#WATCH | Haryana: Four people, including a child, died when the...
ਪੰਜਾਬ ਕਾਂਗਰਸ ਵੱਲੋਂ ਸੀਨੀਅਰ ਨੇਤਾ ਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਚੰਨੀ ਵੱਲੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਦੁਰਯੋਧਨ ਕਿਹਾ ਗਿਆ ਸੀ। ਹਣ ਇਸ ਨੂੰ ਲੈ ਕੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਨੂੰ ਸ਼ਕੁਨੀ ਮਾਮਾ ਦੱਸਿਆ ਹੈ। ਚੌਧਰੀ ਨੇ ਕਿਹਾ ਕਿ ਖੁਦ ਨੂੰ ਸੁਦਾਮਾ ਕਹਿਣ ਵਾਲੇ ਚੰਨੀ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲੇ ਸੀ। ਚੰਨੀ ਨੂੰ ਤਾਂ ਔਰਤਾਂ ਦਾ ਸਤਿਕਾਰ ਕਰਨਾ ਤਕ ਨਹੀਂ ਆਉਂਦਾ।ਜਲੰਧਰ ਦੇ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ,'ਸਿਰਫ ਮੇਰੀ ਮਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਮੈਂ ਨਹੀਂ। ਮੇਰੀ ਮਾਂ ਨੇ ਅਜਿਹਾ ਫੈਸਲਾ ਕਿਉਂ ਲਿਆ, ਉਨ੍ਹਾਂ ਨੇ ਜੁਆਇਨਿੰਗ ਸਮੇਂ ਦੱਸ ਦਿੱਤਾ ਸੀ। ਉਥੇ, ਜਦੋਂ ਬਿਕਰਮਜੀਤ ਚੌਧਰੀ ਕੋਲੋਂ ਪੁੱਛਿਆ ਗਿਆ ਕਿ ਚੰਨੀ ਨੇ ਤੁਹਾਨੂੰ ਦੁਰਯੋਧਨ ਕਿਹਾ ਹੈ ਤਾਂ ਚੌਧਰੀ ਨੇ ਕਿਹਾ ਕਿ ਚੰਨੀ ਦੇ ਮੂੰਹੋਂ ਅਜਿਹੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ। ਚੰਨੀ ਰਾਮਾਇਣ ਤੇ ਮਹਾਭਾਰਤ ਦੀਆਂ ਗੱਲਾਂ ਕਰ ਰਹੇ ਹਨ। ਚੰਨੀ ਕਹਿੰਦੇ ਹਨ ਕਿ ਉਹ ਸੁਦਾਮਾ ਹਨ ਪਰ ਸ਼ਾਇਦ ਕਿਸੇ ਨੇ ਅਜਿਹਾ ਸੁਦਾਮਾ ਨਹੀਂ ਵੇਖਿਆ ਹੋਵੇਗਾ, ਜਿਸ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲ ਗਏ ਹੋਣ। ਜੋ ਵਿਅਕਤੀ ਖੁਦ ਨੂੰ ਸੁਦਾਮਾ ਦੱਸ ਕੇ ਜਲੰਧਰ ਆਇਆ ਹੈ। ਦਰਅਸਲ ਚੰਨੀ ਨੂੰ ਸੁਦਾਮਾ ਨਾਮ ਸੂਟ ਨਹੀਂ ਕਰਦਾ ਬਲਕਿ ਉਨ੍ਹਾਂ ਨੂੰ ਸ਼ਕੁਨੀ ਮਾਮਾ ਨਾਮ ਸੂਟ ਕਰਦਾ ਹੈ। ਕਿਉਂਕਿ ਜਿਹੋ ਜਿਹੀ ਕੰਮ ਸ਼ਕੁਨੀ ਮਾਮਾ ਨੇ ਕੀਤੇ, ਚੰਨੀ ਨੇ ਵੀ ਉਹੀ ਕੰਮ ਕੀਤੇ। ਚੰਨੀ ਨੇ ਮੰਤਰੀ ਰਹਿੰਦਿਆਂ ਇਕ ਮਹਿਲਾ ਆਈਏਐਸ ਅਧਿਕਾਰੀ ਨੂੰ ਅਸ਼.ਲੀਲ ਮੈਸੇਜ ਭੇਜ ਦਿੱਤਾ ਸੀ।ਦੱਸ ਦੇਈਏ ਕਿ ਬੀਤੇ ਦਿਨੀਂ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਵਿਚ ਸ਼ਾਮਲ ਹੋਣ ਉਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਉਤੇ ਤੰਜ ਕੱਸੇ ਸੀ।
ਪੂਰੇ ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ੋਰਾਂ ਉਤੇ ਹਨ। ਦੇਸ਼ ਵਿੱਚ ਅੱਜ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਹਨ। ਕਈ ਸੂਬਿਆਂ ਵਿਚ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਕਈ ਸੂਬਿਆਂ ਵੀ ਚੋਣ ਪ੍ਰਚਾਰ ਜ਼ੋਰਾਂ ਉਤੇ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਦਿਲਚਸਪ ਟਿੱਪਣੀਆਂ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੁਝ ਕਾਂਗਰਸੀ ਵਰਕਰ ਚੋਣ ਪ੍ਰਚਾਰ ਕਰ ਰਹੇ ਹਨ। ਕਾਂਗਰਸੀ ਵਰਕਰ ਆਪਣੇ ਚੋਣ ਰੱਥਾਂ ਉਤੇ ਸਵਾਰ ਹੋ ਕੇ ਸੜਕਾਂ ਉਤੇ ਨਿਕਲ ਰਹੇ ਹਨ। ਵੀਡੀਓ ‘ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੇ ਵਿਚਕਾਰ ਇਕ ਸ਼ਖਸ ਖੜ੍ਹਾ ਹੈ, ਜਿਸ ਨੂੰ ਦੇਖ ਕੇ ਪਹਿਲੀ ਵਾਰ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਅਦਾਕਾਰ ਸ਼ਾਹਰੁਖ ਖਾਨ ਹੋਵੇ। ਪਰ ਜਿਵੇਂ ਹੀ ਉਸ ਵਿਅਕਤੀ ‘ਤੇ ਕੈਮਰਾ ਜ਼ੂਮ ਹੁੰਦਾ ਹੈ, ਉਸ ਦੀ ਪੋਲ ਖੁੱਲ੍ਹ ਜਾਂਦੀ ਹੈ। ਦਰਅਸਲ ਉਹ ਵਿਅਕਤੀ ਸ਼ਾਹਰੁਖ ਖਾਨ ਦਾ ਡੁਪਲੀਕੇਟ ਹੈ। ਉਹ ਸ਼ਾਹਰੁਖ ਖਾਨ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਕਾਂਗਰਸੀ ਵਰਕਰਾਂ ਨਾਲ ਪ੍ਰਚਾਰ ਕਰ ਰਿਹਾ ਹੈ। ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। Congress hired duplicate Shahrukh Khan for their campaign...
ਨਹਿਰ ਕੋਲ ਸ਼ਰਾਬ ਪੀ ਰਹੇ ਨੌਜਵਾਨ ਦਾ ਪਿਤਾ ਮੌਕੇ ਉਤੇ ਪਹੁੰਚਿਆ ਤਾਂ ਡਰਦੇ ਮਾਰੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਦਰਅਸਲ ਉਹ ਨਹਿਰ ਦੇ ਕੋਲ ਸ਼ਰਾਬ ਦੇ ਠੇਕੇ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਜਦੋਂ ਉਸ ਦਾ ਪਿਤਾ ਉਥੇ ਪਹੁੰਚਿਆ ਤਾਂ ਉਹ ਉਥੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਡਰਦੇ ਮਾਰੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਤੈਰਨਾ ਨਹੀਂ ਜਾਣਦਾ ਸੀ। ਉਦੋਂ ਤੋਂ ਉਹ ਪਾਣੀ 'ਚ ਲਾਪਤਾ ਹੋ ਗਿਆ। ਜਿਸ ਦੀ ਪਰਿਵਾਰ ਅਤੇ ਗੋਤਾਖੋਰਾਂ ਦੀ ਟੀਮ ਭਾਲ ਕਰ ਰਹੀ ਹੈ। ਇਹ ਘਟਨਾ ਹਰਿਆਣਾ ਦੇ ਪਾਣੀਪਤ ਸ਼ਹਿਰ ਵਿਚੋਂ ਲੰਘਦੀ ਦਿੱਲੀ ਪੈਰਲਲ ਨਹਿਰ ਦੀ ਹੈ।ਓਲਡ ਇੰਡਸਟਰੀਅਲ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਗੜ੍ਹੀ ਸਿਕੰਦਰਪੁਰ ਦਾ ਰਹਿਣ ਵਾਲਾ ਹੈ। ਉਹ ਦੋ ਪੁੱਤਰਾਂ ਦਾ ਪਿਤਾ ਹੈ। ਵੱਡੇ ਪੁੱਤਰ ਦਾ ਨਾਂ ਅਰੁਣ (33) ਹੈ। ਜੋ 20 ਅਪਰੈਲ ਨੂੰ ਦਿੱਲੀ ਪੈਰਲਲ ਨਹਿਰ ਨੇੜੇ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਪੀ ਰਿਹਾ ਸੀ। ਜਿਸ ਬਾਰੇ ਉਸ ਨੂੰ ਜਾਣਕਾਰੀ ਮਿਲੀ।ਸੂਚਨਾ ਮਿਲਣ ’ਤੇ ਉਹ ਆਪਣੇ ਲੜਕੇ ਨੂੰ ਲੈਣ ਲਈ ਠੇਕੇ ’ਤੇ ਪਹੁੰਚਿਆ। ਉਸ ਨੂੰ ਦੇਖ ਕੇ ਅਰੁਣ ਉਥੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਹ ਪਾਣੀ 'ਚ ਲਾਪਤਾ ਹੋ ਗਿਆ। ਇਸ ਦੇ ਨਾਲ ਹੀ ਪਿਤਾ ਨੇ ਇਹ ਵੀ ਦੱਸਿਆ ਕਿ ਅਰੁਣ ਪੱਲੇਦਾਰ ਦਾ ਕੰਮ ਕਰਦਾ ਹੈ। ਸ਼ਨੀਵਾਰ ਨੂੰ ਉਹ ਕੰਮ 'ਤੇ ਨਹੀਂ ਗਿਆ ਸੀ।ਉਕਤ ਸ਼ਰਾਬ ਦੇ ਠੇਕੇ ਨੇੜੇ ਉਹ ਅਕਸਰ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦਾ ਹੈ। ਉਹ ਪਹਿਲਾਂ ਵੀ ਕਈ ਵਾਰ ਉਸ ਨੂੰ ਉਥੋਂ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਸ਼ਰਾਬ ਪੀਂਦੇ ਹੋਏ ਉਸ ਦਾ ਉਥੇ ਝਗੜਾ ਹੋ ਗਿਆ। ਜਿਸ ਬਾਰੇ ਸਥਾਨਕ ਜਾਣਕਾਰ ਦੁਕਾਨਦਾਰ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਸੀ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਆ ਪਿਆ ਹੈ। ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਮੌ.ਤ ਹੋ ਗਈ। ਜਦਕਿ ਉਨ੍ਹਾਂ ਦੀ ਭੈਣ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਹ ਦਰਦਨਾਕ ਹਾਦਸਾ ਧਨਬਾਦ ਦੇ ਜੀਟੀ ਰੋਡ 'ਤੇ ਸਥਿਤ ਨਿਰਸਾ ਵਿਖੇ ਵਾਪਰਿਆ। ਪੰਕਜ ਤ੍ਰਿਪਾਠੀ ਦੀ ਭੈਣ ਨੂੰ ਧਨਬਾਦ ਦੇ SNMMC ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ ਹਸਪਤਾਲ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਸਵਿਫਟ ਕਾਰ 'ਚ ਗੋਪਾਲਗੰਜ ਤੋਂ ਕੋਲਕਾਤਾ ਜਾ ਰਹੇ ਸਨ। ਕਾਰ ਨਿਰਸਾ ਦੇ ਕੋਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਅਦਾਕਾਰ ਦੇ ਜੀਜਾ ਦੀ ਮੌ.ਤ ਹੋ ਗਈ ਅਤੇ ਭੈਣ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪੰਕਜ ਤ੍ਰਿਪਾਠੀ ਦਾ ਜੀਜਾ ਮੁੰਨਾ ਤਿਵਾਰੀ ਖੁਦ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਸਰਿਤਾ ਵੀ ਉਸ ਦੇ ਨਾਲ ਬੈਠੀ ਸੀ। ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਰਿਸ਼ਤੇਦਾਰ ਕੁਝ ਨਹੀਂ ਦੱਸ ਰਹੇ ਹਨ। ਮ੍ਰਿਤਕ ਦੇ ਰਿਸ਼ਤੇਦਾਰ ਸੁਜੀਤ ਤਿਵਾੜੀ ਨੇ ਦੱਸਿਆ, 'ਜਦੋਂ ਸਾਨੂੰ ਸੜਕ ਹਾਦਸੇ ਦਾ ਪਤਾ ਲੱਗਾ ਤਾਂ ਅਸੀਂ ਤੁਰੰਤ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਮਝ ਨਹੀਂ ਪਾ ਰਹੇ ਹਨ ਕਿ ਹਾਦਸਾ ਕਿਵੇਂ ਵਾਪਰਿਆ। ਦੱਸ ਦੇਈਏ ਕਿ ਪੰਕਜ ਤ੍ਰਿਪਾਠੀ ਵੀ ਜਲਦ ਹੀ ਧਨਬਾਦ ਪਹੁੰਚਣ ਵਾਲੇ ਦੱਸੇ ਜਾ ਰਹੇ ਹਨ। ਉਹ ਆਪਣੀ ਭੈਣ ਦੀ ਦੇਖਭਾਲ ਕਰਨ ਲਈ ਆਪਣੇ ਪਰਿਵਾਰ ਨਾਲ ਉੱਥੇ ਜਾਣਗੇ।
ਨਕੋਦਰ-ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਇਕ 16 ਸਾਲਾ ਕੁੜੀ ਨਕੋਦਰ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ। ਉਸ ਨਾਲ ਬੀਤੀ ਰਾਤ ਗੈਂ.ਗ ਰੇ.ਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਨਾਬਾਲਿਗਾ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਆਪਣੀ ਮਾਤਾ ਨੂੰ ਦੱਸ ਕੇ ਮੱਥਾ ਟੇਕਣ ਬੱਸ ’ਤੇ ਨਕੋਦਰ ਆਈ ਸੀ। ਮੱਥਾ ਟੇਕਣ ਉਪਰੰਤ ਟਾਈਮ ਜ਼ਿਆਦਾ ਹੋਣ ਕਰ ਕੇ ਇਕ ਹੋਰ ਡੇਰੇ ’ਤੇ ਰਾਤ ਰਹਿਣ ਲਈ ਕਮਰਾ ਲੈਣ ਵਾਸਤੇ ਗਈ। ਪ੍ਰਬੰਧਕਾਂ ਨੇ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਕੁਝ ਦੇਰ ਬਾਅਦ ਜਦ ਉਹ ਜੋੜਾ ਘਰ ’ਚ ਸੀ ਤਾਂ ਇਕ ਲੜਕਾ, ਜੋ ਆਪਣਾ ਨਾਂ ਕਰਨ ਵਾਸੀ ਸੁੰਦਰ ਨਗਰ ਨਕੋਦਰ ਦੱਸ ਰਿਹਾ ਸੀ, ਉਸ ਕੋਲ ਆਇਆ। ਉਸ ਨੇ ਕਿਹਾ ਕਿ ਤੁਹਾਨੂੰ ਇਥੇ ਕਮਰਾ ਨਹੀਂ ਮਿਲਣਾ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਕਮਰਾ ਲੈ ਕੇ ਦੇਵਾਂਗਾ।ਕਰਨ ਤੇ ਉਸ ਦਾ ਸਾਥੀ ਪਵਨ ਵਾਸੀ ਸੁੰਦਰ ਨਗਰ ਨਕੋਦਰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਕਮਰਾ ਦਿਵਾਉਣ ਦੇ ਬਹਾਨੇ ਜਲੰਧਰ ਰੋਡ ਸਿਆਣੀਵਾਲ ਗੇਟ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਕਰਨ ਅਤੇ ਪਵਨ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮਨ੍ਹਾ ਕਰਨ ਤੇ ਰੌਲਾ ਪਾਉਣ ’ਤੇ ਇਹ ਉਸ ਨੂੰ ਵਾਪਸ ਨਕੋਦਰ ਸਬਜ਼ੀ ਮੰਡੀ ਨਜ਼ਦੀਕ ਛੱਡ ਗਏ। ਉਹ ਫਿਰ ਡੇਰੇ ਚਲੀ ਗਈ, ਜਿੱਥੇ ਇਕ ਵਿਆਕਤੀ ਮੁਕੇਸ਼ ਕੁਮਾਰ ਯਾਦਵ ਵਾਸੀ ਸੁੰਦਰ ਨਗਰ ਨਕੋਦਰ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸ਼ੰਕਰ ਨਹਿਰ ਕਿਨਾਰੇ ਲੈ ਗਿਆ, ਜਿੱਥੇ ਮੁਕੇਸ਼ ਕੁਮਾਰ ਯਾਦਵ ਨੇ ਕੁੱਟਮਾਰ ਕਰ ਜਾਨੋਂ ਮਾਰਨ ਦੀ ਧਮਕੀ ਦੇ ਉਸ ਨਾਲ ਜਬਰ-ਜਨਾਹ ਕੀਤਾ। ਉਸ ਨੇ ਕਾਫ਼ੀ ਰੌਲਾ ਪਾਇਆ ਪਰ ਸੁੰਨਸਾਨ ਜਗ੍ਹਾ ਹੋਣ ਕਰ ਕੇ ਉੱਥੇ ਆਸ-ਪਾਸ ਕੋਈ ਨਹੀਂ ਆਇਆ। ਫਿਰ ਉਨ੍ਹਾਂ ਫੋਨ ਕਰ ਕੇ 3 ਹੋਰ ਲੜਕੇ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ ਆਜ਼ਾਦ ਨਗਰ ਨਕੋਦਰ ਨੇ ਵਾਰੀ-ਵਾਰੀ ਉਸ ਨਾਲ ਜਬਰ-ਜਨਾਹ ਕੀਤਾ। ਕਰੀਬ 10 ਵਜੇ ਰਾਤ ਨੂੰ ਆਪਣੇ ਨਾਲ ਮੋਟਰਸਾਈਕਲਾਂ ’ਤੇ ਨੂਰਮਹਿਲ ਬਾਈਪਾਸ ਲੈ ਗਏ ਅਤੇ ਇਕ ਸਕੂਲ ਕੋਲ ਖਾਲੀ ਪਲਾਟ ’ਚ ਉਸ ਨਾਲ ਜਬਰ-ਜਨਾਹ ਕੀਤਾ। ਉਥੇ ਮੁਕੇਸ਼ ਕੁਮਾਰ ਯਾਦਵ ਵਾਪਸ ਆ ਗਿਆ ਅਤੇ ਜਬਰ-ਜਨਾਹ ਕੀਤਾ।ਮੁਕੇਸ਼ ਨੇ ਫੋਨ ਕਰ ਕੇ ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਅਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਨੂੰ ਬੁਲਾ ਲਿਆ, ਜੋ ਮੌਕੇ ’ਤੇ ਆਏ ਪਰ ਉਸ ਦੀ ਹਾਲਾਤ ਵੇਖ ਕੇ ਡਰ ਗਏ ਅਤੇ ਵਾਪਸ ਚਲੇ ਗਏ। ਫਿਰ ਮੁਕੇਸ਼ ਕੁਮਾਰ ਯਾਦਵ ਉਸ ਨੂੰ ਵਿੱਕੀ ਕੁਮਾਰ ਦੇ ਘਰ ਮੁਹੱਲਾ ਰਹਿਮਾਨਪੁਰਾ ਨਕੋਦਰ ਛੱਡ ਗਿਆ, ਜਿੱਥੇ ਵਿੱਕੀ ਕੁਮਾਰ ਨੇ ਡਰਾ-ਧਮਕਾ ਕੇ ਜਬਰ-ਜਨਾਹ ਕਰ ਕੇ ਰਾਤ 1:30 ਵਜੇ ਕੁੜੀ ਨੂੰ ਘਰੋਂ ਬਾਹਰ ਕੱਢ ਦਿੱਤਾ। ਉਕਤ ਸਾਰੀ ਘਟਨਾ ਉਸ ਨੇ ਆਪਣੀ ਮਾਂ ਨੂੰ ਫੋਨ ’ਤੇ ਦੱਸੀ।ਭਰੋਸੇਯੋਗ ਸੂਤਰਾਂ ਨੇ ਦੱਸਿਆ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮਹਿਲਾ ਇੰਸ. ਅਰਸ਼ਪ੍ਰੀਤ ਕੌਰ ਅਤੇ ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਉਕਤ 8 ਨੌਜਵਾਨਾਂ, ਜਿਨ੍ਹਾਂ ’ਚ ਕਰਨ, ਪਵਨ, ਮੁਕੇਸ਼ ਕੁਮਾਰ ਯਾਦਵ ਵਾਸੀਆਨ (ਤਿੰਨੇ) ਸੁੰਦਰ ਨਗਰ ਨਕੋਦਰ, ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ (ਤਿੰਨੇ) ਆਜ਼ਾਦ ਨਗਰ ਨਕੋਦਰ, ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਇਕ ਨੌਜਵਾਨ ਨਾਬਾਲਗ ਹੈ।ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਦੀਆਂ ਵੱਖ-ਵੱਖ ਟੀਮਾ ਬਣਾ ਕੇ ਕਈ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਪਰ ਇਸ ਸਬੰਧੀ ਪੁਲਿਸ ਨੇ ਅਧਿਕਾਰਤ ਤੌਰ &rsq...
ਦੋਸਤ ਦੇ ਵਿਆਹ ਉਤੇ ਜਾਂਦਿਆਂ ਬਾਰਾਤੀਆਂ ਨਾਲ ਭਰੀ ਵੈਨ ਨੂੰ ਇਕ ਟਰੱਕ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ 9 ਜਣਿਆਂ ਦੀ ਦਰਦਨਾਕ ਮੌ.ਤ ਹੋ ਗਈ। ਇਹ ਹਾਦਸਾ ਬੀਤੀ ਰਾਤ ਰਾਜਸਥਾਨ ਦੇ ਝਾਲਾਵਾੜ ਵਿਚ ਵਿਚ ਵਾਪਰਿਆ। ਪੁਲਿਸ ਨੇ ਦੱਸਿਆ ਕਿ ਦੁਖਦ ਘਟਨਾ ਸ਼ਨਿਵਾਰ ਦੀ ਅੱਧੀ ਰਾਤ ਸਮੇਂ ਅਕਲੇਰਾ ਥਾਣਾ ਖੇਤਰ ਵਿਚ ਵਾਪਰੀ। ਅਕਲੇਰਾ ਕਸਬੇ ਦੇ ਰਹਿਣਾ ਵਾਲੇ ਬਾਰਾਤੀ ਮੱਧ ਪ੍ਰਦੇਸ਼ ਦੇ ਖਿਚਲੀਪੁਰ ਖੇਤਰ ਦੇ ਇਕ ਪਿੰਡ ਵਿਚ ਗਏ ਸਨ। ਸ਼ਨਿਚਰਵਾਰ ਰਾਤ ਬਾਰਾਤ ਵਾਪਸ ਪਰਤ ਰਹੀ ਸੀ। ਇਕ ਵੈਨ ਵਿਚ ਬਾਰਾਤੀ ਸਵਾਰ ਸਨ। ਅਕਲੇਰਾ ਤੇ ਘਾਟੋਲੀ ਵਿਚ ਪੰਚੌਲਾ ਮੋੜ ਉਤੇ ਬਾਰਾਤੀਆਂ ਨਾਲ ਭਰੀ ਵੈਨ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਵੈਨ ਵਿਚ ਸਵਾਰ ਸਾਰੇ ਲੋਕਾਂ ਦੀ ਮੌ.ਤ ਹੋ ਗਈ। ਮ੍ਰਿਤਕ ਸਾਰੇ ਲੋਕ ਬਾਗਰੀ ਭਾਈਚਾਰੇ ਦੇ ਸਨ।ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੋਸਤ ਦੇ ਵਿਆਹ ਵਿਚ ਆਏ ਸਨ ਤੇ ਬਾਰਾਤ ਨਾਲ ਵਾਪਸ ਪਰਤਦੇ ਸਮੇਂ ਭੋਪਾਲ ਰੋਡ ਉਤੇ ਹਾਦਸਾ ਵਾਪਰਿਆ। ਮ੍ਰਿਤ.ਕਾਂ ਦੀ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਅਕਲੇਰਾ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਅਕਲੇਰਾ ਥਾਣਾ ਇੰਚਾਰਜ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਘਟਨਾ ਦੀ ਖਬਰ ਮਿਲਦੇ ਹੀ ਅਕਲੇਰਾ ਪੁਲਿਸ ਤੁਰੰਤ ਘਟਨਾ ਵਾਲੀ ਥਾਂ ਉਤੇ ਪਹੁੰਚੀ। ਮ੍ਰਿਤਕਾਂ ਵਿਚ 7 ਲੋਕ ਅਕਲੇਰਾ ਦੇ ਸਨ ਜਦੋਂ ਕਿ ਇਕ ਹਰਨਾਵਦਾ ਤੇ ਇਕ ਬਾਰਾਤ ਸਾਰੋਲਾ ਦਾ ਸੀ।
ਪਾਲਮਪੁਰ 'ਚ ਦਿਨ-ਦਿਹਾੜੇ ਇਕ ਨੌਜਵਾਨ ਨੇ ਇਕ ਲੜਕੀ 'ਤੇ ਦਰਾ.ਟ ਨਾਲ ਹਮਲਾ ਕਰ ਦਿੱਤਾ। ਉਸ ਨੇ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਲੜਕੀ ਇਸ ਹਮਲੇ ਵਿਚ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਪਾਲਮਪੁਰ ਬੱਸ ਸਟੈਂਡ ਦੇ ਵਪਾਰਕ ਕੰਪਲੈਕਸ ਦੀਆਂ ਪੌੜੀਆਂ ਵਿੱਚ ਵਾਪਰੀ। ਘਟਨਾ ਇੰਨੀ ਭਿਆਨਕ ਸੀ ਕਿ ਸੀਸੀਟੀਵੀ ਫੁਟੇਜ 'ਚ ਨੌਜਵਾਨ ਨੂੰ ਕਰੀਬ ਇਕ ਦਰਜਨ ਵਾਰ ਲੜਕੀ 'ਤੇ ਹਮਲਾ ਕਰਦੇ ਦੇਖਿਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਗੰਭੀਰ ਜ਼ਖਮੀ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜ਼ਖਮੀ ਲੜਕੀ ਸੁਲਹ ਕੇ ਸਲਾਨ ਦੀ ਰਹਿਣ ਵਾਲੀ ਹੈ ਅਤੇ ਪਾਲਮਪੁਰ ਦੇ ਇਕ ਕਾਲਜ ਵਿਚ ਪੋਸਟ ਗ੍ਰੈਜੂਏਸ਼ਨ ਦੀ ਵਿਦਿਆਰਥਣ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਕਤ ਵਿਦਿਆਰਥਣ ਦੁਪਹਿਰ 3.45 ਵਜੇ ਦੇ ਕਰੀਬ ਬੱਸ ਸਟੈਂਡ ਵੱਲ ਜਾਣ ਲਈ ਕਮਰਸ਼ੀਅਲ ਕੰਪਲੈਕਸ ਦੀਆਂ ਪੌੜੀਆਂ ਤੋਂ ਉਤਰ ਰਹੀ ਸੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਮੁਲਜ਼ਮਾਂ ਨੇ ਉਸ 'ਤੇ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਮੁਲਜ਼ਮ ਬੈਗ ਵਿੱਚ ਚਾਕੂ ਲੈ ਕੇ ਆਇਆ ਸੀ। ਲੜਕੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਚੀ-ਉੱਚੀ ਰੌਲਾ ਪਾਇਆ, ਜਿਸ 'ਤੇ ਵਪਾਰਕ ਕੰਪਲੈਕਸ ਦੇ ਦੁਕਾਨਦਾਰ ਮੌਕੇ ਵੱਲ ਭੱਜੇ ਅਤੇ ਬੜੀ ਮੁਸ਼ਕਲ ਨਾਲ ਲੜਕੀ ਨੂੰ ਹਮਲਾਵਰ ਦੇ ਹੱਥੋਂ ਬਚਾਇਆ ਅਤੇ ਉਸ ਨੂੰ ਫੜ ਲਿਆ।ਮੁਲਜ਼ਮਾਂ ਦੇ ਹਮਲੇ ਕਾਰਨ ਲੜਕੀ ਦਾ ਇੱਕ ਹੱਥ ਬੁਰੀ ਤਰ੍ਹਾਂ ਵੱਢਿਆ ਗਿਆ। ਉਸ ਦੇ ਸਿਰ 'ਤੇ ਵੀ ਡੂੰਘਾ ਜ਼ਖ਼ਮ ਹੋਇਆ। ਇਸ ਤੋਂ ਇਲਾਵਾ, ਲੜਕੀ ਦੇ ਗਲੇ ਅਤੇ ਕੰਨਾਂ 'ਤੇ ਵੀ ਸੱਟਾਂ ਲੱਗੀਆਂ ਹਨ। ਪੁਲਿਸ ਅਨੁਸਾਰ ਟਰਾਂਸਪੋਰਟ ਕਾਰਪੋਰੇਸ਼ਨ ਦੇ ਖੇਤਰੀ ਮੈਨੇਜਰ ਨੇ ਪੁਲਿਸ ਨੂੰ ਦੁਪਹਿਰ 3.30 ਵਜੇ ਦੇ ਕਰੀਬ ਟੈਲੀਫੋਨ ਰਾਹੀਂ ਬੱਸ ਸਟੈਂਡ ਦੇ ਸਾਹਮਣੇ ਵਾਲੀ ਇਮਾਰਤ ਵਿੱਚ ਇੱਕ ਲੜਕੇ ਵੱਲੋਂ ਲੜਕੀ ’ਤੇ ਚਾਕੂ ਨਾਲ ਹਮਲਾ ਕਰਨ ਅਤੇ ਉਸ ਦੇ ਸਿਰ ਵਿੱਚ ਸੱਟਾਂ ਲੱਗਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਮਿਤ ਚੌਧਰੀ ਪੁੱਤਰ ਰਮੇਸ਼ ਵਾਸੀ ਨਗਰੋਟਾ ਵਜੋਂ ਹੋਈ ਹੈ ਅਤੇ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਦਰਾ.ਟ ਵੀ ਬਰਾਮਦ ਕਰ ਲਿਆ ਗਿਆ ਹੈ। ਐਸਪੀ ਕਾਂਗੜਾ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪਾਲਮਪੁਰ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਉੱਤੇ ਤੇਜ਼ਧਾਰ ਹਥਿ.ਆ.ਰ ਨਾਲ ਹਮਲਾ ਕਰਨ ਦੀ ਘਟਨਾ ਦੀ ਪੁਲਿਸ ਜਾਂਚ ਨੂੰ ਅੱਗੇ ਵਧਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਹਾਲਾਂਕਿ ਲੜਕੀ ਦੇ ਇਲਾਜ ਅਧੀਨ ਹੋਣ ਕਾਰਨ ਪੁਲਿਸ ਨੇ ਅਜੇ ਤੱਕ ਉਸ ਦੇ ਬਿਆਨ ਨਹੀਂ ਲਏ ਹਨ। ਇਸ ਤੋਂ ਬਾਅਦ ਹੀ ਪੁਲਿਸ ਅਸਲ ਤੱਥਾਂ ਤਕ ਪਹੁੰਚ ਸਕੇਗੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।...
ਅੰਮ੍ਰਿਤਸਰ ਹਵਾਈ ਅੱਡੇ ਤੋਂ ਹੁਣ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋ-ਸਮੁਈ (ਥਾਈਲੈਂਡ) ਅਤੇ ਸ਼ਿਬੂ (ਮਲੇਸ਼ੀਆ) ਲਈ ਨਵੀਆਂ ਉਡਾਣਾਂ ਅਗਲੇ ਮਹੀਨੇ ਯਾਨੀ ਮਈ ਵਿਚ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਕੂਟ ਏਅਰਲਾਈਨਜ਼ ਦੀ ਇਹ ਸੇਵਾ ਉਨ੍ਹਾਂ ਦੇ ਨਵੇਂ ਜਹਾਜ਼ਾਂ ਈ- 190 ਈ 2 ਵੱਲੋਂ ਮੁਹੱਈਆ ਕੀਤੀ ਜਾਵੇਗੀ। ਅਪ੍ਰੈਲ ਦੇ ਅਖੀਰ ਵਿਚ ਨਵੇਂ ਜਹਾਜ਼ ਇਨ੍ਹਾਂ ਦੇ ਹਵਾਈ ਬੇੜੇ ਵਿਚ ਸ਼ਾਮਲ ਹੋ ਜਾਣਗੇ। ਮਈ ਵਿਚ ਇਨ੍ਹਾਂ ਨਵੀਆਂ ਉਡਾਣਾਂ ਦਾ ਰਸਮੀ ਸ਼ੁੱਭ ਆਰੰਭ ਹੋਵੇਗਾ।ਸਕੂਟ ਏਅਰਲਾਈਨਜ਼ ਮੁਤਾਬਕ ਅੰਮ੍ਰਿਤਸਰ ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ) ਇਹ ਫਲਾਈਟ ਹੋ ਜਾਵੇਗੀ, ਜਿਸ ਵਿਚ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸ਼ਾਮ 7.40 ਵਜੇ ਅਤੇ ਸਵੇਰੇ 4.05 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਫਲਾਈਟ ਉਥੇ ਲੈਂਡ ਕਰੇਗੀ।ਉਸ ਤੋਂ ਬਾਅਦ ਥਾਈਲੈਂਡ ਦੇ ਕੋ- ਸਮਈ ਲਈ ਸਵੇਰੇ 7.05 ਮਿੰਟ (ਸਿੰਗਾਪੁਰ ਦੇ ਸਮੇਂ ਅਨੁਸਾਰ) ਇਹ ਉਡਾਣ ਭਰ ਕੇ ਸਵੇਰੇ 8.05 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਥੇ ਲੈਂਡ ਕਰੇਗੀ। ਇਸੇ ਤਰ੍ਹਾਂ ਸਿੰਗਾਪੁਰ ਤੋਂ ਕੋ-ਸਮੂਈ ਲਈ ਇਕ ਹੋਰ ਫਲਾਈਟ ਵੀ ਚਾਲੂ ਕੀਤੀ ਜਾ ਰਹੀ ਹੈ, ਜਿਸ ਦੇ ਸਮੇਂ ਵਿਚ ਸਿਰਫ ਕੁਝ ਘੰਟਿਆਂ ਦਾ ਹੀ ਫਰਕ ਹੋਵੇਗਾ।ਸਿੰਗਾਪੁਰ ਤੋਂ ਕੋ-ਸਮੂਈ ਲਈ ਹਫਤੇ ਦੇ ਸੱਤੇ ਦਿਨ ਫਲਾਈਟ ਜਾਵੇਗੀ। ਇਸੇ ਤਰ੍ਹਾਂ ਕੋ- ਸਮੁਈ ਤੋਂ ਅੰਮ੍ਰਿਤਸਰ ਵਾਪਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਲਈ ਸਕੂਟ ਏਅਰਲਾਈਨਜ਼ ਵੱਲੋਂ ਕੋ-ਸਮਈ ਤੋਂ ਸਿੰਗਾਪੁਰ (ਹਫਤੇ ਦੇ ਸੱਤੇ ਦਿਨ) ਸਵੇਰੇ 9 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਡਾਣ ਭਰ ਕੇ ਸਵੇਰੇ 12 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਸਿੰਗਾਪੁਰ ਲੈਂਡ ਕਰੇਗੀ। ਇਸ ਉਪਰੰਤ ਸਿੰਗਾਪੁਰ ਤੋਂ ਦੁਪਹਿਰ 3.10 ਵਜੇ ਉਡਾਣ ਭਰਦੇ ਹੋਏ ਸ਼ਾਮ 6.40 ਵਜੇ (ਭਾਰਤੀ ਸਮੇਂ ਅਨੁਸਾਰ) ਇਹ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰੇਗੀ।ਸਕੂਟ ਏਅਰਲਾਈਨਜ਼ ਵੱਲੋਂ ਇਸ ਤੋਂ ਪਹਿਲਾਂ ਥਾਈਲੈਂਡ ਦੇ ਬੈਂਕਾਕ, ਫੁਕੇਟ, ਕ਼ਾਬੀ, ਚਿਯਾਂਗ ਮਯੀ ਅਤੇ ਹਟ ਯਾਈ ਵਿਚ ਪਹਿਲਾਂ ਹੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਯਾਤਰੀਆਂ ਦੀ ਥਾਈਲੈਂਡ ਤੇ ਮਲੇਸ਼ੀਆ ਦੇ ਹੋਰ ਟੂਰਿਸਟ ਸਪਾਟਸ 'ਤੇ ਲਗਾਤਾਰ ਜਾਣ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੁਣ ਸਕੂਟ ਏਅਰਲਾਈਨਜ਼ ਨੇ ਸਿੰਗਾਪੁਰ ਤੋਂ ਹੋ ਕੇ ਅੱਗੇ ਪੂਰੇ ਸਾਊਥ ਏਸ਼ੀਆ ਵਿਚ ਪਕੜ ਨੂੰ ਹੋਰ ਮਜ਼ਬੂਤ ਕਰਦੇ ਹੋਏ ਉਡਾਣਾਂ ਦੀ ਗਿਣਤੀ ਅਤੇ ਮੰਜ਼ਿਲ ਵਿਚ ਵਾਧਾ ਕੀਤਾ ਜਾਵੇਗਾ। ਸਕੂਟ ਵੱਲੋਂ ਆਕਰਸ਼ਕ ਪੈਕੇਜ ਨਾਲ ਮਈ ਮਹੀਨੇ ਵਿਚ ਅੰਮ੍ਰਿਤਸਰ ਤੋਂ ਨਵੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ।ਸਕੂਟ ਏਅਰਲਾਈਨਜ਼ ਦੀ ਕੁਨੈਕਟੀਵਿਟੀ ਨਾਲ ਕੋਇੰਬਟੂਰ, ਚੇਨਈ, ਤ੍ਰਿਚੀ, ਤ੍ਰਿਵੇਂਦਰਮ ਅਤੇ ਵਿਸ਼ਾਖਾਪਟਨਮ ਸਮੇਤ ਦੱਖਣੀ ਭਾਰਤ ਦੇ ਕਈ ਸ਼ਹਿਰ ਜੁੜਨਗੇ। ...
ਕਿਸੇ ਨੂੰ ਆਪਣੇ ਬੁੱਲਾਂ ਨਾਲ ਚੁੰਮਣਾ ਪਿਆਰ ਦਿਖਾਉਣ ਦਾ ਇੱਕ ਮਜ਼ੇਦਾਰ ਤਰੀਕਾ ਹੈ। ਇਹ ਸਿਰਫ਼ ਪਿਆਰ ਦਿਖਾਉਣ ਦਾ ਤਰੀਕਾ ਹੀ ਨਹੀਂ, ਸਗੋਂ ਇਸ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਸ ਨਾਲ ਤਣਾਅ ਤੇ ਚਿੰਤਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਲੱਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ ਤੇ ਸੈਕਸ ਡਰਾਈਵ ਨੂੰ ਵਧਾ ਸਕਦਾ ਹੈ। Kissing ਨਾਲ ਹੁੰਦੇ ਨੇ ਇਹ ਲਾਭ ਤਣਾਅ ਤੋਂ ਰਾਹਤ : kissing ਨਾਲ ਤੁਹਾਡੇ ਦਿਮਾਗ ਵਿੱਚ ਸੇਰੋਟੋਨਿਨ ਅਤੇ ਡੋਪਾਮਾਈਨ ਵਰਗੇ ਰਸਾਇਣ ਨਿਕਲਦੇ ਹਨ, ਜੋ ਤਣਾਅ ਦੇ ਪੱਧਰ ਨੂੰ ਘਟਾਉਣ ਅਤੇ ਤੁਹਾਨੂੰ ਚੰਗਾ ਮਹਿਸੂਸ ਕਰਨ ਲਈ ਜਾਣੇ ਜਾਂਦੇ ਹਨ। ਚਿੰਤਾ ਘਟਾਉਣਾ : ਘੱਟ ਤਣਾਅ ਚਿੰਤਾ ਨੂੰ ਘਟਾਉਣ ਤੇ ਤੰਦਰੁਸਤੀ ਦੀ ਸਮੁੱਚੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਸਵੈ-ਮਾਣ ਵਧਾਉਂਦੀ ਹੈ : ਤੁਹਾਨੂੰ ਖੁਸ਼ ਮਹਿਸੂਸ ਕਰਨ ਦੇ ਨਾਲ-ਨਾਲ, Kissing ਤੁਹਾਡੇ ਦਿਮਾਗ ਵਿੱਚ ਕੋਰਟੀਸੋਲ ਦੇ ਪੱਧਰ ਨੂੰ ਘਟਾਉਂਦੀ ਹੈ, ਜੋ ਤੁਹਾਨੂੰ ਆਪਣੇ ਬਾਰੇ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਸੰਬੰਧ ਹੁੰਦੇ ਨੇ ਮਜ਼ਬੂਤ : Lip kissing ਨਾਲ ਹਾਰਮੋਨ ਆਕਸੀਟੌਸੀਨ ਰਿਲੀਜ਼ ਹੁੰਦਾ ਹੈ, ਜੋ ਹੋਰ ਲੋਕਾਂ ਨਾਲ ਪਿਆਰ ਅਤੇ ਲਗਾਵ ਦੀਆਂ ਭਾਵਨਾਵਾਂ ਪੈਦਾ ਕਰਦਾ। ਇਹ ਲੰਬੇ ਸਮੇਂ ਤਕ ਸਬੰਧਾਂ ਭਾਵਨਾਤਮਕ ਬੰਧਨ ਨੂੰ ਮਜ਼ਬੂਤ ਕਰਦਾ ਹੈ। ਬਲੱਡ ਪ੍ਰੈਸ਼ਰ ਵਿਚ ਫਾਇਦਾ : kissing ਨਾਲ ਤੁਹਾਡੇ ਦਿਲ ਦੀ ਧੜਕਣ ਵਧਦੀ, ਜੋ ਬਦਲੇ ਵਿੱਚ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਫੈਲਾਅ ਸਕਦੀ ਹੈ ਅਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰ ਸਕਦੀ ਹੈ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿਚ ਮਦਦ ਕਰਦੀ ਹੈ। ਸਿਰ ਦਰਦ ਤੋਂ ਰਾਹਤ: ਖੂਨ ਦੀਆਂ ਨਾੜੀਆਂ ਦੇ ਫੈਲਣ ਕਾਰਨ ਤਣਾਅ ਤੇ ਸਿਰ ਦਰਦ ਤੋਂ ਰਾਹਤ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੀ ਹੈ। ਘੱਟ ਹੁੰਦੈ ਖੂਨ ਦਾ ਕੋਲੇਸਟ੍ਰੋਲ : ਵੈਸਟਰਨ ਜਰਨਲ ਆਫ ਕਮਿਊਨੀਕੇਸ਼ਨ ਵਿੱਚ ਪ੍ਰਕਾਸ਼ਿਤ 2009 ਦੇ ਇੱਕ ਅਧਿਐਨ ਦੇ ਅਨੁਸਾਰ, ਨਿਯਮਤ Kissing ਨਾਲ ਖੂਨ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਇਆ ਜਾ ਸਕਦਾ ਹੈ। ਇਮਿਊਨਿਟੀ ਵਿਚ ਵਾਧਾ : Kissing ਦੌਰਾਨ ਸਾਥੀ ਨਾਲ ਲਾਰ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਜੋ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤਕਰਨ ਵਿੱਚ ਮਦਦ ਕਰ ਸਕਦੇ ਹਨ। ਚਮਕਦਾਰ Skin : Lip kissing ਨਾਲ ਤੁਹਾਡੀ ਚਮੜੀ ਵਿੱਚ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ। ਵਧੇ ਹੋਏ ਖੂਨ ਦੇ ਵਹਾਅ ਨਾਲ ਨਾ ਸਿਰਫ ਤੁਹਾਡੇ ਚਿਹਰੇ ਉਤੇ ਲਾਲੀ ਆਉਂਦੀ ਹੈ, ਸਗੋਂ ਕੋਲੇਜਨ ਅਤੇ ਈਲਾਸਟਿਨ ਦੇ ਉਤਪਾਦਨ ਵਿਚ ਵੀ ਵਾਧਾ ਹੁੰਦਾ ਹੈ, ਜੋ ਚਮੜੀ ਨੂੰ ਪੋਸ਼ਣ ਦੇਣ ਵਾਲੇ ਪ੍ਰੋਟੀਨ ਹਨ। ਵੱਧਦੀ ਹੈ ਸੈਕਸ ਡਰਾਈਵ : ਲਿਪ ਕਿਸਿੰਗ ਫੋਰਪਲੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਉਤਸ਼ਾਹ ਵਧਾ ਸਕਦਾ ਹੈ ਅਤੇ ਸੈਕਸ ਨੂੰ ਵਧੇਰੇ ਲਾਭਦਾਇਕ ਅਨੁਭਵ ਬਣਾ ਸਕਦਾ ਹੈ। ਚਿਹਰੇ ਦੀ ਕਸਰਤ : Lip kissing ਲਈ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਦੀ ਲੋੜ ਹੁੰਦੀ ਹੈ। ਇਸ ਨਾਲ ਤੁਹਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਕੱਸਣ ਵਿੱਚ ਮਦਦ ਮਿਲਦੀ ਹੈ। ਇੱਕ ਚੰਗੀ ਫੇਸ ਵਰਕਆਊਟ ਵਜੋਂ ਕੰਮ ਕਰ ਸਕਦਾ ਹੈ। ...
ਬੀਤੀ ਸ਼ਾਮ ਤੂਫ਼ਾਨ ਕਾਰਨ ਇਕ ਘਰ ਦੀ ਛੱਤ ਉਡ ਗਈ। ਇਸ ਦੌਰਾਨ ਸਿਰ 'ਤੇ ਇੱਟ ਵੱਜਣ ਨਾਲ ਇਕ ਬੱਚੀ ਦੀ ਮੌ.ਤ ਹੋ ਗਈ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਜਸਵਾਨ-ਪਰਾਗਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗੰਗੋਟ ਮੋਇਨ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਦੀ ਆਇਸ਼ਾਨਾ ਘਰ ਦੇ ਵਿਹੜੇ 'ਚ ਖੇਡ ਰਹੀ ਸੀ।ਫਿਰ ਝੱਖੜ ਵਿਚ ਘਰ ਦੀ ਛੱਤ ਉੱਡ ਗਈ। ਇਸ ਕਾਰਨ ਘਰ ਦੇ ਲੈਂਟਰ ਤੋਂ ਕੁਝ ਇੱਟਾਂ ਹੇਠਾਂ ਡਿੱਗ ਗਈਆਂ। ਲੜਕੀ ਦੇ ਸਿਰ 'ਤੇ ਇੱਟ ਵੱਜੀ, ਜਿਸ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌ.ਤ ਹੋ ਗਈ। ਇਸ ਤੋਂ ਬਾਅਦ ਘਰ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਆਇਸ਼ਾਨਾ ਆਪਣੀ ਨਾਨੀ ਦੇ ਘਰ ਆਈ ਹੋਈ ਸੀ। ਲੜਕੀ ਮੂਲ ਰੂਪ ਵਿਚ ਕਦੋਆ, ਡੇਹਰਾ ਦੀ ਰਹਿਣ ਵਾਲੀ ਸੀ। ਬੀਤੀ ਸ਼ਾਮ ਕਰੀਬ ਛੇ ਵਜੇ ਉਹ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ। ਇਸ ਦੌਰਾਨ ਤੂਫਾਨ ਕਾਰਨ ਇਹ ਹਾਦਸਾ ਵਾਪਰਿਆ। ਗੰਗੋਟ ਪੰਚਾਇਤ ਦੇ ਸਾਬਕਾ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਰ ’ਤੇ ਇੱਟ ਵੱਜਣ ਨਾਲ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਤੇਜ਼ ਹਨੇਰੀ ਕਾਰਨ ਵਾਪਰਿਆ।
ਬੈਂਗਲੁਰੂ 'ਚ ਵੀਰਵਾਰ ਨੂੰ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਪਾਰਕ ਗਈ ਧੀ ਉਤੇ ਮਾਂ ਨੂੰ ਸ਼ੱਕ ਹੋਇਆ ਤਾਂ ਉਹ ਪਿੱਛਾ ਕਰਦੀ ਹੋਈ ਪਾਰਕ ਪਹੁੰਚ ਗਈ। ਪਾਰਕ 'ਚ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਕਿਸੇ ਵੀ ਮਾਂ ਦਾ ਖੂਨ ਖੌਲ ਜਾਵੇਗਾ। ਦਰਅਸਲ ਲੜਕੀ ਜਿਸ ਨੌਜਵਾਨ ਨੂੰ ਮਿਲਣ ਗਈ ਸੀ, ਉਸ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜੈਨਗਰ ਇਲਾਕੇ 'ਚ ਉਸ ਦੀ 24 ਸਾਲਾ ਧੀ ਅਨੁਸ਼ਾ 'ਤੇ ਉਸ ਦੇ ਕਥਿਤ ਪ੍ਰੇਮੀ ਵੱਲੋਂ ਚਾਕੂ ਨਾਲ ਹਮਲਾ ਹੁੰਦਾ ਦੇਖ ਉਸ ਦੀ ਮਾਂ ਕੋਲ ਪੁੱਜੀ। ਉਸ ਨੇ ਉੱਥੇ ਮੌਜੂਦ ਇੱਕ ਵੱਡੇ ਪੱਥਰ ਨਾਲ ਹਮਲਾ ਕਰ ਕੇ ਆਪਣੀ ਧੀ ਉਤੇ ਹਮਲਾ ਕਰਨ ਵਾਲੇ ਦਾ ਕ.ਤ.ਲ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਧੀ ਦੀ ਮੌ.ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 44 ਸਾਲਾ ਸੁਰੇਸ਼ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੰਜ ਸਾਲ ਪਹਿਲਾਂ ਜਦੋਂ ਲੜਕੀ ਦੀ ਉਮਰ 19 ਸਾਲ ਸੀ ਤਾਂ ਉਸ ਦੀ ਮੁਲਾਕਾਤ ਸੁਰੇਸ਼ ਨਾਲ ਪਾਰਕ ਵਿੱਚ ਹੀ ਹੋਈ ਸੀ। ਦੋਵੇਂ ਚੰਗੇ ਦੋਸਤ ਬਣ ਗਏ ਸਨ। ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਅਨੁਸ਼ਾ ਨੇ ਸੁਰੇਸ਼ ਤੋਂ ਦੂਰੀ ਬਣਾ ਲਈ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸੁਰੇਸ਼ ਨੇ ਅਨੁਸ਼ਾ ਦੇ ਦੂਰੀ ਬਣਾਏ ਰੱਖਣ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ। ਇਸੇ ਕਾਰਨ ਸੁਰੇਸ਼ ਨੇ ਪਾਰਕ 'ਚ ਮੁਲਾਕਾਤ ਦੌਰਾਨ ਉਸ 'ਤੇ ਚਾਕੂ ਨਾਲ ਦੋ ਵਾਰ ਕੀਤੇ। ਘਰੋਂ ਜਾਣ ਤੋਂ ਪਹਿਲਾਂ ਅਨੁਸ਼ਾ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ ਪੰਜ ਮਿੰਟ ਲਈ ਪਾਰਕ ਵਿੱਚ ਕਿਸੇ ਨੂੰ ਮਿਲਣ ਜਾ ਰਹੀ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗੀ। ਮਾਂ ਨੂੰ ਸ਼ੱਕ ਹੋਇਆ ਅਤੇ ਉਸ ਨੇ ਆਪਣੀ ਧੀ ਦਾ ਪਿੱਛਾ ਕੀਤਾ।ਬੈਂਗਲੁਰੂ ਦੱਖਣ ਦੇ ਡੀਸੀਪੀ ਲੋਕੇਸ਼ ਭਰਮੱਪਾ ਜਗਲਾਸਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਸੁਰੇਸ਼ ਨੇ ਅਨੁਸ਼ਾ ਨੂੰ ਚਾਕੂ ਮਾਰਿਆ। ਅਨੁਸ਼ਾ ਦੀ ਮਾਂ ਆਪਣੀ ਧੀ ਨੂੰ ਬਚਾਉਣ ਲਈ ਭੱਜੀ ਅਤੇ ਇਸ ਦੌਰਾਨ ਉਸ ਨੇ ਸੁਰੇਸ਼ ਦੇ ਸਿਰ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਜਿਸ ਵਿੱਚ ਉਸ ਦੀ ਮੌ.ਤ ਹੋ ਗਈ। ਮੌਕੇ 'ਤੇ ਅਨੁਸ਼ਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ ਤੇ ਹਸਪਤਾਲ ਵਿੱਚ ਉਸ ਦੀ ਮੌ.ਤ ਹੋ ਗਈ।...
