LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਮਰਾਲਾ 'ਚ ਕੀਟਨਾਸ਼ਕ ਕੰਪਨੀ ਦੇ ਸੇਲਸਮੈਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਲੱਖਾ ਦੀ ਲੁੱਟ

loot2

ਸਮਰਾਲਾ(ਬਿਊਰੋ)- ਅੱਜ ਸਮਰਾਲਾ ਦੇ ਨੇੜੇ ਕਰੀਬ ਸਵੇਰੇ 7.20 ਦੇ ਕਰੀਬ ਦਿਨ-ਦਿਹਾੜੇ ਹਥਿਆਰਾਂ ਦੀ ਨੋਕ ’ਤੇ ਕੁਝ ਲੁਟੇਰਿਆਂ ਨੇ ਕਾਰ ਵਿਚ ਸਵਾਰ ਇਕ ਕੀਟਨਾਸ਼ਕ ਕੰਪਨੀ ਦੇ 3 ਮੁਲਾਜ਼ਮਾਂ ਪਾਸੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਲੈਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਫਿਲਹਾਲ ਲੁੱਟੀ ਗਈ ਰਕਮ ਤੇ ਮਾਮਲੇ ਬਾਰੇ ਪੜਤਾਲ ਕਰ ਰਹੀ ਹੈ।

ਪੜੋ ਹੋਰ ਖਬਰਾਂ: ਕੋਟਕਪੂਰਾ ਮਾਮਲੇ ’ਚ ਸੁਮੇਧ ਸੈਣੀ ਨੂੰ ਰਾਹਤ, ਕਿਸੇ ਵੀ ਜਾਂਚ ਤੋਂ ਪਹਿਲਾਂ ਦੇਣਾ ਪਵੇਗਾ ਨੋਟਿਸ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੀਟਨਾਸ਼ਕ ਦਵਾਈਆਂ ਵੇਚਣ ਦਾ ਕੰਮ ਕਰਦੀ ਉਕਤ ਕੰਪਨੀ ਦੇ ਤਿੰਨ ਮੁਲਾਜ਼ਮ ਆਪਣੀ ਕਾਰ ਵਿਚ ਸਵਾਰ ਹੋਕੇ ਨੰਗਲ ਤੋਂ ਰਾਮਪੁਰਾਫੂਲ਼ ਲਈ ਜਾ ਰਹੇ ਸਨ। ਇਹ ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮ ਕੰਪਨੀ ’ਚ ਬਤੌਰ ਸੇਲਜ਼ਮੈਨ ਕੰਮ ਕਰਦੇ ਹਨ ਅਤੇ ਇਨਾਂ ਕੋਲ ਵੱਖ-ਵੱਖ ਡੀਲਰਾਂ ਪਾਸੋਂ ਇੱਕਠੀ ਕੀਤੀ ਲੱਖਾਂ ਰੁਪਏ ਦੀ ਨਗਦੀ ਸੀ। ਜਿਵੇ ਹੀ ਇਨ੍ਹਾਂ ਦੀ ਕਾਰ ਸਮਰਾਲਾ ਨੇੜੇ ਗੜੀ ਪੁਲ ਕੋਲ ਪਹੁੰਚੀ ਤਾਂ ਅੱਗਿਓ ਇਕ ਹੋਰ ਕਾਰ ਨੇ ਇਨ੍ਹਾਂ ਦਾ ਰਾਹ ਰੋਕ ਲਿਆ ਅਤੇ ਉਸ ਵਿਚ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰ ਦੀ ਨੋਕ ’ਤੇ ਇਨ੍ਹਾਂ ਦਾ ਸਾਰਾ ਕੈਸ਼ ਲੁੱਟ ਲਿਆ।

ਪੜੋ ਹੋਰ ਖਬਰਾਂ: ਮੁਸ਼ਕਿਲ 'ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

ਹਾਲਾਕਿ ਪੁਲਿਸ ਨੇ ਮੁੱਢਲੀ ਤਫ਼ਸੀਸ਼ ਵਿਚ ਬਲਜੀਤ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ ’ਤੇ ਕਰੀਬ 6 ਲੱਖ ਰੁਪਏ ਲੁੱਟ ਲਏ ਜਾਣ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਕਾਰ ਵਿਚ ਸਵਾਰ ਉਸ ਦੇ ਦੋ ਹੋਰ ਸਾਥੀ ਸੇਲਜ਼ਮੈਨਾਂ ਕੋਲੋ ਲੁੱਟੀ ਗਈ ਨਗਦੀ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। 

ਪੜੋ ਹੋਰ ਖਬਰਾਂ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਅਜੇ ਨਹੀਂ ਹੋਈ ਖਤਮ: ਸਿਹਤ ਮੰਤਰਾਲਾ

ਓਧਰ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲੁਟੇਰਿਆਂ ਦੀ ਭਾਲ ਜਾਰੀ ਹੈ।

In The Market