ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅੱਜ ਪੰਜਾਬ ਆਉਣਗੇ। ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਲਈ ਉਹ ਸੀਐਮ ਭਗਵੰਤ ਮਾਨ ਤੇ ਪਾਰਟੀ ਦੇ ਪੰਜਾਬ ਦੇ ਹੋਰ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਅੱਜ ਮੁੱਖ ਮੰਤਰੀ ਨਿਵਾਸ ਉਤੇ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਹ ਇਸ ਦੌਰਾਨ ਸੀਐਮ ਮਾਨ ਦੀ ਨਵਜੰਮੀ ਧੀ ਨਿਆਮਤ ਕੌਰ ਨੂੰ ਆਸ਼ੀਰਵਾਦ ਵੀ ਦੇਣਗੇ। ਸੰਜੇ ਸਿੰਘ ਨਾਲ ਜਥੇਬੰਦੀ ਦੇ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਹਾਜ਼ਰ ਹੋਣਗੇ। ਮੀਟਿੰਗ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਸੂਬੇ ਦੇ ਸਾਰੇ 92 ਵਿਧਾਇਕ ਅਤੇ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਤੇ ਆਗੂ ਹਾਜ਼ਰ ਰਹਿਣਗੇ। ਇਸ ਦੌਰਾਨ ਹਰ ਮੁੱਦੇ ਉਤੇ ਵਿਚਾਰ ਚਰਚਾ ਹੋਵੇਗੀ।ਦੱਸ ਦੇਈਏ ਕਿ ‘ਆਪ’ ਇਸ ਵਾਰ 13 ਦੀਆਂ 13 ਸੀਟਾਂ ਉਤੇ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। ਲੋਕ ਸਭਾ ਚੋਣਾਂ (2022) ਅਤੇ ਵਿਧਾਨ ਸਭਾ ਚੋਣਾਂ ‘ਚ ਜਿੱਤ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ ਮੀਟਿੰਗਾ ਦਾ ਦੌਰ ਪੂਰੇ ਜ਼ੋਰਾਂ ਉਤੇ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਵਾਰ ਮੀਟਿੰਗ ਕਰਕੇ ਸਾਰੇ ਹਲਕਿਆਂ ਦੇ ਉਮੀਦਵਾਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਫੀਡਬੈਕ ਲੈ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਪਾਰਟੀ ਦੀ ਤਾਕਤ ਕਹੇ ਜਾਣ ਵਾਲੇ ਵਲੰਟੀਅਰਾਂ ਨਾਲ ਵੀ ਪਹਿਲੀ ਵਾਰ ਮੀਟਿੰਗ ਕੀਤੀ ਹੈ, ਜਦੋਂਕਿ ਡਾ. ਸੰਦੀਪ ਪਾਠਕ ਜ਼ਿਲ੍ਹਾ ਪੱਧਰ ਉਤੇ ਮੀਟਿੰਗਾਂ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸੰਜੇ ਸਿੰਘ ਨੇ ਵੀ ਐਂਟਰੀ ਕਰ ਲਈ ਹੈ। ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਮਦ ਚੋਣਾਂ ਵਿੱਚ ਲਾਹੇਵੰਦ ਰਹੇਗੀ।
ਬੀਤੇ ਕੱਲ੍ਹ 2024 ਦਾ ਪਹਿਲਾ ਸੂਰਜ ਗ੍ਰਹਿਣ ਲੱਗਾ। ਹਾਲਾਂਕਿ ਭਾਰਤ ਵਿਚ ਇਸ ਦਾ ਅਸਰ ਨਹੀਂ ਵੇਖਣ ਨੂੰ ਮਿਲਿਆ ਪਰ ਤਿੰਨ ਦੇਸ਼ਾਂ ਵਿਚ ਇਸ ਦਾ ਅਸਰ ਪੂਰਨ ਤੌਰ ਉਤੇ ਦਿਸਿਆ। ਮੈਕਸੀਕੋ ਵਿਚ ਸੋਮਵਾਰ ਸਵੇਰੇ 11 ਵਜੇ ਹਨੇਰਾ ਹੋ ਗਿਆ। ਅਮਰੀਕਾ ਤੇ ਕੈਨੇਡਾ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਗ੍ਰਹਿਣ ਦੇ ਰਸਤੇ 'ਚ ਆਉਣ ਵਾਲੇ ਸੂਬਿਆਂ 'ਚ ਕਰੀਬ 4 ਮਿੰਟ 28 ਸੈਕਿੰਡ ਤੱਕ ਦਿਨ ਵੇਲੇ ਹਨੇਰਾ ਛਾਇਆ ਰਿਹਾ। 54 ਹੋਰ ਦੇਸ਼ਾਂ ਵਿਚ ਅੰਸ਼ਿਕ ਤੌਰ ਉਤੇ ਸੂਰਜ ਗ੍ਰਹਿਣ ਲੱਗਿਆ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਹੁਣ ਅਜਿਹਾ ਸੂਰਜ ਗ੍ਰਹਿਣ ਅਮਰੀਕਾ ਵਿਚ ਅਗਲੇ 21 ਸਾਲਾਂ (2045) ਤਕ ਨਹੀਂ ਦੇਖਿਆ ਜਾਵੇਗਾ। 2017 ਤੋਂ ਬਾਅਦ ਕੱਲ੍ਹ ਉੱਤਰੀ ਅਮਰੀਕਾ ਵਿਚ ਪੂਰਾ ਸੂਰਜ ਗ੍ਰਹਿਣ ਦਿਸਿਆ। ਨਾਸਾ ਦੇ ਅਨੁਸਾਰ, ਕੁੱਲ ਸੂਰਜ ਗ੍ਰਹਿਣ ਦੀ ਮਿਆਦ 10 ਸੈਕਿੰਡ ਤੋਂ ਸਾਢੇ 7 ਮਿੰਟ ਤੱਕ ਹੋ ਸਕਦੀ ਹੈ। 2017 ਵਿਚ ਇਹ ਮਿਆਦ 2 ਮਿੰਟ 42 ਸਕਿੰਟ ਸੀ। ਸੋਮਵਾਰ ਨੂੰ ਪੂਰਾ ਸੂਰਜ ਗ੍ਰਹਿਣ 4 ਮਿੰਟ 28 ਸਕਿੰਟ ਤੱਕ ਰਿਹਾ। ਉਧਰ, ਅਮਰੀਕਾ ਦੇ ਅਰਕਾਨਸਾਸ 'ਚ ਸੂਰਜ ਗ੍ਰਹਿਣ ਦੌਰਾਨ 400 ਜੋੜਿਆਂ ਨੇ ਵਿਆਹ ਕਰਵਾ ਲਿਆ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਹਰ ਕਿਸੇ ਨੇ ਆਪਣੀ ਸਾਰੀ ਜ਼ਿੰਦਗੀ ਗ੍ਰਹਿਣ ਵਰਗੇ ਅਜੂਬੇ ਅਤੇ ਚੰਦਰਮਾ ਅਤੇ ਤਾਰਿਆਂ ਨੂੰ ਇਕੱਠੇ ਦੇਖਣ ਦੀ ਸਹੁੰ ਖਾਧੀ। ਇਸ ਦੌਰਾਨ ਵਿਆਹ ਦੇ ਕੇਕ 'ਤੇ ਸੂਰਜ ਗ੍ਰਹਿਣ ਦੀ ਤਸਵੀਰ ਲੱਗੀ ਹੋਈ ਸੀ। ਨਾਸਾ ਨੇ ਸੂਰਜ ਤੋਂ ਨਿਕਲਣ ਵਾਲੀ ਸੂਰਜੀ ਊਰਜਾ ਅਤੇ ਵਾਤਾਵਰਨ 'ਤੇ ਇਸ ਦੇ ਪ੍ਰਭਾਵ ਨੂੰ ਜਾਣਨ ਲਈ ਗ੍ਰਹਿਣ ਦੌਰਾਨ ਸਾਊਂਡਿੰਗ ਰਾਕੇਟ ਲਾਂਚ ਕੀਤੇ। ਸਾਊਂਡਿੰਗ ਰਾਕੇਟ ਪੁਲਾੜ ਵਿੱਚ ਬਹੁਤ ਦੂਰ ਨਹੀਂ ਜਾਂਦੇ। ਉਹ ਧਰਤੀ ਦੀ ਸਤਹ ਤੋਂ 48 ਤੋਂ 145 ਕਿਲੋਮੀਟਰ ਤੱਕ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ। ਭਾਰਤ ਵਿਚ ਨਹੀਂ ਦਿਸਿਆ ਗ੍ਰਹਿਣ ਦਾ ਅਸਰਭਾਵੇਂ ਕੁਝ ਦੇਸ਼ਾਂ ਵਿਚ ਸੂਰਜ ਗ੍ਰਹਿਣ ਦਾ ਲੁਤਫ ਲੋਕਾਂ ਨੇ ਉਠਾਇਆ ਪਰ ਭਾਰਤੀ ਇਸ ਨਜ਼ਾਰੇ ਨੂੰ ਵੇਖਣ ਤੋਂ ਵਾਂਝੇ ਰਹਿ ਗਏ। ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਸੋਮਵਾਰ ਜਿਸ ਸਮੇਂ ਸੂਰਜ ਗ੍ਰਹਿਣ ਲੱਗਾ, ਉਸ ਵੇਲੇ ਭਾਰਤ ਵਿਚ ਰਾਤ ਸੀ।
