LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UPI Payment : ਗਲਤੀ ਨਾਲ ਕਿਸੇ ਹੋਰ ਨੂੰ ਪਾ ਦਿੱਤੇ ਪੈਸੇ ਤਾਂ ਘਬਰਾਓ ਨਾ, ਇੰਝ ਆਉਣਗੇ ਵਾਪਸ, ਜਾਣੋ ਤਰੀਕਾ

upi new

UPI Payment : ਦੇਸ਼ ਭਰ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਅੱਜ ਸਭ ਤੋਂ ਵੱਡਾ ਪੇਮੈਂਟ ਸਿਸਟਮ ਬਣ ਗਿਆ ਹੈ। ਯੂਪੀਆਈ ਪੇਮੈਂਟ ਇਕ ਰੁਪਏ ਤੋਂ ਲੈ ਕੇ ਲੱਖ ਰੁਪਏ ਤਕ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਗਲ਼ਤੀ ਨਾਲ ਜ਼ਿਆਦਾ ਪੇਮੈਂਟ ਜਾਂ ਫਿਰ ਕਈ ਵਾਰ ਪੈਸੇ ਕਿਸੇ ਹੋਰ ਨੂੰ ਭੇਜਣੇ ਹੁੰਦੇ ਹਨ ਤੇ ਅਸੀਂ ਭੇਜ ਕਿਸੇ ਹੋਰ ਨੂੰ ਦਿੰਦੇ ਹਾਂ। ਜਿਸ ਨਾਲ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਟ੍ਰਿਕ ਤੁਹਾਡੇ ਲਈ ਹੈ। ਅਸੀਂ ਤੁਹਾਨੂੰ ਯੂਪੀਆਈ ਪੇਮੈਂਟ ਨੂੰ ਵਾਪਸ ਪਾਉਣ ਦਾ ਤਰੀਕਾ ਦੱਸਾਂਗੇ।
ਜੇਕਰ ਤੁਹਾਡੇ ਨਾਲ ਵੀ ਕਦੇ ਅਜਿਹਾ ਹੁੰਦਾ ਹੈ ਪੈਸੇ ਗਲਤ ਅਕਾਊਂਟ ਵਿਚ ਟਰਾਂਸਫਰ ਹੋ ਜਾਂਦੇ ਹਨ ਤਾਂ ਇਹ ਰਿਪੋਰਟ ਤੁਹਾਡੇ ਕੰਮ ਆਉਣ ਵਾਲੀ ਹੈ। ਤੁਸੀਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਵੈੱਬਸਾਈਟ ਉਤੇ ਜਾ ਕੇ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਬਾਅਦ ਤੁਹਾਨੂੰ ਪੈਸੇ ਵਾਪਸ ਮਿਲ ਜਾਣਗੇ।
ਇੰਝ ਕਰੋ ਸ਼ਿਕਾਇਤ
ਸਭ ਤੋਂ ਪਹਿਲਾਂ https://www.npci.org.in/ ‘ਤੇ ਜਾਓ।
ਹੁਣ ਰਾਈਟ ਸਾਈਡ ਵਿਚ ਦਿਖ ਰਹੇ Get in touch ਦੇ ਆਪਸ਼ਨ ‘ਤੇ ਕਲਿੱਕ ਕਰੋ।
ਇਸ ਵਿਚ ਯੂਪੀਆਈ ਕੰਪਲੇਨ ‘ਤੇ ਕਲਿੱਕ ਕਰੋ।
ਉਸ ਦੇ ਬਾਅਦ ਤੁਹਾਡੇ ਸਾਹਮਣੇ ਇਕ ਮੀਨੂੰ ਖੁੱਲ੍ਹੇਗਾ ਜਿਸ ਵਿਚ ਬਹੁਤ ਸਾਰੇ ਆਪਸ਼ਨ ਹੋਣਗੇ।
ਇਨ੍ਹਾਂ ਵਿਚੋਂ ਉਸ ਆਪਸ਼ਨ ਨੂੰ ਚੁਣੋ ਜਿਸ ਸਬੰਧੀ ਤੁਹਾਨੂੰ ਸ਼ਿਕਾਇਤ ਹੈ।
ਜੇਕਰ ਤੁਸੀਂ ਗਲਤ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਹਨ ਤਾਂ ਸ਼ਿਕਾਇਤ ਵਿਚ ਟ੍ਰਾਂਜੈਕਸ਼ਨ ਦੇ ਆਪਸ਼ਨ ‘ਤੇ ਕਲਿੱਕ ਕਰੋ।
ਹੁਣ ਜ਼ਰੂਰੀ ਜਾਣਕਾਰੀ ਭਰ ਕੇ ਫਾਰਮ ਸਬਮਿਟ ਕਰੋ।
ਸ਼ਿਕਾਇਤ ਕਰਨ ਦੇ ਬਾਅਦ ਕੁਝ ਦਿਨਾਂ ਵਿਚ ਤੁਹਾਡੇ ਪੈਸੇ ਵਾਪਸ ਆ ਜਾਣਗੇ।

In The Market