਇਸ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਵਿਆਹ ਤੋਂ ਬਾਅਦ ਇਕ-ਦੂਜੇ ਨੂੰ ਸਮਝਣ ਲਈ ਸਮਾਂ ਜ਼ਰੂਰ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਨਾ ਆਵੇ। ਪਾਬੰਦੀਆਂ ਨਾ ਲਗਾਓ- ਜੇਕਰ ਤੁਸੀਂ ਜ਼ਿੰਦਗੀ ਵਧੀਆ ਜਿਉਂਣਾ ਚਾਹੁੰਦੇ ਹੋ ਤਾਂ ਇਕ-ਦੂਜੇ ਉੱਤੇ ਪਾਬੰਦੀਆਂ ਨਾ ਲਗਾਓ। ਜਦੋਂ ਤੁਸੀਂ ਆਪਣੀ ਪਤਨੀ ਨੂੰ ਪਾਬੰਦੀਆਂ ਵਿੱਚ ਰੱਖਦੇ ਹੋ ਤਾਂ ਰਿਸ਼ਤੇ ਵਿੱਚ ਬਹੁਤ ਦਰਾੜਾਂ ਆਉਂਦੀਆਂ ਹਨ। ਰਿਸ਼ਤੇ ਨੂੰ ਹੋਰ ਗੂੜਾ ਬਣਾਉਣ ਲਈ ਕਦੇ ਵੀ ਇਕ-ਦੂਜੇ ਉੱਤੇ ਪਾਬੰਦੀ ਨਾ ਲਗਾਓ। ਸੈਕਸ ਦੀ ਮਹੱਹਤਾ- ਪਤੀ-ਪਤਨੀ ਦੇ ਰਿਸ਼ਤੇ ਵਿੱਚ ਸੈਕਸ ਦੀ ਬਹੁਤ ਮਹੱਹਤਾ ਹੁੰਦੀ ਹੈ।ਪਤੀ-ਪਤਨੀ ਵਿਚਾਲੇ ਸਰੀਰਕ ਸੰਬੰਧ ਚੰਗੇ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਕ-ਦੂਜੇ ਤੋਂ ਸਰੀਰਕ ਸੰਬੰਧਾਂ ਵਿੱਚ ਸੰਤੁਸ਼ਟ ਨਹੀਂ ਹੋ ਤਾਂ ਵੀ ਰਿਸ਼ਤੇ ਵਿੱਚ ਫਰਕ ਪੈਂਦਾ ਹੈ। ਇਹ ਵੀ ਪੜ੍ਹੋ:Sapna Choudhary ਨੇ ਪੀਲੇ ਰੰਗ ਦਾ ਸੂਟ ਪਾ ਕੇ ਕੀਤਾ ਡਾਂਸ, ਵੀਡੀਓ ਵਾਇਰਲ ...
Keto diet side effect:ਅਜੋਕੇ ਸਮੇਂ ਦੀ ਭੱਜਦੌੜ ਦੀ ਜ਼ਿੰਦਗੀ ਵਿੱਚ ਅਕਸਰ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਭਾਰ ਵਧਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ। ਜਦੋਂ ਭਾਰ ਵੱਧਦਾ ਹੈ ਫਿਰ ਪਤਲੇ ਹੋਣ ਲਈ ਡਾਈਟ ਵੱਲ ਧਿਆਨ ਦਿੱਤਾ ਜਾਂਦਾ ਹੈ। ਪਿਛਲੇ ਕਾਫੀ ਸਮੇਂ ਤੋਂ ਕੀਟੋ ਡਾਈਟ ਦਾ ਬਹੁਤ ਜ਼ਿਕਰ ਹੁੰਦਾ ਹੈ। ਅੱਜਕੱਲ ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਕੀਟੋ ਡਾਈਟ ਦਾ ਸਹਾਰਾ ਲੈ ਰਹੇ ਹਨ। ਵਰਲਡ ਕਾਂਗਰਸ ਆਫ ਕਾਰਡੀਓਲੋਜੀ ਦੇ ਨਾਲ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਸਲਾਨਾ ਵਿਗਿਆਨਕ ਸੈਸ਼ਨ ਵਿੱਚ ਪੇਸ਼ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੀਟੋ ਡਾਈਟ ਦੀ ਪਾਲਣਾ ਕਰਨ ਨਾਲ ਖਰਾਬ ਕੋਲੇਸਟ੍ਰੋਲ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ। ਇਹ ਕਾਰਡੀਓਵੈਸਕੁਲਰ ਸਥਿਤੀਆਂ ਜਿਵੇਂ ਕਿ ਛਾਤੀ ਵਿੱਚ ਦਰਦ (ਐਨਜਾਈਨਾ), ਧਮਨੀਆਂ ਵਿੱਚ ਰੁਕਾਵਟ, ਦਿਲ ਦਾ ਦੌਰਾ ਅਤੇ ਸਟ੍ਰੋਕ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ। ਕਨੇਡਾ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਹਾਰਟ ਲੰਗ ਇਨੋਵੇਸ਼ਨ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਯੂਲੀਆ ਇਤਾਨ ਨੇ ਕਿਹਾ ਹੈ ਕਿ ਸਾਡੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਘੱਟ ਕਾਰਬੋਹਾਈਡਰੇਟ ਅਤੇ ਉੱਚ ਚਰਬੀ ਵਾਲੀ ਖੁਰਾਕ ਦਾ ਨਿਯਮਤ ਸੇਵਨ ਐਲਡੀਐਲ (ਬੁਰਾ) ਕੋਲੇਸਟ੍ਰੋਲ ਨੂੰ ਘਟਾ ਸਕਦਾ ਹੈ। “ਲੈਵਲ ਵਧ ਜਾਂਦਾ ਹੈ ਜਿਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਡਾ: ਈਟਨ ਅਤੇ ਉਸਦੀ ਟੀਮ ਨੇ ਯੂਕੇ ਬਾਇਓਬੈਂਕ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ, ਯੂਕੇ ਵਿੱਚ ਰਹਿਣ ਵਾਲੇ 500000 ਤੋਂ ਵੱਧ ਲੋਕਾਂ ਦੀ ਸਿਹਤ ਜਾਣਕਾਰੀ ਦਾ ਡੇਟਾਬੇਸ ਜੋ ਪਿਛਲੇ 10 ਸਾਲਾਂ ਤੋਂ ਫਾਲੋ ਕੀਤਾ ਜਾ ਰਿਹਾ ਹੈ। ਅਧਿਐਨ ਨੇ ਯੂਨਾਈਟਿਡ ਕਿੰਗਡਮ ਵਿੱਚ 305 ਲੋਕਾਂ ਦੇ ਸਿਹਤ ਡੇਟਾ ਬੇਸ ਦਾ ਮੁਲਾਂਕਣ ਕੀਤਾ। ਜਿਨ੍ਹਾਂ ਲੋਕਾਂ ਨੇ ਪਿਛਲੇ 24 ਘੰਟਿਆਂ ਵਿੱਚ ਕੀਟੋ ਡਾਈਟ ਲਈ ਸੀ, ਉਨ੍ਹਾਂ ਦੀ ਤੁਲਨਾ 1220 ਅਜਿਹੇ ਲੋਕਾਂ ਨਾਲ ਕੀਤੀ ਗਈ, ਜਿਨ੍ਹਾਂ ਦੀ ਉਮਰ ਕੀਟੋ ਡਾਈਟ ਲੈਣ ਵਾਲਿਆਂ ਦੇ ਬਰਾਬਰ ਸੀ ਪਰ ਉਨ੍ਹਾਂ ਨੇ ਸੰਤੁਲਿਤ ਖੁਰਾਕ ਲਈ ਸੀ। ਕੀਟੋ ਖੁਰਾਕ ਲੈਣ ਵਾਲੇ ਲੋਕ ਆਪਣੀ ਰੋਜ਼ਾਨਾ ਕੈਲੋਰੀ ਦਾ 25 ਪ੍ਰਤੀਸ਼ਤ ਕਾਰਬੋਹਾਈਡਰੇਟ ਤੋਂ ਲੈ ਰਹੇ ਸਨ ਅਤੇ ਚਰਬੀ ਤੋਂ 45 ਪ੍ਰਤੀਸ਼ਤ ਤੋਂ ਵੱਧ ਕੈਲੋਰੀ ਲੈ ਰਹੇ ਸਨ। ਇਸ ਅਧਿਐਨ 'ਚ 73 ਫੀਸਦੀ ਔਰਤਾਂ ਸਨ ਜਿਨ੍ਹਾਂ ਦਾ ਭਾਰ ਜ਼ਿਆਦਾ ਸੀ ਅਤੇ ਉਨ੍ਹਾਂ ਦੀ ਔਸਤ ਉਮਰ 54 ਸਾਲ ਸੀ। ਖੋਜਕਰਤਾਵਾਂ ਨੇ ਇਸ ਦੇ ਲਈ ਲਗਭਗ 12 ਸਾਲਾਂ ਤੱਕ ਲੋਕਾਂ ਦੀ ਸਿਹਤ ਦਾ ਵਿਸ਼ਲੇਸ਼ਣ ਕੀਤਾ ਸੀ। ਭਾਰਤ ਵਿੱਚ ਕਿਸੇ ਇੱਕ ਸਾਧਾਰਨ ਪਲੇਟ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਵਧਦਾ ਹੈ ਅਤੇ ਟ੍ਰਾਈਗਲਿਸਰਾਈਡ ਦਾ ਪੱਧਰ ਵੀ ਵਧਦਾ ਹੈ। ਇਸ ਲਈ ਪਲੇਟ 'ਚ ਕਾਰਬ-ਫੈਟ-ਪ੍ਰੋਟੀਨ ਅਤੇ ਫਾਈਬਰ ਨੂੰ ਸੰਤੁਲਿਤ ਰੱਖੋ। ਕਾਰਬੋਹਾਈਡਰੇਟ 50 ਪ੍ਰਤੀਸ਼ਤ ਰੱਖੋ, 25 ਪ੍ਰਤੀਸ਼ਤ ਪ੍ਰੋਟੀਨ ਅਤੇ 25 ਪ੍ਰਤੀਸ਼ਤ ਸਿਹਤਮੰਦ ਚਰਬੀ (ਮੋਨੋਅਨਸੈਚੁਰੇਟਿਡ ਫੈਟ) ਲਓ। ਹੋਲ ਗ੍ਰੇਨ, ਬ੍ਰਾਊਨ ਰਾਈਸ, ਮਲਟੀਗ੍ਰੇਨ ਬ੍ਰੈੱਡ, ਹੋਲ ਵ੍ਹੀਟ, ਓਟਸ ਵਿਦ ਬ੍ਰੈਨ ਅਤੇ ਬਿਨਾਂ ਪਾਲਿਸ਼ ਕੀਤੇ ਬਾਜਰੇ ਵਰਗੇ ਅਨਾਜ ਨੂੰ ਡਾਈਟ 'ਚ ਸ਼ਾਮਲ ਕਰੋ। ...
ਚੰਡੀਗੜ੍ਹ: ਹਰ ਮਰਦ ਅਤੇ ਔਰਤ ਹਮੇਸ਼ਾਂ ਜਵਾਨ ਰਹਿਣਾ ਚਾਹੁੰਦੇ ਹਨ ਪਰ ਆਪਣੇ ਘਰੇਲੂ ਕੰਮਕਾਜ ਵਿੱਚ ਇਸ ਤਰ੍ਹਾਂ ਗੁੰਮ ਜਾਂਦੇ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ। ਜੀਵਨ ਵਿੱਚ ਤਣਾਅ ਇਕ ਜਿਹੀ ਸਮੱਸਿਆ ਹੈ ਜੋ ਕਿ ਮਹਿਲਾਵਾਂ ਨੂੰ ਉਮਰ ਤੋਂ ਪਹਿਲਾ ਬੁੱਢਾ ਕਰ ਦਿੰਦਾ ਹੈ। ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਰਲ ਟਿੱਪਟ ਅਪਣਾ ਕੇ ਸਿਹਤਮੰਦ ਰਹਿ ਸਕਦੇ ਹੋ। 1. ਹੈਲਥੀ ਭੋਜਨ - ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਹੋ ਤਾਂ ਤੁਹਾਨੂੰ ਵਿਟਾਮਿਨ ਅਤੇ ਹੋਰ ਤੱਤਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ। ਤੁਹਾਡੇ ਭੋਜਨ ਵਿੱਚ ਮੋਟਾ ਅਨਾਜ, ਫਲ, ਡਰਾਈ ਫਰੂਟ ਅਤੇ ਹਰੀ ਸਬਜ਼ੀਆਂ ਸ਼ਾਮਿਲ ਹੋਣੇ ਚਾਹੀਦੇ ਹਨ। ਚੰਗਾ ਅਤੇ ਸਾਫ਼ ਸੁਥਰਾਂ ਭੋਜਨ ਖਾਣ ਨਾਲ ਤੁਹਾਡੀ ਸਿਹਤ ਹਮੇਸ਼ਾ ਠੀਕ ਰਹਿੰਦੀ ਹੈ। ਜਵਾਨ ਰਹਿਣ ਲਈ ਫਾਈਬਰ ਯੁਕਤ ਭੋਜਨ ਖਾਣਾ ਚਾਹੀਦਾ ਹੈ। 2.ਯੋਗ ਅਤੇ ਧਿਆਨ- ਤੁਹਾਨੂੰ ਆਪਣੇ ਆਪ ਲਈ 30 ਮਿੰਟ ਸਵੇਰੇ-ਸ਼ਾਮ ਕੱਢਣੇ ਚਾਹੀਦੇ ਹਨ। ਹਰ ਰੋਜ ਸਵੇਰੇ ਉੱਠਕੇ ਯੋਗ ਕਰਨਾ ਚਾਹੀਦਾ ਹੈ ਅਤੇ ਯੋਗ ਤੋਂ ਅਗਲੀ ਪੱਧਤੀ ਧਿਆਨ ਹੈ। ਜੇਕਰ ਤੁਸੀ ਹਰ ਰੋਜ ਧਿਆਨ ਕਰਦੇ ਹੋ ਤਾਂ ਤੁਹਾਡਾ ਤਨ ਤੇ ਮਨ ਸ਼ਾਂਤ ਰਹਿੰਦਾ ਹੈ। ਜੇਕਰ ਤੁਸੀਂ ਸ਼ਾਂਤ ਰਹਿੰਦੇ ਹੋ ਤਾਂ ਤੁਸੀ ਆਪਣੇ ਜੀਵਨ ਨੂੰ ਮਾਣੋਗੇ। 