LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
harpreet singh bedi
child voice

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸ੍ਰੀ ਹਰਿਮੰਦਰ ਸਾਹਿਬ ਤੋਂ ਲੱਖਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਨਾਂ ਹੀ ਨਹੀਂ, ਇੱਥੋਂ ਕਈਆਂ ਦੇ ਸਰੀਰਕ ਵਿਕਾਰ ਵੀ ਦੂਰ ਹੋ ਚੁੱਕੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸ਼ਰਧਾਲੂਆਂ ਦੀਆਂ ਬਿਮਾਰੀਆਂ ਦੂਰ ਹੋਈਆਂ, ਉਨ੍ਹਾਂ ਦੀ ਦਿਵਿਆਂਗਤਾ ਦੂਰ ਹੋਈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਯੂਕੇ ਤੋਂ ਆਏ ਪਰਿਵਾਰ ਵੱਲੋਂ ਗੁਰੂ ਘਰ ਕੀਤੀਆਂ ਅਰਦਾਸਾਂ ਪ੍ਰਵਾਨ ਹੋਈਆਂ ਅਤੇ ਪਰਿਵਾਰ ਦਾ ਪੁੱਤਰ ਬੋਲਣ ਲੱਗ ਗਿਆ। ਪਰਿਵਾਰ ਨੇ ਸ਼ੁਕਰਾਨੇ ਵੱਜੋਂ ਗੁਰੂ ਘਰ ਵਿਚ ਟਰੈਕਟਰ ਭੇਟ ਕੀਤਾ। ਇਸ ਦੌਰਾਨ ਬੱਚੇ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੋਲਣ ਤੋਂ ਅਸਮਰੱਥ ਸੀ ਅਤੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਵਾਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ, ਜਿਸ ਤੋਂ ਥੋੜੇ ਸਮੇਂ ਬਾਅਦ ਉਨ੍ਹਾਂ ਦਾ ਪੁੱਤਰ ਬੋਲਣ ਲੱਗ ਗਿਆ।ਇਸ ਮੌਕੇ ਐੱਸਜੀਪੀਸੀ ਵੱਲੋਂ ਪਰਿਵਾਰ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਐੱਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਇਹ ਪਰਿਵਾਰ ਹਰ ਮਹੀਨੇ ਗੁਰੂ ਘਰ ਆਉਂਦਾ ਸੀ। ਪਰਿਵਾਰ ਨੇ ਬੱਚੇ ਰਾਜਬੀਰ ਸਿੰਘ ਲਈ ਇੱਥੇ ਅਰਦਾਸ ਕਰਵਾਈ ਸੀ, ਗੁਰੂ ਨੇ ਕ੍ਰਿਪਾ ਕੀਤੀ ਅਤੇ ਪੁੱਤਰ ਬੋਲਣ ਲੱਗ ਗਿਆ। ਅੱਜ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਅਰਦਾਸ ਪੂਰੀ ਹੋਣ 'ਤੇ ਟ੍ਰੈਕਟਰ ਭੇਟ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚੋਂ ਜੇ ਕੋਈ ਸੱਚੇ ਮਨ ਨਾਲ ਗੁਰੂ ਰਾਮਦਾਸ ਜੀ ਦੇ ਦਰ 'ਤੇ ਅਰਦਾਸ ਕਰਦਾ ਹੈ ਤਾਂ ਉਸ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ। ਬੱਚੇ ਦੀ ਮਾਤਾ ਨੇ ਨਮ ਅੱਖਾਂ ਨਾਲ ਕਿਹਾ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਹਨ, ਜਿਨ੍ਹਾਂ ਦੀ ਅਪਾਰ ਕ੍ਰਿਪਾ ਸਦਕਾ ਅੱਜ ਉਨ੍ਹਾਂ ਦੇ ਪੁੱਤਰ ਨੂੰ ਆਵਾਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਰ ਵਿਚ ਵੀ ਬੱਚੇ ਨੂੰ ਬਾਣੀ ਉਚਾਰਨ ਕਰਵਾਉਣ ਦੇ ਨਾਲ ਨਾਲ ਗੁਰੂ ਘਰ ਨਾਲ ਜੋੜਿਆ ਸੀ, ਜਿਸ ਸਦਕਾ ਅੱਜ ਗੁਰੂ ਸਾਹਿਬਾਨ ਨੇ ਕ੍ਰਿਪਾ ਕੀਤੀ ਹੈ। 

holiday tom

ਪੰਜਾਬ ਸੂਬੇ ਵਿਚ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ਸਰਕਾਰੀ ਛੁੱਟੀ ਹੈ। ਇਸ ਕਾਰਨ ਸੂਬੇ ਭਰ ਦੇ ਵਿਦਿਅਕ ਅਦਾਰੇ ਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ ਇਸ ਦਿਨ ਈਦ-ਉੱਲ-ਫਿਤਰ ਸੂਬੇ ਭਰ ਵਿਚ ਮਨਾਇਆ ਜਾਵੇਗਾ। ‘ਈਦ-ਉੱਲ-ਫਿਤਰ’ ’ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਨੂੰ ਥਾਂ ਦਿੱਤੀ ਹੈ। ਇਸਦੇ ਨਾਲ ਹੀ ਸੂਬੇ ਵਿਚ ਲੋਕਸਭਾ ਚੋਣਾਂ ਨੂੰ ਲੈਕੇ ਵੀ ਵੱਖ ਵੱਖ ਦਿਨ ਛੁੱਟੀਆਂ ਐਲਾਨੀਆਂ ਗਈਆਂ ਹਨ।  ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।...

shimla arrest

ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਉਸ ਦੇ 4 ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਵਿਚ ਹੈਰੋਇਨ ਦੇ ਨਾਲ ਗ੍ਰਿਫ਼.ਤਾਰ ਕੀਤਾ ਗਿਆ ਹੈ। ਇਨ੍ਹ੍ਵਾਂ ਵਿਚ ਇਕ ਕੁੜੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਹੈਰੋਇਨ ਤੇ ਇਕ ਤਰਾਜੂ ਬਰਾਮਦ ਕੀਤਾ ਗਿਆ ਹੈ। ਸਾਰੇ ਨਸ਼ੇ ਵਿਚ ਸੀ ਜਦੋਂ ਗ੍ਰਿਫ਼.ਤਾਰੀ ਹੋਈ।ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIT) ਨੇ ਗੁਪਤ ਸੂਚਨਾ ਦੇ ਆਧਾਰ ਉਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਲ ਵਿਛਾਇਆ ਸੀ। ਮੰਗਲਵਾਰ ਦੇਰ ਰਾਤ ਸ਼ਿਮਲਾ ਦੇ ਪੁਰਾਣਾ ਬੱਸ ਅੱਡਾ ਦੇ ਨਾਲ ਇਕ ਨਿੱਜੀ ਹੋਟਲ ਵਿਚ ਛਾਪੇਮਾਰੀ ਕੀਤੀ। ਜਿੱਥੇ ਇਹ ਠਹਿਰੇ ਹੋਏ ਸਨ। ਪੁਲਿਸ ਨੇ ਜਦੋਂ ਸਾਰਿਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਇਕ ਨੇ ਆਪਣੇ ਪਛਾਣ ਪ੍ਰਕਾਸ਼ ਸਿੰਘ ਲੰਗਾਹ ਵਜੋਂ ਕਰਵਾਈ। ਪ੍ਰਕਾਸ਼ ਨੇ ਦੱਸਿਆ ਕਿ ਉਹ ਸੁੱਚਾ ਸਿੰਘ ਲੰਗਾਹ ਦਾ ਪੁੱਤ ਹੈ। ਉਹ ਦੋ ਵਾਰ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ।ਪੁਲਿਸ ਨੇ ਜਦੋਂ ਕਮਰੇ ਦੀ ਤਲਾਸ਼ੀ ਲਈ ਤਾਂ  ਉਥੋਂ ਹੈਰੋਇਨ ਫੜੀ ਗਈ। ਜਿਸ  ਪੁਲਿਸ ਨੇ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕਮਰੇ ਵਿਚ ਮੌਜੂਦ ਸਾਰੇ ਮੁਲਜ਼ਮ ਇਸ ਕਦਰ ਨਸ਼ੇ ਵਿਚ ਸਨ ਕਿ ਉਹ ਆਪਣੇ ਬਾਰੇ ਵਿਚ ਜ਼ਿਆਦਾਦ ਜਾਣਕਾਰੀ ਨਹੀਂ ਦੇ ਪਾ ਰਹੇ ਸਨ। ਪੁਲਿਸ ਮੁਤਾਬਕ ਇਹ ਲੰਮੇ ਸਮੇਂ ਤੋਂ ਹਿਮਾਚਲ ਵਿਚ ਹੈਰੋਇਨ ਸਪਲਾਈ ਕਰ ਰਹੇ ਸੀ। ਮੁਲਜ਼ਮਾਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਥਾਰ ਗੱਡੀ ਵੀ ਜ਼ਬਤ ਕਰ ਲਈ ਗਈ ਹੈ। ਫੜੇ ਗਏ ਮੁਲਜ਼ਮਾਂ ਵਿਚ ਤਿੰਨ ਪੰਜਾਬ, ਇਕ ਚੰਡੀਗੜ੍ਹ ਤੇ ਹਿਮਾਚਲ ਦੀ ਕੁੜੀ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤਰ ਸੁੱਚਾ ਸਿੰਘ ਲੰਗਾਹ ਵਾਸੀ ਗੁਰਦਾਸਪੁਰ, ਅਜੇ ਕੁਮਾਰ (27) ਪੁੱਤਰ ਚਮਨ ਲਾਲ ਵਾਸੀ ਨੂਰਖੋਡੀਆਂ (ਪਟਿਆਲਾ), ਅਵਨੀ (19) ਪੁੱਤਰੀ ਵਿਕਾਸ ਨੇਗੀ ਪਿੰਡ ਸਾਂਗਲਾ ਕਿਨੌਰ (ਹਿਮਾਚਲ), ਸ਼ੁਭਮ ਕੌਸ਼ਲ (26) ਵਾਸੀ ਚੰਡੀਗੜ੍ਹ ਤੇ ਬਲਜਿੰਦਰ (22) ਵਾਸੀ ਮੁਹਾਲੀ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ’ਚ ਮਈ 2021 ਦੌਰਾਨ ਪ੍ਰਕਾਸ਼  ਸਿੰਘ ਨੂੰ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਦੇ ਪਿਤਾ ਸੁੱਚਾ ਸਿੰਘ ਲੰਗਾਹ ਇਕ ਐਸ.ਜੀ.ਪੀ.ਸੀ. ਮੈਂਬਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ 2017 ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਵਿੱਚ ਕਥਿਤ ਤੌਰ 'ਤੇ ਉਨ੍ਹਾਂ ਨੂੰ ਇੱਕ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਇਆ ਗਿਆ ਸੀ, ਦੇ ਮਾਮਲੇ ’ਚ ਅਕਾਲ ਤਖ਼ਤ ਵੱਲੋਂ ਬਰਖਾਸਤ ਕਰ ਦਿਤਾ ਗਿਆ ਸੀ।...