ਪੁਣੇ–ਇਥੋਂ ਦੇ ਪਿੰਪਰੀ ਚਿੰਚਵਾੜ ’ਚ ਸਮੋਸਿਆਂ ਵਿਚੋਂ ਕੰਡੋਮ, ਗੁਟਖਾ ਤੇ ਪੱਥਰ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਮੁਤਾਬਕ ਇਹ ਪੂਰਾ ਮਾਮਲਾ ਪਿੰਪਰੀ ਚਿੰਚਵਾੜ ਸਥਿਤ ਇੱਕ ਮਸ਼ਹੂਰ ਕੰਪਨੀ ਨਾਲ ਸਬੰਧਤ ਹੈ। ਇਕ ਆਟੋਮੋਬਾਈਲ ਫਰਮ ਦੀ ਕੰਟੀਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਕੈਟਾਲਿਸਟ ਸਰਵਿਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਸੀ। ਕੈਟਾਲਿਸਟ ਸਰਵਿਸ ਨੇ ਆਟੋ ਫਰਮ ਨੂੰ ਸਮੋਸੇ ਸਪਲਾਈ ਕਰਨ ਦਾ ਠੇਕਾ ਮਨੋਹਰ ਇੰਟਰਪ੍ਰਾਈਜਿਜ਼ ਨਾਂ ਦੀ ਕੰਪਨੀ ਨੂੰ ਦਿੱਤਾ ਸੀ। ਆਟੋ ਫਰਮ ਦੇ ਕੁਝ ਕਰਮਚਾਰੀਆਂ ਨੇ ਸਮੋਸੇ 'ਚ ਕੰਡੋਮ, ਗੁਟਖਾ ਅਤੇ ਪੱਥਰ ਮਿਲਣ ਦੀ ਸ਼ਿਕਾਇਤ ਕੀਤੀ ਸੀ। ਚੀਖਲੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮਨੋਹਰ ਇੰਟਰਪ੍ਰਾਈਜ਼ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫਿਰੋਜ਼ ਸ਼ੇਖ ਅਤੇ ਵਿੱਕੀ ਸ਼ੇਖ ਨਾਮਕ ਦੋ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਕੰਡੋਮ, ਗੁਟਖਾ ਅਤੇ ਪੱਥਰਾਂ ਨਾਲ ਸਮੋਸੇ ਭਰੇ ਸਨ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਫਿਰੋਜ਼ ਅਤੇ ਵਿੱਕੀ ਐਸਆਰਏ ਇੰਟਰਪ੍ਰਾਈਜ਼ ਦੇ ਮੁਲਾਜ਼ਮ ਹਨ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਐੱਸਆਰਏ ਐਂਟਰਪ੍ਰਾਈਜ਼ ਦੇ ਤਿੰਨ ਸਾਥੀਆਂ ਨੇ ਉਸ ਨੂੰ ਮਨੋਹਰ ਇੰਟਰਪ੍ਰਾਈਜ਼ਜ਼ ਵੱਲੋਂ ਸਪਲਾਈ ਕੀਤੇ ਸਮੋਸੇ ਵਿਚ ਮਿਲਾਵਟ ਕਰਨ ਲਈ ਕਿਹਾ ਸੀ। ਕੁਝ ਸਮਾਂ ਪਹਿਲਾਂ ਆਟੋ ਫਰਮ ਦੀ ਕੰਟੀਨ ਵਿੱਚ ਭੋਜਨ ਸਪਲਾਈ ਕਰਨ ਦਾ ਠੇਕਾ ਐਸਆਰਏ ਇੰਟਰਪ੍ਰਾਈਜਿਜ਼ ਨਾਲ ਸੀ ਪਰ ਉਨ੍ਹਾਂ ਦਾ ਠੇਕਾ ਖਤਮ ਹੋ ਗਿਆ। ਫਿਰ ਉਸ ਕੰਪਨੀ ਵੱਲੋਂ ਸਪਲਾਈ ਕੀਤੇ ਨਾਸ਼ਤੇ ਵਿੱਚ ਇੱਕ ਪੱਟੀ ਪਾਈ ਗਈ। ਇਹ ਕਾਰਾ ਦੂਜੀ ਕੰਪਨੀ ਨੂੰ ਬਦਨਾਮ ਕਰਨ ਅਤੇ ਠੇਕਾ ਰੱਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ।
ਉੱਤਰਾਖੰਡ : ਬੀਤੇ ਕੁਝ ਦਿਨਾਂ ਪਹਿਲਾਂ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਗੋ.ਲੀਆਂ ਮਾਰ ਕੇ ਹੱਤਿ.ਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰਾਖੰਡ ਸਪੈਸ਼ਲ ਟਾਸਕ ਫ਼ੋਰਸ ਵੱਲੋਂ ਮੰਗਲਵਾਰ ਤੜਕਸਾਰ ਬਾਬਾ ਤਰਸੇਮ ਸਿੰਘ ਦੇ ਕ.ਤ.ਲ ਕੇਸ ਦੇ ਮੁੱਖ ਮੁਲਜ਼ਮ ਨੂੰ ਮੁਕਾਬਲੇ ਵਿਚ ਢੇਰ ਕਰ ਦਿੱਤਾ ਗਿਆ ਹੈ। ਉੱਤਰਾਖੰਡ ਪੁਲਿਸ ਮੁਤਾਬਕ ਹਰਿਦੁਆਰ ਦੇ ਭਗਵਾਨਪੁਰ ਖੇਤਰ ਵਿਚ ਮੁਕਾਬਲੇ ਵਿਚ ਮੁਲਜ਼ਮ ਮਾਰਿਆ ਗਿਆ।ਉੱਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਭਿਨਵ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਉਰਫ਼ ਬਿੱਟੂ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ, ਜਦਕਿ ਉਸ ਦਾ ਸਾਥੀ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੱਸਿਆ ਕਿ ਅਮਰਜੀਤ ਸਿੰਘ ਖ਼ਿਲਾਫ਼ 16 ਤੋਂ ਵੱਧ ਕੇਸ ਦਰਜ ਹਨ ਤੇ ਉਸ ਦੇ ਸਿਰ 'ਤੇ 1 ਲੱਖ ਰੁਪਏ ਦਾ ਇਨਾਮ ਸੀ। ਡੀਜੀਪੀ ਨੇ ਕਿਹਾ ਕਿ ਉਤਰਾਖੰਡ ਐੱਸਟੀਐੱਫ ਅਤੇ ਹਰਿਦੁਆਰ ਪੁਲਿਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਬਾਬਾ ਤਰਸੇਮ ਸਿੰਘ ਦਾ 28 ਮਾਰਚ ਨੂੰ ਊਧਮ ਸਿੰਘ ਨਗਰ ਦੇ ਨਾਨਕਮੱਤਾ ਗੁਰਦੁਆਰੇ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋ.ਲੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਐਤਵਾਰ ਨੂੰ, ਊਧਮ ਸਿੰਘ ਨਗਰ ਦੇ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ.) ਨੇ ਦੋਹਾਂ ਫਰਾਰ ਮੁੱਖ ਮੁਲਜ਼ਮਾਂ (ਸ਼ੂਟਰਾਂ), ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਲਈ ਇਨਾਮ ਦੀ ਰਕਮ 50-50 ਹਜ਼ਾਰ ਰੁਪਏ ਤੋਂ ਵਧਾ ਕੇ ਇੱਕ-ਇੱਕ ਲੱਖ ਰੁਪਏ ਕਰ ਦਿੱਤੀ ਸੀ। ਇਸ ਮਾਮਲੇ ਵਿਚ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼.ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਕਥਿਤ ਤੌਰ 'ਤੇ ਅਪਰਾਧੀਆਂ ਨੂੰ ਇਕੱਠਾ ਕਰਨ, ਸਰੋਤ ਮੁਹੱਈਆ ਕਰਾਉਣ ਅਤੇ ਹਥਿਆਰਾਂ ਦੀ ਸਪਲਾਈ ਕਰ ਕੇ ਅਪਰਾਧ ਨੂੰ ਅੰਜਾਮ ਦੇਣ ਵਿਚ ਸ਼ਾਮਲ ਸਨ।
ਪੰਜਾਬ ਦੇ ਅੰਮ੍ਰਿਤਸਰ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਨੌਜਵਾਨ ਦੀ ਪੱਗ ਉਤਾਰ ਦਿੱਤੀ। ਇਸ ਤੋਂ ਬਾਅਦ ਸੜਕ ਉਤੇ ਹੀ ਲੋਕਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਪੁਲਿਸ ਵਾਲੇ ਨਾਲ ਗਾਲੀ-ਗਲੌਚ ਕੀਤਾ। ਉਪਰੰਤ ਪੁਲਿਸ ਵਾਲਾ ਮਾਫੀਆਂ ਮੰਗਣ ਲੱਗਾ। ਇਸ ਦੌਰਾਨ ਕੁਝ ਲੋਕਾਂ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਵਾਲੇ ਨੇ ਜਿਵੇਂ ਹੀ ਨੌਜਵਾਨ ਨੂੰ ਰੋਕਿਆ ਤਾਂ ਦੋਵਾਂ ਵਿਚਾਲੇ ਬਹਿਸਬਾਜ਼ੀ ਹੋਣ ਲੱਗੀ। ਇਸ ਦੌਰਾਨ ਉਸ ਨੌਜਵਾਨ ਦੀ ਪੱਗ ਉਤਰ ਗਈ ਤੇ ਹੰਗਾਮਾ ਹੋ ਗਿਆ। ਇਸ ਮਾਮਲੇ ਸਬੰਧੀ ਹਾਲੇ ਤਕ ਪੁਲਿਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਸ ਦੀ ਵੀਡੀਓ ਜ਼ਰੂਰ ਉਚ ਅਧਿਕਾਰੀਆਂ ਤਕ ਪਹੁੰਚ ਗਈ ਹੈ। ਉਧਰ, ਟ੍ਰੈਫਿਕ ਪੁਲਿਸ ਮੁਲਾਜ਼ਮ ਕਮਲਜੀਤ ਸਿੰਘ ਲਗਾਤਾਰ ਲੋਕਾਂ ਕੋਲੋਂ ਮਾਫੀਆਂ ਮੰਗਦਾ ਰਿਹਾ ਤੇ ਉਸ ਨੇ ਕਿਹਾ ਵੀ ਕਿ ਉਸ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਨੌਜਵਾਨ ਨੂੰ ਰੋਕਿਆ ਤਾਂ ਉਸ ਨੇ ਹੈਡ ਫੋਨ ਲਗਾ ਰੱਖੇ ਸੀ। ਜਿਵੇਂ ਹੀ ਉਸ ਨੇ ਨੌਜਵਾਨ ਦੇ ਹੈਡ ਫੋਨ ਉਤਾਰ ਤਾਂ ਇਸ ਦੇ ਨਾਲ ਹੀ ਨੌਜਵਾਨ ਦੀ ਪੱਗ ਵੀ ਉਤਰ ਗਈ। ਨੌਜਵਾਨ ਦੇ ਬਿਖਰੇ ਵਾਲ ਵੇਖ ਕੇ ਲੋਕ ਉਥੇ ਇਕੱਠੇ ਹੋ ਗਏ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗੇ।
ਬਹੁਜਨ ਸਮਾਜ ਪਾਰਟੀ ਪੰਜਾਬ (ਬਸਪਾ) ਨੇ ਸੁਰਿੰਦਰ ਕੰਬੋਜ ਨੂੰ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਸੁਰਿੰਦਰ ਕੰਬੋਜ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਹਨ। ਉਨ੍ਹਾਂ ਨੂੰ ਉਮੀਦਵਾਰ ਐਲਾਨ ਕਰਦਿਆਂ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਭੈਣ ਕੁਮਾਰੀ ਮਾਇਆਵਤੀ ਸਾਰੇ ਉਮੀਦਵਾਰਾਂ ਦੇ ਪੈਨਲ 'ਤੇ ਅੰਤਿਮ ਫੈਸਲਾ ਲੈ ਰਹੀ ਹੈ।ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਿਆਸੀ ਪਿੱਠਭੂਮੀ ਤੋਂ ਆਉਣ ਵਾਲੇ ਸੁਰਿੰਦਰ ਕੰਬੋਜ ਖੁਦ ਸਮਾਜਿਕ ਤੇ ਸਿਆਸੀ ਖੇਤਰ ਨਾਲ ਜੁੜੇ ਹੋਏ ਹਨ। ਕੰਬੋਜ ਦੇ ਪੁੱਤਰ ਜਗਦੀਪ ਗੋਲਡੀ ਕੰਬੋਜ ਜਲਾਲਾਬਾਦ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਨ। ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਵਿਧਾਇਕ ਦੇ ਪਿਤਾ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ, ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਹ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਸਪੱਸ਼ਟ ਹੋ ਜਾਵੇਗਾ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ। ਉਸ ਦੀ ਪਹਿਲੀ ਝਲਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉਤੇ ਸਾਂਝੀ ਕੀਤੀ ਹੈ। ਦਰਅਸਲ ਸੰਨੀ ਨੇ ਲਿਖਿਆ ਸੀ ਕਿ ਜੇਕਰ ਉਨ੍ਹਾਂ ਦੀ ਪੋਸਟ ਨੂੰ 1 ਲੱਖ ਕੁਮੈਂਟਸ ਮਿਲੇ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ। ਹੁਣ ਗੀਤ ਦਾ ਪੋਸਟਰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ਼ ਉਤੇ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਸਿੱਧੂ ਅਤੇ ਸੰਨੀ ਦੋਵੇਂ ਨਜ਼ਰ ਆ ਰਹੇ ਹਨ। ਗੀਤ ਦਾ ਨਾਂ ‘410’ ਹੈ, ਜੋ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਕਈ ਗੀਤਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ‘ਚ ‘ਲੈਵਲ’, ‘ਨੇਵਰ ਫੋਲਡ’, ‘ਜਸਟ ਲਿਸਨ’ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। View this post on Instagram A post shared by Sidhu Moosewala (ਮੂਸੇ ਆਲਾ) (@sidhu_moosewala) ...
ਇਕ ਵਿਅਕਤੀ ਨੂੰ ਇਕ ਕੁੜੀ ਨੂੰ ਉਸ ਵੇਲੇ ਘੂਰਨਾ ਮਹਿੰਗਾ ਪੈ ਗਿਆ ਜਦੋਂ ਉਹ ਸਿਗਰੇਟ ਪੀ ਰਹੀ ਸੀ। ਕੁੜੀ ਨੇ ਤੈਸ਼ ਵਿਚ ਆ ਕੇ ਵਿਅਕਤੀ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਕਤ ਵਿਅਕਤੀ ਦੀ ਮੌ.ਤ ਹੋ ਗਈ। ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ 4 ਬੇਟੀਆਂ ਦਾ ਪਿਤਾ ਰਣਜੀਤ ਰਾਠੌੜ ਪਾਨ ਦੀ ਦੁਕਾਨ 'ਤੇ ਗਿਆ ਹੋਇਆ ਸੀ। ਇਸ ਦੌਰਾਨ 24 ਸਾਲਾ ਕੁੜੀ ਜੈਸ਼੍ਰੀ ਪੰਧਰੇ ਸਿਗਰਟ ਪੀਣ ਲਈ ਉੱਥੇ ਪਹੁੰਚ ਗਈ ਅਤੇ ਸਿਗਰਟ ਪੀਣ ਲੱਗ ਗਈ। ਇੱਥੇ ਰਣਜੀਤ ਰਾਠੌੜ ਨੇ ਵੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।ਨਾਗਪੁਰ ਦੇ ਮਾਨੇਵਾੜਾ ਸੀਮਿੰਟ ਰੋਡ 'ਤੇ ਹੋਏ ਇਸ ਕ.ਤ.ਲ ਤੋਂ ਹਰ ਕੋਈ ਹੈਰਾਨ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਰਿਪੋਰਟਾਂ ਦੇ ਮੁਤਾਬਕ ਜਦੋਂ ਰਾਠੌਰ ਜੈਸ਼੍ਰੀ ਪੰਧਾਰੇ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਇਤਰਾਜ਼ ਪ੍ਰਗਟ ਕੀਤਾ। ਇਸ 'ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਰਾਠੌਰ ਨੇ ਆਪਣਾ ਮੋਬਾਈਲ ਫੋਨ ਕੱਢ ਲਿਆ ਅਤੇ ਜੈਸ਼੍ਰੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ 'ਚ ਉਹ ਸਿਗਰਟ ਪੀਂਦੇ ਹੋਏ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜੈਸ਼੍ਰੀ ਨੂੰ ਜਵਾਬ ਦਿੰਦੇ ਹੋਏ ਰਾਠੌਰ ਨੇ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੈਸ਼੍ਰੀ ਪੰਧਾਰੇ ਵੀ ਆਪਣੀ ਦੋਸਤ ਸਵਿਤਾ ਸਯਾਰੇ ਦੇ ਨਾਲ ਮੌਜੂਦ ਸੀ।ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਬਹਿਸ ਦੌਰਾਨ ਜੈਸ਼੍ਰੀ ਨੇ ਆਪਣੇ ਦੋਸਤਾਂ ਆਕਾਸ਼ ਰਾਉਤ ਅਤੇ ਜੀਤੂ ਜਾਧਵ ਨੂੰ ਬੁਲਾਇਆ। ਇਸ ਦੌਰਾਨ ਰਣਜੀਤ ਰਾਠੌੜ ਉਥੇ ਤੋਂ ਨਿਕਲ ਕੇ ਮਹਾਲਕਸ਼ਮੀ ਨਗਰ ਪਹੁੰਚ ਗਿਆ ਅਤੇ ਉਥੇ ਬੀਅਰ ਪੀਣ ਲੱਗਾ। ਇਸ ਦੌਰਾਨ ਮਹਿਲਾ ਅਤੇ ਉਸ ਦੇ ਦੋਸਤ ਉਸ ਦੇ ਪਿੱਛੇ ਚਲੇ ਗਏ ਅਤੇ ਉਥੇ ਵੀ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਾਮਲਾ ਵਧ ਗਿਆ ਅਤੇ ਉਨ੍ਹਾਂ ਨੇ ਰਣਜੀਤ ਰਾਠੌਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਉਸ ਦੀ ਮੌ.ਤ ਹੋ ਗਈ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੈਸ਼੍ਰੀ ਪੰਧਰੇ ਨੇ ਖੁਦ ਰਣਜੀਤ ਰਾਠੌਰ 'ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ।ਰਣਜੀਤ ਰਾਠੌਰ ਦਾ ਕ.ਤ.ਲ ਕਰਨ ਤੋਂ ਬਾਅਦ ਚਾਰੋਂ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਪੁਲਿਸ ਨੇ ਜੈਸ਼੍ਰੀ, ਸਵਿਤਾ ਅਤੇ ਆਕਾਸ਼ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਸੀਨੀਅਰ ਇੰਸਪੈਕਟਰ ਕੈਲਾਸ਼ ਦੇਸ਼ਮਾਨੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਮਾਮਲੇ 'ਚ ਰਾਠੌੜ ਦੇ ਫੋਨ ਤੋਂ ਮਿਲੀ ਫੁਟੇਜ ਅਤੇ ਸੀਸੀਟੀਵੀ ਤੋਂ ਮਿਲੀ ਵੀਡੀਓ ਨੂੰ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।
ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਛਾਤੀ ਦੇ ਕੈਂਸਰ ਵਿਰੁੱਧ ਲੜਾਈ ਦੇ ਹਿੱਸੇ ਵਜੋਂ ਦੂਜੀ ਸਰਜਰੀ ਕਰਵਾਉਣ ਤੋਂ ਬਾਅਦ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਹੈਂਡਲ 'ਤੇ ਆਪਣੀ ਪਤਨੀ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਪੋਸਟ ਵਿਚ ਉਨ੍ਵਾਂ ਡਾਕਟਰ ਰੁਪਿੰਦਰ ਅਤੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ। ਸ਼ੈਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਆਪਣੇ ਪੈਰਾਂ 'ਤੇ ਵਾਪਸ ਆ ਗਏ ... ਹਸਪਤਾਲ ਤੋਂ ਛੁੱਟੀ ਮਿਲੀ ... 25 ਰੇਡੀਏਸ਼ਨ ਸੈਸ਼ਨ ਤੋਂ ਪਹਿਲਾਂ ਇੱਕ ਮਹੀਨਾ ਰਿਕਵਰੀ ਟਾਈਮ ... ਡਾ. ਰੁਪਿੰਦਰ ਅਤੇ ਸਟਾਫ ਦਾ ਬਹੁਤ ਧੰਨਵਾਦ ... ਸਦਾ ਲਈ ਰਿਣੀ ਹਾਂ।" ਉਨ੍ਹਾਂ ਪਿਛਲੇ ਸਾਲ ਵੀ ਆਪਣੀ ਪਤਨੀ ਦੇ ਪੰਜਵੇਂ ਕੀਮੋਥੈਰੇਪੀ ਸੈਸ਼ਨ ਦੌਰਾਨ, ਸਿੱਧੂ ਨੇ ਬਿਮਾਰੀ ਦੇ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਉਜਾਗਰ ਕਰਦੇ ਹੋਏ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਸੀ। ਡਾਕਟਰ ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਨਾਲ ਬਹਾਦਰੀ ਨਾਲ ਲੜ ਰਹੀ ਹੈ ਅਤੇ ਕੀਮੋਥੈਰੇਪੀ ਦੇ ਛੇ ਦੌਰ ਅਤੇ ਪਿਛਲੀਆਂ ਸਰਜਰੀ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘ ਚੁੱਕੀ ਹੈ।
ਅੱਜ ਤੜਕੇ ਤੋਂ ਕਿਆਸਅਰਾਈਆਂ ਸਨ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣਾਂ ਲੜ ਸਕਦੇ ਹਨ। ਅਫਵਾਹ ਇਹ ਵੀ ਸੀ ਕਿ ਕਾਂਗਰਸ ਪਾਰਟੀ ਸੰਜੇ ਦੱਤ ਨੂੰ ਹਰਿਆਣਾ ਵਿਚ ਚੋਣ ਲੜਵਾਏਗੀ ਪਰ ਇਸ ਵਿਚਾਲੇ ਸੰਜੇ ਦੱਤ ਨੇ ਖੁਦ ਇਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਚੋਣਾਂ ਲੜਨ ਦੀ ਗੱਲ ਨੂੰ ਅਫਵਾਹ ਕਰਾਰ ਦਿੱਤਾ ਤੇ ਕਿਹਾ ਕਿ ਉਹ ਨਾ ਤਾਂ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ ਨਾ ਹੀ ਚੋਣ ਲੜ ਰਹੇ ਹਨ। ਇਸ ਸਬੰਧੀ ਸੰਜੇ ਦੱਤ ਨੇ ਕਿਹਾ ਕਿ ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸਾਰੀਆਂ ਅਫਵਾਹਾਂ ਉਤੇ ਵਿਰਾਮ ਲਗਾਉਣਾ ਚਾਹਾਂਗਾ । ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਰਾਜਨੀਤਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸ ਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਕਿਰਪਾ ਕਰ ਕੇ ਹੁਣ ਤੱਕ ਮੇਰੇ ਬਾਰੇ ਵਿੱਚ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਉਤੇ ਵਿਸ਼ਵਾਸ ਨਾ ਕੀਤਾ ਜਾਵੇ।
ਬਲਜਿੰਦਰ ਸਿੰਘ ਮਹੰਤ, ਖਰੜ : ਸੰਨੀ ਐਨਕਲੇਵ ਵਿਚ ਪੁਲਿਸ ਦੀ ਨਾਕਾਬੰਦੀ ਵੇਖ ਪਤੀ ਟਰੱਕ ਤੇ ਆਪਣੀ ਪਤਨੀ ਨੂੰ ਛੱਡ ਕੇ ਭੱਜ ਨਿਕਲਿਆ। ਉਪਰੰਤ ਪੁਲਿਸ ਵੱਲੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇੱਕ ਔਰਤ ਨੂੰ 15 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ, ਜਦਕਿ ਟਰੱਕ ਚਾਲਕ ਅਤੇ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਬੂ ਔਰਤ ਤੇ ਉਸ ਦੇ ਭਗੌੜੇ ਪਤੀ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਖਰੜ-ਚੰਡੀਗੜ੍ਹ ਮੁੱਖ ਮਾਰਗ 'ਤੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰ ਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਟਰੱਕ ਨੰਬਰ ਪੀ.ਬੀ. 11 CY 1389 ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਕੁਝ ਦੂਰੀ ’ਤੇ ਰੁਕ ਕੇ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਪਾਰਟੀ ਨੇ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰਾਲੇ ਤੋਂ ਹੇਠਾਂ ਉਤਰ ਗਿਆ ਅਤੇ ਟਰੈਫਿਕ ਦਾ ਫਾਇਦਾ ਉਠਾਉਂਦੇ ਹੋਏ ਹਾਈਵੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਟਰੱਕ ਦੇ ਨੇੜੇ ਪਹੁੰਚ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸਾਈਡ 'ਤੇ ਬੈਠੀ ਇਕ ਔਰਤ ਨੇ ਵੀ ਹੇਠਾਂ ਉਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਦੋਂ ਉਸ ਦੀ ਪਛਾਣ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਕੌਰ ਅਤੇ ਆਪਣੇ ਪਤੀ ਟਰੱਕ ਡਰਾਈਵਰ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ। ਟਰੱਕ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਦੀ ਸੀਟ ਹੇਠਾਂ ਲੁਕੋ ਕੇ ਰੱਖੀ ਗਈ 15 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਉਕਤ ਔਰਤ ਸਮੇਤ ਉਸ ਦੇ ਫਰਾਰ ਪਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਨੂੰ ਪਰਮਾਣੂ ਬੰ.ਬ ਨਾਲ ਉਡਾਉਣ ਦੀ ਧ.ਮਕੀ ਮਿਲੀ ਹੈ। ਇਹ ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ 5 ਅਪ੍ਰੈਲ ਨੂੰ ਦਿੱਲੀ ਦੇ IGI ਹਵਾਈ ਅੱਡੇ ਉਤੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਦੋ ਯਾਤਰੀਆਂ ਨੇ ਸਕਿਓਰਿਟੀ ਸਟਾਫ਼ ਨੂੰ ਏਅਰਪੋਰਟ ਨੂੰ ਪਰਮਾਣੂ ਬੰ.ਬ ਨਾਲ ਉਡਾਉਣ ਦੀ ਧ.ਮਕੀ ਦਿੱਤੀ। ਇਸ ਤੋਂ ਬਾਅਦ ਹਵਾਈ ਅੱਡੇ ਉਤੇ ਹੜਕੰਪ ਮਚ ਗਿਆ। ਪੁਲਿਸ ਨੇ ਦੱਸਿਆ ਕਿ ਏਅਰਪੋਰਟ ਨੂੰ ਉਡਾਉਣ ਦੀ ਧ.ਮਕੀ ਦੇਣ ਦੇ ਇਲਜ਼ਾਮਾਂ ਵਿੱਚ ਦੋਵੇਂ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਬੰ.ਬ ਨਾਲ ਉਡਾਉਣ ਦੀ ਧ.ਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਲਰਟ ‘ਤੇ ਹੋ ਗਈ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰ.ਬ ਨਾਲ ਉਡਾਉਣ ਦੀ ਧ.ਮਕੀ ਮਿਲੀ ਹੈ। ਅਜਿਹੀਆਂ ਧ.ਮਕੀਆਂ ਪਹਿਲਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵਿੱਚ ਤਾਜ਼ਾ ਮਾਮਲਾ ਫਰਵਰੀ ਦਾ ਹੈ, ਜਦੋਂ ਕੋਲਕਾਤਾ ਜਾਣ ਵਾਲੀ ਫਲਾਈਟ ਵਿੱਚ ਬੰ.ਬ ਹੋਣ ਦੀ ਸੂਚਨਾ ਮਿਲੀ ਸੀ।
28 ਸਾਲਾ ਵਿਅਕਤੀ ਨੇ ਦਰਿੰਦ.ਗੀ ਭਰੀ ਵਾਰ.ਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਪਹਿਲਾਂ ਆਪਣੀ ਪਤਨੀ ਦੀ ਚਾਕੂ ਨਾਲ ਹੱਤਿ.ਆ ਕੀਤੀ ਤੇ ਫਿਰ ਲਾ.ਸ਼ ਦੇ 224 ਤੋਂ ਵੱਧ ਟੁੱਕੜੇ ਕੀਤੇ। ਉਨ੍ਹਾਂ ਪਲਾਸਟਿਕ ਦੇ ਥੈਲਿਆਂ ਵਿਚ ਪੈਕ ਕਰ ਕੇ ਨਹਿਰ ਵਿਚ ਵਹਾ ਦਿੱਤੇ।ਇਸ ਅਪਰਾਧ ਨੂੰ ਇੰਨੀ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ ਸੀ ਕਿ ਹੋਲੀ ਦੀ ਹੱਤਿਆ ਕਰਨ ਤੋਂ ਪਹਿਲਾਂ, ਮੇਟਸਨ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਮਾਈਕ੍ਰੋਵੇਵ ਵਿੱਚ ਭੁੰਨ ਦਿੱਤਾ ਸੀ। ਜਾਣਕਾਰੀ ਮੁਤਾਬਕ ਉਸ ਨੇ ਇੰਟਰਨੈਟ ਉਤੇ ਖੋਜ ਕੀਤੀ ਸੀ ਕਿ ਜੇਕਰ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਕੀ ਲਾਭ ਮਿਲੇਗਾ? ਕੀ ਉਹ ਮਰਨ ਤੋਂ ਬਾਅਦ ਮੈਨੂੰ ਡਰਾਵੇਗੀ? ਇਹ ਵਾਰਦਾਤ ਬ੍ਰਿਟੇਨ ਦੀ ਹੈ।ਮੁਲਜ਼ਮ ਦੀ ਪਛਾਣ 28 ਸਾਲਾ ਨਿਕੋਲਸ ਮੈਟਸਨ ਵਜੋਂ ਹੋਈ ਹੈ। ਦਰਅਸਲ ਪਿਛਲੇ ਸਾਲ 25 ਮਾਰਚ 2023 ਨੂੰ 26 ਸਾਲਾ ਹੋਲੀ ਬ੍ਰੈਮਲੀ ਲਾਪਤਾ ਹੋ ਗਈ ਸੀ। ਲਾਪਤਾ ਹੋਣ ਤੋਂ ਅੱਠ ਦਿਨ ਬਾਅਦ ਬ੍ਰੈਮਲੀ ਦੀ ਲਾਸ਼ ਬਾਸਿੰਘਮ ,ਲਿੰਕਨਸ਼ਾਇਰ ਵਿੱਚ ਵਿਥਮ ਨਦੀ 'ਚੋਂ ਮਿਲੀ। ਕ.ਤ.ਲ ਦੇ ਲਗਭਗ ਇੱਕ ਸਾਲ ਬਾਅਦ ਬ੍ਰੈਮਲੇ ਦੇ ਪਤੀ ਨਿਕੋਲਸ ਮੈਟਸਨ ਨੇ ਬਿਨਾਂ ਕੋਈ ਕਾਰਨ ਦੱਸੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਲਿੰਕਨਸ਼ਾਇਰ ਪੁਲਿਸ ਮੁਤਾਬਕ ਨਿਕੋਲਸ ਮੈਟਸਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਮੈਟਸਨ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿ.ਆ ਤੋਂ ਇਨਕਾਰ ਕੀਤਾ ਸੀ।ਪੁਲਿਸ ਨੇ ਇਕ ਹੋਰ ਵਿਅਕਤੀ ਜੋਸ਼ੂਆ ਹੈਨਕੌਕ ਨੂੰ ਗ੍ਰਿਫ.ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਹੈਨਕੌਕ ਨੇ ਲਾ.ਸ਼ ਨੂੰ ਠਿਕਾਣੇ ਲਾਉਣ ਵਿਚ ਮਦਦ ਕੀਤੀ ਸੀ। ਹੈਨਕੌਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਬ੍ਰਿਟਿਸ਼ ਅਖਬਾਰ ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਲਿੰਕਨ ਕਰਾਊਨ ਕੋਰਟ 'ਚ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹੈਨਕੌਕ ਮੈਟਸਨ ਦਾ ਦੋਸਤ ਹੈ ਅਤੇ ਉਸ ਨੇ ਬ੍ਰੈਮਲੀ ਦੀ ਲਾ.ਸ਼ ਨੂੰ ਠਿਕਾਣੇ ਲਗਾਉਣ ਲਈ ਮੈਟਸਨ ਤੋਂ ਕੁਝ ਪੈਸੇ ਵੀ ਲਏ ਸਨ।ਰਿਪੋਰਟ ਮੁਤਾਬਕ ਮੇਟਸਨ ਆਦਤਨ ਅਪਰਾਧੀ ਹੈ। ਸਾਲ 2013, 2016 ਅਤੇ 2017 ਵਿੱਚ ਵੀ ਮੈਟਸਨ ਨੂੰ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਮੈਟਸਨ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ। ਮੈਟਸਨ ਅਤੇ ਬ੍ਰੈਮਲੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ ਅਤੇ ਦੋਵੇਂ ਤਲਾਕ ਲੈਣ ਦੀ ਕਗਾਰ 'ਤੇ ਸਨ।ਬ੍ਰੈਮਲੀ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਮੈਟਸਨ ਨੇ ਬ੍ਰੈਮਲੀ ਨੂੰ ਜ਼ਬਰਦਸਤੀ ਅਤੇ ਧੋਖਾਧੜੀ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਆਹ ਮਹਿਜ਼ 16 ਮਹੀਨਿਆਂ ਬਾਅਦ ਹੀ ਟੁੱਟ ਗਿਆ।ਰਿਪੋਰਟ ਅਨੁਸਾਰ 24 ਮਾਰਚ 2023 ਨੂੰ ਲਿੰਕਨਸ਼ਾਇਰ ਪੁਲਿਸ ਨੂੰ ਬ੍ਰੈਮਲੀ ਦੇ ਗੁੰਮ ਹੋਣ ਦੀ ਰਿਪੋਰਟ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੇਟਸਨ ਦੇ ਅਪਾਰਟਮੈਂਟ ਵਿੱਚ ਪਹੁੰਚੀ। ਮੈਟਸਨ ਨੇ ਉਸ ਸਮੇਂ ਪੁਲਿਸ ਨੂੰ ਦੱਸਿਆ ਕਿ ਬ੍ਰੈਮਲੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਹ ਘਰ ਛੱਡ ਕੇ ਚਲੀ ਗਈ। ਮੈਟਸਨ ਨੇ ਪੁਲਿਸ ਨੂੰ ਆਪਣੀ ਬਾਂਹ 'ਤੇ ਕੱਟ ਦਾ ਨਿਸ਼ਾਨ ਵੀ ਦਿਖਾਇਆ।ਹਾਲਾਂਕਿ, ਜਦੋਂ ਅਗਲੇ ਦਿਨ ਫ਼ਿਰ ਪੁਲਿਸ ਉਸ ਦੇ ਅਪਾਰਟਮੈਂਟ ਪਹੁੰਚੀ ਤਾਂ ਉਨ੍ਹਾਂ ਨੂੰ ਮੈਟਸਨ ਦੇ ਬਾਥਟਬ ਵਿੱਚ ਖੂਨ ਨਾਲ ਲਿਬੜੀਆਂ ਚਾਦਰਾਂ ਅਤੇ ਫਰਸ਼ 'ਤੇ ਦਾਗ ,ਰਸੋਈ ਵਿੱਚ ਇੱਕ ਆਰਾ ਅਤੇ ਅਮੋਨੀਆ ਅਤੇ ਬਲੀਚ ਦੀ ਤੇਜ਼ ਗੰਧ ਮਿਲੀ।
Chandigarh News, SRH vs PBKS IPL 2024: ਕ੍ਰਿਕਟ ਪ੍ਰੇਮੀਆਂ ਵਿੱਚ ਇਨ੍ਹੀਂ ਦਿਨੀਂ ਆਈਪੀਐੱਲ ਦਾ ਖੁਮਾਰ ਚੜ੍ਹਿਆ ਹੋਇਆ ਹੈ। ਜਿਵੇਂ ਜਿਵੇਂ ਮੈਚ ਹੋ ਰਹੇ ਹਨ ਰੋਮਾਂਚ ਹੋਰ ਵੱਧ ਰਿਹਾ ਹੈ। ਪ੍ਰਸ਼ੰਸਕ ਸਿਰਫ ਘਰ ਬੈਠੇ ਹੀ ਨਹੀਂ, ਬਲਕਿ ਕ੍ਰਿਕਟ ਸਟੇਡੀਅਮ ਵਿਚ ਪਹੁੰਚ ਕੇ ਇਸ ਦਾ ਆਨੰਦ ਲੈ ਰਹੇ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਿਊ ਚੰਡੀਗੜ੍ਹ ਸਥਿਤ ਸਟੇਡੀਅਮ ਵਿੱਚ ਕੱਲ੍ਹ ਸ਼ਾਮ 7:30 ਵਜੇ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ। ਇਸ ਮੈਚ ਉਤੇ ਪੰਜਾਬ ਦੇ ਨਾਲ ਨਾਲ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਇਸ ਮੈਚ ਦੀਆਂ ਟਿਕਟਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ। ਪਿਛਲੀ ਵਾਰ ਗੁਜਰਾਤ ਨਾਲ ਹੋਏ ਮੈਚ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਹੁਣ ਤੱਕ 70% ਤੋਂ ਵੱਧ ਟਿਕਟਾਂ ਆਨਲਾਈਨ ਪਲੇਟਫਾਰਮ ਰਾਹੀਂ ਵੇਚੀਆਂ ਜਾ ਚੁੱਕੀਆਂ ਹਨ। ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੋਵੇਂ ਟੀਮਾਂ ਮੈਦਾਨ 'ਤੇ ਪਹੁੰਚ ਕੇ ਅਭਿਆਸ ਕਰਨਗੀਆਂ। ਇਸ ਲਈ ਪੰਜਾਬ ਦੀ ਟੀਮ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਅਭਿਆਸ ਕਰੇਗੀ। ਜਦਕਿ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਸਟੇਡੀਅਮ 'ਚ ਅਭਿਆਸ ਕਰੇਗੀ। ਇਸ ਤੋਂ ਬਾਅਦ ਭਲਕੇ ਸ਼ਾਮ ਨੂੰ ਦੋਵਾਂ ਟੀਮਾਂ ਵਿਚਾਲੇ ਮੈਚ ਹੋਵੇਗਾ।ਗੁਜਰਾਤ ਤੋਂ ਜਿੱਤ ਤੋਂ ਬਾਅਦ ਪੰਜਾਬ ਦੀ ਟੀਮ ਆਪਣੇ ਹੀ ਮੈਦਾਨ 'ਤੇ ਇਹ ਦੂਜਾ ਮੈਚ ਖੇਡਣ ਜਾ ਰਹੀ ਹੈ। ...
ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸਤ ਦਾ ਰੰਗ ਕਲਾਕਾਰਾਂ ਉਤੇ ਵੀ ਚੜ੍ਹਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਖਿਡਾਰੀਆਂ, ਫਿਲਮੀ ਸਿਤਾਰੀਆਂ ਤੇ ਗਾਇਕਾਂ ਨੂੰ ਮੌਕਾ ਦੇਣ ਵਿਚ ਲੱਗੀਆਂ ਹੋਈਆਂ ਹਨ। ਹੁਣ ਨਵੀਂ ਅਪਡੇਟ ਮੁਤਾਬਕ ਬਾਲੀਵੁੱਡ ਅਦਾਕਾਰ ਸੰਜੇ ਦੱਤ ਵੀ ਸਿਆਸਤ ਵਿਚ ਐਂਟਰੀ ਕਰਨ ਜਾ ਰਹੇ ਹਨ। ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਉਤੇ ਸੈਲੀਬ੍ਰਿਟੀ ਕਾਰਡ ਖੇਡ ਕੇ ਬਾਲੀਵੁੱਡ ਸਟਾਰ ਸੰਜੇ ਦੱਤ ਇੱਥੋਂ ਲੋਕ ਸਭਾ ਚੋਣਾਂ ਲੜਾ ਸਕਦੀ ਹੈ। ਕਾਂਗਰਸ ਦੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰਦਿਆਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦੱਤ ਨੂੰ ਕਰਨਾਲ ਦੇ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ।ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਬੈਠਕ ਵਿਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿਚ ਕਰਨਾਲ ਸੀਟ ‘ਤੇ ਸੰਜੇ ਦੱਤ ਦੇ ਨਾਂ ਉਤੇ ਚਰਚਾ ਹੋਈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪੱਧਰੀ ਆਗੂ ਨਾਲ ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ। ਅਭਿਨੇਤਾ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ‘ਚ ਮੰਤਰੀ ਸਨ, ਜਦਕਿ ਭੈਣ ਪ੍ਰਿਆ ਦੱਤ ਸੰਸਦ ਮੈਂਬਰ ਰਹਿ ਚੁੱਕੀ ਹੈ।ਸੁਨੀਲ ਦੱਤ ਅਤੇ ਸੰਜੇ ਦੱਤ ਦਾ ਜੱਦੀ ਘਰ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਮੰਡੌਲੀ ਵਿੱਚ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਆਉਂਦਾ ਹੈ। ਕਾਂਗਰਸ ਗੁਰੂਗ੍ਰਾਮ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜ ਬੱਬਰ ਦੇ ਨਾਂ ਉਤੇ ਪਹਿਲਾਂ ਹੀ ਵਿਚਾਰ ਕਰ ਰਹੀ ਹੈ।
ਪੰਜਾਬ ਦੇ ਕਪੂਰਥਲਾ ਦੇ ਕਸਬਾ ਫੱਤੂਢੀਂਗਾ ਨੇੜੇ ਐਤਵਾਰ ਸ਼ਾਮ ਕਰੀਬ 6 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਕਾਰ ਅਤੇ ਸੰਗਤ ਨਾਲ ਭਰੀ ਮਹਿੰਦਰਾ ਬੋਲੈਰੋ ਪਿਕਅੱਪ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਕੁਝ ਬੱਚਿਆਂ ਅਤੇ ਔਰਤਾਂ ਸਮੇਤ 25 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ।ਜਾਣਕਾਰੀ ਅਨੁਸਾਰ ਮਹਿੰਦਰਾ ਬਲੈਰੋ ਗੱਡੀ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਵਸਨੀਕ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿੱਚ ਫੱਤੂਢੀਂਗਾ ਤੋਂ ਮੁੰਡੀ ਮੋੜ ’ਤੇ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਗੱਡੀ ਵਿਚ ਸਵਾਰ ਸੰਗਤਾਂ ਤੋਂ ਇਲਾਵਾ ਕਾਰ ਵਿਚ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌ.ਤ ਹੋ ਗਈ ਤੇ ਦੂਸਰਾ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।ਮ੍ਰਿਤਕਾਂ ਦੀ ਪਛਾਣ ਅਮਰੀਕ ਕੌਰ, ਗੁਰਮੀਤ ਕੌਰ ਅਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ਵਿਚ ਡਾਕਟਰਾਂ ਦੇ ਅਨੁਸਾਰ 18 ਲੋਕ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚੇ ਸਨ, ਜਿਨ੍ਹਾਂ ਵਿੱਚੋਂ ਚਾਰ ਦੀ ਮੌ.ਤ ਹੋ ਚੁੱਕੀ ਹੈ। ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਬੱਚਿਆਂ ਅਤੇ ਦੋ ਹੋਰ ਮਰੀਜ਼ਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਫੱਤੂਢੀਂਗਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Amritpal Singh News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੂੰ ਪੁਲਿਸ ਨੇ ਗ੍ਰਿਫ਼.ਤਾਰ ਕਰ ਲਿਆ ਹੈ। ਬਲਵਿੰਦਰ ਕੌਰ ਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ ਦੇ ਚਾਚੇ ਅਤੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਅੰਮ੍ਰਿਤਸਰ ਦੇ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੂੰ ਗ੍ਰਿਫ਼.ਤਾਰੀ ਮਗਰੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਗ੍ਰਿਫ਼.ਤਾਰੀ ਅਹਿਤਿਆਤ ਵਜੋਂ ਕੀਤੀ ਗਈ ਹੈ। ਅੰਮ੍ਰਿਤਪਾਲ ਦੇ ਚਾਚਾ ਸੁਖਚੈਨ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼.ਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਅੱਜ ਆਪਣੇ ਪੁੱਤ (ਅੰਮ੍ਰਿਤਪਾਲ ਸਿੰਘ) ਤੇ ਹੋਰਾਂ ਬੰਦੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਦੀ ਮੰਗ ਨੂੰ ਲੈ ਕੇ ਚੇਤਨਾ ਮਾਰਚ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼.ਤਾਰ ਕਰ ਲਿਆ। ਅੰਮ੍ਰਿਤਪਾਲ ਅਤੇ ਉਸਦੇ ਨੌਂ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਲਈ 8 ਅਪਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਮਾਰਚ ਕੱਢਿਆ ਜਾਣਾ ਸੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਲਵਿੰਦਰ ਕੌਰ ਅਤੇ ਹੋਰ ਕੈਦੀਆਂ ਦੇ ਪਰਿਵਾਰਕ ਮੈਂਬਰ 22 ਫਰਵਰੀ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਮ੍ਰਿਤਪਾਲ ਅਤੇ ਹੋਰ ਕੈਦੀਆਂ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਹਲਾਂਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਜੇਲ੍ਹ ਵਿੱਚ 35 ਦਿਨਾਂ ਬਾਅਦ ਭੁੱਖ ਹੜਤਾਲ ਬੰਦ ਕੀਤੀ ਗਈ ਸੀ।
‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਗਈਆਂ।‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ 2 ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਆਸਟਰੇਲੀਆਈ ਘੜੀਆਂ ਸਵੇਰੇ 3 ਵਜੇ ਤੋਂ ਇਕ ਘੰਟਾ ਪਿੱਛੇ ਹੋ ਗਈਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ’ਤੇ ਦੁਬਾਰਾ 6 ਅਕਤੂਬਰ 2024 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ।ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦਖਣੀ ਆਸਟਰੇਲੀਆ ਅਤੇ ਆਸਟਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੁੰਦੀ ਹੈ ਜਦਕਿ ਕੁਈਂਜ਼ਲੈਂਡ, ਪਛਮੀ ਆਸਟਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੋਇਆ।
ਚੋਰੀ ਕੀਤੀ ਬਾਈਕ ਚੋਰ ਵੇਚਣ ਗਿਆ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਚੋਰ ਜਿਸ ਨੂੰ ਬਾਈਕ ਵੇਚਣ ਗਿਆ ਸੀ, ਉਸ ਨੇ ਅਸਲ ਮਾਲਕ ਨੂੰ ਫੋਨ ਕਰ ਦਿੱਤਾ। ਅਜਿਹਾ ਉਸ ਨੇ ਇਸ ਲਈ ਕੀਤਾ ਕਿਉਂਕਿ ਬਾਈਕ ਦੇ ਕਾਗਜ਼ਾਂ ਉਤੇ ਲਿਖਿਆ ਪਤਾ ਨੇੜੇ ਦਾ ਹੀ ਸੀ। ਚੋਰ ਨੂੰ ਫਿਰ ਅਹਿਸਾਸ ਹੋਇਆ ਕਿ ਜਿਸ ਥਾਂ ਤੋਂ ਉਸ ਨੇ ਬਾਈਕ ਚੁੱਕੀ ਸੀ, ਉਹ ਉਸੇ ਇਲਾਕੇ ਵਿਚ ਹੀ ਬਾਈਕ ਵੇਚਣ ਚਲਾ ਗਿਆ ਸੀ। ਆਪਣੇ ਆਪ ਨੂੰ ਫਸਿਆ ਦੇਖ ਕੇ ਚੋਰ ਉਥੋਂ ਭੱਜ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮੱਲਾ ਫਤਿਹਪੁਰ ਦਾ ਰਹਿਣ ਵਾਲਾ ਅਮਿਤ ਰੌਤੇਲਾ ਟੀਬੀ ਹਸਪਤਾਲ ਵਿੱਚ ਮੁਲਾਜ਼ਮ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ 28 ਮਾਰਚ ਨੂੰ ਉਹ ਆਪਣੀ ਪਤਨੀ ਨਾਲ ਹਲਦਵਾਨੀ ਦੇ ਕਾਠਗੜ੍ਹੀਆ ਹਫ਼ਤਾਵਾਰੀ ਹਾਟ ਬਾਜ਼ਾਰ ਗਿਆ ਸੀ। ਜਿੱਥੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।ਸ਼ਨੀਵਾਰ ਨੂੰ ਉਸ ਦੇ ਦੋਸਤ ਅਮਿਤ ਜੋਸ਼ੀ ਨੂੰ ਹਾਟ ਬਾਜ਼ਾਰ ਦੇ ਕੋਲ ਸਥਿਤ ਇੱਕ ਟੇਲਰ ਦੀ ਦੁਕਾਨ ਦੇ ਮਾਲਕ ਦਾ ਫੋਨ ਆਇਆ। ਅਮਿਤ ਜੋਸ਼ੀ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਬਾਈਕ ਚੋਰੀ ਕੀਤੀ ਸੀ, ਉਹੀ ਵਿਅਕਤੀ ਬਾਈਕ ਵੇਚਣ ਆਇਆ ਸੀ। ਸੌਦਾ 12 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਚੋਰ ਨੇ ਬਾਈਕ ਵੇਚਣ ਦੇ ਕਾਗਜ਼ ਵੀ ਤਿਆਰ ਕਰ ਲਏ ਸਨ। ਗੱਲਬਾਤ ਦੌਰਾਨ ਚੋਰ ਬਾਈਕ ਲੈ ਕੇ ਉਥੋਂ ਭੱਜ ਗਏ। ਮੁਖਾਨੀ ਥਾਣੇ ਦੇ ਐਸਓ ਪੰਕਜ ਜੋਸ਼ੀ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਸੁਰਾਗ ਮਿਲ ਗਏ ਹਨ।
ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਥਾਈਂ ਰੈਲੀਆਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਹਾਦਸਾ ਵੀ ਵਾਪਰਿਆ। ਰੋਡ ਸ਼ੋਅ ਦੌਰਾਨ ਗੋਰਖਪੁਰ ਇਲਾਕੇ 'ਚ ਭਾਣਾ ਵਰਤ ਗਿਆ ਤੇ ਕਈ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਦੋ ਸਟੇਜਾਂ ਟੁੱਟ ਗਈਆਂ। ਇਸ ਕਾਰਨ ਸਟੇਜ 'ਤੇ ਮੌਜੂਦ ਲੋਕ ਹੇਠਾਂ ਡਿੱਗ ਗਏ। ਇਸ ਹਾਦਸੇ 'ਚ ਕੁੱਝ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਟੇਜ 'ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।ਸ਼ਹਿਰ ਦੇ ਪੁਲਿਸ ਸੁਪਰਡੈਂਟ ਐਚਆਰ ਪਾਂਡੇ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਰਾਮਪੁਰ-ਗੋਰਖਪੁਰ ਰੋਡ 'ਤੇ ਸੜਕ ਦੇ ਕਿਨਾਰੇ ਇਕ ਸਵਾਗਤੀ ਮੰਚ ਬਣਾਇਆ ਗਿਆ ਸੀ। ਜਿਵੇਂ ਹੀ ਪ੍ਰਧਾਨ ਮੰਤਰੀ ਦੀ ਗੱਡੀ ਸਟੇਜ ਦੇ ਸਾਹਮਣੇ ਤੋਂ ਲੰਘੀ ਤਾਂ ਲੋਕ ਉਨ੍ਹਾਂ ਨੂੰ ਦੇਖਣ ਲਈ ਸਟੇਜ 'ਤੇ ਚੜ੍ਹ ਗਏ, ਜਿਸ ਕਾਰਨ ਸਟੇਜ ਡਿੱਗ ਗਈ”।ਉਨ੍ਹਾਂ ਦਸਿਆ, “ਜਿਵੇਂ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਵਧਿਆ, ਸਟੇਜ ਢਹਿ ਗਈ। ਇਸ ਘਟਨਾ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ 'ਚ ਇਕ ਲੜਕੀ ਅਤੇ ਇਕ ਪੁਲਿਸ ਕਰਮਚਾਰੀ ਸਮੇਤ ਚਾਰ ਲੋਕਾਂ ਦੇ ਹੱਥਾਂ ਅਤੇ ਲੱਤਾਂ 'ਚ ਫਰੈਕਚਰ ਹੋ ਗਿਆ ਹੈ। ਤਿੰਨ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਕਾਰਨ ਰੋਡ ਸ਼ੋਅ ਦੌਰਾਨ ਕੁੱਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਹੇਠ ਕਰ ਲਿਆ।” ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Kailash Mansarovar Yatra News: भारत-चीन मानसरोवर यात्रा और सीधी उड़ानें फिर से शुरू होंगी! S. Jaishankar की चीनी विदेश मंत्री से मुलाकात
Jaggery Benefits: सर्दियों में गुड़ को करें अपनी डाइट में शामिल, सेहत को मिलेंगे ये गजब फायदे
PM Modi Honour News: Guyana और Barbados प्रधानमंत्री मोदी को करेंगे राष्ट्रीय पुरस्कारों से सम्मानित