LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Rainy Days : ਬਾਰਿਸ਼ 'ਚ ਭਿੱਜਣ ਮਗਰੋਂ ਲੰਮੇ ਸਮੇਂ ਤਕ ਗਿੱਲੇ ਕੱਪੜੇ ਪਾਈ ਰੱਖਣਾ ਹੈ ਖਤਰਨਾਕ ! ਜਾਣੋ ਨੁਕਸਾਨ ਤੇ ਬਚਾਅ ਦੇ ਤਰੀਕੇ

rainy days 0407 health

Rainy Days : ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜਿਸ ਨੂੰ ਮੀਂਹ 'ਚ ਭਿੱਜਣਾ ਪਸੰਦ ਨਾ ਹੋਵੇ। ਤੁਹਾਡੇ ਚਿਹਰੇ 'ਤੇ ਪੈ ਰਹੀ ਬਾਰਿਸ਼ ਦੀਆਂ ਬੂੰਦਾਂ ਨਾ ਸਿਰਫ਼ ਤੁਹਾਡੇ ਸਰੀਰ ਨੂੰ ਗਿੱਲਾ ਕਰਦੀਆਂ ਹਨ, ਸਗੋਂ ਤੁਹਾਡੇ ਦਿਮਾਗ ਨੂੰ ਵੀ ਠੰਢਾ ਕਰਦੀਆਂ ਹਨ। ਵਿਅਕਤੀ ਅੰਦਰ ਲੁਕਿਆ ਬੱਚਾ ਬਾਰਿਸ਼ ਦੀਆਂ ਬੂੰਦਾਂ ਦੇਖ ਕੇ ਇੱਕ ਵਾਰ ਫਿਰ ਬਾਹਰ ਖੇਡਣ ਲਈ ਉਤਸ਼ਾਹਿਤ ਹੋ ਜਾਂਦਾ ਹੈ। ਜੇਕਰ ਬੱਚਿਆਂ ਦੀ ਤਰ੍ਹਾਂ ਤੁਸੀਂ ਵੀ ਘੰਟਿਆਂ ਬੱਧੀ ਮੀਂਹ ਦੇ ਪਾਣੀ 'ਚ ਭਿੱਜੇ ਰਹਿਣਾ ਪਸੰਦ ਕਰਦੇ ਹੋ ਜਾਂ ਅੱਜ-ਕੱਲ੍ਹ ਦਫਤਰ ਜਾਂਦੇ ਸਮੇਂ ਅਚਾਨਕ ਮੀਂਹ 'ਚ ਗਿੱਲੇ ਹੋਣ ਕਾਰਨ ਘੰਟਿਆਂਬੱਧੀ ਗਿੱਲੇ ਕੱਪੜਿਆਂ 'ਚ ਬੈਠੇ ਰਹਿੰਦੇ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਤੁਹਾਡੀ ਇਹ ਮਜਬੂਰੀ  ਕਿਤੇ ਤੁਹਾਡੀ ਸਿਹਤ ਲਈ ਸਮੱਸਿਆ ਨਾ ਬਣ ਜਾਵੇ। ਜੀ ਹਾਂ, ਮਾਨਸੂਨ ਦੌਰਾਨ ਘੰਟਿਆਂਬੱਧੀ ਗਿੱਲੇ ਕੱਪੜੇ ਪਹਿਨਣ ਨਾਲ ਵਿਅਕਤੀ ਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਤੁਹਾਨੂੰ ਗਿੱਲੇ ਕੱਪੜੇ ਕਿਉਂ ਨਹੀਂ ਪਹਿਨਣੇ ਚਾਹੀਦੇ?
ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਸਮਾਂ ਧੋਤੇ ਕੱਪੜਿਆਂ ਵਿੱਚ ਨਮੀ ਰਹਿ ਜਾਂਦੀ ਹੈ, ਸਮਾਂ ਨਾ ਹੋਣ ਕਾਰਨ ਵਿਅਕਤੀ ਉਹੀ ਅੱਧੇ ਸੁੱਕੇ ਕੱਪੜੇ ਪਾ ਕੇ ਦਫ਼ਤਰ ਜਾਂ ਕੰਮ ’ਤੇ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਮੀਂਹ 'ਚ ਗਿੱਲੇ ਹੋਣ ਕਾਰਨ ਲੋਕ ਘੰਟਿਆਂਬੱਧੀ ਗਿੱਲੇ ਕੱਪੜੇ ਪਾ ਕੇ ਦਫ਼ਤਰ 'ਚ ਬੈਠੇ ਰਹਿੰਦੇ ਹਨ। ਕਾਰਨ ਜੋ ਵੀ ਹੋਵੇ, ਲੰਬੇ ਸਮੇਂ ਤੱਕ ਗਿੱਲੇ ਕੱਪੜੇ ਪਹਿਨਣ ਨਾਲ ਵਿਅਕਤੀ ਨੂੰ ਚਮੜੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਮੀਂਹ ਵਿੱਚ ਗਿੱਲੇ ਕੱਪੜੇ ਪਾਉਣ ਦੇ ਨੁਕਸਾਨ-
ਜ਼ੁਕਾਮ ਅਤੇ ਖੰਘ
ਮੀਂਹ ਵਿੱਚ ਗਿੱਲੇ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਗਿੱਲੇ ਕੱਪੜੇ ਪਹਿਨਣ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਗਿੱਲੇ ਕੱਪੜਿਆਂ ਨਾਲ ਸਰੀਰ ਠੰਢਾ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਾਅਦ ਪੀੜਤ ਨੂੰ ਛਿੱਕਾਂ ਆਉਣਾ ਅਤੇ ਨੱਕ ਵਗਣਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਲਾਗ, ਜਲਨ ਅਤੇ ਧੱਫੜ
ਮੀਂਹ ਵਿੱਚ ਗਿੱਲੇ ਹੋਣ ਕਾਰਨ ਲੰਬੇ ਸਮੇਂ ਤੱਕ ਗਿੱਲੇ ਅੰਡਰਵਿਅਰ ਪਹਿਨਣ ਨਾਲ ਗੁਪਤ ਅੰਗਾਂ ਉਤੇ ਜਲਣ, ਲਾਲੀ ਜਾਂ ਧੱਫੜ ਹੋ ਸਕਦੇ ਹਨ। ਇਸ ਨਾਲ ਗੁਪਤ ਅੰਗਾਂ ਨੇੜੇ ਲਾਗ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਸਲ ਵਿੱਚ, ਗਿੱਲੇ ਅੰਡਰਵਿਅਰ ਕਾਰਨ ਗੁਪਤ ਅੰਗਾਂ ਦੇ ਖੇਤਰ ਵਿੱਚ ਮੌਜੂਦ ਨਮੀ pH ਸੰਤੁਲਨ ਨੂੰ ਵਿਗਾੜ ਕੇ ਹਰ ਤਰ੍ਹਾਂ ਦੇ ਸੰਕਰਮਣ ਦੇ ਜੋਖਮ ਨੂੰ ਵਧਾਉਂਦੀ ਹੈ।
ਚਮੜੀ ਦੀ ਲਾਗ
ਲੰਬੇ ਸਮੇਂ ਤੱਕ ਗਿੱਲੇ ਕੱਪੜੇ ਪਹਿਨਣ ਨਾਲ ਚਮੜੀ ਦੀ ਲਾਲੀ, ਧੱਫੜ, ਜਲਣ, ਖਾਰਸ਼, ਝੁਰੜੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚਮੜੀ 'ਤੇ ਅਜਿਹੀ ਕਿਸੇ ਵੀ ਲਾਗ ਨੂੰ ਦੂਰ ਰੱਖਣ ਲਈ, ਕੱਪੜੇ ਨੂੰ ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਪਹਿਨਣਾ ਚਾਹੀਦਾ ਹੈ।
ਕਮਜ਼ੋਰ ਇਮਿਊਨਿਟੀ
ਬਰਸਾਤ ਦੇ ਮੌਸਮ ਵਿੱਚ ਗਿੱਲੇ ਕੱਪੜੇ ਪਹਿਨਣ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ 'ਤੇ ਨਮੀ ਦੀ ਮੌਜੂਦਗੀ ਇਨਫੈਕਸ਼ਨ ਅਤੇ ਬਿਮਾਰੀਆਂ ਦਾ ਖ਼ਤਰਾ ਵਧਾਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਨਮੀ ਬੈਕਟੀਰੀਆ ਅਤੇ ਹੋਰ ਰੋਗਾਣੂਆਂ ਦੇ ਵਿਕਾਸ ਨੂੰ ਵਧਾ ਸਕਦੀ ਹੈ।
ਨਿਮੋਨੀਆ
ਬੱਚੇ ਜ਼ਿਆਦਾ ਦੇਰ ਤੱਕ ਮੀਂਹ ਵਿੱਚ ਭਿੱਜਣਾ ਪਸੰਦ ਕਰਦੇ ਹਨ ਪਰ ਅਜਿਹਾ ਕਰਦੇ ਸਮੇਂ ਪਹਿਨੇ ਗਏ ਗਿੱਲੇ ਕੱਪੜੇ ਉਨ੍ਹਾਂ ਨੂੰ ਨਿਮੋਨੀਆ ਦਾ ਸ਼ਿਕਾਰ ਬਣਾ ਸਕਦੇ ਹਨ।
ਰੋਕਥਾਮ ਦੇ ਤਰੀਕੇ -
-ਬਾਰਿਸ਼ 'ਚ ਭਿੱਜਣ ਤੋਂ ਬਾਅਦ ਘਰ ਵਾਪਸ ਆਉਂਦੇ ਹੀ ਆਪਣੇ ਗਿੱਲੇ ਕੱਪੜੇ ਤੁਰੰਤ ਬਦਲ ਲਓ।
-ਬਰਸਾਤ ਦੇ ਪਾਣੀ ਵਿੱਚ ਭਿੱਜਣ ਤੋਂ ਬਾਅਦ ਆਪਣੇ ਕੱਪੜੇ ਬਦਲੋ ਅਤੇ ਗਰਮ ਚੀਜ਼ਾਂ ਖਾਓ। ਅਜਿਹਾ ਕਰਨ ਨਾਲ ਸਰੀਰ ਦਾ ਤਾਪਮਾਨ ਬਿਹਤਰ ਹੋ ਸਕਦਾ ਹੈ ਅਤੇ ਇਮਿਊਨਿਟੀ ਵਧ ਸਕਦੀ ਹੈ।
-ਚੰਗੀ ਇਮਿਊਨਿਟੀ ਬਣਾਈ ਰੱਖਣ ਲਈ ਭੋਜਨ ਵਿਚ ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਲ ਕਰੋ।

In The Market