LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਘਰ ਖੜ੍ਹੀ ਕਾਰ ਦਾ ਕੱਟਿਆ ਗਿਆ ਟੋਲ ਟੈਕਸ, ਮਾਲਕ ਹੈਰਾਨ ਪਰੇਸ਼ਾਨ

toll tax news new

ਭਵਾਨੀਗੜ੍ਹ : ਭਵਾਨੀਗੜ੍ਹ ਵਿੱਚ ਇਕ ਵਿਅਕਤੀ ਦਾ ਕਾਰ ਘਰ ਵਿਚ ਖੜ੍ਹੀ ਹੋਣ ਦੇ ਬਾਵਜੂਦ ਟੋਲ ਕੱਟਿਆ ਗਿਆ। ਇਹ ਟੈਕਸ 107 ਕਿਲੋਮੀਟਰ ਦੀ ਦੂਰੀ ਦੇ ਟੋਲ ਬੈਰੀਅਰ 'ਤੇ ਕੱਟਿਆ ਗਿਆ। ਹੁਣ ਕਾਰ ਮਾਲਕ ਇਸ ਮਾਮਲੇ ਨੂੰ ਖਪਤਕਾਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਘਰ 'ਚ ਖੜ੍ਹੀ ਸੀ । ਸ਼ਨੀਵਾਰ ਸਵੇਰੇ 7.40 ਮਿੰਟ ਉਤੇ ਕਾਰ ਦੇ ਫਾਸਟੈਗ ਤੋਂ ਕਰੀਬ 107 ਕਿਲੋਮੀਟਰ ਦੂਰ ਲੁਧਿਆਣਾ ਬਾਈਪਾਸ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 215 ਰੁਪਏ ਦੀ ਕਟੌਤੀ ਦਾ ਫੋਨ 'ਤੇ ਸੰਦੇਸ਼ ਆਇਆ। ਉਹ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਕਿਤੇ ਗੱਡੀ ਚੋਰੀ ਤਾਂ ਨਹੀਂ ਹੋ ਗਈ, ਉਹ ਜਲਦੀ ਉੱਠੇ ਅਤੇ ਪਹਿਲਾਂ ਆਪਣੀ ਘਰ ਵਿੱਚ ਖੜ੍ਹੀ ਗੱਡੀ ਚੈੱਕ ਕੀਤੀ। ਗੱਡੀ ਠੀਕ-ਠਾਕ ਖੜ੍ਹੀ ਸੀ।
ਉਨ੍ਹਾਂ ਦੱਸਿਆ ਕਿ ਉਹ ਇੱਕ ਨਾਮੀ ਨਿੱਜੀ ਕੰਪਨੀ ਦਾ ਫਾਸਟੈਗ ਵਰਤਦੇ ਹਨ ਤੇ ਮੈਸੇਜ ਦੇਖਦੇ ਹੀ ਉਹਨਾਂ ਨੇ ਫਾਸਟੈਗ ਕੰਪਨੀ ਦੇ ਹੈਲਪਲਾਈਨ ਨੰਬਰ 'ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ 'ਤੇ ਕਸਟਮਰ ਕੇਅਰ ਵਾਲਿਆਂ ਨੇ ਉਸ ਕੋਲੋਂ 12 ਤੋਂ 15 ਦਿਨਾਂ ਦਾ ਸਮਾਂ ਮੰਗਿਆ। ਅਜਿਹੇ 'ਚ ਕੰਪਨੀ ਦੀ ਹੈਲਪਲਾਈਨ ਉਤੇ ਹੋਈ ਗੱਲਬਾਤ ਤੋਂ ਅਸੰਤੁਸ਼ਟ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਮਾਮਲੇ 'ਚ ਇਨਸਾਫ ਲਈ ਖਪਤਕਾਰ ਅਦਾਲਤ ਜਾਣਗੇ। 

In The Market