LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਹ ਕੰਮ ਕਰਦਾ ਕਾਬੂ ਆਇਆ ਕੋਈ ਤਾਂ ਹੋਵੇਗਾ 5 ਹਜ਼ਾਰ ਦਾ ਚਲਾਨ, ਚੰਡੀਗੜ੍ਹ ਨਿਗਮ ਸਖ਼ਤ, ਸਿਟੀ ਬਿਊਟੀਫੁਲ 'ਚ ਘੁੰਮਣਗੀਆਂ ਟੀਮਾਂ  

water nigam new

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਗਰਮੀਆਂ ਸ਼ੁਰੂ ਹੁੰਦਿਆਂ ਹੀ ਚੰਡੀਗੜ੍ਹ ’ਚ ਪਾਣੀ ਦੀ ਮੰਗ ਵੱਧਣ ਲੱਗੀ ਹੈ। ਉਧਰ, ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਾਣੀ ਬਰਬਾਦ ਕਰਦੇ ਜੇ ਕੋਈ ਫੜਿਆ ਗਿਆ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਚਲਾਨ ਕੱਟਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਨੂੰ ਲੈ ਕੇ 18 ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਘੁੰਮਣਗੀਆਂ। 
ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ। ਨਗਰ ਨਿਗਮ ਦੀਆਂ ਇਨ੍ਹਾਂ 18 ਟੀਮਾਂ ਵਿਚ ਐੱਸ. ਡੀ. ਈ. ਸਮੇਤ ਜੇ. ਈ. ਅਤੇ ਹੋਰ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਸਵੇਰੇ ਸਾਢੇ ਪੰਜ ਵਜੇ ਪਾਣੀ ਆਉਂਦਾ ਹੈ। ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਵੱਖ-ਵੱਖ ਹਿੱਸਿਆਂ ’ਚ ਜਾਣਗੀਆਂ। ਨਿਗਮ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਤੇ ਵਿਹੜਿਆਂ ਨੂੰ ਧੋਂਦਾ ਜਾਂ ਬਗੀਚੀਆਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਸਿੱਧੇ ਤੌਰ ’ਤੇ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ।
ਚਲਾਨ ਦੀ ਰਕਮ ਪਾਣੀ ਦੇ ਬਿੱਲ ਨਾਲ ਜੋੜ ਕੇ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਵਾਟਰ ਮੀਟਰ ਚੈਂਬਰ ਵਿਚ ਲੀਕੇਜ ਹੁੰਦੀ ਹੈ ਜਾਂ ਟੈਂਕੀ ਓਵਰਫਲੋਅ ਹੋ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਸਬੰਧਿਤ ਵਿਅਕਤੀ ਨੂੰ 2 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਦੋ ਦਿਨਾਂ ਦੇ ਅੰਦਰ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।
ਨਿਗਮ ਵੱਲੋਂ ਕਿਹਾ ਗਿਆ ਹੈ ਕਿ ਟੀਮ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰ ਪਾਣੀ ਦੀ ਪਾਈਪ ਲਾਈਨ ’ਚ ਬੂਸਟਰ ਪੰਪ ਲੱਗਾ ਮਿਲਿਆ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਕੇ ਚਲਾਨ ਕੀਤਾ ਜਾਵੇਗਾ। ਕੋਈ ਜੁਰਮਾਨਾ ਲਗਾਉਣ ਤੋਂ ਬਾਅਦ ਵੀ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਿਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ। 

In The Market