ਗਰਮੀਆਂ ਦੇ ਮੌਸਮ ਵਿੱਚ ਭੋਜਨ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ਵਿੱਚ ਸਿਹਤਮੰਦ ਅਤੇ ਹਲਕਾ ਭੋਜਨ ਦਾ ਸੇਵਨ ਸਿਹਤ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਗਰਮੀਆਂ ਵਿੱਚ ਖੁਰਾਕ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਫੂਡ ਪੁਆਇਜ਼ਨਿੰਗ, ਟਾਈਫਾਈਡ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੌਸਮ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਅਜਿਹੇ ਭੋਜਨਾਂ ਨੂੰ ਡਾਈਟ 'ਚ ਸ਼ਾਮਲ ਕਰੋ ਜੋ ਆਸਾਨੀ ਨਾਲ ਪਚਣ ਵਾਲੇ ਹੋਣ। ਗਰਮੀ ਦੇ ਮੌਸਮ 'ਚ ਕੁਝ ਦਾਲਾਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਾਲਾਂ ਦੀਆਂ ਕਈ ਕਿਸਮਾਂ ਹਨ ਜਿਵੇਂ ਸੁੱਕੀਆਂ ਫਲੀਆਂ, ਸੁੱਕੀਆਂ ਚੌੜੀ ਫਲੀਆਂ, ਸੁੱਕੇ ਮਟਰ, ਛੋਲੇ, ਅਰਹਰ ਦਾਲ, ਮੂੰਗੀ ਦੀ ਦਾਲ, ਮਸਰ, ਛੋਲਿਆਂ ਦੀ ਦਾਲ, ਮਾਂਹ ਅਤੇ ਅਰਹਰ ਅਜਿਹੀਆਂ ਦਾਲਾਂ ਹਨ ਜਿਨ੍ਹਾਂ ਦਾ ਅਸੀਂ ਰੋਜ਼ਾਨਾ ਸੇਵਨ ਕਰਦੇ ਹਾਂ। ਕੁਝ ਦਾਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸੁਭਾਅ ਗਰਮ ਹੁੰਦਾ ਹੈ ਅਤੇ ਕੁਝ ਦਾਲਾਂ ਠੰਢੀਆਂ ਹੁੰਦੀਆਂ ਹਨ। ਗਰਮੀਆਂ 'ਚ ਠੰਢੀਆਂ ਦਾਲਾਂ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।ਕੁਝ ਦਾਲਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਢਾ ਰੱਖਿਆ ਜਾ ਸਕਦਾ ਹੈ ਅਤੇ ਪਾਚਨ ਕਿਰਿਆ ਵੀ ਠੀਕ ਰੱਖੀ ਜਾ ਸਕਦੀ ਹੈ। ਆਓ ਜਾਣਦੇ ਹਾਂ ਮਾਹਿਰਾਂ ਤੋਂ ਗਰਮੀਆਂ 'ਚ ਕਿਹੜੀਆਂ ਦਾਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਛੋਲਿਆਂ ਦੀ ਦਾਲ ਦਾ ਸੇਵਨ ਕਰੋਗਰਮੀਆਂ ਵਿੱਚ ਆਪਣੇ ਸਰੀਰ ਨੂੰ ਠੰਢਾ ਰੱਖਣ ਲਈ ਆਪਣੇ ਭੋਜਨ ਵਿੱਚ ਛੋਲਿਆਂ ਦੀ ਦਾਲ ਦਾ ਸੇਵਨ ਕਰੋ। ਇਹ ਦਾਲ ਗਰਮੀਆਂ ਲਈ ਢੁਕਵੀਂ ਹੈ। ਇਸ ਦਾ ਅਸਰ ਠੰਢਾ ਹੁੰਦਾ ਹੈ। ਇਸ ਨੂੰ ਪਚਾਉਣ ਲਈ ਗਰਮੀਆਂ 'ਚ ਜ਼ਿਆਦਾ ਪਾਣੀ ਪੀਣਾ ਪੈਂਦਾ ਹੈ, ਜਿਸ ਨਾਲ ਸਰੀਰ ਹਾਈਡ੍ਰੇਟ ਰਹਿੰਦੀ ਹੈ। ਇਸ ਦਾਲ 'ਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਮੂੰਗੀ ਦੀ ਦਾਲ ਖਾਓਦਾਲਾਂ ਦੇ ਸੇਵਨ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਜੋ ਸਾਡੇ ਸਰੀਰ ਨੂੰ ਪੋਸ਼ਣ ਦਿੰਦੇ ਹਨ। ਦਾਲਾਂ ਵਿੱਚੋਂ ਮੂੰਗੀ ਦੀ ਦਾਲ ਇੱਕ ਅਜਿਹੀ ਦਾਲ ਹੈ ਜੋ ਸਾਡੇ ਸਰੀਰ ਨੂੰ ਗਰਮੀ ਤੋਂ ਬਚਾਉਂਦੀ ਹੈ। ਇਸ ਦਾਲ ਦਾ ਠੰਢਾ ਪ੍ਰਭਾਵ ਹੁੰਦਾ ਹੈ। ਗਰਮੀਆਂ ਵਿੱਚ ਇਸ ਦਾਲ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਦਾ ਸੇਵਨ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਦਾਲ ਨੂੰ ਤੁਸੀਂ ਗਰਮੀਆਂ ਵਿੱਚ ਦਿਨ ਵਿੱਚ ਭੋਜਨ ਵਿੱਚ ਇੱਕ ਵਾਰ ਖਾ ਸਕਦੇ ਹੋ। ਤੁਸੀਂ ਇਸ ਦਾਲ ਦਾ ਸੇਵਨ ਸਪ੍ਰਾਉਟ, ਖਿਚੜੀ ਦੇ ਰੂਪ ਵਿਚ ਜਾਂ ਇਸ ਨੂੰ ਪਕਾ ਕੇ ਕਰ ਸਕਦੇ ਹੋ। ਗਰਮੀਆਂ 'ਚ ਖਾਓ ਮਾਂਹ ਦੀ ਦਾਲਮਾਂਹ ਦੀ ਦਾਲ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਸ ਦਾਲ ਵਿੱਚ ਕੂਲਿੰਗ ਪ੍ਰਭਾਵ ਹੁੰਦਾ ਹੈ ਜੋ ਸਰੀਰ ਨੂੰ ਠੰਢਾ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਸੋਜ ਦੂਰ ਹੁੰਦੀ ਹੈ। ਇਸ ਦਾਲ ਦਾ ਸੇਵਨ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਬਜ਼ ਦੂਰ ਹੁੰਦੀ ਹੈ। ਅਰਹਰ ਦੀ ਦਾਲ ਹੈ ਫਾਇਦੇਮੰਦਅਰਹਰ ਦੀ ਦਾਲ ਨਾ ਸਿਰਫ਼ ਸੁਆਦ ਹੁੰਦੀ ਹੈ ਸਗੋਂ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। 1 ਕਟੋਰੀ ਦਾ ਸੇਵਨ ਕਰਨ ਨਾਲ ਸਾਡੀ ਰੋਜ਼ਾਨਾ ਆਇਰਨ ਦੀ ਜ਼ਰੂਰਤ ਪੂਰੀ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ ਉਹ ਵੀ ਇਸ ਦਾਲ ਦਾ ਸੇਵਨ ਕਰ ਸਕਦੇ ਹਨ।
ਭਵਾਨੀਗੜ੍ਹ : ਭਵਾਨੀਗੜ੍ਹ ਵਿੱਚ ਇਕ ਵਿਅਕਤੀ ਦਾ ਕਾਰ ਘਰ ਵਿਚ ਖੜ੍ਹੀ ਹੋਣ ਦੇ ਬਾਵਜੂਦ ਟੋਲ ਕੱਟਿਆ ਗਿਆ। ਇਹ ਟੈਕਸ 107 ਕਿਲੋਮੀਟਰ ਦੀ ਦੂਰੀ ਦੇ ਟੋਲ ਬੈਰੀਅਰ 'ਤੇ ਕੱਟਿਆ ਗਿਆ। ਹੁਣ ਕਾਰ ਮਾਲਕ ਇਸ ਮਾਮਲੇ ਨੂੰ ਖਪਤਕਾਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਘਰ 'ਚ ਖੜ੍ਹੀ ਸੀ । ਸ਼ਨੀਵਾਰ ਸਵੇਰੇ 7.40 ਮਿੰਟ ਉਤੇ ਕਾਰ ਦੇ ਫਾਸਟੈਗ ਤੋਂ ਕਰੀਬ 107 ਕਿਲੋਮੀਟਰ ਦੂਰ ਲੁਧਿਆਣਾ ਬਾਈਪਾਸ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 215 ਰੁਪਏ ਦੀ ਕਟੌਤੀ ਦਾ ਫੋਨ 'ਤੇ ਸੰਦੇਸ਼ ਆਇਆ। ਉਹ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਕਿਤੇ ਗੱਡੀ ਚੋਰੀ ਤਾਂ ਨਹੀਂ ਹੋ ਗਈ, ਉਹ ਜਲਦੀ ਉੱਠੇ ਅਤੇ ਪਹਿਲਾਂ ਆਪਣੀ ਘਰ ਵਿੱਚ ਖੜ੍ਹੀ ਗੱਡੀ ਚੈੱਕ ਕੀਤੀ। ਗੱਡੀ ਠੀਕ-ਠਾਕ ਖੜ੍ਹੀ ਸੀ।ਉਨ੍ਹਾਂ ਦੱਸਿਆ ਕਿ ਉਹ ਇੱਕ ਨਾਮੀ ਨਿੱਜੀ ਕੰਪਨੀ ਦਾ ਫਾਸਟੈਗ ਵਰਤਦੇ ਹਨ ਤੇ ਮੈਸੇਜ ਦੇਖਦੇ ਹੀ ਉਹਨਾਂ ਨੇ ਫਾਸਟੈਗ ਕੰਪਨੀ ਦੇ ਹੈਲਪਲਾਈਨ ਨੰਬਰ 'ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ 'ਤੇ ਕਸਟਮਰ ਕੇਅਰ ਵਾਲਿਆਂ ਨੇ ਉਸ ਕੋਲੋਂ 12 ਤੋਂ 15 ਦਿਨਾਂ ਦਾ ਸਮਾਂ ਮੰਗਿਆ। ਅਜਿਹੇ 'ਚ ਕੰਪਨੀ ਦੀ ਹੈਲਪਲਾਈਨ ਉਤੇ ਹੋਈ ਗੱਲਬਾਤ ਤੋਂ ਅਸੰਤੁਸ਼ਟ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਮਾਮਲੇ 'ਚ ਇਨਸਾਫ ਲਈ ਖਪਤਕਾਰ ਅਦਾਲਤ ਜਾਣਗੇ। ...
