LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਤੀ-ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਅਪਣਾਓ ਇਹ ਨੁਕਤੇ

health2823

husband-wife relationship:  ਜੇਕਰ ਤੁਹਾਡੇ ਵਿਆਹ ਨੂੰ ਕਾਫੀ ਸਾਲ ਬੀਤ ਚੁੱਕੇ ਹਨ ਹੁਣ ਤੁਸੀਂ ਦੋਵੇਂ ਇਕ-ਦੂਜੇ ਤੋਂ ਅੱਕ ਚੁੱਕੇ ਹੋ ਤਾਂ ਇਹ ਟਿੱਪਸ ਤੁਹਾਡੇ ਲਈ ਬੜੇ ਖਾਸ ਹਨ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਮੋਹ ਦੀਆਂ ਤੰਦਾਂ ਹਰ ਰੋਜ਼ ਤਾਜੀਆ ਹੋਣੀਆਂ ਚਾਹੀਦੀਆਂ ਹਨ ਤਾਂ ਇਕ ਤੁਸੀਂ ਰਿਸ਼ਤੇ ਨੂੰ ਹੋਰ ਰੁਮਾਂਟਿਕ ਬਣਾ ਸਕੋ।

ਮਨ ਦੀ ਗੱਲ ਸ਼ੇਅਰ ਕਰੋ -

ਪਤੀ-ਪਤਨੀ ਨੂੰ ਇਕ-ਦੂਜੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਹੋਰ ਮਿਠਾਸ ਆ ਸਕੇ। ਮਨ ਦੀ ਗੱਲ ਸ਼ੇਅਰ ਕਰਨ ਨਾਲ ਤੁਹਾਡੇ ਦਿਲ ਵਿਚੋਂ ਬੋਝ ਖਤਮ ਹੁੰਦਾ ਹੈ। ਜੇਕਰ ਪਤੀ-ਪਤਨੀ ਵਿਚਾਲੇ ਕਿਸੇ ਤਰ੍ਹਾਂ ਦਾ ਝਗੜਾ ਹੈ ਤਾਂ ਗੱਲਬਾਤ ਹੀ ਇਕੋ-ਇਕ ਢੰਗ ਹੈ ਜਿਸ ਨਾਲ ਤੁਸੀਂ ਖੁਸ਼ ਰਹਿ ਸਕੋਗੇ।

ਸੈਕਸ ਵਿੱਚ ਰੁਚੀ ਘੱਟਣੀ-

ਪਤੀ-ਪਤਨੀ ਦੇ ਰਿਸ਼ਤੇ ਵਿੱਚ ਉਦੋਂ ਵੀ ਨਿਰਾਸ਼ਤਾ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਪਾਰਟਨਰ ਵਿਚ ਸੈਕਸ ਪ੍ਰਤੀ ਰੁਚੀ ਘੱਟ ਜਾਵੇ। ਪਤੀ ਵਿੱਚ ਜਾਂ ਪਤਨੀ ਦੋਨਾਂ ਵਿਚੋਂ ਇਕ ਦੀ ਰੁਚੀ ਘੱਟਦੀ ਹੈ ਤਾਂ ਮਨ ਵਿੱਚ ਨਿਰਾਸ਼ਤਾ ਹੁੰਦੀ ਹੈ। ਇਸ ਲਈ ਪਤੀ-ਪਤਨੀ ਦੇ ਮਨ ਵਿੱਚ ਸੈਕਸ ਦੀ ਰੁਚੀ ਘੱਟਣੀ ਨਹੀਂ ਚਾਹੀਦੀ ਹੈ। ਇਸ ਲਈ ਦੋਵੇ ਇਕ -ਦੂਜੇ ਉਤਸ਼ਾਹਿਤ ਕਰਦੇ ਰਹਿਣ।

ਲਾਈਫ ਦੀ ਪਲਾਨਿੰਗ-

ਜੇਕਰ ਤੁਸੀਂ ਪਤੀ-ਪਤਨੀ ਦੇ ਰਿਸ਼ਤੇ ਨੂੰ ਗੂੜਾ ਬਣਾਉਣਾ ਚਾਹੁੰਦੇ ਹੋ ਤਾਂ ਵਰਤਮਾਨ ਵਿੱਚ ਜਿਉਂਣਾ ਚਾਹੀਦਾ ਹੈ ਨਾ ਕਿ ਬੀਤੇ ਸਮੇਂ ਨੂੰ ਲੈ ਕੇ ਫਿਕਰ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਲਈ ਖਾਸ ਵਿਉਂਤ ਬਣਾਉਣੀ ਚਾਹੀਦੀ ਹੈ।

ਰੋਜ਼ਾਨਾ ਕਸਰਤ -

ਹਰ ਰੋਜ਼ ਕਸਰਤ ਕਰਨ ਨਾਲ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ। ਇਸ ਲਈ ਪਤੀ-ਪਤਨੀ ਨੂੰ ਰੋਜ਼ਾਨਾ ਨਿਯਮਿਤ ਰੂਪ ਵਿੱਚ ਸੈਰ ਕਰਨੀ ਚਾਹੀਦੀ ਹੈ। ਮਨ ਦੀ ਤਾਜ਼ਗੀ ਲਈ ਵੀ ਕਸਰਤ ਬਹੁਤ ਲਾਜ਼ਮੀ ਹੈ।

 

 

 

 

In The Market