LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਅਜੇ ਨਹੀਂ ਹੋਈ ਖਤਮ: ਸਿਹਤ ਮੰਤਰਾਲਾ

corona12

ਨਵੀਂ ਦਿੱਲੀ (ਇੰਟ)- ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਦੇਸ਼ ਵਿਚ ਟੀਕਾਕਰਣ ਦੀ ਸਥਿਤੀ ਬਾਰੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਵਿਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ 18 ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 4 ਹਫਤਿਆਂ ਤੋਂ ਕੋਵਿਡ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। 

ਪੜੋ ਹੋਰ ਖਬਰਾਂ: ਕੋਟਕਪੂਰਾ ਮਾਮਲੇ ’ਚ ਸੁਮੇਧ ਸੈਣੀ ਨੂੰ ਰਾਹਤ, ਕਿਸੇ ਵੀ ਜਾਂਚ ਤੋਂ ਪਹਿਲਾਂ ਦੇਣਾ ਪਵੇਗਾ ਨੋਟਿਸ

ਉਨ੍ਹਾਂ ਕਿਹਾ ਕਿ ਦੇਸ਼ ਦੇ 47.5 ਫੀਸਦੀ ਕੋਵਿਡ ਮਾਮਲੇ ਇਨ੍ਹਾਂ 18 ਜ਼ਿਲ੍ਹਿਆਂ ਤੋਂ ਆ ਰਹੇ ਹਨ। ਪਿਛਲੇ ਇਕ ਹਫ਼ਤੇ ਵਿਚ ਕੇਰਲ ਦੇ 10 ਜ਼ਿਲ੍ਹਿਆਂ ਤੋਂ 40.6 ਪ੍ਰਤੀਸ਼ਤ ਕੋਰੋਨਾ ਮਾਮਲੇ ਆਏ ਹਨ। 44 ਜ਼ਿਲ੍ਹੇ ਅਜਿਹੇ ਹਨ ਜਿੱਥੇ ਕੇਸਾਂ ਦੀ ਸਕਾਰਾਤਮਕਤਾ ਦਰ 10 ਪ੍ਰਤੀਸ਼ਤ ਤੋਂ ਵੱਧ ਹੈ। ਇਹ ਜ਼ਿਲ੍ਹੇ ਕੇਰਲ, ਮਨੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ਵਿਚ ਹਨ। 1 ਜੂਨ ਨੂੰ 279 ਜ਼ਿਲ੍ਹੇ ਸਨ, ਜਿੱਥੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਇਹ 57 ਜ਼ਿਲ੍ਹਿਆਂ ਵਿਚ ਆ ਗਿਆ ਹੈ, ਜਿੱਥੇ ਦੇਸ਼ ਵਿਚ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

 

ਲਵ ਅਗਰਵਾਲ ਨੇ ਕਿਹਾ ਕਿ 10 ਮਈ ਨੂੰ ਦੇਸ਼ ਵਿਚ 37 ਲੱਖ ਸਰਗਰਮ ਮਾਮਲੇ ਸਨ, ਜੋ ਹੁਣ ਘੱਟ ਕੇ 4 ਲੱਖ ਰਹਿ ਗਏ ਹਨ। ਇਕ ਰਾਜ ਅਜਿਹਾ ਹੈ ਜਿੱਥੇ 1 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ ਅਤੇ 8 ਰਾਜ ਅਜਿਹੇ ਹਨ ਜਿੱਥੇ 10,000 ਤੋਂ 1 ਲੱਖ ਐਕਟਿਵ ਮਾਮਲੇ ਹਨ। ਇੱਥੇ 27 ਰਾਜ ਅਜਿਹੇ ਹਨ ਜਿੱਥੇ 10,000 ਤੋਂ ਘੱਟ ਸਰਗਰਮ ਮਾਮਲੇ ਹਨ। ਦੇਸ਼ ਵਿਚ ਟੀਕਾਕਰਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੁੱਲ 47.85 ਕਰੋੜ ਖੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚੋਂ 37.26 ਕਰੋੜ ਪਹਿਲੀਆਂ ਖੁਰਾਕਾਂ ਅਤੇ 10.59 ਕਰੋੜ ਦੂਜੀਆਂ ਖੁਰਾਕਾਂ ਸ਼ਾਮਲ ਹਨ। ਕੁਝ ਰਾਜ ਅਜਿਹੇ ਹਨ ਜਿੱਥੇ 3 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ। ਯੂਪੀ ਨੂੰ 4.88 ਕਰੋੜ, ਮਹਾਰਾਸ਼ਟਰ ਨੂੰ 4.5 ਕਰੋੜ ਅਤੇ ਗੁਜਰਾਤ ਨੂੰ 3.4 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ।

ਪੜੋ ਹੋਰ ਖਬਰਾਂ: ਮੁਸ਼ਕਿਲ 'ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ। ਰੋਜ਼ਾਨਾ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਅਜੇ ਵੀ ਸਾਨੂੰ ਦੂਜੀ ਲਹਿਰ ਨੂੰ ਪਹਿਲਾਂ ਕੰਟਰੋਲ ਕਰਨਾ ਪਏਗਾ।

In The Market