LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਈਵੇ ਉਤੇ ਆਇਆ ਸਿਰਫਿਰਾ, ਜਿਹੜਾ ਲੱਭੇ ਮਾਰਨ ਲੱਗਾ ਗੋ,ਲ਼ੀ, ASI ਤੇ ਇਕ ਹੋਰ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ, ਗੋ.ਲ਼ੀ ਮਾਰ ਖੋਲ੍ਹ ਲਈ ਖੁਦ ਦੀ ਖੋਪੜੀ

delhi crime shot

ਫਲਾਈਓਵਰ ਉਤੇ ਆ ਇਕ ਸ਼ਖਸ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਇਸ ਦੌਰਾਨ ਏਐਸਆਈ ਤੇ ਇਕ ਹੋਰ ਵਿਅਕਤੀ ਦਾ ਕ.ਤ.ਲ ਕਰ ਕੇ ਮੁਲਜ਼ਮ ਨੇ ਖੁਦ ਨੂੰ ਵੀ ਗੋ.ਲ਼ੀ ਮਾਰ ਲਈ। ਇਹ ਘਟਨਾ ਰਾਜਧਾਨੀ ਦਿੱਲੀ ਦੇ ਨੰਦਨਗਰੀ 'ਚ ਮੀਤ ਨਗਰ ਫਲਾਈਓਵਰ 'ਤੇ ਵਾਪਰੀ ਹੈ। ਮਾਰੇ ਗਏ ਦਿੱਲੀ ਦੇ ਸਹਾਇਕ ਸਬ ਇੰਸਪੈਕਟਰ ਦੀ ਪਛਾਣ ਦਿਨੇਸ਼ ਸ਼ਰਮਾ ਵਜੋਂ ਹੋਈ ਹੈ।ਜਦਕਿ 30 ਸਾਲਾ ਅਮਿਤ ਕੁਮਾਰ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਹ ਘਟਨਾ ਅੱਜ ਦੁਪਹਿਰ  11:45 ਵਜੇ ਵਾਪਰੀ।
ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਨੇ ਅਚਾਨਕ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪਹਿਲੀ ਗੋ.ਲੀ ਇੱਕ ਬਾਈਕ 'ਤੇ ਚਲਾਈ ਪਰ ਬਾਈਕ ਸਵਾਰ ਦੀ ਖੁਸ਼ਕਿਸਮਤ ਸੀ ਕਿ ਵਾਲ -ਵਾਲ ਬਚ ਗਿਆ। ਓਦੋਂ ਹੀ ਪਿੱਛੇ ਤੋਂ ਦਿਨੇਸ਼ ਸ਼ਰਮਾ ਆ ਰਹੇ ਸੀ, ਜਿਸ 'ਤੇ ਮੁਕੇਸ਼ ਨੇ ਗੋ.ਲੀ ਚਲਾ ਦਿੱਤੀ। ਜਦੋਂ ਤੱਕ ਦਿਨੇਸ਼ ਸ਼ਰਮਾ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਸ ਦੀ ਮੌ.ਤ ਹੋ ਚੁੱਕੀ ਸੀ। ਇਸ ਤੋਂ ਤੁਰੰਤ ਬਾਅਦ ਮੁਕੇਸ਼ ਨੇ ਸਕੂਟਰੀ 'ਤੇ ਜਾ ਰਹੇ ਅਮਿਤ 'ਤੇ ਗੋ.ਲੀ ਚਲਾ ਦਿੱਤੀ। ਗੋ.ਲੀ ਅਮਿਤ ਦੀ ਕਮਰ 'ਚ ਲੱਗੀ ਹੈ, ਫਿਲਹਾਲ ਅਮਿਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਏਐਸਆਈ ਦਿਨੇਸ਼ ਸ਼ਰਮਾ ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਸਨ। ਜਦੋਂ ਗੋ.ਲੀਬਾਰੀ ਦੀ ਘਟਨਾ ਵਾਪਰੀ, ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਮੁਲਜ਼ਮ ਨੇ ਗੋ.ਲੀ ਚਲਾ ਦਿੱਤੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਵਿਅਕਤੀ ਦੀ ਪਛਾਣ ਅਮਿਤ ਕੁਮਾਰ (30 ਸਾਲ) ਵਜੋਂ ਹੋਈ ਹੈ, ਜੋ ਸ਼ਿਵ ਵਿਹਾਰ, ਕਰਾਵਲ ਨਗਰ ਦਾ ਰਹਿਣ ਵਾਲਾ ਹੈ। ਉਸ ਦੀ ਕਮਰ ਵਿੱਚ ਗੋ.ਲੀ ਲੱਗੀ ਸੀ।
ਇਸ ਤੋਂ ਬਾਅਦ ਮੁਲਜ਼ਮ ਮੁਕੇਸ਼ ਇੱਕ ਆਟੋ ਵਿੱਚ ਬੈਠ ਗਿਆ ਅਤੇ ਆਟੋ ਚਾਲਕ ਨੂੰ ਚੱਲਣ ਲਈ ਕਿਹਾ। ਜਦੋਂ ਆਟੋ ਚਾਲਕ ਨੇ ਮਨ੍ਹਾ ਕੀਤਾ ਤਾਂ ਮੁਕੇਸ਼ ਨੇ ਆਟੋ ਚਾਲਕ 'ਤੇ ਵੀ ਗੋ.ਲੀ ਚਲਾ ਦਿੱਤੀ ਪਰ ਆਟੋ ਚਾਲਕ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਕੇਸ਼ ਨੇ ਆਟੋ ਦੀ ਪਿਛਲੀ ਸੀਟ 'ਤੇ ਬੈਠ ਕੇ ਆਪਣੇ ਸਿਰ 'ਚ ਗੋ.ਲੀ ਮਾਰ ਲਈ।
ਫਿਲਹਾਲ ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ 44 ਸਾਲਾ ਮੁਕੇਸ਼ ਨੰਦ ਨਗਰੀ ਝੁੱਗੀ ਦਾ ਰਹਿਣ ਵਾਲਾ ਹੈ। ਉਸ ਨੇ ਇਹ ਅਪਰਾਧ ਕਿਉਂ ਕੀਤਾ ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market