LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਜਾ ਸੁੱਟਣ 'ਚ ਨੀਰਜ ਚੋਪੜਾ ਦਾ ਕਮਾਲ, ਫਾਈਨਲ ਵਿਚ ਬਣਾਈ ਥਾਂ

nejaaa

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਵਿਚ ਭਾਰਤ ਦੇ ਸਟਾਰ ਨੇਜਾ ਸੁੱਟਣ (Javelin throw) ਵਾਲੇ ਨੀਰਜ ਤੋਪੜਾ (Neeraj Topra) ਤੋਂ ਵੀ ਦੇਸ਼ ਨੂੰ ਗੋਲਡ ਮੈਡਲ (Gold Medal) ਦੀ ਆਸ ਹੈ। 23 ਸਾਲਾ ਨੀਰਜ ਕੁਆਲੀਫਿਕੇਸ਼ਨ ਰਾਊਂਡ (Neeraj Qualification Round) ਵਿਚ ਇਨ੍ਹਾਂ ਉਮੀਦਾਂ 'ਤੇ ਖਰੇ ਉੱਤਰਦੇ ਦਿਖਾਈ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਨੇਜਾ ਥ੍ਰੋ ਨੂੰ ਕੁਆਲੀਫਿਕੇਸ਼ਨ ਮਾਰਕ (Marvel throw qualification mark) ਤੋਂ ਕਿਤੇ ਜ਼ਿਆਦਾ ਦੂਰ ਸੁੱਟ ਕੇ ਆਪਣੇ ਵਿਰੋਧੀ ਨੂੰ ਸਖ਼ਤ ਸੰਦੇਸ਼ ਭੇਜ ਦਿੱਤਾ ਹੈ।

read more -ਸਮਰਾਲਾ 'ਚ ਕੀਟਨਾਸ਼ਕ ਕੰਪਨੀ ਦੇ ਸੇਲਸਮੈਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਲੱਖਾ ਦੀ ਲੁੱਟ

ਨੀਰਜ ਚੋਪੜਾ ਨੇ ਨੇਜਾ ਸੁੱਟਣ (ਜੈਵਲਿਨ ਥ੍ਰੋਅ) ਦੇ ਗਰੁੱਪ-ਏ ਕੁਆਲੀਫਿਕੇਸ਼ਨ ਮੁਕਾਬਲੇ ਵਿਚ 83.50 ਮੀਟਰ ਦਾ ਕੁਆਲੀਫਿਕੇਸ਼ਨ ਹਾਸਲ ਕਰਦੇ ਹੋਏ ਫਾਈਨਲ ਵਿਚ ਥਾਂ ਪੱਕੀ ਕਰ ਲਈ। ਨੀਰਜ ਚੋਪੜਾ ਨੇ ਆਪਣੇ ਪਹਿਲੇ ਯਤਨ ਵਿਚ ਹੀ 86.65 ਮੀਟਰ ਨੇਜਾ ਸੁੱਟ ਦਿੱਤਾ ਸੀ। ਜਦਕਿ ਭਾਰਤ ਦੇ ਸ਼ਿਵਪਾਲ ਸਿੰਘ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਨੀਰਜ ਲਈ ਇਹ ਪਲ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਉਨ੍ਹਾਂ ਦਾ ਓਲੰਪਿਕ ਖੇਡਾਂ ਵਿਚ ਡੈਬਿਊ ਹੈ। ਪਰ ਆਪਣੀ ਪਹਿਲੀ ਕੋਸ਼ਿਸ਼ ਵਿਚ ਉਨ੍ਹਾਂ ਨੇ ਇਹ ਦੱਸ ਦਿੱਤਾ ਕਿ ਉਹ ਖੇਡਾਂ ਦੇ ਇਸ ਸਭ ਤੋਂ ਵੱਡੇ ਮੰਚ 'ਤੇ ਕਿਸ ਮਕਸਦ ਨਾਲ ਇਥੇ ਪਹੁੰਚੇ ਹਨ। ਪੂਰੇ ਦੇਸ਼ ਨੂੰ ਉਨ੍ਹਾਂ ਤੋਂ ਤਮਗੇ ਦੀ ਉਮੀਦ ਹੈ। 

In The Market