LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੂਫਾਨ ਵਿਚ ਉਡ ਗਈ ਨਾਨੀ ਦੇ ਘਰ ਛੱਤ, ਸਿਰ ਵਿਚ ਇੱਟ ਵੱਜਣ ਕਾਰਨ ਮਾਸੂਮ ਬੱਚੀ ਦੀ ਦਰਦਨਾਕ ਮੌ.ਤ

child died

ਬੀਤੀ ਸ਼ਾਮ ਤੂਫ਼ਾਨ ਕਾਰਨ ਇਕ ਘਰ ਦੀ ਛੱਤ ਉਡ ਗਈ। ਇਸ ਦੌਰਾਨ ਸਿਰ 'ਤੇ ਇੱਟ ਵੱਜਣ ਨਾਲ ਇਕ ਬੱਚੀ ਦੀ ਮੌ.ਤ ਹੋ ਗਈ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਜਸਵਾਨ-ਪਰਾਗਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗੰਗੋਟ ਮੋਇਨ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਦੀ ਆਇਸ਼ਾਨਾ ਘਰ ਦੇ ਵਿਹੜੇ 'ਚ ਖੇਡ ਰਹੀ ਸੀ।
ਫਿਰ ਝੱਖੜ ਵਿਚ ਘਰ ਦੀ ਛੱਤ ਉੱਡ ਗਈ। ਇਸ ਕਾਰਨ ਘਰ ਦੇ ਲੈਂਟਰ ਤੋਂ ਕੁਝ ਇੱਟਾਂ ਹੇਠਾਂ ਡਿੱਗ ਗਈਆਂ। ਲੜਕੀ ਦੇ ਸਿਰ 'ਤੇ ਇੱਟ ਵੱਜੀ, ਜਿਸ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌ.ਤ ਹੋ ਗਈ। ਇਸ ਤੋਂ ਬਾਅਦ ਘਰ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਆਇਸ਼ਾਨਾ ਆਪਣੀ ਨਾਨੀ ਦੇ ਘਰ ਆਈ ਹੋਈ ਸੀ। ਲੜਕੀ ਮੂਲ ਰੂਪ ਵਿਚ ਕਦੋਆ, ਡੇਹਰਾ ਦੀ ਰਹਿਣ ਵਾਲੀ ਸੀ। ਬੀਤੀ ਸ਼ਾਮ ਕਰੀਬ ਛੇ ਵਜੇ ਉਹ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ। ਇਸ ਦੌਰਾਨ ਤੂਫਾਨ ਕਾਰਨ ਇਹ ਹਾਦਸਾ ਵਾਪਰਿਆ। ਗੰਗੋਟ ਪੰਚਾਇਤ ਦੇ ਸਾਬਕਾ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਰ ’ਤੇ ਇੱਟ ਵੱਜਣ ਨਾਲ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਤੇਜ਼ ਹਨੇਰੀ ਕਾਰਨ ਵਾਪਰਿਆ।

In The Market