Diesel Paratha : 'ਡੀਜ਼ਲ ਵਾਲਾ ਪਰਾਂਠਾ’ ਨਾਂ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਵੀ ਮਾਮਲੇ ਦੀ ਜਾਂਚ ਕੀਤੀ ਅਤੇ ਢਾਬੇ ‘ਤੇ ਛਾਪਾ ਮਾਰਿਆ। ਇਸ ਮਾਮਲੇ ਵਿੱਚ ਢਾਬਾ ਮਾਲਕ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਪਰਾਂਠਾ ਬਣਾਉਣ ਦੀ ਸੱਚਾਈ ਵੀ ਦੱਸੀ ਹੈ।
ਦਰਅਸਲ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਇਹ ਪਰਾਠਾ ਡੀਜ਼ਲ ਵਿਚ ਤਲਿਆ ਗਿਆ ਹੈ।
ਹਾਲਾਂਕਿ, ਅਜਿਹਾ ਨਹੀਂ ਇਹ ਵੀਡੀਓ ਚੰਡੀਗੜ੍ਹ ਦੇ ਸੈਕਟਰ 22 ਦੀ ਮਾਰਕੀਟ ਵਿੱਚ ਸਥਿਤ ਇੱਕ ਢਾਬੇ ਦੀ ਹੈ। ਕੁਝ ਦਿਨ ਪਹਿਲਾਂ ਇਕ ਫੂਡ ਬਲਾਗਰ ਨੇ ਇਸ ਨੂੰ ਸ਼ੂਟ ਕੀਤਾ ਅਤੇ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ। ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਮੋਡ ਉਤੇ ਆ ਗਿਆ ਹੈ। ਹੁਣ ਸਿਹਤ ਵਿਭਾਗ ਦੀ ਟੀਮ ਨੇ ਢਾਬੇ ਦਾ ਦੌਰਾ ਕਰ ਕੇ ਜਾਂਚ ਕੀਤੀ ਹੈ ਅਤੇ ਚਲਾਨ ਵੀ ਜਾਰੀ ਕਰ ਦਿੱਤਾ ਹੈ।
#WATCH | In a viral video, a man in a Chandigarh dhaba was seen claiming that the oil he uses to make parathas is diesel. Owner of the dhaba refutes such claims.
— ANI (@ANI) May 15, 2024
Channi Singh, owner of the dhaba says, "We neither make any such thing as 'diesel paratha' nor serve any such thing… pic.twitter.com/15BJ7lMSR3
'ਡੀਜ਼ਲ ਪਰਾਂਠਾ' ਦਾ ਸੱਚ
ਢਾਬੇ 'ਤੇ ਕੰਮ ਕਰਨ ਵਾਲੇ ਬਬਲੂ ਅਤੇ ਉਸ ਦੇ ਮਾਲਕ ਚੰਨੀ ਸਿੰਘ ਨੇ ਦੱਸਿਆ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਹ ਸਾਡੇ ਢਾਬੇ ਦੀ ਹੈ, ਪਰ ਅਸੀਂ ਕੋਈ ‘ਡੀਜ਼ਲ ਪਰਾਂਠਾ’ ਨਹੀਂ ਬਣਾਉਂਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫੂਡ ਬਲਾਗਰ ਨੇ ਇਸ ਵੀਡੀਓ ਨੂੰ ‘ਡੀਜ਼ਲ ਪਰਾਂਠਾ’ ਟਾਈਟਲ ਦਿੱਤਾ ਸੀ, ਜਿਸ ਕਾਰਨ ਉਹ ਵੀਡੀਓ ਵਾਇਰਲ ਹੋ ਗਈ।
ਵੈਸੇ ਤਾਂ ਵੀਡੀਓ 'ਚ ਕੁਮੈਂਟਰੀ ਹੈ ਅਤੇ ਪਰਾਠੇ 'ਤੇ ਤੇਲ ਪਾਇਆ ਜਾ ਰਿਹਾ ਹੈ। ਉਸ 'ਚ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਡੀਜ਼ਲ ਪਰਾਂਠਾ ਖਾਓਗੇ, ਤਾਂ ਤੁਸੀਂ ਇੱਥੇ ਵਾਰ-ਵਾਰ ਆਓਗੇ। ਇਸ 'ਤੇ ਬਬਲੂ ਨੇ ਕਿਹਾ ਕਿ ਇਹ ਸਿਰਫ ਵੀਡੀਓ ਬਣਾਉਣ ਦਾ ਸਾਧਨ ਸੀ ਪਰ ਮੈਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ। ਅਸੀਂ ਪਰਾਂਠੇ ਬਣਾਉਣ ਲਈ ਸਿਰਫ ਖਾਣ ਵਾਲੇ ਤੇਲ ਦੀ ਵਰਤੋਂ ਕਰਦੇ ਹਾਂ। ਅਸੀਂ ਲੋਕਾਂ ਦੀ ਸਿਹਤ ਨਾਲ ਨਹੀਂ ਖੇਡਦੇ। ਨਾਲ ਹੀ ਬਲਾਗਰ ਨੇ ਇਸ ਵੀਡੀਓ ਨੂੰ ਵੀ ਹੁਣ ਡਿਲੀਟ ਕਰ ਦਿੱਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pomegranate juice benefits : रोजाना पिएं अनार का जूस, खून की कमी होगी पूरी, लोहे की तरह मजबूत होगा शरीर
Methi Pranthas in Winters: इस सर्दी अपनी डाइट में शामिल करें पौष्टिक मेथी के पराठे, शरीर हो मिलेंगे कई फायदे
Jeera Water Benefits: वजन घटाना है तो रोजाना सुबह खाली पेट पिएं जीरे का पानी, महीने भर में दिखेगा असर