LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੈਣ ਦੀ ਸਹੇਲੀ ਨੂੰ ਨਸ਼ੀਲੀ ਦਵਾਈ ਪਿਆ ਕੀਤਾ ਬੇਹੋਸ਼, ਬਣਾ ਲਈਆਂ ਅਸ਼ਲੀਲ ਵੀਡੀਓਜ਼, ਬਲੈਕਮੇਲ ਕਰ ਕੀਤਾ ਬਲਾ.ਤਕਾਰ, ਸਕੂਲ ਦੀ ਨੋਟਬੁੱਕ ਲੈਣ ਗਈ ਸੀ ਨਾਬਾਲਿਗਾ

patna friend crime

ਸਹੇਲੀ ਘਰ ਸਕੂਲ ਦੀ ਨੋਟਬੁੱਕ ਲੈਣ ਗਈ ਨਾਬਾਲਿਗਾ ਨਾਲ ਉਸ ਦੀ ਸਹੇਲੀ ਦੇ ਭਰਾ ਨੇ ਵਾਰ.ਦਾਤ ਕਰ ਦਿੱਤੀ। ਨੌਜਵਾਨ ਵੱਲੋਂ ਉਸ 12 ਸਾਲਾ ਨਾਬਾਲਗ ਲੜਕੀ ਨਾਲ ਬਲਾ.ਤਕਾਰ ਕਰ ਕੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਪੀੜਤਾ ਦੀ ਮਾਂ ਨੇ ਪੀੜਤਾ ਦੀ ਹੀ ਜਮਾਤ ਵਿਚ ਪੜ੍ਹਦੀ ਆਪਣੀ ਸਹੇਲੀ ਦੇ ਭਰਾ ਖਿਲਾਫ ਸਥਾਨਕ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਇਹ ਘਟਨਾ ਪਟਨਾ ਵਿਚ ਦੇ ਰੂਪਸਪੁਰ ਥਾਣਾ ਖੇਤਰ ਦੀ ਹੈ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੌਜਵਾਨ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਪੀੜਤ ਲੜਕੀ ਦੀ ਮਾਂ ਵੱਲੋਂ ਥਾਣੇ ਵਿੱਚ ਦਿੱਤੀ ਦਰਖਾਸਤ ਅਨੁਸਾਰ ਕਿਸੇ ਨੇ ਉਸ ਦੀ ਨਾਬਾਲਗ ਧੀ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਉਸ ਦੇ ਜੇਠ ਦੇ ਮੋਬਾਈਲ ਫੋਨ ’ਤੇ ਭੇਜੀਆਂ। ਵੀਡੀਓ ਅਤੇ ਫੋਟੋਆਂ ਦੇਖ ਕੇ ਪੂਰਾ ਪਰਿਵਾਰ ਦੰਗ ਰਹਿ ਗਿਆ। ਨਾਬਾਲਗ ਧੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਉਤੇ ਉਸ ਨੇ ਸਾਰੀ ਗੱਲ ਦੱਸੀ। ਉਸ ਨੇ ਦੱਸਿਆ ਕਿ ਉਸ ਦੀ ਸਕੂਲੀ ਸਹੇਲੀ ਉਸ ਨੂੰ ਇੱਕ ਦਿਨ ਨੋਟਬੁੱਕ ਲੈਣ ਦੇ ਬਹਾਨੇ ਆਪਣੇ ਘਰ ਲੈ ਗਈ ਸੀ। ਇਸ ਦੌਰਾਨ ਉਸ ਦੀ ਸਹੇਲੀ ਨੇ ਪਾਣੀ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪੀਣ ਲਈ ਦਿੱਤਾ, ਜਿਵੇਂ ਹੀ ਉਸ ਨੇ ਪੀਤਾ ਤਾਂ ਉਹ ਬੇਹੋਸ਼ ਹੋ ਗਈ। ਜਦੋਂ ਪੀੜਤਾ ਨੂੰ ਹੋਸ਼ ਆਇਆ ਤਾਂ ਉਸ ਦੀ ਸਹੇਲੀ ਦੇ ਭਰਾ ਨੇ ਦੱਸਿਆ ਕਿ ਉਸ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਈ ਹੈ ਅਤੇ ਜੇਕਰ ਉਹ ਕਿਤੇ ਵੀ ਬੋਲੇਗੀ ਤਾਂ ਮੈਂ ਇਸ ਨੂੰ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਉਤੇ ਅਪਲੋਡ ਕਰ ਦਿੱਤੋ ਜਾਵੇਗਾ।
ਮੁਲਜ਼ਮ ਨੇ ਪੀੜਤਾ ਨੂੰ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਦੇ ਉਸ ਨੂੰ ਹੋਟਲ ਤੇ ਕਦੇ ਘਰ ਬੁਲਾ ਕੇ ਉਸ ਨਾਲ ਬਲਾ.ਤਕਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਏਐਸਪੀ ਦੀਕਸ਼ਾ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

In The Market