LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਲੰਪਿਕ ਦਾ ਉਦਘਾਟਨ ਸਮਾਰੋਹ, ਮਨਪ੍ਰੀਤ ਸਿੰਘ ਅਤੇ ਮੈਰੀ ਕੌਮ ਨੇ ਕੀਤੀ ਭਾਰਤੀ ਟੀਮ ਦੀ ਅਗਵਾਈ

olympic tiranga

ਟੋਕੀਓ (ਇੰਟ.)- ਖੇਡਾਂ ਦੇ ਮਹਾਕੁੰਭ ਓਲੰਪਿਕ (Olympics) ਦੇ ਉਦਘਾਟਨ ਸਮਾਰੋਹ (Opening Ceremony) ਦੀ ਸ਼ੁਰੂਆਤ ਟੋਕੀਓ (Tokyo) ਦੇ ਜਾਪਾਨ ਨੈਸ਼ਨਲ ਸਟੇਡੀਅਮ (Japan National Stadium) ਵਿਚ ਹੋ ਗਈ ਹੈ। ਕੋਰੋਨਾ ਮਹਾਮਾਰੀ (Corona pendamic) ਦੇ ਕਾਰਣ ਇਸ ਦਾ ਆਯੋਜਨ ਇਕ ਸਾਲ ਦੇਰੀ ਨਾਲ ਹੋ ਰਿਹਾ ਹੈ। 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 206 ਦੇਸ਼ਾਂ (206 Country) ਤੋਂ ਤਕਰੀਬਨ 11 ਹਜ਼ਾਰ ਤੋਂ ਜ਼ਿਆਦਾ ਐਥਲੀਟ (Athlete) 33 ਖੇਡਾਂ ਦੀ 339 ਮੁਕਾਬਲਿਆਂ ਵਿਚ ਤਮਗਾ ਜਿੱਤਣ ਲਈ ਆਪਣਾ ਦਮਖਮ ਲਿਆਉਣਗੇ। ਦੱਸ ਦਈਏ ਕਿ ਮਹਾਮਾਰੀ ਦੇ ਕਾਰਣ ਟੋਕੀਓ ਵਿਚ ਐਮਰਜੈਂਸੀ ਲਾਗੂ ਹੈ। ਅਜਿਹੇ ਵਿਚ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਕੋਈ ਦਰਸ਼ਕ ਮੌਜੂਦ ਨਹੀਂ ਹੈ। ਇਸ ਦੌਰਾਨ ਸਿਰਫ 900 ਅਧਿਕਾਰੀ ਅਤੇ ਪੱਤਰਕਾਰ ਉਥੇ ਮੌਜੂਦ ਹਨ।

Tokyo Olympics 2021 Opening ceremony Live: Ceremony begins with a big  firework display

read this- ਸਪੇਨ ਦੀ ਸੰਸਦ 'ਚ ਵੜਿਆ ਚੂਹਾ, ਸੰਸਦ ਮੈਂਬਰਾਂ ਨੇ ਵਜਾਈਆਂ ਤਾੜੀਆਂ

ਟੋਕੀਓ ਵਿਚ ਓਲੰਪਿਕ ਸਟੇਡੀਅਮ ਵਿਚ ਝੰਡਾ ਬਰਦਾਰ ਮੁੱਕੇਬਾਜ਼ ਐੱਮ.ਸੀ. ਮੈਰੀ ਕਾਮ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਰਤੀ ਟੀਮ ਐਂਟਰੀ ਕਰਦੀ ਹੋਈ। ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਰਤੀ ਟੀਮ ਮਾਰਚ ਪਾਸਟ ਲਈ 25 ਮੈਂਬਰ ਸ਼ਾਮਲ ਹੋਏ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀ ਕੌਮ ਨੇ ਟੀਮ ਦੀ ਅਗਵਾਈ ਕੀਤੀ। ਇਤਿਹਾਸ ਵਿਚ ਦੂਜੀ ਵਾਰ ਓਲੰਪਿਕ ਖੇਡਾਂ ਵਿਚ ਆਈ.ਓ.ਸੀ. ਸ਼ਰਨਾਰਥੀ ਓਲੰਪਿਕ ਟੀਮ ਹਿੱਸਾ ਲੈ ਰਹੀ ਹੈ। ਟੀਮ ਦੀ ਅਗਵਾਈ ਤੈਰਾਕ ਯੁਸਰਾ ਮਰਦਿਨੀ ਅਤੇ ਮੈਰਾਥਨ ਦੌੜਾਕ ਤਚਲੋਵਿਨੀ ਗੇਬ੍ਰਿਯਸ ਨੇ ਕੀਤੀ। ਐਥਲੀਟਾਂ ਦੀ ਪਰੇਡ ਸ਼ੁਰੂ ਗ੍ਰੀਕ ਓਲੰਪਿਕ ਟੀਮ ਨੇ ਨੈਸ਼ਨਲ ਸਟੇਡੀਅਮ ਵਿਚ ਮਾਰਚ ਦੀ ਅਗਵਾਈ ਕੀਤੀ।

read this- ਮਹਾਰਾਸ਼ਟਰ ਦੇ ਰਾਏਗੜ੍ਹ 'ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ
ਕੇਂਦਰੀ ਨੌਜਵਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਮੰਤਰਾਲਾ ਵਿਚ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਉਦਘਾਟਨ ਸਮਾਰੋਹ ਦੇਖਣ ਲਈ ਮੌਜੂਦ ਹਨ। ਉਨ੍ਹਾਂ ਦੇ ਨਾਲ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ ਅਤੇ ਕਰਣਮ ਮੱਲੇਸ਼ਵਰੀ ਵੀ ਮੌਜੂਦ ਹਨ। ਇਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਮਨੋਬਲ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਟੋਕੀਓ ਓਲੰਪਿਕ ਵਿਚ ਰਵਾਨਾ ਹੋਣ ਤੋਂ ਪਹਿਲਾਂ ਬਹੁਤ ਸਾਰੇ ਐਥਲੀਟ ਨਾਲ ਖੁਦ ਗੱਲ ਕੀਤੀ। ਕਿਸੇ ਵੀ ਖਿਡਾਰੀ ਲਈ ਉਹ ਬਹੁਤ ਵੱਡਾ ਪਲ ਹੈ।

read this- ਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਦੀਆਂ ਉਮੀਦਾਂ ਅਤੇ ਪ੍ਰਾਰਥਨਾਵਾਂ ਟੋਕੀਓ ਓਲੰਪਿਕ ਵਿਚ ਭਾਰਤੀ ਟੀਮ ਦੇ ਨਾਲ ਹਨ ਅਤੇ ਵਿਸ਼ਵਾਸ ਜਤਾਇਆ ਕਿ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ, ਤਮਗਾ ਜਿੱਤਣਗੇ ਅਤੇ ਦੇਸ਼ ਨੂੰ ਮਾਣ ਹਾਸਲ ਕਰਵਾਉਣਗੇ। ਅਮਰੀਕਾ ਦੀ ਫਰਸਟ ਲੇਡੀ ਜਿਲ ਬਾਈਡੇਨ ਟੋਕੀਓ ਓਲੰਪਿਕ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਅਮਰੀਕੀ ਵਫਦ ਦੀ ਅਗਵਾਈ ਕਰ ਰਹੀ ਹੈ। 2012 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਅਮਰੀਕੀ ਨੁਮਾਇੰਦਗੀ ਦੀ ਅਗਵਾਈ ਕਰ ਰਹੀ ਹੈ।

In The Market