LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਲਾਂਚ ਹੋਈ Kawasaki Ninja ZX-4RR ਬਾਈਕ, ਜਾਣੋ ਕੀਮਤ ਤੇ ਫੀਚਰਜ਼

kawasaki bike news launch

Kawasaki Ninja ZX-4RR : ਬੇਸਬਰੀ ਨਾਲ ਉਡੀਕੀ ਜਾਣ ਵਾਲੀ ਨਵੀਂ ਨਿੰਜਾ ZX-4RR ਬਾਈਕ ਇੰਡੀਆ ਕਾਵਾਸਾਕੀ ਮੋਟਰ (IKM) ਨੇ ਦੇਸ਼ ਵਿਚ ਲਾਂਚ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਦਾ ਟੀਜ਼ਰ ਲਾਂਚ ਕੀਤਾ ਗਿਆ ਸੀ। ਨਵੀਂ ਕਾਵਾਸਾਕੀ ਨਿੰਜਾ ZX-4RR 'ਚ 4-ਸਿਲੰਡਰ ਮੋਟਰ ਹੈ ਤੇ ਇਹ ਇੱਕ ਸਹੀ ਪਾਕੇਟ ਰਾਕੇਟ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ Ninja ZX-4RR ਸਪੋਰਟਸ ਬਾਈਕ ਵਰਗੀ ਨਜ਼ਰ ਆਉਂਦੀ ਹੈ। ਇਸ ਵਿਚ ਇਕ ਸਪਲਿਟ LED ਹੈੱਡਲਾਈਟ ਤੇ ਇੱਕ ਸ਼ਾਰਪ ਫਰੰਟ ਪ੍ਰੋਫਾਈਲ ਹੈ, ਜੋ ਕਿ ਮੌਜੂਦਾ ਨਿੰਜਾ ZX-6R ਵਰਗੀ ਹੈ। ਡਿਜ਼ਾਇਨ ਦੇ ਲਿਹਾਜ਼ ਨਾਲ, ਬਾਈਕ ZX-4R ਵਰਗੀ ਦਿਖਾਈ ਦਿੰਦੀ ਹੈ ਪਰ ਇਸ ਨੂੰ ZX4R ਦੀ ਮੈਟਲਿਕ ਬਲੈਕ ਕਲਰ ਸਕੀਮ 'ਤੇ KRT ਐਡੀਸ਼ਨ ਪੇਂਟ ਸਕੀਮ ਮਿਲਦੀ ਹੈ। ਬਾਈਕ ਦਾ ਮੇਨਫ੍ਰੇਮ ਵੀ ਉਹੀ ਹੈ ਪਰ ਸਸਪੈਂਸ਼ਨ ਸੈੱਟਅੱਪ ਵੱਖਰਾ ਹੈ। ਇਹ ਪੂਰੀ ਤਰ੍ਹਾਂ ਨਾਲ ਐਡਜਸਟੇਬਲ ਰੀਅਰ ਮੋਨੋ-ਸ਼ੌਕ ਸੈੱਟਅੱਪ ਦੇ ਨਾਲ ਪ੍ਰੀਲੋਡ-ਅਡਜਸਟੇਬਲ ਫਰੰਟ ਫੋਰਕਸ ਪ੍ਰਾਪਤ ਕਰਦਾ ਹੈ। ਨਵੀਂ ਨਿੰਜਾ ZX-4RR ਨੂੰ ਨਿੰਜਾ ZX-4R ਤੋਂ ਉੱਪਰ ਪੁਜ਼ੀਸ਼ਨ 'ਚ ਰੱਖਿਆ ਗਿਆ ਹੈ ਤੇ ਇਸ ਨੂੰ ਕੰਪਲੀਟ ਬਿਲਟ ਯੂਨਿਟ (CBU) ਦੇ ਰੂਪ ਵਿੱਚ ਸੀਮਤ ਨੰਬਰ 'ਚ ਭਾਰਤ ਲਿਆਂਦਾ ਜਾ ਰਿਹਾ ਹੈ।

ਇੰਜਣ ਤੇ ਪਰਫਾਰਮੈਂਸ
ਨਵੀਂ ਨਿੰਜਾ ZX-4RR 399 cc ਲਿਕਵਿਡ-ਕੂਲਡ, ਇਨ-ਲਾਈਨ ਚਾਰ-ਸਿਲੰਡਰ ਇੰਜਣ ਤੋਂ ਪਾਵਰ ਖਿੱਚਦੀ ਹੈ ਜੋ 14,500 rpm 'ਤੇ 76 bhp ਅਤੇ 13,000 rpm 'ਤੇ 37.6 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਅਤੇ ਦੋ-ਦਿਸ਼ਾਵੀ ਕਵਿੱਕਸ਼ਿਫਟਰ ਨਾਲ ਜੋੜਿਆ ਗਿਆ ਹੈ।

ਸਪੈਸੀਫਿਕੇਸ਼ਨ ਤੇ ਫੀਚਰਜ਼
-Kawasaki Ninja ZX-4RR ਦਾ ਕਰਬ ਵੇਟ ਸਿਰਫ਼ 189 ਕਿਲੋਗ੍ਰਾਮ ਹੈ। 
-ਹਾਰਡਵੇਅਰ ਕੰਪੋਨੈਂਟਸ 'ਚ ਪ੍ਰੀਲੋਡ ਐਡਜਸਟੇਬਿਲਟੀ ਦੇ ਨਾਲ 37mm USD Showa SFF-BP ਫਰੰਟ ਫੋਰਕਸ ਸ਼ਾਮਲ ਹਨ। 
-ਪਿਛਲੇ ਹਿੱਸੇ 'ਚ ਪ੍ਰੀਲੋਡ-ਅਡਜਸਟੇਬਲ Showa BFRC ਲਾਈਟ ਮੋਨੋਸ਼ੌਕ ਹੈ।
-ਬ੍ਰੇਕਿੰਗ ਪਰਫਾਰਮੈਂਸ ਫਰੰਟ 'ਤੇ 290 mm ਡਿਊਲ ਸੈਮੀ-ਫਲੋਟਿੰਗ ਡਿਸਕ ਤੇ ਰਿਅਰ 'ਚ ਸਿੰਗਲ 220 mm ਡਿਸਕ ਨਾਲ ਆਉਂਦੀ ਹੈ। 
-ਬਲੂਟੁੱਥ ਕੁਨੈਕਟੀਵਿਟੀ ਦੇ ਨਾਲ 4.3 ਇੰਚ ਦੀ TFT ਸਕਰੀਨ।
-4 ਰਾਈਡਿੰਗ ਮੋਡ ਤੇ ਆਲ-ਐਲਈਡੀ ਲਾਈਟਿੰਗ ਸ਼ਾਮਲ ਹਨ।

ਕੀਮਤ
ਇਸ ਦੀ ਕੀਮਤ 9.10 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਇਹ ਮੋਟਰਸਾਈਕਲ ਸੀਮਤ ਗਿਣਤੀ ਵਿੱਚ ਉਪਲਬਧ ਹੋਵੇਗਾ। ਇਹ ਭਾਰਤ ਵਿੱਚ ਸਭ ਤੋਂ ਮਹਿੰਗੀ 400cc ਬਾਈਕਾਂ ਵਿਚੋਂ ਇਕ ਹੈ। ਬਾਈਕ ਨੂੰ ਭਾਰਤ ਵਿੱਚ CBU (ਪੂਰੀ ਤਰ੍ਹਾਂ ਬਿਲਟ ਯੂਨਿਟ) ਰੂਟ ਰਾਹੀਂ ਖਰੀਦਿਆ ਜਾਵੇਗਾ ਅਤੇ ਇਸ ਦੀ ਕੀਮਤ Z900 ਤੋਂ ਸਿਰਫ 28,000 ਰੁਪਏ ਘੱਟ ਹੈ।

In The Market