nabha arrested case

ਨਾਭਾ ਦੇ ਇਕ ਸਰਕਾਰੀ ਕਾਲਜ ਦੇ ਕੈਂਪਸ ਵਿੱਚ ਬੀਏ ਦੀ ਵਿਦਿਆਰਥਣ ਨਾਲ ਸਮੂਹਿਕ ਬਲਾ.ਤਕਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼.ਤਾਰ ਕੀਤਾ ਹੈ। ਮੁਲਜ਼ਮਾਂ ਨੇ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਸਥਿਤ ਸਾਇੰਸ ਰੂਮ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਿੰਨੋਂ ਮੁਲਜ਼ਮ ਬਾਹਰੀ ਹਨ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਫੋਟੋ ਜਾਰੀ ਕਰ ਦਿੱਤੀ ਹੈ। ਮੰਗਲਵਾਰ ਦੁਪਹਿਰ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਦਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ ਗ੍ਰਿਫ.ਤਾਰ ਕਰ ਲਿਆ, ਜਦਕਿ ਇਕ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਅਨੁਸਾਰ ਗ੍ਰਿਫ਼.ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਉਧਰ, ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕਾਲਜ 'ਚ ਪ੍ਰਿੰਸੀਪਲ ਅਤੇ ਸਟਾਫ਼ ਮੌਜੂਦ ਹੋਣ ਦੇ ਬਾਵਜੂਦ ਬਾਹਰੋਂ ਆਏ ਨੌਜਵਾਨਾਂ ਨੇ ਗੈਂ.ਗਰੇ.ਪ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਕਿਵੇਂ ਹੋ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਹ 27 ਮਾਰਚ ਨੂੰ ਸਵੇਰੇ ਕਾਲਜ ਪਹੁੰਚੀ ਸੀ। ਕਰੀਬ ਸਾਢੇ 11 ਵਜੇ ਮੁਲਜ਼ਮ ਦਵਿੰਦਰ ਸਿੰਘ ਵਾਸੀ ਪਿੰਡ ਕਕਰਲਾ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਕਿਸੇ ਜ਼ਰੂਰੀ ਗੱਲ ਬਾਰੇ ਗੱਲ ਕਰਨੀ ਹੈ, ਇਸ ਲਈ ਉਹ ਕਾਲਜ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਸਾਇੰਸ ਰੂਮ ਵਿੱਚ ਆ ਜਾਵੇ। ਜਿਵੇਂ ਹੀ ਦੁਪਹਿਰ 1 ਵਜੇ ਲੈਕਚਰ ਖਤਮ ਹੋਇਆ, ਉਹ ਸਾਇੰਸ ਰੂਮ ਵਿਚ ਚਲਾ ਗਿਆ। ਮੁਲਜ਼ਮ ਦਵਿੰਦਰ ਸਿੰਘ ਦੇ ਨਾਲ ਦੋ ਹੋਰ ਨੌਜਵਾਨ ਵੀ ਸਨ। ਜਿਵੇਂ ਹੀ ਇਨ੍ਹਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਨੇ ਉਸ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਦੂਜੇ ਨੌਜਵਾਨ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ, ਤਾਂ ਜੋ ਉਹ ਕੋਈ ਰੌਲਾ ਨਾ ਪਾ ਸਕੇ। ਇਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਬਲਾ.ਤਕਾਰ ਕੀਤਾ। ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਅਨੁਸਾਰ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਦਵਿੰਦਰ ਸਿੰਘ ਅਤੇ ਬਾਕੀ ਦੋ ਨੌਜਵਾਨ ਬਾਹਰੀ ਹਨ। ਬਲਾ.ਤਕਾਰ ਤੋਂ ਬਾਅਦ ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਨਤੀਜਾ ਮਾੜਾ ਹੋਵੇਗਾ। ਇਸ ਕਾਰਨ ਵਿਦਿਆਰਥੀ 27 ਮਾਰਚ ਤੋਂ ਹੁਣ ਤੱਕ ਚੁੱਪ ਰਿਹਾ ਪਰ 8 ਅਪ੍ਰੈਲ ਨੂੰ ਪਰਿਵਾਰ ਵੱਲੋਂ ਵਾਰ-ਵਾਰ ਪੁੱਛਣ ’ਤੇ ਵਿਦਿਆਰਥੀ ਨੇ ਘਟਨਾ ਬਾਰੇ ਦੱਸਿਆ। ਇਸ 'ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਕਾਲਜ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਾਲਜ ਵਿੱਚ 27 ਮਾਰਚ ਨੂੰ ਹੋਏ ਸਮੂਹਿਕ ਬਲਾ.ਤਕਾਰ ਦੀ ਘਟਨਾ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕਾਲਜ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਵਾਲਾ ਕਮਰਾ ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਸਾਇੰਸ ਰੂਮ ਹੈ। ਉੱਥੇ ਹਰ ਸਮੇਂ ਵਿਦਿਆਰਥੀਆਂ ਦੀ ਆਵਾਜਾਈ ਰਹਿੰਦੀ ਹੈ। ਉਪਰਲੀ ਮੰਜ਼ਿਲ ’ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ, ਜਿਨ੍ਹਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ। ...

nabha crime 10

ਨਾਭਾ ਦੇ ਇਕ ਸਰਕਾਰੀ ਕਾਲਜ ਦੇ ਕੈਂਪਸ ਵਿੱਚ ਬੀਏ ਦੀ ਵਿਦਿਆਰਥਣ ਨਾਲ ਸਮੂਹਿਕ ਬਲਾ.ਤਕਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼.ਤਾਰ ਕੀਤਾ ਹੈ। ਮੁਲਜ਼ਮਾਂ ਨੇ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਸਥਿਤ ਸਾਇੰਸ ਰੂਮ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਿੰਨੋਂ ਮੁਲਜ਼ਮ ਬਾਹਰੀ ਹਨ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕਾਲਜ 'ਚ ਪ੍ਰਿੰਸੀਪਲ ਅਤੇ ਸਟਾਫ਼ ਮੌਜੂਦ ਹੋਣ ਦੇ ਬਾਵਜੂਦ ਬਾਹਰੋਂ ਆਏ ਨੌਜਵਾਨਾਂ ਨੇ ਗੈਂ.ਗਰੇ.ਪ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਕਿਵੇਂ ਹੋ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਹ 27 ਮਾਰਚ ਨੂੰ ਸਵੇਰੇ ਕਾਲਜ ਪਹੁੰਚੀ ਸੀ। ਕਰੀਬ ਸਾਢੇ 11 ਵਜੇ ਮੁਲਜ਼ਮ ਦਵਿੰਦਰ ਸਿੰਘ ਵਾਸੀ ਪਿੰਡ ਕਕਰਲਾ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਕਿਸੇ ਜ਼ਰੂਰੀ ਗੱਲ ਬਾਰੇ ਗੱਲ ਕਰਨੀ ਹੈ, ਇਸ ਲਈ ਉਹ ਕਾਲਜ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਸਾਇੰਸ ਰੂਮ ਵਿੱਚ ਆ ਜਾਵੇ। ਜਿਵੇਂ ਹੀ ਦੁਪਹਿਰ 1 ਵਜੇ ਲੈਕਚਰ ਖਤਮ ਹੋਇਆ, ਉਹ ਸਾਇੰਸ ਰੂਮ ਵਿਚ ਚਲਾ ਗਿਆ। ਮੁਲਜ਼ਮ ਦਵਿੰਦਰ ਸਿੰਘ ਦੇ ਨਾਲ ਦੋ ਹੋਰ ਨੌਜਵਾਨ ਵੀ ਸਨ। ਜਿਵੇਂ ਹੀ ਇਨ੍ਹਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਨੇ ਉਸ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਦੂਜੇ ਨੌਜਵਾਨ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ, ਤਾਂ ਜੋ ਉਹ ਕੋਈ ਰੌਲਾ ਨਾ ਪਾ ਸਕੇ। ਇਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਬਲਾ.ਤਕਾਰ ਕੀਤਾ। ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਅਨੁਸਾਰ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਦਵਿੰਦਰ ਸਿੰਘ ਅਤੇ ਬਾਕੀ ਦੋ ਨੌਜਵਾਨ ਬਾਹਰੀ ਹਨ। ਬਲਾ.ਤਕਾਰ ਤੋਂ ਬਾਅਦ ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਨਤੀਜਾ ਮਾੜਾ ਹੋਵੇਗਾ। ਇਸ ਕਾਰਨ ਵਿਦਿਆਰਥੀ 27 ਮਾਰਚ ਤੋਂ ਹੁਣ ਤੱਕ ਚੁੱਪ ਰਿਹਾ ਪਰ 8 ਅਪ੍ਰੈਲ ਨੂੰ ਪਰਿਵਾਰ ਵੱਲੋਂ ਵਾਰ-ਵਾਰ ਪੁੱਛਣ ’ਤੇ ਵਿਦਿਆਰਥੀ ਨੇ ਘਟਨਾ ਬਾਰੇ ਦੱਸਿਆ। ਇਸ 'ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮੰਗਲਵਾਰ ਦੁਪਹਿਰ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਦਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ ਗ੍ਰਿਫ.ਤਾਰ ਕਰ ਲਿਆ, ਜਦਕਿ ਇਕ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਅਨੁਸਾਰ ਗ੍ਰਿਫ਼.ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ।ਕਾਲਜ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਾਲਜ ਵਿੱਚ 27 ਮਾਰਚ ਨੂੰ ਹੋਏ ਸਮੂਹਿਕ ਬਲਾ.ਤਕਾਰ ਦੀ ਘਟਨਾ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕਾਲਜ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਵਾਲਾ ਕਮਰਾ ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਸਾਇੰਸ ਰੂਮ ਹੈ। ਉੱਥੇ ਹਰ ਸਮੇਂ ਵਿਦਿਆਰਥੀਆਂ ਦੀ ਆਵਾਜਾਈ ਰਹਿੰਦੀ ਹੈ। ਉਪਰਲੀ ਮੰਜ਼ਿਲ ’ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ, ਜਿਨ੍ਹਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ।...