3.ਸਦਾ ਖੁਸ਼ ਰਹੋ- ਮਹਿਲਾਵਾਂ ਨੂੰ ਸਦਾ ਜਵਾਨ ਰਹਿਣ ਲਈ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਤੁਹਾਡੇ ਅੰਦਰ ਖੁਸ਼ੀ ਅਜਿਹੇ ਹਰਮੋਨ ਪੈਦਾ ਕਰਦੀ ਹੈ ਜੋ ਮਾਨਸਿਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਕਰਦੀ ਹੈ। ਜਦੋਂ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਠੀਕ ਰਹਿੰਦੇ ਹੋ ਤਾਂ ਜਵਾਨੀ ਬਰਕਾਰ ਰਹੇਗੀ। 4.ਨਸ਼ਿਆਂ ਤੋਂ ਦੂਰ ਰਹੋ - ਮਹਿਲਾਵਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿਗਰਟ ਹੋਵੇ ਜਾਂ ਸ਼ਰਾਬ ਹੋਵੇ ਇਹ ਦੋਵੇਂ ਹੀ ਸਿਹਤ ਲਈ ਬੇਹੱਦ ਖਤਰਨਾਕ ਹਨ। ਜਦੋਂ ਤੁਹਾਡੇ ਸਰੀਰ ਅੰਦਰ ਕਿਸੇ ਤਰ੍ਹਾਂ ਦਾ ਕੁਝ ਵੀ ਵਿਗਾੜ ਪੈਦਾ ਹੁੰਦਾ ਹੈ ਤਾਂ ਉਹ ਤੁਹਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। 5. ਸੈਕਸ ਦੀ ਮਹੱਤਤਾ ਔਰਤ-ਮਰਦ ਦੀ ਜ਼ਿੰਦਗੀ ਵਿੱਚ ਸੈਕਸ ਦੀ ਅਹਿਮ ਭੂਮਿਕਾ ਹੈ। ਜਿਹੜੇ ਜੋੜੇ ਸੈਕਸ ਨੂੰ ਮਾਣ ਦੇ ਹਨ ਉਹ ਜ਼ਿਆਦਾ ਲੰਬਾ ਸਮੇਂ ਤੱਕ ਜਵਾਨ ਰਹਿੰਦੇ ਹਨ। ਜਿਹੜੇ ਮਰਦ-ਔਰਤਾਂ ਸੈਕਸ ਵਿੱਚ ਰੁਚੀ ਘੱਟ ਰੱਖਦੇ ਹਨ ਉਨ੍ਹਾਂ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ। ਇਕ ਰਿਸਰਚ ਵਿੱਚ ਸਾਹਮਣੇ ਆਇਆ ਸੀ ਸੈਕਸ ਕਰਨ ਨਾਲ ਮਾਨਸਿਕ ਸਕੂਨ ਮਿਲਦਾ ਹੈ। ...
ਚੰਡੀਗੜ੍ਹ : ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਿਆਹੇ ਹੋਏ ਆਦਮੀ ਗੁਪਤ ਤੌਰ 'ਤੇ ਦੂਜਿਆਂ ਦੀਆਂ ਪਤਨੀਆਂ ਵੱਲ ਧਿਆਨ ਦਿੰਦੇ ਹਨ। ਇੱਕ ਰਿਸਰਚ ਦੱਸਦੀ ਹੈ ਕਿ ਜਦੋਂ ਲੋਕ ਵਿਆਹੁਤਾ ਰਿਸ਼ਤੇ ਵਿੱਚ ਵਚਨਬੱਧ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਨਜ਼ਰ ਪਹਿਲਾਂ ਨਾਲੋਂ ਇਧਰ-ਉਧਰ ਭਟਕਦੀ ਹੈ। ਇਹ ਇਸ ਲਈ ਹੈ ਕਿਉਂਕਿ ਉਹ ਇਸ ਸਮੇਂ ਦੌਰਾਨ ਬੰਨ੍ਹਿਆ ਹੋਇਆ ਮਹਿਸੂਸ ਕਰਦਾ ਹੈ। ਇਹ ਵੀ ਇੱਕ ਕਾਰਨ ਹੈ ਕਿ ਜ਼ਿਆਦਾਤਰ ਮਰਦ ਆਪਣੇ ਦੋਸਤਾਂ ਜਾਂ ਦੂਜੇ ਲੋਕਾਂ ਦੀਆਂ ਪਤਨੀਆਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਇਸ ਵਿੱਚ ਵੀ ਕੁਝ ਗਲਤ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਵਿਆਹ ਤੋਂ ਬਾਅਦ ਪੁਰਸ਼ਾਂ ਨੂੰ ਇਸ ਗੱਲ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਪਤਨੀ ਤੋਂ ਇਲਾਵਾ ਕਿਸੇ ਨਾਲ ਨਾ ਤਾਂ ਦੇਖਣਗੇ ਅਤੇ ਨਾ ਹੀ ਗੱਲ ਕਰਨਗੇ, ਤਾਂ ਇਹ ਰਵੱਈਆ ਵੀ ਠੀਕ ਨਹੀਂ ਹੈ। ਪਤੀ-ਪਤਨੀ ਵਿਚਾਲੇ ਵਿਚਾਰਾਂ ਦੇ ਸੰਚਾਰ ਦੀ ਘਾਟ ਜਦੋਂ ਆਦਮੀ ਆਪਣੇ ਵਿਆਹੁਤਾ ਜੀਵਨ ਤੋਂ ਅਸੰਤੁਸ਼ਟ ਹੁੰਦਾ ਹੈ, ਤਾਂ ਉਸ ਦੀਆਂ ਅੱਖਾਂ ਭਾਵਨਾਤਮਕ ਸਹਾਇਤਾ ਲਈ ਇਧਰ-ਉਧਰ ਭਟਕਣ ਲੱਗਦੀਆਂ ਹਨ। ਅਜਿਹਾ ਆਮ ਤੌਰ 'ਤੇ ਉਦੋਂ ਹੁੰਦਾ ਹੈ ਜਦੋਂ ਪਤੀ-ਪਤਨੀ ਵਿਚਕਾਰ ਸੰਚਾਰ ਅਤੇ ਸਮਝ ਦੀ ਕਮੀ ਹੁੰਦੀ ਹੈ। ਇਸ ਸਮੇਂ ਦੌਰਾਨ ਇਹ ਅਸੰਤੁਸ਼ਟੀ ਇਸ ਹੱਦ ਤੱਕ ਵੱਧ ਜਾਂਦੀ ਹੈ ਜਦੋਂ ਮਰਦ ਆਪਣੀ ਪਤਨੀ ਨੂੰ ਧੋਖਾ ਦੇਣ ਵਿੱਚ ਕੋਈ ਨੁਕਸਾਨ ਨਹੀਂ ਸਮਝਦਾ।ਛੋਟੀ ਉਮਰ ਵਿੱਚ ਵਿਆਹ ਕਰਵਾ ਲੈਣਾ ਕੁਝ ਲੋਕ ਪਰਿਵਾਰ ਅਤੇ ਸਮਾਜ ਕਾਰਨ ਛੋਟੀ ਉਮਰ ਵਿੱਚ ਹੀ ਵਿਆਹ ਕਰਵਾ ਲੈਂਦੇ ਹਨ। ਅਜਿਹੇ ਲੋਕ ਜਦੋਂ ਹੌਲੀ-ਹੌਲੀ ਜ਼ਿੰਦਗੀ ਵਿਚ ਅੱਗੇ ਵਧਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿਚ ਬਹੁਤ ਕੁਝ ਗੁਆ ਲਿਆ ਹੈ। ਇਹ ਵੀ ਇੱਕ ਕਾਰਨ ਹੈ ਕਿ ਅਜਿਹੇ ਲੋਕ ਅਕਸਰ ਦੂਜੀਆਂ ਔਰਤਾਂ ਵੱਲ ਬਹੁਤ ਜਲਦੀ ਆਕਰਸ਼ਿਤ ਹੋ ਜਾਂਦੇ ਹਨ। ਸੈਕਸ ਦੀ ਸੰਤੁਸ਼ਟੀ ਨਾ ਹੋਣਾ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਰਿਸ਼ਤੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰੀਰਕ ਨੇੜਤਾ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਸੈਕਸੁਅਲ ਤੌਰ 'ਤੇ ਜੁੜਿਆ ਮਹਿਸੂਸ ਨਹੀਂ ਕਰ ਪਾਉਂਦਾ ਹੈ ਤਾਂ ਉਸ ਸਮੇਂ ਦੌਰਾਨ ਵੀ ਉਹ ਦੂਜੀਆਂ ਔਰਤਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ।...
