LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Dhoni Fan Following : ਧੋਨੀ-ਧੋਨੀ ਨਾਲ ਗੂੰਜ ਉਠਿਆ ਸਟੇਡੀਅਮ, ਆਂਦ੍ਰੇ ਰਸਲ ਨੂੰ ਹੱਥਾਂ ਨਾਲ ਬੰਦ ਕਰਨੇ ਪੈ ਗਏ ਕੰਨ

ipl dhoni ipl

ਆਈਪੀਐੱਲ ਦਾ ਕਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿਵੇਂ ਜਿਵੇਂ ਮੈਚ ਹੋ ਰਹੇ ਹਨ ਰੋਮਾਂਚ ਵੱਧਦਾ ਜਾ ਰਿਹਾ ਹੈ।ਉਧਰ, ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿਚ ਇਸ ਸੀਜ਼ਨ ਵੀ ਕਮੀ ਨਹੀਂ ਆਈ ਹੈ। ਉਨ੍ਹਾਂ ਦੀ ਟੀਮ ਚੇਨਈ ਸੁਪਰ ਕਿੰਗਜ਼ ਦੀ ਇੰਨੀ ਵੱਡੀ ਫੈਨ ਫਾਲੋਇੰਗ ਦਾ ਬਹੁਤ ਵੱਡਾ ਕਾਰਨ ਧੋਨੀ ਖ਼ੁਦ ਹਨ।ਇਸ ਗੱਲ ਦਾ ਪ੍ਰਮਾਣ ਬੀਤੇ ਦਿਨੀਂ ਹੋਏ ਚੇਨਈ ਸੁਪਰਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲੇ 'ਚ ਦਿਸਿਆ। ਆਮ ਤੌਰ 'ਤੇ ਧੋਨੀ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ ਪਰ ਕੋਲਕਾਤਾ ਖ਼ਿਲਾਫ਼ ਖੇਡੇ ਗਏ ਮੈਚ 'ਚ ਉਹ 5ਵੇਂ ਨੰਬਰ 'ਤੇ ਹੀ ਆ ਗਏ, ਜਦੋਂ ਟੀਮ ਨੂੰ ਜਿੱਤ ਲਈ ਸਿਰਫ਼ 3 ਦੌੜਾਂ ਦੀ ਲੋੜ ਸੀ। ਉਸ ਨੂੰ ਕ੍ਰੀਜ਼ 'ਤੇ ਆਉਂਦਿਆਂ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। 
ਇਸ ਤੋਂ ਬਾਅਦ, ਜਦੋਂ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਉਤਰੇ ਤਾਂ ਦਰਸ਼ਕਾਂ ਨੇ ਇੰਨੀ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ ਧੋਨੀ ਲਈ ਪਾਗਲ ਹੋ ਰਹੇ ਹੋਣ। ਧੋਨੀ ਦੀ ਐਂਟਰੀ ਸਮੇਂ ਸ਼ੋਰ ਇੰਨਾ ਜ਼ਿਆਦਾ ਸੀ ਕਿ ਸ਼ੋਰ ਮੀਟਰ 125 ਡੈਸੀਬਲ ਦਾ ਅੰਕੜਾ ਦਿਖਾ ਰਿਹਾ ਸੀ। 
ਇਹੀ ਨਹੀਂ, ਧੋਨੀ ਲਈ ਦਰਸ਼ਕਾਂ ਦੀ ਦੀਵਾਨਗੀ ਅਜਿਹੀ ਸੀ ਕਿ ਇੰਨਾ ਜ਼ਿਆਦਾ ਸ਼ੋਰ ਹੋਣ ਕਾਰਨ ਕੋਲਕਾਤਾ ਦੇ ਸਟਾਰ ਆਲ-ਰਾਊਂਡਰ ਆਂਦ੍ਰੇ ਰਸਲ ਨੂੰ ਆਪਣੇ ਕੰਨ ਬੰਦ ਕਰਨੇ ਪਏ ਸੀ। ਉਨ੍ਹਾਂ ਨੇ ਇਸ ਸ਼ੋਰ ਤੋਂ ਬਚਣ ਲਈ ਆਪਣੇ ਹੱਥਾਂ ਨਾਲ ਕੰਨ ਢਕ ਲਏ ਸਨ। ਰਸਲ ਦੇ ਕੰਨ ਬੰਦ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। 
ਸ਼ਿਵਮ ਦੂਬੇ ਦੇ ਆਊਟ ਹੋਣ ਤੋਂ ਬਾਅਦ ਜਡੇਜਾ ਦੀ ਵੀ ਸ਼ਰਾਰਤ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਖ਼ੁਦ ਬੱਲਾ ਲੈ ਕੇ ਮੈਦਾਨ 'ਤੇ ਉਤਰਨ ਦੀ ਨਕਲ ਕਰਦਾ ਦਿਖਾਈ ਦੇ ਰਿਹਾ ਹੈ, ਤੇ ਫਿਰ ਵਾਪਸ ਚਲਾ ਜਾਂਦਾ ਹੈ। 
ਜੇਕਰ ਮੈਚ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਨੇ ਚੇਨਈ ਨੂੰ 138 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਚੇਨਈ ਨੇ ਕਪਤਾਨ ਰੁਤੂਰਾਜ ਗਾਇਕਵਾੜ ਦੀ 67 ਦੌੜਾਂ ਦੀ ਪਾਰੀ ਅਤੇ ਸ਼ਿਵਮ ਦੁਬੇ ਦੀ 38 ਦੌੜਾਂ ਦੀ ਪਾਰੀ ਦੀ ਬਦੌਲਤ ਆਸਾਨੀ ਨਾਲ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆਚੇਨਈ ਦੀ ਜਿੱਤ 'ਚ ਉਸ ਦੇ ਗੇਂਦਬਾਜ਼ਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੇ ਲਗਾਤਾਰ ਵਿਕਟਾਂ ਝਟਕਾ ਕੇ ਕੋਲਕਾਤਾ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕ ਦਿੱਤਾ। 

In The Market