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਦੇ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਹ ਗੁੱਸੇ ਵਿਚ ਆ ਗਏ। ਚੰਨੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ।ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪੁੱਜੇ ਚੰਨੀ ਨੇ ਇਕ ਬਿਆਨ ਵਿਚ ਕਿਹਾ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਕਾਂਗਰਸ ਵਿਚ ਜ਼ਿੰਦਾ ਸਨ ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿਤਾ ਹੈ। ਚੰਨੀ ਨੇ ਕਿਹਾ ਕਿ ਕਰਮਜੀਤ ਕੌਰ ਚੌਧਰੀ ਬਜ਼ੁਰਗ ਹੋ ਗਏ ਹਨ। ਉਨ੍ਹਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ- ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਨੁਕਸਾਨ ਜ਼ਰੂਰ ਹੋਵੇਗਾ।ਚੰਨੀ ਨੇ ਅੱਗੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦੀ ਮੌ.ਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਹੋਈ, ਜਦੋਂ ਉਨ੍ਹਾਂ ਦੀ ਪਤਨੀ ਭਾਜਪਾ ਵਿਚ ਸ਼ਾਮਲ ਹੋ ਗਏ। ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜ਼ਿੰਦਾ ਸਨ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ।ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ- ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਸੀ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿਤਾ ਹੈ। ਬ੍ਰਿਕਮ ਦੇ ਕਹਿਣ 'ਤੇ ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਨਾ ਕਿ ਕਾਂਗਰਸ ਦਾ। ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿਤਾ ਹੈ।
ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਰੂਹ ਕੰਬਾਊ ਘਟਨਾ ਵਾਪਰ ਗਈ। ਇੱਕ ਮਜ਼ਦੂਰ ਦੀ ਦਰਦਨਾਕ ਮੌ.ਤ ਹੋ ਗਈ। ਉਹ ਹੜੰਬਾ ਮਸ਼ੀਨ ਵਿਚ ਫਸ ਗਿਆ। ਇਸ ਨਾਲ ਉਸ ਦੇ ਸਰੀਰ ਦੇ ਪੈਰਾਂ ਤੋਂ ਉੱਪਰ ਤੱਕ ਚਿੱਥੜੇ ਉੱਡ ਗਏ। ਸੂਚਨਾ ਮਿਲਣ 'ਤੇ ਥਾਣਾ ਬਧਰਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ, ਮਸ਼ੀਨ 'ਚੋਂ ਮਜ਼ਦੂਰ ਦੇ ਟੁੱਕੜੇ ਕੱਢ ਕੇ ਪੋਸਟਮਾਰਟਮ ਲਈ ਚਰਖੀ ਦਾਦਰੀ ਸਿਵਲ ਹਸਪਤਾਲ ਭੇਜ ਦਿੱਤੇ। ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਪਿੰਡ ਦਲਵਾਸ ਦਾ ਰਹਿਣ ਵਾਲਾ 33 ਸਾਲਾ ਬਿਜੇਂਦਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਤਿੰਨ ਬੱਚਿਆਂ ਸਮੇਤ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਉਹ ਪਿੰਡ ਦਲਵਾਸ ਵਾਸੀ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਵਾਢੀ ਕਰਨ ਲਈ ਮਜ਼ਦੂਰ ਵਜੋਂ ਗਿਆ ਸੀ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹੜੰਬਾ ਮਸ਼ੀਨ 'ਚ ਫਸਣ ਨਾਲ ਉਸ ਦੀ ਦਰਦਨਾਕ ਮੌ.ਤ ਹੋ ਗਈ।ਮਸ਼ੀਨ ਦੇ ਅੰਦਰ ਹੀ ਮਜ਼ਦੂਰ ਬਿਜੇਂਦਰ ਦੇ ਪੈਰਾਂ ਦੇ ਉੱਪਰ ਦਾ ਸਾਰਾ ਹਿੱਸਾ ਮਸ਼ੀਨ ਵਿੱਚ ਕੱਟਿਆ ਗਿਆ ਹੈ। ਘਟਨਾ ਦੀ ਸੂਚਨਾ ਰਾਤ ਨੂੰ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾ.ਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।ਸ਼ਨੀਵਾਰ ਨੂੰ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਦੇ ਭਰਾ ਅਨੂਪ ਅਤੇ ਉਸ ਦੇ ਸਾਥੀ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਪੁਲਿਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਪੰਜਾਬ ਦੀ ਸੰਗਰੂਰ ਜੇਲ੍ਹ ਵਿੱਚ ਗੈਂ.ਗਸਟਰਾਂ ਦੇ ਦੋ ਧੜਿਆਂ ਵਿਚਾਲੇ ਖੂਨੀ ਝੜਪ ਹੋ ਗਈ। ਬੀਤੀ ਰਾਤ ਹੋਈ ਇਸ ਝੜਪ ਵਿਚ ਦੋ ਕੈਦੀਆਂ ਦੀ ਮੌ.ਤ ਹੋ ਗਈ, ਜਦੋਂ ਕਿ ਦੋ ਕੈਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਹਮਲਾ ਤੇਜ਼ ਕਟਰ ਨਾਲ ਕੀਤਾ ਗਿਆ। ਮ੍ਰਿਤਕ ਕੈਦੀਆਂ ਦੀ ਪਛਾਣ ਮੁਹੰਮਦ ਹਰੀਸ਼ ਅਤੇ ਧਰਮਿੰਦਰ ਸਿੰਘ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਮੁਹੰਮਦ ਸਾਹਿਬਾਜ਼ ਵਜੋਂ ਹੋਈ ਹੈ। ਪੁਲਿਸ ਨੇ ਕਰੀਬ 10 ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੂਰੇ ਮਾਮਲੇ ਦੀ ਡੀਆਈਜੀ ਜੇਲ੍ਹ ਅਤੇ ਸੰਗਰੂਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਵਿੱਚ ਇੰਨੀ ਭਿਆਨਕ ਲੜਾਈ ਦਾ ਕਾਰਨ ਕੀ ਸੀ।ਡੀਆਈਜੀ ਜੇਲ੍ਹ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 7 ਵਜੇ ਜੇਲ੍ਹ ਬੰਦ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਮੁਲਾਜ਼ਮ ਗ੍ਰਿਫ਼ਤਾਰੀ ਲਈ ਵਾਰਡ ਨੰਬਰ 6 ਵਿੱਚ ਗਏ ਤਾਂ ਉਥੋਂ 10 ਮੁਲਜ਼ਮ ਬਾਹਰ ਨਿਕਲ ਕੇ ਵਾਰਡ ਨੰਬਰ 7 ਵਿੱਚ ਚਲੇ ਗਏ, ਜਿਨ੍ਹਾਂ ਨੇ ਉੱਥੇ ਕੈਦ ਚਾਰਾਂ ਮੁਲਜ਼ਮਾਂ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ।ਜੇਲ੍ਹ ਦਾ ਅਲਾਰਮ ਵੱਜਦੇ ਹੀ ਭਾਰੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਦੀ ਆਪਸੀ ਪੁਰਾਣੀ ਦੁਸ਼ਮਣੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਹਸਪਤਾਲ ਦੇ ਡਾਕਟਰ ਕਰਨਦੀਪ ਕਾਹਲ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਡਾਕਟਰ ਚਾਰ ਕੈਦੀਆਂ ਨੂੰ ਸਾਡੇ ਕੋਲ ਲੈ ਕੇ ਆਏ ਸਨ, ਜਿਨ੍ਹਾਂ ਵਿੱਚੋਂ ਦੋ ਕੈਦੀਆਂ ਹਰਸ਼ ਅਤੇ ਧਰਮਿੰਦਰ ਦੀ ਮੌ.ਤ ਹੋ ਚੁੱਕੀ ਸੀ ਅਤੇ ਜਿਨ੍ਹਾਂ ਵਿੱਚੋਂ ਸਾਨੂੰ ਗਗਨਦੀਪ ਸਿੰਘ ਅਤੇ ਮੁਹੰਮਦ ਉਨ੍ਹਾਂ ਦੇ ਸਰੀਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਸ਼ਾਹਬਾਜ਼ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ। ਕੁਝ ਰਾਜਾਂ ਦੇ ਕੁਝ ਇਲਾਕਿਆਂ ਵਿਚ ਕੜਾਕੇ ਦੀ ਗਰਮੀ ਪੈ ਰਹੀ ਹੈ ਜਦੋਂ ਕਿ ਦੂਜੇ ਹਿੱਸੇ ਵਿੱਚ ਕਦੇ ਮੀਂਹ ਪੈ ਰਿਹਾ ਹੈ ਅਤੇ ਕਦੇ ਗੜੇਮਾਰੀ ਹੋ ਰਹੀ ਹੈ। ਪੰਜਾਬ ਵਿੱਚ ਬੀਤੇ ਕੱਲ੍ਹ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਸੀ। ਭਾਰਤ ਮੌਸਮ ਵਿਭਾਗ (IMD) ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਮੌਸਮ ਦੀਆਂ ਚੇਤਾਵਨੀ ਜਾਰੀ ਕੀਤੀ ਹੈ। ਪੱਛਮੀ ਗੜਬੜੀ ਕਾਰਨ 22 ਅਪ੍ਰੈਲ ਤੋਂ ਉੱਤਰ ਪੱਛਮੀ ਭਾਰਤ ਦਾ ਮੌਸਮ ਮੁੜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਜੰਮੂ ਅਤੇ ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ 20 ਤੋਂ 24 ਅਪ੍ਰੈਲ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਕਾਫ਼ੀ ਵਿਆਪਕ ਹਲਕੀ ਤੋਂ ਦਰਮਿਆਨੀ ਬਾਰਿਸ਼/ਬਰਫ਼ਬਾਰੀ ਹੋ ਸਕਦੀ ਹੈ। ਉੱਤਰੀ ਅਤੇ ਉੱਤਰ-ਪੂਰਬੀ ਭਾਰਤ ਲਈ, ਪੂਰਵ-ਅਨੁਮਾਨ ਵਿੱਚ 20 ਤੋਂ 22 ਅਪ੍ਰੈਲ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੂਰਬੀ ਉੱਤਰ ਪ੍ਰਦੇਸ਼ ਵਰਗੇ ਵੱਖ-ਵੱਖ ਰਾਜਾਂ ਵਿੱਚ ਗਰਜ ਅਤੇ ਬਿਜਲੀ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਸ਼ਾਮਲ ਹੈ।ਇਸੇ ਤਰ੍ਹਾਂ, ਆਈਐਮਡੀ ਦੇ ਅਨੁਸਾਰ, 22 ਅਪ੍ਰੈਲ ਤੱਕ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਸਿੱਕਮ ਵਿੱਚ ਇਕੱਲੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਵਿਆਪਕ ਹਲਕੀ ਤੋਂ ਦਰਮਿਆਨੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ 20 ਤੋਂ 21 ਅਪ੍ਰੈਲ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਕੇਰਲ, ਮਾਹੇ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਤੱਟਵਰਤੀ ਕਰਨਾਟਕ ਵਿੱਚ ਅਪ੍ਰੈਲ ਵਿੱਚ ਵੱਖ-ਵੱਖ ਸਮੇਂ ਦੌਰਾਨ ਗਰਜ ਅਤੇ ਬਿਜਲੀ ਦੇ ਨਾਲ ਖਿੰਡੇ ਹੋਏ ਮੀਂਹ ਦਾ ਅਨੁਭਵ ਹੋਵੇਗਾ। ਅਗਲੇ 24 ਘੰਟਿਆਂ ਵਿਚ ਕੀ ਰਹੇਗਾ ਮੌਸਮ ਦਾ ਹਾਲ ? ਮੌਸਮ ਵਿਭਾਗ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ਵਿੱਚ 20 ਤੋਂ 21 ਅਪ੍ਰੈਲ ਅਤੇ 20 ਅਪ੍ਰੈਲ ਨੂੰ ਉੱਤਰਾਖੰਡ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ ਨਾਲ ਤੂਫਾਨ ਚੱਲ ਸਕਦਾ ਹੈ। ਮੀਂਹ ਅਤੇ ਬਰਫ਼ਬਾਰੀ ਹੋਵੇ। 20 ਤੋਂ 20 ਅਪ੍ਰੈਲ ਦੇ ਵਿਚਕਾਰ, ਉੱਤਰੀ ਪੰਜਾਬ, ਉੱਤਰੀ ਹਰਿਆਣਾ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਕੀਤੇ ਕੀਤੇ ਮੀਂਹ ਪੈ ਸਕਦਾ ਹੈ। ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ‘ਚ 20 ਤੋਂ 22 ਅਪ੍ਰੈਲ ਦਰਮਿਆਨ ਹਲਕੀ ਬਾਰਿਸ਼ ਹੋ ਸਕਦੀ ਹੈ। ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਅੰਦਰੂਨੀ ਕਰਨਾਟਕ ਵਿੱਚ ਥੋੜਾ-ਬਹੁਤ ਮੀਂਹ ਪੈ ਸਕਦਾ ਹੈ। 20 ਅਤੇ 21 ਅਪ੍ਰੈਲ ਦੇ ਵਿਚਕਾਰ ਉੱਤਰ-ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 20 ਅਤੇ 22 ਅਪ੍ਰੈਲ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।...
ਪੰਜਾਬ ਦੀ ਸਿਆਸਤ ਵਿਚ ਮੁੜ ਉਥਲ ਪੁਥਲ ਹੋਈ ਹੈ। ਪੰਜਾਬ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਿਕਰਮ ਚੌਧਰੀ ਨੇ ਵੀ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚੌਧਰੀ ਪਰਿਵਾਰ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਭਾਜਪਾ ਜੁਆਇਨ ਕਰਨ ਜਾ ਰਹੇ ਹਨ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਨੇ ਸਭ ਤੋਂ ਪਹਿਲਾਂ ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਇਕ ਦਹਾਕੇ ਤੱਕ ਪੰਜਾਬ ਤੇ ਜਲੰਧਰ ਦੀ ਸੇਵਾ ਕੀਤੀ। ਇਸ ਸੇਵਾ ਨੂੰ ਦੇਖਦੇ ਹੋਏ ਅੱਜ ਭਾਜਪਾ ਨੇ ਮੇਰੇ ਉਤੇ ਭਰੋਸਾ ਪ੍ਰਗਟਾਇਆ ਹੈ। ਮੇਰੇ ਪਰਿਵਾਰ ਨੇ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕੀਤਾ ਹੈ ਤੇ ਹਮੇਸ਼ਾ ਕਰਦਾ ਰਹੇਗਾ।ਉਨ੍ਹਾਂ ਕਿਹਾ ਕਿ ਮੇਰੇ ਸਵ. ਪਤੀ ਸੰਤੋਖ ਸਿੰਘ ਚੌਧਰੀ ਦੋ ਵਾਰ ਪੰਜਾਬ ਵਿਚ ਕੈਬਨਿਟ ਮੰਤਰੀ ਰਹੇ। 2014 ਤੇ 2019 ਵਿਚ ਉਨ੍ਹਾਂ ਨੇ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਸੀ। ਆਖਰੀ ਸਾਹ ਤਕ ਮੇਰੇ ਪਤੀ ਨੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਹੋਏ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਮੇਰੇ ਪੁੱਤਰ ਪੰਜਾਬ ਵਿਧਾਨ ਸਭਾ ਵਿਚ ਤੀਜੀ ਪੀੜ੍ਹੀ ਹਨ ਜੋ ਕਿ ਮੌਜੂਦਾ MLA ਹਨ। ਉਹ ਫਿਲੌਰ ਤੋਂ ਕਾਂਗਰਸ ਦੀ ਟਿਕਟ ਉਤੇ ਵਿਧਾਇਕ ਹਨ। ਹਾਲਾਂਕਿ ਉਹ ਮਾਂ ਨਾਲ ਭਾਜਪਾ ਵਿਚ ਸ਼ਾਮਲ ਨਹੀਂ ਹੋਏ। ਉਹ ਵੀ ਜਲੰਧਰ ਵਿਚ ਟਿਕਟ ਨਾ ਮਿਲਣ ਉਤੇ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਖੁੱਲ੍ਹਾ ਵਿਰੋਧ ਕਰ ਰਹੇ ਸਨ।ਦੱਸ ਦੇਈਏ ਕਿ ਚੌਧਰੀ ਪਰਿਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਿਹਾ ਸੀ। ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦਾ ਦੇਹਾਂਤ ਹੋ ਗਿਆ ਸੀ। ਚੌਧਰੀ ਪਰਿਵਾਰ ਫਿਰ ਤੋਂ ਲੋਕ ਸਭਾ ਟਿਕਟ ਮੰਗ ਰਿਹਾ ਸੀ ਪਰ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਟਿਕਟ ਦਿੱਤੀ ਹੈ, ਜਿਸ ਤੋਂ ਬਾਅਦ ਪਤਨੀ ਕਰਮਜੀਤ ਕੌਰ ਨੇ ਭਾਜਪਾ ਜੁਆਇਨ ਕਰ ਲਈ।
ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌ.ਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਿਆਦ ਪੁਗ ਚੁੱਕੀ ਚਾਕਲੇਟ ਖਾਣ ਨਾਲ ਬੱਚੀ ਨੂੰ ਖੂ.ਨ ਦੀਆਂ ਉਲਟੀਆਂ ਆਉਣ ਲੱਗੀਆਂ। ਡੇਢ ਸਾਲ ਦੀ ਬੱਚੀ ਰਾਵਿਆ ਨੂੰ ਗੰਭੀਰ ਰੂਪ 'ਚ ਬਿਮਾਰ ਹੋਣ ਉਤੇ ਹਸਪਤਾਲ ਦਾਖਲ ਕਰਵਾਇਆ ਗਿਆ। ਲੁਧਿਆਣਾ 'ਚ ਰਹਿਣ ਵਾਲੀ ਇਸ ਲੜਕੀ ਦੇ ਪਰਿਵਾਰਕ ਮੈਂਬਰ ਵਿੱਕੀ ਨੇ ਦੱਸਿਆ ਕਿ ਲੜਕੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਰਿਸ਼ਤੇਦਾਰੀ 'ਚ ਆਈ ਸੀ। ਰਾਵਿਆ ਨੂੰ ਤੋਹਫੇ ਵਜੋਂ ਚਾਕਲੇਟ, ਕਰਿਸਪਸ, ਜੂਸ ਆਦਿ ਵਾਲਾ ਗਿਫਟ ਪੈਕ ਬਾਲਟੀ ਦਿੱਤਾ ਗਿਆ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਗਈ ਸੀ। ਵੀਰਵਾਰ ਨੂੰ ਲੁਧਿਆਣਾ 'ਚ ਬਾਲਟੀ ਖੋਲ੍ਹ ਕੇ ਚਾਕਲੇਟ ਖਾਧੀ ਸੀ। ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਰਾਵਿਆ ਦੀ ਹਾਲਤ ਨਾਜ਼ੁਕ ਹੋ ਗਈ ਸੀ। ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ਼ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲਟੀਆਂ ਆਉਣ ਲੱਗੀਆਂ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਇਸ ਬਾਲਟੀ ਵਿਚੋਂ ਇੱਕ ਹੋਰ ਚਾਕਲੇਟ 22 ਸਾਲ ਦੀ ਲੜਕੀ ਨੇ ਖਾ ਲਈ, ਜਿਸ ਦੀ ਹਾਲਤ ਵਿਗੜ ਗਈ ਪਰ ਬਾਅਦ ਵਿੱਚ ਉਸ ਦੀ ਹਾਲਤ ਠੀਕ ਹੋ ਗਈ ਜਦੋਂਕਿ ਲੜਕੀ ਦੀ ਸਿਹਤ ਵਿਗੜ ਗਈ। ਵਿੱਕੀ ਨੇ ਦੱਸਿਆ ਕਿ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਿਲੇ ਦੇ ਪਿਛਲੇ ਪਾਸੇ ਸਥਿਤ ਹਲਵਾਈ ਦੀ ਦੁਕਾਨ 'ਤੇ ਪਹੁੰਚਿਆ ਤਾਂ ਉਨ੍ਹਾਂ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ। ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत