LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੋਸਤ ਨੂੰ ਘਰ ਪਨਾਹ ਦੇਣ ਦੀ ਮਿਲੀ ਸਜ਼ਾ ! ਬੇਕਸੂਰਾਂ ਭਰਾਵਾਂ ਉਤੇ ਬਲੇਡ ਨਾਲ ਹਮਲਾ, ਇਕ ਦੀ ਮੌਕੇ ਉਤੇ ਮੌਤ

ludhiana crime brothers new

ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਖੂਨੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਵਿਚ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਉਸ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਸਲੇਮ ਟਾਬਰੀ ਤੇ ਥਾਣਾ ਦਰੇਸੀ ਦੀ ਪੁਲਿਸ ਤੇ CIA ਸਟਾਫ ਮੌਕੇ ’ਤੇ ਪਹੁੰਚੇ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ਰੇਡ ਕਰ ਕੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਤੇ ਹੋਰ ਹਿੱਸਿਆਂ ’ਤੇ ਅੰਨ੍ਹੇਵਾਹ ਵਾਰ ਕੀਤੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀਐੱਮਸੀ ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਮ ਸਿੱਧੂ ਸ਼ੰਮੀ (25) ਤੇ ਜ਼ਖ਼ਮੀ ਦੀ ਪਛਾਣ ਸਾਜਨ (30) ਵਜੋਂ ਹੋਈ ਹੈ। ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤ ਪੀਰੂਬੰਦਾ ਇਲਾਕੇ ’ਚ ਰਹਿੰਦੇ ਹਨ। ਜਸ਼ਨ ਲਗਪਗ 15 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ’ਚ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਪਿਓ-ਪੁੱਤ ਇਲਾਕੇ ’ਚ ਨਸ਼ਾ ਸਪਲਾਈ ਕਰਦੇ ਹਨ। ਇਲਾਕੇ ’ਚ ਰਹਿਣ ਵਾਲਾ ਅਜੇ ਪੂਡੀਵਨ ਨਾਂ ਦਾ ਨੌਜਵਾਨ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾਂ ਪੈਸੇ ਦਿੱਤੇ ਹੀ ਭੱਜ ਨਿਕਲਿਆ, ਜਿਸ ’ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ’ਤੇ ਪੁੱਜੇ।

ਪਿਓ ਪੁੱਤ ਤੋਂ ਬਚਣ ਲਈ ਸੈਮ ਦੇ ਘਰ ਜਾ ਵੜਿਆ ਅਜੇ
ਲੋਕਾਂ ਨੇ ਦੱਸਿਆ ਕਿ ਅਜੇ ਪੂਡੀਵਨ ਪਿਓ-ਪੁੱਤ ਤੋਂ ਬਚਣ ਲਈ ਸੈਮ ਦੇ ਘਰ ਵੜ ਗਿਆ। ਉਸ ਦਾ ਪਿੱਛਾ ਕਰਦਿਆਂ ਮੌਕੇ ’ਤੇ ਪੁੱਜੇ ਪਿਓ-ਪੁੱਤ ਨੇ ਸੈਮ ਦੇ ਭਰਾ ਸਾਜਨ ਨੂੰ ਬਾਹਰ ਨਿਕਲਣ ਲਈ ਕਿਹਾ। ਸਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਝਗੜਾ ਕਰਨ ਤੋਂ ਰੋਕਿਆ ਪਰ ਪਿਓ-ਪੁੱਤ ਨੇ ਸਾਜਨ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਜਨ ਨੇ ਵਿਰੋਧ ਕੀਤਾ ਤਾਂ ਜਸ਼ਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਸੁਣ ਕੇ ਸ਼ੰਮੀ ਵੀ ਮੌਕੇ ’ਤੇ ਆ ਗਿਆ।
ਗੁੱਸੇ ’ਚ ਆਏ ਜਸ਼ਨ ਨੇ ਤੇਜ਼ਧਾਰ ਬਲੇਡ ਨਾਲ ਸਾਜਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਰਦੀਪ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਕੋਲ ਹੀ ਖੜ੍ਹੇ ਸ਼ੰਮੀ ਨੇ ਆਪਣੇ ਭਰਾ ਦਾ ਬਚਾਅ ਕਰਨਾ ਚਾਹਿਆ ਤਾਂ ਜ਼ਸਨ ਨੇ ਸਾਜਨ ਨੂੰ ਛੱਡ ਕੇ ਸ਼ੰਮੀ ’ਤੇ ਅੰਨ੍ਹੇਵਾਹ ਵਾਰ ਕੀਤੇ। ਗੰਭੀਰ ਜ਼ਖ਼ਮੀ ਹੋਣ ਕਾਰਨ ਦੋਵੇਂ ਭਰਾ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਕੇ ਡਿੱਗ ਗਏ ਤੇ ਸ਼ੰਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮਗਰੋਂ ਪਿਓ-ਪੁੱਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਜਿਵੇਂ ਹੀ ਸ਼ੰਮੀ ਦੀ ਮਾਂ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਵਿਗੜ ਗਈ। ਉਸ ਦੇ ਪਿਤਾ ਪ੍ਰੇਮ ਲਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਅਗਲੇ ਹਫਤੇ ਜਾਣਾ ਸੀ ਬਹਿਰੀਨ
ਸ਼ੰਮੀ ਡੈਂਟਿਗ-ਪੇਂਟਿੰਗ ਦਾ ਕੰਮ ਕਰਦਾ ਸੀ ਤੇ ਉਸ ਨੇ ਅਗਲੇ ਹਫ਼ਤੇ ਬਹਿਰੀਨ ਜਾਣਾ ਸੀ, ਜਿਸ ਦੀ ਉਹ ਤਿਆਰੀ ਕਰ ਰਿਹਾ ਸੀ, ਜਦਕਿ ਸ਼ੰਮੀ ਦਾ ਭਰਾ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਉਸ ਦੇ ਇਕ ਪੁੱਤਰ ਤੇ ਇਕ ਧੀ ਹੈ। ਸ਼ੰਮੀ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਘਰ ਚਲਾਉਂਦਾ ਸੀ। ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਦੋਵੇਂ ਪੁੱਤਰ ਨਸ਼ੇ ਤੋਂ ਦੂਰ ਸਨ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਚਲਾਉਂਦੇ ਸਨ।

In The Market