LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
harpreet singh bedi
sunny malton new

ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਰਹੂਮ ਗਾਇਕ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਸਿੱਧੂ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਸੰਨੀ ਮਾਲਟਨ ਦੀ ਇਕ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੇ ਇਸ ਪੋਸਟ ਵਿਚ ਉਸ ਨੇ ਇਕ ਰੀਲ ਸਾਂਝੀ ਕੀਤੀ ਹੈ ਜਿਸ ਵਿਚ ਬ੍ਰੈਂਪਟਨ ਅਤੇ ਮਾਨਸਾ ਵਿਚ ਤੂਫ਼ਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ ਹੈ। ਇਸ ਉੱਪਰ ਲਿਖਿਆ ਹੈ 'Scary Hours Alert, Nowhere is safe!' ਇਸ ਨਾਲ ਸੰਨੀ ਮਾਲਟਨ ਨੇ ਲਿਖਿਆ ਹੈ ਕਿ, "ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ 'ਤੇ 1 ਲੱਖ ਕੁਮੈਂਟ ਕਰੋ, ਪੋਸਟ 'ਤੇ 1 ਲੱਖ ਕੁਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ।"           View this post on Instagram                       A post shared by SUNNY MALTON (@sunnymalton) ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਕਈ ਗਾਣਿਆਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਸੰਨੀ ਮਾਲਟਨ ਅਤੇ ਬਿੱਗ ਬਰਡ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ 'ਲੈਵਲਸ', 'ਨੈਵਰ ਫੋਲਡ', 'ਜਸਟ ਲਿਸਨ' ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ...

goldi brar

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿ.ਆ ਤੋਂ ਬਾਅਦ ਸੁਰਖੀਆਂ ਵਿਚ ਆਇਆ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਹੋਰ ਬੰਦੇ ਦੇ ਕ.ਤ.ਲ ਦੀ ਜ਼ਿੰਮੇਵਾਰੀ ਲੈ ਲਈ ਹੈ। ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਕਤ ਵਿਅਕਤੀ ਦੀ ਹੱਤਿਆ ਦੇ ਪਿੱਛੇ ਉਸ ਦਾ ਹੱਥ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਕਿਹਾ ਹੈ ਕਿ ਉਸ ਨੇ ਰੂਸ 'ਚ ਬਦਨਾਮ ਗੈਂਗਸਟਰ ਭੁੱਪੀ ਰਾਣਾ ਦੇ ਬੰਦੇ ਦਾ ਕ.ਤ.ਲ ਕਰਵਾਇਆ ਹੈ। ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਭੁੱਪੀ ਰਾਣਾ ਨੇ ਆਪਣੇ ਬੰਦੇ ਨੂੰ ਮੁਖਬਰ ਬਣਾ ਕੇ ਸਾਡੇ ਗਿਰੋਹ ਵਿੱਚ ਸ਼ਾਮਲ ਕੀਤਾ ਸੀ। ਇਸ ਲਈ ਅਸੀਂ ਬਦਲਾ ਲਿਆ ਹੈ।ਗੋਲਡੀ ਬਰਾੜ ਨੇ ਕਿਹਾ ਹੈ ਕਿ ਉਸ ਬੰਦੇ ਦਾ ਨਾਂ ਅਜੇ ਰਾਣਾ ਸੀ। ਉਸ ਨੇ ਗੋਲਡੀ ਬਰਾੜ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਭੁੱਪੀ ਰਾਣਾ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਸੀ। ਗੋਲਡੀ ਬਰਾੜ ਅਨੁਸਾਰ ਜਦੋਂ ਅਜੇ ਰਾਣਾ ਦੀ ਸੱਚਾਈ ਸਾਹਮਣੇ ਆਈ ਤਾਂ ਉਸ ਦਾ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ ਗਿਆ। ਗੋਲਡੀ ਬਰਾੜ ਨੇ ਅਜੈ ਰਾਣਾ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। 

pandher arrested

ਨਵੀਂ ਦਿੱਲੀ-ਤਾਮਿਲਨਾਡੂ ਵਿਚ ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਚਾਰ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਮੀਤ ਸਿੰਘ ਮਾਂਗਟ, ਮਨਜੀਤ ਸਿੰਘ ਰਾਏ ਅਤੇ ਹਰਵਿੰਦਰ ਸਿੰਘ ਮਸਾਨੀਆ ਸ਼ਨੀਵਾਰ ਨੂੰ ਹੀ ਤਾਮਿਲਨਾਡੂ ਪੁੱਜੇ ਸਨ। ਇੱਥੇ ਐਤਵਾਰ ਨੂੰ ਪੁਲਿਸ ਨੇ ਕੋਇੰਬਟੂਰ ਜ਼ਿਲ੍ਹੇ 'ਚ ਚਾਰੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਸਾਨ ਇੱਥੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਰੋਕਿਆ ਸੀ। ਗ੍ਰਿਫ਼ਤਾਰੀ ਮਗਰੋਂ ਪੰਧੇਰ ਨੇ ਕਿਹਾ ਕਿ ਭਾਵੇਂ ਪੁਲਸ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਸੀਂ ਪੂਰੇ ਦੇਸ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ MSP ਦੀ ਕਾਨੂੰਨੀ ਗਾਰੰਟੀ ਲੜਾਈ, ਲਖੀਮਪੁਰ ਖੀਰੀ ਦਾ ਇਨਸਾਫ਼, ਖਨੌਰੀ ਕਤਲਕਾਂਡ ਦਾ ਇਨਸਾਫ਼ ਲੈਣ ਦੀ ਗੱਲ ਨਹੀਂ ਛੱਡਾਂਗੇ। ਕਿਸਾਨ ਮਜ਼ਦੂਰਾਂ ਦੀ ਕਰਜ਼ ਮੁਆਫ਼ੀ ਕਰਵਾਵਾਂਗੇ। ਕੇਂਦਰ ਸਰਕਾਰ ਨਾਲ ਇਲੈਕਸ਼ਨ ਕਮਿਸ਼ਨ ਮਿਲਿਆ ਹੋਇਆ ਹੈ ਅਤੇ ਦਮਨਕਾਰੀ ਨੀਤੀ ਅਪਣਾ ਰਿਹਾ ਹੈ। ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਸਮੇਂ ਘਬਰਾ ਨਹੀਂ ਰਹੇ ਹਾਂ।ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌ.ਤ ਤੋਂ ਬਾਅਦ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਨਵਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅੰਦੋਲਨ ਹੋਰ ਤੇਜ਼ ਕਰਨ ਜਾ ਰਹੇ ਹਨ। 7 ਅਪਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਫੂਕੇ।

sun grahan

Surya Grahan 2024 : 8 ਅਪ੍ਰੈਲ (ਸੋਮਵਾਰ) ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਭਾਰਤ 'ਚ ਸੂਰਜ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਨ੍ਹਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਹੈ। ਮੋਬਾਈਲ ਬਾਰੇ ਵੀ ਇਹੋ ਜਿਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਨਹੀਂ ਤਾਂ ਤੁਹਾਡੀ ਡਿਵਾਈਸ ਖਰਾਬ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਹੈਂਡਸੈੱਟ ਨੂੰ ਨੁਕਸਾਨ ਹੋ ਸਕਦਾ ਹੈ।ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਸਵਾਲ ਹਨ। ਗ੍ਰਹਿਣ ਦੀਆਂ ਤਸਵੀਰਾਂ ਸਮਾਰਟਫੋਨ ਨਾਲ ਕਲਿੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ? ਇਕ YouTuber MKBHD ਨੇ ਹੈਂਡਲ X 'ਤੇ ਇਕ ਪੋਸਟ ਕੀਤੀ ਹੈ। ਉਸ ਨੇ ਲਿਖਿਆ ਕਿ ਕੀ ਸੂਰਜ ਗ੍ਰਹਿਣ ਦੌਰਾਨ ਫ਼ੋਨ ਨੂੰ ਸੂਰਜ ਵੱਲ ਕਰਨ 'ਤੇ ਸੈਂਸਰ ਸੜ ਜਾਂਦਾ ਹੈ। ਮੈਨੂੰ ਇਸ ਮਾਮਲੇ ਦਾ ਕੋਈ ਜਵਾਬ ਨਹੀਂ ਮਿਲ ਸਕਿਆ।ਇਸ ਸਵਾਲ ਦਾ ਜਵਾਬ ਨਾਸਾ ਨੇ ਦਿੱਤਾ ਹੈ। ਪੁਲਾੜ ਏਜੰਸੀ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ 8 ਅਪ੍ਰੈਲ ਨੂੰ ਹੋਣ ਵਾਲੀ ਖਗੋਲੀ ਘਟਨਾ ਨੂੰ ਕੈਮਰੇ 'ਚ ਕੈਦ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਤੁਹਾਡੇ ਮੋਬਾਈਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨਾਸਾ ਨੇ ਇਸ ਪੋਸਟ ਦੇ ਜਵਾਬ 'ਚ ਲਿਖਿਆ, 'ਉਨ੍ਹਾਂ ਦੇ ਫੋਟੋ ਵਿਭਾਗ ਨੇ ਦੱਸਿਆ ਕਿ ਹਾਂ ਤੁਹਾਡੇ ਸਮਾਰਟਫੋਨ ਦਾ ਕੈਮਰਾ ਸੈਂਸਰ ਖਰਾਬ ਹੋ ਸਕਦਾ ਹੈ। ਜੇਕਰ ਇਸ ਨੂੰ ਸੂਰਜ ਵੱਲ ਪੁਆਇੰਟ ਕੀਤਾ ਜਾਵੇ ਤਾਂ ਸੈਂਸਰ ਖਰਾਬ ਹੋ ਸਕਦਾ ਹੈ।'...

men

ਮਰਦਾਂ ਵਿਚ ਸਰੀਰਕ ਕਮਜ਼ੋਰੀ ਦਾ ਸਿੱਧਾ ਅਸਰ ਰਿਸ਼ਤਿਆਂ 'ਤੇ ਪੈਂਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਮੱਸਿਆ ਗੰਭੀਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਵੀ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ, ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ। ਕਰਨਾ ਹੋਵੇਗਾ ਇਨ੍ਹਾਂ ਆਦਤਾਂ ਦਾ ਤਿਆਗ-ਜੇਕਰ ਤੁਸੀਂ ਨਿਯਮਿਤ ਤੌਰ 'ਤੇ ਮਜਬੂਰੀ ਕਾਰਨ ਫਾਸਟ ਫੂਡ ਜਾਂ ਜੰਕ ਫੂਡ ਖਾਂਦੇ ਹੋ, ਤਾਂ ਕੋਈ ਹੋਰ ਬਦਲ ਲੱਭੋ। ਇਹ ਤੁਹਾਨੂੰ ਅੰਦਰੋਂ ਕਮਜ਼ੋਰ ਬਣਾਉਂਦਾ ਹੈ।-ਜੇਕਰ ਤੁਸੀਂ ਆਪਣੀ ਰੈਗੂਲਰ ਡਾਈਟ 'ਚ ਦੁੱਧ, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਅੰਡੇ ਵਰਗੇ ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਨਹੀਂ ਕਰਦੇ, ਤਾਂ ਫਿਰ ਵੀ ਤੁਸੀਂ ਆਪਣੇ ਲਈ ਜੋਖਮ ਲੈ ਰਹੇ ਹੋ।-ਜੇਕਰ ਤੁਸੀਂ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ 'ਤੇ ਤਣਾਅ 'ਚ ਰਹਿੰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ। ਤਣਾਅ ਤੁਹਾਡੀ ਮਰਦਾਨਾ ਸਿਹਤ ਉਤੇ ਸਿੱਧਾ ਅਸਰ ਕਰਦਾ ਹੈ। -ਜੇਕਰ ਤੁਸੀਂ ਸ਼ਰਾਬ ਜਾਂ ਵਾਈਨ ਇੱਕ ਜਾਂ ਦੋ ਗਿਲਾਸ ਦਵਾਈ ਵਾਂਗ ਪੀਂਦੇ ਹੋ ਤਾਂ ਇਹ ਠੀਕ ਹੈ ਪਰ ਜੇ ਤੁਸੀਂ ਨਿਯਮਤ ਤੌਰ 'ਤੇ ਬੋਤਲਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਇਹ ਗਲਤ ਕਰ ਰਹੇ ਹੋ। ਅਪਣਾਓ ਇਹ ਉਪਾਅ, ਵਿਆਹੁਤਾ ਜੀਵਨ ਹਮੇਸ਼ਾ ਰਹੇਗਾ ਖੁਸ਼ਹਾਲ  -ਮਨੁੱਖ ਨੂੰ ਅੰਦਰੂਨੀ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਰੋਜ਼ਾਨਾ ਛੁਹਾਰਾ ਖਾਣਾ ਚਾਹੀਦਾ ਹੈ। ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਹੋ ਸਕੇ ਤਾਂ ਸਵੇਰੇ ਕੱਚਾ ਖਾਓ। ਹੋ ਸਕੇ ਤਾਂ ਰਾਤ ਨੂੰ ਗਰਮ ਦੁੱਧ 'ਚ ਦੋ ਛੁਹਾਰੇ ਪਾ ਕੇ ਉਬਾਲੇ ਦਿਵਾਓ। ਕੁਝ ਦੇਰ ਬਾਅਦ ਦੁੱਧ ਵਿਚੋਂ ਕੱਢ ਕੇ ਛੁਹਾਰੇ ਖਾ ਲਓ ਤੇ ਫਿਰ ਤੇ ਦੁੱਧ ਪੀਓ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। -ਹਰ ਵਿਅਕਤੀ ਨੂੰ ਅਸ਼ਵਗੰਧਾ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਹ ਬਾਜ਼ਾਰ ਵਿੱਚ ਪਾਊਡਰ ਅਤੇ ਟੈਬਲੇਟ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਦੋ ਗੋਲੀਆਂ ਜਾਂ ਇੱਕ ਚਮਚ ਚੂਰਨ ਸਵੇਰੇ-ਸ਼ਾਮ ਦੁੱਧ ਦੇ ਨਾਲ ਲਓ। ਅਸ਼ਵਗੰਧਾ ਨਾ ਸਿਰਫ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ, ਸਗੋਂ ਤੁਹਾਨੂੰ ਅੰਦਰੂਨੀ ਤਾਕਤ ਵੀ ਦਿੰਦੀ ਹੈ। -ਲਸਣ ਅਤੇ ਪਿਆਜ਼ ਦਾ ਸੇਵਨ ਪੁਰਸ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ ਤਾਂ ਸਵੇਰੇ ਬੁਰਸ਼ ਕਰਨ ਤੋਂ ਬਾਅਦ ਲਸਣ ਦੀਆਂ ਦੋ-ਤਿੰਨ ਕਲੀਆਂ ਕੱਚੀਆਂ ਖਾਓ। ਧਿਆਨ ਰਹੇ ਕਿ ਅੱਧੇ ਘੰਟੇ ਤਕ ਪਾਣੀ ਨਾ ਪੀਓ। ਇਹ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਤੋਂ ਦੂਰ ਰੱਖੇਗਾ ਅਤੇ ਤੁਹਾਨੂੰ ਅੰਦਰੂਨੀ ਤਾਕਤ ਵੀ ਦੇਵੇਗਾ। ਇਹ ਇੱਕ ਬਹੁਤ ਵਧੀਆ ਐਂਟੀ-ਬਾਇਓਟਿਕ ਵੀ ਹੈ। ਪਿਆਜ਼ ਦਾ ਸੇਵਨ ਸਲਾਦ ਦੇ ਰੂਪ 'ਚ ਕਰਨਾ ਵੀ ਬਿਹਤਰ ਹੈ। ਪਿਆਜ਼ ਦਾ ਸਲਾਦ ਰੀਡ ਜਾਂ ਬਲੈਕਬੇਰੀ ਵਿਨੇਗਰ 'ਚ ਡੁਬੋ ਕੇ ਖਾਣਾ ਜ਼ਿਆ...

international crime

28 ਸਾਲਾ ਵਿਅਕਤੀ ਨੇ ਦਰਿੰਦਗੀ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਪਹਿਲਾਂ ਆਪਣੀ ਪਤਨੀ ਦੀ ਚਾਕੂ ਨਾਲ ਹੱਤਿ.ਆ ਕੀਤੀ ਤੇ ਫਿਰ ਲਾ.ਸ਼ ਦੇ 200 ਤੋਂ ਵੱਧ ਟੁੱਕੜੇ ਕੀਤੇ। ਉਨ੍ਹਾਂ ਪਲਾਸਟਿਕ ਦੇ ਥੈਲਿਆਂ ਵਿਚ ਪੈਕ ਕਰ ਕੇ ਨਹਿਰ ਵਿਚ ਵਹਾ ਦਿੱਤੇ।ਇਹ ਵਾਰਦਾਤ ਬ੍ਰਿਟੇਨ ਦੀ ਹੈ।ਮੁਲਜ਼ਮ ਦੀ ਪਛਾਣ 28 ਸਾਲਾ ਨਿਕੋਲਸ ਮੈਟਸਨ ਵਜੋਂ ਹੋਈ ਹੈ। ਦਰਅਸਲ ਪਿਛਲੇ ਸਾਲ 25 ਮਾਰਚ 2023 ਨੂੰ 26 ਸਾਲਾ ਹੋਲੀ ਬ੍ਰੈਮਲੀ ਲਾਪਤਾ ਹੋ ਗਈ ਸੀ। ਲਾਪਤਾ ਹੋਣ ਤੋਂ ਅੱਠ ਦਿਨ ਬਾਅਦ ਬ੍ਰੈਮਲੀ ਦੀ ਲਾਸ਼ ਬਾਸਿੰਘਮ ,ਲਿੰਕਨਸ਼ਾਇਰ ਵਿੱਚ ਵਿਥਮ ਨਦੀ 'ਚੋਂ ਮਿਲੀ। ਕ.ਤ.ਲ ਦੇ ਲਗਭਗ ਇੱਕ ਸਾਲ ਬਾਅਦ ਬ੍ਰੈਮਲੇ ਦੇ ਪਤੀ ਨਿਕੋਲਸ ਮੈਟਸਨ ਨੇ ਬਿਨਾਂ ਕੋਈ ਕਾਰਨ ਦੱਸੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਲਿੰਕਨਸ਼ਾਇਰ ਪੁਲਿਸ ਮੁਤਾਬਕ ਨਿਕੋਲਸ ਮੈਟਸਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਮੈਟਸਨ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿ.ਆ ਤੋਂ ਇਨਕਾਰ ਕੀਤਾ ਸੀ।ਪੁਲਿਸ ਨੇ ਇਕ ਹੋਰ ਵਿਅਕਤੀ ਜੋਸ਼ੂਆ ਹੈਨਕੌਕ ਨੂੰ ਗ੍ਰਿਫ.ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਹੈਨਕੌਕ ਨੇ ਲਾ.ਸ਼ ਨੂੰ ਠਿਕਾਣੇ ਲਾਉਣ ਵਿਚ ਮਦਦ ਕੀਤੀ ਸੀ। ਹੈਨਕੌਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਬ੍ਰਿਟਿਸ਼ ਅਖਬਾਰ ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਲਿੰਕਨ ਕਰਾਊਨ ਕੋਰਟ 'ਚ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹੈਨਕੌਕ ਮੈਟਸਨ ਦਾ ਦੋਸਤ ਹੈ ਅਤੇ ਉਸ ਨੇ ਬ੍ਰੈਮਲੀ ਦੀ ਲਾ.ਸ਼ ਨੂੰ ਠਿਕਾਣੇ ਲਗਾਉਣ ਲਈ ਮੈਟਸਨ ਤੋਂ ਕੁਝ ਪੈਸੇ ਵੀ ਲਏ ਸਨ।ਰਿਪੋਰਟ ਮੁਤਾਬਕ ਮੇਟਸਨ ਆਦਤਨ ਅਪਰਾਧੀ ਹੈ। ਸਾਲ 2013, 2016 ਅਤੇ 2017 ਵਿੱਚ ਵੀ ਮੈਟਸਨ ਨੂੰ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਮੈਟਸਨ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ। ਮੈਟਸਨ ਅਤੇ ਬ੍ਰੈਮਲੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ ਅਤੇ ਦੋਵੇਂ ਤਲਾਕ ਲੈਣ ਦੀ ਕਗਾਰ 'ਤੇ ਸਨ।ਬ੍ਰੈਮਲੀ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਮੈਟਸਨ ਨੇ ਬ੍ਰੈਮਲੀ ਨੂੰ ਜ਼ਬਰਦਸਤੀ ਅਤੇ ਧੋਖਾਧੜੀ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਆਹ ਮਹਿਜ਼ 16 ਮਹੀਨਿਆਂ ਬਾਅਦ ਹੀ ਟੁੱਟ ਗਿਆ।ਰਿਪੋਰਟ ਅਨੁਸਾਰ 24 ਮਾਰਚ 2023 ਨੂੰ ਲਿੰਕਨਸ਼ਾਇਰ ਪੁਲਿਸ ਨੂੰ ਬ੍ਰੈਮਲੀ ਦੇ ਗੁੰਮ ਹੋਣ ਦੀ ਰਿਪੋਰਟ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੇਟਸਨ ਦੇ ਅਪਾਰਟਮੈਂਟ ਵਿੱਚ ਪਹੁੰਚੀ। ਮੈਟਸਨ ਨੇ ਉਸ ਸਮੇਂ ਪੁਲਿਸ ਨੂੰ ਦੱਸਿਆ ਕਿ ਬ੍ਰੈਮਲੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਹ ਘਰ ਛੱਡ ਕੇ ਚਲੀ ਗਈ। ਮੈਟਸਨ ਨੇ ਪੁਲਿਸ ਨੂੰ ਆਪਣੀ ਬਾਂਹ 'ਤੇ ਕੱਟ ਦਾ ਨਿਸ਼ਾਨ ਵੀ ਦਿਖਾਇਆ।ਹਾਲਾਂਕਿ, ਜਦੋਂ ਅਗਲੇ ਦਿਨ ਫ਼ਿਰ ਪੁਲਿਸ ਉਸ ਦੇ ਅਪਾਰਟਮੈਂਟ ਪਹੁੰਚੀ ਤਾਂ ਉਨ੍ਹਾਂ ਨੂੰ ਮੈਟਸਨ ਦੇ ਬਾਥਟਬ ਵਿੱਚ ਖੂਨ ਨਾਲ ਲਿਬੜੀਆਂ ਚਾਦਰਾਂ ਅਤੇ ਫਰਸ਼ 'ਤੇ ਦਾਗ ,ਰਸੋਈ ਵਿੱਚ ਇੱਕ ਆਰਾ ਅਤੇ ਅਮੋਨੀਆ ਅਤੇ ਬਲੀਚ ਦੀ ਤੇਜ਼ ਗੰਧ ਮਿਲੀ।

water nigam new

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਗਰਮੀਆਂ ਸ਼ੁਰੂ ਹੁੰਦਿਆਂ ਹੀ ਚੰਡੀਗੜ੍ਹ ’ਚ ਪਾਣੀ ਦੀ ਮੰਗ ਵੱਧਣ ਲੱਗੀ ਹੈ। ਉਧਰ, ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਾਣੀ ਬਰਬਾਦ ਕਰਦੇ ਜੇ ਕੋਈ ਫੜਿਆ ਗਿਆ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਚਲਾਨ ਕੱਟਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਨੂੰ ਲੈ ਕੇ 18 ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਘੁੰਮਣਗੀਆਂ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ। ਨਗਰ ਨਿਗਮ ਦੀਆਂ ਇਨ੍ਹਾਂ 18 ਟੀਮਾਂ ਵਿਚ ਐੱਸ. ਡੀ. ਈ. ਸਮੇਤ ਜੇ. ਈ. ਅਤੇ ਹੋਰ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਸਵੇਰੇ ਸਾਢੇ ਪੰਜ ਵਜੇ ਪਾਣੀ ਆਉਂਦਾ ਹੈ। ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਵੱਖ-ਵੱਖ ਹਿੱਸਿਆਂ ’ਚ ਜਾਣਗੀਆਂ। ਨਿਗਮ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਤੇ ਵਿਹੜਿਆਂ ਨੂੰ ਧੋਂਦਾ ਜਾਂ ਬਗੀਚੀਆਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਸਿੱਧੇ ਤੌਰ ’ਤੇ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ।ਚਲਾਨ ਦੀ ਰਕਮ ਪਾਣੀ ਦੇ ਬਿੱਲ ਨਾਲ ਜੋੜ ਕੇ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਵਾਟਰ ਮੀਟਰ ਚੈਂਬਰ ਵਿਚ ਲੀਕੇਜ ਹੁੰਦੀ ਹੈ ਜਾਂ ਟੈਂਕੀ ਓਵਰਫਲੋਅ ਹੋ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਸਬੰਧਿਤ ਵਿਅਕਤੀ ਨੂੰ 2 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਦੋ ਦਿਨਾਂ ਦੇ ਅੰਦਰ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।ਨਿਗਮ ਵੱਲੋਂ ਕਿਹਾ ਗਿਆ ਹੈ ਕਿ ਟੀਮ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰ ਪਾਣੀ ਦੀ ਪਾਈਪ ਲਾਈਨ ’ਚ ਬੂਸਟਰ ਪੰਪ ਲੱਗਾ ਮਿਲਿਆ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਕੇ ਚਲਾਨ ਕੀਤਾ ਜਾਵੇਗਾ। ਕੋਈ ਜੁਰਮਾਨਾ ਲਗਾਉਣ ਤੋਂ ਬਾਅਦ ਵੀ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਿਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ। ...

ludhiana rape

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿਚ 4 ਸਾਲਾ ਬੱਚੀ ਨਾਲ ਬਲਾ.ਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ 70 ਸਾਲਾ ਬਜ਼ੁਰਗ ਉਤੇ ਲੱਗੇ ਹਨ ਕਿ ਉਹ ਚਾਕਲੇਟ ਦਿਵਾਉਣ ਬਹਾਨੇ ਬੱਚੀ ਨੂੰ ਘਰ ਲੈ ਗਿਆ। ਬੱਚੀ ਨੂੰ ਲਿਜਾਂਦਿਆਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਪਰਿਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬੀਤੀ ਰਾਤ ਥਾਣਾ ਸਰਾਭਾ ਨਗਰ ਬਾਹਰ ਹੰਗਾਮਾ ਕੀਤਾ।ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚੀ ਨੇੜਲੇ ਪਾਰਕ 'ਚ ਖੇਡ ਰਹੀ ਸੀ। ਮੁਹੱਲੇ ਦਾ 70 ਸਾਲਾ ਬਜ਼ੁਰਗ ਪਾਰਕ ਵਿਚ ਆ ਕੇ ਬੈਂਚ ਉਤੇ ਬੈਠ ਗਿਆ। ਉਹ ਚਾਕਲੇਟ ਦਿਵਾਉਣ ਦੇ ਬਹਾਨੇ ਬੱਚੀ ਨੂੰ ਨਾਲ ਲੈ ਗਿਆ ਤੇ ਬਲਾ.ਤਕਾਰ ਕੀਤਾ। ਜਦੋਂ ਕੁੱਝ ਸਮੇਂ ਬਾਅਦ ਉਹ ਘਰ ਵਾਪਸ ਆਈ ਤਾਂ ਖੂਨ ਨਾਲ ਲਥਪਥ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਬਰ-ਜਨਾਹ ਹੋਣ ਦਾ ਸ਼ੱਕ ਪ੍ਰਗਟਾਇਆ। ਫਿਲਹਾਲ ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਮੁਲਜ਼ਮ ਨੂੰ ਫੜ ਕੇ ਲੋਕਾਂ ਨੇ ਥਾਣਾ ਸਰਾਭਾ ਨਗਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ।ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਬੱਚੀ ਨੂੰ ਇਲਾਕੇ ਦੀ ਲੇਡੀ ਡਾਕਟਰ ਕੋਲ ਲੈ ਕੇ ਗਏ ਤਾਂ ਉਨ੍ਹਾਂ ਦੱਸਿਆ ਕਿ ਬੱਚੀ ਨਾਲ ਰੇਪ ਜਿਹੀ ਘਟਨਾ ਹੋਈ ਹੈ ਤੁਰੰਤ ਸਿਵਲ ਹਸਪਤਾਲ ਲੈ ਕੇ ਜਾਓ। ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਲੋਕਾਂ ਨੇ ਬਜ਼ੁਰਗ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਤਾਂ ਸਿਵਲ ਹਸਪਤਾਲ ਵਿਚ ਬੱਚੀ ਦੇ ਇਲਾਜ ਦੌਰਾਨ ਬਜ਼ੁਰਗ ਦੇ ਬੇਟੇ ਆ ਕੇ ਉਨ੍ਹਾਂ ਨੂੰ ਧਮਕਾਉਣ ਲੱਗੇ। ਉਧਰ, ਥਾਣਾ ਸਰਾਭਾ ਨਗਰ ਦੇ ਐਸਐਚਓ ਪਰਮਵੀਰ ਸਿੰਘ ਨੇ ਕਿਹਾ ਕਿ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

dry days

ਸ਼.ਰਾਬ ਦੇ ਸ਼ੌਕੀਨਾਂ ਨੂੰ ਸਰਕਾਰ ਨੇ ਝਟਕਾ ਦਿੱਤਾ ਹੈ। ਦਿੱਲੀ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ 5 ਦਿਨਾਂ ਨੂੰ ਡ੍ਰਾਈ ਡੇਅ ਦਾ ਐਲਾਨ ਕੀਤਾ ਹੈ। ਅਪ੍ਰੈਲ ਵਿੱਚ ਇਨ੍ਹਾਂ ਪੰਜ ਦਿਨਾਂ ਲਈ ਸ਼.ਰਾਬ ਦੇ ਠੇਕੇ ਬੰਦ ਰਹਿਣਗੇ । ਆਬਕਾਰੀ ਵਿਭਾਗ ਵੱਲੋਂ ਇਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ।ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਡ੍ਰਾਈ ਡੇਅ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ । ਇਸ ਮੁਤਾਬਕ 11 ਅਪ੍ਰੈਲ ਨੂੰ ਈਦ, 17 ਅਪ੍ਰੈਲ ਨੂੰ ਰਾਮ ਨੌਮੀ ਅਤੇ 21 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਮੌਕੇ ਸ਼ਰਾਬ ਦੀਆਂ ਦੁਕਾਨਾਂ ਜਾਂ ਠੇਕੇ ਨਹੀਂ ਖੁੱਲ੍ਹਣਗੇ। ਉੱਥੇ ਹੀ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਸਰਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਵੀ ਡ੍ਰਾਈ ਡੇਅ ਐਲਾਨਿਆ ਗਿਆ ਹੈ। ਆਬਕਾਰੀ ਵਿਭਾਗ ਵੱਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 24 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 26 ਅਪ੍ਰੈਲ ਨੂੰ ਸ਼ਾਮ 6 ਵਜੇ ਤੱਕ ਦਿੱਲੀ ਵਿੱਚ ਡ੍ਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼.ਰਾਬ ਦੀ ਖਰੀਦੋ-ਵੇਚਣ ਉਤੇ ਪਾਬੰਦੀ ਰਹੇਗੀ।ਦੱਸ ਦੇਈਏ ਕਿ ਅਪ੍ਰੈਲ ਦੇ ਨਾਲ-ਨਾਲ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਵੀ ਦਿੱਲੀ ਵਿੱਚ ਠੇਕੇ ਬੰਦ ਰਹਿਣਗੇ । 23 ਮਈ ਨੂੰ ਬੁੱਧ ਪੂਰਨਿਮਾ ਅਤੇ 17 ਜੂਨ ਨੂੰ ਬਕਰੀਦ ਦੇ ਮੌਕੇ ਉਤੇ ਦਿੱਲੀ ਵਿੱਚ ਡ੍ਰਾਈ ਡੇਅ ਹੋਵੇਗਾ । ਇਨ੍ਹਾਂ ਦੋਵਾਂ ਤਰੀਕਾਂ ਨੂੰ ਸ਼.ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ । ਦੱਸ ਦੇਈਏ ਕਿ ਤਿਉਹਾਰਾਂ ਅਤੇ ਚੋਣਾਂ ਦੌਰਾਨ ਡ੍ਰਾਈ ਡੇਅ ਐਲਾਨਿਆ ਜਾਂਦਾ ਹੈ । ਇਸ ਤੋਂ ਇਲਾਵਾ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਅਜਿਹਾ ਕਰਨਾ ਜ਼ਰੂਰੀ ਸਮਝਦਾ ਹੈ ਤਾਂ ਡ੍ਰਾਈ ਡੇਅ ਦਾ ਐਲਾਨ ਕੀਤਾ ਜਾ ਸਕਦਾ ਹੈ।