marriage german girl

ਟਾਂਡਾ ਉੜਮੁੜ : ਜਰਮਨ ਦੀ ਗੋਰੀ ਦਾ ਇਕ ਪੰਜਾਬੀ ਮੁੰਡੇ ਉਤੇ ਦਿਲ ਆ ਗਿਆ। ਬਸ ਫਿਰ ਕੀ ਸੀ, ਸੱਤ ਸਮੁੰਦਰ ਪਾਰ ਕਰ ਉਹ ਉਸ ਮੁੰਡੇ ਨਾਲ ਵਿਆਹ ਕਰਨ ਪਹੁੰਚ ਗਈ।ਇਹ ਮਾਮਲਾ ਹੈ ਪਿੰਡ ਨੱਥੂਪੁਰ ਦਾ। ਇੱਥੋਂ ਦਾ ਗੁਰਸਿੱਖ ਮੁੰਡਾ ਜਰਮਨ ਵਿਚ ਜਾ ਵਸਿਆ ਸੀ। ਉਸ ਦੀ ਚੰਗਿਆਈ ਤੇ ਪੰਜਾਬੀ ਦਿੱਖ ਤੋਂ ਪ੍ਰਭਾਵਿਤ ਹੋ ਇਕ ਗੋਰੀ ਕੁੜੀ ਨੇ ਪੰਜਾਬੀ ਸੱਭਿਆਚਾਰ ਤੇ ਗੁਰ-ਮਰਿਆਦਾ ਨੂੰ ਅਪਣਾਉਂਦੇ ਹੋਏ ਉਸ ਵਿਆਹ ਕਰਵਾਇਆ ਹੈ।ਵਿਦੇਸ਼ ਜਰਮਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੱਥੂਪੁਰ ਵਿਚ ਆਈ ਈਸਾਬੇਲ ਪੁੱਤਰੀ ਬੇਰਨਹਾਰਡ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਪ੍ਰੀਤ ਸਿੰਘ ਮੁਲਤਾਨੀ ਜਰਮਨ ਪੁੱਤਰ ਭੁਪਿੰਦਰ ਸਿੰਘ ਨਾਲ ਪੂਰਨ ਗੁਰ-ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਨੰਦ ਕਾਰਜ ਹੋਇਆ। ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਹੋਰਨਾ ਸੇਵਾਦਾਰਾਂ ਨੇ ਵਿਆਹੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਅਤੇ ਪਰਿਵਾਰ ਵਾਸਤੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਚੰਗਿਆਈ ਅਤੇ ਦਿੱਖ ਤੋਂ ਪ੍ਰਭਾਵਿਤ ਹੋ ਕੇ ਗੋਰੇ ਵੀ ਪੰਜਾਬ ਦੇ ਮਹਾਨ ਸੱਭਿਆਚਾਰ ਤੇ ਵਿਰਸੇ ਨਾਲ ਜੁੜ ਰਹੇ ਹਨ।

marriage canada

ਜਲੰਧਰ–ਸਾਰਾ ਕੁਝ ਜਾਣਦੇ ਹੋਏ ਵੀ ਆਪਣੇ Gay ਪੁੱਤ ਦਾ ਵਿਆਹ ਕੈਨੇਡਾ ਰਹਿੰਦੀ ਕੁੜੀ ਨਾਲ ਪਰਿਵਾਰ ਨੇ ਝੂਠ ਬੋਲ ਕੇ ਕਰਵਾ ਦਿੱਤਾ। ਵਿਆਹ ਮਗਰੋਂ ਖੁਲਾਸਾ ਹੋਣ ਉਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਲੰਧਰ ਦੇ ਥਾਣਾ ਨੰ. 7 ਦੀ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਲੜਕੀ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਵਾਲੇ ਨੇ ਰਿਸ਼ਤੇ ਬਾਰੇ ਦੱਸਿਆ ਸੀ, ਜੋ ਖ਼ੁਦ ਕੈਨੇਡਾ ਰਹਿੰਦਾ ਸੀ। ਸਾਲ 2021 ’ਚ ਜਦੋਂ ਰਿਸ਼ਤੇ ਦਾ ਮਾਮਲਾ ਵਧਿਆ  ਤਾਂ ਉਨ੍ਹਾਂ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਗਈ ਆਪਣੀ ਧੀ ਨਾਲ ਵੀ ਗੱਲ ਕੀਤੀ, ਜਿਸ ਤੋਂ ਬਾਅਦ ਗੱਲ ਪੱਕੀ ਹੋ ਗਈ। ਉਨ੍ਹਾਂ ਵਿਆਹ ਵੀ ਰਜਿਸਟਰ ਕਰਵਾ ਲਿਆ, ਜਦੋਂ ਦੋਵੇਂ ਕੈਨੇਡਾ ’ਚ ਇਕੱਠੇ ਰਹਿਣ ਲੱਗੇ ਤਾਂ ਨੌਜਵਾਨ ਨੇ 100 ਫ਼ੀਸਦੀ ਪੀ. ਆਰ. ਕਰਵਾਉਣ ਦਾ ਕਹਿ ਕੇ ਕੁੜੀ ਨੂੰ ਪੜ੍ਹਾਈ ਤੇ ਨੌਕਰੀ ਦੋਵੇਂ ਛੱਡਣ ਲਈ ਮਜਬੂਰ ਕਰ ਦਿੱਤਾ।ਇਸ ਦੌਰਾਨ ਕੁੜੀ ਨੂੰ ਸ਼ੱਕ ਹੋਇਆ ਤੇ ਜਦੋਂ ਉਸ ਨੇ ਮੁੰਡੇ ਨਾਲ ਗੱਲ ਕੀਤੀ ਤਾਂ ਉਸ ਨੇ ਬਹਾਨਾ ਬਣਾਇਆ ਕਿ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਤੋਂ ਬਾਅਦ ਹੀ ਉਹ ਸਰੀਰਕ ਸਬੰਧ ਬਣਾ ਸਕਦੇ ਹਨ ਤੇ ਇਹ ਗੱਲ ਉਸ ਦੀ ਮਾਂ ਨੇ ਆਖੀ ਹੈ। ਕੁੜੀ ਨੇ ਮੁੰਡੇ ਦੀ ਗੱਲ ਨੂੰ ਸੱਚ ਮੰਨ ਲਿਆ।ਕੁੜੀ ਵਾਲਿਆਂ ਨੇ ਦੋਸ਼ ਲਾਇਆ ਕਿ 2023 ’ਚ ਕੈਨੇਡਾ ’ਚ ਮੁੰਡੇ ਤੇ ਕੁੜੀ ਦਾ ਵਿਆਹ ਪੂਰੇ ਧੂਮਧਾਮ ਨਾਲ ਹੋਇਆ ਸੀ ਤੇ ਅਚਾਨਕ ਮੁੰਡੇ ਨੇ ਦੱਸਿਆ ਕਿ ਉਹ ਗੇ ਹੋਣ ਕਾਰਨ ਕੁੜੀ ਨਾਲ ਸਰੀਰਕ ਸਬੰਧ ਨਹੀਂ ਬਣਾ ਸਕਦਾ। ਇਹ ਸੁਣ ਕੇ ਕੁੜੀ ਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਭਾਰਤ ਵਾਪਸ ਆ ਕੇ ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮੁੰਡੇ, ਉਸ ਦੇ ਮਾਤਾ-ਪਿਤਾ ਖਿ਼ਲਾਫ਼ ਵੀ ਕੇਸ ਦਰਜ ਕਰ ਲਿਆ। ਕਿਉਂਕਿ ਤਿੰਨਾਂ ਨੇ ਝੂਠ ਬੋਲ ਕੇ ਵਿਆਹ ਕਰਵਾਇਆ ਸੀ। ਥਾਣਾ ਨੰ. 7 ਦੀ ਪੁਲਿਸ ਨੇ ਤਿੰਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ...

death lu

ਲੁਧਿਆਣਾ : ਕੈਂਸਰ ਦੀ ਬਿਮਾਰੀ ਹੋਣ ਬਾਰੇ ਪਤਾ ਲੱਗਾ ਤਾਂ ਵਿਅਕਤੀ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਗਿਆ। ਉਪਰੰਤ ਉਸ ਨੇ ਆਪਣੀ ਜ਼ਿੰਦਗੀ ਦਾ ਅਜਿਹਾ ਖੌਫਨਾਕ ਅੰਤ ਕਰ ਲਿਆ ਜੋ ਜਾਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।ਇਹ ਮਾਮਲਾ ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਨੂਰਵਾਲਾ ਜਸਵੰਤ ਨਗਰ ਦਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਜਸਵੰਤ ਨਗਰ ’ਚ ਇਕ ਵਿਅਕਤੀ ਨੇ ਖ਼ੁ.ਦਕੁ.ਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਉਥੇ ਬਾਥਰੂਮ ’ਚ ਜ਼ਮੀਨ ’ਤੇ ਇਕ ਵਿਅਕਤੀ ਦੀ ਲਾ.ਸ਼ ਪਈ ਹੋਈ ਹੈ ਤੇ ਉਸ ਕੋਲ ਇਕ ਤੇਜ਼ਾ.ਬ ਦੀ ਖ਼ਾਲੀ ਬੋ.ਤ.ਲ ਪਈ ਹੈ।ਪੁਲਿਸ ਨੇ ਤੁਰੰਤ ਉਕਤ ਵਿਅਕਤੀ ਦੀ ਲਾ.ਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੰਦੀਪ ਸ਼ਰਮਾ (45) ਵਜੋਂ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕਿਸੇ ਬਿਮਾਰੀ ਤੋਂ ਪੀੜਤ ਸੀ।ਜਦੋਂ ਉਸ ਨੇ ਡਾਕਟਰ ਤੋਂ ਜਾਂਚ ਕਰਵਾਈ ਤਾਂ ਉਸ ਨੂੰ ਕੈਂਸਰ ਦੇ ਲੱਛਣ ਦੱਸੇ ਗਏ, ਜਿਸ ਤੋਂ ਬਾਅਦ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਆਪਣੇ ਘਰ ’ਚ ਤੇਜ਼ਾ.ਬ ਪੀ ਕੇ ਖ਼ੁ.ਦਕੁ.ਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰ ਕੇ ਲਾ.ਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

road acci

Chhattisgarh bus accident: ਮੰਗਲਵਾਰ ਦੇਰ ਰਾਤ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ 3 ਔਰਤਾਂ ਸਮੇਤ 12 ਲੋਕਾਂ ਦੀ ਮੌ.ਤ ਹੋ ਗਈ। ਇਸ ਦਰਦਨਾਕ ਹਾਦਸੇ ਵਿਚ 15 ਸਵਾਰੀਆਂ ਜ਼ਖਮੀ ਹੋ ਗਈਆਂ। ਇਹ ਹਾਦਸਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਵਾਪਰਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।ਦੁਰਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਜਤਿੰਦਰ ਸ਼ੁਕਲਾ ਨੇ ਦਸਿਆ ਕਿ ਕੁਮਹਾਰੀ ਥਾਣਾ ਖੇਤਰ ਦੇ ਅਧੀਨ ਖਾਪੜੀ ਪਿੰਡ ਨੇੜੇ ਮੁਰਮ (ਲਾਲ ਮਿੱਟੀ) ਦੀ 40 ਫੁੱਟ ਡੂੰਘੀ ਖੱਡ ਵਿਚ ਬੱਸ ਡਿੱਗਣ ਕਾਰਨ ਗੱਡੀ ਵਿਚ ਸਵਾਰ 12 ਲੋਕਾਂ ਦੀ ਮੌ.ਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕੁਮਹਾਰੀ ਇਲਾਕੇ 'ਚ ਸਥਿਤ ਕੇਡੀਆ ਡਿਸਟਿਲਰੀਜ਼ ਦੀ ਬੱਸ ਕਰਮਚਾਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ ਅਤੇ ਬੱਸ 'ਚ 30 ਤੋਂ ਜ਼ਿਆਦਾ ਕਰਮਚਾਰੀ ਸਵਾਰ ਸਨ। ਇਹ ਘਟਨਾ ਮੰਗਲਵਾਰ ਰਾਤ 8.30 ਵਜੇ ਵਾਪਰੀ ਜਦੋਂ ਬੱਸ ਖਾਪੜੀ ਪਿੰਡ ਦੇ ਨੇੜੇ ਪਹੁੰਚੀ ਅਤੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਖੱਡ ਵਿਚ ਜਾ ਡਿੱਗੀ।ਉਨ੍ਹਾਂ ਦਸਿਆ ਕਿ ਲਾ.ਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿਤਾ ਗਿਆ ਹੈ ਅਤੇ ਬੱਸ ਨੂੰ ਖੱਡ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਰਗ ਦੇ ਜ਼ਿਲ੍ਹਾ ਕੁਲੈਕਟਰ ਰਿਚਾ ਪ੍ਰਕਾਸ਼ ਚੌਧਰੀ ਨੇ ਦਸਿਆ ਕਿ ਇਸ ਘਟਨਾ ਵਿਚ 12 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 14 ਹੋਰ ਜ਼ਖ਼ਮੀ ਹੋਏ ਹਨ। ਜ਼ਖਮੀਆਂ 'ਚੋਂ 12 ਨੂੰ ਰਾਏਪੁਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ 'ਚ ਭਰਤੀ ਕਰਵਾਇਆ ਗਿਆ ਹੈ।...

crime fazilka new

ਫਾਜ਼ਿਲਕਾ ਵਿਚ ਪ੍ਰੇਮ ਸਬੰਧਾਂ ਕਾਰਨ 19 ਸਾਲਾ ਨੌਜਵਾਨ ਦਾ ਕ.ਤ.ਲ ਕਰ ਦਿੱਤਾ ਗਿਆ। ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਨੂੰ ਬਹਾਨੇ ਨਾਲ ਘਰੋਂ ਬੁਲਾ ਲਿਆ ਤੇ ਨਾਲ ਲੈ ਗਏ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਛੱਡ ਗਏ ਤੇ ਹਸਪਤਾਲ ਵਾਲਿਆਂ ਨੂੰ ਉਸ ਦਾ ਗ਼ਲਤ ਪਤਾ ਦੱਸਿਆ। ਇਲਾਜ ਦੌਰਾਨ ਨੌਜਵਾਨ ਦੀ ਮੌ.ਤ ਹੋ ਗਈ। ਮਾਮਲਾ ਸਾਹਮਣੇ ਆਉਣ ਉਤੇ ਪੁਲਿਸ ਨੇ ਲੜਕੀ, ਉਸ ਦੀਆਂ ਭੈਣਾਂ ਸਮੇਤ 5 ਲੋਕਾਂ ਖਿਲਾਫ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰ ਹੁਣ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ ਦੇ ਰਹਿਣ ਵਾਲੇ ਰਾਜਨ ਦੇ ਫਾਜ਼ਿਲਕਾ ਦੇ ਆਰੀਆ ਨਗਰ ਇਲਾਕੇ ਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਇਸ ਦਾ ਪਤਾ ਲੜਕੀ ਦੇ ਪਰਿਵਾਰ ਨੂੰ ਲੱਗਾ। ਉਨ੍ਹਾਂ ਨੇ ਰਾਜਨ ਨੂੰ ਕਿਸੇ ਬਹਾਨੇ ਬੁਲਾਇਆ ਅਤੇ ਉਸ ਦੀ ਬੇਰਹਿਮੀ ਨਾਲ ਕੁੱ.ਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾ.ਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦਾ ਪਰਿਵਾਰ ਇਸ ਲਈ ਤਿਆਰ ਨਹੀਂ ਸੀ। ਇਸ ਮਾਮਲੇ ਵਿੱਚ ਫਾਜ਼ਿਲਕਾ ਸਬ ਡਵੀਜ਼ਨ ਦੇ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਨੌਜਵਾਨ ਦੀ ਮੌ.ਤ ਬਾਰੇ ਪਤਾ ਲੱਗਿਆ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕਾ ਅਤੇ ਲੜਕੀ ਦੇ ਪ੍ਰੇਮ ਸਬੰਧ ਸਨ, ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਗਲਤ ਪਤਾ ਦੱਸ ਕੇ ਉਸ ਨੂੰ ਹਸਪਤਾਲ ਵਿੱਚ ਛੱਡ ਗਏ । ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।

marriage new

ਅੱਜ ਕੱਲ੍ਹ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਉਤੇ ਵਿਆਹ ਦਾ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਾਰਡ ਵਿੱਚ ਨਾ ਤਾਂ ਕੋਈ ਸ਼ਾਇਰੀ ਹੈ ਅਤੇ ਨਾ ਹੀ ਕੁਝ ਵੱਖਰਾ ਕੀਤਾ ਗਿਆ ਹੈ, ਫਿਰ ਵੀ ਇਸ ਕਾਰਡ ਨੂੰ ਵੱਡੇ ਪੱਧਰ ਉਤੇ ਸਾਂਝਾ ਕੀਤਾ ਜਾ ਰਿਹਾ ਹੈ। ਇਸ ਕਾਰਡ ਵਿੱਚ 17 ਭੈਣ-ਭਰਾਵਾਂ ਦੇ ਵਿਆਹਾਂ ਦਾ ਇਕੱਠਾ ਸੱਦਾ ਦਿੱਤਾ ਗਿਆ ਹੈ।ਇਹ ਅਨੋਖਾ ਮਾਮਲਾ ਬੀਕਾਨੇਰ ਦੇ ਨੋਖਾ ਇਲਾਕੇ ਦਾ ਹੈ। ਇਥੋਂ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਬਜ਼ੁਰਗ ਸੂਰਜਰਾਮ ਗੋਦਾਰਾ ਆਪਣੇ ਸਾਂਝੇ ਪਰਿਵਾਰ ਨਾਲ ਰਹਿੰਦੇ ਹਨ। ਉਨ੍ਹਾਂ ਨੇ 17 ਪੋਤੇ-ਪੋਤੀਆਂ ਦਾ ਵਿਆਹ ਇਕੱਠਿਆਂ ਕਰਵਾ ਕੇ ਆਪਣੇ ਪਰਿਵਾਰ ਨੂੰ ਲੋਕਾਂ ਦੇ ਸਾਹਮਣੇ ਮਿਸਾਲ ਬਣਾਇਆ। ਪਰਿਵਾਰ ਨੇ 17 ਭੈਣ ਭਰਾਵਾਂ ਦੇ ਵਿਆਹ ਲਈ ਕਾਰਡ ਵੱਖ-ਵੱਖ ਨਹੀਂ ਬਲਕਿ ਸਿਰਫ ਇੱਕ ਪ੍ਰਿੰਟ ਕਰਵਾਇਆ। ਇਸ ਕਾਰਡ ਵਿੱਚ ਸਾਰੇ 17 ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਹੋਣ ਵਾਲੇ ਜੀਵਨ ਸਾਥੀ ਦੇ ਨਾਂ ਲਿਖੇ ਹੋਏ ਹਨ।ਇਸ ਪਰਿਵਾਰ ਨੇ ਆਪਣੇ ਸਾਰੇ ਬੱਚਿਆਂ ਦੇ ਵਿਆਹ ਲਈ ਦੋ ਦਿਨ ਤੈਅ ਕੀਤੇ। ਪਹਿਲੇ ਦਿਨ ਪਰਿਵਾਰ ਦੀਆਂ ਪੰਜ ਕੁੜੀਆਂ ਦਾ ਵਿਆਹ ਹੋਇਆ ਅਤੇ ਅਗਲੇ ਦਿਨ ਬਾਰਾਂ ਬੱਚਿਆਂ ਦਾ ਵਿਆਹ ਹੋਇਆ। ਇਸ ਵਿਆਹ ਦੀ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ। ਇਸ ਕਾਰਡ ਵਿੱਚ ਸਾਰੇ ਭਰਾਵਾਂ ਦੇ ਜਾਣਕਾਰ ਬੁਲਾਏ ਗਏ ਸਨ। ਸੂਰਜਾਰਾਮ ਗੋਦਾਰਾ ਦਾ ਕਹਿਣਾ ਹੈ ਕਿ ਪੰਜ ਪੁੱਤਰਾਂ ਦੇ 17 ਧੀਆਂ-ਪੁੱਤਰ ਵਿਆਹ ਲਾਇਕ ਸਨ। ਸਾਰਿਆਂ ਦੇ ਰਿਸ਼ਤੇ ਨਾਲੋ-ਨਾਲ ਵੇਖਣ ਲੱਗ ਪਏ। ਮੰਗਣੀ ਅਤੇ ਸ਼ੁਭ ਸਮੇਂ ਨੂੰ ਦੋ ਸਾਲ ਲੱਗ ਗਏ ਅਤੇ ਫਿਰ ਸਾਲ 2024 ਵਿਚ ਸਾਰਿਆਂ ਨੇ 1 ਅਪ੍ਰੈਲ ਅਤੇ 2 ਅਪ੍ਰੈਲ ਨੂੰ ਵਿਆਹ ਕਰਵਾਏ ਗਏ। ਪਹਿਲੀ ਅਪਰੈਲ ਨੂੰ ਸੂਰਜਾਰਾਮ ਗੋਦਾਰਾ ਦੇ ਪੰਜ ਪੋਤਰਿਆਂ ਦੀ ਬਾਰਾਤ ਦੋ ਪਿੰਡਾਂ ਵਿੱਚ ਗਈ ਸੀ। ਅਗਲੇ ਦਿਨ 2 ਅਪ੍ਰੈਲ ਨੂੰ ਛੇ ਪਿੰਡਾਂ ਤੋਂ 12 ਪੋਤਰੀਆਂ ਦੀ ਬਾਰਾਤ ਆਈ। ਵਿਆਹ ਤੋਂ ਬਾਅਦ ਸਾਰੇ 17 ਪੋਤੇ-ਪੋਤੀਆਂ ਲਈ ਇੱਕ ਆਸ਼ੀਰਵਾਦ ਸਮਾਰੋਹ ਸੀ। ਉਸ ਦੇ ਖੇਤ ਵਿੱਚ ਚਾਰ ਵੀਘੇ ਜ਼ਮੀਨ ਵਿੱਚ ਇੱਕ ਵਿਸ਼ਾਲ ਟੈਂਟ ਲਾਇਆ ਹੋਇਆ ਸੀ, ਜਿੱਥੇ ਵਿਆਹ ਦੀ ਸਾਰੀ ਰਸਮ ਹੁੰਦੀ ਸੀ। ਲੰਗਰ-ਟਿਕਾ ਅਤੇ ਚੌਲਾਂ ਸਮੇਤ ਕਈ ਰਸਮਾਂ ਨਿਭਾਈਆਂ ਗਈਆਂ। 4000 ਤੋਂ ਵੱਧ ਮਹਿਮਾਨਾਂ ਲਈ ਭੋਜਨ ਤਿਆਰ ਕੀਤਾ ਗਿਆ ਸੀ। ਸੂਰਜਾਰਾਮ ਦੇ ਪੋਤੇ ਦੇ ਵਿਆਹ ਦੇ ਵੱਖ-ਵੱਖ ਪ੍ਰਬੰਧਾਂ ਨੂੰ ਸੰਭਾਲਣ ਵਿੱਚ ਪੂਰੇ ਪਿੰਡ ਨੇ ਮਦਦ ਕੀਤੀ।ਸੂਰਜਰਾਮ ਗੋਦਾਰਾ ਦਾ ਕਹਿਣਾ ਹੈ ਕਿ 17 ਪੋਤੇ-ਪੋਤੀਆਂ ਤੋਂ ਬਾਅਦ ਹੁਣ ਨਵੀਂ ਯੋਜਨਾ 11 ਪੋਤੇ-ਪੋਤੀਆਂ ਦੇ ਇਕੱਠੇ ਵਿਆਹ ਕਰਨ ਦੀ ਹੈ। ਹਾਲਾਂਕਿ, ਇਹ 11 ਪੋਤੇ-ਪੋਤੀਆਂ ਅਜੇ ਵਿਆਹ ਦੀ ਉਮਰ ਦੇ ਨਹੀਂ ਹਨ। ਕਾਫੀ ਖਰਚਾ ਬਚਾ ਲਿਆਪਰਿਵਾਰ ਦੇ 17 ਬੱਚਿਆਂ ਦਾ ਇਕੱਠਿਆਂ ਵਿਆਹ ਕਰਵਾ ਕੇ ਪਰਿਵਾਰ ਨੇ ਵੀ ਕਾਫੀ ਕੁਝ ਬਚਾਇਆ ਹੈ। ਸਿਰਫ਼ ਇੱਕ ਹੀ ਵਿਆਹ ਦਾ ਕਾਰਡ ਛਾਪਿਆ ਗਿਆ ਸੀ, ਵਿਆਹ ਲਈ ਸਿਰਫ਼ ਇੱਕ ਹੀ ਪੰਡਾਲ ਬਣਾਇਆ ਗਿਆ ਸੀ ਅਤੇ ਵਿਆਹ ਲਈ ਇਕੱਠੇ ਆਉਣ ਵਾਲੇ ਹਰ ਇੱਕ ਦੇ ਆਉਣ ਵਾਲੇ ਖਰਚੇ ਵੀ ਬਚ ਗਏ। ਸੂਰਜਾਰਾਮ ਦਾ ਕਹਿਣਾ ਹੈ ਕਿ 17 ਪੋਤੇ-ਪੋਤੀਆਂ ਦੇ ਇਕੱਠੇ ਵਿਆਹ ਕਰਨ ਦਾ ਮਕਸਦ ਸਾਂਝੇ ਪਰਿਵਾਰ ਦਾ ਸੰਦੇਸ਼ ਦੇਣਾ ਅਤੇ ਵਿਆਹ ‘ਤੇ ਘੱਟ ਖਰਚ ਕਰਨਾ ਹੈ। 17 ਲੋਕਾਂ ਦੇ ਇਕੱਠੇ ਵਿਆਹ ਹੋਣ ਕਾਰਨ ਇਕ ਵਿਆਹ ਉਤੇ 5-5 ਲੱਖ ਰੁਪਏ ਖਰਚ ਆਇਆ, ਜੇਕਰ 17 ਲੋਕਾਂ ਨੇ ਵੱਖ-ਵੱਖ ਸਮੇਂ ਉਤੇ ਵਿਆਹ ਕਰਵਾਇਆ ਹੁੰਦਾ ਤਾਂ ਇਕ ਵਿਆਹ ਦਾ ਖਰਚਾ 20 ਲੱਖ ਰੁਪਏ ਤੱਕ ਪਹੁੰਚ ਜਾਂਦਾ। ਇਕੱਠੇ ਖਾਣਾ ਖਾਣ ਅਤੇ ਕਾਰਡ ਛਪਵਾਉਣ ਸਣੇ ਕਈ ਕੰਮ ਕਰਕੇ ਪੈਸੇ ਦੀ ਬਚਤ ਹੁੰਦੀ ਹੈ। ਜਾਣੋ ਪਰਿਵਾਰ ਬਾਰੇਸੂਰਜਾਰਾਮ ਗੋਦਾਰਾ ਨੇ ਦੱਸਿਆ ਕਿ ਉਸ ਦੇ ਪੰਜ ਪੁੱਤਰ ਹਨ। ਹਰੇਕ ਨੂੰ ਚਾਰ ਟਿਊਬਵੈੱਲ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਰਾਹੀਂ ਉਹ ਖੇਤੀ ਕਰਦੇ ਹਨ। ਪੰਜੇ ਭਰਾ ਅਜੇ ਵੀ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ। ਜਿੱਥੇ ਕਿਤੇ ਵੀ ਟਿਊਬਵੈੱਲ ਬਣਾਏ ਗਏ ਹਨ, ਉੱਥੇ ਪੁੱਤਰ ਆਪਣੇ ਬੱਚਿਆਂ ਨਾਲ ਰਹਿੰਦੇ ਹਨ। ਮੁੱਖ ਘਰ ਤੋਂ ਰਾਸ਼ਨ ਭੇਜਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਪਰਿਵਾਰ ਦਾ ਕੋਈ ਵੀ ਵੱਡਾ ਫੈਸਲਾ ਸੂਰਜਾਰਾਮ ਗੋਦਾਰਾ ਆਪਣੇ ਪੁੱਤਰਾਂ ਨਾਲ ਗੱਲਬਾਤ ਕਰਕੇ ਹੀ ਲੈਂਦੇ ਹਨ।...

sector 35

ਬਲਜਿੰਦਰ ਸਿੰਘ ਮਹੰਤ ਚੰਡੀਗੜ੍ਹ-ਚੰਡੀਗੜ੍ਹ ਦੇ ਸੈਕਟਰ-35 ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰੇਮ ਸਬੰਧਾਂ ਕਾਰਨ ਇੱਥੇ ਇਕ ਕੁੜੀ ਨੇ ਪਾਰਕ ਦੇ ਵਿਚ ਖੁਦ ਨੂੰ ਅੱ.ਗ ਲਾ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੇਮੀ ਵੱਲੋਂ ਵਿਆਹ ਨਾ ਕਰਵਾਉਣ ਨੂੰ ਲੈ ਕੇ ਪ੍ਰੇਮਿਕਾ ਨੇ ਆਪਣੇ ਆਪ ਉਤੇ ਕੈਮੀਕਲ ਫ਼ਿੜਕ ਕੇ ਖੁ.ਦਕੁ.ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। 90 ਫੀਸਦੀ ਤਕ ਝੁਲਸੀ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਪਛਾਣ ਰਾਣੀ ਦੇ ਰੂਪ ਵਿਚ ਹੋਈ ਹੈ ਜੋ ਖਰੜ ਦੀ ਰਹਿਣ ਵਾਲੀ ਹੈ ਤੇ ਹਾਊਸ ਕੀਪਿੰਗ ਦਾ ਕੰਮ ਕਰਦੀ ਹੈ ਤੇ ਲੜਕੇ ਦੀ ਪਛਾਣ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ। ਜੋ ਹਾਲੇ ਫਰਾਰ ਹੈ।ਪੁਲਿਸ ਸੂਤਰਾ ਮੁਤਾਬਿਕ ਲੜਕੀ ਨੇ ਲੜਕੇ ਨੂੰ ਸੈਕਟਰ-35 ਪੈਟਰੋਲ ਪੰਪ ਦੇ ਨਜ਼ਦੀਕ ਇਕ ਪਾਰਕ ਮਿਲਣ ਲਈ ਬੁਲਾਇਆ ਸੀ, ਜਿੱਥੇ ਲੜਕੀ ਉਸ ਨੂੰ ਵਿਆਹ ਕਰਵਾਉਣ ਲੈ ਕਹਿ ਰਹੀ ਸੀ, ਇਸ ਦੌਰਾਨ ਲੜਕੇ ਦੇ ਨਾ ਕਰਨ ਉਤੇ ਉਸ ਨੇ ਇਹ ਕਦਮ ਚੁੱਕਿਆ। ਦੋਵਾਂ ਦਾ ਛੇ ਸਾਲ ਤੋਂ ਲਵ ਅਫ਼ੇਅਰ ਚੱਲ ਰਿਹਾ ਸੀ, ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ।  ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਮੌਕੇ 'ਤੇ CFSL ਦੀ ਟੀਮ ਵੀ ਪਹੁੰਚੀ, ਜਿਨ੍ਹਾਂ ਵੱਲੋਂ ਇੱਕ ਬੋਤਲ, ਲੜਕੀ ਦੇ ਸੈਂਡਲ, ਲੜਕੀ ਦੇ ਸੜੇ ਹੋਏ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

nabha crime

ਪੰਜਾਬ ਦੇ ਨਾਭਾ ਦੇ ਇੱਕ ਸਰਕਾਰੀ ਕਾਲਜ ਵਿੱਚ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ ਹੈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਪ੍ਰਿੰਸੀਪਲ ਤੇ ਸਟਾਫ ਕਾਲਜ ਵਿਚ ਮੌਜੂਦ ਸੀ। ਹੁਣ ਘਟਨਾ ਤੋਂ 12 ਦਿਨਾਂ ਬਾਅਦ ਕੋਤਵਾਲੀ ਨਾਭਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਕੁੜੀ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ 27 ਮਾਰਚ ਦੀ ਸਵੇਰੇ ਕਰੀਬ 11:30 ਵਜੇ ਮੁਲਜ਼ਮ ਦਵਿੰਦਰ ਸਿੰਘ ਨੇ ਉਸ ਉਸ ਨੂੰ ਗੱਲ ਕਰਨ ਬਹਾਨੇ ਪ੍ਰਿੰਸੀਪਲ ਦੇ ਦਫਤਰ ਉਪਰ ਬਣੇ ਕਮਰੇ ਵਿਚ ਬੁਲਾਇਆ। ਦੁਪਹਿਰ ਇਕ ਵਜੇ ਲੈਕਚਰ ਖਤਮ ਹੁੰਦਿਆਂ ਹੀ ਉਹ ਕਮਰੇ ਵਿਚ ਪਹੁੰਚੀ ਤਾਂ ਉਥੇ ਮੌਜੂਦ ਮੁਲਜਮ਼ ਦੇ ਦੋ ਸਾਥੀਆਂ ਨੇ ਦਰਵਾਜਾ ਬੰਦ ਕਰ ਕੇ ਉਸ ਦੇ ਨਾਲ ਸਮੂਹਿਕ ਬਲਾ.ਤਕਾਰ ਕੀਤਾ। ਮੁਲਜ਼ਮਾਂ ਵਿਚੋਂ ਇਕ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਿਕਸੇ ਨੂੰ ਦੱਸਣ ਉਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਪੁਲਿਸ ਨੇ ਇਹ ਐਫਆਈਆਰ ਪਿੰਡ ਕਕਰਾਲਾ ਦੇ ਦਵਿੰਦਰ ਸਿੰਘ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖਿ਼ਲਾਫ਼ ਦਰਜ ਕੀਤੀ ਹੈ। ਫਿਲਹਾਲ ਇਨ੍ਹਾਂ 'ਚੋਂ ਕਿਸੇ ਵੀ ਮੁਲਜ਼ਮ ਦੀ ਹਾਲੇ ਗ੍ਰਿਫ਼.ਤਾਰੀ ਨਹੀਂ ਹੋਈ ਹੈ। ਕੁੜੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਥਾਣਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਵੇਂ ਬਾਹਰੀ ਨੌਜਵਾਨ ਕਾਲਜ ਵਿਚ ਦਾਖਲ ਹੋ ਕੇ ਵਾਰਦਾਤ ਕਰ ਗਏ, ਇਹ ਜਾਂਚ ਦਾ ਵਿਸ਼ਾ ਹੈ। ਕੁੜੀ ਨੇ ਮੁੱਖ ਮੁਲਜ਼ਮ ਨੂੰ ਪਛਾਣ ਲਿਆ ਹੈ। ਕਾਲਜ ਸਟਾਫ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।ਪੁਲਿਸ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼.ਤਾਰੀ ਲਈ ਛਾਪੇ.ਮਾਰੀ ਕਰ ਰਹੀਆਂ ਹਨ।    

sidhu poster

ਆਉਣ ਵਾਲੇ ਕੱਲ੍ਹ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਬੀਤੇ ਦਿਨੀਂ ਸੰਨੀ ਮਾਲਟਨ ਨੇ ਗੀਤ ਦਾ ਪੋਸਟਰ ਜਾਰੀ ਕੀਤਾ ਸੀ ਤੇ ਅੱਜ ਇਸ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਸੰਨੀ ਮਾਲਟਨ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਚ ਰਿਲੀਜ਼ ਕੀਤਾ ਹੈ। ਇਸ ਟੀਜ਼ਰ 'ਚ ਸਿੱਧੂ ਆਖਦੇ ਨਜ਼ਰ ਆ ਰਹੇ ਹਨ ਕਿ ਸੰਨੀ ਮਾਲਟਨ ਸਾਡਾ ਭਰਾ ਹੈ, ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ। ਇਸ ਤੋਂ ਇਲਾਵਾ ਹੋਰ ਕੀ-ਕੀ ਆਖ ਰਹੇ ਹਨ, ਇਹ ਜਾਣਨ ਲਈ ਇਸ ਵੀਡੀਓ ਨੂੰ ਵੇਖੋ:- ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਇਹ ਗੀਤ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।

cm maan sanjay

ਚੰਡੀਗੜ੍ਹ : ਕੁੱਝ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅੱਜ ਪੰਜਾਬ ਪੁੱਜ ਚੁੱਕੇ ਹਨ । ਸੰਜੇ ਸਿੰਘ, ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਵਿਖੇ ਪੁੱਜੇ। ਇਸ ਦੌਰਾਨ ਜਦੋਂ ਸੰਜੇ ਸਿੰਘ ਸੀਐਮ ਮਾਨ ਦੇ ਘਰ ਅੰਦਰ ਦਾਖਲ ਹੋਏ ਤਾਂ ਦੋਵੇਂ ਇਕ-ਦੂਜੇ ਨੂੰ ਘੁੱਟ ਕੇ ਜੱਫੀ ਪਾ ਕੇ ਮਿਲੇ। ਇਸ ਦੌਰਾਨ ਸੰਜੇ ਸਿੰਘ ਨੇ ਸੀਐੇਮ ਮਾਨ ਨੂੰ ਕਲਾਵੇ ਵਿਚ ਲੈ ਉਪਰ ਚੁੱਕ ਲਿਆ। ਦੋਵੇਂ ਨੇਤਾ ਖੁਸ਼ੀ ਵਿਚ ਖੀਵੇ ਨਜ਼ਰ ਆਏ। ਮੁੱਖ ਮੰਤਰੀ ਮਾਨ ਦੀ ਭੈਣ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਆਉਣ ਦੀ ਬੇਹੱਦ ਖ਼ੁਸ਼ੀ ਹੋਈ ਹੈ।ਸੰਜੇ ਸਿੰਘ ਆਪਣੀ ਨਵਜੰਮੀ ਬੇਟੀ ਨਿਆਮਤ ਮਾਨ ਕੌਰ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਨ। ਇਸ ਤੋਂ ਬਾਅਦ ਉਹ ਪਾਰਟੀ ਵਿਧਾਇਕਾਂ, ਆਗੂਆਂ ਅਤੇ ਉਮੀਦਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਬੰਦੀ ਦੇ ਜਨਰਲ ਸਕੱਤਰ ਡਾ.ਸੰਦੀਪ ਪਾਠਕ ਹਾਜ਼ਰ ਹੋਣਗੇ।   ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਸਬੰਧੀ ਮੁੱਖ ਮੰਤਰੀ ਮਾਨ ਅਤੇ ਸੰਜੇ ਸਿੰਘ ਪੰਜਾਬ ਦੇ ਹੋਰ ਆਗੂਆਂ ਨਾਲ ਮੀਟਿੰਗ ਕਰਨਗੇ। ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ 13 ਸੀਟਾਂ ਹਾਸਲ ਕਰਨ ਲਈ ਕਾਫੀ ਜ਼ੋਰ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਲਗਾਤਾਰ ਲੋਕ ਸਭਾ ਹਲਕਿਆਂ 'ਚ ਮੀਟਿੰਗ ਕਰਕੇ ਉਮੀਦਵਾਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਫੀਡਬੈਕ ਲੈ ਰਹੇ ਹਨ।     

canada news

ਕੈਨੇਡਾ ਤੋਂ ਇਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਐਡਮਿੰਟਨ ਦੇ ਇੱਕ ਨਾਮੀ ਬਿਲਡਰ ਅਤੇ ਗੁਰਦੁਆਰਾ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦਾ ਦਿਨ-ਦਿਹਾੜੇ ਗੋ.ਲੀ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਹੈ। ਇਹ ਘਟਨਾ ਮ੍ਰਿਤਕ ਬੂਟਾ ਸਿੰਘ ਗਿੱਲ, ਜਿਸ ਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ) ਹੈ, ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟ੍ਰਕਸ਼ਨ ਸਾਈਟ 'ਤੇ ਵਾਪਰੀ ਦੱਸੀ ਜਾ ਰਹੀ ਹੈ, ਜੋ ਮਿਲਵੁੱਡ ਰਿੱਕ ਸੈਂਟਰ ਦੇ ਨੇੜੇ ਸਥਿੱਤ ਹੈ। ਖ਼ਬਰਾਂ ਅਨੁਸਾਰ ਹਮਲਾਵਰ ਨਿੱਕ ਧਾਲੀਵਾਲ ਵੀ ਕੰਸਟ੍ਰਕਸ਼ਨ ਦੇ ਕਿੱਤੇ ਨਾਲ ਬਤੌਰ 'ਰੂਫਰ' ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ ਜੋ ਇੱਕ ਸਿਵਲ ਇੰਜੀਨੀਅਰ ਹੈ ਜੋ ਗੰਭੀਰ ਜ਼ਖ਼ਮੀ ਹਾਲਤ ਵਿਚ ਜ਼ਿੰਦਗੀ ਅਤੇ ਮੌ.ਤ ਵਿਚਾਲੇ ਲੜਾਈ ਲੜ ਰਿਹਾ ਹੈ।ਸੂਤਰਾਂ ਮੁਤਾਬਕ ਤਿੰਨੋਂ ਵਿਅਕਤੀ ਕੰਸਟ੍ਰਕਸ਼ਨ ਸਾਈਟ 'ਤੇ ਮੌਜੂਦ ਸਨ, ਜਦੋਂ ਗਿੱਲ ਅਤੇ ਧਾਲੀਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਧਾਲੀਵਾਲ ਨੇ ਆਪਣੀ ਪਿਸ.ਤੌਲ ਕੱਢੀ ਅਤੇ ਗੋ.ਲੀਆਂ ਚਲਾ ਦਿੱਤੀਆਂ, ਜਿਸ ਨਾਲ ਬੂਟਾ ਗਿੱਲ ਦੀ ਮੌਕੇ 'ਤੇ ਹੀ ਮੌ.ਤ ਹੋ ਗਈ ਅਤੇ ਇੰਜੀਨੀਅਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਉਪਰੰਤ ਨਿੱਕ ਧਾਲੀਵਾਲ ਨੇ ਖੁਦ ਨੂੰ ਵੀ ਗੋ.ਲੀ ਮਾਰ ਲਈ ਅਤੇ ਮੌਕੇ 'ਤੇ ਹੀ ਮਾਰਿਆ ਗਿਆ।ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਪਰ ਚਰਚਾਵਾਂ ਦਾ ਦੌਰ ਜਾਰੀ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਿਸ ਰਿਪੋਰਟ ਵੀ ਕੀਤੀ ਸੀ। ਪੁਲਸ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। 

ipl dhoni ipl

ਆਈਪੀਐੱਲ ਦਾ ਕਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿਵੇਂ ਜਿਵੇਂ ਮੈਚ ਹੋ ਰਹੇ ਹਨ ਰੋਮਾਂਚ ਵੱਧਦਾ ਜਾ ਰਿਹਾ ਹੈ।ਉਧਰ, ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿਚ ਇਸ ਸੀਜ਼ਨ ਵੀ ਕਮੀ ਨਹੀਂ ਆਈ ਹੈ। ਉਨ੍ਹਾਂ ਦੀ ਟੀਮ ਚੇਨਈ ਸੁਪਰ ਕਿੰਗਜ਼ ਦੀ ਇੰਨੀ ਵੱਡੀ ਫੈਨ ਫਾਲੋਇੰਗ ਦਾ ਬਹੁਤ ਵੱਡਾ ਕਾਰਨ ਧੋਨੀ ਖ਼ੁਦ ਹਨ।ਇਸ ਗੱਲ ਦਾ ਪ੍ਰਮਾਣ ਬੀਤੇ ਦਿਨੀਂ ਹੋਏ ਚੇਨਈ ਸੁਪਰਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲੇ 'ਚ ਦਿਸਿਆ। ਆਮ ਤੌਰ 'ਤੇ ਧੋਨੀ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ ਪਰ ਕੋਲਕਾਤਾ ਖ਼ਿਲਾਫ਼ ਖੇਡੇ ਗਏ ਮੈਚ 'ਚ ਉਹ 5ਵੇਂ ਨੰਬਰ 'ਤੇ ਹੀ ਆ ਗਏ, ਜਦੋਂ ਟੀਮ ਨੂੰ ਜਿੱਤ ਲਈ ਸਿਰਫ਼ 3 ਦੌੜਾਂ ਦੀ ਲੋੜ ਸੀ। ਉਸ ਨੂੰ ਕ੍ਰੀਜ਼ 'ਤੇ ਆਉਂਦਿਆਂ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਤੋਂ ਬਾਅਦ, ਜਦੋਂ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਉਤਰੇ ਤਾਂ ਦਰਸ਼ਕਾਂ ਨੇ ਇੰਨੀ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ ਧੋਨੀ ਲਈ ਪਾਗਲ ਹੋ ਰਹੇ ਹੋਣ। ਧੋਨੀ ਦੀ ਐਂਟਰੀ ਸਮੇਂ ਸ਼ੋਰ ਇੰਨਾ ਜ਼ਿਆਦਾ ਸੀ ਕਿ ਸ਼ੋਰ ਮੀਟਰ 125 ਡੈਸੀਬਲ ਦਾ ਅੰਕੜਾ ਦਿਖਾ ਰਿਹਾ ਸੀ। ਇਹੀ ਨਹੀਂ, ਧੋਨੀ ਲਈ ਦਰਸ਼ਕਾਂ ਦੀ ਦੀਵਾਨਗੀ ਅਜਿਹੀ ਸੀ ਕਿ ਇੰਨਾ ਜ਼ਿਆਦਾ ਸ਼ੋਰ ਹੋਣ ਕਾਰਨ ਕੋਲਕਾਤਾ ਦੇ ਸਟਾਰ ਆਲ-ਰਾਊਂਡਰ ਆਂਦ੍ਰੇ ਰਸਲ ਨੂੰ ਆਪਣੇ ਕੰਨ ਬੰਦ ਕਰਨੇ ਪਏ ਸੀ। ਉਨ੍ਹਾਂ ਨੇ ਇਸ ਸ਼ੋਰ ਤੋਂ ਬਚਣ ਲਈ ਆਪਣੇ ਹੱਥਾਂ ਨਾਲ ਕੰਨ ਢਕ ਲਏ ਸਨ। ਰਸਲ ਦੇ ਕੰਨ ਬੰਦ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਸ਼ਿਵਮ ਦੂਬੇ ਦੇ ਆਊਟ ਹੋਣ ਤੋਂ ਬਾਅਦ ਜਡੇਜਾ ਦੀ ਵੀ ਸ਼ਰਾਰਤ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਖ਼ੁਦ ਬੱਲਾ ਲੈ ਕੇ ਮੈਦਾਨ 'ਤੇ ਉਤਰਨ ਦੀ ਨਕਲ ਕਰਦਾ ਦਿਖਾਈ ਦੇ ਰਿਹਾ ਹੈ, ਤੇ ਫਿਰ ਵਾਪਸ ਚਲਾ ਜਾਂਦਾ ਹੈ। ਜੇਕਰ ਮੈਚ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਨੇ ਚੇਨਈ ਨੂੰ 138 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਚੇਨਈ ਨੇ ਕਪਤਾਨ ਰੁਤੂਰਾਜ ਗਾਇਕਵਾੜ ਦੀ 67 ਦੌੜਾਂ ਦੀ ਪਾਰੀ ਅਤੇ ਸ਼ਿਵਮ ਦੁਬੇ ਦੀ 38 ਦੌੜਾਂ ਦੀ ਪਾਰੀ ਦੀ ਬਦੌਲਤ ਆਸਾਨੀ ਨਾਲ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆਚੇਨਈ ਦੀ ਜਿੱਤ 'ਚ ਉਸ ਦੇ ਗੇਂਦਬਾਜ਼ਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੇ ਲਗਾਤਾਰ ਵਿਕਟਾਂ ਝਟਕਾ ਕੇ ਕੋਲਕਾਤਾ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕ ਦਿੱਤਾ। ...

sukhbir singh badal hea

Sukhbir Badal News : ਪਿਛਲੇ ਕਈ ਦਿਨਾਂ ਤੋਂ ''ਪੰਜਾਬ ਬਚਾਓ ਯਾਤਰਾ'' ਵਿਚ ਰੁੱਝੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਨੂੰ ਮਿਲਣ 'ਚ ਰੁੱਝੇ ਹੋਏ ਸਨ। ਗਰਮੀ ਕਾਰਨ ਉਨ੍ਹਾਂ ਦੀ ਸਿਹਤ ਨਾਸਾਜ਼ ਹੋ ਗਈ ਹੈ।ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਨੂੰ ਡਾਇਰੀਆ ਦੀ ਸ਼ਿਕਾਇਤ  ਹੋਣ ਦੇ ਕਾਰਨ ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅਪ ਕੀਤਾ। ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਇਆ ਗਿਆ। ਇਸ ਦੇ ਬਾਵਜੂਦ ਪੰਜਾਬ ਬਚਾਓ ਯਾਤਰਾ ਜਾਰੀ ਰਹੇਗੀ ਤੇ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਕਮਾਨ ਸੰਭਾਲਣਗੇ।ਜਾਣਕਾਰੀ ਅਨੁਸਾਰ ਪੰਜਾਬ ਬਚਾਓ ਯਾਤਰਾ ਅੱਜ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ ਪਰ ਸੁਖਬੀਰ ਬਾਦਲ ਨਹੀਂ ਪੁੱਜੇ। ਹੁਣ ਇਸ ਯਾਤਰਾ ਦੀ ਅਗਵਾਈ ਬਿਕਰਮ ਮਜੀਠੀਆ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਗਰਮੀ ਕਾਰਨ ਸੁਖਬੀਰ ਬਾਦਲ ਦੀ ਹਾਲਤ ਵਿਗੜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਲਈ ਯਾਤਰਾ 'ਚ ਹਿੱਸਾ ਲੈਣਾ ਮੁਸ਼ਕਲ ਹੋ ਗਿਆ।

blade crime

ਬਠਿੰਡਾ : ਬਠਿੰਡਾ ਦੇ ਹੋਟਲ 'ਚ ਰੂਹ ਕੰਬਾਊ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਹੋਟਲ ਦੇ ਕਮਰੇ ਵਿਚ ਇਕ ਕੁੜੀ ਨੇ ਮੁੰਡੇ ਨੂੰ ਬਲੇਡ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਇਸ ਮਾਮਲੇ ਬਾਰੇ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਕਿਸੇ ਹੋਟਲ 'ਚ ਇਕ ਮੁੰਡਾ ਗੰਭੀਰ ਹਾਲਤ 'ਚ ਜ਼ਖਮੀ ਪਿਆ ਹੋਇਆ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਮੁੰਡਾ ਲਹੂ-ਲੂਹਾਨ ਹਾਲਤ 'ਚ ਬੈੱਡ ਤੋਂ ਹੇਠਾਂ ਜ਼ਮੀਨ 'ਤੇ ਬੇਹੋਸ਼ ਪਿਆ ਹੋਇਆ ਸੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਕਿਸੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਮੁੰਡੇ 'ਤੇ ਕਿਸੇ ਕੁੜੀ ਨੇ ਬਲੇਡ ਨਾਲ ਹਮਲਾ ਕੀਤਾ ਹੈ। ਫਿਲਹਾਲ ਮੁੰਡੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੋ ਸਕਦਾ ਹੈ।

high court new

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਤਰਨਤਾਰਨ 'ਚ ਇਕ ਔਰਤ ਦੇ ਕੱਪੜੇ ਪਾੜ ਕੇ ਨਗਨ ਹਾਲਤ ਵਿਚ ਘੁਮਾਉਣ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਅਦਾਲਤ ਨੇ ਕਿਹਾ ਕਿ ਇਹ ਬਹੁਤ ਹੀ ਘਿਣਾਉਣੀ ਘਟਨਾ ਹੈ। ਪੁਲਿਸ ਨੂੰ ਵੀ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਇਸ ਘਟਨਾ ਨੇ ਮਹਾਭਾਰਤ 'ਚ ਕੌਰਵਾਂ ਵੱਲੋਂ 'ਦ੍ਰੋਪਦੀ ਦੇ ਚੀਰ ਹਰਣ' ਦੀ ਯਾਦ ਦਿਵਾ ਦਿੱਤੀ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ 55 ਸਾਲਾ ਔਰਤ ਨੂੰ ਉਸ ਦੇ ਪੁੱਤਰ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਕੁੱਟਿਆ ਅਤੇ ਨੰਗਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੇ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਖਿਲਾਫ ਜਾ ਕੇ ਲੜਕੀ ਨਾਲ ਵਿਆਹ ਕਰਵਾਇਆ ਸੀ। 6 ਅਪ੍ਰੈਲ ਨੂੰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੰਜਵਾਂ ਮੁਲਜ਼ਮ ਬਾਅਦ ਵਿੱਚ ਫੜਿਆ ਗਿਆ ਸੀ। ਇਸ ਘਟਨਾ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਬਾਰੇ ਜਸਟਿਸ ਵਸ਼ਿਸ਼ਟ ਨੇ ਕਿਹਾ, ''ਮੈਨੂੰ ਮਹਾਭਾਰਤ ਕਾਲ ਦੀ ਉਹ ਇਤਿਹਾਸਕ ਘਟਨਾ ਯਾਦ ਆ ਗਈ, ਜਿਸ 'ਚ ਕੌਰਵਾਂ ਦੇ ਹੁਕਮ 'ਤੇ ਦ੍ਰੋਪਦੀ ਦਾ ਚੀਰ ਹਰਣ ਕੀਤਾ ਗਿਆ ਸੀ। ਭੀਸ਼ਮ ਪਿਤਾਮਾ ਸਮੇਤ ਪਾਂਡਵਾਂ  ਦੀ ਚੁੱਪੀ ਸੀ, ਜਿਸ ਕਾਰਨ ਮਹਾਭਾਰਤ ਯੁੱਧ ਹੋਇਆ ਅਤੇ ਹਜ਼ਾਰਾਂ ਲੋਕ ਮਾਰੇ ਗਏ ਸਨ। " ਜਸਟਿਸ ਵਸ਼ਿਸ਼ਟ ਨੇ ਕਿਹਾ, ''ਤਰਨਤਾਰਨ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਇਸ ਘਟਨਾ ਦਾ ਖੁਦ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਹਾਈ ਕੋਰਟ ਅਜਿਹੀਆਂ ਘਟਨਾਵਾਂ ਪ੍ਰਤੀ ਮੂਕ ਦਰਸ਼ਕ ਨਹੀਂ ਬਣ ਸਕਦੀ ਜਿੱਥੇ ਔਰਤ ਦੀ ਇੱਜ਼ਤ ਅਤੇ ਔਰਤਾਂ ਦਾ ਸ਼ਰੇਆਮ ਅਪਮਾਨ ਕੀਤਾ ਜਾਂਦਾ ਹੈ। ਪੁਲਿਸ ਅਤੇ ਅਧਿਕਾਰੀ ਇਸ ਮਾਮਲੇ ਵਿੱਚ ਢਿੱਲਮੱਠ ਵਾਲਾ ਰਵੱਈਆ ਅਪਣਾ ਰਹੇ ਹਨ ਅਤੇ ਤੁਰੰਤ ਕਾਰਵਾਈ ਨਹੀਂ ਕਰਦੇ।ਪੀੜਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਉਸ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਔਰਤ ਨੇ ਦੋਸ਼ ਲਾਇਆ ਕਿ ਉਹ ਉਸ ਨੂੰ ਅਰਧ ਨਗਨ ਹਾਲਤ ਵਿੱਚ ਪਿੰਡ ਵਿੱਚ ਘੁੰਮਾਇਆ ਗਿਆ। ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਪਿੰਡ ਦੇ ਆਲੇ-ਦੁਆਲੇ ਪੀੜਤਾ ਦਾ ਇੱਕ ਕਥਿਤ ਵੀਡੀਓ ਸਾਹਮਣੇ ਆਇਆ।...