ਮਾਮੂਲੀ ਝਗੜਾ ਹੋਣ ਉਤੇ ਪਤੀ ਨੇ ਆਪਣੀ ਪਤਨੀ ਨੂੰ ਇੰਨੀ ਭਿਆਨਕ ਸਜ਼ਾ ਦਿੱਤੀ ਕਿ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਅੰਮ੍ਰਿਤਸਰ ਵਿਚ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਜ਼ਿੰ.ਦਾ ਸਾ.ੜ ਦਿੱਤਾ। ਔਰਤ ਦੇ ਪੇਟ ਵਿੱਚ ਜੁੜਵਾਂ ਬੱਚੇ ਸਨ। ਮੁਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਸਾੜਨ ਤੋਂ ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਨਾ ਕਰ ਸਕੇ। ਮ੍ਰਿਤਕਾ ਦੀ ਪਛਾਣ ਪਿੰਕੀ (23) ਵਜੋਂ ਹੋਈ ਹੈ। ਜਦਕਿ ਪਤੀ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪਤੀ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਇਹ ਘਟਨਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਲੇ ਨੰਗਲ ਦੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਵੇਂ ਛੋਟੀਆਂ-ਛੋਟੀਆਂ ਗੱਲਾਂ ਉਤੇ ਆਪਸ ‘ਚ ਲੜਦੇ ਰਹਿੰਦੇ ਸਨ। ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਰਈਆ ਗਿਆ ਹੋਇਆ ਸੀ। ਦੁਪਹਿਰ ਸਮੇਂ ਉਸ ਨੂੰ ਫੋਨ ਆਇਆ ਕਿ ਸੁਖਦੇਵ ਸਿੰਘ ਨੇ ਉਸ ਦੀ ਪਤਨੀ ਨੂੰ ਜ਼ਿੰ.ਦਾ ਸਾ.ੜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਸੜੀ ਹੋਈ ਲਾ.ਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਗ ਨਾਲ ਘਰ ਦਾ ਸਾਰਾ ਸਾਮਾਨ ਵੀ ਸੜ ਗਿਆ।
ਆਪਣੀ ਭਤੀਜੀ ਨੂੰ ਪਟਿਆਲਾ ਵਿੱਚ ਪਾਲਣ-ਪੋਸ਼ਣ ਲਈ ਆਪਣੇ ਨਾਲ ਲੈ ਕੇ ਗਿਆ ਫੁੱਫੜ 15 ਸਾਲ ਬਾਅਦ ਸ਼ੈਤਾਨ ਬਣ ਗਿਆ। ਉਸ ਨੇ ਆਪਣੀ ਹੀ ਭਤੀਜੀ ਨਾਲ ਬਲਾ.ਤਕਾਰ ਕੀਤਾ। ਇਹ ਘਟਨਾ 15 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਜਦੋਂ ਲੜਕੀ ਦੀ ਭੂਆ ਦਾ ਲੜਕਾ ਨਰਾਤਿਆਂ ਦੌਰਾਨ ਮੱਥਾ ਟੇਕਣ ਲਈ ਮੰਦਰ ਗਿਆ ਸੀ, ਜਦੋਂ ਕਿ ਭੂਆ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ। ਮੁਲਜ਼ਮ ਫੁੱਫੜ ਤੇ 19 ਸਾਲਾ ਭਤੀਜੀ ਘਰ ਵਿੱਚ ਇਕੱਲੇ ਸਨ। ਇਸ ਦੌਰਾਨ ਫੁੱਫੜ ਨੇ ਕੁੜੀ ਨੂੰ ਧਮਕਾਉਂਦੇ ਹੋਏ ਉਸ ਨਾਲ ਬਲਾ.ਤਕਾਰ ਕੀਤਾ। ਪੁਲਿਸ ਨੇ 27 ਸਾਲਾ ਦੇ ਰਾਮਸ਼ਰਨ ਨਾਮਕ ਇਸ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਦੀ ਸ਼ਿਕਾਇਤ ਪੀੜਤਾ ਵੱਲੋਂ ਦਰਜ ਕਰਵਾਈ ਗਈ ਹੈ। ਮੁਲਜ਼ਮ ਰਣਬੀਰ ਮਾਰਗ ਮਾਡਲ ਟਾਊਨ ਵਿਚ ਕੋਠੀ ਅੰਦਰ ਰਹਿੰਦਾ ਸੀ ਤੇ ਉਥੇ ਮਾਲੀ ਦਾ ਕੰਮ ਕਰਦਾ ਸੀ। ਦਰਜ ਕਰਵਾਈ ਸ਼ਿਕਾਇਤ ਮੁਤਾਬਕ ਕੁੜੀ ਆਪਣੀ ਭੂਆ ਨਾਲ ਰਹਿੰਦੀ ਹੈ। 12 ਅਪ੍ਰੈਲ ਨੂੰ ਭੂਆ ਆਪਣੀਆਂ ਦੋਵੇਂ ਧੀਆਂ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ਗਈ ਹੋਈ ਸੀ। ਘਰ ਫੁੱਫੜ, ਉਕਤ ਕੁੜੀ ਤੇ ਇਕ ਭਰਾ ਹੀ ਰਹਿ ਗਏ ਸਨ। 15 ਅਪ੍ਰੈਲ ਦੀ ਸਵੇਰ ਚਾਰ ਵ ਜੇ ਨਰਾਤਿਆਂ ਕਾਰਨ ਭਰਾ ਮੱਥਾ ਟੇਕਣ ਲਈ ਮੰਦਰ ਚਲਾ ਗਿਆ। ਇਸ ਦੌਰਾਨ ਘਰ ਫੁੱਫੜ ਤੇ ਕੁੜੀ ਹੀ ਰਹਿ ਗਏ। ਮੌਕਾ ਮਿਲਦਿਆਂ ਹੀ ਫੁੱਫੜ ਨੇ ਕੜੀ ਨਾਲ ਜਬਰਦਸਤੀ ਕਰਨ ਲੱਗਾ ਤੇ ਬਲਾ.ਤਕਾਰ ਕਰ ਦਿੱਤਾ। ਭੂਆ ਤੇ ਭਰਾ ਜਦੋਂ ਘਰ ਪਰਤੇ ਤਾਂ ਕੁੜੀ ਨੇ ਸਾਰੀ ਸਚਾਈ ਦੱਸ ਦਿੱਤੀ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੱਸ ਦੇਈਏ ਕਿ ਮੁਲਜ਼ਮ ਦੀਆਂ ਖੁਦ ਦੀਆਂ ਦੋ ਧੀਆਂ ਤੇ ਇਕ ਪੁੱਤ ਹੈ। ਫਿਰ ਵੀ ਉਸ ਨੇ ਇਸ ਘਟੀਆ ਕਰਤੂਤ ਕੀਤੀ। ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਧਾ ਅਪ੍ਰੈਲ ਮਹੀਨਾ ਨਿਕਲ ਚੁੱਕਾ ਹੈ। ਦੇਸ਼ ਭਰ ਵਿੱਚ ਗਰਮੀ ਵਧ ਲੱਗੀ ਹੈ ਪਰ ਅਪ੍ਰੈਲ ਮਹੀਨੇ ਮੁੜ ਕੁਝ ਰਾਜਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 18 ਤੋਂ 21 ਅਪ੍ਰੈਲ ਦੇ ਵਿਚਾਲੇ ਪੰਜਾਬ, ਹਰਿਆਣਾ, ਦਿੱਲੀ, ਯੂਪੀ ਤੇ ਰਾਜਸਥਾਨ ਵਿੱਚ ਬਾਰਿਸ਼ ਹੋ ਸਕਦੀ ਹੈ। ਪੰਜਾਬ ਵਿੱਚ ਮੌਸਮ ਲਗਾਤਾਰ ਆਪਣਾ ਮਿਜ਼ਾਜ ਬਦਲ ਰਿਹਾ ਹੈ, ਜਿਸ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਮੌਸਮ ਵਿਭਾਗ ਨੇ 18, 19 ਤੇ 20 ਅਪ੍ਰੈਲ ਨੂੰ ਮੁੜ ਤੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਤਿੰਨ ਦਿਨਾਂ ਲਈ ਯੈੱਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।ਇਸ ਤੋਂ ਇਲਾਵਾ ਜੇਕਰ ਦਿੱਲੀ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ 18 ਅਪ੍ਰੈਲ ਤੱਕ ਅਸਮਾਨ ਸਾਫ਼ ਰਹੇਗਾ ਤੇ ਦਿਨ ਦਾ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 19 ਤੇ 20 ਅਪ੍ਰੈਲ ਨੂੰ ਦਿੱਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 34 ਤੋਂ 38 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿ ਸਕਦਾ ਹੈ। ਉੱਥੇ ਹੀ ਘੱਟੋ-ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੇ ਆਸਾਰ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੀਰਥ ਯਾਤਰਾ ਬਾਰੇ ਅਪਡੇਟ ਸਾਹਮਣੇ ਆਈ ਹੈ। 