LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸ਼ੇਰਨੀਆਂ ਅੱਜ ਭਿੜਣਗੀਆਂ ਅਰਜਨਟੀਨਾ ਨਾਲ

tokoyo 2

ਟੋਕੀਓ (ਇੰਟ.)- ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀਆਂ ਸ਼ੇਰਨੀਆਂ (Lions) ਨੇ ਆਪਣੇ ਪਿਛਲੇ ਮੁਕਾਬਲੇ ਵਿਚ ਆਪਣਾ ਦਮਖਮ ਦਿਖਾ ਦਿੱਤਾ ਹੈ ਅਤੇ ਦਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਕਿਸੇ ਤੋਂ ਵੀ ਘੱਟ ਨਹੀਂ ਹਨ। ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਨੇ ਇਤਿਹਾਸ ਦੇ ਪੰਨਿਆਂ ਵਿੱਚ ਨਾਮ ਦਰਜ ਕਰਵਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦਾ ਟੋਕੀਓ ਓਲੰਪਿਕ ਖੇਡਾਂ (Tokyo Olympic Games) ਦੇ ਸੈਮੀ ਫਾਈਨਲ ਵਿੱਚ ਅਰਜਨਟੀਨਾ (Argentina) ਨਾਲ ਮੁਕਾਬਲਾ ਹੋਣ ਜਾ ਰਿਹਾ ਹੈ।

Tokyo Olympics 2020: Indian Womens Hockey Team Qualifies For Quarters After  Ireland Lose - Tokyo Olympics 2020: 41 साल बाद क्वार्टर फाइनल में पहुंची  भारतीय महिला हॉकी टीम, इस टीम से होगा ...

read more - ਨੇਜਾ ਸੁੱਟਣ 'ਚ ਨੀਰਜ ਚੋਪੜਾ ਦਾ ਕਮਾਲ, ਫਾਈਨਲ ਵਿਚ ਬਣਾਈ ਥਾਂ

ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿਚ ਆਤਮਵਿਸ਼ਵਾਸ ਨਾਲ ਭਰਪੂਰ 18 ਮੈਂਬਰੀ ਭਾਰਤੀ ਮਹਿਲਾ ਟੀਮ ਨੇ ਲੰਘੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ਦੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਇਕਲੌਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜੋ ਅਖ਼ੀਰ ਵਿੱਚ ਫ਼ੈਸਾਲਕੁਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਸਾਰੇ ਹਾਲਾਤ ਰਾਣੀ ਰਾਮਪਾਲ ਦੀ ਅਗਵਾਈ ਅਤੇ ਸੋਰਡ ਮਾਰਿਨ ਦੀ ਕੋਚਿੰਗ ਵਾਲੀ ਟੀਮ ਦੇ ਖ਼ਿਲਾਫ਼ ਸਨ।

Tokyo Olympics 2020 Indian women hockey team makes history enter  quarter-finals

read more -ਸਮਰਾਲਾ 'ਚ ਕੀਟਨਾਸ਼ਕ ਕੰਪਨੀ ਦੇ ਸੇਲਸਮੈਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਲੱਖਾ ਦੀ ਲੁੱਟ
ਭਾਰਤੀ ਪੁਰਸ਼ ਟੀਮ ਦੇ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰਨ ਮਗਰੋਂ ਸਾਰਿਆਂ ਦੀਆਂ ਨਜ਼ਰਾਂ ਹੁਣ ਕੁੜੀਆਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਈਆਂ ਹਨ। ਭਾਰਤੀ ਮਹਿਲਾ ਟੀਮ ਇੱਥੇ ਆਪਣੇ ਪ੍ਰਦਰਸ਼ਨ ਕਾਰਨ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਈ ਹੈ। ਇਹ ਉਸ ਦੀ ਹੁਣ ਤੱਕ ਦੀ ਸਰਵੋਤਮ ਦਰਜਾਬੰਦੀ ਹੈ। ਫਿਰ ਵੀ ਉਸ ਦਾ ਸਾਹਮਣਾ ਵਿਸ਼ਵ ਦੀ ਨੰਬਰ ਦੋ ਅਰਜਨਟੀਨਾ ਨਾਲ ਹੋਵੇਗਾ, ਜੋ ਪੰਜ ਸਾਲ ਪਹਿਲਾਂ ਰੀਓ ਖੇਡਾਂ ਵਿੱਚ ਖੁੰਝਣ ਮਗਰੋਂ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੇਗੀ। ਗੋਲਕੀਪਰ ਸਵਿਤਾ ਪੂਨੀਆ ਦੀ ਅਗਵਾਈ ਵਿੱਚ ਭਾਰਤੀ ਡਿਫੈਂਡਰਾਂ ਨੇ ਆਸਟਰੇਲੀਆ ਖ਼ਿਲਾਫ਼ ਬਿਹਤਰੀਨ ਖੇਡ ਦਿਖਾਈ ਅਤੇ ਆਪਣੇ ਇਕਲੌਤੇ ਗੋਲ ਦਾ ਅਖ਼ੀਰ ਤੱਕ ਬਚਾਅ ਕੀਤਾ। ਗੁਰਜੀਤ, ਦੀਪ ਗਰੇਸ ਏਕਾ, ਮੋਨਿਕਾ ਅਤੇ ਉਦਿਤਾ ਨੂੰ ਅਰਜਨਟੀਨਾ ਦੀ ਲੈਸ ਲਾਇਨਜ਼ ਵਰਗੀਆਂ ਖਿਡਾਰਨਾਂ ਨੂੰ ਰੋਕਣ ਲਈ ਇਸੇ ਤਰ੍ਹਾਂ ਦੀ ਲੈਅ ਜਾਰੀ ਰੱਖਣੀ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਦੇ ਹਾਲੀਆ ਰਿਕਾਰਡ ਨੂੰ ਖੰਗਾਲਿਆ ਜਾਵੇ ਤਾਂ ਅਰਜਨਟੀਨਾ ਦਾ ਪੱਲੜਾ ਭਾਰੀ ਲਗਦਾ ਹੈ। ਇਸ ਸਾਲ ਓਲੰਪਿਕ ਤੋਂ ਪਹਿਲਾਂ ਭਾਰਤੀ ਮਹਿਲਾਵਾਂ ਨੇ ਅਰਜਨਟੀਨਾ ਦਾ ਦੌਰਾ ਕੀਤਾ ਸੀ। ਭਾਰਤ ਨੇ ਉੱਥੇ ਸੱਤ ਮੈਚ ਖੇਡੇ ਸਨ। 

In The Market