LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਲਣ ਪੋਸ਼ਣ ਲਈ ਭਤੀਜੀ ਨੂੰ ਰੱਖ ਲਿਆ ਕੋਲ, ਮੌਕਾ ਮਿਲਦਿਆਂ ਹੀ ਹੈਵਾਨ ਬਣਿਆ ਫੁੱਫੜ, ਘਰ ਵਿਚ ਇਕੱਲੀ ਵੇਖ ਕਰਤਾ ਬਲਾ.ਤਕਾਰ, ਖੁਦ ਦੋ ਧੀਆਂ ਦਾ ਪਿਤਾ ਹੈ ਮੁਲਜ਼ਮ

patiala crime

ਆਪਣੀ ਭਤੀਜੀ ਨੂੰ ਪਟਿਆਲਾ ਵਿੱਚ ਪਾਲਣ-ਪੋਸ਼ਣ ਲਈ ਆਪਣੇ ਨਾਲ ਲੈ ਕੇ ਗਿਆ ਫੁੱਫੜ 15 ਸਾਲ ਬਾਅਦ ਸ਼ੈਤਾਨ ਬਣ ਗਿਆ। ਉਸ ਨੇ ਆਪਣੀ ਹੀ ਭਤੀਜੀ ਨਾਲ ਬਲਾ.ਤਕਾਰ ਕੀਤਾ। ਇਹ ਘਟਨਾ 15 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਜਦੋਂ ਲੜਕੀ ਦੀ ਭੂਆ ਦਾ ਲੜਕਾ ਨਰਾਤਿਆਂ ਦੌਰਾਨ ਮੱਥਾ ਟੇਕਣ ਲਈ ਮੰਦਰ ਗਿਆ ਸੀ, ਜਦੋਂ ਕਿ ਭੂਆ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ। ਮੁਲਜ਼ਮ ਫੁੱਫੜ ਤੇ 19 ਸਾਲਾ ਭਤੀਜੀ ਘਰ ਵਿੱਚ ਇਕੱਲੇ ਸਨ। ਇਸ ਦੌਰਾਨ ਫੁੱਫੜ ਨੇ ਕੁੜੀ ਨੂੰ ਧਮਕਾਉਂਦੇ ਹੋਏ ਉਸ ਨਾਲ ਬਲਾ.ਤਕਾਰ ਕੀਤਾ। ਪੁਲਿਸ ਨੇ 27 ਸਾਲਾ ਦੇ ਰਾਮਸ਼ਰਨ ਨਾਮਕ ਇਸ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਦੀ ਸ਼ਿਕਾਇਤ ਪੀੜਤਾ ਵੱਲੋਂ ਦਰਜ ਕਰਵਾਈ ਗਈ ਹੈ। ਮੁਲਜ਼ਮ ਰਣਬੀਰ ਮਾਰਗ ਮਾਡਲ ਟਾਊਨ ਵਿਚ ਕੋਠੀ ਅੰਦਰ ਰਹਿੰਦਾ ਸੀ ਤੇ ਉਥੇ ਮਾਲੀ ਦਾ ਕੰਮ ਕਰਦਾ ਸੀ। 
ਦਰਜ ਕਰਵਾਈ ਸ਼ਿਕਾਇਤ ਮੁਤਾਬਕ ਕੁੜੀ ਆਪਣੀ ਭੂਆ ਨਾਲ ਰਹਿੰਦੀ ਹੈ। 12 ਅਪ੍ਰੈਲ ਨੂੰ ਭੂਆ ਆਪਣੀਆਂ ਦੋਵੇਂ ਧੀਆਂ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ਗਈ ਹੋਈ ਸੀ। ਘਰ ਫੁੱਫੜ, ਉਕਤ ਕੁੜੀ ਤੇ ਇਕ ਭਰਾ ਹੀ ਰਹਿ ਗਏ ਸਨ। 15 ਅਪ੍ਰੈਲ ਦੀ ਸਵੇਰ ਚਾਰ ਵ ਜੇ ਨਰਾਤਿਆਂ ਕਾਰਨ ਭਰਾ ਮੱਥਾ ਟੇਕਣ ਲਈ ਮੰਦਰ ਚਲਾ ਗਿਆ। ਇਸ ਦੌਰਾਨ ਘਰ ਫੁੱਫੜ ਤੇ ਕੁੜੀ ਹੀ ਰਹਿ ਗਏ। ਮੌਕਾ ਮਿਲਦਿਆਂ ਹੀ ਫੁੱਫੜ ਨੇ ਕੜੀ ਨਾਲ ਜਬਰਦਸਤੀ ਕਰਨ ਲੱਗਾ ਤੇ ਬਲਾ.ਤਕਾਰ ਕਰ ਦਿੱਤਾ। ਭੂਆ ਤੇ ਭਰਾ ਜਦੋਂ ਘਰ ਪਰਤੇ ਤਾਂ ਕੁੜੀ ਨੇ ਸਾਰੀ ਸਚਾਈ ਦੱਸ ਦਿੱਤੀ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੱਸ ਦੇਈਏ ਕਿ ਮੁਲਜ਼ਮ ਦੀਆਂ ਖੁਦ ਦੀਆਂ ਦੋ ਧੀਆਂ ਤੇ ਇਕ ਪੁੱਤ ਹੈ। ਫਿਰ ਵੀ ਉਸ ਨੇ ਇਸ ਘਟੀਆ ਕਰਤੂਤ ਕੀਤੀ। ਥਾਣਾ ਸਿਵਲ ਲਾਈਨ  ਦੇ ਐਸਐਚਓ ਸ਼ਿਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

In The Market