National News : ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿਚ ਟੌਪ ਕਰਨ ਵਾਲੀ ਇਕ ਵਿਦਿਆਰਥਣ ਦੀ ਰਿਜ਼ਲਟ ਤੋਂ ਸਿਰਫ 4 ਦਿਨਾਂ ਬਾਅਦ ਹੀ ਮੌਤ ਹੋ ਗਈ। ਉਸ ਨੇ 10ਵੀਂ ਜਮਾਤ ‘ਚ 99.70% ਅੰਕ ਹਾਸਿਲ ਕੀਤੇ ਸਨ ਪਰ ਰਿਜ਼ਲਟ ਜਾਰੀ ਹੋਣ ਦੇ ਠੀਕ 4 ਦਿਨ ਬਾਅਦ ਯਾਨੀ 15 ਮਈ ਨੂੰ ਉਸ ਦੀ ਮੌਤ ਹੋ ਗਈ। ਮ੍ਰਿਤਕਾ ਵਿਦਿਆਰਥਣ ਦੀ ਪਛਾਣ ਹੀਰ ਘੇਟੀਆ ਵਜੋਂ ਹੋਈ ਹੈ। ਦਰਅਸਲ, ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਨੇ ਬੀਤੀ 11 ਮਈ ਨੂੰ ਕਲਾਸ 10ਵੀਂ ਦੀ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਸੀ। ਇਸ ਵਿਚ ਹੀਰ ਨੇ 99.70 ਫ਼ੀਸਦੀ ਅੰਕ ਲੈ ਕੇ ਟਾਪ ਕੀਤਾ। 10ਵੀਂ ਦੀਆਂ ਟੌਪਰਸ ਵਿਚ ਸ਼ਾਮ ਹੀਰ ਦਾ ਬ੍ਰੇਨ ਹੈਮਰੇਜ ਹੋਇਆ ਸੀ ਤੇ ਇਕ ਮਹੀਨੇ ਪਹਿਲਾਂ ਹੀ ਰਾਜਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਉਸ ਦਾ ਆਪ੍ਰੇਸ਼ਨ ਹੋਇਆ ਸੀ। ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਤੇ ਉਹ ਘਰ ਚਲੀ ਗਈ। ਇਸ ਦੇ ਲਗਪਗ ਇਕ ਹਫਤੇ ਬਾਅਦ ਉਸ ਨੂੰ ਫਿਰ ਤੋਂ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ। ਉਸ ਨੂੰ ਆਈਸੀਯੂ ਵਿਚ ਭਰਤੀ ਕਰਾਇਆ ਗਿਆ।MRI ਰਿਪੋਰਟ ਤੋਂ ਪਤਾ ਲੱਗਾ ਕਿ ਹੀਰ ਦੇ ਦਿਮਾਗ ਨੇ ਲਗਪਗ 90 ਫੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਫਿਰ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਤ ਦੇ ਬਾਅਦ ਪਰਿਵਾਰ ਨੇ ਉਸਦਾ ਸਰੀਰ ਤੇ ਅੱਖਾਂ ਦਾਨ ਕਰਕੇ ਮਿਸਾਲ ਪੇਸ਼ ਕੀਤੀ ਹੈ। ਉਸ ਦੇ ਪਿਤਾ ਨੇ ਕਿਹਾ ਕਿ ਹੀਰ ਡਾਕਟਰ ਬਣਨਾ ਚਾਹੁੰਦੀ ਸੀ ਪਰ ਅਸੀਂ ਉਸ ਦਾ ਸਰੀਰ ਦਾਨ ਕਰ ਦਿੱਤਾ ਕਿਉਂਕਿ ਭਾਵੇਂ ਉਹ ਡਾਕਟਰ ਨਹੀਂ ਬਣ ਸਕੀ ਪਰ ਦੂਜਿਆਂ ਦੀ ਜਾਨ ਬਚਾਉਣ ਵਿਚ ਮਦਦ ਕਰ ਸਕੇਗੀ।
National News : ਸ਼ੁੱਕਰਵਾਰ ਤੜਕੇ ਦਿੱਲੀ ਪੁਲਿਸ ਨੇ ਮੁਕਾਬਲੇ (Police encounter) ਵਿਚ ਇੱਕ ਅਪਰਾਧੀ ਨੂੰ ਢੇਰ ਕਰ ਦਿੱਤਾ। ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਅਰੂਮ ਵਿੱਚ ਕਥਿਤ ਤੌਰ ‘ਤੇ ਗੋਲੀਬਾਰੀ ਕਰਨ ਵਾਲਾ ਇੱਕ ਸ਼ੂਟਰ ਦਿੱਲੀ ਪੁਲਿਸ ਦੀ ਵਿਸ਼ੇਸ਼ ਯੂਨਿਟ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਕਾਬਲਾ ਸ਼ੁੱਕਰਵਾਰ ਤੜਕੇ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ।ਅਜੈ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਹਿਮਾਂਸ਼ੂ ਭਾਊ ਦਾ ਸ਼ਾਰਪ ਸ਼ੂਟਰ (Encounter) ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਇਕ ਕਾਰ ਵਿਚ ਸਫਰ ਕਰ ਰਿਹਾ ਸੀ ਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਟੀਮ ਉਤੇ ਗੋਲੀਆਂ ਚਲਾ ਦਿੱਤੀਆਂ।ਪੁਲਿਸ ਅਨੁਸਾਰ ਅਜੈ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ ਅਤੇ ਰਾਜ ਤੇ ਦਿੱਲੀ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਤਹਿਤ ਅਪਰਾਧਾਂ ਸਮੇਤ ਇੱਕ ਦਰਜਨ ਮਾਮਲਿਆਂ ਵਿੱਚ ਸ਼ਾਮਲ ਸੀ। ਪੁਲਿਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪਤ ਦੇ ਮੁਰਥਲ ਵਿੱਚ ਇੱਕ ਵਪਾਰੀ ਦੇ ਕਤਲ ਵਿੱਚ ਵੀ ਸ਼ਾਮਲ ਸੀ।6 ਮਈ ਨੂੰ ਅਜੈ ਨੇ 27 ਸਾਲਾ ਮੋਹਿਤ ਨਾਲ ਮਿਲ ਕੇ ਤਿਲਕ ਨਗਰ ਇਲਾਕੇ ‘ਚ ਲਗਜ਼ਰੀ ਕਾਰਾਂ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ। ਗੋਲੀਆਂ ਸ਼ੀਸ਼ੇ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਲੱਗੀਆਂ ਅਤੇ ਸੱਤ ਲੋਕ ਜ਼ਖਮੀ ਹੋ ਗਏ। ਹਮਲਾਵਰ ਘਟਨਾ ਤੋਂ ਬਾਅਦ ਇੱਕ ਹੱਥ ਲਿਖਤ ਨੋਟ ਛੱਡ ਗਏ ਸਨ, ਜਿਸ ਵਿੱਚ ਤਿੰਨ ਬਦਮਾਸ਼ਾਂ-ਭਾਊ, ਨੀਰਜ ਫਰੀਦਕੋਟ ਅਤੇ ਨਵੀਨ ਬਾਲੀ ਦੇ ਨਾਂ ਸਨ। ਪੁਲਿਸ ਨੇ ਦੱਸਿਆ ਸੀ ਕਿ ਸ਼ੋਅਰੂਮ ਦੇ ਮਾਲਕ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
Punjab News : ਬਲਜਿੰਦਰ ਸਿੰਘ ਮਹੰਤ, ਮੁਹਾਲੀ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਫਰਜ਼ੀ ਕਾਲ ਸੈਂਟਰਾਂ ਖਿ਼ਲਾਫ਼ ਵੱਡੀ ਕਾਰਵਾਈ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮੁਹਾਲੀ ਵਿਖੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇੰਡਸਟਰੀਅਲ ਏਰੀਆਰ ਫੇਜ਼-7 ਅਤੇ ਫੇਜ਼-8ਬੀ ਤੋਂ ਚੱਲ ਰਹੀਆਂ ਗੈਰ-ਕਾਨੂੰਨੀ ਇਕਾਈਆਂ, ਦੂਜੇ ਦੇਸ਼ਾਂ ਵਿਚ ਵੱਸੇ ਲੋਕਾਂ ਨੂੰ ਕੰਪਿਊਟਰ ਅਤੇ ਇਲੈਕਟ੍ਰਾਨਿਕ ਵਸਤੂਆਂ ਲਈ ਰੱਖ-ਰਖਾਅ ਸੇਵਾ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਫਿਰ ਉਨ੍ਹਾਂ ਨੂੰ ਆਪਣੇ ਬੈਂਕ ਖਾਤਿਆਂ ਵਿਚ ਆਨਲਾਈਨ ਭੁਗਤਾਨ ਟ੍ਰਾਂਸਫਰ ਕਰਨ ਲਈ ਵਰਗਲਾ ਰਹੀਆਂ ਸਨ। ਪੁਲਿਸ ਨੇ ਮੁਹਾਲੀ ਦੇ ਸਟੇਟ ਸਾਈਬਰ ਸੈੱਲ ਥਾਣੇ ਵਿਚ ਕੇਸ ਦਰਜ ਕੀਤਾ ਹੈ।ਛਾਪੇਮਾਰੀ ਤੋਂ ਬਾਅਦ ਦੋਵਾਂ ਕੇਂਦਰਾਂ ਤੋਂ ਕੁੱਲ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ 18 ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਅਤੇ 137 ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।
ਪੰਜਾਬ ਵਿਚ ਸਰਕਾਰੀ ਨੌਕਰੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੂੰ NCBC ਵੱਲੋਂ ਸੁਝਾਅ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਸਰਕਾਰ ਨੂੰ ਸਰਕਾਰੀ ਨੌਕਰੀਆਂ ਵਿਚ OBC ਕੋਟਾ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਰੋਜ਼ਗਾਰ ਦੇ ਖੇਤਰ ਵਿਚ 37 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਵਿਚ ਅਨੁਸੂਚਿਤ ਜਾਤੀਆਂ ਨੂੰ 25 ਫੀਸਦੀ ਤੇ ਬਾਕੀ ਪੱਛੜੀਆਂ ਸ਼੍ਰੇਣੀਆਂ ਨੂੰ 12 ਫੀਸਦੀ ਦਾ ਕੋਟਾ ਦਿੱਤਾ ਗਿਆ ਹੈ।ਦੱਸ ਦੇਈਏ ਕਿ ਹੁਣ ਪੰਜਾਬ ਵਿਚ 13 ਫੀਸਦੀ ਕੋਟਾ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। NCBC ਨੇ ਪੰਜਾਬ ਤੇ ਪੱਛਮੀ ਬੰਗਾਲ ਵਿਚ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਕੋਟਾ ਵਧਾਉਣ ਲਈ ਕਿਹਾ ਗਿਆ ਹੈ। ਕਮਿਸ਼ਨ ਦਾ ਫੈਸਲਾ ਮੌਜੂਦਾ ਰਜਿ਼ਰਵੇਸ਼ਨ ਨੀਤੀਆਂ, ਜ਼ੁਬਾਨੀ ਬਿਆਨਾਂ ਤੇ ਦਸਤਾਵੇਜ਼ਾ ਸਬੂਤਾਂ ਦੀ ਸਮੀਖਿਆ ਕਰਨ ਦੇ ਸਾਹਮਣੇ ਆਇਆ ਹੈ ਜਿਸ ਦਾ ਉਦੇਸ਼ ਇੰਦਰਾ ਸਾਹਨੀ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨਾ ਹੈ। ਇਸ ਸਮੇਂ ਪੰਜਾਬ ਵਿਚ ਰੋਜ਼ਗਾਰ ਦੇ ਖੇਤਰ ਵਿਚ ਕੁੱਲ 37 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਨੂੰ 13 ਫੀਸਦੀ ਹੋਰ ਵਧਾ ਕੇ 50 ਫੀਸਦੀ ਕਰਨ ਦੀ ਸਿਫਾਰਸ਼ ਰੱਖੀ ਗਈ ਹੈ।
National News : ਮਾਪਿਆਂ ਦੀ ਆਪਣੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ ਹੈ। ਮਾਪਿਆਂ ਵੱਲੋਂ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਾਂਦਾ ਹੈ ਤੇ ਜਿਥੇ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਮਾਸੂਮ ਦੀ ਉਮਰ ਮਹਿਜ਼ 3 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ ਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਜਾਂਦੇ ਹਨ। ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਰਹੇ। ਨੱਚਦੇ ਟੱਪਦੇ ਰਹੇ ਤੇ ਖਾਂਧੇ ਪੀਂਦੇ ਰਹੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕਿਸੇ ਨੇ ਜਵਾਕੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸੁੱਧ ਆਈ। ਇਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਫਿਰ ਜਦੋਂ ਕਾਰ ਦੇ ਨੇੜੇ ਜਾਂਦੇ ਹਨ ਤਾਂ ਪਿਛਲੀ ਸੀਟ ਉਤੇ ਕੁੜੀ ਬੇਹੋਸ਼ ਪਈ ਮਿਲੀ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।
ਤਰਨਤਾਰਨ ਦੇ ਪਿੰਡ ਚੰਬਾ ਖੁਰਦ ‘ਚ ਇਕ ਪਰਿਵਾਰ ਉਤੇ ਕਹਿਰ ਟੁੱਟ ਪਿਆ। ਇਥੇ ਵਾਪਰੇ ਦਰਦਨਾਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪ੍ਰਿਤਪਾਲ ਤੇ ਯੁਵਰਾਜ ਸਿੰਘ ਪੁੱਤਰ ਵਜੋਂ ਹੋਈ ਹੈ, ਜੋ ਆਪਸ ਵਿਚ ਭਰਾ ਸਨ ਤੇ ਤਾਏ-ਚਾਚੇ ਦੇ ਮੁੰਡੇ ਸਨ। ਦੋਵੇਂ ਨੌਜਵਾਨਾਂ ਦੀ ਉਮਰ ਮਹਿਜ਼ 17 ਤੋਂ 20 ਸਾਲ ਦੇ ਵਿਚ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਦੀ ਖੁਦਾਈ ਦੌਰਾਨ ਮਿੱਟੀ ਦੀ ਢਿੱਗ ਹੇਠਾਂ ਆਉਣ ਕਾਰਨ ਮੌਤ ਹੋ ਗਈ। ਹਾਦਸੇ ਵਿਚ 2 ਭਰਾਵਾਂ ਦੀ ਮੌਤ ਹੋਣ ਦੀ ਖਬਰ ਹੈ। ਹਾਦਸਾ ਉਦੋਂ ਵਾਪਰਿਆ ਜਦੋਂ ਖੇਤੀ ਲਈ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।ਮਲਬਾ ਹਟਾਇਆ ਗਿਆ ਤੇ ਦੋਵੇਂ ਭਰਾਵਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਵੱਲੋ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੇ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਤਾਏ-ਚਾਚੇ ਦੀ ਪੁੱਤ ਹਾਦਸੇ ਵਿਚ ਮੌਤ ਹੋ ਗਈ। ਇੰਨੀ ਛੋਟੀ ਉਮਰ ਦੋਵੇਂ ਨੌਜਵਾਨ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਪੁੱਤਰਾਂ ਦੀ ਹੋਈ ਅਚਾਨਕ ਮੌਤ ਨਾਲ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
Government Hospital : ਇਕ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ 4 ਸਾਲਾ ਬੱਚੀ ਦਾ ਵੀਰਵਾਰ ਨੂੰ ਉਂਗਲੀ ਦੀ ਬਜਾਏ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ। ਇਹ ਮਾਮਲਾ ਕੇਰਲ ’ਚ ਕੋਝੀਕੋਡ ਸਥਿਤ ਸਰਕਾਰੀ ਹਸਪਤਾਲ ਦਾ ਹੈ। ਪਰਿਵਾਰ ਮੁਤਾਬਕ ਮੈਡੀਕਲ ਕਾਲਜ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਸੈਂਟਰ ’ਚ ਬੱਚੀ ਦੀ ਛੇਵੀਂ ਉਂਗਲ ਨੂੰ ਹਟਾਉਣ ਲਈ ਸਰਜਰੀ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਗਲਤੀ ਉਦੋਂ ਸਾਹਮਣੇ ਆਈ, ਜਦੋਂ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੇ ਮੂੰਹ ’ਚ ਰੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਾਰੀ ਮਾਮਲੇ ਦੀ ਜਾਂਚ ਕੀਤੀ। ਫਿਲਹਾਲ ਬੱਚੀ ਹਸਪਤਾਲ ’ਚ ਦਾਖ਼ਲ ਹੈ ਅਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਫੈਸਲਾ ਕੀਤਾ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਜੀਭ ਦੀ ਸਰਜਰੀ ਕੀਤੀ ਗਈ ਸੀ ਨਾ ਕਿ ਹੱਥ ਦੀ। ਘਟਨਾ ਦਾ ਨੋਟਿਸ ਲੈਂਦਿਆਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵਿਸਥਾਰਤ ਰਿਪੋਰਟ ਸੌਂਪਣ ਲਈ ਕਿਹਾ ਹੈ।
Petrol and Diesel Price on 17 May : ਹਰ ਰੋਜ਼ ਦੇਸ਼ ਦੇ ਹਰ ਸੂਬੇ ਤੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਕਾਰਨ ਤੇਲ ਕੰਪਨੀਆਂ ਨੇ 17 ਮਈ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਪ੍ਰਤੀ ਲੀਟਰ ਤੇਲ ਵਿੱਕ ਰਿਹਾ ਹੈ। ਦਿੱਲੀ, ਮੁੰਬਈ ਸਣੇ ਇਨ੍ਹਾਂ ਮਹਾਨਗਰਾਂ 'ਚ ਜਾਣੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ -ਪੰਜਾਬ 'ਚ ਪੈਟਰੋਲ 96.34 ਰੁਪਏ ਤੇ ਡੀਜ਼ਲ 86.57 ਰੁਪਏ ਪ੍ਰਤੀ ਲੀਟਰ ਹੈ। -ਦਿੱਲੀ 'ਚ ਪੈਟਰੋਲ 94...
Political News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉਤੇ ਸਿਆਸੀ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਆਪ ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਉਤੇ ਅਜਿਹਾ ਨਾ ਹੋਵੇ ਕਿ ਉਹ ਅਣਜਾਣੇ ਵਿੱਚ ਭਾਜਪਾ ਦੀ ਮਦਦ ਕਰ ਦੇਣ, ਜਿਸ ਨੂੰ ਲੋਕ ਹਰਾਉਣਾ ਚਾਹੁੰਦੇ ਹਨ। ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਜਾਂ ਅਕਾਲੀਆਂ ਨੂੰ ਦਿੱਤੀ ਗਈ ਹਰ ਵੋਟ ਅਸਿੱਧੇ ਤੌਰ ’ਤੇ ਭਾਜਪਾ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਪਾਰਟੀ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿੱਚ ਨਹੀਂ ਹੈ, ਇਸ ਲਈ ਉਹ ਸਿਰਫ਼ ਭਾਜਪਾ ਵਿਰੋਧੀ ਵੋਟਾਂ ਦੀ ਹੀ ਵਾਢੀ ਕਰਨਗੇ। ਉਨ੍ਹਾਂ ਨੇ ਇੱਕ ਚੋਣ ਰੈਲੀ ਵਿੱਚ ਲੋਕਾਂ ਨੂੰ ਕਿਹਾ, "ਜੇਕਰ ਤੁਸੀਂ ਭਾਜਪਾ ਨੂੰ ਹਰਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇੱਕੋ ਇੱਕ ਵਿਕਲਪ ਹੈ ਕਿ ਤੁਸੀਂ ਕਾਂਗਰਸ ਨੂੰ ਵੋਟ ਕਰੋ।"ਸੂਬਾ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਅਤੇ ਅਕਾਲੀ ਉਮੀਦਵਾਰਾਂ ਤੋਂ ਪੁੱਛਣ ਕਿ ਉਨ੍ਹਾਂ ਦਾ ਏਜੰਡਾ ਕੀ ਹੈ। ਉਨ੍ਹਾਂ ਕਿਹਾ ਕਿ 'ਆਪ' ਨੂੰ ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਵਾਅਦੇ ਤੋਂ ਮੁਕਰਨ ਬਾਰੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਅਤੇ ਕਰਨਾਟਕ ਦੀਆਂ ਕਾਂਗਰਸ ਸਰਕਾਰਾਂ ਨੇ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਹਰ ਔਰਤ ਨੂੰ 2000 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ 'ਆਪ' ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੈ ਅਤੇ ਇਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ‘ਆਪ’ ਵੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ।...
Punjab Summer Vacation : ਪੰਜਾਬ ’ਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰੀ, ਨਿੱਜੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਚ ਆਉਣ ਵਾਲੀ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਰਹਿਣਗੀਆਂ।ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਤਾਂ ਪਹਿਲਾਂ ਹੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ 'ਚ ਹੀਟ ਵੇਵ ਚੱਲਣ ਨੂੰ ਲੈ ਕੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਹੀ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਘਰੋਂ ਬਾਹਰ ਨਾ ਨਿਕਲਣ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੋਈ ਹੈ। ਇਸ ਲਈ ਸਿੱਖਿਆ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ 1 ਜੂਨ ਤੋਂ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।...
Manali Girlfriend Murder : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਹਰਿਆਣਾ ਦੇ ਇੱਕ ਨੌਜਵਾਨ ਨੇ ਵਾਰਦਾਤ ਕਰ ਦਿੱਤੀ ਹੈ। ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਗ ਦਾ ਭਾਰ ਜ਼ਿਆਦਾ ਹੋਣ ਕਾਰਨ ਹੋਟਲ ਸਟਾਫ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ, ਸਾਰਾ ਮਾਮਲਾ ਸਾਹਮਣੇ ਆਇਆ।ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਸ਼ੀਤਲ ਕੌਸ਼ਲ (26) ਹੈ। ਉਹ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਮ ਵਿਨੋਦ ਠਾਕੁਰ ਹੈ, ਜੋ ਕਿ ਪਲਵਲ, ਹਰਿਆਣਾ ਦਾ ਰਹਿਣ ਵਾਲਾ ਹੈ। ਦੋਵੇਂ ਪ੍ਰੇਮੀ ਜੋੜੇ ਸਨ ਅਤੇ ਇਕੱਠੇ ਮਨਾਲੀ ਘੁੰਮਣ ਆਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਨੋਦ ਨੂੰ ਪੁਲਿਸ ਨੇ ਫੜ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਲੜਕੀ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।ਹੋਟਲ ਸਟਾਫ ਮੁਤਾਬਕ ਵਿਨੋਦ ਅਤੇ ਸ਼ੀਤਲ 13 ਮਈ ਨੂੰ ਮਨਾਲੀ ਆਏ ਸਨ। ਇੱਥੇ ਦੋਵੇਂ ਹੋਟਲ ਵਿੱਚ ਰੁਕੇ ਸਨ। ਦੋਵੇਂ ਦੋ ਦਿਨ ਇੱਧਰ-ਉੱਧਰ ਘੁੰਮਦੇ ਰਹੇ। ਵਿਨੋਦ ਨੇ 15 ਮਈ ਨੂੰ ਛੱਡਣ ਲਈ ਚੈੱਕ ਆਊਟ ਕੀਤਾ। ਜਦੋਂ ਵਿਨੋਦ ਨੇ ਆਪਣਾ ਸਾਮਾਨ ਪੈਕ ਕੀਤਾ ਤਾਂ ਉਸ ਨੇ ਲੜਕੀ ਦੀ ਲਾਸ਼ ਨੂੰ ਵੀ ਬੈਗ ਵਿੱਚ ਪੈਕ ਕਰ ਲਿਆ। ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ।ਟੈਕਸੀ ਵਿਚ ਸਮਾਨ ਰੱਖਦੇ ਹੋਏ ਹੋਟਲ ਸਟਾਫ ਨੇ ਉਸ ਦੀ ਮਦਦ ਕੀਤੀ। ਸਟਾਫ ਨੂੰ ਵਿਨੋਦ ਦਾ ਇਕ ਬੈਗ ਬਹੁਤ ਭਾਰਾ ਲੱਗਿਆ, ਉਨ੍ਹਾਂ ਨੇ ਸ਼ੱਕ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਮਾਨ ਦੀ ਚੈਕਿੰਗ ਕੀਤੀ। ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਜਦਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ
America Accident : ਅਮਰੀਕਾ ਦੇ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ 18 ਸਾਲ ਦੇ ਕਰੀਬ ਸੀ ਅਤੇ ਮ੍ਰਿਤਕ ਵਿਦਿਆਰਥੀਆਂ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਆਰੀਅਨ ਜੋਸ਼ੀ, ਸ਼ਰੀਆ ਅਵਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੀ ਪਛਾਣ ਰਿਤਵਾਕ ਸੰਪੱਲੀ ਅਤੇ ਮੁਹੰਮਦ ਲਿਆਕਤ ਦੇ ਵਜੋਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੋ ਸਕਦਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਜਿਸ ਵਿੱਚ ਵਿਦਿਆਰਥੀ ਜਾ ਰਹੇ ਸਨ, ਦੇ ਡਰਾਈਵਰ ਨੇ ਪੂਰੀ ਰਫ਼ਤਾਰ ਨਾਲ ਸਟੇਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਦੇ ਨਾਲ ਟਕਰਾ ਕੇ ਕਾਰ ਪਲਟ ਗਈ।
Diesel Paratha : 'ਡੀਜ਼ਲ ਵਾਲਾ ਪਰਾਂਠਾ’ ਨਾਂ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਵੀ ਮਾਮਲੇ ਦੀ ਜਾਂਚ ਕੀਤੀ ਅਤੇ ਢਾਬੇ ‘ਤੇ ਛਾਪਾ ਮਾਰਿਆ। ਇਸ ਮਾਮਲੇ ਵਿੱਚ ਢਾਬਾ ਮਾਲਕ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਪਰਾਂਠਾ ਬਣਾਉਣ ਦੀ ਸੱਚਾਈ ਵੀ ਦੱਸੀ ਹੈ।ਦਰਅਸਲ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਇਹ ਪਰਾਠਾ ਡੀਜ਼ਲ ਵਿਚ ਤਲਿਆ ਗਿਆ ਹੈ।ਹਾਲਾਂਕਿ, ਅਜਿਹਾ ਨਹੀਂ ਇਹ ਵੀਡੀਓ ਚੰਡੀਗੜ੍ਹ ਦੇ ਸੈਕਟਰ 22 ਦੀ ਮਾਰਕੀਟ ਵਿੱਚ ਸਥਿਤ ਇੱਕ ਢਾਬੇ ਦੀ ਹੈ। ਕੁਝ ਦਿਨ ਪਹਿਲਾਂ ਇਕ ਫੂਡ ਬਲਾਗਰ ਨੇ ਇਸ ਨੂੰ ਸ਼ੂਟ ਕੀਤਾ ਅਤੇ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ। ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਮੋਡ ਉਤੇ ਆ ਗਿਆ ਹੈ। ਹੁਣ ਸਿਹਤ ਵਿਭਾਗ ਦੀ ਟੀਮ ਨੇ ਢਾਬੇ ਦਾ ਦੌਰਾ ਕਰ ਕੇ ਜਾਂਚ ਕੀਤੀ ਹੈ ਅਤੇ ਚਲਾਨ ਵੀ ਜਾਰੀ ਕਰ ਦਿੱਤਾ ਹੈ। #WATCH | In a viral video, a man in a Chandigarh dhaba was seen claiming that the oil he uses to make parathas is diesel. Owner of the dhaba refutes such claims. Channi Singh, owner of the dhaba says, "We neither make any such thing as 'diesel paratha' nor serve any such thing… pic.twitter.com/15BJ7lMSR3 — ANI (@ANI) May 15, 2024 'ਡੀਜ਼ਲ ਪਰਾਂਠਾ' ਦਾ ਸੱਚਢਾਬੇ 'ਤੇ ਕੰਮ ਕਰਨ ਵਾਲੇ ਬਬਲੂ ਅਤੇ ਉਸ ਦੇ ਮਾਲਕ ਚੰਨੀ ਸਿੰਘ ਨੇ ਦੱਸਿਆ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਹ ਸਾਡੇ ਢਾਬੇ ਦੀ ਹੈ, ਪਰ ਅਸੀਂ ਕੋਈ ‘ਡੀਜ਼ਲ ਪਰਾਂਠਾ’ ਨਹੀਂ ਬਣਾਉਂਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫੂਡ ਬਲਾਗਰ ਨੇ ਇਸ ਵੀਡੀਓ ਨੂੰ ‘ਡੀਜ਼ਲ ਪਰਾਂਠਾ’ ਟਾਈਟਲ ਦਿੱਤਾ ਸੀ, ਜਿਸ ਕਾਰਨ ਉਹ ਵੀਡੀਓ ਵਾਇਰਲ ਹੋ ਗਈ।ਵੈਸੇ ਤਾਂ ਵੀਡੀਓ 'ਚ ਕੁਮੈਂਟਰੀ ਹੈ ਅਤੇ ਪਰਾਠੇ 'ਤੇ ਤੇਲ ਪਾਇਆ ਜਾ ਰਿਹਾ ਹੈ। ਉਸ 'ਚ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਡੀਜ਼ਲ ਪਰਾਂਠਾ ਖਾਓਗੇ, ਤਾਂ ਤੁਸੀਂ ਇੱਥੇ ਵਾਰ-ਵਾਰ ਆਓਗੇ। ਇਸ 'ਤੇ ਬਬਲੂ ਨੇ ਕਿਹਾ ਕਿ ਇਹ ਸਿਰਫ ਵੀਡੀਓ ਬਣਾਉਣ ਦਾ ਸਾਧਨ ਸੀ ਪਰ ਮੈਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ। ਅਸੀਂ ਪਰਾਂਠੇ ਬਣਾਉਣ ਲਈ ਸਿਰਫ ਖਾਣ ਵਾਲੇ ਤੇਲ ਦੀ ਵਰਤੋਂ ਕਰਦੇ ਹਾਂ। ਅਸੀਂ ਲੋਕਾਂ ਦੀ ਸਿਹਤ ਨਾਲ ਨਹੀਂ ਖੇਡਦੇ। ਨਾਲ ਹੀ ਬਲਾਗਰ ਨੇ ਇਸ ਵੀਡੀਓ ਨੂੰ ਵੀ ਹੁਣ ਡਿਲ...
National News : ਹਾਈਵੇ ਉੱਤੇ ਗੱਡੀ ਚਲਾਉਂਦਿਆਂ ਇੰਸਟਾਗ੍ਰਾਮ ਉਤੇ ਲਾਈਵ ਹੋਣਾ ਪੰਜ ਦੋਸਤਾਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਵੇਖਦੇ ਹੀ ਵੇਖਦੇ ਕਾਰ ਦੀ ਸਪੀਡ 140 ਤੋਂ ਪਾਰ ਹੋ ਗਈ ਤੇ ਬੇਕਾਬੂ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਗੁਜਰਾਤ ਦੇ ਵਲਸਾਡ ਵਿਚ ਵਾਪਰਿਆ, ਜਿਸ ਵਿਚ ਚਾਰ ਦੋਸਤਾਂ ਦੀ ਮੌਤ ਹੋ ਗਈ ਤੇ ਕਾਰ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਉਸ ਦੇ ਭਿਆਨਕ ਹਾਦਸੇ ਨੂੰ ਇੰਸਟਾਗ੍ਰਾਮ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਤੇ ਵੀਡੀਓ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਘੁੰਮ ਰਹੀ ਹੈ। ਇੱਕ ਵਾਇਰਲ ਵੀਡੀਓ ਵਿੱਚ ਪੰਜ ਮੁੰਡੇ ਕਾਰ ਵਿੱਚ ਰੌਲਾ ਪਾਉਂਦੇ ਹੋਏ, ਪਾਰਟੀ ਕਰਦੇ ਹੋਏ ਅਤੇ ਆਪਣੇ ਦਰਸ਼ਕਾਂ ਨੂੰ ਲਾਈਵ ਸਟ੍ਰੀਮ 'ਤੇ ਦਿਖਾਉਣ ਲਈ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਂਦੇ ਹੋਏ ਦਿਖਾਈ ਦਿੰਦੇ ਹਨ ਕਿ ਉਹ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਹੇ ਹਨ। ਇੱਕ-ਇੱਕ ਕਰ ਕੇ ਟਰੱਕਾਂ ਨੂੰ ਓਵਰਟੇਕ ਕਰਨ ਦੇ ਕੁਝ ਪਲਾਂ ਬਾਅਦ, ਤੇਜ਼ ਰਫ਼ਤਾਰ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਦਾ ਹੈ ਅਤੇ ਹਾਦਸਾਗ੍ਰਸਤ ਹੋ ਜਾਂਦਾ ਹੈ।ਚੇਤਾਵਨੀ! ਵੀਡੀਓ ਦਰਸ਼ਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਇਸ ਵਿੱਚ ਅਪਮਾਨਜਨਕ ਭਾਸ਼ਾ ਸ਼ਾਮਲ ਹੈ। It's painful to see these young boys risking their own and others' lives for attention and what they call "bhaukaal"As per details -This accident happend in Vasad ( GJ ) Unfortunately, 4 out of 5 passengers died while the driver sustained some injuries.A case has been… pic.twitter.com/4ZzoBdjOwV — Prateek Singh (@Prateek34381357) May 14, 2024 ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਪੰਜ ਨੌਜਵਾਨਾਂ 'ਚੋਂ ਇਕੱਲੇ ਬਚੇ ਜ਼ਖਮੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਪਰਵਾਹੀ ਨਾਲ ਗੱਡੀ ਚਲਾਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ।...
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਸਿੰਗਰਾਂ ਨਾਲ ਜੁੜੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਸੁਝਾਅ ਦਿੱਤਾ ਹੈ। ਹਾਈ ਕੋਰਟ ਨੇ ਸਰਕਾਰ ਨੂੰ ਇਨ੍ਹਾਂ ਪਾਰਟੀਆਂ, ਸੰਸਥਾਵਾਂ ਅਤੇ ਹੋਰਾਂ ਨੂੰ ਦਿੱਤੀ ਸੁਰੱਖਿਆ ਬਦਲੇ ਖ਼ਰਚਾ ਵਸੂਲਣ ਲਈ ਕਿਹਾ ਹੈ।ਪੰਜਾਬ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਚੰਡੀਗੜ੍ਹ ਨੂੰ ਧਿਰ ਬਣਾਇਆ ਹੈ ਅਤੇ ਨੋਟਿਸ ਜਾਰੀ ਕਰ ਕੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।ਦਰਅਸਲ, ਪੰਜਾਬ 'ਚ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਵੱਲੋਂ ਜਾਨ ਨੂੰ ਖ਼ਤਰਾ ਦੱਸਦੇ ਹੋਏ ਪੰਜਾਬ ਪੁਲਿਸ ਇਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪੈਂਦਾ ਹੈ। ਹੁਣ ਹਾਈ ਕੋਰਟ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਅਜਿਹੇ ਮਾਮਲਿਆਂ 'ਚ ਵੀਆਈਪੀ ਅਤੇ ਵੀਵੀਆਈਪੀਜ਼ ਤੋਂ ਹੀ ਸੁਰੱਖਿਆ ਦਾ ਖ਼ਰਚਾ ਵਸੂਲਿਆ ਜਾਣਾ ਚਾਹੀਦਾ ਹੈ।ਅਦਾਲਤ ਨੇ ਕਿਹਾ ਕਿ ਪਹਿਲਾਂ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਕਿਉਂ ਦਿੱਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦੇਣ ਤੋਂ ਪਹਿਲਾਂ ਕੁਝ ਸ਼ਰਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜੇਕਰ ਇਹ ਲੋਕ ਇਨ੍ਹਾਂ ਸ਼ਰਤਾਂ 'ਤੇ ਖ਼ਰੇ ਉਤਰਦੇ ਹਨ ਤਾਂ ਹੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਹਾਈ ਕੋਰਟ ਦੇ ਜੱਜ ਹਰਕੇਸ਼ ਮਨੂਜਾ ਵਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ।
Ravikaran Singh Kahlon Joins BJP : ਚੰਡੀਗੜ੍ਹ-ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ 'ਚੋਂ ਬੀਤੇ ਦਿਨੀਂ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਅਪਣੀ ਫੇਸਬੁੱਕ 'ਤੇ ਇਕ ਸੰਦੇਸ਼ ਪਾ ਕੇ ਦਿਤੀ ਸੀ। ਚੀਮਾ ਨੇ ਕਿਹਾ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੇ ਦੋਸ਼ ਹੇਠ ਰਵੀਕਰਨ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿਤੀ ਗਈ ਹੈ।
IGI ਹਵਾਈ ਅੱਡੇ 'ਤੇ ਦਿੱਲੀ-ਵਡੋਦਰਾ ਏਅਰ ਇੰਡੀਆ ਦੀ ਉਡਾਣ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਹਾਜ਼ ਵਿਚ ਬੰਬ ਹੋਣ ਦਾ ਰੌਲਾ ਪੈ ਗਿਆ। ਬੰਬ ਦੀ ਸੂਚਨਾ ਮਿਲਣ 'ਤੇ ਯਾਤਰੀਆਂ ਨੂੰ ਫਲਾਈਟ ਤੋਂ ਤੁਰੰਤ ਉਤਾਰ ਦਿੱਤਾ ਗਿਆ। ਬੰਬ ਅਤੇ ਡੌਗ ਸਕੁਐਡ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬਾਅਦ ਵਿਚ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਜਹਾਜ਼ 'ਚ ਇਕ ਟਿਸ਼ੂ ਪੇਪਰ ਮਿਲਿਆ ਹੈ, ਜਿਸ 'ਤੇ ਬੰਬ ਲਿਖਿਆ ਹੋਇਆ ਸੀ। ਇਸ ਨੂੰ ਦੇਖ ਕੇ ਯਾਤਰੀਆਂ ਅਤੇ ਚਾਲਕ ਦਲ 'ਚ ਦਹਿਸ਼ਤ ਫੈਲ ਗਈ। ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਘੰਟਿਆਂ ਦੀ ਜਾਂਚ ਤੋਂ ਬਾਅਦ ਵੀ ਕੁਝ ਨਹੀਂ ਮਿਲਿਆ।ਪੁਲਿਸ ਮੁਤਾਬਕ 15 ਮਈ ਦੀ ਸ਼ਾਮ ਕਰੀਬ 7:30 ਵਜੇ ਵਡੋਦਰਾ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਟਾਇਲਟ 'ਚ ਇਕ ਟਿਸ਼ੂ ਪੇਪਰ ਜਿਸ 'ਤੇ ਬੰਬ ਲਿਖਿਆ ਹੋਇਆ ਸੀ, ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਪੂਰੀ ਫਲਾਈਟ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਯਾਤਰੀਆਂ ਦੇ ਸਮਾਨ ਸਮੇਤ ਫਲਾਈਟ ਦੇ ਹਰ ਨੁੱਕਰੇ ਅਤੇ ਕੋਨੇ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।...
ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਖੂਨੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਵਿਚ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਉਸ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਸਲੇਮ ਟਾਬਰੀ ਤੇ ਥਾਣਾ ਦਰੇਸੀ ਦੀ ਪੁਲਿਸ ਤੇ CIA ਸਟਾਫ ਮੌਕੇ ’ਤੇ ਪਹੁੰਚੇ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ਰੇਡ ਕਰ ਕੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਤੇ ਹੋਰ ਹਿੱਸਿਆਂ ’ਤੇ ਅੰਨ੍ਹੇਵਾਹ ਵਾਰ ਕੀਤੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀਐੱਮਸੀ ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਮ ਸਿੱਧੂ ਸ਼ੰਮੀ (25) ਤੇ ਜ਼ਖ਼ਮੀ ਦੀ ਪਛਾਣ ਸਾਜਨ (30) ਵਜੋਂ ਹੋਈ ਹੈ। ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤ ਪੀਰੂਬੰਦਾ ਇਲਾਕੇ ’ਚ ਰਹਿੰਦੇ ਹਨ। ਜਸ਼ਨ ਲਗਪਗ 15 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ’ਚ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਪਿਓ-ਪੁੱਤ ਇਲਾਕੇ ’ਚ ਨਸ਼ਾ ਸਪਲਾਈ ਕਰਦੇ ਹਨ। ਇਲਾਕੇ ’ਚ ਰਹਿਣ ਵਾਲਾ ਅਜੇ ਪੂਡੀਵਨ ਨਾਂ ਦਾ ਨੌਜਵਾਨ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾਂ ਪੈਸੇ ਦਿੱਤੇ ਹੀ ਭੱਜ ਨਿਕਲਿਆ, ਜਿਸ ’ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ’ਤੇ ਪੁੱਜੇ। ਪਿਓ ਪੁੱਤ ਤੋਂ ਬਚਣ ਲਈ ਸੈਮ ਦੇ ਘਰ ਜਾ ਵੜਿਆ ਅਜੇਲੋਕਾਂ ਨੇ ਦੱਸਿਆ ਕਿ ਅਜੇ ਪੂਡੀਵਨ ਪਿਓ-ਪੁੱਤ ਤੋਂ ਬਚਣ ਲਈ ਸੈਮ ਦੇ ਘਰ ਵੜ ਗਿਆ। ਉਸ ਦਾ ਪਿੱਛਾ ਕਰਦਿਆਂ ਮੌਕੇ ’ਤੇ ਪੁੱਜੇ ਪਿਓ-ਪੁੱਤ ਨੇ ਸੈਮ ਦੇ ਭਰਾ ਸਾਜਨ ਨੂੰ ਬਾਹਰ ਨਿਕਲਣ ਲਈ ਕਿਹਾ। ਸਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਝਗੜਾ ਕਰਨ ਤੋਂ ਰੋਕਿਆ ਪਰ ਪਿਓ-ਪੁੱਤ ਨੇ ਸਾਜਨ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਜਨ ਨੇ ਵਿਰੋਧ ਕੀਤਾ ਤਾਂ ਜਸ਼ਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਸੁਣ ਕੇ ਸ਼ੰਮੀ ਵੀ ਮੌਕੇ ’ਤੇ ਆ ਗਿਆ।ਗੁੱਸੇ ’ਚ ਆਏ ਜਸ਼ਨ ਨੇ ਤੇਜ਼ਧਾਰ ਬਲੇਡ ਨਾਲ ਸਾਜਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਰਦੀਪ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਕੋਲ ਹੀ ਖੜ੍ਹੇ ਸ਼ੰਮੀ ਨੇ ਆਪਣੇ ਭਰਾ ਦਾ ਬਚਾਅ ਕਰਨਾ ਚਾਹਿਆ ਤਾਂ ਜ਼ਸਨ ਨੇ ਸਾਜਨ ਨੂੰ ਛੱਡ ਕੇ ਸ਼ੰਮੀ ’ਤੇ ਅੰਨ੍ਹੇਵਾਹ ਵਾਰ ਕੀਤੇ। ਗੰਭੀਰ ਜ਼ਖ਼ਮੀ ਹੋਣ ਕਾਰਨ ਦੋਵੇਂ ਭਰਾ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਕੇ ਡਿੱਗ ਗਏ ਤੇ ਸ਼ੰਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ ਮਗਰੋਂ ਪਿਓ-ਪੁੱਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਜਿਵੇਂ ਹੀ ਸ਼ੰਮੀ ਦੀ ਮਾਂ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਵਿਗੜ ਗਈ। ਉਸ ਦੇ ਪਿਤਾ ਪ੍ਰੇਮ ਲਾਲ ਦੀ ਪਹਿਲਾਂ ਹੀ ਮੌਤ ਹੋ ਚੁ...
ਅੰਮ੍ਰਿਤਸਰ : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਸਤਿਆਂ ਵਿਚ ਗੈਰ ਸਿੱਖਾਂ ਜਾਂ ਪਰਵਾਸੀਆਂ ਵੱਲੋਂ ਵੇਚੇ ਜਾ ਰਹੇ ਰੁਮਾਲਾ ਸਾਹਿਬ ਨੂੰ ਲੈਣ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ, ਕਿਉਂਕਿ ਇਹ ਗੈਰ ਸਿੱਖ ਅਤੇ ਪਰਵਾਸੀ ਲੋਕ ਸਿੱਖੀ ਸਿਧਾਂਤਾਂ ਨੂੰ ਨਹੀਂ ਜਾਣਦੇ। ਉਨ੍ਹਾਂ ਵੱਲੋਂ ਆਉਣ ਵਾਲੀ ਸੰਗਤ ਨੂੰ ਭਰਮ ਭੁਲੇਖਿਆਂ ਵਿਚ ਪਾ ਕੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਹਨ।ਸਿੰਘ ਸਾਹਿਬ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸੂਚਨਾਵਾਂ ਮਿਲ ਰਹੀਆਂ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਵਿਚ ਕੁਝ ਲੋਕਾਂ ਵੱਲੋਂ ਗੁਰੂ ਸਾਹਿਬ ਦੇ ਰੁਮਾਲੇ ਫੜੀਆਂ, ਰੇਹੜੀਆਂ ਜਾਂ ਫਿਰ ਹੱਥਾਂ ਵਿਚ ਲੈ ਕੇ ਸੰਗਤ ਦੇ ਅੱਗੇ ਪਿੱਛੇ ਘੁੰਮਦੇ ਹੋਏ ਵੇਚੇ ਜਾ ਰਹੇ ਹਨ ਜੋ ਕਿ ਇਕ ਤਰ੍ਹਾਂ ਮਰਿਆਦਾ ਦਾ ਪੂਰੀ ਤਰ੍ਹਾਂ ਨਾਲ ਉਲੰਘਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਦੇਸ਼-ਵਿਦੇਸ਼ਾਂ ਜਾਂ ਫਿਰ ਦੂਜੇ ਸ਼ਹਿਰਾਂ ਵਿੱਚੋਂ ਆਉਣ ਵਾਲੀਆਂ ਸੰਗਤਾਂ ਨੂੰ ਭਰਮਾਉਂਦੇ ਹੋਏ ਇਹ ਕਿਹਾ ਜਾਂਦਾ ਹੈ ਕਿ ਗੁਰੂ ਘਰ ਵਿਖੇ ਰੁਮਾਲਾ ਸਾਹਿਬ ਚੜਾਉਣ ਨਾਲ ਹੀ ਇੱਥੇ ਆਉਣਾ ਸਫਲ ਹੁੰਦਾ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਵਿਖੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਕਿਉਂਕਿ ਇਕ ਸ਼ਰਧਾਲੂ ਵੱਲੋਂ ਆਪਣੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਵਿਖੇ ਆਉਣਾ ਹੀ ਬਹੁਤ ਵੱਡੀ ਗੱਲ ਹੰਦੀ ਹੈ। ਉਨ੍ਹਾਂ ਕਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਜਾ ਫਿਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਾਂ ਹੋਰ ਇਤਿਹਾਸਿਕ ਗੁਰੂ ਧਾਮਾਂ ਵਿਖੇ ਆਉਣ ਵਾਲੀਆਂ ਸੰਗਤਾਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿ ਗੁਰਦੁਆਰਾ ਸਾਹਿਬ ਦੇ ਰਸਤਿਆਂ ਵਿਚ ਲੱਗੀਆਂ ਰੇਹੜੀਆਂ ਫੜੀਆਂ ਤੋਂ ਗੁਰੂ ਘਰਾਂ ਵਿੱਚ ਚੜਾਉਣ ਲਈ ਰੁਮਾਲਾ ਸਾਹਿਬ ਜਾਂ ਫਿਰ ਹੋਰ ਸਿੱਖ ਨਿਸ਼ਾਨ ਵਾਲੀਆਂ ਵਸਤਾਂ ਬਿਲਕੁਲ ਨਾ ਖਰੀਦਣ।
Sukhbir singh Badal : ਚੋਣਾਂ ਨੇੜੇ ਹਨ। ਇਸ ਦੌਰਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਉਤੇ ਸਿਆਸਤ ਤੇਜ਼ ਹੋ ਗਈ ਹੈ। ਇਸ ਹਲਕੇ ਉਤੇ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਹੈ। ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੁੱਪੀ ਤੋੜੀ ਹੈ। ਅਕਾਲੀ ਲੀਡਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਬਾਰੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਸੀ ਪਰ ਆਪਣੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਸੁਖਬੀਰ ਬਾਦਲ ਨੇ ਤਿੱਖਾ ਹਮਲਾ ਕੀਤਾ ਹੈ। ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਕਰਨ ਕਿ ਆਖਰ ਅੰਮ੍ਰਿਤਪਾਲ ਕੌਣ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ‘ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਲੁਕ ਕੇ ਨਹੀਂ ਰਹੇ ਜਦੋਂਕਿ ਅੰਮ੍ਰਿਤਪਾਲ ਸਿੰਘ ਫੜੇ ਜਾਣ ਦੇ ਡਰੋਂ ਲੁਕਦਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੜ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी