LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਵਧਾਨ! ਸਾਧੂਆਂ ਦੇ ਭੇਸ ਵਿਚ ਘੁੰਮ ਰਹੇ ਨੇ ਹੱਤਿ.ਆਰੇ, ਨਹੀਂ ਯਕੀਨ ਤਾਂ ਪੜ੍ਹ ਲਓ ਖਬਰ

saint arrested

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਅੱਜ-ਕੱਲ੍ਹ ਲੁੱਟਾਂ-ਖੋਹਾਂ, ਕਤ.ਲੋਗਾਰਤ ਬਹੁਤ ਵੱਧ ਚੁੱਕੀ ਹੈ। ਹਰ ਦਿਨ ਕੋਈ ਨਾ ਕੋਈ ਘਟਨਾ ਪੜ੍ਹਨ ਸੁਣਨ ਨੂੰ ਮਿਲ ਹੀ ਜਾਂਦੀ ਹੈ। ਕਿਸੇ ਉਤੇ ਵੀ ਯਕੀਨ ਕਰਨਾ ਅੱਜ ਕੱਲ੍ਹ ਮੁਸੀਬਤ ਨੂੰ ਦਾਅਵਤ ਦੇਣ ਬਰਾਬਰ ਹੈ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਸਾਧੂ ਸੰਤਾਂ ਦੇ ਭੇਸ ਬਣਾ ਕੇ ਹੱਤਿ.ਆਰੇ ਗਲੀ ਗਲੀ ਘੁੰਮ ਰਹੇ ਹਨ। ਅਜਿਹਾ ਹੀ ਮਾਮਲਾ ਇਕ ਮਾਮਲਾ ਚੰਡੀਗੜ੍ਹ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਦੇ ਪੀਓ ਅਤੇ ਸੰਮਨ ਸਟਾਫ ਸੈੱਲ ਨੇ 35 ਸਾਲ ਪੁਰਾਣੇ ਕ.ਤ.ਲ ਕੇਸ ਵਿਚ ਭਗੌੜੇ ਮੁਲਜ਼ਮ ਆਨੰਦ ਕੁਮਾਰ ਵਾਸੀ ਅਲੀਗੜ੍ਹ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼.ਤਾਰ ਕੀਤਾ ਹੈ। 18 ਨਵੰਬਰ 1989 ਨੂੰ ਉਸ ਨੇ ਪਹਿਲਾਂ 11 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕ.ਤ.ਲ ਕਰ ਦਿੱਤਾ। ਮੁਲਜ਼ਮ ਕਦੇ ਪੁਲਿਸ ਦੇ ਹੱਥ ਨਹੀਂ ਆਇਆ।
ਉਹ ਪਿਛਲੇ ਕਈ ਸਾਲਾਂ ਤੋਂ ਯੂਪੀ ਦੇ ਜੰਗਲਾਂ ਵਿਚ ਸਾਧੂ ਬਣ ਕੇ ਲੁਕਿਆ ਹੋਇਆ ਸੀ। ਚੰਡੀਗੜ੍ਹ ਪੁਲਿਸ ਦੀ ਟੀਮ ਨੇ ਇੱਕ ਸੰਨਿਆਸੀ ਦਾ ਚੋਲਾ ਪਹਿਨਣ ਵਾਲੇ ਮੁਲਜ਼ਮ ਨੂੰ ਫੜ ਲਿਆ। ਦਰਅਸਲ, ਉਸ ਨੂੰ ਫੜਨ ਲਈ ਪੀਓ ਸੈੱਲ ਟੀਮ ਦੇ ਮੈਂਬਰ ਖੁਦ ਸੰਤਾਂ ਦਾ ਭੇਸ ਬਣਾ ਕੇ ਕਈ ਮਹੀਨਿਆਂ ਤਕ ਜੰਗਲਾਂ ਵਿਚ ਘੁੰਮਦੇ ਰਹੇ। ਆਖ਼ਰਕਾਰ ਉਨ੍ਹਾਂ ਨੇ ਮੁਲਜ਼ਮ ਨੂੰ ਕਾਸਗੰਜ ਦੇ ਜੰਗਲ ਵਿਚ ਲੱਭ ਲਿਆ। ਜਿਥੇ ਉਸ ਨੂੰ ਗ੍ਰਿਫ.ਤਾਰ ਕਰ ਲਿਆ ਗਿਆ।
ਪੁਲਿਸ ਟੀਮ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਹੈ ਅਤੇ ਹੁਣ ਉਸ ਖ਼ਿਲਾਫ਼ ਲੁੱਟ-ਖੋਹ, ਅਗਵਾ ਅਤੇ ਕ.ਤ.ਲ ਦਾ ਮੁਕੱਦਮਾ ਚੱਲੇਗਾ। 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਅਲੀਗੜ੍ਹ ਦੀ ਅਤਰੌਲੀ ਤਹਿਸੀਲ 'ਚ ਸਥਿਤ ਆਪਣੇ ਪਿੰਡ ਹਰਨਪੁਰ ਕਲਾਂ 'ਚ ਭੱਜ ਗਿਆ ਸੀ। ਉਹ ਕਾਫੀ ਚਲਾਕ ਸੀ। ਉਸ ਨੇ ਆਪਣੀ ਕੋਈ ਥਾਂ ਨਹੀਂ ਬਣਾਈ। ਉਸ ਨੇ ਪਹਿਲੇ ਦੋ ਮਹੀਨੇ ਤਾਲਾ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕੀਤਾ।
ਫਿਰ ਉਹ ਪਾਣੀਪਤ, ਹਰਿਆਣਾ ਆ ਗਿਆ। ਜਿੱਥੇ ਉਹ ਸੱਤ ਸਾਲਾਂ ਤਕ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕਰਦੈ ਰਿਹਾ। ਫਿਰ ਉਹ ਝਾਰਖੰਡ ਭੱਜ ਗਿਆ ਅਤੇ ਉੱਥੇ ਆਪਣਾ ਰੂਪ ਬਦਲ ਲਿਆ। ਉਹ ਇਕ ਸੰਨਿਆਸੀ ਦੇ ਰੂਪ ਵਿੱਚ ਉੱਥੇ ਰਹਿਣ ਲੱਗ ਪਿਆ ਪਰ ਉਹ ਦੋ ਮਹੀਨੇ ਤੋਂ ਵੱਧ ਇਕ ਥਾਂ ਨਹੀਂ ਠਹਿਰਿਆ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿਚ ਰਹਿਣ ਲੱਗ ਪਿਆ ਸੀ।
ਜਿਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਨੇ ਨੌਂ ਮਹੀਨੇ ਤਕ ਉਸ ਦਾ ਪਿੱਛਾ ਕੀਤਾ। ਪੁਲਿਸ ਵਾਲੇ ਖੁਦ ਸੰਤ ਦਾ ਚੋਲਾ ਪਾ ਕੇ ਉਸ ਦੀ ਭਾਲ ਕਰਦੇ ਰਹੇ। ਅਖੀਰ ਪਤਾ ਲੱਗਾ ਕਿ ਉਹ ਕਾਸਗੰਜ ਦੇ ਆਸ਼ਰਮ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਲੜਕੇ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ।
ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਮੁਲਜ਼ਮ ਉਸ ਦੇ ਲੜਕੇ ਨੂੰ ਅਗਵਾ ਕਰ ਕੇ ਫਰਾਰ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਉਸ ਦਾ ਕ.ਤ.ਲ ਕਰ ਦਿਤਾ ਅਤੇ ਉਸ ਦੀ ਲਾ.ਸ਼ ਨੂੰ ਜੰਗਲ ਵਿਚ ਸੁੱਟ ਦਿਤਾ। ਪੁਲਿਸ ਨੇ ਆਨੰਦ ਕੁਮਾਰ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਬਾਕੀ ਮੁਲਜ਼ਮ ਫੜੇ ਗਏ ਸਨ ਪਰ ਆਨੰਦ ਫਰਾਰ ਹੋ ਗਿਆ ਸੀ।

In The Market