LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਦ੍ਰੌਪਦੀ ਦੇ ਚੀਰ ਹਰਣ ਦੀ ਯਾਦ ਦਿਵਾ ਦਿੱਤੀ', ਤਰਨਤਾਰਨ ਵਿਚ ਮਹਿਲਾ ਨੂੰ ਨੰਗਨ ਹਾਲਤ ਵਿਚ ਘੁਮਾਉਣ ਦੇ ਮਾਮਲੇ ਵਿਚ ਹਾਈ ਕੋਰਟ ਦੀ ਸਖ਼ਤ ਟਿੱਪਣੀ

high court new

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਤਰਨਤਾਰਨ 'ਚ ਇਕ ਔਰਤ ਦੇ ਕੱਪੜੇ ਪਾੜ ਕੇ ਨਗਨ ਹਾਲਤ ਵਿਚ ਘੁਮਾਉਣ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਅਦਾਲਤ ਨੇ ਕਿਹਾ ਕਿ ਇਹ ਬਹੁਤ ਹੀ ਘਿਣਾਉਣੀ ਘਟਨਾ ਹੈ। ਪੁਲਿਸ ਨੂੰ ਵੀ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਇਸ ਘਟਨਾ ਨੇ ਮਹਾਭਾਰਤ 'ਚ ਕੌਰਵਾਂ ਵੱਲੋਂ 'ਦ੍ਰੋਪਦੀ ਦੇ ਚੀਰ ਹਰਣ' ਦੀ ਯਾਦ ਦਿਵਾ ਦਿੱਤੀ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ 55 ਸਾਲਾ ਔਰਤ ਨੂੰ ਉਸ ਦੇ ਪੁੱਤਰ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਕੁੱਟਿਆ ਅਤੇ ਨੰਗਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੇ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਖਿਲਾਫ ਜਾ ਕੇ ਲੜਕੀ ਨਾਲ ਵਿਆਹ ਕਰਵਾਇਆ ਸੀ। 6 ਅਪ੍ਰੈਲ ਨੂੰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੰਜਵਾਂ ਮੁਲਜ਼ਮ ਬਾਅਦ ਵਿੱਚ ਫੜਿਆ ਗਿਆ ਸੀ। ਇਸ ਘਟਨਾ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਬਾਰੇ ਜਸਟਿਸ ਵਸ਼ਿਸ਼ਟ ਨੇ ਕਿਹਾ, ''ਮੈਨੂੰ ਮਹਾਭਾਰਤ ਕਾਲ ਦੀ ਉਹ ਇਤਿਹਾਸਕ ਘਟਨਾ ਯਾਦ ਆ ਗਈ, ਜਿਸ 'ਚ ਕੌਰਵਾਂ ਦੇ ਹੁਕਮ 'ਤੇ ਦ੍ਰੋਪਦੀ ਦਾ ਚੀਰ ਹਰਣ ਕੀਤਾ ਗਿਆ ਸੀ। ਭੀਸ਼ਮ ਪਿਤਾਮਾ ਸਮੇਤ ਪਾਂਡਵਾਂ  ਦੀ ਚੁੱਪੀ ਸੀ, ਜਿਸ ਕਾਰਨ ਮਹਾਭਾਰਤ ਯੁੱਧ ਹੋਇਆ ਅਤੇ ਹਜ਼ਾਰਾਂ ਲੋਕ ਮਾਰੇ ਗਏ ਸਨ। " ਜਸਟਿਸ ਵਸ਼ਿਸ਼ਟ ਨੇ ਕਿਹਾ, ''ਤਰਨਤਾਰਨ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਇਸ ਘਟਨਾ ਦਾ ਖੁਦ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਹਾਈ ਕੋਰਟ ਅਜਿਹੀਆਂ ਘਟਨਾਵਾਂ ਪ੍ਰਤੀ ਮੂਕ ਦਰਸ਼ਕ ਨਹੀਂ ਬਣ ਸਕਦੀ ਜਿੱਥੇ ਔਰਤ ਦੀ ਇੱਜ਼ਤ ਅਤੇ ਔਰਤਾਂ ਦਾ ਸ਼ਰੇਆਮ ਅਪਮਾਨ ਕੀਤਾ ਜਾਂਦਾ ਹੈ। ਪੁਲਿਸ ਅਤੇ ਅਧਿਕਾਰੀ ਇਸ ਮਾਮਲੇ ਵਿੱਚ ਢਿੱਲਮੱਠ ਵਾਲਾ ਰਵੱਈਆ ਅਪਣਾ ਰਹੇ ਹਨ ਅਤੇ ਤੁਰੰਤ ਕਾਰਵਾਈ ਨਹੀਂ ਕਰਦੇ।
ਪੀੜਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਉਸ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਔਰਤ ਨੇ ਦੋਸ਼ ਲਾਇਆ ਕਿ ਉਹ ਉਸ ਨੂੰ ਅਰਧ ਨਗਨ ਹਾਲਤ ਵਿੱਚ ਪਿੰਡ ਵਿੱਚ ਘੁੰਮਾਇਆ ਗਿਆ। ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਪਿੰਡ ਦੇ ਆਲੇ-ਦੁਆਲੇ ਪੀੜਤਾ ਦਾ ਇੱਕ ਕਥਿਤ ਵੀਡੀਓ ਸਾਹਮਣੇ ਆਇਆ।

In The Market