LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ ਦੇ ਰਾਏਗੜ੍ਹ 'ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ

heavy rain

ਮੁੰਬਈ- ਪੱਛਮੀ ਅਤੇ ਤੱਟੀ ਮਹਾਰਾਸ਼ਟਰ (Maharashtra) 'ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ (Heavy rain) ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਜ਼ਿਲਾ ਕਲੈਕਟਰ ਨਿਧੀ ਚੌਧਰੀ ਮੁਤਾਬਕ ਰਾਏਗੜ ਜ਼ਿਲੇ ਵਿਚ ਜ਼ਮੀਨ ਖਿਸਕਣ (Land sliding) ਅਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ 32 ਲੋਕ ਤਲਾਈ ਅਤੇ ਸਖਾਰ ਸੁਤਾਰ ਵਾੜੀ ਤੋਂ 4 ਲੋਕਾਂ ਦੀ ਮੌਤ ਦੀ ਖਬਰ ਹੈ, ਜਦੋਂ ਕਿ 30 ਲੋਕ ਅਜੇ ਵੀ ਫਸੇ ਹੋਏ ਹਨ।

read this- ਮੋਗਾ ਹਾਦਸਾ : ਮੁੱਖ ਮੰਤਰੀ ਵਲੋਂ ਹਾਦਸਾ ਪੀੜਤਾਂ ਲਈ ਵਿੱਤੀ ਮਦਦ ਦਾ ਐਲਾਨ, ਸੋਨੂ ਸੂਦ ਵੀ ਮਦਦ ਲਈ ਆਏ ਅੱਗੇ

ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਟੀਮਾਂ ਨੂੰ ਭੇਜਿਆ ਗਿਆ ਹੈ। ਪੁਣੇ ਅਤੇ ਨਾਸਿਕ ਤੋਂ ਇਲਾਵਾ ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਤੇ ਪੱਛਮੀ ਜ਼ਿਲਿਆਂ ਸਤਾਰਾ, ਕੋਲ੍ਹਾਪੁਰ ਦੇ ਤੱਟੀ ਜ਼ਿਲਿਆਂ ਵਿਚ ਭਾਰੀ ਮੀਂਹ ਪਿਆ, ਜਿਸ ਨਾਲ ਵੱਡੀਆਂ ਤੇ ਛੋਟੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ।

read this- ਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡ
ਸ਼ਹਿਰਾਂ ਵਿਚ 3 ਤੋਂ 6 ਫੁੱਟ ਤਕ ਪਾਣੀ ਭਰ ਗਿਆ ਹੈ, ਜਦੋਂਕਿ ਕੁਝ ਹੇਠਲੇ ਇਲਾਕਿਆਂ ਵਿਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਦੁਕਾਨਾਂ, ਦਫਤਰਾਂ, ਘਰਾਂ ਤੇ ਫਲੈਟਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਕਈ ਵੱਡੇ ਤੇ ਛੋਟੇ ਵਾਹਨ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ ਤੇ ਰੁੜ ਗਏ ਹਨ ਅਤੇ ਲੋਕ ਆਪਣੇ ਘਰਾਂ ਵਿਚ ਘੰਟਿਆਂਬੱਧੀ ਫਸੇ ਰਹੇ। ਰੇਲ ਅਧਿਕਾਰੀਆਂ ਅਨੁਸਾਰ ਕੋਂਕਣ ਰੇਲਵੇ ਮਾਰਗ 'ਤੇ ਵੱਖ-ਵੱਖ ਸਟੇਸ਼ਨਾਂ 'ਤੇ ਟਰੇਨਾਂ ਵਿਚ 5500-6000 ਮੁਸਾਫਰ ਫਸ ਗਏ ਹਨ।

In The Market