25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ ਹੋ ਜਾਵੇਗੀ। ਫਿਲਹਾਲ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਭਾਰੀ ਬਰਫ਼ਬਾਰੀ ਨਾਲ ਢੱਕਿਆ ਗਿਆ ਹੈ। ਬਰਫਬਾਰੀ ਤੋਂ ਬਾਅਦ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਫੌਜ ਦੇ ਜਵਾਨਾਂ ਨੇ ਬਰਫਬਾਰੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਰਗ ਦਾ ਨਿਰੀਖਣ ਵੀ ਕੀਤਾ ਹੈ। ਗੁਰਦੁਆਰਾ ਸਾਹਿਬ ਲਗਪਗ 12 ਤੋਂ 15 ਫੁੱਟ ਤੱਕ ਬਰਫ਼ ਨਾਲ ਢਕਿਆ ਹੋਇਆ ਹੈ। ਗੁਰਦੁਆਰੇ ਦੀ ਪਹਿਲੀ ਮੰਜ਼ਿਲ ਤਾਂ ਪੂਰੀ ਤਰ੍ਹਾਂ ਬਰਫ ਵਿੱਚ ਹੈ ਤੇ ਸਰੋਵਰ ਵੀ ਬਰਫ ਨਾਲ ਢਕਿਆ ਹੋਇਆ ਹੈ।ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋ ਜਾਵੇਗੀ। ਇਸ ਲਈ ਤਿਆਰੀਆਂ ਜੰਗੀ ਪੱਧਰ ਉਪਰ ਚੱਲ ਰਹੀਆਂ ਹਨ। ਬਰਫ਼ ਹਟਾਉਣ ਦਾ ਕੰਮ ਆਮ ਤੌਰ ਉਤੇ ਭਾਰਤੀ ਫੌਜ ਵੱਲੋਂ ਵੀ ਕੀਤਾ ਜਾਂਦਾ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਰਾਹ ਉਪਰੋਂ ਬਰਫ ਹਟਾਉਣ ਦਾ ਕੰਮ 20 ਅਪ੍ਰੈਲ ਤੋਂ ਸ਼ੁਰੂ ਹੋ ਜਾਏਗਾ । ਭਾਰਤੀ ਫੌਜ ਦੇ ਜਵਾਨ ਬਰਫ ਕੱਟ ਕੇ ਸੰਗਤ ਲਈ ਰਸਤਾ ਤਿਆਰ ਕਰਨ ਲਈ 20 ਅਪ੍ਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚਣਗੇ, ਜੋ 20 ਮਈ ਤੱਕ ਸਮੁੱਚੇ ਰਸਤੇ ਤਿਆਰ ਕਰਨਗੇ।ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਇਹ ਸਾਲਾਨਾ ਯਾਤਰਾ ਇਸ ਵਾਰ 25 ਮਈ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਕਿਵਾੜ 25 ਮਈ ਨੂੰ ਖੋਲ੍ਹੇ ਜਾਣਗੇ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ। ਜਿਸਦੇ ਲਈ ਸੂਬਾ ਸਰਕਾਰ ਵੱਲੋਂ ਸਹਿਮਤੀ ਦੇ ਦਿੱਤੀ ਗਈ ਹੈ।
ਮਾਨਸਾ-ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸਿੱਧੂ ਦੀ ਮਾਂ ਚਰਨ ਕੌਰ ਦੇ ਫਰਜ਼ੀ ਦਸਤਕ ਕਰ ਕੇ ਅੰਗਹੀਣ ਪੈਨਸ਼ਨ ਲਗਵਾਈ ਗਈ ਹੈ। ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਵਿਭਾਗ ਦੀ ਟੀਮ ਮੂਸਾ ਪਿੰਡ ਪੁੱਜੀ ਤੇ ਹੈਂਡੀਕੇਪ ਬਾਰੇ ਪੁੱਛਗਿੱਛ ਕੀਤੀ ਗਈ। ਦਰਅਸਲ, ਜਦੋਂ ਵਿਭਾਗ ਵਲੋਂ ਜਾਂਚ ਕੀਤੀ ਗਈ ਕਿ ਮੂਸਾ ਪਿੰਡ 'ਚ ਪਰਮਜੀਤ ਕੌਰ ਨਾਂ ਦੀ ਕੋਈ ਹੈਂਡੀਕੇਪ ਹੈ? ਜਾਂਚ ਦੌਰਾਨ ਪਤਾ ਲੱਗਾ ਕਿ ਇਸ ਨਾਂ ਦੀ ਅਜਿਹੀ ਕੋਈ ਮਹਿਲਾ ਨਹੀਂ ਹੈ, ਜਿਸ ਦੀ ਪੈਨਸ਼ਨ ਲਈ ਅਪਲਾਈ ਕੀਤੀ ਗਈ ਹੋਵੇ।ਉਥੇ ਹੀ ਬਾਪੂ ਬਲਕੌਰ ਸਿੰਘ ਨੇ ਇਸ ਮਾਮਲੇ 'ਤੇ ਸਖ਼ਤੀ ਵਰਤਦਿਆਂ ਇਸ ਦੀ ਜਾਣਕਾਰੀ ਮਾਨਸਾ ਪੁਲਿਸ ਨੂੰ ਦਿੱਤੀ ਅਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਵੀ ਦਰਜ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਕੌਰ ਦੇ ਨਾਂ ਤੋਂ ਇਹ ਪੈਨਸ਼ਨ ਲਗਵਾਈ ਗਈ ਸੀ। ਮੂਸਾ ਪਿੰਡ ਦੇ ਮੌਜੂਦਾ ਸਰਪੰਚ ਮਾਤਾ ਚਰਨ ਕੌਰ ਦੇ ਫਰਜ਼ੀ ਦਸਤਕ ਕੀਤੇ ਗਏ ਅਤੇ ਮੋਹਰ ਵੀ ਲਗਾਈ ਗਈ।ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਪਿੰਡ ਲੰਡੂਕਾ ਦੇ ਰਹਿਣ ਵਾਲੇ ਪਰਮੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰਕਾਰਡ ਨਾਲ ਛੇੜਛਾੜ ਕਰਕੇ, ਫੋਟੋ ਬਦਲ ਕੇ ਅਤੇ ਨਕਲੀ ਹੈਂਡੀਕੇਪ ਸਰਟੀਫਿਕੇਟ ਬਣਾ ਕੇ ਵਿਭਾਗ ਨੂੰ ਭੇਜਿਆ ਗਿਆ। ਉਥੇ ਹੀ ਪੁਲਿਸ ਵੀ ਇਸ ਮਾਮਲੇ ਨੂੰ ਲੰਮੇਂ ਹੱਥੀਂ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਅੱਜ-ਕੱਲ੍ਹ ਲੁੱਟਾਂ-ਖੋਹਾਂ, ਕਤ.ਲੋਗਾਰਤ ਬਹੁਤ ਵੱਧ ਚੁੱਕੀ ਹੈ। ਹਰ ਦਿਨ ਕੋਈ ਨਾ ਕੋਈ ਘਟਨਾ ਪੜ੍ਹਨ ਸੁਣਨ ਨੂੰ ਮਿਲ ਹੀ ਜਾਂਦੀ ਹੈ। ਕਿਸੇ ਉਤੇ ਵੀ ਯਕੀਨ ਕਰਨਾ ਅੱਜ ਕੱਲ੍ਹ ਮੁਸੀਬਤ ਨੂੰ ਦਾਅਵਤ ਦੇਣ ਬਰਾਬਰ ਹੈ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਸਾਧੂ ਸੰਤਾਂ ਦੇ ਭੇਸ ਬਣਾ ਕੇ ਹੱਤਿ.ਆਰੇ ਗਲੀ ਗਲੀ ਘੁੰਮ ਰਹੇ ਹਨ। ਅਜਿਹਾ ਹੀ ਮਾਮਲਾ ਇਕ ਮਾਮਲਾ ਚੰਡੀਗੜ੍ਹ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਦੇ ਪੀਓ ਅਤੇ ਸੰਮਨ ਸਟਾਫ ਸੈੱਲ ਨੇ 35 ਸਾਲ ਪੁਰਾਣੇ ਕ.ਤ.ਲ ਕੇਸ ਵਿਚ ਭਗੌੜੇ ਮੁਲਜ਼ਮ ਆਨੰਦ ਕੁਮਾਰ ਵਾਸੀ ਅਲੀਗੜ੍ਹ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼.ਤਾਰ ਕੀਤਾ ਹੈ। 18 ਨਵੰਬਰ 1989 ਨੂੰ ਉਸ ਨੇ ਪਹਿਲਾਂ 11 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕ.ਤ.ਲ ਕਰ ਦਿੱਤਾ। ਮੁਲਜ਼ਮ ਕਦੇ ਪੁਲਿਸ ਦੇ ਹੱਥ ਨਹੀਂ ਆਇਆ।ਉਹ ਪਿਛਲੇ ਕਈ ਸਾਲਾਂ ਤੋਂ ਯੂਪੀ ਦੇ ਜੰਗਲਾਂ ਵਿਚ ਸਾਧੂ ਬਣ ਕੇ ਲੁਕਿਆ ਹੋਇਆ ਸੀ। ਚੰਡੀਗੜ੍ਹ ਪੁਲਿਸ ਦੀ ਟੀਮ ਨੇ ਇੱਕ ਸੰਨਿਆਸੀ ਦਾ ਚੋਲਾ ਪਹਿਨਣ ਵਾਲੇ ਮੁਲਜ਼ਮ ਨੂੰ ਫੜ ਲਿਆ। ਦਰਅਸਲ, ਉਸ ਨੂੰ ਫੜਨ ਲਈ ਪੀਓ ਸੈੱਲ ਟੀਮ ਦੇ ਮੈਂਬਰ ਖੁਦ ਸੰਤਾਂ ਦਾ ਭੇਸ ਬਣਾ ਕੇ ਕਈ ਮਹੀਨਿਆਂ ਤਕ ਜੰਗਲਾਂ ਵਿਚ ਘੁੰਮਦੇ ਰਹੇ। ਆਖ਼ਰਕਾਰ ਉਨ੍ਹਾਂ ਨੇ ਮੁਲਜ਼ਮ ਨੂੰ ਕਾਸਗੰਜ ਦੇ ਜੰਗਲ ਵਿਚ ਲੱਭ ਲਿਆ। ਜਿਥੇ ਉਸ ਨੂੰ ਗ੍ਰਿਫ.ਤਾਰ ਕਰ ਲਿਆ ਗਿਆ।ਪੁਲਿਸ ਟੀਮ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਹੈ ਅਤੇ ਹੁਣ ਉਸ ਖ਼ਿਲਾਫ਼ ਲੁੱਟ-ਖੋਹ, ਅਗਵਾ ਅਤੇ ਕ.ਤ.ਲ ਦਾ ਮੁਕੱਦਮਾ ਚੱਲੇਗਾ। 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਅਲੀਗੜ੍ਹ ਦੀ ਅਤਰੌਲੀ ਤਹਿਸੀਲ 'ਚ ਸਥਿਤ ਆਪਣੇ ਪਿੰਡ ਹਰਨਪੁਰ ਕਲਾਂ 'ਚ ਭੱਜ ਗਿਆ ਸੀ। ਉਹ ਕਾਫੀ ਚਲਾਕ ਸੀ। ਉਸ ਨੇ ਆਪਣੀ ਕੋਈ ਥਾਂ ਨਹੀਂ ਬਣਾਈ। ਉਸ ਨੇ ਪਹਿਲੇ ਦੋ ਮਹੀਨੇ ਤਾਲਾ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕੀਤਾ।ਫਿਰ ਉਹ ਪਾਣੀਪਤ, ਹਰਿਆਣਾ ਆ ਗਿਆ। ਜਿੱਥੇ ਉਹ ਸੱਤ ਸਾਲਾਂ ਤਕ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕਰਦੈ ਰਿਹਾ। ਫਿਰ ਉਹ ਝਾਰਖੰਡ ਭੱਜ ਗਿਆ ਅਤੇ ਉੱਥੇ ਆਪਣਾ ਰੂਪ ਬਦਲ ਲਿਆ। ਉਹ ਇਕ ਸੰਨਿਆਸੀ ਦੇ ਰੂਪ ਵਿੱਚ ਉੱਥੇ ਰਹਿਣ ਲੱਗ ਪਿਆ ਪਰ ਉਹ ਦੋ ਮਹੀਨੇ ਤੋਂ ਵੱਧ ਇਕ ਥਾਂ ਨਹੀਂ ਠਹਿਰਿਆ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿਚ ਰਹਿਣ ਲੱਗ ਪਿਆ ਸੀ।ਜਿਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਨੇ ਨੌਂ ਮਹੀਨੇ ਤਕ ਉਸ ਦਾ ਪਿੱਛਾ ਕੀਤਾ। ਪੁਲਿਸ ਵਾਲੇ ਖੁਦ ਸੰਤ ਦਾ ਚੋਲਾ ਪਾ ਕੇ ਉਸ ਦੀ ਭਾਲ ਕਰਦੇ ਰਹੇ। ਅਖੀਰ ਪਤਾ ਲੱਗਾ ਕਿ ਉਹ ਕਾਸਗੰਜ ਦੇ ਆਸ਼ਰਮ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਲੜਕੇ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ।ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਮੁਲਜ਼ਮ ਉਸ ਦੇ ਲੜਕੇ ਨੂੰ ਅਗਵਾ ਕਰ ਕੇ ਫਰਾਰ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਉਸ ਦਾ ਕ.ਤ.ਲ ਕਰ ਦਿਤਾ ਅਤੇ ਉਸ ਦੀ ਲਾ.ਸ਼ ਨੂੰ ਜੰਗਲ ਵਿਚ ਸੁੱਟ ਦਿਤਾ। ਪੁਲਿਸ ਨੇ ਆਨੰਦ ਕੁਮਾਰ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਬਾਕੀ ਮੁਲਜ਼ਮ ਫੜੇ ਗਏ ਸਨ ਪਰ ਆਨੰਦ ਫਰਾਰ ਹੋ ਗਿਆ ਸੀ।
ਅੱਜ ਦੇਸ਼ ਭਰ ਵਿੱਚ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੀ ਰਾਮਨੌਮੀ ਬਹੁਤ ਖਾਸ ਹੈ, ਕਿਉਂਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਰਾਮਲਲ੍ਹਾ ਦੀ ਇਹ ਪਹਿਲੀ ਰਾਮਨੌਮੀ ਹੈ। ਇਸ ਦੌਰਾਨ ਰਾਮਲਲ੍ਹਾ ਦੀ ਵਿਸ਼ੇਸ਼ ਪੂਜਾ ਕੀਤੀ ਗਈ। ਰਾਮਲਲ੍ਹਾ ਦੀ ਸੂਰਜ ਅਭਿਸ਼ੇਕ ਹੋਇਆ। ਇਸ ਮੌਕੇ ਰਾਮ ਮੰਦਰ ਦੀ ਵਿਸ਼ੇਸ਼ ਸਜਾਵਟ ਕੀਤੀ ਗਈ। ਰਾਮ ਨੌਮੀ ਦੇ ਮੌਕੇ 'ਤੇ ਸਵੇਰੇ 3.30 ਵਜੇ ਰਾਮ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਰਾਤ 11 ਵਜੇ ਤਕ ਰਾਮਲਲ੍ਹਾ ਦੇ ਦਰਸ਼ਨ ਕਰ ਸਕਣਗੇ। ਅਜਿਹੇ 'ਚ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਦੁਪਹਿਰ 12.16 ਵਜੇ ਰਾਮਲਲ੍ਹਾ ਦਾ ਸੂਰਜ ਤਿਲਕ ਹੋਇਆ । ਇਸ ਸਮੇਂ ਰਾਮ ਮੰਦਰ 'ਚ ਅਦਭੁਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਸਥਾ ਅਤੇ ਵਿਗਿਆਨ ਦੇ ਸੰਗਮ ਨਾਲ ਰਾਮਲਲ੍ਹਾ ਦਾ ਸੂਰਜ ਅਭਿਸ਼ੇਕ ਕੀਤਾ ਗਿਆ। ਇਸ ਦੌਰਾਨ ਰਾਮਲਲ੍ਹਾ ਦਾ ਮੱਥੇ ਸੂਰਜ ਦੀਆਂ ਕਿਰਨਾਂ ਨਾਲ ਚਮਕਿਆ। 500 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਰਾਮ ਦਾ ਸੂਰਜ ਅਭਿਸ਼ੇਕ ਹੋਇਆ ਹੈ। ਅੱਜ ਦੇ ਖਾਸ ਮੌਕੇ ਲਈ ਰਾਮਲਲ੍ਹਾ ਦਾ ਖਾਸ ਪਹਿਰਾਵਾ ਤਿਆਰ ਕੀਤਾ ਗਿਆ ਹੈ, ਜੋ ਕਿ ਪੀਲੇ ਰੰਗ ਦਾ ਹੈ। ਇਸ ਵਿੱਚ ਖਾਦੀ ਅਤੇ ਹੈਂਡਲੂਮ ਦੀ ਵਰਤੋਂ ਕੀਤੀ ਗਈ ਹੈ। ਇਸ ਕੱਪੜੇ ਨੂੰ ਤਿਆਰ ਕਰਨ ਵਿਚ ਵੈਸ਼ਨੋ ਸੰਪਰਦਾ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ ਸੋਨੇ ਅਤੇ ਚਾਂਦੀ ਦੇ ਧਾਗੇ ਦੀ ਵਰਤੋਂ ਕੀਤੀ ਗਈ ਹੈ। ਰਾਮਲਲ੍ਹਾ ਦੇ ਕੱਪੜੇ ਬਣਾਉਣ ਵਾਲੇ ਮਨੀਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਰਾਮਲਲ੍ਹਾ ਦੇ ਕੱਪੜੇ ਤਿਆਰ ਕਰਨ 'ਚ 20 ਤੋਂ 22 ਦਿਨ ਲੱਗ ਜਾਂਦੇ ਹਨ। ਰਾਮਲਲਾ ਦੇ ਕੱਪੜਿਆਂ ਵਿੱਚ ਮਖਮਲੀ ਸੂਤੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਇਹ ਅੰਦਰੋਂ ਨਰਮ ਰਹੇ। ਰਾਮਲਲਾ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਕਹਿਣਾ ਹੈ ਕਿ ਰਾਮਲਲਾ ਲਈ ਵੱਖ-ਵੱਖ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਰੰਗਾਂ ਦੇ ਕੱਪੜੇ ਨਿਰਧਾਰਤ ਕੀਤੇ ਗਏ ਹਨ। ਸੋਮਵਾਰ ਨੂੰ ਰਾਮਲਲਾ ਦੀ ਮੂਰਤੀ ਨੂੰ ਚਿੱਟੇ ਕੱਪੜੇ ਪਹਿਨਾਏ ਜਾਂਦੇ ਹਨ। ਮੰਗਲਵਾਰ ਨੂੰ ਗੁਲਾਬੀ ਰੰਗ, ਬੁੱਧਵਾਰ ਨੂੰ ਹਰਾ, ਵੀਰਵਾਰ ਨੂੰ ਪੀਲਾ, ਸ਼ੁੱਕਰਵਾਰ ਨੂੰ ਕਰੀਮ, ਸ਼ਨੀਵਾਰ ਨੂੰ ਨੀਲਾ ਅਤੇ ਐਤਵਾਰ ਨੂੰ ਲਾਲ ਰੰਗ ਦਾ ਫੈਸਲਾ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਦੌਰਾਨ ਪੰਜਾਬ ਦੇ ਜਲੰਧਰ 'ਚ ਸਿਆਸਤ ਦੀ ਚੰਗੀ ਤਸਵੀਰ ਸਾਹਮਣੇ ਆਈ ਹੈ। ਜਲੰਧਰ ਦੇ ਸ਼੍ਰੀ ਸਿੱਧ ਸ਼ਕਤੀਪੀਠ ਦੇਵੀ ਤਾਲਾਬ ਮੰਦਰ ਵਿਖੇ ਸ਼੍ਰੀ ਰਾਮ ਨੌਮੀ ਦੇ ਮੌਕੇ 'ਤੇ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ। ਇਕੋ ਮੰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ, ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਮੌਜੂਦ ਸਨ। ਇਸ ਦੌਰਾਨ ਸਾਬਕਾ ਸੀਐਮ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਉਨ੍ਹਾਂ ਮੰਤਰੀ ਬਲਕਾਰ ਸਿੰਘ ਨੂੰ ਜੱਫੀ ਵੀ ਪਾਈ।
ਕਿਸਾਨ ਮੁੜ ਵੱਡੇ ਅੰਦੋਲਨ ਦੇ ਮੂਡ ਵਿਚ ਹਨ। ਕਿਸਾਨ ਅੱਜ ਸ਼ੰਭੂ ਬਾਰਡਰ 'ਤੇ ਅਣਮਿੱਥੇ ਸਮੇਂ ਲਈ ਰੇਲ ਆਵਾਜਾਈ ਰੋਕਣਗੇ। ਇਸ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਅਤੇ ਜੰਮੂ ਵੱਲ ਜਾਣ ਵਾਲਾ ਰੇਲ ਮਾਰਗ ਪ੍ਰਭਾਵਿਤ ਹੋ ਸਕਦਾ ਹੈ। ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ 23 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਖੁੱਲ੍ਹੀ ਬਹਿਸ ਲਈ ਵੀ ਚੁਣੌਤੀ ਦਿੱਤੀ ਹੈ। ਇਸ ਵਿਚਾਲੇ ਹੀ ਕਿਸਾਨ ਆਗੂਆਂ ਨੇ ਅੰਦੋਲਨ ਦੌਰਾਨ ਪੁਲਿਸ ਵੱਲੋਂ ਗ੍ਰਿਫ਼.ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਫੈਸਲਾ ਕੀਤਾ ਹੈ।ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਆਗੂ ਨੇ ਕਿਹਾ ਕਿ ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਸੀਂ ਸ਼ੰਭੂ ਬਾਰਡਰ 'ਤੇ ਰੇਲ ਰੋਕਾਂਗੇ। ਜੇਕਰ ਫਿਰ ਵੀ ਰਿਹਾਈ ਨਾ ਹੋਈ ਤਾਂ ਅਸੀਂ ਹੋਰ ਥਾਵਾਂ 'ਤੇ ਵੀ ਰੇਲਾਂ ਰੋਕਾਂਗੇ। ਇਸ ਦੇ ਨਾਲ ਹੀ ਉਹ ਵਿਰੋਧੀ ਪਾਰਟੀਆਂ ਤੋਂ ਕੁਝ ਸਵਾਲ-ਜਵਾਬ ਵੀ ਪੁੱਛਣਗੇ।ਆਗੂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਸਾਡੇ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਤਾਂ ਗੋਲੀਆਂ ਚਲਾਈਆਂ, ਹੰਝੂ ਗੈਸ ਦੇ ਗੋਲੇ ਛੱਡੇ ਤਾਂ ਵਿਰੋਧੀ ਧਿਰ ਨੇ ਸਾਡਾ ਮੁੱਦਾ ਨਹੀਂ ਚੁੱਕਿਆ। ਇਸ ਲਈ ਉਨ੍ਹਾਂ ਤੋਂ ਵੀ ਸਵਾਲ ਪੁੱਛੇ ਜਾਣਗੇ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਕਿਸਾਨ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਸਬੰਧੀ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ 23 ਅ੍ਰਪੈਲ ਨੂੰ ਚੰਡੀਗੜ੍ਹ ਆ ਕੇ ਖੁੱਲ੍ਹੀ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ, ਜੋ ਮੀਡੀਆ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।
ਸਹੇਲੀ ਘਰ ਸਕੂਲ ਦੀ ਨੋਟਬੁੱਕ ਲੈਣ ਗਈ ਨਾਬਾਲਿਗਾ ਨਾਲ ਉਸ ਦੀ ਸਹੇਲੀ ਦੇ ਭਰਾ ਨੇ ਵਾਰ.ਦਾਤ ਕਰ ਦਿੱਤੀ। ਨੌਜਵਾਨ ਵੱਲੋਂ ਉਸ 12 ਸਾਲਾ ਨਾਬਾਲਗ ਲੜਕੀ ਨਾਲ ਬਲਾ.ਤਕਾਰ ਕਰ ਕੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਪੀੜਤਾ ਦੀ ਮਾਂ ਨੇ ਪੀੜਤਾ ਦੀ ਹੀ ਜਮਾਤ ਵਿਚ ਪੜ੍ਹਦੀ ਆਪਣੀ ਸਹੇਲੀ ਦੇ ਭਰਾ ਖਿਲਾਫ ਸਥਾਨਕ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਇਹ ਘਟਨਾ ਪਟਨਾ ਵਿਚ ਦੇ ਰੂਪਸਪੁਰ ਥਾਣਾ ਖੇਤਰ ਦੀ ਹੈ।ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੌਜਵਾਨ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਪੀੜਤ ਲੜਕੀ ਦੀ ਮਾਂ ਵੱਲੋਂ ਥਾਣੇ ਵਿੱਚ ਦਿੱਤੀ ਦਰਖਾਸਤ ਅਨੁਸਾਰ ਕਿਸੇ ਨੇ ਉਸ ਦੀ ਨਾਬਾਲਗ ਧੀ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਉਸ ਦੇ ਜੇਠ ਦੇ ਮੋਬਾਈਲ ਫੋਨ ’ਤੇ ਭੇਜੀਆਂ। ਵੀਡੀਓ ਅਤੇ ਫੋਟੋਆਂ ਦੇਖ ਕੇ ਪੂਰਾ ਪਰਿਵਾਰ ਦੰਗ ਰਹਿ ਗਿਆ। ਨਾਬਾਲਗ ਧੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਉਤੇ ਉਸ ਨੇ ਸਾਰੀ ਗੱਲ ਦੱਸੀ। ਉਸ ਨੇ ਦੱਸਿਆ ਕਿ ਉਸ ਦੀ ਸਕੂਲੀ ਸਹੇਲੀ ਉਸ ਨੂੰ ਇੱਕ ਦਿਨ ਨੋਟਬੁੱਕ ਲੈਣ ਦੇ ਬਹਾਨੇ ਆਪਣੇ ਘਰ ਲੈ ਗਈ ਸੀ। ਇਸ ਦੌਰਾਨ ਉਸ ਦੀ ਸਹੇਲੀ ਨੇ ਪਾਣੀ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪੀਣ ਲਈ ਦਿੱਤਾ, ਜਿਵੇਂ ਹੀ ਉਸ ਨੇ ਪੀਤਾ ਤਾਂ ਉਹ ਬੇਹੋਸ਼ ਹੋ ਗਈ। ਜਦੋਂ ਪੀੜਤਾ ਨੂੰ ਹੋਸ਼ ਆਇਆ ਤਾਂ ਉਸ ਦੀ ਸਹੇਲੀ ਦੇ ਭਰਾ ਨੇ ਦੱਸਿਆ ਕਿ ਉਸ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਈ ਹੈ ਅਤੇ ਜੇਕਰ ਉਹ ਕਿਤੇ ਵੀ ਬੋਲੇਗੀ ਤਾਂ ਮੈਂ ਇਸ ਨੂੰ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਉਤੇ ਅਪਲੋਡ ਕਰ ਦਿੱਤੋ ਜਾਵੇਗਾ।ਮੁਲਜ਼ਮ ਨੇ ਪੀੜਤਾ ਨੂੰ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਦੇ ਉਸ ਨੂੰ ਹੋਟਲ ਤੇ ਕਦੇ ਘਰ ਬੁਲਾ ਕੇ ਉਸ ਨਾਲ ਬਲਾ.ਤਕਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਏਐਸਪੀ ਦੀਕਸ਼ਾ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਦੇਰ ਤੋਂ ਮੂਹਲੇਧਾਰ ਮੀਂਹ ਪੈ ਰਿਹਾ ਹੈ। ਇਥੇ ਦੁਬੱਈ ਵਿਚ ਮੰਗਲਵਾਰ ਨੂੰ ਇੱਕ ਹੀ ਦਿਨ ਵਿਚ ਸਾਲ ਭਰ ਦੇ ਬਰਾਬਰ ਮੀਂਹ ਹੋਇਆ। ਇਸ ਕਾਰਨ ਪੂਰੇ ਸ਼ਹਿਰ ਵਿਚ ਭਾਰੀ ਹੜ੍ਹ ਆ ਗਿਆ। ਸੜਕਾਂ ਉਤੇ ਪਾਣੀ ਹੀ ਪਾਣੀ ਹੋ ਗਿਆ। ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ। ਮੂਹਲੇਧਾਰ ਮੀਂਹ ਕਾਰਨ ਦੁਬੱਈ ਅੰਤਰਰਾਸ਼ਟਰੀ ਏਅਰਪੋਰਟ ਦਾ ਰਨਵੇ ਤੱਕ ਡੁੱਬ ਗਿਆ, ਜਿਸ ਨਾਲ ਇਹ ਸਮੁੰਦਰ ਵਰਗਾ ਦਿਸਣ ਲੱਗਾ। ਇਸ ਕਾਰਨ ਏਅਰਪੋਰਟ ਉਤੇ ਲਗਪਗ ਅੱਧੇ ਘੰਟੇ ਤਕ ਉਡਾਣਾਂ ਦਾ ਸੰਚਾਲਨ ਰੋਕਣਾ ਪਿਆ। Dubai airport after the city was hit by a year’s worth of rain in just 12 hours?’! pic.twitter.com/X7CS2f64eE — Griha Atul (@GrihaAtul) April 17, 2024 ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਸਵੇਰੇ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਲਈ ਮੌਸਮ ਦੀ ਚਿਤਾਵਨੀ ਜਾਰੀ ਕੀਤੀ। ਦੁਬਈ ਪੁਲਿਸ ਨੇ ਅਚਾਨਕ ਹੜ੍ਹਾਂ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਸਲਾਹ ਵੀ ਜਾਰੀ ਕੀਤੀ ਹੈ। ਇਸ ਦੌਰਾਨ ਖੇਤਰ ਦੇ ਹੋਰ ਦੇਸ਼ਾਂ ਵਿੱਚ ਵੀ ਭਾਰੀ ਬਾਰਸ਼ ਅਤੇ ਉਸ ਤੋਂ ਬਾਅਦ ਹੜ੍ਹ ਆਏ। ਗੁਆਂਢੀ ਦੇਸ਼ ਓਮਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌ.ਤ ਹੋ ਗਈ। ...
ਲੁਧਿਆਣਾ ਵਿੱਚ ਬੱਸ ਸਟੈਂਡ ਬਾਹਰ ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ ਕਾਰਨ ਭੜਥੂ ਪੈ ਗਿਆ। ਇਕ ਵਿਅਕਤੀ ਕੁਚਲਿਆ ਗਿਆ। ਇਹ ਦਰਦਨਾਕ ਹਾਦਸਾ ਦੇਰ ਰਾਤ ਵਾਪਰਿਆ ਹੈ। ਬੱਸ ਸਟੈਂਡ ਦੇ ਬਾਹਰ ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਅਤੇ ਬੱਸ ਇੱਕ ਵਿਅਕਤੀ 'ਤੇ ਚੜ੍ਹ ਗਈ। ਹਾਦਸੇ ਵਿੱਚ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਗਿਆ। ਹਾਦਸੇ ਮਗਰੋਂ ਉਥੇ ਮੌਜੂਦ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ। ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦਕਿ ਕੰਡਕਟਰ ਫਰਾਰ ਹੋ ਗਿਆ। ਬੱਸ ਦੀ ਲਪੇਟ ਵਿੱਚ ਆਏ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ।PUNBUS ਦੇ ਡਰਾਈਵਰ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਗਰਾਓਂ ਰੂਟ ’ਤੇ ਬੱਸ ਚਲਾਉਂਦਾ ਹੈ। ਉਹ ਜਗਰਾਉਂ ਡਿਪੂ ਦਾ ਡਰਾਈਵਰ ਹੈ। ਅੱਜ ਅਚਾਨਕ ਜਦੋਂ PUNBUS ਬੱਸ ਸਟੈਂਡ ਪੁਲ 'ਤੇ ਉਤਰੀ ਤਾਂ ਪ੍ਰੈਸ਼ਰ ਲੀਕ ਹੋਣ ਕਾਰਨ ਬਰੇਕ ਫੇਲ੍ਹ ਹੋ ਗਈ ਤੇ ਹੇਠਾਂ ਉਤਰ ਗਈ। ਇਸ ਕਾਰਨ ਬੱਸ ਨੂੰ ਰੋਕਣਾ ਅਸੰਭਵ ਹੋ ਗਿਆ। ਜਸਬੀਰ ਨੇ ਕਿਹਾ ਕਿ ਉਸ ਨੇ ਵੀ ਰੌਲਾ ਪਾਇਆ। ਬੱਸ ਦੀ ਸਪੀਡ ਘੱਟ ਕਰਨ ਲਈ ਉਸ ਨੇ ਇੱਕ ਆਟੋ ਨੂੰ ਵੀ ਟੱਕਰ ਮਾਰੀ ਪਰ ਸਪੀਡ ਘੱਟ ਨਹੀਂ ਹੋਈ। ਬੱਸ ਸਟੈਂਡ ਚੌਕ ਦੇ ਵਿਚਕਾਰ ਇੱਕ ਵਿਅਕਤੀ ਖੜ੍ਹਾ ਸੀ ਜਿਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਸਬੀਰ ਨੇ ਦੱਸਿਆ ਕਿ ਭੀੜ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁਧਿਆਣਾ-ਪਤੀ ਦੇ ਨਾ.ਜਾਇਜ਼ ਸਬੰਧਾਂ ਤੋਂ ਤੰਗ ਪ੍ਰੇਸ਼ਾਨ ਪਤਨੀ ਨੇ ਆਪਣੀ ਜੀਵਨ ਲੀ.ਲ੍ਹਾ ਹੀ ਸਮਾਪਤ ਕਰ ਲਈ। ਮ੍ਰਿਤ.ਕਾ ਦੀ ਪਛਾਣ ਪਿੰਕੀ ਵਜੋਂ ਹੋਈ ਹੈ। ਇਹ ਘਟਨਾ ਲੁਧਿਆਣਾ ਦੇ ਰਾਮਨਗਰ ਭਾਮੀਆ ਕਲਾਂ ਵਿਚ ਵਾਪਰੀ। ਉਧਰ, ਮ੍ਰਿਤਕਾ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੇ ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਉਸ ਦੀ ਧੀ ਦਾ ਕ.ਤ.ਲ ਕੀਤਾ ਹੈ। ਉਹ ਖ਼ੁਦਕੁਸ਼ੀ ਦਾ ਡਰਾਮਾ ਰਚ ਕੇ ਸਾਰਿਆਂ ਨੂੰ ਉਲਝਾ ਰਿਹਾ ਹੈ।ਇਸ ਮਾਮਲੇ ’ਚ ਥਾਣਾ ਜਮਾਲਪੁਰ ਦੀ ਪੁਲਸ ਨੇ ਔਰਤ ਦੇ ਪਤੀ ਤੇ ਦਿਓਰ ’ਤੇ ਸੁਸਾਈਡ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਕੈਲਾਸ਼ ਨਾਥ ਤੇ ਅਰੁਣ ਕੁਮਾਰ ਪੁੱਤਰ ਕੈਲਾਸ਼ ਨਾਥ ਨਿਵਾਸੀ ਰਾਮ ਨਗਰ, ਭਾਮੀਆ ਵਜੋਂ ਹੋਈ ਹੈ। ਹਾਲ ਦੀ ਘੜੀ ਮੁਲਜ਼ਮ ਫਰਾਰ ਹਨ।ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਜਵਾਈ ਨੂੰ ਕਈ ਵਾਰ ਉਸ ਦੇ ਨਾਜਾ.ਇਜ਼ ਸਬੰਧਾਂ ਬਾਰੇ ਚੇਤਾਵਨੀ ਦਿੱਤੀ ਸੀ ਪਰ ਉਹ ਕਿਸੇ ਹੋਰ ਲੜਕੀ ਦੇ ਪ੍ਰੇਮ ਸਬੰਧਾਂ ਵਿੱਚ ਇੰਨਾ ਮਸਤ ਸੀ ਕਿ ਉਸ ਨੇ ਉਸ ਦੀ ਧੀ ਨੂੰ ਘਰੋਂ ਕੱਢਣ ਦੀ ਗੱਲ ਕੀਤੀ ਤਾਂ ਜੋ ਉਹ ਕਿਸੇ ਹੋਰ ਕੁੜੀ ਨਾਲ ਰਹਿ ਸਕੇ।ਮ੍ਰਿਤਕਾ ਦੇ ਪਿਤਾ ਲਲਨ ਪ੍ਰਸਾਦ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਨੇੜੇ ਫੌਜੀ ਕਾਲੋਨੀ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਧੀ ਪਿੰਕੀ ਗੁਪਤਾ ਦਾ ਵਿਆਹ 2014 'ਚ ਮੁਲਜ਼ਮ ਰਾਹੁਲ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਾਮਨਗਰ ਭਾਮੀਆ ਕਲਾਂ 'ਚ ਰਹਿਣ ਲੱਗੀ। ਕਰੀਬ ਇਕ ਸਾਲ ਪਹਿਲਾਂ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ ਪਰ ਹਰ ਵਾਰ ਉਹ ਇਸ ਨੂੰ ਘਰੇਲੂ ਲੜਾਈ ਸਮਝਦਾ ਰਿਹਾ ਅਤੇ ਆਪਣੀ ਧੀ ਨੂੰ ਉਸੇ ਥਾਂ 'ਤੇ ਰਹਿਣ ਲਈ ਸਮਝਾਉਂਦਾ ਰਿਹਾ। ਇਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਉਸ ਦੀ ਲੜਕੀ ਨੇ ਦੱਸਿਆ ਕਿ ਰਾਹੁਲ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਉਹ ਉਸ ਨੂੰ ਛੱਡਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਉਸ ਨੇ ਇਹ ਮਾਮਲਾ ਪੰਚਾਇਤ ਵਿੱਚ ਉਠਾਇਆ ਤਾਂ ਜੋ ਮੁਲਜ਼ਮ ਨੂੰ ਸਮਝਾ ਕੇ ਇਕ ਵਾਰ ਫਿਰ ਧੀ ਦਾ ਘਰ ਵਸਾਇਆ ਜਾ ਸਕੇ ਪਰ ਰਾਹੁਲ ਨਹੀਂ ਸਮਝਿਆ ਅਤੇ ਪਿੰਕੀ ਨੂੰ ਕੁੱਟਦਾ ਰਿਹਾ।
ਮੁਕੰਦਪੁਰ–ਅੱਜ ਇਥੇ ਸੜਕ ਉਤੇ ਉਸ ਵੇਲੇ ਕਹਿਰ ਵਾਪਰ ਗਿਆ, ਜਦੋਂ ਹਾਦਸੇ ਵਿਚ ਇਕ ਦਿਨ ਦੇ ਬੱਚੇ ਮੌ.ਤ ਹੋ ਗਈ। ਪਰਿਵਾਰ ਬੱਚੇ ਨੂੰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਕਾਰ ਦਾ ਟਰਾਲੀ ਨਾਲ ਹਾਦਸਾ ਹੋ ਗਿਆ।ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪਿੰਡ ਬਖਲੌਰ ਤੋਂ ਨਿਸ਼ਾ ਰਾਣੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਹਸਪਤਾਲ ਦੇ ਕਰਮਚਾਰੀਆਂ ਨੇ ਬੱਚੇ ਦੀ ਮਾੜੀ ਹਾਲਤ ਨੂੰ ਦੇਖਦਿਆਂ ਉਸ ਨੂੰ ਬੰਗਾ ਲਈ ਰੈਫਰ ਕੀਤਾ ਸੀ, ਜਿਵੇਂ ਹੀ ਆਸ਼ਾ ਵਰਕਰ ਰਜਨੀ ਬਖਲੌਰ ਤੇ ਉਸ ਦੇ ਪਿਤਾ ਹਰਪ੍ਰੀਤ ਕੁਮਾਰ ਬੱਚੇ ਨੂੰ ਕਾਰ ’ਚ ਲਿਜਾ ਰਹੇ ਸਨ ਤਾਂ ਮੁਕੰਦਪੁਰ-ਬੰਗਾ ਸੜਕ ’ਤੇ ਪਿੰਡ ਗੁਣਾਚੌਰ ਨੇੜੇ ਇਕ ਪਲਟੀ ਟਰਾਲੀ ਨਾਲ ਉਨ੍ਹਾਂ ਦੀ ਕਾਰ ਟਕਰਾਅ ਗਈ।