LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਭੂਤ ਬਣ ਕੇ ਡਰਾਏਗੀ ਤਾਂ ਨਹੀਂ', ਗੂਗਲ ਉਤੇ ਸਰਚ ਕਰਨ ਤੋਂ ਬਾਅਦ ਪਤਨੀ ਦੇ ਚਾ.ਕੂ ਨਾਲ ਕਰ ਦਿੱਤੇ 224 ਟੁੱਕ.ੜੇ !

britain crime

28 ਸਾਲਾ ਵਿਅਕਤੀ ਨੇ ਦਰਿੰਦ.ਗੀ ਭਰੀ ਵਾਰ.ਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਪਹਿਲਾਂ ਆਪਣੀ ਪਤਨੀ ਦੀ ਚਾਕੂ ਨਾਲ ਹੱਤਿ.ਆ ਕੀਤੀ ਤੇ ਫਿਰ ਲਾ.ਸ਼ ਦੇ 224 ਤੋਂ ਵੱਧ ਟੁੱਕੜੇ ਕੀਤੇ। ਉਨ੍ਹਾਂ ਪਲਾਸਟਿਕ ਦੇ ਥੈਲਿਆਂ ਵਿਚ ਪੈਕ ਕਰ ਕੇ ਨਹਿਰ ਵਿਚ ਵਹਾ ਦਿੱਤੇ।ਇਸ ਅਪਰਾਧ ਨੂੰ ਇੰਨੀ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ ਸੀ ਕਿ ਹੋਲੀ ਦੀ ਹੱਤਿਆ ਕਰਨ ਤੋਂ ਪਹਿਲਾਂ, ਮੇਟਸਨ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਮਾਈਕ੍ਰੋਵੇਵ ਵਿੱਚ ਭੁੰਨ ਦਿੱਤਾ ਸੀ। ਜਾਣਕਾਰੀ ਮੁਤਾਬਕ ਉਸ ਨੇ ਇੰਟਰਨੈਟ ਉਤੇ ਖੋਜ ਕੀਤੀ ਸੀ ਕਿ ਜੇਕਰ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਕੀ ਲਾਭ ਮਿਲੇਗਾ? ਕੀ ਉਹ ਮਰਨ ਤੋਂ ਬਾਅਦ ਮੈਨੂੰ ਡਰਾਵੇਗੀ? 
ਇਹ ਵਾਰਦਾਤ ਬ੍ਰਿਟੇਨ ਦੀ ਹੈ।ਮੁਲਜ਼ਮ ਦੀ ਪਛਾਣ 28 ਸਾਲਾ ਨਿਕੋਲਸ ਮੈਟਸਨ ਵਜੋਂ ਹੋਈ ਹੈ। ਦਰਅਸਲ ਪਿਛਲੇ ਸਾਲ 25 ਮਾਰਚ 2023 ਨੂੰ 26 ਸਾਲਾ ਹੋਲੀ ਬ੍ਰੈਮਲੀ ਲਾਪਤਾ ਹੋ ਗਈ ਸੀ। ਲਾਪਤਾ ਹੋਣ ਤੋਂ ਅੱਠ ਦਿਨ ਬਾਅਦ ਬ੍ਰੈਮਲੀ ਦੀ ਲਾਸ਼ ਬਾਸਿੰਘਮ ,ਲਿੰਕਨਸ਼ਾਇਰ ਵਿੱਚ ਵਿਥਮ ਨਦੀ 'ਚੋਂ ਮਿਲੀ। ਕ.ਤ.ਲ ਦੇ ਲਗਭਗ ਇੱਕ ਸਾਲ ਬਾਅਦ ਬ੍ਰੈਮਲੇ ਦੇ ਪਤੀ ਨਿਕੋਲਸ ਮੈਟਸਨ ਨੇ ਬਿਨਾਂ ਕੋਈ ਕਾਰਨ ਦੱਸੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਲਿੰਕਨਸ਼ਾਇਰ ਪੁਲਿਸ ਮੁਤਾਬਕ ਨਿਕੋਲਸ ਮੈਟਸਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਮੈਟਸਨ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿ.ਆ ਤੋਂ ਇਨਕਾਰ ਕੀਤਾ ਸੀ।
ਪੁਲਿਸ ਨੇ ਇਕ ਹੋਰ ਵਿਅਕਤੀ ਜੋਸ਼ੂਆ ਹੈਨਕੌਕ ਨੂੰ ਗ੍ਰਿਫ.ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਹੈਨਕੌਕ ਨੇ ਲਾ.ਸ਼ ਨੂੰ ਠਿਕਾਣੇ ਲਾਉਣ ਵਿਚ ਮਦਦ ਕੀਤੀ ਸੀ। ਹੈਨਕੌਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਬ੍ਰਿਟਿਸ਼ ਅਖਬਾਰ ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਲਿੰਕਨ ਕਰਾਊਨ ਕੋਰਟ 'ਚ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹੈਨਕੌਕ ਮੈਟਸਨ ਦਾ ਦੋਸਤ ਹੈ ਅਤੇ ਉਸ ਨੇ ਬ੍ਰੈਮਲੀ ਦੀ ਲਾ.ਸ਼ ਨੂੰ ਠਿਕਾਣੇ ਲਗਾਉਣ ਲਈ ਮੈਟਸਨ ਤੋਂ ਕੁਝ ਪੈਸੇ ਵੀ ਲਏ ਸਨ।
ਰਿਪੋਰਟ ਮੁਤਾਬਕ ਮੇਟਸਨ ਆਦਤਨ ਅਪਰਾਧੀ ਹੈ। ਸਾਲ 2013, 2016 ਅਤੇ 2017 ਵਿੱਚ ਵੀ ਮੈਟਸਨ ਨੂੰ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਮੈਟਸਨ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ। ਮੈਟਸਨ ਅਤੇ ਬ੍ਰੈਮਲੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ ਅਤੇ ਦੋਵੇਂ ਤਲਾਕ ਲੈਣ ਦੀ ਕਗਾਰ 'ਤੇ ਸਨ।
ਬ੍ਰੈਮਲੀ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਮੈਟਸਨ ਨੇ ਬ੍ਰੈਮਲੀ ਨੂੰ ਜ਼ਬਰਦਸਤੀ ਅਤੇ ਧੋਖਾਧੜੀ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਆਹ ਮਹਿਜ਼ 16 ਮਹੀਨਿਆਂ ਬਾਅਦ ਹੀ ਟੁੱਟ ਗਿਆ।
ਰਿਪੋਰਟ ਅਨੁਸਾਰ 24 ਮਾਰਚ 2023 ਨੂੰ ਲਿੰਕਨਸ਼ਾਇਰ ਪੁਲਿਸ ਨੂੰ ਬ੍ਰੈਮਲੀ ਦੇ ਗੁੰਮ ਹੋਣ ਦੀ ਰਿਪੋਰਟ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੇਟਸਨ ਦੇ ਅਪਾਰਟਮੈਂਟ ਵਿੱਚ ਪਹੁੰਚੀ। ਮੈਟਸਨ ਨੇ ਉਸ ਸਮੇਂ ਪੁਲਿਸ ਨੂੰ ਦੱਸਿਆ ਕਿ ਬ੍ਰੈਮਲੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਹ ਘਰ ਛੱਡ ਕੇ ਚਲੀ ਗਈ। ਮੈਟਸਨ ਨੇ ਪੁਲਿਸ ਨੂੰ ਆਪਣੀ ਬਾਂਹ 'ਤੇ ਕੱਟ ਦਾ ਨਿਸ਼ਾਨ ਵੀ ਦਿਖਾਇਆ।
ਹਾਲਾਂਕਿ, ਜਦੋਂ ਅਗਲੇ ਦਿਨ ਫ਼ਿਰ ਪੁਲਿਸ ਉਸ ਦੇ ਅਪਾਰਟਮੈਂਟ ਪਹੁੰਚੀ ਤਾਂ ਉਨ੍ਹਾਂ ਨੂੰ ਮੈਟਸਨ ਦੇ ਬਾਥਟਬ ਵਿੱਚ ਖੂਨ ਨਾਲ ਲਿਬੜੀਆਂ ਚਾਦਰਾਂ ਅਤੇ ਫਰਸ਼ 'ਤੇ ਦਾਗ ,ਰਸੋਈ ਵਿੱਚ ਇੱਕ ਆਰਾ ਅਤੇ ਅਮੋਨੀਆ ਅਤੇ ਬਲੀਚ ਦੀ ਤੇਜ਼ ਗੰਧ ਮਿਲੀ।

 

In The Market