ਚੰਡੀਗੜ੍ਹ: ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਇਹ ਨੁਕਤੇ ਤੁਹਾਡੇ ਲਈ ਬੜੇ ਖਾਸ ਹਨ। ਮਨੁੱਖ ਦੀ ਜਿਵੇ- ਜਿਵੇਂ ਜਵਾਨੀ ਢਲਦੀ ਜਾਂਦੀ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਹਮੇਸ਼ਾ ਜਵਾਨ ਰਹਿਣ ਲਈ ਕੁਝ ਨੁਕਤੇ ਅਪਣਾਉਣੇ ਹੋਣਗੇ ਜਿੰਨ੍ਹਾਂ ਨਾਲ ਤੁਸੀ ਜਵਾਨੀ ਦਾ ਭਰਪੂਰ ਅਨੰਦ ਮਾਣ ਸਕੋਗੇ। ਰੁਟੀਨ ਵਿੱਚ ਕਸਰਤ ਕਰੋ- ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਸਵੇਰੇ ਅਤੇ ਸ਼ਾਮ ਕਸਰਕ ਕਰਨੀ ਚਾਹੀਦੀ ਹੈ। ਕਸਰਤ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਦੀ ਹੈ ਤੁਹਾ਼ਡੇ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਕਰਦੀ ਹੈ ਜਿਸ ਨਾਲ ਤੁਸੀ ਜਵਾਨ ਮਹਿਸੂਸ ਕਰੇਗੇ। ਫਲ ਅਤੇ ਸਬਜ਼ੀਆਂ ਜ਼ਿਆਦਾ ਖਾਓ- ਸਾਰੇ ਫਲ ਅਤੇ ਸਬਜ਼ੀਆਂ ਵਿੱਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਤੁਹਾਡੀ ਸਿਹਤ ਲਈ ਜ਼ਰੂਰੀ ਹਨ। ਇਹ ਸੁਝਾਅ ਦਿੱਤਾ ਗਿਆ ਹੈ ਕਿ ਅਸੀਂ ਸਿਹਤ ਨੂੰ ਬਣਾਈ ਰੱਖਣ ਲਈ ਪ੍ਰਤੀ ਦਿਨ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ। ਧਿਆਨ ਕਰੋ - ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਕਾਰਤਮਕ ਵਿਚਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਕਾਰਤਮਕ ਵਿਚਾਰਾਂ ਤੋਂ ਬਚਣ ਲਈ ਧਿਆਨ ਕਰਨਾ ਚਾਹੀਦਾ ਹੈ। ਧਿਆਨ ਹਮੇਸ਼ਾ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਾ ਹੈ। ਨਸ਼ਿਆ ਤੋਂ ਦੂਰ ਰਹੋ- ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਵਿਕਾਰ ਪੈਦਾ ਨਾ ਹੋ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਨਸ਼ੇ ਕਰਨ ਵਾਲਾ ਵਿਅਕਤੀ ਜਿਆਦਾ ਸਮੇਂ ਜਵਾਨ ਨਹੀਂ ਰਹਿ ਸਕਦਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर