LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Split AC ਬਲਾਸਟ : ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ, ਨੁਕਸਾਨ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ

ac precaution life

Split AC Blast : ਰਿਕਾਰਡ ਤੋੜ ਗਰਮੀ ਕਾਰਨ AC ਵਿਚ ਬਲਾਸਟ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਾਵਧਾਨੀ ਵਰਤ ਕੇ ਬਲਾਸਟ ਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਅੱਜ ਤੁਹਾਨੂੰ ਏਸੀ ਬਲਾਸਟ ਹੋਣ ਦੇ ਕਾਰਨ ਦੱਸਣ ਜਾ ਰਹੇ ਹਨ, ਤਾਂ ਜੋ ਤੁਸੀਂ ਵੀ ਲਾਪਰਵਾਹੀ ਨਾ ਕਰੋ ਤੇ ਬਚਾਅ ਲਈ ਤਰੀਕਾ ਅਪਣਾ ਸਕੋ। 
ਜੇ ਤੁਸੀਂ ਗਰਮੀਆਂ ਵਿੱਚ Split AC ਦੀ ਸਹੀ ਵਰਤੋਂ ਕਰ ਰਹੇ ਹੋ ਤੇ ਜੇਕਰ ਤੁਸੀਂ ਲਾਪਰਵਾਹੀ ਵਰਤਦੇ ਹੋ ਤਾਂ ਤੁਹਾਡੇ ਏਅਰ ਕੰਡੀਸ਼ਨਰ ਦੀ ਬਾਹਰੀ ਯੂਨਿਟ ਬੰਬ ਵਾਂਗ ਫਟ ਸਕਦੀ ਹੈ। ਦਰਅਸਲ ਅੱਤ ਦੀ ਗਰਮੀ ਵਿਚ ਪਾਰਾ 48 ਡਿਗਰੀ ਤਕ ਪਹੁੰਚ ਚੁੱਕਾ ਹੈ। ਇਸ ਕਾਰਨ ਏਅਰ ਕੰਡੀਸ਼ਨਰਾਂ 'ਤੇ ਲੋਡ ਵਧ ਗਿਆ ਹੈ ਤੇ ਕਈ ਏਸੀ ਯੂਨਿਟਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। 

ਸਪਲਿਟ ਏਸੀ ਵਿੱਚ ਅੱਗ ਲੱਗਣ ਦੇ ਕਾਰਨ
ਓਵਰਲੋਡ ਸਰਕਟ 'ਤੇ ਸਪਲਿਟ ਏਸੀ ਚਲਾਉਣ ਨਾਲ ਵਾਇਰਿੰਗ 'ਤੇ ਵਾਧੂ ਦਬਾਅ ਪੈਂਦਾ ਹੈ। ਇਸ ਨਾਲ ਸ਼ਾਰਟ ਸਰਕਟ ਤੇ ਅੱਗ ਦੇ ਜੋਖਮ ਵਧ ਜਾਂਦੇ ਹਨ। ਇਸ ਤੋਂ ਇਲਾਵਾ, ਸਪਲਿਟ ਏਸੀ 'ਚ ਅੱਗ ਲੱਗਣ ਦਾ ਇੱਕ ਹੋਰ ਕਾਰਨ ਹੈ। ਇਸ 'ਚ ਵੋਲਟੇਜ਼ 'ਚ ਵਾਰ-ਵਾਰ ਉਤਰਾਅ-ਚੜ੍ਹਾਅ ਕਾਰਨ ਏਸੀ ਦੇ ਇਲੈਕਟ੍ਰੀਕਲ ਪਾਰਟਸ 'ਤੇ ਅਸਰ ਪੈਂਦਾ ਹੈ। ਇਸ ਕਾਰਨ ਇਲੈਕਟ੍ਰੀਕਲ ਪਾਰਟਸ ਖਰਾਬ ਹੋ ਸਕਦੇ ਹਨ ਤੇ ਅੱਗ ਲੱਗ ਸਕਦੀ ਹੈ।
ਸਰਵਿਸ ਨਾ ਕਰਵਾਉਣਾ : ਜੇਕਰ ਏਸੀ ਦਾ ਰੱਖ-ਰਖਾਅ ਅਤੇ ਇੰਸਟਾਲੇਸ਼ਨ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਏਸੀ ਬਲਾਸਟ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ।ਅਜਿਹੇ ਕਈ ਲੋਕ ਹਨ, ਜੋ ਗਰਮੀਆਂ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਉਹ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਜਿਸ ਕਾਰਨ ਏਸੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਹੋ, ਤਾਂ ਤੁਹਾਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ AC ਦੀ ਸਰਵਿਸ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਗਲਤ ਵਾਇਰਿੰਗ : AC ਲਾਉਣ ਸਮੇਂ ਗਲਤ ਵਾਇਰਿੰਗ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਸਕਦੀ ਹੈ। ਕਈ ਵਾਰ ਢਿੱਲੇ ਕੁਨੈਕਸ਼ਨ ਅਤੇ ਸ਼ਾਰਟ ਸਰਕਟ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਗਲਤ ਵਾਇਰਿੰਗ ਕਾਰਨ ਏਸੀ 'ਚ ਗੈਸ ਲੀਕ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। 
ਟਰਬੋ ਮੋਡ ਵਿੱਚ ਚਲਾਉਣਾ : ਅੱਜ ਕੱਲ੍ਹ ਉਪਲਬਧ ਏਸੀ ਵਿੱਚ ਟਰਬੋ ਮੋਡ ਦਿੱਤਾ ਗਿਆ ਹੈ। ਇਹ ਮੋਡ ਆਮ ਮੋਡ ਨਾਲੋਂ ਬਿਹਤਰ ਪ੍ਰਦਰਸ਼ਨ ਦਿੰਦਾ ਹੈ ਪਰ ਇਹ ਮੋਡ ਸਿਰਫ ਥੋੜੇ ਸਮੇਂ ਲਈ ਚੱਲਣ ਲਈ ਦਿੱਤਾ ਗਿਆ ਹੈ। ਹਾਲਾਂਕਿ ਕਈ ਲੋਕ ਇਸ ਮੋਡ 'ਚ ਘੰਟਿਆਂ ਤਕ AC ਚਲਾਉਂਦੇ ਹਨ, ਜਦਕਿ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਮੇਨਟੀਨੈਂਸ ਨਾ ਕਰਨਾ : ਸਪਲਿਟ ਏਸੀ ਦਾ ਆਊਟਡੋਰ ਯੂਨਿਟ ਛੱਤ 'ਤੇ ਲਾਇਆ ਜਾਂਦਾ ਹੈ। ਗਰਮੀ ਦੇ ਕਾਰਨ ਉਪਭੋਗਤਾ ਘੱਟ ਹੀ ਛੱਤ 'ਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਏਸੀ ਦੇ ਬਾਹਰੀ ਯੂਨਿਟ ਵਿੱਚ ਗੰਦਗੀ ਬਾਰੇ ਪਤਾ ਨਹੀਂ ਲੱਗਦਾ। ਆਊਟਡੋਰ ਯੂਨਿਟ ਵਿੱਚ ਗੰਦਗੀ ਜਮ੍ਹਾ ਹੋਣ ਕਾਰਨ ਕਈ ਵਾਰ ਕੰਪ੍ਰੈਸ਼ਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ। ਇਸ ਕਰਾਨ ਬਾਹਰੀ ਯੂਨਿਟ ਫਟ ਜਾਂਦਾ ਹੈ ਤੇ ਇਸ ਨੂੰ ਅੱਗ ਲੱਗ ਜਾਂਦੀ ਹੈ।

ਬਚਣ ਲਈ ਸੁਰੱਖਿਆ ਸੁਝਾਅ
ਜੇਕਰ ਗਰਮੀ ਦੇ ਮੌਸਮ 'ਚ AC ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਸੀਂ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਜੇਕਰ AC ਵਿਚ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਦੀ ਮੁਰੰਮਤ ਕਰਵਾਉਣ ਲਈ ਕਿਸੇ ਮਾਹਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ। AC ਦੀਆਂ ਸਮੱਸਿਆਵਾਂ ਨੂੰ ਖੁਦ ਠੀਕ ਕਰਨ ਦੀ ਕੋਸ਼ਿਸ਼ ਕਰਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਏਸੀ ਦੀ ਕਾਰਗੁਜ਼ਾਰੀ ਲਈ ਸਮੇਂ ਸਿਰ ਸਰਵਿਸ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ AC ਨੂੰ ਘੱਟੋ-ਘੱਟ 600 ਘੰਟੇ ਚਲਾਉਣ ਤੋਂ ਬਾਅਦ ਹੀ ਸਰਵਿਸ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਏਸੀ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ।
AC ਧਮਾਕੇ ਤੋਂ ਬਚਣ ਲਈ, ਤੁਹਾਨੂੰ AC ਨੂੰ ਸਾਧਾਰਨ ਮੋਡ ਵਿੱਚ ਹੀ ਵਰਤਣਾ ਚਾਹੀਦਾ ਹੈ। ਜੇਕਰ ਏਸੀ ਜ਼ਿਆਦਾ ਦੇਰ ਤਕ ਨਾ ਚਲਾਇਆ ਜਾਵੇ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ। ਤੁਸੀਂ 5-10 ਮਿੰਟਾਂ ਲਈ AC ਨੂੰ ਬੰਦ ਕਰ ਸਕਦੇ ਹੋ। 

ਸਟੈਬਲਾਈਜ਼ਰ ਦੀ ਕਰੋ ਵਰਤੋਂ : ਸਪਲਿਟ AC ਦੀ ਬਾਹਰੀ ਯੂਨਿਟ ਵਿੱਚ ਧਮਾਕੇ ਨੂੰ ਰੋਕਣ ਲਈ ਤੁਹਾਨੂੰ ਇੱਕ ਸਟੈਬੀਲਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। 

In The Market