LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Men's Health : ਘਰੇਲੂ ਨੁਸਖਿਆਂ ਨਾਲ ਦੂਰ ਕਰ ਸਕਦੇ ਹੋ ਮਰਦਾਨਾ ਕਮਜ਼ੋਰੀ, ਜਾਣੋ ਕੀ ਹਨ ਇਹ ਉਪਾਅ

men

ਮਰਦਾਂ ਵਿਚ ਸਰੀਰਕ ਕਮਜ਼ੋਰੀ ਦਾ ਸਿੱਧਾ ਅਸਰ ਰਿਸ਼ਤਿਆਂ 'ਤੇ ਪੈਂਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਮੱਸਿਆ ਗੰਭੀਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਵੀ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ, ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ।

ਕਰਨਾ ਹੋਵੇਗਾ ਇਨ੍ਹਾਂ ਆਦਤਾਂ ਦਾ ਤਿਆਗ
-ਜੇਕਰ ਤੁਸੀਂ ਨਿਯਮਿਤ ਤੌਰ 'ਤੇ ਮਜਬੂਰੀ ਕਾਰਨ ਫਾਸਟ ਫੂਡ ਜਾਂ ਜੰਕ ਫੂਡ ਖਾਂਦੇ ਹੋ, ਤਾਂ ਕੋਈ ਹੋਰ ਬਦਲ ਲੱਭੋ। ਇਹ ਤੁਹਾਨੂੰ ਅੰਦਰੋਂ ਕਮਜ਼ੋਰ ਬਣਾਉਂਦਾ ਹੈ।
-ਜੇਕਰ ਤੁਸੀਂ ਆਪਣੀ ਰੈਗੂਲਰ ਡਾਈਟ 'ਚ ਦੁੱਧ, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਅੰਡੇ ਵਰਗੇ ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਨਹੀਂ ਕਰਦੇ, ਤਾਂ ਫਿਰ ਵੀ ਤੁਸੀਂ ਆਪਣੇ ਲਈ ਜੋਖਮ ਲੈ ਰਹੇ ਹੋ।
-ਜੇਕਰ ਤੁਸੀਂ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ 'ਤੇ ਤਣਾਅ 'ਚ ਰਹਿੰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ। ਤਣਾਅ ਤੁਹਾਡੀ ਮਰਦਾਨਾ ਸਿਹਤ ਉਤੇ ਸਿੱਧਾ ਅਸਰ ਕਰਦਾ ਹੈ। 
-ਜੇਕਰ ਤੁਸੀਂ ਸ਼ਰਾਬ ਜਾਂ ਵਾਈਨ ਇੱਕ ਜਾਂ ਦੋ ਗਿਲਾਸ ਦਵਾਈ ਵਾਂਗ ਪੀਂਦੇ ਹੋ ਤਾਂ ਇਹ ਠੀਕ ਹੈ ਪਰ ਜੇ ਤੁਸੀਂ ਨਿਯਮਤ ਤੌਰ 'ਤੇ ਬੋਤਲਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਇਹ ਗਲਤ ਕਰ ਰਹੇ ਹੋ।


ਅਪਣਾਓ ਇਹ ਉਪਾਅ, ਵਿਆਹੁਤਾ ਜੀਵਨ ਹਮੇਸ਼ਾ ਰਹੇਗਾ ਖੁਸ਼ਹਾਲ 

-ਮਨੁੱਖ ਨੂੰ ਅੰਦਰੂਨੀ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਰੋਜ਼ਾਨਾ ਛੁਹਾਰਾ ਖਾਣਾ ਚਾਹੀਦਾ ਹੈ। ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਹੋ ਸਕੇ ਤਾਂ ਸਵੇਰੇ ਕੱਚਾ ਖਾਓ। ਹੋ ਸਕੇ ਤਾਂ ਰਾਤ ਨੂੰ ਗਰਮ ਦੁੱਧ 'ਚ ਦੋ ਛੁਹਾਰੇ ਪਾ ਕੇ ਉਬਾਲੇ ਦਿਵਾਓ। ਕੁਝ ਦੇਰ ਬਾਅਦ ਦੁੱਧ ਵਿਚੋਂ ਕੱਢ ਕੇ ਛੁਹਾਰੇ ਖਾ ਲਓ ਤੇ ਫਿਰ ਤੇ ਦੁੱਧ ਪੀਓ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

-ਹਰ ਵਿਅਕਤੀ ਨੂੰ ਅਸ਼ਵਗੰਧਾ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਹ ਬਾਜ਼ਾਰ ਵਿੱਚ ਪਾਊਡਰ ਅਤੇ ਟੈਬਲੇਟ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਦੋ ਗੋਲੀਆਂ ਜਾਂ ਇੱਕ ਚਮਚ ਚੂਰਨ ਸਵੇਰੇ-ਸ਼ਾਮ ਦੁੱਧ ਦੇ ਨਾਲ ਲਓ। ਅਸ਼ਵਗੰਧਾ ਨਾ ਸਿਰਫ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ, ਸਗੋਂ ਤੁਹਾਨੂੰ ਅੰਦਰੂਨੀ ਤਾਕਤ ਵੀ ਦਿੰਦੀ ਹੈ।

-ਲਸਣ ਅਤੇ ਪਿਆਜ਼ ਦਾ ਸੇਵਨ ਪੁਰਸ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ ਤਾਂ ਸਵੇਰੇ ਬੁਰਸ਼ ਕਰਨ ਤੋਂ ਬਾਅਦ ਲਸਣ ਦੀਆਂ ਦੋ-ਤਿੰਨ ਕਲੀਆਂ ਕੱਚੀਆਂ ਖਾਓ। ਧਿਆਨ ਰਹੇ ਕਿ ਅੱਧੇ ਘੰਟੇ ਤਕ ਪਾਣੀ ਨਾ ਪੀਓ। ਇਹ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਤੋਂ ਦੂਰ ਰੱਖੇਗਾ ਅਤੇ ਤੁਹਾਨੂੰ ਅੰਦਰੂਨੀ ਤਾਕਤ ਵੀ ਦੇਵੇਗਾ। ਇਹ ਇੱਕ ਬਹੁਤ ਵਧੀਆ ਐਂਟੀ-ਬਾਇਓਟਿਕ ਵੀ ਹੈ। ਪਿਆਜ਼ ਦਾ ਸੇਵਨ ਸਲਾਦ ਦੇ ਰੂਪ 'ਚ ਕਰਨਾ ਵੀ ਬਿਹਤਰ ਹੈ। ਪਿਆਜ਼ ਦਾ ਸਲਾਦ ਰੀਡ ਜਾਂ ਬਲੈਕਬੇਰੀ ਵਿਨੇਗਰ 'ਚ ਡੁਬੋ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੋਵੇਗਾ।

In The Market