Ahmedabad Accident : ਅਹਿਮਦਾਬਾਦ ਦੀਆਂ ਸੜਕਾਂ ਦੇ ਟੋਏ ਬਣੇ ‘ਕਾਲ’, ਪੰਜਾਬ ਤੋਂ ਗੁਜਰਾਤ ਘੁੰਮਣ ਗਈ ਮਹਿਲਾ ਦੀ ਮੌਤ

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਸੜਕਾਂ ਦੀ ਮਾੜੀ ਹਾਲਤ ਇੱਕ ਵਾਰ ਫਿਰ ਕਿਸੇ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ ਹੈ। ਇੱਥੇ ਨਰੋਡਾ ਇਲਾਕੇ ਵਿੱਚ ਅਰਵਿੰਦ…

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਸੜਕਾਂ ਦੀ ਮਾੜੀ ਹਾਲਤ ਇੱਕ ਵਾਰ ਫਿਰ ਕਿਸੇ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ ਹੈ। ਇੱਥੇ ਨਰੋਡਾ ਇਲਾਕੇ ਵਿੱਚ ਅਰਵਿੰਦ ਮਿੱਲ ਦੇ ਗੇਟ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੀ ਰਹਿਣ ਵਾਲੀ 28 ਸਾਲਾ ਔਰਤ ਦੀ ਮੌਤ ਹੋ ਗਈ। ਇਹ ਮੰਦਭਾਗੀ ਘਟਨਾ ਸੜਕ ‘ਤੇ ਬਣੇ ਇੱਕ ਡੂੰਘੇ ਟੋਏ ਕਾਰਨ ਵਾਪਰੀ, ਜਿਸ ਨੇ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ।

ਮੰਦਰ ਤੋਂ ਮੱਥਾ ਟੇਕ ਕੇ ਪਰਤ ਰਹੀ ਸੀ ਮਹਿਲਾ

ਮ੍ਰਿਤਕ ਮਹਿਲਾ ਪੰਜਾਬ ਤੋਂ ਗੁਜਰਾਤ ਘੁਮਣ ਲਈ ਆਈ ਹੋਈ ਸੀ। ਹਾਦਸੇ ਵੇਲੇ ਉਹ ਭਦਰਕਾਲੀ ਮੰਦਰ ਵਿੱਚ ਨਤਮਸਤਕ ਹੋ ਕੇ ਵਾਪਸ ਪਰਤ ਰਹੀ ਸੀ। ਜਿਵੇਂ ਹੀ ਉਹ ਨਰੋਡਾ ਨੇੜੇ ਪਹੁੰਚੀ, ਸੜਕ ‘ਤੇ ਮੌਜੂਦ ਇੱਕ ਵੱਡੇ ਟੋਏ ਕਾਰਨ ਇੱਕ ਆਇਸ਼ਰ ਟਰੱਕ ਦਾ ਸੰਤੁਲਨ ਵਿਗੜ ਗਿਆ। ਡਰਾਈਵਰ ਵੱਲੋਂ ਸਟੀਅਰਿੰਗ ਤੋਂ ਕੰਟਰੋਲ ਗੁਆਉਣ ਕਾਰਨ ਟਰੱਕ ਨੇ ਮਹਿਲਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਵੱਲੋਂ ਮਾਮਲਾ ਦਰਜ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਟੈਕਸ ਭਰਨ ਵਾਲੀ ਜਨਤਾ ਹੋ ਰਹੀ ਲਾਪਰਵਾਹੀ ਦਾ ਸ਼ਿਕਾਰ

ਗੁਜਰਾਤ ਵਿੱਚ ਸਭ ਤੋਂ ਵੱਧ ਟੈਕਸ ਭਰਨ ਵਾਲੇ ਅਹਿਮਦਾਬਾਦ ਦੇ ਵਸਨੀਕ ਹੁਣ ਇਨ੍ਹਾਂ ਜਾਨਲੇਵਾ ਸੜਕਾਂ ਕਾਰਨ ਖੌਫ਼ ਦੇ ਸਾਏ ਵਿੱਚ ਹਨ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆਏ ਦਿਨ ਛੋਟੇ-ਮੋਟੇ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ, ਪਰ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਸਵਾਲ ਉੱਠਣੇ ਲਾਜ਼ਮੀ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਦਾ ਖਮਿਆਜ਼ਾ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *