LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਜਲਦੀ ਖਤਮ ਹੋ ਜਾਂਦੈ ਗੈਸ ਸਿਲੰਡਰ ? ਅਪਣਾਓ ਇਹ ਸੁਝਾਅ, ਇੱਕ ਮਹੀਨੇ ਤੋਂ ਵੱਧ ਸਮਾਂ ਚੱਲੇਗਾ

gas cylinder time month

ਸ਼ਹਿਰ ਹੋਵੇ ਜਾਂ ਪਿੰਡ, ਅੱਜ ਲਗਪਗ ਹਰ ਥਾਂ ਖਾਣਾ ਪਕਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਵਰਤਣ ਲਈ ਆਸਾਨ ਅਤੇ ਸੁਵਿਧਾਜਨਕ ਹੈ, ਪਰ ਇਹ ਬਹੁਤ ਸਾਰਾ ਸਮਾਂ ਵੀ ਬਚਾਉਂਦਾ ਹੈ। ਇਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਆਮ ਆਦਮੀ ਲਈ ਹਮੇਸ਼ਾ ਸਿਰਦਰਦੀ ਬਣੀਆਂ ਰਹਿੰਦੀਆਂ ਹਨ। ਅਜਿਹੇ 'ਚ ਹਰ ਕੋਈ ਇਹ ਕੋਸ਼ਿਸ਼ ਕਰਦਾ ਹੈ ਕਿ ਸਿਲੰਡਰ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੱਢੇ ਪਰ ਅਕਸਰ ਗੈਸ ਮਹੀਨੇ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਛੋਟੇ-ਛੋਟੇ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਤੁਸੀਂ ਦੇਖੋਗੇ ਕਿ ਤੁਹਾਡਾ ਸਿਲੰਡਰ ਹਰ ਵਾਰ ਥੋੜਾ-ਥੋੜਾ ਲੰਬਾ ਚੱਲੇਗਾ।
ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋ
1) ਖਾਣਾ ਬਣਾਉਂਦੇ ਸਮੇਂ, ਕਈ ਵਾਰ ਅਸੀਂ ਗੈਸ 'ਤੇ ਗਿੱਲੇ ਬਰਤਨ ਰੱਖ ਦਿੰਦੇ ਹਾਂ। ਅਜਿਹੇ 'ਚ ਗਿੱਲੇ ਭਾਂਡੇ ਨੂੰ ਸੁੱਕਣ 'ਚ ਕਾਫੀ ਸਮਾਂ ਲੱਗਦਾ ਹੈ ਅਤੇ ਇਸ ਪ੍ਰਕਿਰਿਆ 'ਚ ਕਾਫੀ ਗੈਸ ਬਰਬਾਦ ਹੁੰਦੀ ਹੈ। ਧਿਆਨ ਰਹੇ ਕਿ ਭਾਂਡੇ ਨੂੰ ਹਮੇਸ਼ਾ ਕੱਪੜੇ ਨਾਲ ਪੂੰਝਣ ਤੋਂ ਬਾਅਦ ਹੀ ਗੈਸ 'ਤੇ ਰੱਖੋ।
2) ਗੈਸ ਬਰਨਰ ਨੂੰ ਸਮੇਂ-ਸਮੇਂ 'ਤੇ ਸਾਫ ਕਰਦੇ ਰਹੋ। ਕਈ ਵਾਰ ਲੰਬੇ ਸਮੇਂ ਤੱਕ ਸਫ਼ਾਈ ਨਾ ਹੋਣ ਕਾਰਨ ਗੈਸ ਬਰਨਰ ਵਿੱਚ ਕਾਫੀ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਗੈਸ ਠੀਕ ਤਰ੍ਹਾਂ ਨਾਲ ਨਹੀਂ ਬਲਦੀ ਅਤੇ ਬਰਬਾਦ ਹੋ ਜਾਂਦੀ ਹੈ। ਤੁਸੀਂ ਅੱਗ ਦੇ ਰੰਗ ਨੂੰ ਦੇਖ ਕੇ ਵੀ ਜਾਣ ਸਕਦੇ ਹੋ ਕਿ ਬਰਨਰ ਨੂੰ ਸਫਾਈ ਦੀ ਲੋੜ ਹੈ ਜਾਂ ਨਹੀਂ। ਜੇ ਲਾਟ ਦਾ ਰੰਗ ਬਦਲ ਗਿਆ ਹੈ, ਤਾਂ ਇਸਦਾ ਮਤਲਬ ਹੈ ਕਿ ਇਸਨੂੰ ਸਾਫ਼ ਕਰਨ ਦੀ ਲੋੜ ਹੈ।
3) ਅਕਸਰ ਅਸੀਂ ਦੁੱਧ ਵਰਗੀਆਂ ਚੀਜ਼ਾਂ ਨੂੰ ਫਰਿੱਜ ਤੋਂ ਸਿੱਧਾ ਲਿਆ ਕੇ ਗੈਸ 'ਤੇ ਰੱਖ ਦਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਗੈਸ ਦੀ ਖਪਤ ਹੁੰਦੀ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਗਰਮ ਹੋਣ 'ਚ ਜ਼ਿਆਦਾ ਸਮਾਂ ਲੱਗਦਾ ਹੈ। ਕੋਸ਼ਿਸ਼ ਕਰੋ ਕਿ ਕਿਸੇ ਵੀ ਚੀਜ਼ ਨੂੰ ਗੈਸ 'ਤੇ ਰੱਖਣ ਤੋਂ ਕੁਝ ਦੇਰ ਪਹਿਲਾਂ ਫਰਿੱਜ 'ਚੋਂ ਬਾਹਰ ਕੱਢ ਲਓ। ਕੁਝ ਦੇਰ ਬਾਅਦ ਜਦੋਂ ਇਸ ਦਾ ਤਾਪਮਾਨ ਨਾਰਮਲ ਹੋ ਜਾਵੇ ਤਾਂ ਇਸ ਨੂੰ ਗੈਸ 'ਤੇ ਰੱਖ ਦਿਓ।
4) ਭੋਜਨ ਨੂੰ ਹਮੇਸ਼ਾ ਮੱਧਮ ਅੱਗ 'ਤੇ ਪਕਾਓ। ਤੇਜ਼ ਅੱਗ 'ਤੇ ਖਾਣਾ ਪਕਾਉਣ ਨਾਲ ਜ਼ਿਆਦਾ ਗੈਸ ਦੀ ਖਪਤ ਹੁੰਦੀ ਹੈ। ਨਾਲ ਹੀ ਸਮੇਂ-ਸਮੇਂ 'ਤੇ ਸਿਲੰਡਰ ਦੀ ਜਾਂਚ ਕਰਦੇ ਰਹੋ ਕਿ ਪਾਈਪ ਤੋਂ ਕੋਈ ਲੀਕੇਜ ਤਾਂ ਨਹੀਂ ਹੈ।
5) ਖਾਣਾ ਬਣਾਉਂਦੇ ਸਮੇਂ ਜਿੰਨਾ ਸੰਭਵ ਹੋ ਸਕੇ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰੋ। ਕੂਕਰ ਵਿੱਚ ਖਾਣਾ ਬਹੁਤ ਜਲਦੀ ਪਕ ਜਾਂਦਾ ਹੈ, ਜਿਸ ਨਾਲ ਗੈਸ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਖਾਣਾ ਬਣਾਉਂਦੇ ਸਮੇਂ ਬਰਤਨ ਨੂੰ ਹਮੇਸ਼ਾ ਢੱਕ ਕੇ ਰੱਖੋ। ਅਜਿਹਾ ਕਰਨ ਨਾਲ ਖਾਣਾ ਤੇਜ਼ੀ ਨਾਲ ਪਕੇਗਾ ਅਤੇ ਗੈਸ ਦੀ ਖਪਤ ਘੱਟ ਜਾਵੇਗੀ।
ਜੇਕਰ ਤੁਸੀਂ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਆਪਣੀ ਰੁਟੀਨ 'ਚ ਲਿਆਉਂਦੇ ਹੋ, ਤਾਂ ਯਕੀਨਨ ਤੁਹਾਡਾ ਗੈਸ ਸਿਲੰਡਰ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਚੱਲੇਗਾ।

In The Market