Royal Enfield Guerrilla 450 price and Booking : ਰਾਇਲ ਐਨਫੀਲਡ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅਧਿਕਾਰਤ ਤੌਰ 'ਤੇ ਆਪਣੀ ਨਵੀਂ ਮੋਟਰਸਾਈਕਲ ਗੁਰੀਲਾ 450 ਵਿਕਰੀ ਲਈ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਨਵੀਂ ਬਾਈਕ ਨੂੰ ਸਪੇਨ ਦੇ ਬਾਰਸੀਲੋਨਾ 'ਚ ਆਯੋਜਿਤ ਇਕ ਮੈਗਾ ਈਵੈਂਟ ਦੌਰਾਨ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਹੈ। ਆਕਰਸ਼ਕ ਦਿੱਖ ਅਤੇ ਸ਼ਕਤੀਸ਼ਾਲੀ ਇੰਜਣ ਨਾਲ ਲੈਸ, ਕੰਪਨੀ ਨੇ ਭਾਰਤੀ ਬਾਜ਼ਾਰ 'ਚ ਨਵੀਂ ਗੁਰੀਲਾ 450 ਨੂੰ 2.39 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਬਾਈਕ 1 ਅਗਸਤ 2024 ਤੋਂ ਭਾਰਤੀ ਬਾਜ਼ਾਰ 'ਚ ਵਿਕਰੀ ਲਈ ਉਪਲਬਧ ਹੋਵੇਗੀ। ਹਾਲਾਂਕਿ ਕੰਪਨੀ ਨੇ ਇਸ ਦੀ ਅਧਿਕਾਰਤ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਅਧਿਕਾਰਤ ਡੀਲਰਸ਼ਿਪਾਂ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਰਾਇਲ ਐਨਫੀਲਡ ਗੁਰੀਲਾ 450 ਦੇ ਫੀਚਰਸਕੰਪਨੀ ਨੇ ਇਸ 'ਚ 17 ਇੰਚ ਦੇ ਟਾਇਰ ਦਿੱਤੇ ਹਨ। ਬਾਈਕ ਦੇ ਦੋਵੇਂ ਪਹੀਆਂ 'ਤੇ ਡਿਸਕ ਬ੍ਰੇਕ ਦੇ ਨਾਲ ਡਿਊਲ ABS ਸਿਸਟਮ ਵੀ ਦਿੱਤਾ ਗਿਆ ਹੈ। ਇਸ ਵਿੱਚ ਰਾਈਡਿੰਗ ਲ...
Bajaj CNG Bike : ਅੱਜ ਦੇਸ਼ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਉਹ ਕਰ ਦਿਖਾਇਆ ਹੈ ਜੋ ਅੱਜ ਤੱਕ ਦੁਨੀਆ ਵਿੱਚ ਕੋਈ ਨਹੀਂ ਕਰ ਸਕਿਆ। ਬਜਾਜ ਆਟੋ ਨੇ ਅੱਜ ਅਧਿਕਾਰਤ ਤੌਰ 'ਤੇ ਦੁਨੀਆ ਦੀ ਪਹਿਲੀ CNG ਬਾਈਕ ਬਜਾਜ ਫ੍ਰੀਡਮ ਨੂੰ ਵਿਕਰੀ ਲਈ ਲਾਂਚ ਕਰ ਦਿੱਤਾ ਹੈ। ਇਸ ਇਤਿਹਾਸਕ ਮੋਟਰਸਾਈਕਲ ਨੂੰ ਲਾਂਚ ਕਰਨ ਮੌਕੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਨੂੰ ਗੇਮ ਚੇਂਜਰ ਦੱਸਿਆ। ਆਕਰਸ਼ਕ ਦਿੱਖ ਅਤੇ ਸਪੋਰਟੀ ਡਿਜ਼ਾਈਨ ਨਾਲ ਲੈਸ ਇਸ ਬਾਈਕ ਦੀ ਸ਼ੁਰੂਆਤੀ ਕੀਮਤ 95,000 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।ਬਜਾਜ ਆਟੋ ਨੇ ਇਸ ਬਾਈਕ ਨੂੰ ਕਮਿਊਟਰ ਸੈਗਮੈਂਟ 'ਚ ਲਾਂਚ ਕੀਤਾ ਹੈ ਪਰ ਟੀਮ ਨੇ ਇਸ ਬਾਈਕ ਦੀ ਦਿੱਖ ਅਤੇ ਡਿਜ਼ਾਈਨ 'ਤੇ ਬਹੁਤ ਵਧੀਆ ਕੰਮ ਕੀਤਾ ਹੈ। ਜਦੋਂ ਤੁਸੀਂ ਇਸ ਬਾਈਕ ਨੂੰ ਪਹਿਲੀ ਨਜ਼ਰ 'ਚ ਦੇਖੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਜੋ ਸਵਾਲ ਆਵੇਗਾ ਉਹ ਹੈ CNG ਸਿਲੰਡਰ। ਇਸ ਬਾਈਕ ਨੂੰ ਦੇਖ ਕੇ ਤੁਸੀਂ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾ ਪਾਓਗੇ ਕਿ ਕੰਪਨੀ ਨੇ ਇਸ ਬਾਈਕ 'ਚ CNG ਸਿਲੰਡਰ ਕਿੱਥੇ ਰੱਖਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ। ਕਿੱਥੇ ਫਿੱਟ ਕੀਤਾ ਹੈ CNG ਸਿਲੰਡਰ?ਬਜਾਜ ਆਟੋ ਦਾ ਦਾਅਵਾ ਹੈ ਕਿ ਇਸ ਬਾਈਕ 'ਚ ਸੈਗਮੈਂਟ (785MM) ਦੀ ਸਭ ਤੋਂ ਲੰਬੀ ਸੀਟ ਹੈ, ਜੋ ਸਾਹਮਣੇ ਵਾਲੇ ਫਿਊਲ ਟੈਂਕ ਨੂੰ ਕਾਫੀ ਹੱਦ ਤੱਕ ਕਵਰ ਕਰਦੀ ਹੈ। ਇਸ ਸੀਟ ਦੇ ਹੇਠਾਂ ਸੀਐਨਜੀ ਟੈਂਕ ਰੱਖੀ ਗਈ ਹੈ। ਇਸ ਵਿੱਚ ਹਰਾ ਰੰਗ CNG ਨੂੰ ਦਰਸਾਉਂਦਾ ਹੈ ਅਤੇ ਸੰਤਰੀ ਰੰਗ ਪੈਟਰੋਲ ਨੂੰ ਦਰਸਾਉਂਦਾ ਹੈ। ਇਸ ਬਾਈਕ ਨੂੰ ਇੱਕ ਮਜਬੂਤ ਟ੍ਰੇਲਿਸ ਫ੍ਰੇਮ ਦਿੱਤਾ ਗਿਆ ਹੈ ਜੋ ਨਾ ਸਿਰਫ ਬਾਈਕ ਨੂੰ ਹਲਕਾ ਬਣਾਉਂਦਾ ਹੈ ਸਗੋਂ ਇਸਨੂੰ ਮਜ਼ਬੂਤ ਵੀ ਬਣਾਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬਾਈਕ ਨੇ ਇੰਡਸਟਰੀ ਦੇ 11 ਵੱਖ-ਵੱਖ ਟੈਸਟ ਪਾਸ ਕੀਤੇ ਹਨ ਜੋ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਂਦੇ ਹਨ। ਇਸ ਬਾਈਕ ਨੂੰ ਅੱਗੇ, ਸਾਈਡ, ਉਪਰੋਂ ਅਤੇ ਇੱਥੋਂ ਤੱਕ ਕਿ ਟਰੱਕ ਦੇ ਹੇਠਾਂ ਕੁਚਲ ਕੇ ਵੀ ਟੈਸਟ ਕੀਤਾ ਗਿਆ ਹੈ। ਪਾਵਰ ਅਤੇ ਪ੍ਰਦਰਸ਼ਨ:ਦੁਨੀਆ ਦੀ ਪਹਿਲੀ CNG ਬਾਈਕ ਬਜਾਜ ਫਰੀਡਮ 'ਚ ਕੰਪਨੀ ਨੇ 125cc ਸਮਰੱਥਾ ਦਾ ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 9.5PS ਦੀ ਪਾਵਰ ਅਤੇ 9.7Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਕੰਪਨੀ ਨੇ 2 ਲੀਟਰ ਪੈਟਰੋਲ ਫਿਊਲ ਟੈਂਕ ਅਤੇ 2 ਕਿ...
ਭਾਰਤ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਨੇ ਫਲਾਈਟ ਦੀ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਹੋਰ ਵੀ ਸੌਖੀ ਕਰ ਦਿੱਤੀ ਹੈ। ਹੁਣ ਯਾਤਰੀ ਆਪਣੀ ਟਿਕਟ ਵ੍ਹਟਸਐਪ ਜ਼ਰੀਏ ਹੀ ਬੁੱਕ ਕਰ ਸਕਣਗੇ। ਇੰਡੀਗੋ ਨੇ ਫਲਾਈਟ ਟਿਕਟ ਬੁਕਿੰਗ ਨੂੰ ਸੌਖਾ ਬਣਾਉਣ ਲਈ WhatsApp ਲਈ ਇੱਕ ਨਵਾਂ AI ਬੁਕਿੰਗ ਅਸਿਸਟੈਂਟ 6EsKai ਲਾਂਚ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ indiGo ਦਾ 6EsKai AI ਅਸਿਸਟੈਂਟ ਕੋਈ ਸਾਧਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਨਹੀਂ ਹੈ। ਇਹ AI ਅਸਿਸਟੈਂਟ ਫੀਚਰ ਗੂਗਲ ਦੇ ਪਾਰਟਨਰ Riafy ਦੁਆਰਾ ਬਣਾਏ ਗਏ ਇੱਕ ਬਹੁਤ ਹੀ ਖਾਸ AI ਪਲੇਟਫਾਰਮ ‘ਤੇ ਕੰਮ ਕਰਦਾ ਹੈ ਜੋ ਤੁਹਾਡੀ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾਉਂਦਾ ਹੈ।6EsKai ਰਾਹੀਂ, ਤੁਸੀਂ ਫਲਾਈਟ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ, ਚੈੱਕ ਇਨ ਕਰ ਸਕਦੇ ਹੋ, ਫਲਾਈਟ ਸਟੇਟਸ ਚੈੱਕ ਕਰ ਸਕਦੇ ਹੋ, ਬੋਰਡਿੰਗ ਪਾਸ ਪ੍ਰਾਪਤ ਕਰ ਸਕਦੇ ਹੋ ਜਾਂ ਯਾਤਰਾ ਨਾਲ ਸਬੰਧਤ ਹੋਰ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਇਹ ਸਭ ਕੁਝ ਆਪਣੀ ਇੰਸਟੈਂਟ ਮੈਸੇਜਿੰਗ ਐਪ WhatsApp ਰਾਹੀਂ ਕਰ ਸਕੋਗੇ। IndiGo ਦੀ ਨਵੀਂ 6EsKai ਫੀਚਰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕੰਮ ਕਰਦੀ ਹੈ।ਕਿਵੇਂ ਕਰ ਸਕਦੇ ਹੋ ਐਕਟੀਵੇਟਜੇ ਤੁਸੀਂ 6EsKai ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ WhatsApp ਤੋਂ +917065145858 ਉਤੇ ਮੈਸੇਜ ਭੇਜਣਾ ਹੋਵੇਗਾ। ਜਿਹੜੀ ਚੀਜ਼ 6EsKai ਨੂੰ ਸਭ ਤੋਂ ਖਾਸ ਬਣਾਉਂਦੀ ਹੈ ਇਸ ਦੀ ਭਾਸ਼ਾ ਮਾਡਲ ਤਕਨਾਲੋਜੀ ਹੈ। ...
ਨਵੀਂ ਦਿੱਲੀ : ਬਜਾਜ ਆਟੋ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀ ਪਹਿਲੀ CNG ਬਾਈਕ ਲਾਂਚ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਸ ਬਾਈਕ ਨੂੰ ਲਾਂਚ ਕਰਨ ਦੀ ਤਾਰੀਕ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਦੁਨੀਆ ਦੀ ਪਹਿਲੀ CNG ਬਾਈਕ ਕਦੋਂ ਲਾਂਚ ਹੋਵੇਗੀਦੁਨੀਆ ਦੀ ਪਹਿਲੀ CNG ਬਾਈਕ ਬਜਾਜ ਆਟੋ ਜੁਲਾਈ ਮਹੀਨੇ 'ਚ ਲਾਂਚ ਕਰੇਗੀ। ਕੰਪਨੀ ਨੇ ਅਧਿਕਾਰਤ ਤੌਰ 'ਤੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਵੱਲੋਂ ਬਾਈਕ ਨੂੰ ਲੈ ਕੇ ਇਨਵਾਈਟ ਭੇਜਿਆ ਗਿਆ ਹੈ, ਜਿਸ 'ਚ ਇਸ ਦੀ ਲਾਂਚਿੰਗ ਦੀ ਤਰੀਕ ਦੱਸੀ ਗਈ ਹੈ। ਇਨਵਾਈਟ ਮੁਤਾਬਕ ਪਹਿਲੀ ਸੀਐਨਜੀ ਬਾਈਕ 5 ਜੁਲਾਈ ਨੂੰ ਲਾਂਚ ਕੀਤੀ ਜਾਵੇਗੀ। ਇਸ ਮੌਕੇ 'ਤੇ ਬਜਾਜ ਦੇ ਨਾਲ ਐਮਡੀ ਰਾਜੀਵ ਬਜਾਜ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹਿਣਗੇ। ਇਹ ਹੋਣਗੇ ਫੀਚਰਜ਼ਬਜਾਜ ਦੀ CNG ਬਾਈਕ 'ਚ ਸਰਕੂਲਰ LED ਹੈੱਡਲਾਈਟ, ਛੋਟਾ ਸਾਈਡ ਵਿਊ ਮਿਰਰ, ਕਵਰਡ CNG ਟੈਂਕ, ਲੰਬੀ ਸਿੰਗਲ ਸੀਟ, ਹੈਂਡ ਗਾਰਡ, ਅਲੌਏ ਵ੍ਹੀਲਸ, ਫਰੰਟ ਡਿਸਕ ਬ੍ਰੇਕ ਅਤੇ ਡਿਜੀਟਲ ਸਪੀਡੋਮੀਟਰ ਵਰਗੇ ਫੀਚਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਾਈਕ ਦੇ ਇਕ ਤੋਂ ਵੱਧ ਵੇਰੀਐਂਟ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਕੰਪਨੀ ਆਪਣੀ ਐਂਟਰੀ ਲੈਵਲ ਬਾਈਕ 'ਚ CNG ਤਕਨੀਕ ਨੂੰ ਪੇਸ਼ ਕਰ ਸਕਦੀ ਹੈ। ਜਿਸ ਕਾਰਨ ਇਸ ਦੀ ਮਾਈਲੇਜ 100 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਹੋ ਸਕਦੀ ਹੈ। ਪਰ ਸਹੀ ਜਾਣਕਾਰੀ ਲਾਂਚ ਦੇ ਸਮੇਂ ਹੀ ਉਪਲਬਧ ਹੋਵੇਗੀ। ਪਹਿਲਾਂ ਦੱਸੀ ਗਈ ਸੀ ਇਹ ਤਾਰੀਕਕੰਪਨੀ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਨੂੰ 18 ਜੂਨ 2024 ਨੂੰ ਲਾਂਚ ਕੀਤਾ ਜਾਵੇਗਾ। ਪਰ ਫਿਰ ਲਾਂਚ ਦੀ ਤਰੀਕ ਮੁੜ ਤਹਿ ਕਰ ਦਿੱਤੀ ਗਈ ਅਤੇ ਨਵੀਂ ਤਰੀਕ 17 ਜੁਲਾਈ ਦੱਸੀ ਗਈ। ਬਜਾਜ ਦੇ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਸ਼ਰਮਾ ਦੀ ਤਰਫੋਂ ਦੱਸਿਆ ਗਿਆ ਕਿ ਕੰਪਨੀ ਆਪਣੀ ਪਹਿਲੀ ਸੀਐਨਜੀ ਬਾਈਕ ਨੂੰ ਵਧੇਰੇ ਕਿਫ਼ਾਇਤੀ ਅਤੇ ਬਿਹਤਰ ਤਰੀਕੇ ਨਾਲ ਡਿਜ਼ਾਈਨ ਕਰਨ ਵਿੱਚ ਸਮਾਂ ਲਗਾ ਰਹੀ ਹੈ। ਜਾਂਚ ਦੌਰਾਨ ਸਪਾਟਬਜਾਜ ਦੀ CNG ਬਾਈਕ ਨੂੰ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਕਈ ਵਾਰ ਦੇਖਿਆ ਜਾ ਚੁੱਕਾ ਹੈ। ਕੰਪਨੀ ਲਾਂਚ ਤੋਂ ਪਹਿਲਾਂ ਇਸ ਨੂੰ ਹਰ ਤਰ੍ਹਾਂ ਦੀਆਂ ਸਥਿਤੀਆਂ 'ਚ ਟੈਸਟ ...
International News : ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਇਕ ਜੋੜੇ ਦੇ ਤਲਾਕ ਦੇ ਵਿਵਾਦ 'ਚ ਉਲਝ ਗਈ ਹੈ। ਦਰਅਸਲ, ਪਤਨੀ ਨੇ ਆਪਣੇ ਪਤੀ ਦੇ ਐਪਲ ਫੋਨ ਦੇ iMessage 'ਤੇ ਕੁਝ ਇਤਰਾਜ਼ਯੋਗ ਮੈਸੇਜ ਪੜ੍ਹੇ ਸਨ। ਇਸ ਤੋਂ ਬਾਅਦ ਉਸ ਨੇ ਤਲਾਕ ਲਈ ਅਰਜ਼ੀ ਦਿੱਤੀ ਪਰ ਪਤੀ ਨੂੰ ਗੁੱਸਾ ਆ ਗਿਆ, ਕਿਉਂਕਿ ਉਸ ਨੇ ਇਹ ਮੈਸੇਜ ਡਿਲੀਟ ਕਰ ਦਿੱਤੇ ਸਨ। ਇਸ ਕਾਰਨ ਉਸ ਨੇ ਐਪਲ ਖਿਲਾਫ ਕੇਸ ਦਰਜ ਕਰਵਾਇਆ। ਐਪਲ ਦੇ ਸੁਰੱਖਿਆ ਅਤੇ ਗੋਪਨੀਅਤਾ ਵਿਸ਼ੇਸ਼ਤਾਵਾਂ 'ਤੇ ਸਵਾਲ ਉਠਾਏ ਇਹ ਅਨੋਖਾ ਮਾਮਲਾ ਬ੍ਰਿਟੇਨ 'ਚ ਇਕ ਵਿਅਕਤੀ ਨਾਲ ਵਾਪਰਿਆ ਹੈ। ਬਿਲਕੁਲ ਅਜਿਹਾ ਹੀ ਹੋਇਆ ਹੈ, ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਆਦਮੀ ਨੇ ਐਪਲ ਦੀ ਸੁਰੱਖਿਆ ਅਤੇ ਗੋਪਨੀਅਤਾ ਵਿਸ਼ੇਸ਼ਤਾਵਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹ ਕਹਿੰਦਾ ਹੈ ਕਿ ਐਪਲ ਵਿੱਚ ਇੱਕ ਬੱਗ ਹੈ। ਇਸ ਕਾਰਨ ਡਿਲੀਟ ਕੀਤੀਆਂ ਚੀਜ਼ਾਂ ਵਾਪਸ ਆ ਜਾਂਦੀਆਂ ਹਨ। ਉਸ ਨੇ ਕਿਹਾ ਕਿ ਉਸ ਨੇ ਸਾਰੇ ਮੈਸੇਜ ਡਿਲੀਟ ਕਰ ਦਿੱਤੇ ਸਨ। ਬਾਅਦ 'ਚ ਪਤਾ ਲੱਗਾ ਕਿ ਐਪਲ ਉਤਪਾਦਾਂ 'ਚ ਸਿੰਕ੍ਰੋਨਾਈਜ਼ੇਸ਼ਨ ਕਾਰਨ ਡਿਲੀਟ ਕੀਤੇ ਗਏ ਸਾਰੇ ਮੈਸੇਜ iMac 'ਤੇ ਪਹੁੰਚ ਗਏ ਸਨ। ਉਸ ਨੇ ਦੋਸ਼ ਲਗਾਇਆ ਕਿ ਐਪਲ ਨੇ ਉਸ ਨੂੰ ਸੂਚਿਤ ਨਹੀਂ ਕੀਤਾ ਕਿ ਇੱਕ ਡਿਵਾਈਸ ਤੋਂ ਮੈਸੇਜਾਂ ਨੂੰ ਮਿਟਾਉਣ ਨਾਲ ਉਹ ਦੂਜੇ ਸਿੰਕ ਕੀਤੇ ਡਿਵਾਈਸਿਜ਼ ਤੋਂ ਨਹੀਂ ਹਟਣਗੇ। ਆਈਫੋਨ ਬਣਾਉਣ ਵਾਲੀ ਕੰਪਨੀ 'ਤੇ 5 ਮਿਲੀਅਨ ਪੌਂਡ ਦਾ ਮੁਕੱਦਮਾਉਸ ਨੇ ਦੱਸਿਆ ਕਿ ਐਪਲ ਦੀ ਗਲਤੀ ਕਾਰਨ ਪਤਨੀ ਨੂੰ ਮੈਸੇਜ ਆਏ ਅਤੇ ਉਸ ਨੇ ਤਲਾਕ ਦਾਇਰ ਕਰ ਦਿੱਤਾ। ਇਸ ਕਾਰਨ ਉਸ ਨੂੰ 50 ਲੱਖ ਪੌਂਡ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰਿਪੋਰਟ ਮੁਤਾਬਕ ਪਤੀ ਨੇ ਕਿਹਾ ਕਿ ਉਸ ਦਾ ਤਲਾਕ ਰੋਕਿਆ ਜਾ ਸਕਦਾ ਸੀ।ਆਪਸ ਵਿੱਚ ਗੱਲ ਕਰਕੇ ਕੋਈ ਰਾਹ ਕੱਢ ਸਕਦੇ ਸੀ ਪਰ, ਜਿਸ ਤਰੀਕੇ ਨਾਲ ਉਸ ਨੂੰ ਇਨ੍ਹਾਂ ਮੈਸੇਜਾਂ ਬਾਰੇ ਜਾਣਕਾਰੀ ਮਿਲੀ, ਉਹ ਗਲਤ ਸੀ। ਐਪਲ ਖਿਲਾਫ ਮਾਮਲਾ ਦਰਜ ਕਰਦੇ ਹੋਏ ...
Split AC Blast : ਰਿਕਾਰਡ ਤੋੜ ਗਰਮੀ ਕਾਰਨ AC ਵਿਚ ਬਲਾਸਟ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਾਵਧਾਨੀ ਵਰਤ ਕੇ ਬਲਾਸਟ ਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਅੱਜ ਤੁਹਾਨੂੰ ਏਸੀ ਬਲਾਸਟ ਹੋਣ ਦੇ ਕਾਰਨ ਦੱਸਣ ਜਾ ਰਹੇ ਹਨ, ਤਾਂ ਜੋ ਤੁਸੀਂ ਵੀ ਲਾਪਰਵਾਹੀ ਨਾ ਕਰੋ ਤੇ ਬਚਾਅ ਲਈ ਤਰੀਕਾ ਅਪਣਾ ਸਕੋ। ਜੇ ਤੁਸੀਂ ਗਰਮੀਆਂ ਵਿੱਚ Split AC ਦੀ ਸਹੀ ਵਰਤੋਂ ਕਰ ਰਹੇ ਹੋ ਤੇ ਜੇਕਰ ਤੁਸੀਂ ਲਾਪਰਵਾਹੀ ਵਰਤਦੇ ਹੋ ਤਾਂ ਤੁਹਾਡੇ ਏਅਰ ਕੰਡੀਸ਼ਨਰ ਦੀ ਬਾਹਰੀ ਯੂਨਿਟ ਬੰਬ ਵਾਂਗ ਫਟ ਸਕਦੀ ਹੈ। ਦਰਅਸਲ ਅੱਤ ਦੀ ਗਰਮੀ ਵਿਚ ਪਾਰਾ 48 ਡਿਗਰੀ ਤਕ ਪਹੁੰਚ ਚੁੱਕਾ ਹੈ। ਇਸ ਕਾਰਨ ਏਅਰ ਕੰਡੀਸ਼ਨਰਾਂ 'ਤੇ ਲੋਡ ਵਧ ਗਿਆ ਹੈ ਤੇ ਕਈ ਏਸੀ ਯੂਨਿਟਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਪਲਿਟ ਏਸੀ ਵਿੱਚ ਅੱਗ ਲੱਗਣ ਦੇ ਕਾਰਨਓਵਰਲੋਡ ਸਰਕਟ 'ਤੇ ਸਪਲਿਟ ਏਸੀ ਚਲਾਉਣ ਨਾਲ ਵਾਇਰਿੰਗ 'ਤੇ ਵਾਧੂ ਦਬਾਅ ਪੈਂਦਾ ਹੈ। ਇਸ ਨਾਲ ਸ਼ਾਰਟ ਸਰਕਟ ਤੇ ਅੱਗ ਦੇ ਜੋਖਮ ਵਧ ਜਾਂਦੇ ਹਨ। ਇਸ ਤੋਂ ਇਲਾਵਾ, ਸਪਲਿਟ ਏਸੀ 'ਚ ਅੱਗ ਲੱਗਣ ਦਾ ਇੱਕ ਹੋਰ ਕਾਰਨ ਹੈ। ਇਸ 'ਚ ਵੋਲਟੇਜ਼ 'ਚ ਵਾਰ-ਵਾਰ ਉਤਰਾਅ-ਚੜ੍ਹਾਅ ਕਾਰਨ ਏਸੀ ਦੇ ਇਲੈਕਟ੍ਰੀਕਲ ਪਾਰਟਸ 'ਤੇ ਅਸਰ ਪੈਂਦਾ ਹੈ। ਇਸ ਕਾਰਨ ਇਲੈਕਟ੍ਰੀਕਲ ਪਾਰਟਸ ਖਰਾਬ ਹੋ ਸਕਦੇ ਹਨ ਤੇ ਅੱਗ ਲੱਗ ਸਕਦੀ ਹੈ।ਸਰਵਿਸ ਨਾ ਕਰਵਾਉਣਾ : ਜੇਕਰ ਏਸੀ ਦਾ ਰੱਖ-ਰਖਾਅ ਅਤੇ ਇੰਸਟਾਲੇਸ਼ਨ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਏਸੀ ਬਲਾਸਟ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ।ਅਜਿਹੇ ਕਈ ਲੋਕ ਹਨ, ਜੋ ਗਰਮੀਆਂ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਉਹ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਜਿਸ ਕਾਰਨ ਏਸੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਹੋ, ਤਾਂ ਤੁਹਾਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ AC ਦੀ ਸਰਵਿਸ ਜ਼ਰੂਰ ਕਰਵਾਉਣੀ ਚਾਹੀਦੀ ਹੈ।ਗਲਤ ਵਾਇਰਿੰਗ : AC ਲਾਉਣ ਸਮੇਂ ਗਲਤ ਵਾਇਰਿੰਗ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਸਕਦੀ ਹੈ। ਕਈ ਵਾਰ ਢਿੱਲੇ ਕੁਨੈਕਸ਼ਨ ਅਤੇ ਸ਼ਾਰਟ ਸਰਕਟ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਗਲਤ ਵਾਇਰਿੰਗ ਕਾਰਨ ਏਸੀ 'ਚ ਗੈਸ ਲੀਕ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ...
Viral News : ਜੂਨ ਮਹੀਨੇ ਪੈ ਰਹੀ ਅੱਤ ਦੀ ਗਰਮੀ ਕਾਰਨ ਕਾਰਾਂ ਵਿਚ ਅੱਗ ਲੱਗਣ ਦੇ ਕਈ ਮਾਮਲੇ ਦੇਸ਼ ਵਿਚ ਸਾਹਮਣੇ ਆ ਚੁੱਕੇ ਹਨ। ਕਈ ਥਾਈਂ ਧੁੱਪ ਵਿਚ ਖੜ੍ਹੀਆਂ ਗੱਡੀਆਂ ਦੀ ਅੱਗ ਦੀਆਂ ਲਪਟਾਂ ਵਿਚ ਨੁਕਸਾਨੀਆਂ ਗਈਆਂ ਹਨ। ਇਸ ਦੇ ਕਈ ਕਾਰਨ ਸਾਹਮਣੇ ਆ ਚੁੱਕੇ ਹਨ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲਾ ਕਾਰਨ ਸਾਹਮਣੇ ਆ ਰਿਹਾ ਹੈ। ਕਾਰਾਂ ਵਿਚ ਪਈਆਂ ਪਾਣੀ ਦੀਆਂ ਬੋਤਲਾਂ ਕਾਰਾਂ ਵਿਚ ਅੱਗ ਲੱਗਣ ਦਾ ਵੱਡਾ ਕਰਨ ਬਣ ਰਹੀਆਂ ਹਨ। ਇਹ ਦਾਅਵਾ ਅਸੀਂ ਨਹੀਂ ਬਲਕਿ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀ ਰੀਲ ਵਿਚ ਕੀਤਾ ਜਾ ਰਿਹਾ ਹੈ।ਇਹ ਰੀਲ ਬੇਹੱਦ ਵਾਇਰਲ ਹੋ ਰਹੀ ਹੈ ਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਰੀਲ ਅੱਗੇ ਫਾਰਵਰਡ ਕਰ ਰਹੇ ਹਨ। ਰੀਲ ਵਿਚ ਜਾਣਕਾਰੀ ਦਿੰਦਿਆਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਰਾਂ ਵਾਹਨਾਂ ਵਿਚ ਸੀਟਾਂ ਉਤੇ ਰੱਖੀਆਂ ਪਾਣੀ ਦੀਆਂ ਬੋਤਲਾਂ ਕਾਰਨ ਅੱਗ ਲੱਗ ਰਹੀ ਹੈ। ਇਹ ਪਲਾਸਟਿਕ ਦੀਆਂ ਬੋਤਲਾਂ ਮੈਗਨੀਫਾਈ ਗਲਾਸ ਦਾ ਕੰਮ ਕਰ ਰਹੀਆਂ ਹਨ ਤੇ ਸੂਰਜ ਦੀ ਤੇਜ਼ ਰੋਸ਼ਨੀ ਨੂੰ ਇਕ ਥਾਂ ਕੇਂਦਰਿਤ ਕਰਨ ਦਾ ਕੰਮ ਕਰ ਰਹੀਆਂ ਹਨ। ਕੁਝ ਸਮਾਂ ਇਕੋ ਥਾਂ ਸੂਰਜ ਦੀ ਤੇਜ਼ ਰੋਸ਼ਨੀ ਕੇਂਦਰਿਤ ਹੋਣ ਕਾਰਨ ਸੀਟਾਂ ਕਾਗਜ਼ਾਂ ਜਾਂ ਕਾਰ ਅੰਦਰ ਮੌਜੂਦ ਜਲਨਸ਼ੀਲ ਚੀਜ਼ਾਂ ਨੂੰ ਅੱਗ ਲੱਗ ਜਾਂਦੀ ਹੈ। ਇੰਸਟਾਗ੍ਰਾਮ ਉਤੇ ਕਈ ਯੂਜ਼ਰਜ਼ ਇਹ ਰੀਲ ਬਣਾਉਣ ਵਾਲੇ ਦਾ ਧੰਨਵਾਦ ਕਰ ਰਹੇ ਹਨ ਤੇ ਕਈ ਇਸ ਨੂੰ ਮਜ਼ਾਕ ਦੇ ਤੌਰ ਉਤੇ ਵੀ ਲੈ ਰਹੇ ਹਨ। View this post on Instagram A post shared by DrMohit Kumar (@drmohit_rajput) ...
ਮਾਰੂਤੀ ਸੁਜ਼ੂਕੀ ਨੇ ਸਵਿਫਟ ਕਾਰ ਦੇ ਨਵੇਂ ਮਾਡਲ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ। ਸਵਿਫਟ ਦੇ ਨਵੀਂ ਜਨਰੇਸ਼ਨ ਦੇ ਨਵਾਂ ਮਾਡਲ ਖਰੀਦਣ ਲਈ ਗਾਹਕ ਕਾਫੀ ਉਤਸ਼ਾਹ ਦਿਖਾ ਰਹੇ ਹਨ। ਲਾਂਚ ਹੁੰਦਿਆਂ ਹੀ ਵਿਕਰੀ ਦੇ ਮਾਮਲੇ ਵਿਚ ਮਾਰੂਤੀ ਸੁਜ਼ੂਕੀ ਦੀ ਸਵਿਫਟ ਨੇ ਆਪਣੇ ਹੋਰ ਮਾਡਲਜ਼ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਬੀਤੇ ਮਹੀਨੇ ਦੀ 9 ਮਈ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਹੋਈ ਨਵੀਂ ਸਵਿਫਟ ਦੀ ਲਗਪਗ ਇਕ ਮਹੀਨੇ ‘ਚ ਹੀ 40 ਹਜ਼ਾਰ ਬੁਕਿੰਗ ਹੋ ਚੁੱਕੀ ਹੈ।ਇਹ ਜਾਣਕਾਰੀ ਮਾਰੂਤੀ ਸੁਜ਼ੂਕੀ ਇੰਡੀਆ ਦੇ ਮਾਰਕੀਟਿੰਗ ਅਤੇ ਸੇਲਜ਼ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਮੀਡੀਆ ਨਾਲ ਹਾਲ ਹੀ ਵਿੱਚ ਗੱਲਬਾਤ ਦੌਰਾਨ ਦਿੱਤੀ। ਮਾਰੂਤੀ ਸੁਜ਼ੂਕੀ ਨੇ ਮਈ ਵਿੱਚ ਸਵਿਫਟ ਦੀਆਂ 19,393 ਯੂਨਿਟਾਂ ਦੀ ਥੋਕ ਵਿਕਰੀ ਦੀ ਰਿਪੋਰਟ ਕੀਤੀ। ਇਹ ਇਸ ਮਹੀਨੇ ਦਾ ਬ੍ਰਾਂਡ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਬਣ ਗਿਆ ਹੈ। ਡਿਜ਼ਾਇਰ ਤੇ ਵੈਗਨਆਰ ਵਰਗੀਆਂ ਕਾਰਾਂ ਨੂੰ ਇਸ ਨੇ ਪਛਾੜ ਦਿੱਤਾ।ਬੈਨਰਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੰਪਨੀ ਨੇ ਸਿਰਫ ਨਵੀਂ-ਜਨਰੇਸ਼ਨ ਸਵਿਫਟ ਦਾ ਪੈਟਰੋਲ ਵੇਰੀਐਂਟ ਪੇਸ਼ ਕੀਤਾ ਹੈ ਤੇ 40,000 ਬੁਕਿੰਗਾਂ ਦੀ ਗਿਣਤੀ ਮਾਡਲ ਲਈ ਬਹੁਤ ਵਧੀਆ ਰਿਸਪੋਂਸ ਹੈ। ਕੁਝ ਮਹੀਨਿਆਂ ਵਿੱਚ CNG ਵੇਰੀਐਂਟ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਗਿਣਤੀ ਹੋਰ ਵੀ ਵਧੇਗੀ।ਮਾਰੂਤੀ ਸੁਜ਼ੂਕੀ ਨੇ ਖੁਲਾਸਾ ਕੀਤਾ ਹੈ ਕਿ ਨਵੀਂ ਸਵਿਫਟ ਦੇ ਮੈਨੂਅਲ ਵੇਰੀਐਂਟ 83 ਫੀਸਦੀ ਤੋਂ ਵੱਧ ਬੁਕਿੰਗਜ਼ ਦੇ ਨਾਲ ਸਭ ਤੋਂ ਵੱਧ ਪ੍ਰਸਿੱਧ ਹਨ, ਜਦੋਂ ਕਿ ਬਾਕੀ 17 ਫੀਸਦੀ AMT ਵੇਰੀਐਂਟ ਲਈ ਹਨ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਲਗਪਗ 50 ਫੀਸਦੀ ਬੁਕਿੰਗ VXI ਵੇਰੀਐਂਟ ਲਈ ਹਨ।ਨਵੀਂ ਜਨਰੇਸ਼ਨ ਮਾਰੂਤੀ ਸੁਜ਼ੂਕੀ ਸਵਿਫਟ ਦੀ ਕੀਮਤ 6.49 ਲੱਖ ਤੋਂ ਲੈ ਕੇ 9.64 ਲੱਖ (ਐਕਸ-ਸ਼ੋਰੂਮ, ਦਿੱਲੀ) ਤੱਕ ਜਾ ਰਹੀ ਹੈ। ਆਟੋਮੇਕਰ ਨੇ ਆਪਣੀ ਛੋਟੀ ਕਾਰ ਰੇਂਜ ਵਿੱਚ AMT ਵੇਰੀਐਂਟਸ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਹਾਲ ਹੀ ਵਿੱਚ 5,000 ਦੀ ਕੀਮਤ ਵਿੱਚ ਕਟੌਤੀ ਦੀ ਘੋਸ਼ਣਾ ਕਰਦੇ ਹੋਏ ਆਪਣੇ AMT ਮਾਡਲਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ।ਇਹ ਹਨ ਫੀਚਰਜ਼2024 ਸਵਿਫਟ ਵਿੱਚ ਇੱਕ ਨਵਾਂ-ਵਿਕਸਿਤ 1.2-ਲੀਟਰ ਤਿੰਨ-ਸਿਲੰਡਰ Z-ਸੀਰੀਜ਼ ਇੰਜਣ ਵੀ ਹੈ ਜੋ 80 bhp ਅਤੇ 112 Nm ਪੀਕ ਟਾਰਕ ਪੈਦਾ ਕਰਦਾ ਹੈ। ਜਦੋਂ ਕਿ ਪੁਰਾਣੀ 1.2-ਲੀਟਰ K-ਸੀਰੀਜ਼ ਮੋਟਰ ਦੇ ਮੁਕਾਬਲੇ ਪਾਵਰ ਦੇ ਅੰਕੜੇ ਘੱਟ ਹਨ, ਨਵਾਂ ਇੰਜਣ ਈਂਧਨ ਕੁਸ਼ਲਤਾ 'ਤੇ ਉੱਚਾ ਹੈ, ਕਿਉਂਕਿ ਮਾਰੂਤੀ ਸੁਜ਼ੂਕੀ ਨੇ ਕਾਰ ਲਈ 25.72 kmpl ਦੀ ਈਂਧਨ ਕੁਸ਼ਲਤਾ ਦਾ ਦਾਅਵਾ ਕੀਤਾ ਹੈ।...
Kawasaki Ninja ZX-4RR : ਬੇਸਬਰੀ ਨਾਲ ਉਡੀਕੀ ਜਾਣ ਵਾਲੀ ਨਵੀਂ ਨਿੰਜਾ ZX-4RR ਬਾਈਕ ਇੰਡੀਆ ਕਾਵਾਸਾਕੀ ਮੋਟਰ (IKM) ਨੇ ਦੇਸ਼ ਵਿਚ ਲਾਂਚ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਦਾ ਟੀਜ਼ਰ ਲਾਂਚ ਕੀਤਾ ਗਿਆ ਸੀ। ਨਵੀਂ ਕਾਵਾਸਾਕੀ ਨਿੰਜਾ ZX-4RR 'ਚ 4-ਸਿਲੰਡਰ ਮੋਟਰ ਹੈ ਤੇ ਇਹ ਇੱਕ ਸਹੀ ਪਾਕੇਟ ਰਾਕੇਟ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ Ninja ZX-4RR ਸਪੋਰਟਸ ਬਾਈਕ ਵਰਗੀ ਨਜ਼ਰ ਆਉਂਦੀ ਹੈ। ਇਸ ਵਿਚ ਇਕ ਸਪਲਿਟ LED ਹੈੱਡਲਾਈਟ ਤੇ ਇੱਕ ਸ਼ਾਰਪ ਫਰੰਟ ਪ੍ਰੋਫਾਈਲ ਹੈ, ਜੋ ਕਿ ਮੌਜੂਦਾ ਨਿੰਜਾ ZX-6R ਵਰਗੀ ਹੈ। ਡਿਜ਼ਾਇਨ ਦੇ ਲਿਹਾਜ਼ ਨਾਲ, ਬਾਈਕ ZX-4R ਵਰਗੀ...
UPI Payment : ਦੇਸ਼ ਭਰ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਅੱਜ ਸਭ ਤੋਂ ਵੱਡਾ ਪੇਮੈਂਟ ਸਿਸਟਮ ਬਣ ਗਿਆ ਹੈ। ਯੂਪੀਆਈ ਪੇਮੈਂਟ ਇਕ ਰੁਪਏ ਤੋਂ ਲੈ ਕੇ ਲੱਖ ਰੁਪਏ ਤਕ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਗਲ਼ਤੀ ਨਾਲ ਜ਼ਿਆਦਾ ਪੇਮੈਂਟ ਜਾਂ ਫਿਰ ਕਈ ਵਾਰ ਪੈਸੇ ਕਿਸੇ ਹੋਰ ਨੂੰ ਭੇਜਣੇ ਹੁੰਦੇ ਹਨ ਤੇ ਅਸੀਂ ਭੇਜ ਕਿਸੇ ਹੋਰ ਨੂੰ ਦਿੰਦੇ ਹਾਂ। ਜਿਸ ਨਾਲ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਟ੍ਰਿਕ ਤੁਹਾਡੇ ਲਈ ਹੈ। ਅਸੀਂ ਤੁਹਾਨੂੰ ਯੂਪੀਆਈ ਪੇਮੈਂਟ ਨੂੰ ਵਾਪਸ ਪਾਉਣ ਦਾ ਤਰੀਕਾ ਦੱਸਾਂਗੇ।ਜੇਕਰ ਤੁਹਾਡੇ ਨਾਲ ਵੀ ਕਦੇ ਅਜਿਹਾ ਹੁੰਦਾ ਹੈ ਪੈਸੇ ਗਲਤ ਅਕਾਊਂਟ ਵਿਚ ਟਰਾਂਸਫਰ ਹੋ ਜਾਂਦੇ ਹਨ ਤਾਂ ਇਹ ਰਿਪੋਰਟ ਤੁਹਾਡੇ ਕੰਮ ਆਉਣ ਵਾਲੀ ਹੈ। ਤੁਸੀਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਵੈੱਬਸਾਈਟ ਉਤੇ ਜਾ ਕੇ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਬਾਅਦ ਤੁਹਾਨੂੰ ਪੈਸੇ ਵਾਪਸ ਮਿਲ ਜਾਣਗੇ।ਇੰਝ ਕਰੋ ਸ਼ਿਕਾਇਤਸਭ ਤੋਂ ਪਹਿਲਾਂ https://www.npci.org.in/ ‘ਤੇ ਜਾਓ।ਹੁਣ ਰਾਈਟ ਸਾਈਡ ਵਿਚ ਦਿਖ ਰਹੇ Get in touch ਦੇ ਆਪਸ਼ਨ ‘ਤੇ ਕਲਿੱਕ ਕਰੋ।ਇਸ ਵਿਚ ਯੂਪੀਆਈ ਕੰਪਲੇਨ ‘ਤੇ ਕਲਿੱਕ ਕਰੋ।ਉਸ ਦੇ ਬਾਅਦ ਤੁਹਾਡੇ ਸਾਹਮਣੇ ਇਕ ਮੀਨੂੰ ਖੁੱਲ੍ਹੇਗਾ ਜਿਸ ਵਿਚ ਬਹੁਤ ਸਾਰੇ ਆਪਸ਼ਨ ਹੋਣਗੇ।ਇਨ੍ਹਾਂ ਵਿਚੋਂ ਉਸ ਆਪਸ਼ਨ ਨੂੰ ਚੁਣੋ ਜਿਸ ਸਬੰਧੀ ਤੁਹਾਨੂੰ ਸ਼ਿਕਾਇਤ ਹੈ।ਜੇਕਰ ਤੁਸੀਂ ਗਲਤ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਹਨ ਤਾਂ ਸ਼ਿਕਾਇਤ ਵਿਚ ਟ੍ਰਾਂਜੈਕਸ਼ਨ ਦੇ ਆਪਸ਼ਨ ‘ਤੇ ਕਲਿੱਕ ਕਰੋ।ਹੁਣ ਜ਼ਰੂਰੀ ਜਾਣਕਾਰੀ ਭਰ ਕੇ ਫਾਰਮ ਸਬਮਿਟ ਕਰੋ।ਸ਼ਿਕਾਇਤ ਕਰਨ ਦੇ ਬਾਅਦ ਕੁਝ ਦਿਨਾਂ ਵਿਚ ਤੁਹਾਡੇ ਪੈਸੇ ਵਾਪਸ ਆ ਜਾਣਗੇ।...
Twitter Down : ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਮੁੜ ਡਾਊਨ ਹੋ ਗਿਆ। ਐਕਸ ਐਲੋਨ ਮਸਕ ਦਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ, ਜਿਸ ਕਾਰਨ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਈ ਯੂਜ਼ਰਜ਼ ਨੇ ਸ਼ਿਕਾਇਤ ਵੀ ਕੀਤੀ। ਦੱਸਦੇਈਏ ਕਿ ਇਸ ਮਹੀਨੇ ਦੂਜੀ ਵਾਰ ਐਕਸ 'ਚ ਸਮੱਸਿਆ ਆਈ ਹੈ। ਇਸੇ ਮਹੀਨੇ 11 ਅਪ੍ਰੈਲ ਨੂੰ ਵੀ ਐਕਸ ਡਾਊਨ ਹੋਇਆ ਸੀ। ਹਾਲਾਂਕਿ, ਕੰਪਨੀ ਨੇ ਜਲਦੀ ਹੀ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਸੀ। ਮਾਈਕ੍ਰੋਬਲਾਗਿੰਗ ਪਲੇਟਫਾਰਮ X ਇਸ ਸਮੇਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਐਕਸ ਅੱਜ ਦੁਪਹਿਰ ਕਰੀਬ 1 ਵਜੇ ਤੋਂ ਡਾਊਨ ਹੈ, ਜਿਸ ਕਾਰਨ ਉਪਭੋਗਤਾਵਾਂ ਨੂੰ ਆਊਟੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਉਪਭੋਗਤਾਵਾਂ ਨੇ ਇਸ ਨੂੰ ਲੈ ਕੇ ਰਿਪੋਰਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਰਾਬੀ ਕਾਰਨ ਐਕਸ ਡਾਊਨ ਹੈ। ਹਾਲਾਂਕਿ ਅਜੇ ਤੱਕ ਇਸ ਸਮੱਸਿਆ ਦੇ ਕਾਰਨਾਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮੋਬਾਈਲ ਵਿੱਚ ਠੀਕ ਕੰਮ ਕਰ ਰਿਹਾ ਹੈ Xਵੈੱਬ ਬ੍ਰਾਊਜ਼ਰ ਉਤੇ ਯੂਜ਼ਰਜ਼ X ਦੀ ਵਰਤੋਂ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਐਕਸ 'ਤੇ ਪੋਸਟ ਕਰਨ ਅਤੇ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਮੋਬਾਈਲ ਜਾਂ ਟੈਬਲੇਟ ਵਿੱਚ ਕੋਈ ਸਮੱਸਿਆ ਨਹੀਂ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਜਾਂ ਟੈਬਲੇਟ 'ਚ X ਦੀ ਐਪ ਡਾਊਨਲੋਡ ਕੀਤੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। Twitter slow/ down? — Lolbertarian Democrat (@Me_Predictor) April 26, 2024...
iphone ਦੇ ਦੀਵਾਨੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਹਨ। ਉਪਭੋਗਤਾ ਹਰ ਸਾਲ ਐਪਲ ਦੀ ਨਵੀਂ ਆਈਫੋਨ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਸਾਲ ਯਾਨੀ 2024 ਵਿਚ ਕੰਪਨੀ ਸਤੰਬਰ ਦੇ ਮਹੀਨੇ ਵਿਚ ਆਈਫੋਨ ਦੀ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਸੀਰੀਜ਼ ਦੇ ਫੋਨ ਦੀ ਲਾਂਚ ਡੇਟ ਦਾ ਹਾਲੇ ਤਕ ਐਲਾਨ ਨਹੀਂ ਕੀਤਾ ਗਿਆ ਹੈ। ਲਾਂਚ ਤੋਂ ਪਹਿਲਾਂ ਆਈਫੋਨ 16 ਪਲੱਸ ਦੇ ਕਈ ਵੇਰਵੇ ਲੀਕ ਹੋ ਗਏ ਹਨ।ਇਸ ਵਾਰ ਵੀ ਇੱਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਆਈਫੋਨ 16 ਪਲੱਸ ਬਾਰੇ ਖੁਲਾਸਾ ਹੋਇਆ ਹੈ ਕਿ ਇਸ ਨੂੰ 7 ਨਵੇਂ ਰੰਗਾਂ ਵਿੱਚ ਲਾਂਚ ਕੀਤਾ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ iPhone 16 Plus 7 ਵੱਖ-ਵੱਖ ਰੰਗਾਂ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਨ੍ਹਾਂ ‘ਚੋਂ ਦੋ ਰੰਗ ਬਿਲਕੁਲ ਵੱਖਰੇ ਅਤੇ ਨਵੇਂ ਹੋਣ ਵਾਲੇ ਹਨ ਜਦਕਿ ਬਾਕੀ ਪੰਜ ਰੰਗ iPhone 15 ਸੀਰੀਜ਼ ਦੇ ਰੰਗਾਂ ਵਰਗੇ ਹੋਣ ਦੀ ਸੰਭਾਵਨਾ ਹੈ। ਰੰਗਾਂ ਦੀ ਗੱਲ ਕਰੀਏ ਤਾਂ ਮੌਜੂਦਾ ਰੰਗ ਨੀਲੇ, ਗੁਲਾਬੀ, ਪੀਲੇ, ਹਰੇ ਅਤੇ ਕਾਲੇ ਹਨ। ਇਨ੍ਹਾਂ ਤੋਂ ਇਲਾਵਾ ਦੋ ਨਵੇਂ ਕਲਰ ਪਲੱਸ ਵ੍ਹਾਈਟ ਅਤੇ ਪਰਪਲ ਵੀ ਆਉਣ ਵਾਲੇ ਹਨ। ਇਸ ਤੋਂ ਪਹਿਲਾਂ, ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਵਿਚ ਆਈਫੋਨ 16 ਸੀਰੀਜ਼ ਦੇ ਮਾਡਲਾਂ ਦੇ ਡਿਸਪਲੇ ਸਾਈਜ਼ ਬਾਰੇ ਜਾਣਕਾਰੀ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ iPhone 16 Pro ਦਾ ਡਿਸਪਲੇਅ ਸਾਈਜ਼ iPhone 15 Pro ਦੇ ਡਿਸਪਲੇ ਸਾਈਜ਼ ਤੋਂ ਵੱਡਾ ਹੋਵੇਗਾ। ਆਈਫੋਨ 16 ਪ੍ਰੋ ਵਿੱਚ 6.3 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ, ਜਦੋਂ ਕਿ ਆਈਫੋਨ 15 ਪ੍ਰੋ ਵਿੱਚ 6.1 ਇੰਚ ਦੀ ਸਕਰੀਨ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਡਿਸਪਲੇ ਸਾਈਜ਼ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਇਨ੍ਹਾਂ ਦੋਵਾਂ iPhone ਮਾਡਲਾਂ ਦੀ ਸਕਰੀਨ ਸਾਈਜ਼ iPhone 15 ਅਤੇ iPhone 15 Plus ਵਰਗੀ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਆਈਫੋਨ 16 ਸੀਰੀਜ਼ ਦੇ ਦੋਵੇਂ ਬੇਸ ਮਾਡਲ ਫੋਨਾਂ ‘ਚ ਐਕਸ਼ਨ ਬਟਨ ਦਿੱਤਾ ਜਾ ਸਕਦਾ ਹੈ, ਜੋ ਕਿ ਫਿਲਹਾਲ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ‘ਚ ਦਿੱਤਾ ਗਿਆ ਹੈ।...
Surya Grahan 2024 : 8 ਅਪ੍ਰੈਲ (ਸੋਮਵਾਰ) ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਭਾਰਤ 'ਚ ਸੂਰਜ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਨ੍ਹਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਹੈ। ਮੋਬਾਈਲ ਬਾਰੇ ਵੀ ਇਹੋ ਜਿਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਨਹੀਂ ਤਾਂ ਤੁਹਾਡੀ ਡਿਵਾਈਸ ਖਰਾਬ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਹੈਂਡਸੈੱਟ ਨੂੰ ਨੁਕਸਾਨ ਹੋ ਸਕਦਾ ਹੈ।ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਸਵਾਲ ਹਨ। ਗ੍ਰਹਿਣ ਦੀਆਂ ਤਸਵੀਰਾਂ ਸਮਾਰਟਫੋਨ ਨਾਲ ਕਲਿੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ? ਇਕ YouTuber MKBHD ਨੇ ਹੈਂਡਲ X 'ਤੇ ਇਕ ਪੋਸਟ ਕੀਤੀ ਹੈ। ਉਸ ਨੇ ਲਿਖਿਆ ਕਿ ਕੀ ਸੂਰਜ ਗ੍ਰਹਿਣ ਦੌਰਾਨ ਫ਼ੋਨ ਨੂੰ ਸੂਰਜ ਵੱਲ ਕਰਨ 'ਤੇ ਸੈਂਸਰ ਸੜ ਜਾਂਦਾ ਹੈ। ਮੈਨੂੰ ਇਸ ਮਾਮਲੇ ਦਾ ਕੋਈ ਜਵਾਬ ਨਹੀਂ ਮਿਲ ਸਕਿਆ।ਇਸ ਸਵਾਲ ਦਾ ਜਵਾਬ ਨਾਸਾ ਨੇ ਦਿੱਤਾ ਹੈ। ਪੁਲਾੜ ਏਜੰਸੀ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ 8 ਅਪ੍ਰੈਲ ਨੂੰ ਹੋਣ ਵਾਲੀ ਖਗੋਲੀ ਘਟਨਾ ਨੂੰ ਕੈਮਰੇ 'ਚ ਕੈਦ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਤੁਹਾਡੇ ਮੋਬਾਈਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨਾਸਾ ਨੇ ਇਸ ਪੋਸਟ ਦੇ ਜਵਾਬ 'ਚ ਲਿਖਿਆ, 'ਉਨ੍ਹਾਂ ਦੇ ਫੋਟੋ ਵਿਭਾਗ ਨੇ ਦੱਸਿਆ ਕਿ ਹਾਂ ਤੁਹਾਡੇ ਸਮਾਰਟਫੋਨ ਦਾ ਕੈਮਰਾ ਸੈਂਸਰ ਖਰਾਬ ਹੋ ਸਕਦਾ ਹੈ। ਜੇਕਰ ਇਸ ਨੂੰ ਸੂਰਜ ਵੱਲ ਪੁਆਇੰਟ ਕੀਤਾ ਜਾਵੇ ਤਾਂ ਸੈਂਸਰ ਖਰਾਬ ਹੋ ਸਕਦਾ ਹੈ।'...
Elon Musk News: ਪੁਲਾੜ ਅਤੇ ਆਟੋਮੋਬਾਈਲ ਉਦਯੋਗ ਵਿੱਚ ਵੱਡੇ ਬਦਲਾਅ ਕਰਨ ਤੋਂ ਬਾਅਦ, ਐਲੋਨ ਮਸਕ ਹੁਣ ਮਨੁੱਖੀ ਦਿਮਾਗ ਨੂੰ ਲੈ ਕੇ ਇੱਕ ਨਵੀਂ ਕ੍ਰਾਂਤੀ ਕਰਨ ਜਾ ਰਿਹਾ ਹੈ। ਇਸ ਵਿੱਚ ਮਨੁੱਖੀ ਦਿਮਾਗ ਵਿੱਚ ਇੱਕ ਚਿੱਪ ਲਗਾਈ ਜਾਵੇਗੀ। ਇਸਦੇ ਲਈ ਉਸਨੇ ਪਹਿਲਾਂ ਹੀ ਇੱਕ ਕੰਪਨੀ ਤਿਆਰ ਕੀਤੀ ਹੈ, ਜਿਸਦਾ ਨਾਮ ਹੈ ਨਿਊਰਲਿੰਕ। ਦਰਅਸਲ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਲੋਨ ਮਸਕ ਦੇ ਸਟਾਰਟਅਪ ਨਿਯੂਰਲਿੰਕ ਨੂੰ ਮਨੁੱਖੀ ਅਜ਼ਮਾਇਸ਼ਾਂ ਨੂੰ ਲੈ ਕੇ ਅਮਰੀਕੀ ਏਜੰਸੀ ਐਫਡੀਏ ਤੋਂ ਕਲੀਨ ਚਿੱਟ ਮਿਲ ਗਈ ਹੈ। ਉਹ ਆਉਣ ਵਾਲੇ ਹਫ਼ਤੇ ਦੇ ਅੰਦਰ ਟਰਾਈਲ ਸ਼ੁਰੂ ਕਰਨ ਦੇ ਯੋਗ ਵੀ ਹੋਵੇਗਾ। ਮਨੁੱਖੀ ਦਿਮਾਗ ਵਿੱਚ ਲੱਗੇਗੀ ਐਡਵਾਂਸ ਚਿੱਪ ਅਸਲ ਵਿੱਚ, ਐਲੋਨ ਮਸਕ ਦਾ ਸਟਾਰਟਅਪ ਮਨੁੱਖੀ ਦਿਮਾਗ ਵਿੱਚ ਇੱਕ ਚਿੱਪ ਲਗਾਏਗਾ। ਫਿਲਹਾਲ ਇਹ ਇੱਕ ਟ੍ਰਾਇਲ ਦੇ ਰੂਪ ਵਿੱਚ ਸ਼ੁਰੂ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਜ਼ਾਰਾਂ ਲੋਕਾਂ ਨੇ ਆਪਣੇ ਦਿਮਾਗ ਵਿੱਚ ਨਿਊਰਲਿੰਕ ਚਿੱਪ ਲਗਾਉਣ ਦੀ ਇੱਛਾ ਪ੍ਰਗਟਾਈ ਹੈ। ਇਹ ਲੋਕ ਟਰਾਇਲ ਵਿੱਚ ਵਲੰਟੀਅਰ ਵਜੋਂ ਕੰਮ ਕਰਨਗੇ। ਸਰਜਰੀ ਨਾਲ ਲੱਗੇਗੀ ਨਿਊਰਲਿੰਕ ਦੀ ਚਿੱਪ ਨਿਊਰਲਿੰਕ ਦੇ ਕਲੀਨਿਕਲ ਅਜ਼ਮਾਇਸ਼ ਦੇ ਤਹਿਤ, ਸਰਜਰੀ ਰਾਹੀਂ ਮਨੁੱਖੀ ਦਿਮਾਗ 'ਤੇ ਦਿਮਾਗ ਕੰਪਿਊਟਰ ਇੰਟਰਫੇਸ (ਬੀਸੀਆਈ) ਲਗਾਇਆ ਜਾਵੇਗਾ। ਇਸ ਨਾਲ ਉਹ ਚਿੱਪ ਦੀ ਮੂਵਮੈਂਟ ਅਤੇ ਇਰਾਦਾ ਪ੍ਰਾਪਤ ਕਰੇਗਾ। ਇਸ ਤੋਂ ਬਾਅਦ ਉਹ ਉਨ੍ਹਾਂ ਹੁਕਮਾਂ ਨੂੰ ਅੱਗੇ ਭੇਜੇਗਾ। ਇਸ ਤੋਂ ਬਾਅਦ, ਉਸ ਚਿੱਪਸੈੱਟ ਨਾਲ ਅਨੁਕੂਲ ਉਪਕਰਣ ਉਹ ਕਮਾਂਡਾਂ ਪ੍ਰਾਪਤ ਕਰਨਗੇ ਅਤੇ ਅੱਗੇ ਕੰਮ ਕਰਨਗੇ। ਨਿਊਰਲਿੰਕ ਨੇ ਕਿਹਾ ਕਿ ਸ਼ੁਰੂਆਤੀ ਪੜਾਅ 'ਚ ਇਸ ਦਾ ਮਕਸਦ ਕੰਪਿਊਟਰ ਕਰਸਰ ਅਤੇ ਕੀਬੋਰਡ ਨੂੰ ਕੰਟਰੋਲ ਕਰਨਾ ਹੈ। ਇਹ ਕੰਟਰੋਲ ਕਮਾਂਡ ਦਿਮਾਗ ਵਿੱਚ ਫਿੱਟ ਕੀਤੇ ਗਏ ਚਿੱਪਸੈੱਟ ਤੋਂ ਸਿੱਧੇ ਪ੍ਰਾਪਤ ਹੋਵੇਗੀ। ਨਿਊਰਲਿੰਕ ਦੀ ਯੋਜਨਾ ਕੀ ਹੈ? ਨਿਊਰਲਿੰਕ ਕੁਝ ਵਲੰਟੀਅਰਾਂ 'ਤੇ ਆਪਣਾ ਟ੍ਰਾਇਲ ਸ਼ੁਰੂ ਕਰੇਗਾ। ਫਿਲਹਾਲ ਇਹ ਕੁਝ ਲੋਕਾਂ 'ਤੇ ਸ਼ੁਰੂ ਹੋਵੇਗੀ ਅਤੇ ਸਾਲ 2030 ਤੱਕ ਕੰਪਨੀ ਨੇ ਇਸ ਚਿੱਪ ਨੂੰ 22 ਹਜ਼ਾਰ ਲੋਕਾਂ ਦੇ ਦਿਮਾਗ 'ਚ ਲਗਾਉਣ ਦਾ ਟੀਚਾ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਸਾਲ 2016 ਵਿੱਚ ਨਿਊਰਲਿੰਕ ਦੀ ਸ਼ੁਰੂਆਤ ਕੀਤੀ ਸੀ।
ਨਵੀਂ ਦਿੱਲੀ : Jio ਨੇ ਆਪਣੇ ਯੂਜ਼ਰਜ਼ ਲਈ ਨਵਾਂ ਫੋਨ ਲਾਂਚ ਕਰਨ ਦੇ ਨਾਲ ਹੀ ਇਸ ਸੇਲ ਲਈ ਵੀ ਪੇਸ਼ ਕੀਤਾ ਹੈ। ਕੰਪਨੀ ਨੇ JioPhone Prima ਨੂੰ ਆਪਣੇ ਯੂਜ਼ਰਜ਼ ਲਈ ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ ਤੇ ਫੀਚਰਜ਼ ਬਾਰੇ ਅਧਿਕਾਰਤ ਜਾਣਕਾਰੀ ਵੀ ਸਾਹਮਣੇ ਆਈ ਹੈ। ਆਓ ਜਲਦੀ ਨਾਲ JioPhone Prima ਦੀ ਕੀਮਤ ਤੇ ਫੀਚਰਜ਼ 'ਤੇ ਨਜ਼ਰ ਮਾਰੀਏ- JioPhone Prima ਦੀਆਂ ਸਪੈਸੀਫਿਕੇਸ਼ਨਜ਼ ਪ੍ਰੋਸੈਸਰ- ਕੰਪਨੀ ਨੇ JioPhone Prima 4G ਫੋਨ ਨੂੰ ARM Cortex A53 ਪ੍ਰੋਸੈਸਰ ਨਾਲ ਪੇਸ਼ ਕੀਤਾ ਹੈ। ਡਿਸਪਲੇਅ- Jio ਨੇ 2.4 ਇੰਚ ਡਿਸਪਲੇਅ ਵਾਲਾ JioPhone Prima 4G ਫੋਨ ਪੇਸ਼ ਕੀਤਾ ਹੈ। ਰੈਮ ਤੇ ਸਟੋਰੇਜ- Jio ਦਾ ਨਵਾਂ ਫੋਨ 128GB ਐਕਸਪੈਂਡੇਬਲ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ 512MB ਰੈਮ ਨਾਲ ਆਉਂਦਾ ਹੈ। ਕੈਮਰਾ- Jio ਦੀ ਨਵੀਂ ਡਿਵਾਈਸ 0.3MP ਕੈਮਰੇ ਨਾਲ ਲਿਆਂਦੀ ਗਈ ਹੈ। ਬੈਟਰੀ- Jio ਨੇ 1800mAh ਦੀ...
Google Pay News: Google Pay ਵੱਲੋਂ ਦੀਵਾਲੀ ਮੌਕੇ ਯੂਜ਼ਰਸ ਨੂੰ ਤੋਹਫਾ ਦਿੱਤਾ ਜਾ ਰਿਹਾ ਹੈ। ਦੀਵਾਲੀ ਮੌਕੇ ਤੁਸੀ ਇਨਾਮ ਜਿੱਤ ਸਕਦੇ ਹੋ। ਮਸ਼ਹੂਰ ਫਿਨਟੈੱਕ ਐਪ ‘ਤੇ ਸ਼ਗਨ ਵੀ ਪ੍ਰਾਪਤ ਕਰ ਸਕਦੇ ਹੋ। ਦੀਵਾਲੀ ਦੇ ਮੌਕੇ ‘ਤੇ ਕੰਪਨੀ ਤੁਹਾਨੂੰ 501 ਰੁਪਏ ਦਾ ਤੋਹਫਾ ਦੇਵੇਗੀ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਚੈਲੇਂਜਸ ਨੂੰ ਪੂਰਾ ਕਰਨਾ ਹੋਵੇਗਾ। ਅਮਰੀਕੀ ਕੰਪਨੀ ਪੇਮੈਂਟ ਐਪ ‘ਤੇ ਫੈਸਟੀਵਲ ਸਿਟੀ ਪ੍ਰਮੋਸ਼ਨ ਚਲਾ ਰਹੀ ਹੈ। ਇਸ ਵਿੱਚ ਕੁਝ ਚੈਲੇਂਜਸ ਦਿੱਤੇ ਜਾਣਗੇ। ਤੁਸੀਂ ਨਾ ਸਿਰਫ਼ 501 ਰੁਪਏ ਦਾ ਸ਼ਗਨ ਪ੍ਰਾਪਤ ਕਰ ਸਕਦੇ ਹੋ, ਸਗੋਂ ਤੁਹਾਨੂੰ ਇੱਕ ਵਿਸ਼ੇਸ਼ ਤੋਹਫ਼ਾ ਜਿੱਤਣ ਦਾ ਮੌਕਾ ਵੀ ਮਿਲ ਰਿਹਾ ਹੈ। ਦੀਵਾਲੀ ਮਨਾਉਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ? ਆਓ ਗੂਗਲ ਪੇ ਦੇ ਤਿਉਹਾਰ ਸਿਟੀ ਬਾਰੇ ਗੱਲ ਕਰੀਏ, ਜਿੱਥੇ ਤੁਸੀਂ ਦੀਵਾਲੀ ਦਾ ਸ਼ਗਨ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਗੂਗਲ ਪੇ (Google Pay) ‘ਤੇ ਦੀਵਾਲੀ ਮੈਪ ਮਿਲੇਗਾ, ਜਿਸ ਦੇ ਚੈਲੇਂਜਸ ਨੂੰ ਪੂਰਾ ਕਰਨਾ ਹੋਵੇਗਾ। Google Pay ਚੈਲੇਂਜਸ ਸ਼ੁਰੂ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡੇ ਫ਼ੋਨ ਵਿੱਚ Google Pay ਦਾ ਅੱਪਡੇਟ ਕੀਤਾ ਵਰਜਨ ਹੈ। ਜੇਕਰ ਇਹ ਪੁਰਾਣਾ ਵਰਜਨ ਹੈ, ਤਾਂ ਪਹਿਲਾਂ ਇਸਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਅਪਡੇਟ ਕਰੋ। ਇਸ ਤੋਂ ਇਲਾਵਾ ਤੁਹਾਡੇ Google Pay ਨਾਲ ਇੱਕ ਚਾਲੂ ਬੈਂਕ ਖਾਤਾ ਲਿੰਕ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਹਾਡਾ ਸਾਰਾ ਕੰਮ ਪੂਰਾ ਹੋ ਗਿਆ ਹੈ ਤਾਂ ਤੁਸੀਂ ਚੈਲੇਂਜ ਨੂੰ ਪੂਰਾ ਕਰਨਾ ਸ਼ੁਰੂ ਕਰ ਸਕਦੇ ਹੋ। ...
Elon Musk News: ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਭਾਵ 27 ਅਕਤੂਬਰ 2022 ਨੂੰ ਐਲੋਨ ਮਸਕ ਨੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ (ਹੁਣ X) ਨੂੰ ਖਰੀਦਿਆ ਸੀ। ਇਹ ਸੌਦਾ 44 ਅਰਬ ਡਾਲਰ 'ਚ ਹੋਇਆ ਸੀ। ਅੱਜ ਤੱਕ ਇਹ ਰਕਮ ਲਗਭਗ 3.6 ਲੱਖ ਕਰੋੜ ਰੁਪਏ ਹੈ। ਉਦੋਂ ਤੋਂ ਪਲੇਟਫਾਰਮ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਮਸਕ ਐਕਸ ਨੂੰ 'ਐਵਰੀਥਿੰਗ ਐਪ' ਬਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਇੱਕ ਸਾਲ ਵਿੱਚ X ਵਿੱਚ ਕੀਤੇ ਗਏ 8 ਵੱਡੇ ਬਦਲਾਅ ਬਾਰੇ ਦੱਸ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਇਸ ਕੰਪਨੀ ਬਾਰੇ ਮਸਕ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਦੱਸਾਂਗੇ ਜਿਸ 'ਤੇ ਉਹ ਇਸ ਸਮੇਂ ਕੰਮ ਕਰ ਰਿਹਾ ਹੈ। ਇਹ ਤਬਦੀਲੀਆਂ X ਨੂੰ ਪੂਰੀ ਤਰ੍ਹਾਂ ਬਦਲ ਸਕਦੀਆਂ ਹਨ... ਅੱਧੇ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ27 ਅਕਤੂਬਰ, 2022 ਨੂੰ ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਮਸਕ ਨੇ ਪਹਿਲਾਂ ਕੰਪਨੀ ਦੇ ਚਾਰ ਉੱਚ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਨ੍ਹਾਂ ਵਿੱਚ ਸੀਈਓ ਪਰਾਗ ਅਗਰਵਾਲ, ਵਿੱਤ ਮੁਖੀ ਨੇਡ ਸੇਗਲ, ਲੀਗਲ ਐਗਜ਼ੀਕਿਊਟਿਵ ਵਿਜੇ ਗੱਡੇ ਅਤੇ ਸੀਨ ਐਜੇਟ ਸ਼ਾਮਲ ਸਨ। ਜਦੋਂ ਮਸਕ ਨੇ ਐਕਸ ਦਾ ਚਾਰਜ ਸੰਭਾਲਿਆ ਸੀ, ਉਦੋਂ ਕਰੀਬ 7500 ਕਰਮਚਾਰੀ ਸਨ, ਪਰ ਹੁਣ ਸਿਰਫ 2500 ਦੇ ਕਰੀਬ ਹੀ ਬਚੇ ਹਨ। ਕਈ ਬਲੌਕ ਕੀਤੇ ਖਾਤਿਆਂ ਨੂੰ ਅਨਬਲੌਕ ਕੀਤਾਨਵੰਬਰ 2022 ਵਿੱਚ, ਮਸਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਬਲੌਕ ਕੀਤੇ ਖਾਤਿਆਂ ਨੂੰ ਅਨਬਲੌਕ ਕੀਤਾ। ਉਨ੍ਹਾਂ ਨੇ ਟਰੰਪ ਦੀ ਵਾਪਸੀ ਨੂੰ ਲੈ ਕੇ ਐਕਸ 'ਤੇ ਇਕ ਪੋਲ ਕਰਵਾਈ ਸੀ। ਉਨ੍ਹਾਂ ਨੇ ਪੁੱਛਿਆ ਸੀ, ਕੀ ਰਾਸ਼ਟਰਪਤੀ ਟਰੰਪ ਦਾ ਖਾਤਾ ਬਹਾ...
ਨਵੀਂ ਦਿੱਲੀ: ਐਪਲ ਨੇ ਆਪਣੀ ਲੇਟੈਸਟ ਆਈਫੋਨ 15 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਵਿੱਚ 4 ਡਿਵਾਈਸ ਸ਼ਾਮਲ ਹਨ, ਜਿਸ ਵਿੱਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਿਲ ਹਨ। ਐਪਲ ਨੇ ਇਸ ਨਵੀਂ ਸੀਰੀਜ਼ ਦੇ ਨਾਲ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ, ਜਿਸ ਵਿੱਚ USB-C ਚਾਰਜਿੰਗ ਪੋਰਟ, 48MP ਕੈਮਰਾ, A17 ਪ੍ਰੋ ਬਾਇਓਨਿਕ ਚਿੱਪ ਸ਼ਾਮਲ ਹੈ।ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੋਂ ਕੰਪਨੀ ਆਪਣੇ ਗਾਹਕਾਂ ਲਈ ਦੋ ਨਵੇਂ ਆਈਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਰਹੀ ਹੈ। ਜਿਸ ਵਿੱਚ iPhone 15 Pro ਅਤੇ iPhone 15 Pro Max ਸ਼ਾਮਲ ਹਨ। ਇਸਨੂੰ ਕਦੋਂ ਅਤੇ ਕਿਵੇਂ ਪ੍ਰੀ-ਬੁੱਕ ਕਰ ਸਕਦੇ ਹੋ। ਜੇਕਰ ਤੁਸੀਂ iPhone 15 Pro ਖਰੀਦਣ ਜਾ ਰਹੇ ਹੋ ਤਾਂ ਇਸਦੇ 128GB ਮਾਡਲ ਦੀ ਕੀਮਤ 1,34,900 ਰੁਪਏ, 256GB ਮਾਡਲ ਦੀ ਕੀਮਤ 1,44,900 ਰੁਪਏ, 512GB ਮਾਡਲ ਦੀ ਕੀਮਤ 1 ਰੁਪਏ ਰੱਖੀ ਗਈ ਹੈ। 64,900 ਰੁਪਏ ਅਤੇ 1TB ਮਾਡਲ ਦੀ ਕੀਮਤ 1,84,900 ਰੁਪਏ ਰੱਖੀ ਗਈ ਹੈ। ਜੇਕਰ ਤੁਸੀਂ iPhone 15 Pro Max ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ 256GB ਮਾਡਲ ਲਈ 1,59,900 ਰੁਪਏ, 512GB ਮਾਡਲ ਲਈ 1,79,900 ਰੁਪਏ ਅਤੇ 1TB ਮਾਡਲ ਲਈ 1,99,900 ਰੁਪਏ ਦੇਣੇ ਹੋਣਗੇ। ਤੁਸੀਂ ਸਾਈਟ 'ਤੇ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਪ੍ਰੀ-ਬੁਕਿੰਗ 15 ਸਤੰਬਰ ਨੂੰ ਸ਼ਾਮ 5:30 ਵਜੇ ਤੋਂ ਸ਼ੁਰੂ ਹੋਵੇਗੀ। ਤੁਸੀਂ ਇਨ੍ਹਾਂ ਡਿਵਾਈਸਾਂ ਨੂੰ 22 ਸਤੰਬਰ ਤੋਂ ਵਿਕਰੀ 'ਤੇ ਦੇਖ ਸਕੋਗੇ।...
ਨਵੀਂ ਦਿੱਲੀ: ਹੁਣ ਇਹ ਭਾਰਤੀ ਏਜੰਸੀ ਤੈਅ ਕਰੇਗੀ ਕਿ ਦੇਸ਼ ਵਿੱਚ ਚੱਲ ਰਹੀਆਂ ਕਾਰਾਂ ਕਿੰਨੀਆਂ ਸੁਰੱਖਿਅਤ ਹਨ। ਉਹ 1 ਅਕਤੂਬਰ ਤੋਂ ਸੁਰੱਖਿਆ ਰੇਟਿੰਗ ਦੇਣਾ ਸ਼ੁਰੂ ਕਰ ਦੇਣਗੇ। ਪਹਿਲਾਂ ਇਹ ਕੰਮ ਦੋ ਵਿਦੇਸ਼ੀ ਕੰਪਨੀਆਂ ਵੱਲੋਂ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਕਾਰਾਂ ਨੂੰ 0 ਤੋਂ 5 ਸਟਾਰ ਦੀ ਰੇਟਿੰਗ ਦਿੱਤੀ ਜਾਂਦੀ ਹੈ। 0 ਦਾ ਮਤਲਬ ਹੈ ਅਸੁਰੱਖਿਅਤ ਅਤੇ 5 ਦਾ ਮਤਲਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੇਂਦਰੀ ਸੜਕ ਆਵਾਜਾਈ ਰਾਜ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਭਾਰਤੀ ਏਜੰਸੀ ਭਾਰਤ ਨਵੀਂ ਕਾਰ ਮੁਲਾਂਕਣ ਪ੍ਰੋਗਰਾਮ (ਭਾਰਤ NCAP ਜਾਂ BNCAP) ਦੀ ਸ਼ੁਰੂਆਤ ਕੀਤੀ। ਇਹ ਭਾਰਤੀ ਸਥਿਤੀਆਂ ਦੇ ਅਨੁਸਾਰ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਚਾਕਨ, ਪੁਣੇ ਵਿਖੇ ਕਾਰਾਂ ਦਾ ਕਰੈਸ਼ ਟੈਸਟ ਕਰੇਗਾ। ਹੁਣ GNCAP ਅਤੇ LNCAP ਰੇਟਿੰਗ ਦਾ ਫੈਸਲਾ ਇਸ ਤੋਂ ਪਹਿਲਾਂ, ਵਿਦੇਸ਼ੀ ਏਜੰਸੀਆਂ ਗਲੋਬਲ NCAP (GNCAP) ਅਤੇ ਲੈਟਿਨ NCAP (LNCAP) ਭਾਰਤੀ ਕਾਰਾਂ ਨੂੰ ਉਨ੍ਹਾਂ ਦੇ ਮਾਪਦੰਡਾਂ ਅਨੁਸਾਰ ਟੈਸਟ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਰੇਟਿੰਗ ਦਿੰਦੀਆਂ ਸਨ। ਇਹ ਰੇਟਿੰਗ ਕਈ ਤਰੀਕਿਆਂ ਨਾਲ ਭਾਰਤੀ ਹਾਲਾਤਾਂ ਅਨੁਸਾਰ ਫਿੱਟ ਨਹੀਂ ਬੈਠਦੀ, ਇਸ ਲਈ ਕੇਂਦਰ ਸਰਕਾਰ ਨੇ ਆਪਣੀ ਰੇਟਿੰਗ ਪ੍ਰਣਾਲੀ BNCAP ਸ਼ੁਰੂ ਕੀਤੀ। ਲੋਕ ਸੁਰੱਖਿਆ ਅਤੇ ਗੁਣਵੱਤਾ ਪ੍ਰਤੀ ਜਾਗਰੂਕ ਇਸ ਮੌਕੇ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ, 'ਦੇਸ਼ ਵਿੱਚ ਹਰ ਸਾਲ 5 ਲੱਖ ਤੋਂ ਵੱਧ ਹਾਦਸੇ ਵਾਪਰਦੇ ਹਨ। ਇਨ੍ਹਾਂ 'ਚ ਕਰੀਬ 1.50 ਲੱਖ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਲੋਕ ਹੁਣ ਵਾਹਨ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਜਾਗਰੂਕ ਹੋ ਗਏ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਨਵਾਂ ਬਦਲ ਹੈ ਤਾਂ ਲੋਕ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਸਥਾਨਕ ਏਜੰਸੀ ਨਾਲੋਂ ਟੈਸਟਿੰਗ 75% ਘੱਟ ਮਹਿੰਗਾ ਗਡਕਰੀ ਨੇ ਕਿਹਾ, "ਭਾਰਤ-ਐਨਸੀਏਪੀ ਦੇ ਤਹਿਤ, ਦੇਸ਼ ਵਿੱਚ ਇੱਕ ਵਾਹਨ ਦੀ ਟੈਸਟਿੰਗ ਲਾਗਤ ਲਗਭਗ 60 ਲੱਖ ਰੁਪਏ ਹੋਵੇਗੀ, ਜਦੋਂ ਕਿ ਵਿਸ਼ਵ ਪੱਧਰ 'ਤੇ ਇਹ ਲਾਗਤ 2.5 ਕਰੋੜ ਰੁਪਏ ਹੈ। ਯਾਨੀ ਹੁਣ ਕੰਪਨੀਆਂ ਨੂੰ ਸਥਾਨਕ ਏਜੰਸੀ ਤੋਂ ਟੈਸਟ ਕਰਵਾਉਣ 'ਤੇ 75 ਫੀਸਦੀ ਘੱਟ ਖਰਚ ਕਰਨਾ ਹੋਵੇਗਾ।...
Tech News: OpenAI ਨੇ ਐਂਡਰਾਇਡ ਡਿਵਾਈਸਾਂ ਲਈ ਚੈਟਜੀਪੀਟੀ ਦੀ ਐਪ ਲਾਂਚ ਕੀਤੀ ਹੈ। ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਇਸਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਲਾਂਚ ਕਰਨ ਤੋਂ ਪਹਿਲਾਂ, ਐਪ 22 ਜੁਲਾਈ ਨੂੰ ਪ੍ਰੀ-ਰਜਿਸਟਰ ਲਈ ਉਪਲਬਧ ਹੋ ਗਈ ਸੀ। ਪੂਰਵ-ਰਜਿਸਟਰਡ ਅਤੇ ਆਟੋਮੈਟਿਕ ਇੰਸਟੌਲ ਵਿਕਲਪ ਸਮਰਥਿਤ ਉਪਭੋਗਤਾਵਾਂ ਦੇ ਡਿਵਾਈਸਾਂ 'ਤੇ ਲਾਂਚ ਹੋਣ ਤੋਂ ਬਾਅਦ ਐਪ ਆਪਣੇ ਆਪ ਡਾਊਨਲੋਡ ਹੋ ਜਾਂਦੀ ਹੈ। OpenAI ਨੇ ਹੁਣੇ ਹੀ ਭਾਰਤ ਸਮੇਤ ਕੁਝ ਦੇਸ਼ਾਂ ਵਿੱਚ Android ਡਿਵਾਈਸਾਂ ਲਈ ChatGPT ਦੀ ਐਪ ਲਾਂਚ ਕੀਤੀ ਹੈ। ਓਪਨਏਆਈ ਨੇ ਅਧਿਕਾਰਤ ਖਾਤੇ ਤੋਂ ਟਵੀਟ ਕੀਤਾ, 'ਐਂਡਰਾਇਡ ਲਈ ਚੈਟਜੀਪੀਟੀ ਹੁਣ ਅਮਰੀਕਾ, ਭਾਰਤ, ਬੰਗਲਾਦੇਸ਼ ਅਤੇ ਬ੍ਰਾਜ਼ੀਲ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੈ। ਅਸੀਂ ਇਸਨੂੰ ਅਗਲੇ ਹਫਤੇ ਹੋਰ ਦੇਸ਼ਾਂ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਾਂ। ਐਂਡਰੌਇਡ ਡਿਵਾਈਸ ਵਿੱਚ ਚੈਟਜੀਪੀਟੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ? ਸਭ ਤੋਂ ਪਹਿਲਾਂ ਐਂਡਰਾਇਡ ਫੋਨ ਤੋਂ ਪਲੇ ਸਟੋਰ 'ਤੇ ਜਾਓ। ਇੱਥੇ ChatGPT ਟਾਈਪ ਕਰਕੇ ਐਪ ਖੋਜੋ।ChatGPT ਦੀ ਅਧਿਕਾਰਤ ਐਪ ਨੂੰ ਸਥਾਪਿਤ ਕਰੋ, ਜਿਸ ਵਿੱਚ ChatGPT ਦੇ ਹੇਠਾਂ OpenaAI ਲਿਖਿਆ ਹੋਇਆ ਹੈ।ਐਪ ਖੋਲ੍ਹ ਕੇ ਆਪਣਾ ਖਾਤਾ ਬਣਾਓ ਅਤੇ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਖਾਤਾ ਹੈ ਤਾਂ ਸਿੱਧਾ ਲੌਗਇਨ ਕਰੋ।ਉਪਭੋਗਤਾ ਐਂਡਰਾਇਡ ਡਿਵਾਈਸ ਦੇ ਚੈਟਜੀਪੀਟੀ ਐਪ ਵਿੱਚ ਐਪਲ ਆਈਡੀ ਨਾਲ ਲੌਗਇਨ ਕਰ ਸਕਦੇ ਹਨਓਪਨਏਆਈ ਨੇ ਐਂਡਰਾਇਡ ਡਿਵਾਈਸ ਦੇ ਚੈਟਜੀਪੀਟੀ ਐਪ ਵਿੱਚ ਐਪਲ ਆਈਡੀ ਨਾਲ ਲੌਗਇਨ ਕਰਨ ਦਾ ਵਿਕਲਪ ਦਿੱਤਾ ਹੈ। ਉਪਭੋਗਤਾ ਐਪਲ ਆਈਡੀ ਨਾਲ ਲੌਗਇਨ ਕਰਕੇ ਚੈਟਜੀਪ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
दिल्ली की जहरीली हवा से बचने के लिए आज ही खरिदें ये मास्क ; प्रदूषण से करेगा बचाव, सासं लेने में नही होगी कोई दिक्कत
Rahul Gandhi vs Gautam Adani: राहुल गांधी ने गौतम अडानी की गिरफ्तारी की लगाई गुहार, पीएम मोदी पर भी लगाए आरोप
Petrol-Diesel Price Today: पेट्रोल-डीजल की नई किमतें जारी, जानें अपने शहर के लेटेस्ट प्राइस