ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਹਲਕਾ ਦੱਖਣੀ ਦਾ ਹੈ ਜਿਥੋਂ ਅਜ ਚੋਣ ਕਮਿਸ਼ਨ ਅਧਿਕਾਰੀਆ ਵੱਲੋਂ 5 ਟਰੱਕਾਂ ਵਿਚ 500 ਦੇ ਕਰੀਬ ਟਰਾਈ ਸਾਇਕਲ ਫੜੇ ਹਨ। ਜਿਸ ਸੰਬਧੀ ਦਸਿਆ ਜਾ ਰਿਹਾ ਹੈ ਕਿ ਇਹ ਟਰਾਈ ਸਾਇਕਲ ਵੰਡਣ ਸੰਬਧੀ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਬੁਲਾਰਿਆਂ (Inderbir Singh Bolaria) ਵੱਲੋਂ ਫੈਸਬੁਕ ਤੇ ਪੋਸਟ ਸਾਂਝੀ ਕੀਤੀ ਗਈ ਸੀ ਕਿ ਤਾਜ ਪੈਲਸ ਵਿਚ ਮੈਡੀਕਲ ਕੈਪ ਵਿਚ ਰਜਿਸਟਰੇਸ਼ਨ ਕਰਵਾਉ। ਪਰ ਜਦੋ ਇਹ ਟਰਾਈ ਸਾਇਕਲਾਂ ਚੋਣ ਕਮਿਸ਼ਨ ਅਧਿਕਾਰੀਆ ਵੱਲੋਂ ਛਾਪਾ ਮਾਰ ਫੜੀਆਂ ਗਈਆਂ ਹਨ ਉਥੇ ਹੀ ਉਹਨਾ ਵੱਲੋਂ ਇਸ ਫੈਸਬੁਕ ਪੋਸਟ ਨੂੰ ਫੇਕ ਦੱਸਦਿਆਂ ਟਰੱਕ ਵਿਚ ਪਾਈਆਂ 500 ਦੇ ਕਰੀਬ ਟਰਾਈ ਸਾਇਕਲਾਂ ਤੋਂ ਪੱਲਾ ਝਾੜਿਆ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੁਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਹਲਕਾ ਦੱਖਣੀ ਵਿਖੇ ਤਾਜ ਪੈਲਸ ਦੇ ਬਾਹਰ 5 ਟਰੱਕ ਟਰਾਈ ਸਾਇਕਲ ਖੜੇ ਹਨ ਜੋ ਕਿ ਤਾਜ ਪੈਲਸ ਵਿਚ ਮੈਡੀਕਲ ਕੈਪ ਦੌਰਾਨ ਵੰਡੇ ਜਾਣੇ ਸਨ। ਚੋਣ ਜ਼ਾਬਤਾ ਦੀ ਉਲੰਘਣਾ ਦੇ ਇਸ ਮਾਮਲੇ ਵਿਚ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇਹ ਟਰੱਕ ਫਰਿੱਜ ਕੀਤੇ ਗਏ ਹਨ ਅਤੇ ਜਲਦ ਹੀ ਨੋਡਲ ਅਧਿਕਾਰੀਆਂ ਦੀ ਸਲਾਹ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬਧੀ ਪੁੱਛਗਿੱਛ ਦੌਰਾਨ ਕਾਂਗਰਸੀ ਆਗੂਆ ਦਾ ਕਹਿਣਾ ਸੀ ਕਿ ਇਹ ਫੈਸਬੁਕ ਪੋਸਟ ਫੇਕ ਹੈ ਇਸ ਨਾਲ ਅਤੇ ਟ੍ਰਾਈ ਸਾਇਕਲਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਪਰ ਚੋਣ ਕਮਿਸਨ ਵੱਲੋਂ ਇਸ ਉਪਰ ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਉੱਥੇ ਹੀ ਸੰਸਥਾ ਦੇ ਮੁੱਖੀ ਜੋਗਿੰਦਰ ਸਿੰਘ (Joginder Singh) ਨੇ ਕਿਹਾ ਕਿ ਸਾਡੀ ਸੰਸਥਾ ਮਹਾਂਵੀਰ ਵਿਕਲਾਂਗ ਸੰਸਥਾ ਹੈ ਸਾਡੀ ਸੰਸਥਾ ਵਿਕਲਾਂਗ ਲੋਕਾਂ ਨੂੰ ਬਨਾਵਟੀ ਅੰਗ ਤੇ ਟ੍ਰਾਈ ਸਾਈਕਲ ਮੁਹਈਆ ਕਰਵਾਂਦੇ ਹਾਂ। ਅਸੀਂ ਪ੍ਰਸ਼ਾਸਨ ਕੋਲੋਂ 7 ਤਰੀਕ ਦਾ ਸਮਾਂ ਲਿਆ ਸੀ ਅਸੀਂ ਇਸ ਪ੍ਰੋਗਰਾਮ ਲਈ ਤਾਜ ਪੈਲਸ ਵੀ ਬੁਕ ਕਰਵਾਇਆ ਸੀ। ਪਰ ਅੱਜ ਸਾਡੇ 5 ਟਰੱਕ ਜੋਕੀ ਗਰੀਬ ਲੋਕਾਂ ਨੂੰ ਵੱਢਣੇ ਸਨ। ਉਸ ਨੂੰ ਰਾਜਨੀਤੀ ਰੰਗਤ ਦਿੱਤੀ ਗਈ ਜਿਸ ਨੂੰ ਚੋਣ ਕਮਿਸ਼ਨ ਵੱਲੋ ਆਪਣੇ ਕਬਜੇ ਵਿਚ ਲੈ ਲਿਆ।ਅਸੀਂ ਚੋਣ ਅਧਿਕਾਰੀ ਕੋਲੋ ਮੰਗ ਕਰਦੇ ਹਾਂ ਕਿ ਸਾਡਾ ਸਾਮਾਨ ਸਾਨੂੰ ਵਾਪਸ ਦਿੱਤਾ ਜਾਵੇ। ਇਸ ਵਿੱਚ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਰੋਲ ਨਹੀਂ।