crime kharar ne

ਮੁਹਾਲੀ : ਬੀਤੇ ਦਿਨੀਂ ਇੱਥੇ ਇਕ ਘਰ ਵਿਚ ਦਾਖਲ ਹੋ ਕੇ ਇਕ ਕੁੜੀ ਦੀ ਹੱਤਿ.ਆ ਕਰ ਦਿੱਤੀ ਗਈ ਸੀ। ਮੁਲਜ਼ਮ ਵਾਰਦਾਤ ਮਗਰੋਂ ਕੁੜੀ ਦੀ ਹੀ ਕਾਰ ਵਿਚ ਫਰਾਰ ਹੋਇਆ ਸੀ। ਇਸ ਮਾਮਲੇ ਵਿਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ। ਇਹ ਵਾਰਦਾਤ ਹੋਰ ਕਿਸੇ ਨੇ ਨਹੀਂ ਬਲਕਿ ਕੁੜੀ ਦੇ ਪ੍ਰੇਮੀ ਨੇ ਹੀ ਕੀਤੀ ਸੀ। ਉਹ ਆਪਣੀ ਪ੍ਰੇਮਿਕਾ ਦੇ ਪਰਿਵਾਰ ਦੀ ਕਾਰ ਲੈ ਕੇ ਫਰਾਰ ਹੋ ਗਿਆ ਪਰ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ 'ਤੇ ਪਹੁੰਚੀ ਹਰਿਆਣਾ ਪੁਲਿਸ ਨੇ ਜਦੋਂ ਕਾਰ 'ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਫੋਨ ਕੀਤਾ ਤਾਂ ਲੜਕੀ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ।ਜਦੋਂ ਪਰਿਵਾਰ ਘਰ ਗਿਆ ਤਾਂ ਉਨ੍ਹਾਂ ਨੇ ਲੜਕੀ ਦੀ ਲਾ.ਸ਼ ਉਥੇ ਪਈ ਦੇਖੀ। ਘਟਨਾ ਦੇ ਸਮੇਂ ਔਰਤ ਘਰ ਵਿਚ ਇਕੱਲੀ ਸੀ। ਉਸ ਦੀ ਪਛਾਣ 27 ਸਾਲਾ ਏਕਤਾ ਵਜੋਂ ਹੋਈ ਹੈ। ਉਹ ਇੱਕ ਯੂਐਸਏ ਆਧਾਰਿਤ ਕੰਪਨੀ ਵਿਚ ਜਨਰਲ ਮੈਨੇਜਰ ਸੀ। ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਰੋਹਿਤ ਦੀ ਸ਼ਿਕਾਇਤ 'ਤੇ ਮੁਰਾਦਾਬਾਦ (ਯੂਪੀ) ਦੇ ਰਹਿਣ ਵਾਲੇ ਅਨਸ ਕੁਰੈਸ਼ੀ ਖਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਉਹ ਚੰਡੀਗੜ੍ਹ ਦੇ ਸੈਕਟਰ-38 'ਚ ਢਾਬਾ ਚਲਾਉਂਦਾ ਸੀ। ਦੋਵੇਂ 4 ਸਾਲਾਂ ਤੋਂ ਰਿਸ਼ਤੇ ਵਿੱਚ ਸਨ। ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਫਿਰ ਦੋਸ਼ੀ ਨੇ ਉਸ ਦੀ ਗਰਦਨ ਦੇ ਸੱਜੇ ਪਾਸੇ ਤੇਜ਼.ਧਾਰ ਹਥਿਆ.ਰ ਨਾਲ ਵਾਰ ਕੀਤਾ। ਏਕਤਾ ਆਪਣੇ ਛੋਟੇ ਭਰਾ ਰੋਹਿਤ, ਭਾਬੀ ਅਤੇ ਵਿਧਵਾ ਮਾਂ ਨਾਲ ਸੈਕਟਰ-125 ਸੰਨੀ ਐਨਕਲੇਵ ਦੇ ਏਕਤਾ ਵਿਹਾਰ 'ਚ ਕਿਰਾਏ 'ਤੇ ਰਹਿ ਰਹੀ ਸੀ। ਇਸ ਤੋਂ ਪਹਿਲਾਂ ਉਹ ਖਰੜ ਦੇ ਸਵਰਾਜ ਨਗਰ ਵਿਚ ਰਹਿੰਦੀ ਸੀ। ਪੰਜ ਮਹੀਨੇ ਪਹਿਲਾਂ ਉਹਨਾਂ ਨੇ ਘਰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਹ ਇੱਥੇ ਸ਼ਿਫਟ ਹੋ ਗਏ। ਉਸ ਦੇ ਪਿਤਾ ਦੀ 2020 ਵਿਚ ਮੌ.ਤ ਹੋ ਗਈ ਸੀ। ਜਦਕਿ ਉਸ ਦਾ ਵੱਡਾ ਭਰਾ ਸੁਖਚੈਨ ਸਿੰਘ ਮਨੀਮਾਜਰਾ ਵਿਚ ਰਹਿੰਦਾ ਹੈ। ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਛੋਟੇ ਭਰਾ ਦੇ ਮੁਹਾਲੀ ਹਵਾਈ ਅੱਡੇ ਦੇ ਸਹੁਰੇ ਪਰਿਵਾਰ ਨੇੜੇ ਸਥਿਤ ਪਿੰਡ ਝੌਰੇੜੀ 'ਚ ਜਾਗਰਣ ਸੀ। ਸਾਰਾ ਪਰਿਵਾਰ ਉੱਥੇ ਸੀ। ਏਕਤਾ ਦਫ਼ਤਰ ਗਈ। ਦੇਰ ਰਾਤ ਦੀ ਸ਼ਿਫਟ ਖਤਮ ਹੋਣ ਤੋਂ ਬਾਅਦ ਉਹ ਸਿੱਧਾ ਘਰ ਚਲੀ ਗਈ। ਫਿਰ ਉਹ ਘਰ ਪਹੁੰਚੀ ਅਤੇ ਪਰਿਵਾਰ ਨੂੰ ਦੱਸਿਆ ਕਿ ਉਹ ਘਰ ਪਹੁੰਚ ਗਈ ਹੈ। ਸੁਖਚੈਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਨੂੰ ਫ਼ੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਸ਼ਾਹਬਾਦ ਮਾਰਕੰਡਾ ਤੋਂ ਬੋਲ ਰਿਹਾ ਸੀ। ਉਸ ਨੇ ਕਿਹਾ ਕਿ ਤੁਹਾਡੀ ਕਾਰ ਦਾ ਹਾਦਸਾ ਹੋ ਗਿਆ ਸੀ। ਅਜਿਹੇ 'ਚ ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ਕੀ ਲੜਕੀ ਕਾਰ ਚਲਾ ਰਹੀ ਸੀ।ਉਸ ਨੇ ਕਿਹਾ ਕਿ ਨਹੀਂ, ਇੱਕ ਮੁੰਡਾ ਕਾਰ ਚਲਾ ਰਿਹਾ ਸੀ, ਜੋ ਬੇਹੋਸ਼ ਪਿਆ ਹੈ। ਲੜਕੇ ਦੀ ਜੇਬ ਵਿਚੋਂ ਮਿਲੇ ਪਛਾਣ ਪੱਤਰ ਵਿਚ ਉਸ ਦੀ ਪਛਾਣ ਅਨਸ ਕੁਰੈਸ਼ੀ ਵਜੋਂ ਹੋਈ ਹੈ। ਇਸ ਤੋਂ ਬਾਅਦ ਮੈਂ ਏਕਤਾ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਨੂੰ ਇਸ ਬਾਰੇ ਕੁਝ ਸ਼ੱਕ ਸੀ। ਉਹਨਾਂ ਨੇ ਆਪਣੇ ਗੁਆਂਢੀਆਂ ਨੂੰ ਏਕਤਾ ਨੂੰ ਮਿਲਣ ਲਈ ਕਿਹਾ। ਜਦੋਂ ਗੁਆਂਢੀ ਘਰ ਪਹੁੰਚੇ ਤਾਂ ਘਰ ਖੁੱਲ੍ਹਾ ਸੀ, ਪਰ ਏਕਤਾ ਨੇ ਕੋਈ ਜਵਾਬ ਨਹੀਂ ਦਿੱਤਾ।ਜਦੋਂ ਗੁਆਂਢੀ ਉਪਰਲੀ ਮੰਜ਼ਿਲ 'ਤੇ ਪਹੁੰਚੇ ਤਾਂ ਏਕਤਾ ਬਿਸਤਰੇ ਦੇ ਹੇਠਾਂ ਪਈ ਮਿਲੀ। ਉਸ ਦੀ ਲਾ.ਸ਼ ਖੂਨ ਨਾਲ ਲਥਪਥ ਮਿਲੀ। ਫਿਰ ਪਰਿਵਾਰ ਘਰ ਪਹੁੰਚ ਗਿਆ। ਸੁਖਚੈਨ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਨੌਜਵਾਨ ਤੜਕੇ ਕਰੀਬ 2.30 ਵਜੇ ਘਰ 'ਚ ਦਾਖਲ ਹੋਇਆ ਸੀ। ਉਹ ਏਕਤਾ ਦੇ ਘਰ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉੱਥੇ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਪੰਜ ਵਜੇ ਉੱਥੋਂ ਨਿਕਲਦਾ ਨਜ਼ਰ ਆ ਰਿਹਾ ਸੀ। ਦੋਸ਼ੀ ਨੇ ਉੱਥੋਂ ਆਪਣੇ ਕੱਪੜੇ ਬਦਲ ਲਏ।ਉਸ ਦੇ ਹੱਥ ਵਿਚ ਸ਼ਰਾਬ ਦੀਆਂ ਬੋਤਲਾਂ ਸਨ, ਜੋ ਉਹਨਾਂ ਦੇ ਘਰ ਵਿਚ ਪਈਆਂ ਸਨ, ਕਿਉਂਕਿ ਛੋਟੇ ਭਰਾ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਸੀ। ਪਤਾ ਲੱਗਾ ਹੈ ਕਿ ਨੌਜਵਾਨ ਘਰ 'ਚ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਵੀ ਲੈ ਗ...

derabassi

ਬਲਜਿੰਦਰ ਸਿੰਘ ਮਹੰਤ,ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਰੇਲਵੇ ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਖ਼ਰਾਬ ਟਰੱਕ ਦੇ ਪਿੱਛੇ ਕ੍ਰੇਟਾ ਗੱਡੀ ਜਾ ਵੱਜੀ। ਇਸ ਵਿਚ ਚਾਰ ਨੌਜਵਾਨਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਤਿੰਨ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕ੍ਰੇਟਾ ’ਚ 4 ਦੋਸਤ ਹਿਮਾਚਲ ਜਾਣ ਲਈ ਘਰੋਂ ਨਿੱਕਲੇ ਸਨ। ਪੁਲਿਸ ਨੇ ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ। ਮ੍ਰਿਤਕ ਦੀ ਪਛਾਣ ਦੀਪਕ ਵੋਹਰਾ (25) ਪੁੱਤਰ ਰਾਜੇਸ਼ ਵੋਹਰਾ ਵਾਸੀ ਕੈਥਲ ਵਜੋਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾ.ਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਹੈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਦੀਪਕ (25), ਕਮਲ (21), ਵਿਕਰਮ (30) ਤੇ ਹਰਸ਼ (22) ਕੈਥਲ ਤੋਂ ਹਿਮਾਚਲ ਜਾਣ ਲਈ ਕਾਰ ’ਚ ਘਰੋਂ ਨਿਕਲੇ ਸਨ। ਬੀਤੀ ਰਾਤ ਕਰੀਬ 2 ਵਜੇ ਭਾਂਖਰਪੁਰ ਫਲਾਈਓਵਰ ਨੇੜੇ ਬੀਅਰ ਫੈਕਟਰੀ ਦੇ ਸਾਹਮਣੇ ਸੜਕ ’ਤੇ ਟਰੱਕ ਖੜ੍ਹਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਅਨੁਸਾਰ ਟਰੱਕ ਚਾਲਕ ਫ਼ੋਨ ਸੁਣ ਰਿਹਾ ਸੀ। ਇਸੇ ਦੌਰਾਨ ਟਰੱਕ ਦੇ ਪਿੱਛੇ ਕ੍ਰੇਟਾ ਟਕਰਾ ਗਈ। ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉਡ ਗਏ।ਹਾਦਸੇ ਦੌਰਾਨ ਕ੍ਰੇਟਾ ਚਾਲਕ ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਬਾਅਦ ਵਿਚ ਕਮਲ ਨੂੰ ਪੀ.ਜੀ.ਆਈ. ਤੇ ਹਰਸ਼ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।...

weather update 0703

ਦੇਸ਼ ਦੇ ਅੱਧੇ ਤੋਂ ਜ਼ਿਆਦਾ ਰਾਜ ਅੱਤ ਦੀ ਗਰਮੀ ਦੀ ਲਪੇਟ ਵਿਚ ਆ ਚੁੱਕੇ ਹਨ। ਮੌਸਮ ਦੇ ਕਹਿਰ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਆਈਐਮਡੀ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਦੁਪਹਿਰ ਦੇ 12 ਵਜੇ ਤੋਂ 3 ਵਜੇ ਤਕ ਘਰੋਂ ਬਾਹਰ ਨਾ ਨਿਲਕਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਪੱਛਮੀ ਬੰਗਾਲ, ਉਡੀਸ਼ਾ, ਝਾਰਖੰਡ, ਉੱਤਰ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਵਰਗੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਉੱਪਰ ਪਹੁੰਚ ਗਿਆ ਹੈ। ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਾਲਾਂਕਿ ਇਸ ਸਭ ਦੇ ਵਿਚਕਾਰ IMD ਨੇ ਰਾਹਤ ਦੇਣ ਵਾਲੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਨੇ ਪੂਰਬੀ ਅਤੇ ਮੱਧ ਦੇ ਨਾਲ-ਨਾਲ ਪ੍ਰਾਇਦੀਪ ਭਾਰਤ ਵਿੱਚ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ ਦੇ ਨਾਲ-ਨਾਲ ਭਾਰਤ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਆਪਣੀ ਤਾਜ਼ਾ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਅਤੇ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਣ ਦੀ ਸੰਭਾਵਨਾ ਹੈ।ਇਸ ਨਾਲ ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ, ਵਿਦਰਭ, ਬਿਹਾਰ ਵਰਗੇ ਰਾਜਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਜੋ ਵਧ ਰਹੇ ਤਾਪਮਾਨ ਨਾਲ ਜੂਝ ਰਹੇ ਹਨ। ਬੰਗਾਲ ਤੋਂ ਲੈ ਕੇ ਬਿਹਾਰ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਅਜਿਹੇ ‘ਚ ਲੂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੀਂਹ ਅਤੇ ਤੇਜ਼ ਹਵਾ ਕਾਰਨ ਮੌਸਮ ਦੇ ਪੈਟਰਨ ਨਰਮ ਹੋਣ ਦੀ ਸੰਭਾਵਨਾ ਹੈ।IMD ਦੀ ਭਵਿੱਖਬਾਣੀ ਮੁਤਾਬਕ ਉੱਤਰ-ਪੂਰਬੀ ਭਾਰਤ ਵਿਚ ਅਗਲੇ 7 ਦਿਨਾਂ ਤੱਕ ਮੌਸਮ ਦਾ ਪੈਟਰਨ ਬਦਲਿਆ ਰਹਿ ਸਕਦਾ ਹੈ। ਆਮ ਨਾਲੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਨਾਲ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਇਹ ਸਿਲਸਿਲਾ ਅਗਲੇ ਸੱਤ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ। ਛੱਤੀਸਗੜ੍ਹ ਵਿਚ 7 ਅਤੇ 8 ਅਪ੍ਰੈਲ ਨੂੰ ਵੱਖ-ਵੱਖ ਥਾਵਾਂ ਉਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। 7 ਅਪ੍ਰੈਲ ਨੂੰ ਓਡੀਸ਼ਾ ਵਿਚ ਕੁਝ ਥਾਵਾਂ ‘ਤੇ ਗੜੇ ਪੈਣ ਦੀ ਸੰਭਾਵਨਾ ਹੈ। 7 ਤੋਂ 9 ਅਪ੍ਰੈਲ ਤੱਕ ਵੱਖ-ਵੱਖ ਥਾਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

cash police

ਰੇਲਵੇ ਸਟੇਸ਼ਨ 'ਤੇ ਅਧਿਕਾਰੀਆਂ ਨੇ ਵੱਡੀ ਗਿਣਤੀ 'ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ। ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ। ਇਹ ਮਾਮਲਾ ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ।ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਤਿੰਨ ਲੋਕਾਂ ਵਿਚ ਭਾਜਪਾ ਵਰਕਰ ਅਤੇ ਇੱਕ ਨਿੱਜੀ ਹੋਟਲ ਦਾ ਮੈਨੇਜਰ ਸਤੀਸ਼, ਉਸ ਦਾ ਭਰਾ ਨਵੀਨ ਅਤੇ ਡਰਾਈਵਰ ਪੇਰੂਮਲ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਸਤੀਸ਼ ਨੇ ਕਥਿਤ ਤੌਰ 'ਤੇ ਤਿਰੂਨੇਲਵੇਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਨਈਨਾਰ ਨਾਗੇਂਦਰਨ ਦੀ ਟੀਮ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਗੱਲ ਕਬੂਲੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

shri temple hack

ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਸ਼੍ਰੀ ਕਾਸ਼ੀ ਵਿਸ਼ਵਨਾਥ (ਕੇਵੀ) ਮੰਦਰ ਦੇ ਟਰੱਸਟ ਦੇ ਫੇਸਬੁੱਕ ਪੇਜ਼ ਨੂੰ ਸ਼ਨੀਵਾਰ ਸਵੇਰੇ 11 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਹੈਕ ਕਰ ਲਿਆ। ਇਸ ਪੇਜ਼ ਉਤੇ ਮੁਲਜ਼ਮਾਂ ਨੇ ਕੁਝ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ। ਹਾਲਾਂਕਿ, ਮੰਦਰ ਪ੍ਰਸ਼ਾਸਨ ਨੇ ਦੁਪਹਿਰ ਤਕ ਪੇਜ਼ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ ਹੈ। ਸ਼੍ਰੀ ਕੇਵੀ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵ ਭੂਸ਼ਣ ਮਿਸ਼ਰਾ ਨੇ ਕਿਹਾ, “ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਕੁਝ ਬਦਮਾਸ਼ਾਂ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਫੇਸਬੁੱਕ ਪੇਜ਼ ਨੂੰ ਹੈਕ ਕਰ ਲਿਆ ਸੀ। ਅਸੀਂ ਫੇਸਬੁੱਕ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰ ਕੇ ਫੇਸਬੁੱਕ ਪੇਜ਼ ਉਤੇ ਦੁਬਾਰਾ ਕੰਟਰੋਲ ਅਤੇ ਐਕਸੈਸ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰਾਣਸੀ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਿਸ਼ਰਾ ਨੇ ਕਿਹਾ, "ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਇਸ ਦੀ ਵੈੱਬਸਾਈਟ ਦੇ ਸੋਸ਼ਲ ਮੀਡੀਆ ਪੇਜ਼ਾਂ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।" ਇਕ ਅਧਿਕਾਰੀ ਨੇ ਦੱਸਿਆ ਕਿ ਹੈਕਰਾਂ ਨੇ ਪੇਜ਼ 'ਤੇ ਕੁਝ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਹਨ। 69 ਹਜ਼ਾਰ ਲੋਕ ਪੇਜ਼ ਨਾਲ ਜੁੜੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

loot crime

ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਾਪਰੀ ਹੈ। ਲੁਟੇਰਿਆਂ ਨੇ ਗੰਨ ਪੁਆਇੰਟ ਉਤੇ ਬੱਬਰ ਜਿਊਲਰ ਨੂੰ ਆਪਣਾ ਨਿਸ਼ਾਨਾ ਬਣਾਇਆ। ਨਿਹੰਗ ਸਿੰਘ ਦੇ ਬਾਣੇ ਵਿਚ ਆਏ ਮੁਲਜ਼ਮਾਂ ਨੇ 13 ਤੋਲੇ ਸੋਨੇ ਸਮੇਤ 5 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਇਤਲਾਹ ਮਿਲਦਿਆਂ ਹੀ ਮੌਕੇ ਉਤੇ ਡੀਐਸਪੀ ਦੀ ਅਗਵਾਈ ’ਚ ਪਹੁੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸਦੇ ਚੱਲਦਿਆਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।ਬੱਬਰ ਜਿਊਲਰ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਦੁਕਾਨ ਉਤੇ ਆਏ। ਇਸ ਦੌਰਾਨ ਇੱਕ ਨੇ ਪਿਸਤੌਲ ਅਤੇ ਦੂਜੇ ਨੇ ਤੇਜ਼ਧਾਰ ਦਾਤਰ ਕੱਢਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ, ਪੀੜਤ ਸੁਨਿਆਰੇ ਨੇ ਪ੍ਰਸ਼ਾਸਨ ਅੱਗੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਤੱਥ ਖੰਗਾਲੇ ਜਾ ਰਹੇ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

accident malot new

ਮਲੋਟ-ਬਠਿੰਡਾ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਲਾ ਰਿਹਾ ਭਰਾ ਗੰਭੀਰ ਜ਼ਖਮੀ ਹੋ ਗਿਆ ਜਦਕਿ ਪਿੱਛੇ ਬੈਠੀ ਭੈਣ ਦੀ ਮੌਤ ਹੋ ਗਈ। ਘਟਨਾ ਸ਼ਨਿਚਰਵਾਰ ਸਵੇਰੇ ਵਾਪਰੀ। ਮ੍ਰਿਤਕਾ ਦੀ ਪਛਾਣ ਅਲੀਸ਼ਾ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 14, ਗਲੀ ਨੰਬਰ 3 ਮਲੋਟ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਸ਼ਮਿੰਦਰ ਸਿੰਘ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਹੈ। ਦੂਜੇ ਪਾਸੇ ਘਟਨਾ ਦੌਰਾਨ ਮਿੱਟੀ ਨਾਲ ਭਰਿਆ ਇੱਕ ਟਿੱਪਰ ਉੱਥੋਂ ਭੱਜਦਾ ਦੇਖਿਆ ਗਿਆ, ਜਿਸ ਨੂੰ ਦੇਖਦਿਆਂ ਪੁਲਿਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਹਾਦਸਾ ਉਸ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਪੁਲਿਸ ਟਿੱਪਰ ਦੀ ਭਾਲ ਕਰ ਰਹੀ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਲੀਸ਼ਾ ਕੁਝ ਸਮੇਂ ਬਾਅਦ ਕੈਨੇਡਾ ਜਾਣ ਵਾਲੀ ਸੀ। ਵਾਰਡ ਨੰਬਰ 14 ਦੇ ਕੌਂਸਲਰ ਹਰਮੇਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਧੀ ਅਲੀਸ਼ਾ ਤੇ ਪੁੱਤਰ ਸ਼ਮਿੰਦਰ ਸਿੰਘ ਮਲੋਟ ਤੋਂ ਗਿੱਦੜਬਾਹਾ ਪੜ੍ਹਾਈ ਕਰਨ ਲਈ ਸੈਂਟਰ ਜਾ ਰਹੇ ਸਨ। ਜਦੋਂ ਉਹ ਮਲੋਟ-ਬਠਿੰਡਾ ਰੋਡ ’ਤੇ ਪਹੁੰਚੇ ਤਾਂ ਉਸ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।ਹਾਦਸੇ ’ਚ ਧੀ ਅਲੀਸ਼ਾ ਦੀ ਮੌਕੇ ’ਤੇ ਹੀ ਮੌ.ਤ ਹੋ ਗਈ, ਜਦਕਿ ਪੁੱਤਰ ਸ਼ਮਿੰਦਰ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਅਲੀਸ਼ਾ ਨੇ ਕੈਨੇਡਾ ਜਾਣਾ ਸੀ। ਉਸ ਦੀ ਫਾਈਲ ਲੱਗੀ ਹੋਈ ਸੀ ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕੀਤੀ ਜਾ ਰਹੀ ਹੈ। ਜੋ ਟਿੱਪਰ ਡਰਾਈਵਰ ਮੌਕੇ ਤੋਂ ਭਜਾ ਕੇ ਲੈ ਗਿਆ ਸੀ, ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਹਾਦਸਾ ਉਸ ਦੀ ਟੱਕਰ ਕਾਰਨ ਵਾਪਰਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

funeral am

ਅੰਮ੍ਰਿਤਸਰ-ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਨੇ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਕ.ਤ.ਲ ਕਰ ਦਿੱਤਾ ਸੀ। ਅੱਜ ਤਿੰਨਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਦੌਰਾਨ ਪਿੰਡ ਦੀ ਹਰ ਅੱਖ ਨਮ ਸੀ, ਪੂਰਾ ਪਿੰਡ ਭੁੱਬਾਂ ਮਾਰ-ਮਾਰ ਰੋ ਰਿਹਾ ਹੈ। ਮਾਤਾ ਤੇ ਭਰਜਾਈ ਦੇ ਨਾਲ-ਨਾਲ ਇਕ ਢਾਈ ਸਾਲ ਦੇ ਬੱਚੇ ਦਾ ਵੀ ਸਸਕਾਰ ਕੀਤਾ ਗਿਆ, ਜਿਸ ਕਰ ਕੇ ਹਰ ਕੋਈ ਭਾਵੁਕ ਹੋ ਰਿਹਾ ਸੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜੀ ਰਹੀ ਹੈ। ਇਸ ਦੌਰਾਨ ਸਸਕਾਰ ’ਚ ਸ਼ਾਮਲ ਹੋਏ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਵਰਤਾਰੇ ਲਈ ਕਾਤਲ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸਸਕਾਰ ਤੋਂ ਪਹਿਲਾਂ ਵੀ ਪਰਿਵਾਰ 'ਚ ਹੰਗਾਮਾ ਹੋਇਆ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਇੰਨਾ ਜ਼ਿਆਦਾ ਨਸ਼ਾ ਸੀ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਉਹ ਕੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਢਾਈ ਸਾਲ ਦੇ ਬੱਚੇ 'ਤੇ ਵੀ ਤਰਸ ਨਹੀਂ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਅਜੇ ਤੱਕ ਕੋਈ ਚੰਗੀ ਕਾਰਵਾਈ ਨਹੀਂ ਕੀਤੀ। ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਇਸ ਮਾਮਲੇ 'ਚ ਅੰਮ੍ਰਿਤਪਾਲ ਦੀ ਪਤਨੀ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਵਾਰਦਾਤ 'ਚ ਦੋਵਾਂ ਪਤੀ-ਪਤਨੀ ਦੀ ਮਿਲੀਭੁਗਤ ਹੈ। ਅਸੀਂ ਮੰਗ ਕਰਦੇ ਹਾਂ ਕਿ ਕਾ.ਤਲ ਅਤੇ ਉਸ ਦੀ ਪਤਨੀ ਦੀਆਂ ਕਾਲ ਡਿਟੇਲ ਕਢਵਾਈਆਂ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ 'ਚ ਕਿਸ ਨਾਲ ਗੱਲ ਕੀਤੀ ਸੀ। ...

liv in relation

ਜੇਕਰ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਬ੍ਰੇਕਅੱਪ ਹੋ ਜਾਂਦਾ ਹੈ ਤਾਂ ਹੁਣ ਔਰਤ ਰੱਖ-ਰਖਾਅ ਦੀ ਹੱਕਦਾਰ ਹੋਵੇਗੀ। ਲਿਵ-ਇਨ ਰਿਲੇਸ਼ਨਸ਼ਿਪ ਵਿਚ ਔਰਤਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਦੀ ਦਿਸ਼ਾ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਔਰਤਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਇਕ ਅਹਿਮ ਕਦਮ ਚੁੱਕਦੇ ਹੋਏ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੋ ਔਰਤ ਲੰਬੇ ਸਮੇਂ ਤੋਂ ਕਿਸੇ ਮਰਦ ਨਾਲ ਰਿਲੇਸ਼ਨਸ਼ਿਪ ਵਿਚ ਹੈ, ਉਹ ਵੱਖ ਹੋਣ ਉਤੇ ਗੁਜ਼ਾਰੇ ਦੀ ਹੱਕਦਾਰ ਹੋਵੇਗੀ, ਭਾਵੇਂ ਕਿ ਉਹ ਕਾਨੂੰਨੀ ਤੌਰ ਉਤੇ ਨਾ ਵੀ ਵਿਆਹੇ ਹੋਣ।ਇਹ ਫੈਸਲਾ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਇਆ ਹੈ। ਦਰਅਸਲ, ਪਟੀਸ਼ਨਕਰਤਾ ਸ਼ੈਲੇਸ਼ ਬੋਪਚੇ ਨੇ ਬਾਲਾਘਾਟ ਜ਼ਿਲ੍ਹਾ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਔਰਤ ਨੂੰ 1500 ਰੁਪਏ ਮਹੀਨਾ ਭੱਤਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਮਰਦ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦਾ ਸੀ। ਬੋਪਚੇ ਨੇ ਬਾਅਦ ਵਿਚ ਇਸ ਆਧਾਰ ਉਤੇ ਹਾਈ ਕੋਰਟ ਵਿਚ ਫੈਸਲੇ ਨੂੰ ਚੁਣੌਤੀ ਦਿੱਤੀ ਕਿ ਔਰਤ ਨੇ ਜ਼ਿਲ੍ਹਾ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਉਸ ਨੇ ਮੰਦਰ ਵਿਚ ਵਿਆਹ ਕਰਵਾਇਆ ਸੀ ਪਰ ਉਹ ਸਾਬਤ ਨਹੀਂ ਕਰ ਸਕੀ ਪਰ ਜ਼ਿਲ੍ਹਾ ਅਦਾਲਤ ਨੇ ਫਿਰ ਵੀ ਉਸ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।ਜਸਟਿਸ ਜੀਐਸ ਆਹਲੂਵਾਲੀਆ ਦੇ ਬੈਂਚ ਨੇ ਕਿਹਾ ਕਿ ਬੋਪਚੇ ਦੇ ਵਕੀਲ ਦੀ ਇਕੋ- ਇਕ ਦਲੀਲ ਇਹ ਹੈ ਕਿ ਔਰਤ ਕਾਨੂੰਨੀ ਤੌਰ ਉਤੇ ਉਸ ਦੀ ਪਤਨੀ ਨਹੀਂ ਹੈ, ਇਸ ਲਈ ਸੀਆਰਪੀਸੀ ਦੀ ਧਾਰਾ 125 ਦੇ ਤਹਿਤ ਗੁਜ਼ਾਰਾ ਭੱਤੇ ਦੀ ਅਰਜ਼ੀ ਬਰਕਰਾਰ ਨਹੀਂ ਹੈ। ਜੱਜ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਇਹ ਸਥਾਪਿਤ ਨਹੀਂ ਕੀਤਾ ਕਿ ਉਹ ਉਸ ਦੀ ਕਾਨੂੰਨੀ ਤੌਰ ਉਤੇ ਵਿਆਹੀ ਹੋਈ ਪਤਨੀ ਸੀ ਅਤੇ ਨਾ ਹੀ ਔਰਤ ਇਹ ਸਾਬਤ ਕਰ ਸਕਦੀ ਸੀ ਕਿ ਵਿਆਹ ਮੰਦਰ ਵਿਚ ਹੋਇਆ ਸੀ। ਜਸਟਿਸ ਆਹਲੂਵਾਲੀਆ ਨੇ ਹੁਕਮ ਵਿ ਕਿਹਾ, “ਪਰ ਹੇਠਲੀ ਅਦਾਲਤ ਨੇ ਇਹ ਸਿੱਟਾ ਕੱਢਿਆ ਹੈ ਕਿ ਕਿਉਂਕਿ ਪੁਰਸ਼ ਅਤੇ ਔਰਤ ਲੰਬੇ ਸਮੇਂ ਤੋਂ ਪਤੀ-ਪਤਨੀ ਦੇ ਰੂਪ ਵਿੱਚ ਰਹਿ ਰਹੇ ਸਨ ਅਤੇ ਔਰਤ ਨੇ ਇੱਕ ਬੱਚੇ ਨੂੰ ਵੀ ਜਨਮ ਦਿੱਤਾ ਹੈ, ਇਸ ਲਈ ਪਾਲਣ-ਪੋਸ਼ਣ ਦਾ ਹੱਕਦਾਰ ਹੈ।”

crime kharar news

ਬਲਜਿੰਦਰ ਸਿੰਘ ਮਹੰਤ, ਖਰੜ  : ਖਰੜ ਦੇ ਸੰਨੀ ਐਨਕਲੇਵ ’ਚ ਕੁੜੀ ਦਾ ਬੇਰਹਿਮੀ ਨਾਲ ਕ.ਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਕਾਰ ਵੀ ਚੋਰੀ ਕਰ ਕੇ ਫਰਾਰ ਹੋ ਗਏ। ਮ੍ਰਿਤਕਾ ਕੁੜੀ ਦਾ ਨਾਂ ਏਕਤਾ ਦੱਸਿਆ ਜਾ ਰਿਹਾ ਹੈ। ਉਹ ਮਲਟੀਨੈਸ਼ਨਲ ਕੰਪਨੀ ਵਿਚ ਮੈਨੇਜਰ ਸੀ। ਫਾਰੈਂਸਿਕ ਟੀਮ ਮ੍ਰਿਤਕ ਲੜਕੀ ਦੇ ਘਰ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਰਿਵਾਰ 5 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਈਆ ਸੀ। ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਦੂਜੇ ਪਾਸੇ ਮਾਮਲੇ ਸਬੰਧੀ ਮ੍ਰਿਤਕ ਕੁੜੀ ਦੇ ਭਰਾ ਦਾ ਦਾਅਵਾ ਹੈ ਕਿ ਉਸ ਨੂੰ ਫੋਨ ਆਇਆ ਸੀ ਕਿ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਫੋਨ ਉਸ ਨੂੰ ਸ਼ਾਹਬਾਦ ਤੋਂ ਆਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਰੈਂਸਿਕ ਟੀਮ ਵੀ ਮੌਕੇ ਉਤੇ ਪਹੁੰਚੀ।  ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਾਂਚ ਕਰਨ ਤੋਂ ਬਾਅਦ ਹੀ ਕ.ਤ.ਲ ਦੇ ਇਰਾਦੇ ਦਾ ਪਤਾ ਲਗ ਸਕੇਗਾ। ਪੁਲਿਸ ਵੱਲੋਂ ਨੇੜੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਅਤੇ ਪਰਿਵਾਰ ਇਸ ਮਾਮਲੇ ’ਚ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਰਹੇ ਹਨ।

barnala brother

ਬਰਨਾਲਾ : ਬਰਨਾਲਾ ਵਿਖੇ ਵੱਡੀ ਵਾਰਦਾਤ ਵਾਪਰ ਗਈ ਹੈ। ਇੱਥੇ ਨੇੜਲੇ ਪਿੰਡ ਵਿਚ ਛੋਟੇ ਭਰਾ ਨੇ ਵੱਡੇ ਭਰਾ ਦਾ ਪੇਚਕਸ ਨਾਲ ਹਮਲਾ ਕਰ ਕੇ ਕ.ਤ.ਲ ਕਰ ਦਿੱਤਾ। ਵਾਰਦਾਤ ਸ਼ਰਾਬ ਦੇ ਨਸ਼ੇ ਵਿਚ ਕੀਤੀ ਗਈ ਦੱਸੀ ਜਾ ਰਹੀ ਹੈ। ਮਾਮਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾ ਦਾ ਹੈ। ਇੱਥੇ ਛੋਟੇ ਭਰਾ ਪੂਰਨ ਸਿੰਘ ਨੇ ਪਸ਼ੂਆਂ ਸਬੰਧੀ ਹੋਏ ਝਗੜੇ ਨੂੰ ਲੈ ਕੇ ਵੱਡੇ ਭਰਾ ਬਲਵੀਰ ਸਿੰਘ ਦਾ ਪੇਚਕਸ ਨਾਲ ਵਾਰ ਕਰ ਕੇ ਕ.ਤ.ਲ ਕਰ ਦਿੱਤਾ। ਥਾਣਾ ਭਦੌੜ ਦੀ ਪੁਲਿਸ ਨੇ ਲਾ.ਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ 'ਚ ਰਖਵਾਇਆ ਅਤੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਪਵਿੱਤਰ ਸਿੰਘ ਖ਼ਿਲਾਫ਼ ਕ.ਤ.ਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਪੂਰਨ ਸਿੰਘ ਅਜੇ ਕੁਆਰਾ ਹੈ ਤੇ ਉਸ ਨਾਲ ਉਸੇ ਘਰ 'ਚ ਰਹਿੰਦਾ ਹੈ। ਉਹ ਕਾਫੀ ਸਮੇਂ ਤੋਂ ਸ਼ਰਾਬ ਦਾ ਆਦੀ ਸੀ ਤੇ ਪੀ ਕੇ ਅਕਸਰ ਘਰ ਦੀ ਹਰ ਗੱਲ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਵੀ ਪੂਰਨ ਸਿੰਘ ਨੇ ਸ਼ਰਾਬ ਦੇ ਨਸ਼ੇ 'ਚ ਉਸ ਦੇ ਪਤੀ ਬਲਵੀਰ ਸਿੰਘ ਨਾਲ ਪਸ਼ੂਆਂ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਉੱਪਰ ਪੇਚਕਸ ਨਾਲ ਹਮਲਾ ਬੋਲ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੀ ਮੌ.ਤ ਹੋ ਗਈ।ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਇੰਚਾਰਜ ਇੰਸਪੈਕਟਰ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਪੂਰਨ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ।