LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਤਿੰਨ ਦੇਸ਼ਾਂ ਵਿਚ ਦਿਸਿਆ ਪੂਰਨ ਸੂਰਜ ਗ੍ਰਹਿਣ, 400 ਜੋੜਿਆਂ ਨੇ ਗ੍ਰਹਿਣ ਦੌਰਾਨ ਕਰਵਾਇਆ ਵਿਆਹ

sun eclipse

ਬੀਤੇ ਕੱਲ੍ਹ 2024 ਦਾ ਪਹਿਲਾ ਸੂਰਜ ਗ੍ਰਹਿਣ ਲੱਗਾ। ਹਾਲਾਂਕਿ ਭਾਰਤ ਵਿਚ ਇਸ ਦਾ ਅਸਰ ਨਹੀਂ ਵੇਖਣ ਨੂੰ ਮਿਲਿਆ ਪਰ ਤਿੰਨ ਦੇਸ਼ਾਂ ਵਿਚ ਇਸ ਦਾ ਅਸਰ ਪੂਰਨ ਤੌਰ ਉਤੇ ਦਿਸਿਆ। ਮੈਕਸੀਕੋ ਵਿਚ ਸੋਮਵਾਰ ਸਵੇਰੇ 11 ਵਜੇ ਹਨੇਰਾ ਹੋ ਗਿਆ। ਅਮਰੀਕਾ ਤੇ ਕੈਨੇਡਾ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਗ੍ਰਹਿਣ ਦੇ ਰਸਤੇ 'ਚ ਆਉਣ ਵਾਲੇ ਸੂਬਿਆਂ 'ਚ ਕਰੀਬ 4 ਮਿੰਟ 28 ਸੈਕਿੰਡ ਤੱਕ ਦਿਨ ਵੇਲੇ ਹਨੇਰਾ ਛਾਇਆ ਰਿਹਾ। 54 ਹੋਰ ਦੇਸ਼ਾਂ ਵਿਚ ਅੰਸ਼ਿਕ ਤੌਰ ਉਤੇ ਸੂਰਜ ਗ੍ਰਹਿਣ ਲੱਗਿਆ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਹੁਣ ਅਜਿਹਾ ਸੂਰਜ ਗ੍ਰਹਿਣ ਅਮਰੀਕਾ ਵਿਚ ਅਗਲੇ 21 ਸਾਲਾਂ (2045) ਤਕ ਨਹੀਂ ਦੇਖਿਆ ਜਾਵੇਗਾ। 2017 ਤੋਂ ਬਾਅਦ ਕੱਲ੍ਹ ਉੱਤਰੀ ਅਮਰੀਕਾ ਵਿਚ ਪੂਰਾ ਸੂਰਜ ਗ੍ਰਹਿਣ ਦਿਸਿਆ। ਨਾਸਾ ਦੇ ਅਨੁਸਾਰ, ਕੁੱਲ ਸੂਰਜ ਗ੍ਰਹਿਣ ਦੀ ਮਿਆਦ 10 ਸੈਕਿੰਡ ਤੋਂ ਸਾਢੇ 7 ਮਿੰਟ ਤੱਕ ਹੋ ਸਕਦੀ ਹੈ। 2017 ਵਿਚ ਇਹ ਮਿਆਦ 2 ਮਿੰਟ 42 ਸਕਿੰਟ ਸੀ। ਸੋਮਵਾਰ ਨੂੰ ਪੂਰਾ ਸੂਰਜ ਗ੍ਰਹਿਣ 4 ਮਿੰਟ 28 ਸਕਿੰਟ ਤੱਕ ਰਿਹਾ। 
ਉਧਰ, ਅਮਰੀਕਾ ਦੇ ਅਰਕਾਨਸਾਸ 'ਚ ਸੂਰਜ ਗ੍ਰਹਿਣ ਦੌਰਾਨ 400 ਜੋੜਿਆਂ ਨੇ ਵਿਆਹ ਕਰਵਾ ਲਿਆ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਹਰ ਕਿਸੇ ਨੇ ਆਪਣੀ ਸਾਰੀ ਜ਼ਿੰਦਗੀ ਗ੍ਰਹਿਣ ਵਰਗੇ ਅਜੂਬੇ ਅਤੇ ਚੰਦਰਮਾ ਅਤੇ ਤਾਰਿਆਂ ਨੂੰ ਇਕੱਠੇ ਦੇਖਣ ਦੀ ਸਹੁੰ ਖਾਧੀ। ਇਸ ਦੌਰਾਨ ਵਿਆਹ ਦੇ ਕੇਕ 'ਤੇ ਸੂਰਜ ਗ੍ਰਹਿਣ ਦੀ ਤਸਵੀਰ ਲੱਗੀ ਹੋਈ ਸੀ। ਨਾਸਾ ਨੇ ਸੂਰਜ ਤੋਂ ਨਿਕਲਣ ਵਾਲੀ ਸੂਰਜੀ ਊਰਜਾ ਅਤੇ ਵਾਤਾਵਰਨ 'ਤੇ ਇਸ ਦੇ ਪ੍ਰਭਾਵ ਨੂੰ ਜਾਣਨ ਲਈ ਗ੍ਰਹਿਣ ਦੌਰਾਨ ਸਾਊਂਡਿੰਗ ਰਾਕੇਟ ਲਾਂਚ ਕੀਤੇ। ਸਾਊਂਡਿੰਗ ਰਾਕੇਟ ਪੁਲਾੜ ਵਿੱਚ ਬਹੁਤ ਦੂਰ ਨਹੀਂ ਜਾਂਦੇ। ਉਹ ਧਰਤੀ ਦੀ ਸਤਹ ਤੋਂ 48 ਤੋਂ 145 ਕਿਲੋਮੀਟਰ ਤੱਕ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ। 

ਭਾਰਤ ਵਿਚ ਨਹੀਂ ਦਿਸਿਆ ਗ੍ਰਹਿਣ ਦਾ ਅਸਰ
ਭਾਵੇਂ ਕੁਝ ਦੇਸ਼ਾਂ ਵਿਚ ਸੂਰਜ ਗ੍ਰਹਿਣ ਦਾ ਲੁਤਫ ਲੋਕਾਂ ਨੇ ਉਠਾਇਆ ਪਰ ਭਾਰਤੀ ਇਸ ਨਜ਼ਾਰੇ ਨੂੰ ਵੇਖਣ ਤੋਂ ਵਾਂਝੇ ਰਹਿ ਗਏ। ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਸੋਮਵਾਰ ਜਿਸ ਸਮੇਂ ਸੂਰਜ ਗ੍ਰਹਿਣ ਲੱਗਾ, ਉਸ ਵੇਲੇ ਭਾਰਤ ਵਿਚ ਰਾਤ ਸੀ। 

In The Market