ਕਾਰ ’ਚ ਸਵਾਰ ਆਸ਼ਾ ਵਰਕਰ ਤੇ ਹਰਪ੍ਰੀਤ ਦੇ ਕਾਫੀ ਸੱਟਾਂ ਲੱਗੀਆਂ ਪਰ ਬੱਚੇ ਦੀ ਮੌ.ਤ ਹੋ ਗਈ। ਇਸ ਸਬੰਧੀ ਥਾਣਾ ਮੁਕੰਦਪੁਰ ਦੇ ਐੱਸਐੱਚਓ ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸੰਯੁਕਤ ਅਰਬ ਅਮੀਰਾਤ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ। ਆਬੂ ਧਾਬੀ, ਦੁਬਈ ਅਤੇ ਅਲ ਆਇਨ ਵਰਗੇ ਸ਼ਹਿਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਹੜ੍ਹ ਕਾਰਨ 18 ਲੋਕਾਂ ਦੀ ਮੌ.ਤ ਹੋ ਗਈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਈ ਹਾਈਵੇਜ਼ ਤੇ ਹਵਾਈ ਅੱਡੇ 'ਤੇ ਪਾਣੀ ਭਰ ਗਿਆ। ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਦੌਰਾਨ ਯੂਏਈ ਦੇ ਗੁਆਂਢੀ ਓਮਾਨ ਵਿਚ ਵੀ ਭਾਰੀ ਮੀਂਹ ਕਾਰਨ ਹੜ੍ਹ ਦੀ ਮਾਰ ਝੱਲਣੀ ਪਈ।ਭਾਰੀ ਮੀਂਹ ਅਤੇ ਤੂਫਾਨ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਬੰਦ ਰਹੇ। ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਕਈ ਵਾਹਨ ਫਸੇ ਹੋਏ ਦੇਖੇ ਗਏ। ਪਾਣੀ ਕੁਝ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਨੂੰ ਦੇਖਦੇ ਹੋਏ ਦੁਬਈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪਬਲਿਕ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਸੀ।ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਰਾਤ ਤੋਂ ਹੀ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਵਿੱਚ ਰੁਕਾਵਟ ਪਈ। ਦੁਬਈ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਮੰਗਲਵਾਰ ਤੱਕ 120 ਮਿਲੀਮੀਟਰ (4.75 ਇੰਚ) ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸ਼ਹਿਰਾਂ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆਈਆਂ।ਮੌਸਮ ਵਿਭਾਗ ਦੀ ਸਲਾਹ ਮੁਤਾਬਕ ਮੀਂਹ ਅਤੇ ਤੂਫਾਨ ਦੀ ਸਥਿਤੀ ਬੁੱਧਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਮੀਂਹ ਕਾਰਨ ਹਵਾਈ ਅੱਡੇ ਦੇ ਨਾਲ-ਨਾਲ ਕਈ ਮਾਲ, ਮੈਟਰੋ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਪੂਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ।
ਨੰਗਲ ਵਿਚ ਹੋਏ ਹਿੰਦੂ ਆਗੂ ਵਿਕਾਸ ਪ੍ਰਭਾਕਰ ਦੇ ਕ.ਤ.ਲ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੰਜਾਬ ਪੁਲਿਸ ਨੇ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਰੂਪਨਗਰ ਪੁਲਿਸ ਵਲੋਂ SSOC ਮੁਹਾਲੀ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਪ੍ਰਭਾਕਰ ਕ.ਤ.ਲ ਕੇਸ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਗਿਆ ਹੈ ਅਤੇ ਇਕ ਪਾਕਿਸਤਾਨ ਆਧਾਰਿਤ ਅੱਤ.ਵਾਦੀ ਮਾਸਟਰਮਾਈਂਡ ਦੁਆਰਾ ਸਮਰਥਨ ਪ੍ਰਾਪਤ ਅੱਤਵਾਦੀ ਮਾਡਿਊਲ ਦੇ 2 ਸੰਚਾਲਕਾਂ ਨੂੰ ਗ੍ਰਿਫ.ਤਾਰ ਕੀਤਾ ਗਿਆ ਹੈ। ਵਿਗਿਆਨਕ ਜਾਂਚ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅੱਜ 32 ਬੋਰ ਦੇ 2 ਪਿਸਤੌਲ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਵਾਰਦਾਤ ਵਿਚ ਵਰਤੀ ਗਈ ਇਕ ਟੀ.ਵੀ.ਐਸ. ਜੁਪੀਟਰ ਸਕੂਟਰ ਸਮੇਤ ਕਾਬੂ ਕੀਤਾ ਗਿਆ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਸੰਚਾਲਿਤ ਵਿਦੇਸ਼ੀ ਹੈਂਡਲਰਾਂ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਫੰਡ ਦਿਤਾ ਜਾਂਦਾ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜਗਰਾਓਂ : ਮੋਗਾ ਦੇ ਪਿੰਡ ਦੀ ਰਿਹਣ ਵਾਲੀ ਵਿਧਵਾ ਮਹਿਲਾ ਦੇ ਨਾਲ ਸਥਾਨਕ ਕੋਰਟ ਕੰਪਕਲੈਕਸ ਵਿਚ ਐਡਵੋਕੇਟ ਦੇ ਕੈਬਿਨ ਵਿਚ ਇਕ ਫਾਇਨਾਂਸਰ ਨੇ ਬਲਾ.ਤਕਾਰ ਕੀਤਾ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਗ੍ਰਿਫ਼.ਤਾਰ ਕਰ ਕੇ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਿਮੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ ਹੋਈ ਹੈ। ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਮਹਿਲਾ ਨਾਲ ਬਲਾ.ਤਕਾਰ ਕੀਤਾ। ਮੁਲਜ਼ਮ ਨੇ ਮਹਿਲਾ ਨੂੰ ਉਸ ਦੀ ਧੀ ਦੀ ਪੜ੍ਹਾਈ ਲਈ ਦਿੱਤੇ ਜਾਣ ਵਾਲੇ ਲੋਨ ਦੀ ਫਾਈਲ ਭਰਨ ਲਈ ਹੀ ਮੋਗਾ ਤੋਂ ਜਗਰਾਓਂ ਬੁਲਾਇਆ ਸੀ ਪਰ ਨਸ਼ੇ ਵਿਚ ਧੁੱਤ ਹੋ ਕੇ ਮਹਿਲਾ ਨਾਲ ਬਲਾ.ਤਕਾਰ ਕਰ ਕੇ ਉਸ ਨੂੰ ਵਾਪਸ ਭਜਾ ਦਿੱਤਾ।30 ਮਾਰਚ ਦੀ ਘਟਨਾ ਤੋਂ ਬਾਅਦ ਮਹਿਲਾ ਨੇ 02 ਅਪ੍ਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿਚ ਜਾਂਚ ਦੌਰਾਨ ਮੁਲਜ਼ਮ ਫਾਇਨਾਂਸਰ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਜਗਰਾਓਂ ਵਿਚ ਸੁਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਜਾਣਦੀ ਸੀ, ਜੋ ਕਿ ਉਸ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ। ਮਹਿਲਾ ਨੇ ਦੱਸਿਆ ਕਿ ਉਸ ਦੀ 13 ਸਾਲ ਧੀ ਹੈ ਜੋ ਕਿ ਹਾਲੇ 5ਵੀਂ ਜਮਾਤ ਵਿਚ ਪਾਸ ਹੋਈ ਸੀ ਉਸ ਨੂੰ ਅੱਗੇ ਪੜ੍ਹਾਉਣ ਲਈ ਉਸ ਦੇ ਸਕੂਲ ਦਾਖਲੇ ਵਾਸਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਇਸ ਸਬੰਧੀ ਉਸ ਨੇ ਆਪਣੇ ਮੂੰਹ ਬੋਲੇ ਭਰਾ ਨਾਲ ਕਿਸੇ ਤੋਂ ਵਿਆਜ ਉਤੇ ਪੈਸ ਦਿਵਾਉਣ ਨੂੰ ਕਿਹਾ ਸੀ। ਉਸ ਦੇ ਮੂੰਹ ਬੋਲੇ ਭਰਾ ਸੁਖਬੀਰ ਨੇ ਕਿਹਾ ਕਿ ਉਸ ਦੀ ਫਾਇਨਾਂਸਰ ਨਾਲ ਪੂਰੀ ਗਲਬਾਤ ਹੋ ਗਈ ਹੈ। ਉਹ ਪੈਸੇ ਵਿਆਜ ਉਤੇ ਦੇ ਦੇਵੇਗਾ। ਇਸ ਕਾਰਨ ਉਹ 30 ਮਾਰਚ ਨੂੰ ਦੇਰ ਸ਼ਾਮ ਨੂੰ ਮੋਗਾ ਤੋਂ ਜਗਰਾਓਂ ਆ ਗਈ। ਵਕੀਲ ਦੇ ਕਾਬਿਨ ਵਿਚ ਬਲਾ.ਤਕਾਰਇਸ ਦੌਰਾਨ ਜਦੋਂ ਫਾਇਨਾਂਸਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕੋਰਟ ਕੰਪਲੈਕਸ ਵਿਚ ਐਡਵੋਕੇਟ ਕਪਿਲ ਦੇ ਕੈਬਿਨ ਵਿਚ ਆ ਜਾਵੇ। ਇਸ ੋਤਂ ਬਾਅਦ ਉਹ 248 ਨੰਬਰ ਕੈਬਿਨ ਵਿਚ ਚਲੇ ਗਏ। ਉਥੇ ਐਡਵੋਕੇਟ ਕਪਿਲ ਤੇ ਮੁਲਜ਼ਮ ਬੈਠੇ ਸ਼ਰਾਬ ਪੀ ਰਹੇ ਸਨ। ਜਦੋਂ ਉਹ ਕੈਬਿਨ ਵਿਚ ਪਹੁੰਚੀ ਤਾਂ ਉਸ ਨੂੰ ਬਿਠਾ ਕੇ ਵੇਟ ਕਰਨ ਨੂੰ ਕਿਹਾ ਗਿਆ। ਇਸ ਦੌਰਾਨ ਸੁਖਬੀਰ ਦਾ ਫੋਨ ਆ ਗਿਆ ਤੇ ਐਡਵੋਕੇਟ ਕਪਿਲ ਮੁਲਜ਼ਮ ਫਾਇਨਾਂਸਰ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਘਰ ਜਾ ਰਿਹਾ ਹੈ। ਉਹ ਜਾਂਦੇ ਸਮੇਂ ਕੈਬਿਨ ਬੰਦ ਕਰ ਜਾਵੇ।ਉਸ ਦੇ ਜਾਣ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਮੁਲਜ਼ਮ ਫਾਇਨਾਂਸਰ ਨੇ ਉਸ ਨੂੰ ਅੰਦਰ ਬੁਲਾ ਕੇ ਕੈਬਿਨ ਦੀ ਕੁੰਡੀ ਲਾ ਲਈ। ਉਸ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੋਲਾ ਪਾਇਆ ਪਰ ਉਸ ਦੀ ਆਵਾਜ਼ ਕੈਬਿਨ ਬਾਹਰ ਨਹੀਂ ਗਈ। ਮੁਲਜ਼ਮ ਨੇ ਉਸ ਨੂੰ ਬਲਾ.ਤਕਾਰ ਕਰਨ ਤੋਂ ਬਾਅਦ ਛੱਡਿਆ।ਕੁਝ ਸਮੇਂ ਬਾਅਦ ਉਸ ਦਾ ਮੂੰਹ ਬੋਲਿਆ ਭਰਾ ਬਾਹਰ ਆ ਗਿਆ ਜੋ ਉਸ ਨੂੰ ਮੋਗਾ ਵਿਚ ਉਸ ਦੇ ਘਰ ਛੱਡ ਆਇਆ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਗਈ। ਇਸ ਕਾਰਨ ਉਸ ਨੇ ਸ਼ਿਕਾਇਤ ਵਾਰਦਾਤ ਦੇ ਦੋ ਦਿਨਾਂ ਬਾਅਦ ਪੁਲਿਸ ਨੂੰ ਦਿੱਤੀ।ਇਸ ਸਬੰਧੀ ਐਸਆਈ ਕਿਰਨਦੀਪ ਕੌਰ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮ ਫਾਇਨਾਂਸਰ ਪਰਿਵੰਦਰ ਸਿੰਘ ਵਾਸੀ ਬਰਸਾਲ ਉਤੇ ਬਲਾ.ਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਗ੍ਰਿਫ਼.ਤਾਰ ਕਰ ਲਿਆ ਗਿਆ ਹੈ।
ਫਲਾਈਓਵਰ ਉਤੇ ਆ ਇਕ ਸ਼ਖਸ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਇਸ ਦੌਰਾਨ ਏਐਸਆਈ ਤੇ ਇਕ ਹੋਰ ਵਿਅਕਤੀ ਦਾ ਕ.ਤ.ਲ ਕਰ ਕੇ ਮੁਲਜ਼ਮ ਨੇ ਖੁਦ ਨੂੰ ਵੀ ਗੋ.ਲ਼ੀ ਮਾਰ ਲਈ। ਇਹ ਘਟਨਾ ਰਾਜਧਾਨੀ ਦਿੱਲੀ ਦੇ ਨੰਦਨਗਰੀ 'ਚ ਮੀਤ ਨਗਰ ਫਲਾਈਓਵਰ 'ਤੇ ਵਾਪਰੀ ਹੈ। ਮਾਰੇ ਗਏ ਦਿੱਲੀ ਦੇ ਸਹਾਇਕ ਸਬ ਇੰਸਪੈਕਟਰ ਦੀ ਪਛਾਣ ਦਿਨੇਸ਼ ਸ਼ਰਮਾ ਵਜੋਂ ਹੋਈ ਹੈ।ਜਦਕਿ 30 ਸਾਲਾ ਅਮਿਤ ਕੁਮਾਰ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਹ ਘਟਨਾ ਅੱਜ ਦੁਪਹਿਰ 11:45 ਵਜੇ ਵਾਪਰੀ।ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਨੇ ਅਚਾਨਕ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪਹਿਲੀ ਗੋ.ਲੀ ਇੱਕ ਬਾਈਕ 'ਤੇ ਚਲਾਈ ਪਰ ਬਾਈਕ ਸਵਾਰ ਦੀ ਖੁਸ਼ਕਿਸਮਤ ਸੀ ਕਿ ਵਾਲ -ਵਾਲ ਬਚ ਗਿਆ। ਓਦੋਂ ਹੀ ਪਿੱਛੇ ਤੋਂ ਦਿਨੇਸ਼ ਸ਼ਰਮਾ ਆ ਰਹੇ ਸੀ, ਜਿਸ 'ਤੇ ਮੁਕੇਸ਼ ਨੇ ਗੋ.ਲੀ ਚਲਾ ਦਿੱਤੀ। ਜਦੋਂ ਤੱਕ ਦਿਨੇਸ਼ ਸ਼ਰਮਾ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਸ ਦੀ ਮੌ.ਤ ਹੋ ਚੁੱਕੀ ਸੀ। ਇਸ ਤੋਂ ਤੁਰੰਤ ਬਾਅਦ ਮੁਕੇਸ਼ ਨੇ ਸਕੂਟਰੀ 'ਤੇ ਜਾ ਰਹੇ ਅਮਿਤ 'ਤੇ ਗੋ.ਲੀ ਚਲਾ ਦਿੱਤੀ। ਗੋ.ਲੀ ਅਮਿਤ ਦੀ ਕਮਰ 'ਚ ਲੱਗੀ ਹੈ, ਫਿਲਹਾਲ ਅਮਿਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।ਏਐਸਆਈ ਦਿਨੇਸ਼ ਸ਼ਰਮਾ ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਸਨ। ਜਦੋਂ ਗੋ.ਲੀਬਾਰੀ ਦੀ ਘਟਨਾ ਵਾਪਰੀ, ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਮੁਲਜ਼ਮ ਨੇ ਗੋ.ਲੀ ਚਲਾ ਦਿੱਤੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਵਿਅਕਤੀ ਦੀ ਪਛਾਣ ਅਮਿਤ ਕੁਮਾਰ (30 ਸਾਲ) ਵਜੋਂ ਹੋਈ ਹੈ, ਜੋ ਸ਼ਿਵ ਵਿਹਾਰ, ਕਰਾਵਲ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਕਮਰ ਵਿੱਚ ਗੋ.ਲੀ ਲੱਗੀ ਸੀ।ਇਸ ਤੋਂ ਬਾਅਦ ਮੁਲਜ਼ਮ ਮੁਕੇਸ਼ ਇੱਕ ਆਟੋ ਵਿੱਚ ਬੈਠ ਗਿਆ ਅਤੇ ਆਟੋ ਚਾਲਕ ਨੂੰ ਚੱਲਣ ਲਈ ਕਿਹਾ। ਜਦੋਂ ਆਟੋ ਚਾਲਕ ਨੇ ਮਨ੍ਹਾ ਕੀਤਾ ਤਾਂ ਮੁਕੇਸ਼ ਨੇ ਆਟੋ ਚਾਲਕ 'ਤੇ ਵੀ ਗੋ.ਲੀ ਚਲਾ ਦਿੱਤੀ ਪਰ ਆਟੋ ਚਾਲਕ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਕੇਸ਼ ਨੇ ਆਟੋ ਦੀ ਪਿਛਲੀ ਸੀਟ 'ਤੇ ਬੈਠ ਕੇ ਆਪਣੇ ਸਿਰ 'ਚ ਗੋ.ਲੀ ਮਾਰ ਲਈ।ਫਿਲਹਾਲ ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ 44 ਸਾਲਾ ਮੁਕੇਸ਼ ਨੰਦ ਨਗਰੀ ਝੁੱਗੀ ਦਾ ਰਹਿਣ ਵਾਲਾ ਹੈ। ਉਸ ਨੇ ਇਹ ਅਪਰਾਧ ਕਿਉਂ ਕੀਤਾ ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਵਿਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ। ਉਹ ਜੇਲ੍ਹ ਵਿਚ ਬੰਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਬਾਰੇ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਉਨ੍ਹਾਂ ਨੇ ਅੱਖਾਂ ਪੂੰਝਦੇ ਹੋਏ ਆਖਿਆ ਕਿ ਜੇਲ੍ਹ ਵਿਚ ਬੰਦ ਕੇਜਰੀਵਾਲ ਨਾਲ ਅੱਤ.ਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਸੂਰ ਕੀ ਹੈ, ਉਨ੍ਹਾਂ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਸਕੂਲ ਬਣਵਾ ਦਿੱਤੇ, ਆਮ ਲੋਕਾਂ ਨੂੰ ਸਿਹਤ ਸਹੂਲਤ ਦੇ ਦਿੱਤੀਆਂ? ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਜਰਾਤ 'ਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ... ਹੁਣ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮਨ ਬਣਾ ਲਿਆ ਹੈ...ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਇਸ ਲੜਾਈ 'ਚ ਹੁਣ ਲੋਕ ਵੱਧ ਚੜ੍ਹ ਕੇ ਹਿੱਸਾ ਲੈਣਗੇ...ਗੁਜਰਾਤ ਵਾਲਿਓ, ਤੁਸੀਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ 14 ਫ਼ੀਸਦੀ ਵੋਟਾਂ ਪਾਈਆਂ... ਤੁਹਾਡੀ ਬਦੌਲਤ ਹੀ ਸਾਡੀ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਕੇ ਦੇਸ਼ 'ਚ ਉੱਭਰੀ... ਜਿਸ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ...। ਤਾਨਾਸ਼ਾਹ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਪ੍ਰਤੀ ਰਵੱਈਆ ਦੇਖ ਕੇ ਅੱਖਾਂ 'ਚ ਹੰਝੂ ਆ ਗਏ... ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ... ਮੋਦੀ ਸਾਬ੍ਹ, ਕੀ ਲੋਕਾਂ ਨੂੰ ਚੰਗੇ ਹਸਪਤਾਲ, ਸ਼ਾਨਦਾਰ ਸਕੂਲ, ਫ੍ਰੀ ਬੱਸ ਯਾਤਰਾ, ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਦੇਣਾ ਗੁਨਾਹ ਹੈ ?... pic.twitter.com/aDD58jjHro — Bhagwant Mann (@BhagwantMann) April 16, 2024 ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਸੀਐਮ ਮਾਨ ਨੇ ਤਿਹਾੜ ਜੇਲ੍ਹ ਵਿਚ ਦਿੱਲੀ ਦੇ ਸੀਐਮ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਵੀ ਉਹ ਭਾਵੁਕ ਹੋ ਗਏ ਸਨ। ਉਨ੍ਹਾਂ ਮੀਡੀਆ ਸਾਹਮਣੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨਾਲ ਜੇਲ੍ਹ ਵਿਚ ਬਦਤਰ ਸਲੂਕ ਹੋ ਰਿਹਾ ਹੈ।...
ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀ ਮਾਸਟਰਬੇਟ ਕਰਦੀ ਦੀ ਵੀਡੀਓ ਸੋਸ਼ਲ ਮੀਡੀਆ ਉਥੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਉੇਤੇ ਅਦਾਕਾਰਾ ਬੇਹੱਦ ਨਾਰਾਜ਼ ਹੈ। ਵਾਇਰਲ ਹੋਈ ਇਸ ਵੀਡੀਓ ਵਿਚ ਅਦਾਕਾਰਾ ਨੂੰ ਬੈਡ ਉਤੇ ਪਈ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਮਾਸਟਰਬੇਟ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਇਹ ਸਭ ਕਰਦੇ ਹੋਏ ਵੀਡੀਓ ਕਾਲ ਵਿਚ ਇਕ ਵਿਅਕਤੀ ਵੇਖ ਰਿਹਾ ਹੈ। ਇਸ ਦੌਰਾਨ ਅਦਾਕਾਰਾ ਨੇ ਕਾਫੀ ਬੋਲਡ ਐਕਸਪ੍ਰੈਸ਼ਨ ਦਿੱਤੇ ਹਨ। ਬਾਅਦ ਵਿੱਚ, ਉਹ ਵਿਅਕਤੀ ਬਿਸਤਰੇ 'ਤੇ ਕੱਪੜੇ ਉਤਾਰ ਕੇ ਮਾਸਟਰ.ਬੇਟ ਕਰਦੇ ਹੋਏ ਦੇਖਿਆ ਜਾਂਦਾ ਹੈ। ਹੁਣ ਇਸ ਵੀਡੀਓ ਦੇ ਲੀਕ ਹੋਣ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚ ਗਈ ਹੈ। ਦੱਸ ਦੇਈਏ ਕਿ ਇਹ ਵਾਇਰਲ ਹੋ ਰਹੀ ਵੀਡੀਓ ਵਿਚ ਅਦਾਕਾਰ ਹੋਰ ਕੋਈ ਨਹੀਂ ਸਵਾਸਤਿਕਾ ਮੁਖਰਜੀ ਦੀ ਹੈ ਤੇ ਵਾਇਰਲ ਹੋ ਰਹੀ ਇਹ ਵੀਡੀਓ ਫਿਲਮ ਦਾ ਇਕ ਸੀਨ ਹੈ। ਇਹ ਫਿਲਮ ਸਾਲ 2024 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਲਵ ਸੈਕਸ ਔਰ ਧੋਖਾ 2' ਹੈ। ਇਸ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਪਰ ਹੁਣ ਫਿਲਮ ਦਾ ਇੰਟੀਮੇਟ ਸੀਨ ਲੀਕ ਹੋਣ ਕਾਰਨ ਮੇਕਰਜ਼ ਦੇ ਵੀ ਸਾਹ ਫੁੱਲ ਗਏ ਹਨ ਤੇ 'LSD 2' ਬਣਾਉਣ ਵਾਲਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸੈਂਸਰ ਬੋਰਡ ਦਾ ਸਾਹਮਣਾ ਕਰਨ ਤੋਂ ਬਾਅਦ, ਦਿਬਾਕਰ ਬੈਨਰਜੀ ਦੀ ਫਿਲਮ ਹੁਣ ਲੀਕ ਹੋਏ ਦ੍ਰਿਸ਼ਾਂ ਦੀ ਮੁਸੀਬਤ ਵਿੱਚੋਂ ਲੰਘ ਰਹੀ ਹੈ। ਫਿਲਮ ਬੋਲਡ ਦ੍ਰਿਸ਼ਾਂ ਨਾਲ ਭਰੀ ਹੋਈ ਹੈ, ਜਿਸ ਨੂੰ ਨਿਰਮਾਤਾਵਾਂ ਨੇ ਰਿਲੀਜ਼ ਲਈ ਸੁਰੱਖਿਅਤ ਕਰ ਲਿਆ ਹੈ ਪਰ ਇਸ ਤੋਂ ਪਹਿਲਾਂ ਹੀ ਅਦਾਕਾਰਾ ਸਵਾਸਤਿਕਾ ਮੁਖਰਜੀ ਦਾ ਇੰਟੀਮੇਟ ਸੀਨ ਇੰਟਰਨੈੱਟ 'ਤੇ ਲੀਕ ਹੋ ਗਿਆ ਹੈ। Leaked: #SwastikaMukherjee's masturbating clip from #LSD2 pic.twitter.com/AEQmOZadpB — $@M (@SAMTHEBESTEST_) April 15, 2024 ਮੇਕਰਜ਼ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਜਾਵੇ। 'LSD 2' ਦੀ ਟੀਮ ਹੁਣ ਇਸ ਵੀਡੀਓ ਨੂੰ ਲੀਕ ਕਰਨ ਵਾਲੇ ਵਿਅਕਤੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਹੀ ਉਹ ਇਸ ਵੀਡੀਓ ਨੂੰ ਹਟਾ ਸਕਣਗੇ ਅਤੇ ਉਸ ਵਿਅਕਤੀ ਖਿਲਾਫ ਕਾਰਵਾਈ ਵੀ ਕਰ ਸਕਣਗੇ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत