LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਡੀ ਉਮਰ 'ਚ ਮਾਂ ਬਣਨ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

pregnt23

ਚੰਡੀਗੜ੍ਹ: ਮਾਂ ਬਣਨ ਦਾ ਸੁਫਨਾ ਹਰ ਔਰਤ ਦਾ ਹੁੰਦਾ ਹੈ। ਕਈ ਵਾਰੀ ਜਿਹੇ ਕੇਸ ਸਾਹਮਣੇ ਆਉਂਦੇ ਹਨ ਕਿ ਔਰਤਾਂ ਵੱਡੀ ਉਮਰ ਵਿੱਚ ਮਾਂ ਬਣਨ ਦੀਆਂ ਹਨ। ਜੋ ਔਰਤਾਂ ਵੱਡੀ ਉਮਰ ਵਿੱਚ ਮਾਂ ਬਣਨ ਉਸ ਸਮੇਂ ਕੁਝ ਸਿਹਤ ਦਾ ਕੁਝ ਖਾਸ ਧਿਆਨ ਰੱਖਣਾ ਪੈਂਦਾ ਹੈ। ਕਈ ਵਾਰੀ ਵੱਡੀ ਉਮਰ ਵਿੱਚ ਮਾਂ ਬਣਨ ਲੱਗੇ ਮਹਿਲਾ ਦੀ ਮੌਤ ਵੀ ਹੋ ਜਾਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗਰਭ ਧਾਰਨ ਲਈ ਮਰਦ ਦੇ ਸ਼ੁਕਰਾਣੂ ਦੀ ਗੁਣਵੱਤਾ ਅਤੇ ਮਾਤਰਾ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਔਰਤ ਦੇ ਅੰਡੇ ਦੀ ਗੁਣਵੱਤਾ ਅਤੇ ਮਾਤਰਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਵਧਦੀ ਉਮਰ ਦੇ ਨਾਲ ਇਸਦੀ ਗੁਣਵੱਤਾ ਘਟਣ ਲੱਗਦੀ ਹੈ ਜਿਸ ਕਾਰਨ ਉਹ ਗਰਭ ਧਾਰਨ ਕਰਨ ਵਿੱਚ ਅਸਫਲ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀ ਪ੍ਰਜਨਨ ਸ਼ਕਤੀ ਨੂੰ ਵਧਾ ਸਕਦੇ ਹੋ।

ਹੈਲਥੀ ਭੋਜਨ ਖਾਓ-

ਮਹਿਲਾ ਜਦੋਂ ਵੀ ਗਰਭਧਾਰਨ ਕਰਦੀ ਹੈ ਤਾਂ ਉਸ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗਰਭਧਾਰਨ ਕਰਨ ਤੋਂ ਬਾਅਦ ਹੈਲਥੀ ਭੋਜਨ ਕਰਨਾ ਚਾਹੀਦਾ ਹੈ। ਮਹਿਲਾਵਾਂ ਨੂੰ ਸਲਾਦ ਅਤੇ ਫਲ ਲੈਣੇ ਚਾਹੀਦੇ ਹਨ।

ਕਸਤਰ ਕਰੋ ਅਤੇ ਤਣਾਓ ਤੋਂ ਦੂਰ ਰਹੋ-

ਵੱਡੀ ਉਮਰ ਦੀ ਮਹਿਲਾ ਨੂੰ ਗਰਭਧਾਰਨ ਕਰਨ ਤੋਂ ਬਾਅਦ ਡਾਕਟਰ ਦੀ ਸਲਾਹ ਨਾਲ ਹਲਕੀ ਜਿਹੀ ਕਸਰਤ ਕਰਨੀ ਚਾ੍ਹੀਦੀ ਹੈ ਤਾਂ ਕਿ ਉਹ ਤਣਾਓ ਤੋਂ ਮੁਕਤ ਰਹਿ ਸਕੇ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਟੇਸ਼ਨ ਕਰਨਾ ਚਾਹੀਦਾ ਹੈ।

ਨਸ਼ਿਆ ਤੋਂ ਬਚੋ--

ਔਰਤਾਂ ਨੂੰ ਨਸ਼ਿਆ ਤੋਂ ਬਚਣਾ ਚਾਹੀਦਾ ਹੈ। ਨਸ਼ੇ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਅਤੇ ਸਿਗਰਟ ਦੇ ਸੇਵਨ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ।

ਵੱਡੀ ਉਮਰ ਦੀਆਂ ਔਰਤਾਂ ਗਰਭਧਾਰਨ ਕਰਨ ਲਈ ਕੀ ਕਰਨ-

ਜੋ ਵੱਡੀ ਉਮਰ ਦੀਆਂ ਔਰਤਾਂ ਹਨ ਪਰ ਉਹ ਮਾਂ ਨਹੀਂ ਬਣੀਆ ਤਾਂ ਉਨ੍ਹਾਂ ਨੂੰ ਆਪਣੇ ਪਾਰਟਨਰ ਨਾਲ ਵੱਧ ਤੋਂ ਵੱਧ ਸੈਕਸ ਕਰਨਾ ਚਾਹੀਦਾ ਹੈ ਤਾਂ ਕਿ ਗਰਭਵਤੀ ਹੋਣ ਦੀ ਸੰਭਾਵਨਾ ਵੱਧ ਸਕੇ।

 

 

 

In The Market