LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਅਕੁਲ ਖੱਤਰੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜੇਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਲਾਂਗ

14j gangster

ਬਠਿੰਡਾ : ਪੰਜਾਬ (Punjab) ਵਿਚ ਬਠਿੰਡਾ ਦੀ ਕੇਂਦਰੀ ਜੇਲ (Bathinda Central Jail) ਵਿਚ ਬੰਦ ਕਥਿਤ ਗੈਂਗਸਟਰ ਅਕੁਲ ਖੱਤਰੀ (Gangster Akul Khatri) ਨੇ ਵੀਰਵਰ ਦੇਰ ਸ਼ਾਮ ਜੇਲ ਦੀ ਦੂਜੀ ਮੰਜ਼ਿਲ ਤੋਂ ਛਲਾਂਗ ਲਗਾ ਕੇ ਸੁਸਾਇਡ (Suicide) ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਦੋਵੇਂ ਲੱਤਾਂ ਵਿਚ ਫ੍ਰੈਕਚਰ (Fracture) ਆਉਣ 'ਤੇ ਉਸ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ (Government Hospital) ਲਿਆਂਦਾ ਗਿਆ। ਬਾਅਦ ਵਿਚ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ  (Faridkot Medical College) ਲਈ ਰੈਫਰ ਕਰ ਦਿੱਤਾ ਗਿਆ। ਜੇਲ ਪ੍ਰਸ਼ਾਸਨ ਸੁਸਾਇਡ (Prison Administration Suicide) ਦੀ ਕੋਸ਼ਿਸ਼ ਦੇ ਇਸ ਮਾਮਲੇ ਨੂੰ ਹਾਦਸਾ ਦੱਸ ਰਿਹਾ ਹੈ। ਗੈਂਗਸਟਰ (Gangster) ਨੇ ਪਰਿਵਾਰਕ ਮੈਂਬਰਾਂ (Family members) ਨੂੰ ਫੋਨ 'ਤੇ ਗੱਲ ਨਾ ਕਰਨ ਦੇਣ 'ਤੇ ਇਹ ਕਦਮ ਚੁੱਕਿਆ। Also Read : ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬ


ਇਕ ਵੈਬਸਾਈਟ ਦੀ ਖਬਰ ਮੁਤਾਬਕ ਕੇਂਦਰੀ ਜੇਲ ਵਿਚ ਸ਼ਾਮ ਵੇਲੇ ਸਾਰੇ ਕੈਦੀ ਜੇਲ ਵਿਚ ਲੱਗੇ ਪੀ.ਸੀ.ਓ. ਤੋਂ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਲਾਈਨ ਵਿਚ ਲੱਗੇ ਹੋਏ ਸਨ। ਹਰ ਕੈਦੀ ਨੂੰ ਫੋਨ 'ਤੇ ਗੱਲ ਕਰਨ ਲਈ 15 ਮਿੰਟ ਮਿਲਦੇ ਹਨ ਪਰ ਜਦੋਂ ਅਕੁਲ ਖੱਤਰੀ ਦਾ ਨੰਬਰ ਆਇਆ ਤਾਂ ਉਸ ਨੂੰ ਮਨਾਂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਜੇਲ ਦੀ ਦੂਜੀ ਮੰਜ਼ਿਲ ਵਿਚ ਜਾ ਪੁੱਜਾ ਅਤੇ ਉਥੋਂ ਛਲਾਂਗ ਲਗਾ ਦਿੱਤੀ। ਹੇਠਾਂ ਡਿੱਗਣ ਨਾਲ ਉਸ ਦੀਆਂ ਦੋਵੇਂ ਲੱਤਾਂ ਵਿਚ ਫ੍ਰੈਕਚਰ ਆ ਗਿਆ। ਉਸ ਨੂੰ ਜੇਲ ਦੇ ਹਸਪਤਾਲ ਵਿਚ ਲਿਜਾਇਆ ਗਿਆ। ਉਥੇ ਹੀ ਇਲਾਜ ਚੱਲਦਾ ਰਿਹਾ। ਪਰ ਦੇਰ ਰਾਤ 9-30 ਵਜੇ ਦੇ ਕਰੀਬ ਭਾਰੀ ਪੁਲਿਸ ਫੋਰਸ ਨਾਲ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਥੇ ਪਹਿਲਾਂ ਹੱਡੀਆਂ ਦੇ ਮਾਹਰ ਡਾਕਟਰ ਵਿਜੇ ਮਿੱਤਲ ਨੇ ਉਨ੍ਹਾਂ ਦਾ ਟ੍ਰੀਟਮੈਂਟ ਕੀਤਾ। ਫਿਰ ਸਰਜਨ ਡਾਕਟਰ ਚਾਵਲਾ ਨੇ ਵੀ ਗੈਂਗਸਟਰ ਨੂੰ ਚੈੱਕ ਕੀਤਾ। Also Read : ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬ

Kerala prisoner calls home as Amphalla jail becomes first in J&K to have  inmate calling system | India News,The Indian Express
ਇਸ ਤੋਂ ਬਾਅਦ ਗੈਂਗਸਟਰ ਦੇ ਐਕਸ-ਰੇ ਵਗੈਰਾ ਕਰਵਾਉਣ ਤੋਂ ਬਾਅਦ ਤਕਰੀਬਨ 12.00 ਵਜੇ ਪੁਲਿਸ ਫੋਰਸ ਦੇ ਨਾਲ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਓਧਰ ਥਾਣਾ ਕੈਂਟ ਦੇ ਇੰਚਾਰਜ ਵਰੁਣ ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੇਲ ਤੋਂ ਚਿੱਠੀ ਆਈ ਹੈ, ਉਸ ਵਿਚ ਲਿਖਿਆ ਗਿਆ ਹੈ ਕਿ ਵਾਲੀਬਾਲ ਖੇਡਦੇ ਹੋਏ ਗੈਂਗਸਟਰ ਅਕੁਲ ਖੱਤਰੀ ਡਿੱਗ ਗਿਆ। ਜਿਸ ਨਾਲ ਉਸ ਦੇ ਪੈਰਾਂ ਵਿਚ ਫ੍ਰੈਕਚਰ ਆਇਆ ਹੈ। ਜਦੋਂ ਦੀ ਸਰਕਾਰੀ ਹਸਪਤਾਲ ਵਿਚ ਗੈਂਗਸਟਰ ਦੇ ਨਾਂ ਨਾਲ ਐਂਟਰੀ ਹੋਈ ਹੈ, ਉਥੇ ਸੁਸਾਇਡ ਅਟੈਂਪਟ ਲਿਖਿਆ ਗਿਆ ਹੈ। ਅਜਨਾਲਾ, ਅੰਮ੍ਰਿਤਸਰ ਵਾਸੀ ਅਕੁਲ ਖੱਤਰੀ ਏ ਸ਼੍ਰੇਣੀ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ। ਤਕਰੀਬਨ ਪੰਜ ਸਾਲ ਪਹਿਲਾਂ ਇਹ ਕਥਿਥ ਜੱਗੂ ਗੈਂਗ ਨਾਲ ਜੁੜਿਆ ਸੀ। ਇਸ ਨੂੰ ਦੂਜੇ ਕਥਿਤ ਗੈਂਗਸਟਰ ਬੰਬੀਹਾ ਗਰੁੱਪ ਨੇ ਅਗਵਾ ਕਰਕੇ ਉਸ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ ਸੀ। ਜੱਗੂ ਨੇ ਜੇਲ ਤੋਂ ਹੀ ਇਸ ਬਾਰੇ ਫੇਸਬੁੱਕ 'ਤੇ ਉਸ ਨੂੰ ਬੰਬੀਹਾ ਗੈਂਗ ਤੋਂ ਰਿਹਾਅ ਕਰਵਾਉਣ ਦੀ ਪੋਸਟ ਪਾਈ ਸੀ। ਅਕੁਲ ਦੀ ਮਾਂ ਹਨੀ ਬਾਲਾ ਨੂੰ ਵੀ ਬਿਆਸ ਪੁਲਿਸ ਨੇ ਹੈਰੋਇਨ ਸਪਲਾਈ ਕਰਨ ਦੇ ਦੋਸ਼ ਵਿਚ ਫੜਿਆ ਸੀ। ਦੱਸਿਆ ਗਿਆ ਹੈ ਕਿ ਉਹ ਜੇਲ ਤੋਂ ਫੋਨ ਕਰਕੇ ਮਾਂ ਨੂੰ ਹੈਰੋਇਨ ਪਹੁੰਚਾਉਣ ਲਈ ਥਾਂ ਦੱਸਦਾ ਸੀ। ਫੜੇ ਜਾਣ 'ਤੇ ਹਨੀ ਬਾਲਾ ਨੇ 100 ਤੋਂ ਜ਼ਿਆਦਾ ਥਾਂ 'ਤੇ ਨਸ਼ਾ ਸਪਲਾਈ ਦੀ ਗੱਲ ਮੰਨੀ ਸੀ। ਅਕੁਲ ਖੱਤਰੀ 'ਤੇ ਲੁੱਟ, ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਕੇਸ ਦਰਜ ਹਨ।

In The Market