LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਮੋਸਿਆਂ ’ਚੋਂ ਨਿਕਲੇ ਕੰਡੋਮ, ਗੁਟਖਾ ਤੇ ਪੱਥਰ, ਲੋਕਾਂ ਦੇ ਉਡੇ ਹੋਸ਼, ਹੈਰਾਨ ਕਰ ਦੇਵੇਗਾ ਮਾਮਲਾ

samosa con

ਪੁਣੇ–ਇਥੋਂ ਦੇ ਪਿੰਪਰੀ ਚਿੰਚਵਾੜ ’ਚ ਸਮੋਸਿਆਂ ਵਿਚੋਂ ਕੰਡੋਮ, ਗੁਟਖਾ ਤੇ ਪੱਥਰ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਮੁਤਾਬਕ ਇਹ ਪੂਰਾ ਮਾਮਲਾ ਪਿੰਪਰੀ ਚਿੰਚਵਾੜ ਸਥਿਤ ਇੱਕ ਮਸ਼ਹੂਰ ਕੰਪਨੀ ਨਾਲ ਸਬੰਧਤ ਹੈ। ਇਕ ਆਟੋਮੋਬਾਈਲ ਫਰਮ ਦੀ ਕੰਟੀਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ  ਕੈਟਾਲਿਸਟ ਸਰਵਿਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਸੀ। ਕੈਟਾਲਿਸਟ ਸਰਵਿਸ ਨੇ ਆਟੋ ਫਰਮ ਨੂੰ ਸਮੋਸੇ ਸਪਲਾਈ ਕਰਨ ਦਾ ਠੇਕਾ ਮਨੋਹਰ ਇੰਟਰਪ੍ਰਾਈਜਿਜ਼ ਨਾਂ ਦੀ ਕੰਪਨੀ ਨੂੰ ਦਿੱਤਾ ਸੀ। ਆਟੋ ਫਰਮ ਦੇ ਕੁਝ ਕਰਮਚਾਰੀਆਂ ਨੇ ਸਮੋਸੇ 'ਚ ਕੰਡੋਮ, ਗੁਟਖਾ ਅਤੇ ਪੱਥਰ ਮਿਲਣ ਦੀ ਸ਼ਿਕਾਇਤ ਕੀਤੀ ਸੀ। ਚੀਖਲੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮਨੋਹਰ ਇੰਟਰਪ੍ਰਾਈਜ਼ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫਿਰੋਜ਼ ਸ਼ੇਖ ਅਤੇ ਵਿੱਕੀ ਸ਼ੇਖ ਨਾਮਕ ਦੋ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਕੰਡੋਮ, ਗੁਟਖਾ ਅਤੇ ਪੱਥਰਾਂ ਨਾਲ ਸਮੋਸੇ ਭਰੇ ਸਨ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਫਿਰੋਜ਼ ਅਤੇ ਵਿੱਕੀ ਐਸਆਰਏ ਇੰਟਰਪ੍ਰਾਈਜ਼ ਦੇ ਮੁਲਾਜ਼ਮ ਹਨ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਐੱਸਆਰਏ ਐਂਟਰਪ੍ਰਾਈਜ਼ ਦੇ ਤਿੰਨ ਸਾਥੀਆਂ ਨੇ ਉਸ ਨੂੰ ਮਨੋਹਰ ਇੰਟਰਪ੍ਰਾਈਜ਼ਜ਼ ਵੱਲੋਂ ਸਪਲਾਈ ਕੀਤੇ ਸਮੋਸੇ ਵਿਚ ਮਿਲਾਵਟ ਕਰਨ ਲਈ ਕਿਹਾ ਸੀ। ਕੁਝ ਸਮਾਂ ਪਹਿਲਾਂ ਆਟੋ ਫਰਮ ਦੀ ਕੰਟੀਨ ਵਿੱਚ ਭੋਜਨ ਸਪਲਾਈ ਕਰਨ ਦਾ ਠੇਕਾ ਐਸਆਰਏ ਇੰਟਰਪ੍ਰਾਈਜਿਜ਼ ਨਾਲ ਸੀ ਪਰ ਉਨ੍ਹਾਂ ਦਾ ਠੇਕਾ ਖਤਮ ਹੋ ਗਿਆ। ਫਿਰ ਉਸ ਕੰਪਨੀ ਵੱਲੋਂ ਸਪਲਾਈ ਕੀਤੇ ਨਾਸ਼ਤੇ ਵਿੱਚ ਇੱਕ ਪੱਟੀ ਪਾਈ ਗਈ। ਇਹ ਕਾਰਾ ਦੂਜੀ ਕੰਪਨੀ ਨੂੰ ਬਦਨਾਮ ਕਰਨ ਅਤੇ ਠੇਕਾ ਰੱਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ।

In The Market