LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

iPhone 16 Plus ਦਾ ਡਿਜ਼ਾਈਨ ਲੀਕ! ਇਨ੍ਹਾਂ ਸੱਤ ਰੰਗਾਂ ਵਿਚ ਆਏਗਾ ਨਵਾਂ ਮਾਡਲ

iphone 16 plus

iphone ਦੇ ਦੀਵਾਨੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਹਨ। ਉਪਭੋਗਤਾ ਹਰ ਸਾਲ ਐਪਲ ਦੀ ਨਵੀਂ ਆਈਫੋਨ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਸਾਲ ਯਾਨੀ 2024 ਵਿਚ ਕੰਪਨੀ ਸਤੰਬਰ ਦੇ ਮਹੀਨੇ ਵਿਚ ਆਈਫੋਨ ਦੀ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਸੀਰੀਜ਼ ਦੇ ਫੋਨ ਦੀ ਲਾਂਚ ਡੇਟ ਦਾ ਹਾਲੇ ਤਕ ਐਲਾਨ ਨਹੀਂ ਕੀਤਾ ਗਿਆ ਹੈ। ਲਾਂਚ ਤੋਂ ਪਹਿਲਾਂ ਆਈਫੋਨ 16 ਪਲੱਸ ਦੇ ਕਈ ਵੇਰਵੇ ਲੀਕ ਹੋ ਗਏ ਹਨ।
ਇਸ ਵਾਰ ਵੀ ਇੱਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਆਈਫੋਨ 16 ਪਲੱਸ ਬਾਰੇ ਖੁਲਾਸਾ ਹੋਇਆ ਹੈ ਕਿ ਇਸ ਨੂੰ 7 ਨਵੇਂ ਰੰਗਾਂ ਵਿੱਚ ਲਾਂਚ ਕੀਤਾ ਜਾਵੇਗਾ।  ਰਿਪੋਰਟ ਵਿੱਚ ਕਿਹਾ ਗਿਆ ਹੈ ਕਿ iPhone 16 Plus 7 ਵੱਖ-ਵੱਖ ਰੰਗਾਂ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਨ੍ਹਾਂ ‘ਚੋਂ ਦੋ ਰੰਗ ਬਿਲਕੁਲ ਵੱਖਰੇ ਅਤੇ ਨਵੇਂ ਹੋਣ ਵਾਲੇ ਹਨ ਜਦਕਿ ਬਾਕੀ ਪੰਜ ਰੰਗ iPhone 15 ਸੀਰੀਜ਼ ਦੇ ਰੰਗਾਂ ਵਰਗੇ ਹੋਣ ਦੀ ਸੰਭਾਵਨਾ ਹੈ। ਰੰਗਾਂ ਦੀ ਗੱਲ ਕਰੀਏ ਤਾਂ ਮੌਜੂਦਾ ਰੰਗ ਨੀਲੇ, ਗੁਲਾਬੀ, ਪੀਲੇ, ਹਰੇ ਅਤੇ ਕਾਲੇ ਹਨ। ਇਨ੍ਹਾਂ ਤੋਂ ਇਲਾਵਾ ਦੋ ਨਵੇਂ ਕਲਰ ਪਲੱਸ ਵ੍ਹਾਈਟ ਅਤੇ ਪਰਪਲ ਵੀ ਆਉਣ ਵਾਲੇ ਹਨ।  ਇਸ ਤੋਂ ਪਹਿਲਾਂ, ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਵਿਚ ਆਈਫੋਨ 16 ਸੀਰੀਜ਼ ਦੇ ਮਾਡਲਾਂ ਦੇ ਡਿਸਪਲੇ ਸਾਈਜ਼ ਬਾਰੇ ਜਾਣਕਾਰੀ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ iPhone 16 Pro ਦਾ ਡਿਸਪਲੇਅ ਸਾਈਜ਼ iPhone 15 Pro ਦੇ ਡਿਸਪਲੇ ਸਾਈਜ਼ ਤੋਂ ਵੱਡਾ ਹੋਵੇਗਾ। ਆਈਫੋਨ 16 ਪ੍ਰੋ ਵਿੱਚ 6.3 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ, ਜਦੋਂ ਕਿ ਆਈਫੋਨ 15 ਪ੍ਰੋ ਵਿੱਚ 6.1 ਇੰਚ ਦੀ ਸਕਰੀਨ ਦਿੱਤੀ ਗਈ ਸੀ।


ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਡਿਸਪਲੇ ਸਾਈਜ਼ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਇਨ੍ਹਾਂ ਦੋਵਾਂ iPhone ਮਾਡਲਾਂ ਦੀ ਸਕਰੀਨ ਸਾਈਜ਼ iPhone 15 ਅਤੇ iPhone 15 Plus ਵਰਗੀ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਆਈਫੋਨ 16 ਸੀਰੀਜ਼ ਦੇ ਦੋਵੇਂ ਬੇਸ ਮਾਡਲ ਫੋਨਾਂ ‘ਚ ਐਕਸ਼ਨ ਬਟਨ ਦਿੱਤਾ ਜਾ ਸਕਦਾ ਹੈ, ਜੋ ਕਿ ਫਿਲਹਾਲ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ‘ਚ ਦਿੱਤਾ ਗਿਆ ਹੈ।

In The Market