LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ : ਰਵੀ ਕੁਮਾਰ ਤੋਂ ਬਾਅਦ ਦੀਪਕ ਪੂਨੀਆ ਨੇ ਲਗਾਇਆ ਜਿੱਤ ਦਾ ਦਾਅ

punia1

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਦੇ ਰੈਸਲਿੰਗ ਰਿੰਗ (Wrestling ring) ਤੋਂ ਭਾਰਤ ਲਈ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ (Indian wrestler Ravi Kumar Dahiya) ਅਤੇ ਦੀਪਕ ਪੂਨੀਆ (Deepak Punia) ਨੇ  ਕੁਆਰਟਰ ਫਾਈਨਲ (Quarter finals) ਵਿਚ ਥਾਂ ਬਣਾ ਲਈ ਹੈ। ਪੁਰਸ਼ਾਂ ਦੇ 57 ਕਿਲੋ ਕੈਟੇਗਰੀ ਦੇ ਪ੍ਰੀ-ਕੁਆਰਟਰ ਫਾਈਨਲ (Pre-quarter finals) ਵਿਚ ਦਹੀਆ ਨੇ ਕੋਲੰਬੀਆ (Colombia) ਦੇ ਪਹਿਲਵਾਨ ਆਸਕਰ ਐਡੁਵਾਰਡੋ (Oscar Eduardo) ਨੂੰ 13-2 ਨਾਲ ਹਰਾਇਆ। ਉਥੇ ਹੀ 86 ਕਿਲੋ ਭਾਰਗ ਵਰਗ ਵਿਚ ਦੀਪਕ ਪੂਨੀਆ ਨੇ ਨਾਈਜੀਰੀਆਈ ਪਹਿਲਵਾਨ (Nigerian wrestler) ਨੂੰ 12-8 ਨਾਲ ਹਰਾਇਆ। ਰਵੀ ਅਤੇ ਦੀਪਕ ਦੋਹਾਂ ਨੇ ਆਪਣੇ ਮੁਕਾਬਲੇ ਟੈਕਨੀਕਲ ਸੁਪਰਿਯਰਿਟੀ (Technical Superiority) ਦੇ ਆਧਾਰ 'ਤੇ ਜਿੱਤੇ। ਕੁਆਰਟਰ ਫਾਈਨਲ (Quarter finals) ਵਿਚ ਹੁਣ ਰਵੀ ਕੁਮਾਰ ਦਹੀਆ ਦਾ ਮੁਕਾਬਲਾ ਬੁਲਗਾਰੀਆ ਦੇ ਦੇ ਪਹਿਲਵਾਨ ਨਾਲ ਹੋਵੇਗਾ, ਉਥੇ ਹੀ ਦੀਪਕ ਪੂਨੀਆ ਚੀਨ ਦੇ ਪਹਿਲਵਾਨ ਨਾਲ ਭਿੜਣਗੇ।

Tokyo Olympics 2020: Indian wrestlers who've qualified so far

read this- ਟੋਕੀਓ ਓਲੰਪਿਕਸ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸ਼ੇਰਨੀਆਂ ਅੱਜ ਭਿੜਣਗੀਆਂ ਅਰਜਨਟੀਨਾ ਨਾਲ

ਟੋਕੀਓ ਓਲੰਪਿਕ ਦੀ ਰਿੰਗ ਵਿਚ ਚੌਥੀ ਸੀਡ ਪ੍ਰਾਪਤ ਰਵੀ ਕੁਮਾਰ ਨੂੰ ਆਪਣਾ ਪਹਿਲਾ ਮੈਚ ਜਿੱਤਣ ਵਿਚ ਕੋਈ ਦਿੱਕਤ ਨਹੀਂ ਹੋਈ। ਰਾਊਂਡ ਵਿਚ ਉਹ 3-2 ਨਾਲ ਅੱਗੇ ਰਹੇ। ਇਸ ਤੋਂ ਬਾਅਦ ਦੂਜੇ ਰਾਉਂਡ ਵਿਚ ਉਨ੍ਹਾਂ ਨੇ ਲਗਾਤਾਰ ਅੰਕ ਬਟੋਰੇ ਅਤੇ ਕੋਲੰਬੀਆ ਦੇ ਆਸਕਰ ਐਡੂਵਾਰਡੋ ਤੋਂ 11 ਅੰਕ ਅੱਗੇ ਹੋ ਗਏ. ਇਸ ਤਰ੍ਹਾਂ ਉਨ੍ਹਾਂ ਨੇ ਇਹ ਮੁਕਾਬਲਾ ਤਕਨੀਕੀ ਮਜ਼ਬੂਤੀ ਦੇ ਆਧਾਰ 'ਤੇ ਆਪਣੇ ਨਾਂ ਕਰ ਲਿਆ। ਕੁਝ ਅਜਿਹੀ ਹੀ ਆਸਾਨੀ ਨਾਲ ਦੀਪਕ ਪੂਨੀਆ ਨੇ ਵੀ ਆਪਣਾ ਕੁਆਰਟਰ ਫਾਈਨਲ ਮੈਚ ਜਿੱਤਿਆ। ਪਹਿਲੇ ਰਾਉਂਡ ਵਿਚ 3-1 ਦੀ ਬੜ੍ਹਤ ਲੈਣ ਤੋਂ ਬਾਅਦ ਦੀਪਕ ਨੇ ਦੂਜੇ ਰਾਉਂਡ ਵਿਚ ਨਾਈਜੀਆ ਦੇ ਪਹਿਲਵਾਨ ਨੂੰ ਇਕ ਵੀ ਅੰਕ ਆਪਣੇ ਖਿਲਾਫ ਨਹੀਂ ਲੈਣ ਦਿੱਤਾ।

Deepak Punia books Tokyo Olympics quota | Deccan Herald

read more - ਨੇਜਾ ਸੁੱਟਣ 'ਚ ਨੀਰਜ ਚੋਪੜਾ ਦਾ ਕਮਾਲ, ਫਾਈਨਲ ਵਿਚ ਬਣਾਈ ਥਾਂ

ਭਾਰਤੀ ਪਹਿਲਵਾਨ ਰਵੀ ਕੁਮਾਰ 2019 ਦੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਬ੍ਰਾਂਜ਼ ਮੈਡਲਿਸਟ ਰਹੇ ਸਨ। ਕੋਲੰਬੀਆ ਦੇ ਪਹਿਲਵਾਨ ਦੇ ਖਿਲਾਫ ਭਾਰਤ ਦੇ ਰਵੀ ਕੁਮਾਰ ਦੇ ਦਾਅ ਨੂੰ ਪਹਿਲਾਂ ਤੋਂ ਹੀ ਵਧਾ ਕੇ ਦੇਖਿਆ ਜਾ ਰਿਹਾ ਸੀ ਅਤੇ ਉਥੇ ਹੀ ਨਤੀਜਾ ਮੁਕਾਬਲੇ ਵਿਚ ਵੀ ਦੇਖਣ ਨੂੰ ਮਿਲਿਆ। ਟੋਕੀਓ ਓਲੰਪਿਕ ਦੇ ਅਖਾੜੇ ਵਿਚ ਉਨ੍ਹਾਂ ਨੂੰ ਆਪਣੇ ਭਾਰ ਵਰਗ ਵਿਚ ਚੌਥੀ ਸੀਡ ਦਿੱਤੀ ਗਈ ਸੀ। ਉਥੇ ਹੀ ਦੀਪਕ ਪੂਨੀਆ ਨੂੰ 86 ਕਿਲੋਗ੍ਰਾਮ ਭਾਰਤ ਵਿਚ ਦੂਜਾ ਦਰਜਾ ਪ੍ਰਾਪਤ ਹੈ। ਇਹ ਦਰਜਾ ਉਨ੍ਹਾਂ ਨੂੰ ਕਿਉਂ ਮਿਲਿਆ ਹੈ, ਇਹ ਨਾਈਜੀਰੀਆਈ ਪਹਿਲਵਾਨ ਦੇ ਖਿਲਾਫ ਉਨ੍ਹਾਂ ਨੇ ਆਪਣੇ ਆਸਾਨ ਜਿੱਤ ਨਾਲ ਸਾਫ ਕਰ ਦਿੱਤਾ ਹੈ।

Tokyo Olympics 2020 - Latest News, Results, Teams and Videos | The Bridge

read more -ਸਮਰਾਲਾ 'ਚ ਕੀਟਨਾਸ਼ਕ ਕੰਪਨੀ ਦੇ ਸੇਲਸਮੈਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਲੱਖਾ ਦੀ ਲੁੱਟ
ਪੁਰਸ਼ਾਂ ਦੇ ਅਖਾੜੇ ਤੋਂ ਜੇਕਰਭਾਰਤ ਲਈ ਚੰਗੀ ਖਬਰ ਆਈ ਹੈ ਤਾਂ ਮਹਿਲਾਵਾਂ ਦੀ ਰੈਸਲਿੰਗ ਮੈਟ 'ਤੇ ਅੰਸ਼ੂ ਮਲਿਕ ਦੀ ਹਾਰ ਤੋਂ ਨਿਰਾਸ਼ਾ ਮਿਲੀ ਹੈ। ਸਾਕਸ਼ੀ ਮਲਿਕ ਨੂੰ ਪਿੱਛੇ ਛੱਡ ਟੋਕੀਓ ਦਾ ਟਿਕਟ ਕਟਾਉਣ ਵਾਲੀ ਅੰਸ਼ੂ ਨੂੰ ਬੁਲਗਾਰੀਆ ਦੀ ਮਹਿਲਾ ਪਹਿਲਵਾਨ ਇਰਿਯਾਨਾ ਨੇ 8-2 ਨਾਲ ਹਰਾਇਆ। ਹਾਲਾਂਕਿ ਜੇਕਰ ਬੁਲਗਾਰੀਆ ਪਹਿਲਵਾਨ ਫਾਈਨਲ ਵਿਚ ਪਹੁੰਚਦੀ ਹੈ ਤਾਂ ਭਾਰਤ ਦੀ ਮਹਿਲਾ ਅੰਸ਼ੂ ਕੋਲ ਰੇਪਚੇਜ ਰਾਉਂਡ ਲਈ ਕਾਂਸੀ ਤਮਗਾ ਜਿੱਤਣ ਦਾ ਮੌਕਾ ਰਹੇਗਾ।

In The Market